ਆਈਆਂ ਗਿੱਧੇ ਵਿੱਚ ਕੁੜੀਆਂ ਬਣ ਠਣਕੇ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ satwinder_7@hotmail.com
ਬਹਿ ਗਿਆ ਮੇਰੇ ਨਾਲ ਨੱਚਣੇ ਦੀ ਜਿੰਦ ਕਰਕੇ। ਕਹੇ ਆਜਾ ਦੋਨੇਂ ਨਚਾਈਏ ਬਾਂਹ ਫੜ ਕੇ।
ਤੂੰ ਤਾਂ ਆਈ ਗਿੱਧੇ ਵਿੱਚ ਨੱਚਣੇ ਦਾ ਮੂਡ ਕਰਕੇ। ਇੱਕ ਬਾਰ ਆ ਜਾ ਗਿੱਧੇ ਵਿੱਚ ਹਾਂ ਕਰਕੇ।
ਪਾ ਦੇ ਬੋਲੀ ਇੱਕ ਗੇੜਾ ਦੇ-ਦੇ ਤੂੰ ਲੰਬੀ ਬਾਂਹ ਕਰਕੇ। ਗੇੜਾ ਦੇ ਮਜਾਜਣੇ ਤੂੰ ਮੇਰਾ ਹੱਥ ਫੜਕੇ।
ਕਿਹੜਾ ਰੋਕ ਲੂ ਜੇ ਨੱਚਣੇ ਨੂੰ ਪੈਰ ਥਿੜਕੇ। ਹਾਏ ਤੈਨੂੰ ਨੱਚਦੀ ਦੇਖ ਮੇਰਾ ਦਿਲ ਤੇਜ਼ ਧੜਕੇ।
ਆਈਆਂ ਗਿੱਧੇ ਵਿੱਚ ਕੁੜੀਆਂ ਨੇ ਬਣ ਠਣਕੇ। ਰੰਗੀਨ ਤਿੱਲੇਦਾਰ ਸੂਟ ਸੱਜਣ ਸੋਹਣੇ ਤਨ ਤੇ।
ਆ ਗਈਆਂ ਸਿਤਾਰੇ ਸਿਰ ਉਤੇ ਗੁੰਦਕੇ। ਦੋਵੇਂ ਬਾਂਹਾਂ ਵਿੱਚ ਵੰਗਾਂ ਝਾਂਜਰ ਪੈਰਾਂ ਵਿੱਚ ਛਣਕੇ।
ਦੇਣ ਗਿੱਧੇ ਵਿੱਚ ਗੇੜੇ ਇੱਕ ਦੂਜੀ ਤੋਂ ਵੱਧ ਕੇ। ਨੱਚਦੀਆਂ ਮੁਟਿਆਰਾਂ ਨੂੰ ਦੇਖੇ ਦੁਨੀਆ ਖੜ੍ਹ ਕੇ।
ਪਾਉਣ ਬੋਲੀਆਂ ਇੱਕ ਦੂਜੀ ਤੋਂ ਵੱਧ ਚੜ੍ਹ ਕੇ। ਦੇਣ ਗਿੱਧੇ ਵਿੱਚ ਗੇੜਾ ਗਾਗਰ ਸਿਰ 'ਤੇ ਚੱਕ ਕੇ।
ਸੱਤੀ ਬਹਿਗੇ ਸਾਰੇ ਕਾਲਜੇ ਤੇ ਹੱਥ ਧੱਰਕੇ। ਸਤਵਿੰਦਰ ਨੱਚੇ ਪੰਜਾਬੀ ਗੀਤ ਜਦੋਂ ਵਜੇ ਡਿਕਤੇ।
ਆਗੀ ਵੱਡੀ ਬੇਬੇ ਚੁੰਨੀ ਦਾ ਪੱਲਾ ਮੂੰਹ ਤੇ ਕਰਕੇ। ਕੁੜੀਆਂ ਨੇ ਬੋਲੀ ਚੱਕਤੀ ਉੱਚੀ ਹੇਕ ਕਰਕੇ।
ਬਾਰੀ ਬਾਰੀ ਵਰਸੀਂ ਖੱਟਣ ਗਿਆ ਸੀ ਖੱਟ ਕੇ ਲਿਆ ਚਾਕੂ।
ਨੱਚਣਾ ਬਥੇਰਾ ਜਾਣਦੀ, ਨੱਚਣ ਦਿੰਦਾ ਨਹੀਂ ਮੁੰਡੇ ਦਾ ਬਾਪੂ।
ਜਦੋਂ ਜਵਾਨੀ ਜ਼ੋਰ ਸੀ ਬਾਲਮਾ। ਬਿਜਲੀ ਵਰਗਾ ਬੋਲ ਸੀ ਬਾਲਮਾ।
ਵੱਜੇ ਅੱਡੀ ਉੱਡਣ ਮੋਰ ਸੀ ਬਾਲਮਾ। ਗਿੱਧੇ ਚ ਵੱਜਦਾ ਢੋਲ ਬਾਲਮਾ।

Comments

Popular Posts