ਤੂੰ ਕਲਮ ਫੜਾ ਦਿੱਤੀ ਤਲਵਾਰ ਦੀ ਨਹੀਂ ਲੋੜ-
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ
satwinder_7@hotmail.ਕੋਮ
ਕਰੀ ਚੱਲ ਮਿਹਰਾਂ ਰੱਬਾ ਕਾਸੇ ਹੋਰ ਦੀ ਨੀ ਲੋੜ।
ਤੂੰ ਕਲਮ ਫੜਾ ਦਿੱਤੀ ਤਲਵਾਰ ਦੀ ਨਹੀਂ ਲੋੜ।
ਸ਼ਬਦਾਂ ਦੇ ਨਾਲ ਵਿੰਨ੍ਹਾਂ ਦਿਲ ਨਾਲੇ ਦੇਵਾਂ ਜੋੜ।
ਪਿਆਰ ਸਬ ਨੂੰ ਕਰੀਏ ਵਧੀ ਜਾਵੇ ਹੋਰ-ਹੋਰ।
ਭਾਵੇਂ ਆਉਣ ਦਿਉ ਲੂਣ ਮਿਰਚਾਂ ਵਾਲੀਆਂ ਹੋਰ।
ਰੋਟੀਆਂ ਦੀ ਭੁੱਖ ਲੱਗੀ ਕੁੱਝ ਚਾਹੀਦਾ ਨਹੀਂ ਹੋਰ।
ਭਾਵੇਂ ਚਾਹ ਦੀ ਘੁੱਟ ਭੋਰਾ ਸਾਨੂੰ ਪਾ ਦਿਉ ਹੋਰ।
ਰੁੱਖੀ ਮਿੱਸੀ ਖਾ ਕੇ ਮਿਹਨਤ ਕਰੀਏ ਭੋਰਾ ਹੋਰ।
ਛੱਤੀ ਪਦਾਰਥ ਖਾ ਕੇ ਢਿੱਡ ਦੁਖਦਾ ਜ਼ੋਰੋ-ਜ਼ੋਰ।
ਖਾ ਕੇ ਮੁਫ਼ਤ ਦੇ ਬਫ਼ੇ ਪੈਂਦਾ ਲੂਜ਼ ਮੋਸ਼ਨ ਦਾ ਜ਼ੋਰ।
ਬਾਰ-ਬਾਰ ਜਾ ਕੇ ਸਰੀਰ ਵਿੱਚੋਂ ਮੁੱਕ ਜਾਵੇ ਜ਼ੋਰ।
ਰੱਬਾ ਬਚਾਈ ਚੱਲ ਸੱਤੀ ਦਾਹਵਤਾਂ ਦੀ ਨਹੀਂ ਲੋੜ।
ਮੁਫ਼ਤ ਦੀਆਂ ਚੀਜ਼ਾਂ 'ਤੇ ਅੱਖਾਂ ਦੀ ਲਾਈਆਂ ਨਾਂ ਝੋਰ।
ਰੱਬ ਦੇ ਭੰਡਾਰੇ ਵਿੱਚੋਂ ਮੰਗ ਜੋ ਤੂੰ ਮੰਗਣਾ ਹੋਰ-ਹੋਰ।
ਸੂਕੇ ਮੇਵੇ ਫਰੂਟ ਸੈਂਲਡ ਤਾਜ਼ਾ ਖਾਈ ਜਾਉ ਹੋਰ।
ਸੱਬ-ਪਿਜ਼ੇ-ਬਰਗਰ ਖਾਣ ਦਾ ਰਹਿੰਦਾ ਹਰ ਰੋਜ਼ ਜ਼ੋਰ।
ਸਤਵਿੰਦਰ ਸੱਬ-ਪਿਜ਼ੇ-ਬਰਗਰਾਂ ਤੋਂ ਮੁੜਗੀ ਨੱਕ-ਤੋੜ।
ਰਿਸ਼ਵਤ ਦੇਈਦਾ ਨਾਂ ਲਈਦੀ ਸਾਨੂੰ ਕੰਮ ਬੜੇ ਨੇ ਹੋਰ।
ਰੱਬ ਦੇਵੇ ਰੁੱਖੀ ਮਿੱਸੀ ਯਾਰੋ ਰੱਖੀਦੀ ਨਹੀਂ ਝਾਕ ਕੋਈ ਹੋਰ।
ਰੁੱਖੀ ਮਿੱਸੀ ਖਾ ਕੇ ਸੱਚੀ-ਮੁਚੀ ਚਿੰਤਾ ਨਹੀਂ ਰਹਿੰਦੀ ਹੋਰ।
ਦੇਸ਼ਾਂ ਪ੍ਰਦੇਸ਼ਾਂ ਵਿੱਚ ਸੱਤੀ ਫਿਰਦੇ ਕੋਈ ਲਾਲਚ ਨਹੀਂ ਹੋਰ।
ਸਤਵਿੰਦਰ ਤੰਦਰੁਸਤੀ ਚਾਹੀਦੀ ਰੱਬਾ ਕੋਈ ਮੰਗ ਨਹੀਂ ਹੋਰ।

Comments

Popular Posts