ਭਾਗ 27 ਜਿਸ ਗ਼ਲਤੀ ਮੰਨਣ ਨਾਲ ਮੁਆਫ਼ੀ ਦੀ ਜਗਾ ਸਜ਼ਾ ਮਿਲਦੀ, ਐਸੀ ਗ਼ਲਤੀ ਮੰਨਣ ਦੀ ਕੋਈ ਲੋੜ ਨਹੀਂ ਹੈ। ਦੁਨੀਆ ਵਾਲੇ ਦੂਜੇ ਨੂੰ ਨੰਗਾ ਦੇਖਣਾ ਚਾਹੁੰਦੇ ਹਨ
ਸਤਵਿੰਦਰ ਕੌਰਸੱਤੀ (ਕੈਲਗਰੀ) –ਕੈਨੇਡਾ satwinder_7@hotmail.com 
ਪੁਲੀਸ ਔਫ਼ੀਸਰਾਂ ਨੇ ਡੋਰ ਟੂ ਡੋਰ ਜਾ ਕੇ, ਚੈਨ ਦੇ ਕੇਸ ਦੀ ਪੁੱਛ ਪੜਤਾਲ ਕੀਤੀ ਸੀ। ਬਈ ਜੇ ਕਿਸੇ ਨੇ ਅੱਖੀਂ ਕੁੱਝ ਦੇਖਿਆ ਹੋਵੇ, ਲੋਕ ਤਾਂ ਅੱਖੀਂ ਦੇਖ ਕੇ, ਅੱਖਾਂ ਮੀਚ ਲੈਂਦੇ ਹਨ। ਕੌਣ ਕੀਹਦੀ ਮੁਸੀਬਤ ਵਿੱਚ ਫਸਦਾ ਹੈ? ਕੋਈ ਮੌਕੇ ਦਾ ਗਵਾਹ ਨਹੀਂ ਬਣਿਆ ਸੀ। ਕਈਆਂ ਨੇ ਦਰ ਨਹੀਂ ਖੋਲਿਆਂ ਸੀ। ਜੋ ਮੌਕੇ ਉੱਤੇ ਕੋਲ ਖੜ੍ਹੇ ਸਨ। ਪੁਲੀਸ ਆਫ਼ੀਸਰਾਂ ਨੇ, ਉਨ੍ਹਾ ਨੂੰ ਗਵਾਹ ਬਣਾਂ ਲਿਆ ਸੀ। ਦੇਵ ਦੀ ਤਰੀਕ ਹਰ ਮਹੀਨੇ ਪੈ ਜਾਂਦੀ ਸੀ। ਕੋਈ ਨਾਂ ਕੋਈ ਗਵਾਹ ਭੁਗਤੀ ਜਾਂਦਾ ਸੀ। ਜੱਜ ਤੇ ਸਰਕਾਰੀ ਵਕੀਲ ਹਰ ਤਰੀਕ ਉੱਤੇ ਬਦਲ ਜਾਂਦੇ ਸੀ। ਸਜ਼ਾ ਜਾਂ ਬਰੀ ਹੋਣਾ, ਸਿਰਫ਼ ਤੀਰ ਤੁੱਕਾ ਹੈ। ਕਿਸੇ ਵੀ ਕੇਸ ਵਿੱ, ਇੰਨਾ ਨੂੰ ਕੋਈ ਦਿਲ ਚਸਪੀ ਨਹੀਂ ਹੁੰਦੀ। ਨਾਂ ਹੀ ਜੱਜ ਤੇ ਸਰਕਾਰੀ ਵਕੀਲ ਕੇਸ ਨੂੰ ਪਹਿਲਾਂ ਪੜ੍ਹਦੇ ਹਨ। ਇਹ ਮੁਜਰਮ ਉੱਤੇ ਹੈ। ਜਿਸ ਨੇ ਗ਼ਲਤੀ ਮੰਨ ਲਈ ਹੈ। ਉਸ ਨੂੰ ਮੁਆਫ਼ੀ ਨਹੀਂ ਮਿਲੇਗੀ। ਫਾਂਸੀ, ਜੇਲ ਹੁੰਦੀ ਹੈ। ਜੁਰਮਾਨਾ ਭਰਨਾ ਪੈਂਦਾ ਹੈ। ਇਹੀ ਹਾਲ ਸਮਾਜ ਵਿੱਚ ਲੋਕ ਬੰਦੇ ਦਾ ਕਰਦੇ ਹਨ। ਜੇ ਨੌਟ ਗਿਲਟੀ ਹੋ, ਬਰੀ ਹੋ ਸਕਦੇ ਹੋ। ਅੱਗੇ ਵਾਸਤੇ ਸੋਚ ਕੇ, ਗੱਲ ਮੂੰਹ ਵਿਚੋਂ ਕੱਢਣੀ ਚਾਹੀਦੀ ਹੈ। ਕਿਹੜੀ ਗੱਲ ਵਿੱਚ ਤੁਹਾਡਾ ਬਚਾ ਹੈ? ਕੇਸ ਉਸੇ ਤਰਾਂ ਬਣਾਂ ਕੇ, ਵਕੀਲ ਤੇ ਜੱਜ ਨੂੰ ਦੱਸੋ। ਤੁਹਾਡੇ ਕੋਲੋਂ ਹੀ ਗੱਲਾਂ ਸੁਣ ਕੇ, ਵਕੀਲ ਜੱਜ ਆਪਸ ਵਿੱਚ ਫ਼ੈਸਲਾ ਕਰਦੇ ਹਨ। ਵਕੀਲ ਤੇ ਜੱਜ ਸਬ ਪਹਿਲਾਂ ਹੀ ਜਾਣਦੇ ਹੁੰਦੇ ਹਨ। ਫ਼ੈਸਲਾ ਕੀ ਹੋਣਾ ਹੈ? ਕਾਤਲ ਨੂੰ ਤਾਂ ਸਜ਼ਾ ਹੀ ਮਿਲੇਗੀ। ਜਿਸ ਗ਼ਲਤੀ ਮੰਨਣ ਨਾਲ ਮੁਆਫ਼ੀ ਦੀ ਜਗਾ ਸਜ਼ਾ ਮਿਲਦੀ, ਐਸੀ ਗ਼ਲਤੀ ਮੰਨਣ ਦੀ ਕੋਈ ਲੋੜ ਨਹੀਂ ਹੈ। ਸਜ਼ਾ ਭੁਗਤ ਕੇ ਵੀ ਕੀਤੀ ਗ਼ਲਤੀ ਸੁਧਰ ਨਹੀਂ ਸਕਦੀ। ਮਰਿਆ ਬੰਦਾ ਜੀਵਤ ਨਹੀਂ ਹੋ ਸਕਦਾ। ਮੁਜਰਮ ਬੰਦੇ ਨੂੰ ਕੋਈ ਭਲਾ ਕੰਮ ਕਰਨ ਲਈ ਮਜਬੂਰ ਕੀਤਾ ਜਾ ਸਕਦਾ ਹੈ। ਜਿਸ ਨਾਲ ਕਿਸੇ ਨੂੰ ਲਾਭ ਹੋ ਸਕੇ। ਐਸੇ ਆਪਣੀ ਮੈਂ-ਮੈਂ, ਹੰਕਾਰ ਘੈਟ ਪੁਣੇ ਦਾ ਕੀ ਲਾਭ ਹੈ? ਜੇ ਗ਼ਲਤੀ ਦਿਲੋਂ ਮੰਨਦੇ ਹੋ। ਫਾਂਸੀ, ਜੇਲ, ਜੁਰਮਾਨੇ ਦੀ ਥਾਂ, ਜੇ ਹੋ ਸਕੇ, ਅੱਗੇ ਤੋਂ ਸੁਧਰਨ ਦੀ ਕੋਸ਼ਿਸ਼ ਕਰੋ। ਜਿਸ ਪਰਿਵਾਰ ਦੇ ਤੁਸੀਂ ਮੁਜਰਮ ਹੋ। ਉਸ ਕੋਲ ਚੁੱਪ-ਚਾਪ, ਉਮਰ ਭਰ ਜੁਰਮਾਨਾ ਭਰਦੇ ਰਹੋ। ਕੇਸ ਚਾਹੇ ਸਾਰੀ ਉਮਰ ਭੁਗਤੀ ਜਾਵੋ। ਕੁੱਜ ਸੁਧਰਨ ਵਾਲਾ ਨਹੀਂ ਹੈ। ਭਾਵੇਂ ਸਬੂਤ ਪੱਕਾ ਮਿਲ ਗਿਆ ਸੀ। ਦੇਵ ਦੇ ਰਿਵਾਲਵਰ ਦੀਆ ਗੋਲ਼ੀਆਂ ਚੈਨ ਨੂੰ ਲੱਗੀਆਂ ਸਨ। ਪੁਲੀਸ ਦੀ ਰਿਪੋਰਟ ਅਨੁਸਾਰ ਜੋ ਲੋਕ ਆਲ਼ੇ ਦੁਆਲੇ ਸਨ। ਸਾਰਿਆਂ ਨੂੰ ਬਾਰੀ-ਬਾਰੀ ਕੋਰਟ ਵਿੱਚ ਸੱਦਿਆ ਗਿਆ। ਪ੍ਰੀਤ ਨੂੰ ਵੀ ਅਦਾਲਤ ਵਿੱਚ ਸੱਦਿਆ ਗਿਆ। ਜੱਜ ਤੇ ਸਰਕਾਰੀ ਵਕੀਲ ਨੇ ਚੈਨ ਤੇ ਪ੍ਰੀਤ ਦੇ ਜੀਵਨ ਬਾਰੇ ਕੁੱਝ ਨਹੀਂ ਪੁੱਛਿਆ। ਸਰਕਾਰੀ ਵਕੀਲ ਨੇ ਕਿਹਾ, " ਕੀ ਤੂੰ ਦੇਵ ਨੂੰ ਜਾਣਦੀ ਹੈ? "  " ਇਹ ਦੇਵ ਹੈ। ਮੇਰਾ ਭਰਾ ਹੈ। " " ਕੀ ਇਹ ਆਮ ਹੀ ਉਸ ਨੂੰ ਮਾਰਨ ਦੀਆਂ ਧਮਕੀਆਂ ਦਿੰਦਾ ਸੀ? " "  ਮੈਨੂੰ ਇਸ ਬਾਰੇ ਕੁੱਝ ਨਹੀਂ ਪਤਾ। " " ਆਪਣੇ ਪਤੀ ਨੂੰ ਮਰਵਾਉਣ ਲਈ, ਕੀ ਤੂੰ ਇਸ ਨੂੰ ਸੱਦਿਆ ਸੀ? " ਨਹੀਂ ਮੈਂ ਉਸ ਨੂੰ ਨਹੀਂ ਸੱਦਿਆ ਸੀ। " ਕੀ ਤੂੰ ਇਸ ਨੂੰ ਗੋਲੀਆਂ ਚਲਾਉਂਦੇ ਦੇਖਿਆ ਸੀ? " "  ਮੈਂ ਐਸਾ ਕੁੱਝ ਨਹੀਂ ਦੇਖਿਆ। " ਕੀ ਤੂੰ ਚੈਨ ਦੇ ਗੋਲੀਆਂ ਵੱਜਦੀਆਂ ਦੇਖੀਆਂ ਸਨ? " " ਮੈਂ ਨਹੀਂ ਦੇਖੀਆਂ " " ਚੈਨ ਮਰ ਗਿਆ ਹੈ। ਪਤਾ ਕਿਵੇਂ ਲੱਗਾ? " " ਗੋਲੀਆ ਦੀ ਆਵਾਜ਼ ਸੁਣੀ ਸੀ। ਚੈਨ ਦੀ ਟੈਕਸੀ ਖੜੀ ਦੇਖ ਕੇ, ਮੈਂ ਉੱਧਰ ਨੂੰ ਦੌੜੀ। ਤਾਂ ਪਤਾ ਲੱਗਾ। ਚੈਨ ਜ਼ਖ਼ਮੀ ਹੋ ਗਿਆ ਹੈ। " " ਉਸ ਸਮੇਂ ਦੇਵ ਕਿਥੇ ਸੀ? " "  ਮੇਰਾ ਖ਼ਿਆਲ ਚੈਨ ਵਿੱਚ ਸੀ। ਮੈਨੂੰ ਕੀ ਪਤਾ ਦੇਵ ਕਿਥੇ ਸੀ? "
ਸਰਕਾਰੀ ਵਕੀਲ ਨੇ ਆਵਾਜ਼ ਉੱਚੀ ਕਰਕੇ ਕਿਹਾ, " ਮੈਨੂੰ ਲੱਗਦਾ ਹੈ। ਤੂੰ ਦੇਵ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। " ਪ੍ਰੀਤ ਨੇ ਕਿਹਾ, " ਭਰਾ ਤੋਂ ਵੱਧ ਕੇ, ਮੈਨੂੰ ਪਤੀ ਪਿਆਰਾ ਸੀ। ਮੈ 24 ਘੰਟੇ ਉਸ ਨਾਲ ਰਹਿੰਦੀ ਸੀ। ਨਾਂ ਕਿ ਭਰਾ ਨਾਲ " " ਇਹ ਕੈਸਾ ਪਿਆਰ ਸੀ? ਉਹ ਤੇਰੇ ਜਿਸਮ ਦੀ ਪ੍ਰਦਰਸ਼ਨੀ ਕਰਦਾ ਸੀ। ਤੇਰੀਆਂ ਨੰਗੀਆਂ ਤਸਵੀਰਾਂ ਨੂੰ ਪਬਲਿਸ਼ ਕਰਦਾ ਰਹਿੰਦਾ ਸੀ। " ਦੇਵ ਦਾ ਵਕੀਲ ਵੀ ਉੱਠ ਕੇ ਖੜ੍ਹਾ ਹੋ ਗਿਆ ਸੀ। ਉਸ ਨੇ ਕਿਹਾ, " ਮਾਈ ਔਨਰ, ਮੇਰਾ ਦੋਸਤ, ਗਵਾਹ ਨੂੰ ਫੋਰਸ ਕਰਕੇ, ਬਿਆਨ ਬਦਲਾਉਣਾ ਚਾਹੁੰਦਾ ਹੈ। " ਜੱਜ ਨੇ ਸਿਰ ਹਿਲਾ ਕੇ ਰਜ਼ਾਮੰਦੀ ਜਾਹਰ ਕੀਤੀ। ਸਰਕਾਰੀ ਵਕੀਲ ਨੇ ਪ੍ਰੀਤ ਦੀ ਭਰਜਾਈ ਤੇ ਹੋਰ ਗਵਾਹਾਂ ਤੋਂ ਇਹੀ ਕੁੱਝ ਪੁੱਛਿਆ ਸੀ। ਕਿਸੇ ਨੇ ਠੋਸ ਗਵਾਹੀ ਨਹੀਂ ਦਿੱਤੀ ਸੀ। ਸਬ ਦੇ ਬਿਆਨ ਅਲੱਗ-ਅਲੱਗ ਸਨ।

ਚਾਰੇ ਪੁਲੀਸ ਆਫ਼ੀਸਰਾਂ ਨੇ ਠੋਕ ਕੇ, ਇੱਕੋ ਬੋਲੀ ਵਿੱਚ ਬਿਆਨ ਦਿੱਤੇ ਸਨ। ਸਰਕਾਰੀ ਵਕੀਲ ਪਿੱਛੋਂ ਦੇਵ ਦੇ ਵਕੀਲ ਨੇ, ਬਾਰੀ-ਬਾਰੀ ਉਨ੍ਹਾਂ ਨੂੰ ਪੁੱਛਿਆ, " ਤੁਸੀਂ ਦੇਵ ਨੂੰ ਕਿਥੋਂ ਫੜਿਆ ਸੀ? " " ਦੇਵ ਚੈਨ ਦੇ ਬਰਾਬਰ ਟੈਕਸੀ ਦੇ ਕੋਲ ਖੜ੍ਹਾ ਸੀ। " " ਕਿਵੇਂ ਪਤਾ ਲੱਗਾ  ਦੇਵ ਹੀ ਕਾਤਲ ਹੈ? " " ਦੇਵ ਦੇ ਹੱਥ ਵਿੱਚ ਰਿਵਾਲਵਰ ਸੀ। ਉਸੇ ਵਿਚੋਂ ਗੋਲ਼ੀਆਂ ਚਲੀਆਂ ਸਨ। ਉਸ ਦੇ ਸਿਰ ਵਿਚੋਂ ਬਰਾਮਦ ਹੋਈਆਂ ਹਨ। ਜੋ ਸਬੂਤ ਵੱਜੋ ਕਾਨੂੰਨ ਦੇ ਹਵਾਲੇ ਵਿੱਚ ਹਨ। ਦੇਵ ਨੇ ਜੁਰਮ ਸਵੀਕਾਰ ਕੀਤਾ ਸੀ। ਆਪ ਨੂੰ ਕਾਨੂੰਨ ਦੇ ਹਵਾਲੇ ਕੀਤਾ ਸੀ। " ਦੇਵ ਦੇ ਵਕੀਲ ਨੇ ਜੱਜ ਨੂੰ ਕਿਹਾ, " ਮਾਈ ਲੌਡ, ਮੇਰੇ ਕਲਾਈਂਟ ਦਾ ਅੱਜ ਤੱਕ ਕੋਈ ਕਰੀਮਨਲ ਰੈਕਿਡ ਨਹੀਂ ਹੈ। ਦੇਵ ਫੈਮਲੀ ਮੈਨ ਹੈ। ਲੰਬੇ ਸਮੇਂ ਤੋਂ ਪਤਨੀ ਨਾਲ ਰਹਿ ਰਿਹਾ ਹੈ। ਬੱਚਿਆਂ ਦਾ ਬਾਪ ਵੀ ਹੈ। ਇਸ ਉੱਤੇ ਰਹਿਮ ਕਰਕੇ, ਨਰਮੀ ਦਾ ਵਰਤੀ ਜਾਵੇ। " ਆਖ਼ਰੀ ਤਰੀਕ ਸੀ। ਫ਼ੈਸਲਾ ਹੋਣਾ ਸੀ। ਹਰ ਤਰਾਂ ਦੇ ਲੋਕ ਪਹੁੰਚੇ ਹੋਏ ਸਨ। ਜੱਜ ਨੇ ਕਿਹਾ, " ਦੇਵ ਨੂੰ 7 ਸਾਲਾਂ ਦੀ ਜੇਲ ਦਾ ਹੁਕਮ ਦਿੱਤਾ ਜਾਂਦਾ ਹੈ। ਜੋ ਛੁੱਟੀਆਂ, ਦਿਨ ਰਾਤ ਕੱਟ ਕੇ ਸਜਾ ਸਾਢੇ ਕੁ ਚਾਰ  ਸਾਲਾਂ ਦੇ ਕਰੀਬ ਬਣਦੀ ਹੈ।

Comments

Popular Posts