ਭਾਗ 25 ਧਾਰਮਿਕ ਸਥਾਨ ਧੰਦੇ ਤੇ ਗੁੰਡਾ ਗਰਦੀ ਦਾ ਅੱਡਾ ਬਣ ਗਏ ਹਨ ਭਗਤ, ਕੌਣ ਸਾਧ, ਕੌਣ ਗੁੰਡੇ ਹਨ?
ਸਤਵਿੰਦਰ ਕੌਰ ਸੱਤੀ -(ਕੈਲਗਰੀ)- ਕੈਨੇਡਾ satwinder_7@hotmail.com ਪੇਪਰਾਂ, ਰੇਡੀਉ, ਟੈਲੀਵਿਜ਼ਨ ਵਿੱਚ ਹਰ ਰੋਜ਼ ਗੁਰਦੁਆਰਿਆਂ ਵਿਚ ਕਾਬਜ਼ ਲੋਕਾਂ ਦੀਆਂ ਕਰਤੂਤਾਂ ਪੜ੍ਹਦੇ, ਸੁਣਦੇ, ਦੇਖਦੇ ਹਾਂ। ਗੁਰਦੁਆਰਿਆਂ ਵਿੱਚ ਧਾਰਮਿਕ ਸਥਾਨ ਧੰਦੇ ਤੇ ਗੁੰਡਾ ਗਰਦੀ ਦਾ ਅੱਡਾ ਬਣ ਗਏ ਹਨ। ਬੜੇ ਸ਼ਰਮ ਦੀ ਗੱਲ ਹੈ। ਜਿਸ ਸਥਾਨ ਨੂੰ ਪਵਿੱਤਰ ਸਮਝ ਕੇ ਸਿਰ ਝੁਕਾਉਂਦੇ ਹਾਂ। ਫ਼ੱਕਰ ਨਾਲ ਸਿਰ ਉੱਚਾ ਕਰਨ ਦੀ ਥਾਂ ਹੁਣ ਸ਼ਰਮ ਨਾਲ ਝੁਕ ਰਿਹਾ ਹੈ। ਕਣਕ ਦੇ ਵਿੱਚ ਘੁਣ ਲੱਗ ਜਾਣ ਨਾਲ ਪੂਰੇ ਆਟੇ ਦਾ ਸੁਆਦ ਕਸੈਲਾ ਹੋ ਜਾਂਦਾ ਹੈ। ਖੇਤ ਵਿੱਚ ਤਿਲ਼ਾਂ ਵਿੱਚ ਖੜਾਂ ਬੁਆੜ ਦਾ ਬੂਟਾ ਵੀ ਦੇਖਣ ਨੂੰ ਤਿਲ ਦਾ ਭੁਲੇਖਾ ਪਾਉਂਦਾ ਹੈ। ਉਸ ਵਿੱਚ ਤਿਲ ਨਹੀਂ ਸਗੋਂ ਸੁਆਹ ਕਾਲਸ ਹੁੰਦੀ ਹੈ। ਦੇਖਣ ਨੂੰ ਦੋਵੇਂ ਇੱਕੋ ਜਿਹੇ ਹੁੰਦੇ ਹਨ। ਇਸੇ ਤਰ੍ਹਾਂ ਧਾਰਮਿਕ ਸਥਾਨ ਤੇ ਵੀ ਧਾਰਮਿਕ ਬੰਦੇ ਉਸੇ ਵਾਂਗ ਹਨ। ਕਲ ਨੂੰ ਭਾਵੇਂ ਧਾਰਮਿਕ ਲੀਡਰ ਬਿਆਨ ਦੇ ਦੇਣਗੇ," ਉਹ ਤਾਂ ਜੀ, ਵਿਧਵਾ, ਬੇਸਹਾਰਾ, ਸੂਈਆਂ ਵੇਚਣ ਵਾਲੀਆਂ ਰਾਤ ਦੇਖ ਕੇ ਰਾਤ ਕੱਟਣ ਆ ਗਈਆਂ। ਸਾਰੇ ਹੀ ਜਿਸਮ ਪੂਰਤੀ ਲਈ ਇਹੋ ਜਿਹੀਆਂ ਸੇਵਾ ਦਾਰਨੀਆਂ ਨੂੰ ਰਾਤ ਕੱਟਾ ਲੈਂਦੇ ਹਨ। ਅੱਜ ਕਲ ਧਾਰਮਿਕ ਪੁਜਾਰੀ ਹੀ ਇਹ ਲੋਕ ਸੇਵਾ ਕਰ ਰਹੇ ਹਨ। ਔਰਤਾਂ ਨੂੰ ਹਰਿਮੰਦਰ ਸਾਹਿਬ ਵਿੱਚ ਕੀਰਤਨ ਨਹੀਂ ਕਰਨ ਦਿੱਤਾ ਜਾਂਦਾ। ਪੰਜ ਪਿਆਰਿਆਂ ਵਿੱਚ ਨਹੀਂ ਲੱਗਣ ਦਿੱਤਾ ਜਾਂਦਾ।
ਨਾਨਕ ਗੁਰੂ ਨ ਚੇਤਨੀ ਮਨਿ ਆਪਣੈ ਸੁਚੇਤ ॥ ਛੁਟੇ ਤਿਲ ਬੂਆੜ ਜਿਉ ਸੁੰਞੇ ਅੰਦਰਿ ਖੇਤ ॥ ਖੇਤੈ ਅੰਦਰਿ ਛੁਟਿਆ ਕਹੁ ਨਾਨਕ ਸਉ ਨਾਹ ॥ ਫਲੀਅਹਿ ਫੁਲੀਅਹਿ ਬਪੁੜੇ ਭੀ ਤਨ ਵਿਚਿ ਸੁਆਹ ॥੩॥ {ਪੰਨਾ 463}
ਧਰਮਿਕ ਸਥਾਨ ਆਮ ਸਾਧਾਰਨ ਬੰਦੇ ਲਈ ਪਵਿੱਤਰ ਹੈ। ਜਿਹੜੇ ਉੱਥੇ ਰਹਿੰਦੇ ਹਨ। ਪ੍ਰਬੰਧਕਿ ਹਨ, ਉਨ੍ਹਾਂ ਲਈ ਇਹ ਧਾਰਮਿਕ ਗੁਰਦੁਆਰੇ ਬਿਜ਼ਨਸ ਹਨ। ਬਿਜ਼ਨਸ ਬੰਦਾ ਘਾਟਾ ਨਹੀਂ ਖਾਂਦਾ। ਹਰ ਹਾਲਤ ਵਿੱਚ ਤਰੱਕੀ ਕਰਨਾ ਚਾਹੁੰਦਾ ਹੈ। ਧਾਰਮਿਕ ਅਦਾਰਿਆਂ ਦੀਆਂ ਜੜਾਂ ਬਹੁਤ ਡੂੰਘੀਆਂ ਹਨ। ਜੋ ਕੰਮ ਬਾਹਰ ਖੁੱਲ੍ਹੇਆਮ ਨਹੀਂ ਕਰ ਸਕਦੇ। ਉਹ ਕੰਮ ਇੱਥੇ ਹੁੰਦਾ ਹੈ। ਕਈ ਗੁਰਦੁਆਰਿਆਂ ਵਿੱਚ ਤਾਂ ਨਸ਼ੇ ਵੀ ਮਿਲਦੇ ਹਨ। ਸੁੱਖਾ ਭੰਗ ਤਾਂ ਸਭ ਨੂੰ ਪਤਾ ਹੈ। ਅਫ਼ੀਮ, ਡੋਡੇ, ਸ਼ਰਾਬ ਹੋਰ ਬਹੁਤ ਕੁੱਝ ਦਾ ਸੇਵਨ ਪ੍ਰਯੋਗ ਹੁੰਦਾ ਹੈ। ਵਿਕਦੇ ਵੀ ਹਨ। ਔਰਤ ਵਿਕਣੀ ਤਾਂ ਮਾਮੂਲੀ ਗੱਲ ਹੈ। ਜਿੱਥੇ ਮਰਦ ਹੋਣਗੇ। ਉੱਥੇ ਔਰਤ ਦਾ ਸੇਵਨ ਪ੍ਰਯੋਗ ਹੋਵੇਗਾ। ਇਹ ਧੰਦਾ ਲੁੱਕ-ਛੁਪ ਕੇ ਸਾਰੇ ਥਾਂ ਚੱਲਦਾ ਹੈ। ਗ੍ਰੰਥੀ, ਪ੍ਰਧਾਨ, ਮੈਂਬਰਾਂ ਮਰਦ ਇਹ ਸਾਰੇ ਰਲੇ ਮਿਲੇ ਹਨ। ਵੰਡ ਕੇ ਛਕਦੇ ਹਨ। ਜੇ ਕੋਈ ਕੁਸਕੇਗਾ, ਤਿੜ-ਫਿੜ ਕਰੇਗਾ ਪੰਥ ਵਿਚੋਂ ਛੇਕ ਦੇਣਗੇ। ਇਨ੍ਹਾਂ ਨਾਲ ਜ਼ਨਾਨੀਆਂ ਰਾਤ ਕੱਟਦੀਆਂ ਹਨ। ਧੰਦਾ ਸਾਰੇ ਹੀ ਹੁੰਦਾ ਹੈ। ਬਹੁਤੇ ਅਜੇ ਪਰਦੇ ਵਿੱਚ ਹਨ। ਔਰਤਾਂ ਹੀ ਪਰਦੇ ਫ਼ਾਸ਼ ਕਰ ਸਕਦੀਆਂ ਹਨ। ਜਿਹੜੀਆਂ ਇਨ੍ਹਾਂ ਵਿੱਚ ਸ਼ਾਮਲ ਹਨ। ਉਹ ਭੱਦਰ ਪੁਰਸ਼ਾਂ ਦੀਆਂ ਹਰਕਤਾਂ ਬਹੁਤ ਨੇੜੇ ਤੋਂ ਦੇਖਦੀਆਂ ਹਨ। ਚਤਰ ਬੰਦਾ ਦੂਜੇ ਨੂੰ ਬੇਵਕੂਫ਼ ਬਣਾ ਕੇ ਆਪ ਵਿਚੋਂ ਨਿਕਲ ਜਾਂਦਾ ਹੈ। ਔਰਤ ਤਾਂ ਸ਼ੁਰੂ ਤੋਂ ਹੀ ਬੇਵਕੂਫ਼ ਬਣਦੀ ਆ ਰਹੀ ਹੈ। ਧੰਦੇ ਵਾਲੀ ਤਾਂ ਔਰਤ ਹੀ ਬਣਦੀ ਹੈ। ਮਰਦ ਵੀ ਕਿਸੇ ਨੇ ਕਦੇ ਸੁਣਿਆ, ਕੇ ਜਿਸਮ ਦੀ ਦੁਕਾਨ ਲਾਈ ਬੈਠਾ ਹੈ। ਗੁਰੂ ਗ੍ਰੰਥ ਸਾਹਿਬ ਵਿਚ ਵੀ ਵੇਸਵਾ ਗਨਕਾ ਦਾ ਨਾਮ ਬਹੁਤ ਵਾਰ ਆਇਆ ਹੈ। ਗੁਰੂਆਂ ਨੇ ਵੀ ਵੇਸਵਾ ਦੇ ਯਾਰਾਂ ਦਾ ਨਾਮ ਨਹੀਂ ਲਿਖਿਆ। ਊਦਾ ਕਹੀ ਜਾਂਦੇ ਹਨ। ਔਰਤ ਨੂੰ ਗੁਰੂਆਂ ਨੇ ਬਰਾਬਰ ਦਾ ਦਰਜਾ ਦਿੱਤਾ ਹੈ। ਪਰ ਕਿਤੇ ਬਰਾਬਰ ਨਹੀਂ ਖੜੀ ਕੀਤੀ। ਜੋ ਵੇਸਵਾ ਦਾ ਅਸਲੀ ਖ਼ਰੀਦਦਾਰ ਬਣ ਕੇ ਧੰਦਾ ਅੱਗੇ ਤੋਰਦਾ ਹੈ। ਹਾਂ ਬਾਹਰਲੇ ਮੁਲਕਾਂ ਵਿਚ ਮਰਦ ਵੀ ਜਿਸਮ ਵੇਚਦੇ ਹਨ। ਰੱਬ ਦੇ ਨਾਮ ਦੇ ਮੰਦਰਾਂ ਵਿੱਚ ਤਾਂ ਰਹਿੰਦੇ ਹੋਏ ਮਰਦਾ ਕੋਲ ਪੱਕੀ ਜ਼ਨਾਨੀ ਹੁੰਦੀ ਹੀ ਨਹੀਂ। ਜੇ ਘਰ ਵਾਲੀ ਪੇਕੇ ਗਈ ਹੋਵੇ। ਮਾਪੇ ਕਿਤੇ ਲਾਮ ਗਏ ਹੋਣ। ਮਰਦ ਦਾ ਬੱਚਾ ਮੌਕਾ ਅਹਰਾ, ਐਵੇਂ ਨਹੀਂ ਜਾਣ ਦਿੰਦਾ। ਤੀਮੀ ਘਰ ਲੈ ਆਉਂਦਾ ਹੈ। ਇਸੇ ਤਰ੍ਹਾਂ ਇੱਕ ਲੋਕਾਂ ਦੀਆਂ ਖ਼ਬਰਾਂ ਦੇਣ ਵਾਲਾ, ਘਰ ਵਾਲੀ ਇੰਡੀਆ ਗਈ ਤੋਂ, ਘਰ ਜ਼ਨਾਨੀ ਲੈ ਆਇਆ। ਘਰਵਾਲੀ ਉਸ ਦੀ ਮਾਂ ਨਿਕਲੀ, ਜਾਂਦੀ ਹੋਈ ਘਰ ਵਿੱਚ ਵੀਡੀਓ ਕੈਮਰੇ ਲਾਂ ਗਈ। ਇੰਡੀਆ ਤੋਂ ਆ ਕੇ ਧਰਮ ਪਤਨੀ ਨੇ, ਪਤੀ ਤੇ ਪ੍ਰੇਮਿਕਾ ਦੀ ਲੋਕਾਂ ਵਿੱਚ ਖ਼ਬਰ ਲਾ ਦਿੱਤੀ। ਫਿਰ ਤੁਸੀਂ ਆਪੇ ਦੇਖ ਲਵੋ ਬੰਦਾ ਪਤਨੀ ਬਗੈਰ ਮਹੀਨਾ ਨਹੀਂ ਕੱਢ ਸਕਦਾ। ਤੁਹਾਨੂੰ ਕੀ ਲੱਗਦਾ ਹੈ? ਚਿੱਟੇ ਕੱਪੜੇ ਪਾਉਣ ਪਾਉਣ ਵਾਲੇ ਦਾਗ਼ ਲੱਗਣ ਤੋਂ, ਕਾਮ ਤੋਂ ਵਾਂਝੇ ਹੀ ਰਹਿਣ। ਦਾਗ਼ ਲੱਗੇ ਢਕੇ ਜਾਣ, ਤਾਂਹੀ ਤਾਂ ਚਿੱਟੇ ਕੱਪੜੇ ਪਾਉਂਦੇ ਹਨ। ਰਾਤ ਦੇ ਹਨੇਰੇ ਵਿੱਚ ਇਹ ਕੀ ਕਰਦੇ ਹਨ? ਦੁਨੀਆ ਕੀ ਜਾਣਦੀ ਹੈ? ਨਾਂ ਹੀ ਕਿਸੇ ਕੋਲ ਇੰਨਾ ਵਕਤ ਹੈ। ਇਨ੍ਹਾਂ ਦੀ ਰਾਖੀ ਕਰਦੇ ਫਿਰੋ। ਲੋਕ ਤਾਂ ਇਨ੍ਹਾਂ ਦੇ ਪੈਰ ਹੀ ਦੇਖਦੇ ਹਨ। ਭੱਦਰ ਪੁਰਸ਼ਾਂ ਨੂੰ ਹੋਰ ਨੰਗਾ ਕਰੋ। ਦੂਜੇ ਦੀ ਜ਼ਨਾਨੀ ਦੇਖ ਕੇ ਬੁੱਲ੍ਹਾਂ ਤੇ ਜੀਭ ਫੇਰਨ ਲੱਗ ਜਾਂਦੇ ਹਨ। ਆਪਣੀ ਨੂੰ ਬਾਹਰ ਦੀ ਹਵਾ ਨਹੀਂ ਲੱਗਣ ਦੇਣੀ ਚਾਹੁੰਦੇ।
ਇਹ ਕਿਹੜਾ ਪਹਿਲੀ ਵਾਰੀ ਹੋਇਆ ਹੈ? ਪਹਿਲਾਂ ਵੀ ਧਾਰਮਿਕ ਸਥਾਨਾਂ ਤੇ ਖ਼ਾਸ ਕਰਕੇ ਗ੍ਰੰਥੀਆਂ, ਪ੍ਰਧਾਨਾ, ਮੈਂਬਰਾਂ ਮਰਦਾ ਦੁਆਰਾ ਔਰਤਾਂ ਨਾਲ ਛੇੜ ਛਾੜ ਹੁੰਦੀ ਰਹੀ ਹੈ। ਇਨ੍ਹਾਂ ਲੀਡਰਾਂ ਦੀਆਂ ਡਾਕਟਰ ਜਸਵੀਰ ਕੌਰ ਜਤਿੰਦਰ ਪੰਨੂ ਜੀ ਵੀ ਹਰ ਰੋਜ਼ ਖ਼ਬਰਾਂ ਦਿੰਦੇ ਹਨ। ਇਨ੍ਹਾਂ ਦੇ ਪੈਰੋਂ ਹੀ 1984 ਹਰਿਮੰਦਰ ਸਾਹਿਬ ਜਗਤ ਦਾ ਸਾਂਝਾ ਧਾਰਮਿਕ ਸਥਾਨ ਨੂੰ ਢਹਿ-ਢੇਰੀ ਕੀਤਾ ਗਿਆ। ਉਦੋਂ ਹਰਿਮੰਦਰ ਸਾਹਿਬ ਵਿੱਚ ਬਿਨ ਬਿਤਾਏ ਗਰਮ ਦਲ਼ੀਏ ਵੜ ਗਏ। ਹੁਣ ਕੰਜਰਖ਼ਾਨਾ ਸ਼ੁਰੂ ਹੋਇਆ ਹੈ। ਸਰਾਂ ਵਿਚ ਔਰਤਾਂ-ਮਰਦ ਕਾਮ ਦੀ ਪ੍ਰਦਰਸ਼ਨੀ ਕਰਦੇ ਹਨ। ਬਾਹਰ ਕੋਈ ਸੁਰੱਖਿਅਤ ਥਾਂ ਨਹੀਂ ਲੱਭਦੀ। ਇੱਕ ਤਾਂ ਇੱਥੇ ਕੋਈ ਸ਼ੱਕ ਨਹੀਂ ਕਰ ਸਕਦਾ। ਦੂਜਾ ਛੇਤੀ ਕੀਤੇ ਪੁਲੀਸ ਅੰਦਰ ਨਹੀਂ ਵੜ ਸਕਦੀ। ਇਸ ਜਗ੍ਹਾ ਤੋਂ ਹੋਰ ਸੁਰੱਖਿਅਤ ਥਾਂ ਹੋਰ ਹੈ ਵੀ ਨਹੀਂ। ਆਪਸ ਵਿਚ ਡਾਂਗੋ-ਡਾਂਗੀ ਹੁੰਦੇ ਹਨ। ਇਹ ਲੋਕ ਸੇਵਾ ਬਹੁਤ ਵਧੀਆ ਕਰਦੇ ਹਨ। ਧਾਰਮਿਕ ਸਥਾਨਾਂ ਨੂੰ ਖ਼ਾਸ ਕਰਕੇ ਪ੍ਰਧਾਨਾ, ਮੈਂਬਰਾਂ ਨੇ ਲੜਾਈ ਦਾ ਮੈਦਾਨ ਬਣਿਆ ਹੋਇਆ ਹੈ। ਤਾਕਤ ਦੀ ਦੁਰ ਵਰਤੋਂ ਕਰਦੇ ਹਨ। ਇਸ ਤਰਾਂ ਕਰਕੇ ਇਹ ਡਿਸਪਲਨ ਅਨੁਸ਼ਾਸਨ ਦੀ ਰਾਖੀ ਕਰਦੇ ਹਨ। ਸਾਰੀ ਹੀ ਲੜਾਈ ਗੋਲਕ ਦੀ ਹੈ। ਇਨ੍ਹਾਂ ਲਈ ਇਹ ਹਰਾਮ ਦੀ ਕਮਾਈ ਪਚਾਉਣੀ ਬੜੀ ਔਖੀ ਹੈ। ਮਿਹਨਤ ਕਰਕੇ ਤਾਂ ਜਨਤਾ ਨੇ ਲਿਆਂਦੀ ਹੈ। ਉਨ੍ਹਾਂ ਨੂੰ ਕੁਸਕਣ ਨਹੀਂ ਦਿੰਦੇ। ਬਾਹਰ ਦੇ ਬੰਦੇ ਦੀ ਦਖ਼ਲ ਅੰਦਾਜ਼ੀ ਪਸੰਦ ਨਹੀਂ ਕਰਦੇ। ਉਨ੍ਹਾਂ ਨਾਲ ਜੁਡੋਂ-ਜੁਡੀ ਹੋ ਜਾਂਦੇ ਹਨ। ਧਰਮੀ ਬੰਦੇ ਧਰਮ ਦੇ ਨਾਮ ਤੇ ਰੋਜ਼ ਦੰਗੇ ਕਰਾਉਂਦੇ ਹਨ। ਕੀ ਧਰਮ ਕਹਿੰਦਾ ਹੈ ਕੰਜਰ ਖ਼ਾਨਾਂ ਗੁਰਦੁਆਰਿਆਂ ਵਿੱਚ ਕਰੋ? ਕੀ ਇਹ ਧਰਮੀ ਹਨ? ਕੋਈ ਧਰਮ ਮਾੜਾ ਨਹੀਂ ਹੈ। ਮਾੜੇ ਬੰਦੇ ਉਸ ਨੂੰ ਗੰਦਲਾਂ ਦਿੰਦੇ ਹਨ। ਮਰਦ ਦੇ ਬਰਾਬਰ ਔਰਤਾਂ ਦੀ ਇੱਜ਼ਤ ਕੀਤੀ ਜਾਵੇ। ਹਰ ਬੰਦੇ ਨੂੰ ਜਿਉਣ ਦਾ ਅਧਿਕਾਰ ਦਿੱਤਾ ਜਾਵੇ। ਆਪਣੀ ਹੀ ਡਾਗ ਨੇ ਪੇਰੀ ਜਾਵੇ। ਸਾਰੇ ਧਰਮਾਂ ਦੀ ਇੱਜ਼ਤ ਕਰੀਏ, ਇਹੀ ਖ਼ੁਸ਼ੀ ਦੀ ਗੱਲ ਹੈ। ਜੇ ਕਿਸੇ ਦੇ ਧਰਮ, ਜਾਤ ਦੀ ਇੱਜ਼ਤ ਕਰਾਂਗੇ। ਤਾਂਹੀ ਜੁਆਬ ਵਿਚ ਉਹ ਜਿਹਾ ਮਿਲੇਗਾ। ੴ ਸਤਿਗੁਰ ਪ੍ਰਸਾਦਿ ॥ ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ ॥ ਹਰਿ ਨਾਮੈ ਕੇ ਹੋਵਹੁ ਜੋੜੀ ਗੁਰਮੁਖਿ ਬੈਸਹੁ ਸਫਾ ਵਿਛਾਇ ॥੧॥ ਇਨ੍ਹ੍ਹ ਬਿਧਿ ਪਾਸਾ ਢਾਲਹੁ ਬੀਰ ॥ ਗੁਰਮੁਖਿ ਨਾਮੁ ਜਪਹੁ ਦਿਨੁ ਰਾਤੀ ਅੰਤ ਕਾਲਿ ਨਹ ਲਾਗੈ ਪੀਰ ॥੧॥ ਰਹਾਉ ॥ ਕਰਮ ਧਰਮ ਤੁਮ੍ਹ੍ਹ ਚਉਪੜਿ ਸਾਜਹੁ ਸਤੁ ਕਰਹੁ ਤੁਮ੍ਹ੍ਹ ਸਾਰੀ ॥ ਕਾਮੁ ਕ੍ਰੋਧੁ ਲੋਭੁ ਮੋਹੁ ਜੀਤਹੁ ਐਸੀ ਖੇਲ ਹਰਿ ਪਿਆਰੀ ॥੨॥ ਉਠਿ ਇਸਨਾਨੁ ਕਰਹੁ ਪਰਭਾਤੇ ਸੋਏ ਹਰਿ ਆਰਾਧੇ ॥ ਬਿਖੜੇ ਦਾਉ ਲੰਘਾਵੈ ਮੇਰਾ ਸਤਿਗੁਰੁ ਸੁਖ ਸਹਜ ਸੇਤੀ ਘਰਿ ਜਾਤੇ ॥੩॥ ਹਰਿ ਆਪੇ ਖੇਲੈ ਆਪੇ ਦੇਖੈ ਹਰਿ ਆਪੇ ਰਚਨੁ ਰਚਾਇਆ ॥ ਜਨ ਨਾਨਕ ਗੁਰਮੁਖਿ ਜੋ ਨਰੁ ਖੇਲੈ ਸੋ ਜਿਣਿ ਬਾਜੀ ਘਰਿ ਆਇਆ ॥੪॥੧॥੧੯॥ {ਪੰਨਾ 1185}


Comments

Popular Posts