ਭਾਗ 353 ਸ੍ਰੀ ਗੁਰੂ ਗ੍ਰੰਥ ਸਾਹਿਬ 353 ਅੰਗ 1430 ਵਿੱਚੋਂ ਹੈ
ਸਤਿਗੁਰੂ ਜੀ ਦੀ ਰੱਬੀ ਬਾਣੀ ਦੇ ਸ਼ਬਦ ਦੁਆਰਾ ਰੱਬੀ ਗੁਣਾਂ ਦੀ ਵਿਚਾਰ ਹੁੰਦੀ ਹੈ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ satwinder_7@hotmail.com
02/09/2013. 353

ਸਤਿਗੁਰੂ ਦੀ ਕਿਰਪਾ ਨਾਲ ਉਹ ਤੇਰੇ ਨਾਮ ਦਾ ਸੁਆਦ ਚੱਖ ਲੈਂਦਾ ਹੈ। ਉਸ ਨੂੰ ਤੇਰਾ ਉੱਤਮ ਨਾਮ ਮਿਲ ਜਾਂਦਾ ਹੈ। ਜੋ ਪ੍ਰਭੂ ਦੇ ਨਾਮ ਨੂੰ ਕਰਮ ਤੇ ਧਾਰਮਿਕ ਫ਼ਰਜ਼ ਸਮਝਦਾ ਹੈ। ਮੈਂ ਉਸ ਮਨੁੱਖ ਤੋਂ ਸਦਕੇ ਜਾਂਦਾ ਹਾਂ। ਪ੍ਰਭੂ ਦੀ ਹਜ਼ੂਰੀ ਵਿਚ ਉਹੀ ਮਨੁੱਖ ਕਬੂਲ ਹਨ, ਜੋ ਪ੍ਰਭੂ ਦੇ ਪਿਆਰ ਵਿਚ ਰੰਗੇ ਰਹਿੰਦੇ ਹਨ। ਉਨ੍ਹਾਂ ਦੀ ਨਾਲ ਰਹਿ ਕੇ, ਸਭ ਤੋਂ ਕੀਮਤੀ ਸਤਿਗੁਰ ਦੀ ਰੱਬੀ ਬਾਣੀ ਨਾਮ ਦਾ ਖ਼ਜ਼ਾਨਾ ਮਿਲਦਾ ਹੈ। ਉਹ ਜੀਵ-ਇਸਤਰੀ ਭਾਗਾਂ ਵਾਲੀ ਹੈ ਜਿਸ ਨੇ ਪ੍ਰਭੂ-ਪਤੀ ਨੂੰ ਮਨ ਵਿਚੋਂ ਲੱਭ ਲਿਆ ਹੈ। ਜੋ ਆਤਮਾ ਪ੍ਰਭੂ ਦੇ ਪਿਆਰ ਵਿਚ ਰੰਗੀ ਰਹਿੰਦੀ ਹੈ। ਜੋ ਪ੍ਰਭੂ ਦੀ ਬਾਣੀ ਨੂੰ ਆਪਣੇ ਮਨ ਵਿਚ ਬਿਚਾਰਦੀ ਹੈ। ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੀ ਹੈ। ਆਪਣੀ ਸੰਗਤ ਵਿਚ ਆਪਣੀ ਕੁਲ ਨੂੰ ਤਾਰ ਲੈਂਦੀ ਹੈ। ਸਤਿਗੁਰੂ ਨੂੰ ਯਾਦ ਕਰਕੇ, ਅਸਲ ਲਾਭ ਰੱਬ ਦਾ ਗਿਆਨ ਮਿਲਦੀ ਹੈ। ਪ੍ਰਭੂ ਤੇਰਾ ਨਾਮ ਹੀ ਮੇਰੇ ਵਾਸਤੇ ਉੱਚੀ ਜਾਤ ਤੇ ਕੁਲ ਹੈ। ਤੇਰਾ ਸੱਚਾ ਪਿਆਰ ਹੀ ਮੇਰੇ ਲਈ ਧਾਰਮਿਕ ਕਰਮ, ਧਰਮ ਤੇ ਜੀਵਨ ਹੋਵੇ। ਸਤਿਗੁਰੂ ਨਾਨਕ ਪ੍ਰਭੂ ਜਿਸ ਮਨੁੱਖ ਉੱਤੇ ਆਪਣੇ ਨਾਮ ਦੀ ਬਖ਼ਸ਼ੀਸ਼ ਕਰਦੇ ਹਨ। ਉਸ ਦਾ ਕਰਮਾਂ ਦਾ ਲੇਖਾ ਨਿੱਬੜ ਜਾਂਦਾ ਹੈ। ਉਸ ਪਾਸੋਂ ਫਿਰ ਕਰਮਾਂ ਦਾ ਲੇਖਾ ਨਹੀਂ ਪੁੱਛਿਆ ਜਾਂਦਾ। ਉਸ ਨੂੰ ਹਰ ਪਾਸੇ ਇੱਕ ਪ੍ਰਭੂ ਹੀ ਦਿਸਦਾ ਹੈ। ਪ੍ਰਭੂ ਤੋਂ ਬਿਨਾ ਕਿਸੇ ਹੋਰ ਕੋਈ ਨਹੀਂ ਦਿਸਦਾ। ਅਨੇਕਾਂ ਜੀਵ ਜਨਮ ਲੈਂਦੇ ਹਨ। ਕਈ ਇਥੋਂ ਚਲੇ ਜਾਂਦੇ ਹਨ। ਇੱਕ ਬੰਦੇ ਐਸੇ ਹਨ। ਜੋ ਪ੍ਰਭੂ ਦੇ ਪਿਆਰ ਵਿਚ ਰੰਗੇ ਰਹਿੰਦੇ ਹਨ। ਪ੍ਰਭੂ ਦੀ ਯਾਦ ਵਿਚ ਰਹਿੰਦੇ ਹਨ। ਸਾਰੀ ਸ੍ਰਿਸ਼ਟੀ ਧਰਤੀ, ਆਕਾਸ਼ ਵਿਚ ਉਨ੍ਹਾਂ ਨੂੰ ਕਿਤੇ ਸ਼ਾਂਤੀ ਲਈ ਥਾਂ ਨਹੀਂ ਲੱਭਦੀ। ਜੋ ਬੰਦੇ ਪ੍ਰਭੂ ਦਾ ਨਾਮ ਨਹੀਂ ਸਿਮਰਦੇ। ਉਹ ਅਭਾਗੇ ਹਨ। ਉਨ੍ਹਾਂ ਦੇ ਮਨ ਸਦਾ ਭਟਕਦੇ ਰਹਿੰਦੇ ਹਨ। ਗੁਰੂ ਗ੍ਰੰਥ ਸਾਹਿਬ ਰੱਬੀ ਬਾਣੀ ਪੂਰੇ ਸਤਿਗੁਰੂ ਤੋਂ ਹੀ ਉੱਚੇ ਜੀਵਨ ਦੀ ਸਹੀ ਚਾਲ ਤੇ ਜੂਨਾਂ ਤੋਂ ਮੁਕਤੀ ਮਿਲਦੀ ਹੈ। ਇਹ ਸੰਸਾਰ ਦੀਆਂ ਚੀਜ਼ਾਂ ਦਾ ਪਿਆਰ, ਵਿਹੁ-ਜ਼ਹਿਰ ਹੈ। ਸਤਿਗੁਰੂ ਜੀ ਦੀ ਗੁਰੂ ਗ੍ਰੰਥ ਸਾਹਿਬ ਰੱਬੀ ਬਾਣੀ ਦੇ ਸ਼ਬਦ ਵਿਚ ਮਨ ਜੋੜ ਕੇ, ਉੱਚਾ ਜੀਵਨ ਹੋਣ ਨਾਲ, ਜੀਵਨ-ਮਰਨ ਵਿਚੋਂ ਪਾਰ ਲੰਘੀਦਾ ਹੈ। ਜਿਨ੍ਹਾਂ ਬੰਦਿਆਂ ਨੂੰ ਪ੍ਰਭੂ ਆਪ ਆਪਣੀ ਯਾਦ ਵਿਚ ਜੋੜਦਾ ਹੈ। ਉਨ੍ਹਾਂ ਨੂੰ ਮੌਤ ਦਾ ਡਰ ਢਾਹ ਨਹੀਂ ਸਕਦਾ। ਗੁਰੂ ਦੇ ਭਗਤ ਮਾਇਆ ਵਿਚ ਰਹਿੰਦੇ ਹੋਏ। ਉਹ ਪਿਆਰੇ ਪਵਿੱਤਰ ਮੋਹ ਤੋ ਬਚੇ ਰਹਿੰਦੇ ਹਨ। ਜਿਵੇਂ ਪਾਣੀ ਵਿਚ ਕੌਲ-ਫੁੱਲ ਨਿਰਲੇਪ ਰਹਿੰਦੇ ਹਨ। ਕਿਸੇ ਨੂੰ ਮਾੜਾ ਤੇ ਨਾਂ ਕਿਸੇ ਨੂੰ ਚੰਗਾ ਕਿਹਾ ਜਾ ਸਕਦਾ ਹੈ। ਹਰੇਕ ਬਨਸਪਤੀ ਜੀਵ, ਬੰਦੇ ਵਿਚ ਰੱਬ ਵੱਸਦਾ ਦਿਸਦਾ ਹੈ। ਭਗਤਾਂ ਨੂੰ ਪ੍ਰਭੂ ਲੱਭਦਾ ਹੈ। ਰੱਬ ਦਾ ਸਰੂਪ ਬਿਆਨ ਤੋਂ ਪਰੇ ਹੈ। ਗੁਰੂ ਗ੍ਰੰਥ ਸਾਹਿਬ ਦੀ ਸਤਿਗੁਰੂ ਜੀ ਦੀ ਰੱਬੀ ਬਾਣੀ ਦੇ ਸ਼ਬਦ ਦੁਆਰਾ ਰੱਬੀ ਉਸ ਗੁਣਾਂ ਦੀ ਵਿਚਾਰ ਹੁੰਦੀ ਹੈ। ਸਤਿਗੁਰੂ ਜੀ ਦੀ ਸੰਗਤ ਵਿਚ ਰਹਿ ਕੇ, ਇਸ ਦੁਨੀਆ ਤੋਂ ਬਚ ਕੇ ਦਰਗਾਹ ਵਿੱਚ ਜਾ ਸਕਦੇ ਹਾਂ। ਬੇਦਾਂ ਸ਼ਾਸਤਰਾਂ ਸਿਮ੍ਰਿਤੀਆਂ ਦੇ ਵੱਖ ਵੱਖ ਵਿਚਾਰ ਹਨ। ਇਹੀ ਹੈ ਅਠਾਹਠ ਤੀਰਥਾਂ ਦਾ ਇਸ਼ਨਾਨ ਜਿਸ ਦੇ ਹਿਰਦੇ ਵਿਚ ਨਾਮ ਰਹਿੰਦਾ ਹੈ। ਨਾਮ ਦਾ ਅਨੰਦ ਲਿਆ ਜੀਵਨ ਪਵਿੱਤਰ ਰਹਿੰਦਾ ਹੈ। ਭਗਤਾਂ ਨੂੰ ਵਿਕਾਰਾਂ ਦੀ ਮੈਲ ਨਹੀਂ ਲਗਦੀ। ਸਤਿਗੁਰੂ ਨਾਨਕ ਪ੍ਰਮਾਤਮਾ ਵੱਲੋਂ ਪਿਛਲੇ ਜਨਮ ਦੇ ਚੰਗੇ ਕਰਮਾਂ ਕਰਕੇ, ਨਾਮ ਮਨ ਵਿਚ ਵੱਸਦਾ ਹੈ। ਮੁੜ ਮੁੜ ਆਪਣੇ ਗੁਰੂ ਗ੍ਰੰਥ ਸਾਹਿਬ ਰੱਬੀ ਬਾਣੀ ਦੇ ਸ਼ਬਦ ਰਾਹੀਂ ਸਤਿਗੁਰੂ ਜੀ ਦੇ ਚਰਨੀ ਲੱਗਦਾ ਹਾਂ। ਰੱਬੀ ਗੁਣਾਂ ਦੀ ਵਿਚਾਰ ਕਰ ਕੇ, ਉਸ ਨੂੰ ਆਪਣੇ ਹਿਰਦੇ ਵਿਚ ਸਿਮਰਿਆ ਜਾਂਦਾ ਹੈ। ਪ੍ਰਭੂ ਦਾ ਦੀਦਾਰ ਕਰਕੇ, ਸਿਫ਼ਤਾਂ ਨੂੰ ਵਿਚਾਰ ਹੁੰਦੀ ਹੈ। ਪ੍ਰੀਤਮ ਰੱਬ ਦਾ ਨਾਮ ਜਪੋ, ਹਰੀ ਦੇ ਗੁਣ ਗਾਉਣ ਨਾਲ ਉਹ ਸੰਸਾਰ ਦੇ ਵਿਕਾਰ ਕੰਮਾਂ ਦੇ ਪਾਪਾਂ ਤੋਂ ਪਾਰ ਲੰਘਾ ਲੈਂਦਾ ਹੈ। ਸਤਿਗੁਰੂ ਦੀ ਕਿਰਪਾ ਨਾਲ, ਗੁਰੂ ਗ੍ਰੰਥ ਸਾਹਿਬ ਰੱਬੀ ਬਾਣੀ ਦੇ ਸ਼ਬਦ ਰਾਹੀਂ ਸਤਿਗੁਰੂ ਜੀ ਦਾ ਕੀਮਤੀ ਗਿਆਨ ਤੇ ਗੁਣ ਮਿਲਦੇ ਹਨ।
ਮਨ ਅੰਦਰੋਂ ਮਾੜੇ ਕੰਮਾਂਵਿਕਾਰਾਂ ਦਾ ਹਨੇਰਾ ਮਿਟ ਜਾਂਦਾ ਹੈ। ਗਿਆਨ ਦਾ ਚਾਨਣ ਹੋ ਜਾਂਦਾ ਹੈ। ਨਿਰੀਆਂ ਜ਼ਬਾਨੀ ਜ਼ਬਾਨੀ ਬ੍ਰਹਮ-ਗਿਆਨ ਦੀਆਂ ਗੱਲਾਂ ਕਰਦਾ ਹੈ। ਬੰਦੇ ਦੇ ਮਾਇਆ ਵਾਲੇ ਬੰਧਨ ਟੁੱਟਦੇ ਨਹੀਂ ਹਨ। ਉਹ ਹਉਮੈ ਵਿਚ ਹੀ ਫਸਿਆ ਰਹਿੰਦਾ ਹੈ। ਸਤਿਗੁਰੂ ਮਿਲੇ ਤਾਂ ਹਉਮੈ ਟੁੱਟਦਾ ਹੈ। ਫਿਰ ਬੰਦਾ ਪ੍ਰਭੂ ਦੀ ਹਜ਼ੂਰੀ ਵਿਚ ਪਰਵਾਨ ਹੁੰਦਾ ਹੈ। ਜਿਹੜਾ ਮਨੁੱਖ ਹਰੀ-ਨਾਮ ਸਿਮਰਦਾ ਹੈਪਿਆਰੇ ਦੀ ਭਗਤੀ ਕਰਦਾ ਹੈਸੁਖਾਂ ਦੇ ਸਮੁੰਦਰ ਪ੍ਰੀਤਮ-ਪ੍ਰਭੂ ਨੂੰ ਆਪਣੇ ਹਿਰਦੇ ਵਿਚ ਵਸਾਂਦਾ ਹੈ ਰੱਬ ਦੇ ਪਿਆਰੇ ਭਗਤ ਨੂੰ ਪ੍ਰਭੂ ਜਗਤ ਦੀ ਜ਼ਿੰਦਗੀ ਦਾ ਆਸਰਾ ਪ੍ਰਭੂ ਸ੍ਰੇਸ਼ਟ ਮਤ ਦੇਣ ਵਾਲਾ ਮਿਲ ਜਾਂਦਾ ਹੈ। ਪ੍ਰਭੂ ਸਤਿਗੁਰੂ ਦੇ ਉਪਦੇਸ਼ ਨਾਲ ਸੰਸਾਰ-ਸਮੁੰਦਰ ਤੋਂ ਪਾਰ ਹੋ ਜਾਂਦਾ ਹੈ। ਜੋ ਬੰਦੇ ਆਪਣੇ ਮਨ ਨਾਲ ਵਿਕਾਰਾਂ ਤੋਂ ਬਚਣ ਲਈ ਲੜਦੇ ਹਨ। ਉਹ ਪ੍ਰਭੂ ਨੂੰ ਲੱਭ ਲੈਂਦਾ ਹੈ। ਮੈ ਵੱਲੋਂ ਮਰ ਜਾਂਦਾ ਹੈ। ਸਤਿਗੁਰੂ ਨਾਨਕ ਜਗਤ ਦਾ ਜੀਵਨ ਪ੍ਰਭੂਜਿਸ ਮਨੁੱਖ ਉੱਤੇ ਤਰਸ ਕਰਦਾ ਹੈ। ਪ੍ਰਭੂ ਦੀ ਯਾਦ ਵਿਚ ਲੀਨ ਹੋ ਜਾਂਦਾ ਹੈ। ਪ੍ਰਭੂ ਨੂੰ ਯਾਦ ਕਰਨ ਵਾਲਾ ਵੀ ਸੁੱਧ ਹੋ ਜਾਂਦਾ ਹੈ। ਉਸ ਦੇ ਅੰਦਰ ਦਿਖਾਵਾ ਤੇ ਹੋਛਾ-ਪਨ ਨਹੀਂ ਰਹਿੰਦਾ। ਜੋ ਬੰਦੇ ਸੂਝ ਵਾਲੇ ਹੋ ਜਾਂਦੇ ਹਨ। ਉਹ ਆਪਣਾ-ਆਪ ਨਾਂ ਕਿਸੇ ਨੂੰ ਦੱਸਦੇ ਹਨ। ਨਾ ਸੁਣਾਉਂਦੇ ਹਨ ਨਾਂ ਸਮਝਾਉਂਦੇ ਹਨ। ਪੜ੍ਹ ਕੇ ਵਿਚਾਰ ਕੇ ਜੀਵਨ-ਭੇਤ ਨੂੰ ਸਮਝ ਲੈਂਦੇ ਹਨ। ਉਹ ਆਪਣੀ ਵਿੱਦਿਆ ਦਾ ਦਿਖਾਵਾ ਨਹੀਂ ਕਰਦੇ। ਸਤਿਗੁਰੂ ਦੇ ਸ਼ਬਦ ਵਿਚ ਜੁੜ ਕੇਉਹ ਸੰਤੋਖ ਵਿਚ ਜੀਵਨ ਬਤੀਤ ਕਰਦੇ ਹਨ। 

Comments

Popular Posts