ਜੋ ਬੇਗਨਾਂ ਰੂਪ ਤੱਕਦੇ ਹਨ
-ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
-ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
Satwinder_7@hotmail.com
ਸਰੀਰ ਨੂੰ ਢੱਕਣ ਲਈ ਕੱਪੜੇ ਪਾਏ ਜਾਂਦੇ ਹਨ। ਪਰ ਅੱਜ ਕੱਲ ਫੈਸ਼ਨ ਹੀ ਹੋਰ ਹੋ ਗਿਆ ਹੈ। ਸਰੀਰ ਦਿਖਾਉਣ ਨੂੰ ਕੱਪੜੇ ਪਾਏ ਜਾਂਦੇ ਹਨ। ਸਰੀਰ ਦਾ ਦਿਖਾਵਾ ਕਰਨ ਵਾਲਿਆਂ ਨੂੰ ਨਹੀਂ ਰੋਕਿਆ ਜਾਂਦਾ। ਉਨਾਂ ਨਾਲ ਜਦੋਂ ਕੋਈ ਛੇੜ-ਛਾੜ ਕਰਦਾ ਹੈ। ਉਨਾਂ ਉਤੇ ਕੰਟਰੌਲ ਕੀਤਾ ਜਾਂਦਾ ਹੈ। ਚੋਰਾਂ ਤੋਂ ਸਮਾਨ ਢੱਕਿਆ ਨਹੀਂ ਜਾਂਦਾ। ਸਗੋਂ ਚੋਰੀ ਕਰਨ ਲਈ ਦਿਖਾਵਾਂ ਕੀਤਾ ਜਾਂਦਾ ਹੈ। ਔਰਤਾਂ ਉਤੇ ਬਹੁਤੇ ਹਮਲੇ ਤਾਂ ਹੁੰਦੇ ਹਨ। ਉਹ ਆਪ ਨੂੰ ਉਬਾਰ ਕੇ ਭ੍ਰਵਾਵਿਤ ਕਰਦੀਆਂ ਹਨ। ਜਿਹੋਂ ਜਿਹੀ ਦਿਖਤ ਹੋਵੇਗੀ ਉਸ ਦੇ ਅਸਰ ਤਾਂ ਹੋਣਗੇ। ਗਰਮੀਆਂ ਦੇ ਦਿਨਾਂ ਵਿੱਚ ਤਾਂ ਕੱਪੜੇ ਉਤਾਰ ਹੀ ਦਿੱਤੇ ਜਾਦੇ ਹਨ। ਸਗੋਂ ਸੂਰਜ ਦੀਆਂ ਕਿਰਨਾਂ ਸਿਧੀਆਂ ਸਰੀਰ ਉਪਰ ਨਾਂ ਪੈਣ, ਕੱਪੜੇ ਪਾ ਕੇ ਰੱਖਣੇ ਚਾਹੀਦੇ ਹਨ। ਇਹ ਫੈਸ਼ਨ ਮੁੰਡਿਆ ਵਿੱਚ ਵੀ ਹੈ। ਕਈ ਫਿਲਮੀ ਐਕਟਰਾਂ ਵਾਂਗ ਡੌਲੇ ਤੇ ਪੱਠੇ ਮਸਲਜ਼ ਦਿਖਾਉਣ ਨੂੰ ਪਬਲਿਕ ਅੱਗੇ ਨੰਗੇ ਹੋ ਜਾਂਦੇ ਹਨ। ਰਾਮਦਾਸ, ਸਾੜੀ ਜੋਗੇ ਵਾਲਾ ਵੀ ਨੈਸ਼ਨਲ ਚੈਨਲ ਉਤੇ ਗਜ਼ ਕੁ ਦੀ ਲੂਗੀ ਪਾ ਕੇ ਬਾਕੀ ਸਾਰਾ ਨੰਗਧੜਗਾ ਆ ਕੇ ਕੁੜੀਆਂ ਬੁੜੀਆਂ ਵਿੱਚ ਬੈਠ ਕੇ ਆਸਨ ਸਿਖਾਉਂਦਾ ਸੀ। ਐਸੇ ਪਖੰਡੀਆਂ ਦਾ ਨਗੇਜ਼ ਦੇਖ ਕੇ, ਔਰਤਾਂ ਨੂੰ ਤਾਂ ਕੀ ਸ਼ਰਮ ਆਉਣੀ ਹੈ। ਉਨਾਂ ਦੇ ਮਰਦ ਆਪ ਉਨਾਂ ਨੂੰ ਇਸ ਦੇ ਬਣੇ ਪੱਠ, ਡੌਲੇ ਦਿਖਾਉਣ ਲਈ ਲੈ ਕੇ ਆਉਂਦੇ ਹਨ। ਕੁੜੀਆਂ ਵਿੱਚ ਨਗੇਜ ਦਿਖਾਉਣ ਦੀ ਲਹਿਰ ਬਹੁਤ ਜਿਆਦਾ ਹੈ। ਅੱਜ ਕੱਲ ਦੀਆਂ ਕੁੜੀਆਂ ਵੱਲੋਂ ਗਰਮੀਆਂ ਵਿੱਚ ਤਾਂ ਸਾਰੇ ਕੱਪੜੇ ਉਤਾਰ ਹੀ ਦਿੱਤੇ ਜਾਂਦੇ ਹਨ। ਕਈ ਤਾਂ ਮਰਦ ਇੰਨੇ ਠਰਕੀ ਹੁੰਦੇ ਹਨ। ਆਪਣੇ ਫੋਨ ਵਿੱਚ ਫੋਟੋ ਖਿਚ ਲੈਂਦੇ ਹਨ। ਬਹੁਤ ਥਾਵਾਂ ਉਤੇ ਕੰਮਾਂ ਉਤੇ, ਵੱਡੀਆਂ ਦੁਕਾਨਾਂ ਮਾਲ ਵਿੱਚ, ਵੀਡੀਉ ਕੈਮਰੇ ਕਰਾਈਮ ਦੇਖਣ ਲਈ ਹਨ। ਅਗਲੇ ਚੋਰਾਂ ਨੂੰ ਨਹੀਂ ਦੇਖਦੇ, ਸਗੋਂ ਬੜੀ ਅਜ਼ਾਦੀ ਨਾਲ ਘੱਟ ਕੱਪੜਿਆਂ ਵਾਲੀਆਂ ਕੁੜੀ ਦਾ ਇਹੀ ਕੁੱਝ ਦੇਖਣ ਲੱਗੇ ਹਨ। ਕਈ ਤਾਂ ਬੁਜ਼ਰੁਗ ਬੰਦੇ ਵੀ ਹਰ ਰੋਜ਼ ਮਾਲ ਦੀਆਂ ਦੁਕਾਨਾਂ ਮੂਹਰੇ ਬੈਚਾਂ ਉਤੇ ਬੈਠੇ, ਇਸੇ ਤਰਾਂ ਹੀ ਸਮਾਂ ਲੰਘਾਉਂਦੇ ਹਨ। ਨਾਲ ਸ਼ਰਾਬ ਵੀ ਪੀਂਦੇ ਹਨ। ਟਰਾਂਟੋਂ ਦੇ ਮਾਲ ਵਿੱਚ ਤਾਂ ਪੁਲੀਸ ਨੇ ਵੀ ਰੋਕਣ ਦੀ ਕੋਸ਼ਸ਼ ਕੀਤੀ ਹੈ। ਪਰ ਐਸੇ ਲੋਕਾਂ ਦੇ ਝੁੰਡ ਬਹੁਤ ਹਨ। ਇੱਕ ਗੋਰੀ ਮੇਰੇ ਨਾਲ ਕੰਮ ਕਰਦੀ ਸੀ। ਇੱਕ ਦਿਨ ਉਹ ਗੋਡਿਆਂ ਤੋਂ ਊਚੀ ਜੀਨ ਦੀ ਨੀਕਰ ਪਾ ਕੇ ਆ ਗਈ। ਉਸ ਦੇ ਪੱਟਾਂ ਉਤੇ ਰੰਗ ਬਰੰਗੇ ਮੋਰਨੀਆਂ ਫੁੱਲ ਪਾਏ ਹੋਏ ਸਨ। ਜੋ ਜੀਨ ਦੀ ਨੀਕਰ ਨੇ ਢੱਕੇ ਹੋਏ ਸਨ। ਉਸ ਨੂੰ ਕਈਆਂ ਨੇ ਕਿਹਾ," ਇਸ ਜੀਨ ਥੱਲੇ ਹੋਰ ਕਿਹੋ ਜਿਹੇ ਫੁੱਲ ਪਾਏ ਹੋਏ ਹਨ। " ਉਹ ਸ਼ਰਮੀਦਾ ਹੋਣ ਦੀ ਬਜਾਏ ਪੌਚੇ ਚੱਕ ਕੇ ਦਿਖਾ ਰਹੀ ਸੀ। ਜਦੋਂ ਵੀ ਇਹ ਕੰਮ ਉਤੇ ਹੋਵੇ। ਦੋ ਕੁ ਨੌ-ਜਵਾਨ ਇਸ ਦੇ ਦੁਆਲੇ ਕੁੱਤਿਆਂ ਵਾਂਗ ਭਾਉਂਦੇ ਰਹਿੰਦੇ ਹਨ। ਜੋ ਬੇਗਨਾਂ ਰੂਪ ਤੱਕਦੇ ਹਨ। ਉਨਾਂ ਨੂੰ ਉਸ ਵਿੱਚੋਂ ਹੀ ਰਸ ਆਉਣ ਲੱਗ ਜਾਂਦਾ ਹੈ। ਭਾਵੇਂ ਸਭ ਦੇ ਇਕੋ ਜਿਹਾ ਹੀ ਮਾਸ ਲੱਗਾ ਹੈ। ਫਿਰ ਵੀ ਦੂਜੇ ਨੂੰ ਨੰਗਾ ਦੇਖ ਕੇ ਬੜਾ ਮਜ਼ਾ ਆਉਂਦਾ ਹੈ। ਆਪਣੇ ਹੀ ਘਰ ਵਿੱਚ ਕੋਈ ਐਸੀ ਹਾਲਤ ਵਿੱਚ ਤੁਰਿਆ ਫਿਰਦਾ ਹੋਵੇ ਤਾਂ ਉਸ ਵੱਲ ਉਸੇ ਨੀਅਤ ਨਾਲ ਨਹੀਂ ਦੇਖਿਆ ਜਾਂਦਾ। ਸਗੋਂ ਚੱਜਦੇ ਕੱਪੜੇ ਪਾਉਣ ਲਈ ਜ਼ੋਰ ਦਿੱਤਾ ਜਾਂਦਾ ਹੈ।
ਦੂਜਿਆਂ ਦਾ ਵੀ ਸੁਭਾ ਬਣ ਗਿਆ ਹੈ। ਕੱਪੜੇ ਘੱਟ ਪਾ ਕੇ ਮੂਹਰਲੇ ਨੂੰ ਉਤੇਜਤ ਕੀਤਾ ਜਾਵੇ। ਆਪਣੇ-ਆਪ ਉਤੇ ਇੰਨਾਂ ਧਿਆਨ ਨਹੀਂ ਹੁੰਦਾ। ਜਿੰਨਾਂ ਦੂਜੇ ਵਿੱਚ ਰਹਿੰਦਾ ਹੈ। ਦੂਜੇ ਦੇ ਚੰਗੇ ਮਾੜੇ ਗੁਣ ਸਾਨੂੰ ਝੱਟ ਦਿਸ ਪੈਂਦੇ ਹਨ। ਅਸੀਂ ਬੀਚ ਤੇ ਨਹਾਉਣ ਜਾਂਦੇ ਹਨ। ਉਥੇ ਵੀ ਕਈ ਤਾਂ ਜਾਂਦੇ ਹੀ ਤਾਂ ਹਨ। ਅੱਖਾਂ ਤੱਤੀਆਂ ਹੋ ਜਾਂਦੀਆਂ। ਰੇਲ ਵਿੱਚ ਇੱਕ ਗੋਰੀ ਬੈਠੀ ਹੋਈ ਸੀ। ਇਸ ਨੇ ਕੱਪੜੇ ਐਸੇ ਪਾਏ ਸਨ। ਪੱਟ ਸਾਰੇ ਨੰਗੇ ਹੁੰਦੇ ਸਨ। ਇੱਕ ਚਿੱਟੀ ਦਾੜੀ ਵਾਲਾ ਬੁੱਢਾ ਆ ਕੇ ਉਸ ਨਾਲ ਬੈਠ ਗਿਆ। ਉਹ ਉਸ ਨਾਲ ਖੁੱਲ ਕੇ ਇਸ ਤਰਾਂ ਹੱਸ ਰਹੀ ਸੀ। ਜਿਵੇ ਉਸ ਨੂੰ ਜਾਣਦੀ ਹੋਵੇ। ਬੁੱਢਾ ਤਾਂ ਉਸ ਦੇ ਪੱਟਾਂ ਉਤੇ ਹੱਥ ਮਾਰ ਕੇ ਗੱਲਾਂ ਕਰਨ ਲੱਗ ਗਿਆ। ਗੋਰੀ ਨੇ ਰੌਲਾਂ ਪਾ ਦਿੱਤਾ," ਇਸ ਨੇ ਤਾਂ ਮੇਰੇ ਸਰੀਰ ਨੂੰ ਹੱਥ ਲਾਇਆ ਹੈ। ਮੇਰੇ ਨਾਲ ਆਸ਼ਕੀ ਕਰਦਾ ਹੈ। " ਰੇਲ ਸਟੇਸ਼ਨ ਉਤੇ ਰੁਕੀ ਤਾ ਅੱਗੇ ਪੁਲੀਸ ਖੜ੍ਹੀ ਸੀ। ਬੁੱਢੇ ਦੇ ਹੱਥਕੜੀ ਲਗਾ ਕੇ ਲੈ ਗਏ। ਪੰਜਾਬੀਆਂ ਦਾ ਘਰ ਗੋਰੀ ਨਾਲ ਲੱਗਦਾ ਸੀ। ਉਥੇ ਵੀ ਬੁੱਢਾ ਰਹਿੰਦਾ ਸੀ। ਉਸ ਕੋਲ ਹੋਰ ਕਈ ਬੁੱਢੇ ਆ ਜਾਦੇ ਸੀ। ਗੋਰੀ ਧੁੱਪੇ ਬੈਠ ਕੇ ਆਪਣੇ ਸਰੀਰ ਨੂੰ ਮਾਲਸ਼ ਕਰਦੀ ਸੀ। ਉਹ ਆਪਣੇ ਕੱਪੜੇ ਉਤਾਰ ਕੇ ਧੁੱਪੇ ਪਈ, ਪਾਸੇ ਮਾਰਦੀ ਰਹਿੰਦੀ। ਇਹ ਉਸ ਨੂੰ ਵਿੰਗੇ ਟੇਡੇ ਹੋ ਕੇ ਦੇਖਣ ਲਈ ਉਸਲ ਵੱਟੇ ਲੈਂਦੇ ਰਹਿੰਦੇ। ਲੱਕੜ ਨਾਲ ਕੀਤੀ ਵਗਲ ਦੀਆਂ ਝਿਤਾਂ ਵਿਚੋਂ ਦੀ ਉਸ ਨੂੰ ਦੇਖਦੇ ਰਹਿੰਦੇ। ਹੋਲੀ-ਹੋਲੀ ਨੇੜਤਾ ਵਧਾ ਲਈ। ਰਲ-ਮਿਲ ਕੇ ਗੋਰੀ ਨਾਲ ਗੱਪਾਂ ਮਾਰਦੇ ਸਨ। ਗੋਰੀ ਨਾਲ ਬਾਹਰ ਬੈਠ ਕੇ ਖਾਣ-ਪੀਣ ਦੀਆਂ ਚੀਜ਼ਾਂ ਖਾਦੇ-ਪੀਦੇ ਸਨ। ਇੱਕ ਦਿਨ ਗੋਰੀ ਨੇ ਸਾਰੇ ਕੌਫੀ ਪੀਉਣ ਲਈ ਘਰ ਸੱਦ ਲਏ। ਬੁੱਢਿਆਂ ਨੇ ਸੋਚਿਆ, ਗੋਰੀ ਫਸ ਗਈ। ਉਸ ਦੇ ਘਰ ਜਾ ਕੇ ਉਸ ਨਾਲ ਗਲ਼ਤ ਹਰਕਤਾਂ ਕਰਨ ਲੱਗ ਗਏ। ਪੁਲੀਸ ਨੇ ਆ ਕੇ ਉਸ ਦੇ ਘਰੋਂ ਬਾਹਰ ਕੀਤੇ। ਇਹ ਹਾਲਤ ਹੈ, 60-70 ਸਾਲਾਂ ਦਿਆਂ ਬੁੱਢਿਆਂ ਦੀ, ਇੱਕ ਨੇ ਤਾਂ ਏਅਰਪੋਰਟ ਉਤੇ ਕੰਮ ਕਰਦੇ ਨੇ ਨਾਲ ਕੰਮ ਕਰਦੀ ਕਾਲੀ ਔਰਤ ਨੂੰ ਜੱਫੀ ਹੀ ਮਾਰ ਲਈ। ਉਸ ਨੂੰ ਲੱਗਿਆ ਸੀ। ਇਹ ਕਾਲੀ ਔਰਤ ਜਾਣ-ਬੁੱਝ ਕੇ ਇਸ ਨੂੰ ਦੇਖ ਕੇ, ਆਪਣੇ ਦੋਨੇ ਮੋਡਿਆਂ ਨੂੰ ਬਾਹਵਾਂ ਵੱਲ ਖਿੱਚ ਕੇ, ਨੰਗਾ ਕਰਦੀ ਹੈ। ਪੁੱਛ-ਗਿੱਛ ਵਿੱਚ ਉਸ ਤੋਂ ਪੁੱਛਿਆਂ," ਤੂੰ ਇਹ ਨੀਚ ਹਰਕਤ ਕੀਤੀ, ਕੀ ਕਾਰਨ ਸੀ? " ਉਸ ਦਾ ਜੁਆਬ ਸੀ," ਮੈਂ ਤਾਂ ਸੋਚਿਆ ਕਾਲੀ ਭੂਤ ਹੈ। ਮੈਂ ਡਰ ਗਿਆ ਸੀ। " ਸਭ ਹੱਸ ਪਏ ਭੂਤ ਤੋਂ ਦੂਰ ਭੱਜਿਆ ਜਾਂਦਾ ਹੈ। ਜਾਂ ਉਸ ਨਾਲ ਚੂਬੜੀਦਾ ਹੈ।
ਨਵੀ ਪੀੜੀ ਦੀਆਂ ਪੰਜਾਬੀ ਏਸ਼ਅਨ ਕੁੜੀਆਂ ਵੀ ਇਸ ਦੌੜ ਵਿੱਚ ਘੱਟ ਨਹੀਂ ਹਨ। ਘਰੋਂ ਪੂਰੇ ਕੱਪੜੇ ਪਾ ਕੇ ਜਾਂਦੀਆਂ ਹਨ। ਬਾਹਰ ਜਾ ਕੇ ਉਪਰ ਵਾਲੇ ਕੱਪੜੇ ਉਤਾਰ ਦਿੰਦੀਆਂ ਹਨ। ਲੱਤਾਂ ਬਾਹਵਾਂ ਢੱਕ ਕੇ ਰੱਖਣ ਨਾਲ ਬਹੁਤ ਸ਼ਰਮ ਮਹਿਸੂਸ ਹੁੰਦੀ ਹੈ। ਇਹ ਵੀ ਕਿਉਂ ਨਾਂ ਆਪਣੇ ਸਰੀਰ ਦੀ ਪ੍ਰਦਰਸ਼ਨੀ ਕਰਨ। ਹਿੰਦੀ ਫਿਲਮਾਂ ਦੀ ਐਕਟਰਸ ਹੈ। ਉਹ ਨੰਗੇਜ਼ ਬਿਲਕੁਲ ਨਹੀਂ ਦਿਖਾਉਂਦੀ। ਕਈ ਮਰਦ ਕਹਿੰਦੇ ਸੁਣੇ ਹਨ," ਇਸ ਦੀ ਮੂਵੀ ਕੀ ਦੇਖਣੀ ਹੈ? " ਪਰ ਉਹ ਆਪਣੀ ਐਕਟੀਇੰਗ ਦੇ ਬਲ ਉਤੇ ਅੱਜ ਤੱਕ ਸਕੀਨ ਉਤੇ ਆ ਰਹੀ ਹੈ। ਸਰੀਰਾਂ ਨੂੰ ਲੋਕ ਜਿਆਦਾ ਚਿਰ ਚੇਤੇ ਨਹੀਂ ਰੱਖਦੇ। ਸਰੀਰ ਟਕਿਆ ਨੂੰ ਖ੍ਰੀਦੇ ਜਾਂਦੇ ਹਨ। ਕੰਮਾਂ ਕਰਕੇ ਸਰੀਰ ਯਾਦ ਆਉਂਦੇ ਹਨ।

Comments
Post a Comment