ਭਾਗ 28 ਰਾਮ ਰਹੀਮ ਹਰ ਔਰਤ-ਮਰਦ ਨੂੰ ਆਪਣਾ ਪਣ ਦਿੰਦਾ ਸੀ ਕੌਣ ਭਗਤ, ਕੌਣ ਸਾਧ, ਕੌਣ ਗੁੰਡੇ ਹਨ?
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਹਨੀ ਦਾ ਪਤਾ ਲੱਗਾ ਹੈ ਕਿ ਉਹ 27, 28 ਅਗਸਤ, 2017 ਨੂੰ ਭਰਜਾਈ ਦੇ ਪੇਕੇ ਘਰ ਰਹੀ ਹੈ। ਭਰਜਾਈ ਦੇ ਪਿਤਾ ਨੇ ਦੱਸਿਆ, “ ਹਨੀ ਇੱਕ ਦਿਨ ਇੱਕ ਰਾਤ ਰਹੀ ਹੈ। ਦੋ ਬੰਦਿਆਂ ਨਾਲ ਕਾਰ ਵਿੱਚ ਆਈ ਸੀ। ਫਿਰ ਇੱਕ ਕਾਰ ਹੋਰ ਆ ਗਈ। ਉਸ ਵਿੱਚ ਡੇਰੇ ਦੇ 5 ਬੰਦੇ ਸਨ। ਹੋਰ ਵੀ ਲੋਕ ਆ ਜਾ ਰਹੇ ਸਨ। ਹਨੀ ਨੇ ਖਾਣਾ ਨਹੀਂ ਖਾਂਦਾ। ਉਹ ਬਹੁਤ ਪ੍ਰੇਸ਼ਾਨ ਸੀ। ਅੱਗੇ ਕਦੇ ਵੀ ਮੇਰੇ ਘਰ ਵਿੱਚ ਨਹੀਂ ਆਈ। ਮੇਰੀ ਕੋਈ ਗੱਲ ਉਸ ਨਾਲ ਨਹੀਂ ਹੋਈ। ਕਿਉਂਕਿ ਡੇਰੇ ਦੀਆਂ ਸ਼ਾਹੀ ਸ਼ਹਿਜ਼ਾਦੀਆਂ ਨਾਲ ਗੱਲਬਾਤ ਕਰਨ ਦੀ ਇਜਾਜ਼ਤ ਨਹੀਂ ਹੈ। ਪਹਿਲਾਂ ਵੀ ਮੈਂ ਕਦੇ ਹਨੀ ਨਾਲ ਖ਼ਾਸ ਗੱਲ ਨਹੀਂ ਕੀਤੀ ਸੀ। ਉਹ ਮੇਰੀ ਬੇਟੀ ਦੀ ਮਦਦ ਕਰਨ ਵਾਲੀ ਹੈ। ਜੇ ਸੱਸ ਨਾਲ ਬੇਟੀ ਦੀ ਕਹਾ ਸੁਣੀ ਹੁੰਦੀ ਹੈ ਤਾਂ ਹਨੀ ਮੇਰੀ ਬੇਟੀ ਦਾ ਪੱਖ ਕਰਦੀ ਹੈ। ਹਨੀ ਕਰਕੇ ਹੀ ਮੇਰੀ ਬੇਟੀ ਸਹੁਰੇ ਘਰ ਸੁਖੀ ਵੱਸਦੀ ਹੈ। ਹਨੀ ਤੇ ਸੌਦੇ ਵਾਲੇ ਸਾਧ ਨਾਲ ਪਵਿੱਤਰ ਧੀ-ਪਿਉ ਦਾ ਹੀ ਰਿਸ਼ਤਾ ਹੈ। ਮੈਂ 1974 ਦਾ ਡੇਰੇ ਨਾਲ ਜੁੜਿਆ ਹਾਂ। ਮੇਰੇ ਗੁਰੂ ਜੀ ਵਿੱਚ ਕੋਈ ਔਗੁਣ ਨਹੀਂ ਹੈ। ਹਨੀ ਪ੍ਰੀਤ ਭੇਸ ਬਦਲਣ ਵਿੱਚ ਮਾਹਰ ਹੈ। ਹਰ ਮੂਵੀ ਵਿੱਚ ਵਖਰੀ ਦਿੱਸਦੀ ਹੈ। ਹਨੀ ਕਟਰੀਨਾ, ਰਾਖੀ ਬਣਨਾ ਚਾਹੁੰਦੀ ਸੀ। ਅਕਸ਼ੇ, ਸਲਮਾਨ ਨਾਲ ਫਿਲਮ ਕਰਨਾ ਚਾਹੁੰਦੀ ਸੀ।
ਬੇਅੰਤ ਸਿੰਘ ਨੇ ਦੱਸਿਆ, “ ਮੈਂ ਰਾਮ ਰਹੀਮ ਦਾ ਗੰਨਮੈਨ ਸੀ। 5 ਫੁੱਟ ਦੀ ਦੂਰੀ ਤੇ ਪਹਿਰਾ ਦਿੰਦਾ ਸੀ। ਰਾਮ ਰਹੀਮ ਦੇ ਡੇਰੇ ਵਿੱਚ ਮੇਰੀ ਮਾਂ ਨੂੰ ਬੰਦੀ ਬਣਾਇਆ ਹੋਇਆ ਹੈ। ਭਰਾ, ਭੈਣਾਂ 150 ਲੋਕ ਹੋਰ ਵੀ ਫਸੇ ਹਨ। ਜਿਸ ਦਿਨ ਮਰਦ ਹੀਜੜੇ ਬਣਾਉਣੇ ਸਨ। ਮੈਂ ਡੇਰਾ ਛੱਡ ਕੇ ਭੱਜ ਗਿਆ। ਫਿਰ ਵੀ ਡੇਰੇ ਦੇ ਬੰਦਿਆਂ ਨੇ ਮੈਨੂੰ ਰਿਸ਼ਤੇਦਾਰੀ ਵਿਚੋਂ ਲੱਭ ਲਿਆ। ਮੈਨੂੰ ਵੀ ਬੰਦੀ ਬਣਾ ਲਿਆ। ਮੈਨੂੰ ਦਿੱਲੀ ਮਨ ਸੁਧਾਰ ਕਮਰੇ ਵਿੱਚ ਰੱਖਿਆ। ਜੋ ਬਗੈਰ ਰੌਸ਼ਨ ਦਾਨਾ, ਵਿੰਡੋਜ਼ ਤੋਂ ਸੀ। ਮਨ ਸੁਧਾਰ ਕਮਰੇ ਵਿੱਚ ਟੋਰਚਰ ਕੀਤਾ ਜਾਂਦਾ ਹੈ। ਮੇਰੇ ਦੋਨੇਂ ਕੰਨ ਰਗੜ-ਰਗੜ ਕੇ ਜ਼ਖ਼ਮ ਕਰ ਦਿੱਤੇ, ਕੁੱਟਿਆ ਗਿਆ। ਹੁਣ ਵੀ ਕੰਨਾਂ ਤੇ ਜਖ਼ਮਾਂ ਦੇ ਨਿਸ਼ਾਨ ਹਨ। ਸਰਸਾ ਡੇਰੇ ਤੇ ਹੋਰ ਡੇਰਿਆਂ ਵਿੱਚ ਵੀ ਮਨ ਸੁਧਾਰ ਕਮਰੇ ਹਨ। ਸਰਸਾ ਡੇਰੇ ਵਿੱਚ ਗੱਲ ਉਡਾ ਦਿੱਤੀ ਬੇਅੰਤ ਸਿੰਘ ਪਤਾ ਨਹੀਂ ਕਿਥੇ ਚਲਾ ਗਿਆ? ਘੁੱਦਾ ਪਿੰਡ ਦਾ ਮੇਰਾ ਭਣੋਈਆਂ ਸਿੱਖ ਸੀ। ਉਹ ਮੇਰੀ ਮਦਦ ਕਰ ਰਿਹਾ ਸੀ। ਜੀਜਾ ਪੰਚਾਇਤ ਲੈ ਕੇ ਡੇਰੇ ਆਇਆ। ਡੇਰੇ ਵਾਲਿਆਂ ਨੂੰ ਪੰਚਾਇਤ ਨੇ ਕਿਹਾ, “ ਬੇਅੰਤ ਸਿੰਘ ਕਿਥੇ ਹੈ? ਪਤਾ ਨਹੀਂ ਲੱਗ ਰਿਹਾ। ਅਸੀਂ ਠਾਣੇ ਰਿਪੋਰਟ ਕਰ ਦੇਣੀ ਹੈ। ਡੇਰੇ ਦੇ ਰਾਮ ਰਹੀਮ ਨੇ ਕਿਹਾ, “ ਪੁਲੀਸ ਵਾਲੇ ਮੇਰੇ ਬੰਦੇ ਹਨ। ਤੁਹਾਨੂੰ ਫੜ ਕੇ ਜੇਲ ਅੰਦਰ ਕਰ ਦੇਣਗੇ। “ “ ਬੇਅੰਤ ਸਿੰਘ ਦੇ ਗੁੰਮ ਹੋਣ ਦਾ ਅਸੀਂ ਮੀਡੀਆ ਨੂੰ ਦੱਸਾਂਗੇ। ਸਾਰੀ ਦੁਨੀਆ ਨੂੰ ਪਤਾ ਲੱਗੇਗਾ। ਫਿਰ ਹਲਕੇ ਪੈ ਗਏ। ਮੀਡੀਆ ਤੋਂ ਡਰ ਗਿਆ। ਮੈਨੂੰ ਮੁਆਫ਼ੀ ਮੰਗਣ ਲਈ ਕਿਹਾ। ਮੈਂ ਮੁਆਫ਼ੀ ਮੰਗ ਲਈ ਸੀ। ਤਾਂ ਮੈਨੂੰ ਦੁਆਰਾ ਫਿਰ ਡੇਰੇ ਵਿੱਚ ਸੇਵਾ ਤੇ ਲਾ ਦਿੱਤਾ। ਫਿਰ ਮੈਂ ਵਿਆਹ ਕਰਾ ਲਿਆ। ਪੁਰਾਣੀ ਗੁਫ਼ਾ ਨੂੰ ਬਹੁਤ ਸਾਰੇ ਸੇਵਾਦਾਰਾਂ ਨੇ ਲੱਗ ਕੇ ਰਾਤੋਂ ਰਾਤ ਢਾਹ ਦਿੱਤੀ ਸੀ। ਨਵੀਂ ਗੁਫ਼ਾ ਉਸਾਰ ਦਿੱਤੀ ਸੀ। ਆਲ਼ੇ ਦੁਆਲੇ ਇੱਕ ਕੋਨੇ ਤੇ ਸਾਧਣੀਆਂ ਦਾ ਆਸ਼ਰਮ, ਦੂਜੇ ਤੇ ਅਨਾਥ ਕੁੜੀਆਂ, ਤੀਜੇ ਤੇ ਸਕੂਲ ਕਾਲਜ ਦੀਆਂ ਕੁੜੀਆਂ ਤੇ ਹੋਟਲ ਦੇ  ਵਿਚਾਲੇ ਸੌਦੇ ਸਾਧ ਦੀ ਗੁਫ਼ਾ ਹੈ। ਰਾਮ ਰਹੀਮ ਨੇ ਬਹੁਤ ਲੋਕਾਂ ਨੂੰ ਕਿਰਾਏ ਤੇ ਕੋਠੀਆਂ ਦਿੱਤੀ ਹਨ। ਆਪਣੇ ਹੀ ਚੈਨਲ, ਅਖ਼ਬਾਰ ਚਲਦਾ ਹੈ। ਮੈਨੇਜਰ ਫ਼ਕੀਰ ਚੰਦ ਨੂੰ ਮਾਰ ਕੇ ਬਾਬੂ ਇੱਧਰ ਸੈਨ ਨੂੰ ਮੈਨੇਜਰ ਬਣਾ ਦਿੱਤਾ। ਕਿਸ਼ਨ ਕੁਮਾਰ, ਨਿਰਮਲ ਸਿੰਘ, ਕਾਲਾ ਬਲਵੀਰ ਸਿੰਘ ਗੁਫ਼ਾ ਦੇ ਮਿਸਤਰੀ ਸਨ। ਇੰਨਾ ਨੇ ਰਾਮ ਚੰਦਰ ਛਤਰਪਤੀ ਦੇ ਗੋਲੀ ਮਾਰੀ ਸੀ। ਸਾਧ ਤੋਂ ਲੋਕਾਂ ਨੂੰ ਚੁਕੰਨੇ ਹੋ ਕੇ ਬਚਣਾ ਚਾਹੀਦਾ ਹੈ। ਸਾਰੇ ਧਰਮਾਂ ਨੂੰ ਤੋੜ ਕੇ ਇੱਕ ਮੁੱਠ ਕਰਨ ਦੀ ਕੋਸ਼ਿਸ਼ ਕਰਦਾ ਹੈ। ਲੋਕਾਂ ਨੂੰ ਤਰੀਕੇ ਨਾਲ ਲੁੱਟਦਾ ਹੈ। ਡੇਰੇ ਅੰਦਰ ਜਾਣਾ ਸੌਖਾ ਹੈ। ਨਿਕਲਣ ਦਾ ਰਸਤਾ ਨਹੀਂ ਹੈ। ਲੋਕਾਂ ਨੂੰ ਕੈਦੀ ਬਣਾ ਕੇ ਰੱਖਿਆ ਜਾਂਦਾ ਹੈ।
 ਰਾਮ ਰਹੀਮ ਹਰ ਇੱਕ ਦੇ ਇੰਨਾ ਨੇੜੇ ਸੀ, ਕਿ ਸਬ ਨੂੰ ਇਹੀ ਲੱਗਦਾ ਸੀ। ਮੈਂ ਰਾਮ ਰਹੀਮ ਦਾ ਸਕਾ ਹਾਂ। ਮੈਨੂੰ ਹੀ ਰਾਮ ਰਹੀਮ ਪਿਆਰ ਕਰਦਾ ਹੈ। ਬੇਟੀ, ਪੁੱਤਰ ਕਹਿੰਦਾ ਰਿਹਾ ਹੈ। ਰਾਮ ਰਹੀਮ ਮੇਰਾ ਹੀ ਹੈ। ਰਾਮ ਰਹੀਮ ਹਰ ਔਰਤ-ਮਰਦ ਨੂੰ ਆਪਣਾ ਪਣ ਦਿੰਦਾ ਸੀ। ਪਰਸਨਲ ਆਹਮੋ-ਸਾਹਮਣੇ ਮਿਲਦਾ ਸੀ। ਏ ਬੀ ਪੀ ਨਿਊਜ਼ ਤੇ ਹੋਰ ਟੀਵੀ ਮੀਡੀਆ ਤੇ ਇਹ ਖ਼ੁਲਾਸੇ ਹੋਏ ਹਨ। ਨਿਊਜ਼ 24 ਦੇ ਪੱਤਰਕਾਰ ਨੇ ਕਿਹਾ, “ ਮੈਂ ਆਪਣੀ ਪੱਤਰਕਾਰੀ ਵਿੱਚ ਐਸੀ ਕਹਾਣੀ ਕਦੇ ਨਹੀਂ ਦੇਖੀ। ਮੀਡੀਆ ਨੂੰ ਹਨੀ ਦੇ ਐਕਸ ਪਤੀ ਵਿਸ਼ਵਾਸ ਗੁਪਤਾ ਨੇ ਕਿਹਾ, “ ਹੁਣ ਵੀ ਮੈਂ ਆਪਣੀ ਜਾਨ ਹਥੇਲੀ ਤੇ ਲੈ ਕੇ ਮੀਡੀਆ ਸਾਹਮਣੇ ਆਇਆ ਹਾਂ। ਮੈਨੂੰ ਖ਼ਤਰਾ ਹੈ। ਮੀਡੀਆ ਜਦੋਂ ਲੋਕਾਂ ਨੂੰ ਇਹ ਖ਼ਬਰ ਦਿਖਾਏਗਾ। ਮੈਨੂੰ ਪਤਾ ਹੈ, ਮੈਂ ਲੋਕਾਂ ਲਈ ਮਜ਼ਾਕ ਬਣਨ ਚੱਲਿਆ ਹਾਂ। ਮੈਂ ਇੱਜ਼ਤਦਾਰ ਪਰਵਾਰ ਦਾ ਬੰਦਾ ਹਾਂ। ਮੇਰੇ ਦਾਦਾ ਜੀ ਬਰੂਡਾ ਪਾਣੀਪਤ ਕਰਨਾਲ ਦੇ ਐਮ ਐਲ ਏ ਸੀ। ਸਾਡੀ ਬਹੁਤ ਜਾਇਦਾਦ ਸੀ। ਮੇਰੀ ਵਿਸ਼ਵਾਸ ਗੁਪਤਾ ਦੀ ਸਾਰੀ ਜਾਇਦਾਦ ਰਾਮ ਰਹੀਮ ਨੇ ਆਪਣੇ ਨਾਮ ਕਰਾ ਲਈ ਸੀ। 1990 ਵਿੱਚ ਰਾਮ ਰਹੀਮ ਗੱਦੀ ਤੇ ਬੈਠਾ ਸੀ। ਅਸੀਂ ਆ ਕੇ ਪੁਰਾਣੇ ਡੇਰੇ ਵਿੱਚ ਰਹਿਣ ਲੱਗੇ ਸਨ। ਰਾਮ ਰਹੀਮ ਮੈਨੂੰ ਆਪਣਾ ਪੁੱਤਰ ਸਮਝਦਾ ਸੀ। ਸੰਗਤ ਨੂੰ ਦਸ ਕੇ ਜਦੋਂ ਹਨੀ ਨੂੰ ਗੋਦ ਲਿਆ। ਬਹੁਤ ਵੱਡੀ ਪਾਰਟੀ ਕੀਤੀ ਗਈ। ਬੈੱਡ ਵਾਜੇ ਨਾਲ ਹਨੀ ਨੂੰ ਘਰ ਤੋਂ ਡੇਰੇ ਲਿਆਂਦਾ। 1999 ਨੂੰ ਰਾਮ ਰਹੀਮ ਨੇ ਮੇਰੇ ਪਿਤਾ ਜੀ ਨੂੰ ਕਿਹਾ, “ ਲੜਕੀ ਮੈਂ ਦੇਖ ਲਈ ਹੈ। ਵਿਸ਼ਵਾਸ ਦੀ ਸ਼ਾਦੀ ਕਰਨੀ ਹੈ। ਪਿਤਾ ਜੀ ਨੇ ਕਿਹਾ, “ ਠੀਕ ਹੈ। ਬੇਟੇ ਦੀ ਸ਼ਾਦੀ ਕਰਦੋਂ। ਮੇਰੀ ਤੇ ਪਰਿਵਾਰ ਦੀ ਸਾਧ ਗੁਰੂ ‘ਤੇ ਬਹੁਤ ਸ਼ਰਦਾ ਸੀ। ਮੇਰੀ ਸ਼ਾਦੀ ਵਾਲੇ ਦਿਨ ਸੌਦੇ ਸਾਧ ਨੇ ਚਮਕਣੇ ਕੱਪੜੇ ਪਹਿਲੀ ਬਾਰ ਪਾਏ ਸਨ। ਬੈਂਡ ਵਾਜਿਆਂ ਨਾਲ ਸੰਗਤ ਵਿੱਚ ਆਇਆ। ਸੰਗਤ ਦੇ ਵਿੱਚ ਹਨੀ ਨਾਲ ਮੈਂ ਸ਼ਾਦੀ ਗਲ਼ ਵਿੱਚ ਮਾਲਾ ਪਾ ਕੇ ਕਰ ਲਈ। ਉਦੋਂ ਮੈਂ ਪਹਿਲੀ ਬਾਰ ਹਨੀ ਨੂੰ ਦੇਖਿਆ ਸੀ। ਸ਼ਾਦੀ ਵੇਲੇ ਮੈਂ ਪੁਰਾਣੇ ਡੇਰੇ ਵਿੱਚ ਆਪਣੇ ਘਰ ਰਹਿੰਦਾ ਸੀ। ਹਰ ਹਫ਼ਤੇ ਹਨੀ ਤੇ ਮੈਂ ਨਵੇਂ ਡੇਰੇ ਵਿੱਚ ਜਾਂਦੇ ਸੀ। ਕਈ ਬਾਰ ਤਾਂ ਅੱਧੀ ਰਾਤ ਨੂੰ 12 ਵਜੇ ਵੀ ਰਾਮ ਰਹੀਮ ਸੱਦ ਲੈਂਦਾ ਸੀ। ਫਿਰ ਅਸੀਂ ਨਵੇਂ ਡੇਰੇ ਵਿੱਚ ਆ ਕੇ ਰਹਿਣ ਲੱਗੇ। ਪੁਰਾਣੀ ਜਿਹੀ ਬਲੋਰੋ ਗੱਡੀ ਵਿੱਚ ਗੱਦਾ ਲਾ ਕੇ ਹਨੀ ਤੇ ਮੈਨੂੰ ਕਾਰ ਦੀ ਡਿੱਕੀ ਵਿੱਚ ਬਠਾਉਂਦੇ ਸੀ। 100 ਤੋਂ ਵੱਧ ਬਾਰ ਡਿੱਕੀ ਵਿੱਚ ਬੈਠੇ ਹੋਵਾਂਗੇ। ਘਰ ਤੋਂ 500 ਮੀਟਰ ਦੂਰੀ ਸੀ। ਅਸੀਂ ਗੁਫ਼ਾ ਦੇ ਪਿਛਲੇ ਦਰਵਾਜ਼ੇ ਵਿੱਚੋਂ ਦੀ ਵੜਦੇ ਸੀ। ਮੈਨੂੰ ਬਾਹਰ ਦੂਜੇ ਕਮਰੇ ਵਿੱਚ ਬੈਠਾ ਕੇ ਹਨੀ ਰਾਮ ਰਹੀਮ ਦੇ ਕਮਰੇ ਵਿੱਚ ਚਲੀ ਜਾਂਦੀ ਸੀ। ਡੇਢ ਘੰਟੇ ਪਿੱਛੋਂ ਬਾਹਰ ਆਉਂਦੀ ਸੀ। ਕਈ ਬਾਰ ਤਾਂ ਰਾਤ ਹੋਣ ਕਰਕੇ ਮੈਂ ਸੌਂ ਜਾਂਦਾ ਸੀ। ਕਈ ਬਾਰ ਮੈਨੂੰ ਵੀ ਸਾਧ ਕਮਰੇ ਵਿੱਚ ਸੱਦ ਕੇ ਕੰਮ ਦੀਆਂ ਗੱਲਾਂ ਕਰਦਾ ਸੀ। ਧੀ ਬਣਾਉਣ ਵੇਲੇ ਵੀ ਰਾਮ ਰਹੀਮ ਨੇ ਕਾਨੂੰਨੀ ਕਾਰਵਾਈ ਨਹੀਂ ਕੀਤੀ। ਹਨੀ ਤੇ ਰਾਮ ਰਹੀਮ ਦੀ ਉਮਰ ਕਾਨੂੰਨੀ ਸ਼ਰਤਾਂ ਪੂਰੀਆਂ ਨਹੀਂ ਹੋਈਆਂ ਸਨ। ਉਹ ਰਾਮ ਰਹੀਮ ਦੀ ਲੜਕੀ ਨਹੀਂ ਹੈ। ਬਿਗ ਬੋਸ ਰਾਮ ਰਹੀਮ ਨੇ ਡੇਰੇ ਵਿੱਚ ਖੇਡਿਆ। ਜਿਸ ਵਿੱਚ ਰਾਮ ਰਹੀਮ ਦਾ ਪਰਿਵਾਰ ਦੋ ਧੀਆਂ, ਦੋ ਜਮਾਈ, ਪੁੱਤਰ ਨੂੰਹ, ਹਨੀ ਤੇ ਮੈਂ ਦੋ ਹੋਰ ਜੋੜੇ ਕੁੜੀਆਂ ਦੀਆਂ ਨਣਦਾ-ਨਣਦੋਈਏ 6 ਜੋੜੇ ਸਨ। ਸਾਡੇ ਮਾਂ-ਬਾਪ ਨੂੰ ਦੱਸਿਆ ਗਿਆ, “ ਸਾਰੇ 28 ਦਿਨਾ ਲਈ ਫ਼ੌਰਨ ਘੁੰਮਣ ਗਏ ਹਨ। “  ਬਿਗ ਬੋਸ ਵਿੱਚ ਕਿਚਨ ਦਾ ਖਾਣੇ ਤੇ ਸਫਾਈਆਂ ਦਾ ਹੋਰ ਸਾਰਾ ਕੰਮ ਕਰਨਾ ਪੈਂਦਾ ਸੀ। ਗ਼ਲਤੀ ਕਰਨ ਤੇ 10 ਮਿੰਟ ਕਮਰੇ ਵਿੱਚ ਵੜ ਕੇ ਇਕੱਲਿਆਂ ਸਿਮਰਨ ਕਰਨਾ ਪੈਣਾ ਸੀ। ਹਰ ਗ਼ਲਤੀ ਤੇ ਸਜਾ ਦੂਗਣੀ ਹੋਈ ਜਾਂਦੀ ਸੀ। ਹਨੀ ਨੇ ਇੰਨੀਆਂ ਗ਼ਲਤੀਆਂ ਕੀਤੀਆਂ ਕਿ ਪਹਿਲੇ ਦਿਨ ਹੀ ਉਹ ਕਮਰੇ ਵਿਚੋਂ ਹੀ ਬਾਹਰ ਰਾਤ ਨੂੰ ਵੀ ਨਹੀਂ ਆਈ। ਉਸ ਕਮਰੇ ਦਾ ਦੂਜਾ ਦਰਵਾਜ਼ਾ ਰਾਮ ਰਹੀਮ ਦੇ ਕਮਰੇ ਵਿੱਚ ਜਾਂਦਾ ਸੀ। ਵਿਚਲੇ ਦਰਵਾਜੇ ਬਾਰੇ ਸਾਧ ਦੇ ਪਰਿਵਾਰ ਦੇ ਮੈਂਬਰਾਂ ਨੂੰ ਵੀ ਪਤਾ ਸੀ। ਰਾਮ ਰਹੀਮ ਤੇ ਹਨੀ ਉਸ ਕਮਰੇ ਵਿਚੋਂ ਦੀ ਇਕੱਠੇ ਹੁੰਦੇ ਸਨ। ਇਹ ਸਾਜ਼ਿਸ਼ ਸੀ। ਇਹ ਹਨੀ ਤੇ ਸੋਦੇ ਸਾਧ ਦਾ ਹਨੀਮੂਨ 28 ਦਿਨ ਚੱਲਿਆ। ਹਨੀਮੂਨ ਮਨਾਉਣ ਦੇ ਚੱਕਰ ਵਿੱਚ ਕਈ ਪਰਿਵਾਰਾਂ ਨੂੰ ਬਿਗ ਬੋਸ ਦੀ ਆੜ ਵਿੱਚ ਬੇਵਕੂਫ਼ ਬਣਾਂਇਆ ਗਿਆ। ਬਿਗ ਬੋਸ ਵਿੱਚ ਅਨੇਕਾਂ ਗ਼ਲਤੀਆਂ ਕਰਕੇ ਵੀ ਹਨੀ ਜਿੱਤ ਗਈ। ਉਸੇ ਨੂੰ ਸ਼ੀਲਡ ਤੇ 50,000 ਰੁਪਏ ਦਿੱਤੇ। ਬਿਗ ਬੋਸ ਖ਼ਤਮ ਹੋਣ ਪਿੱਛੋਂ ਰਾਮ ਰਹੀਮ ਨੇ ਕਿਹਾ, “ ਹਨੀ ਮੇਰੀ ਬੇਟੀ ਹੈ। ਕੁੜੀ ਬਾਪ ਦੇ ਘਰ ਵੀ ਇੱਕ ਰਾਤ ਰਹਿ ਸਕਦੀ ਹੈ। ਇਸ ਨੂੰ ਰਾਤ ਮੇਰੇ ਕੋਲ ਹੀ ਰਹਿਣ ਦੇ। ਤੂੰ ਆਪਣੇ ਘਰ ਜਾ ਸਕਦਾ ਹੈ। “  ਮੈਂ ਕਿਹਾ, “ ਠੀਕ ਹੈ। ਹਨੀ ਰਹਿ ਸਕਦੀ ਹੈ। ਮੈਨੂੰ ਗੱਡੀਆਂ ਵਿੱਚ ਮੇਰੇ ਘਰ ਇਕੱਲੇ ਨੂੰ ਛੱਡ ਗਏ। ਦੂਜੇ ਦਿਨ ਉਵੇਂ ਹੀ ਗਾਰਡ ਸਮੇਤ ਦੋ ਗੱਡੀਆਂ ਆਈਆਂ, ਮੈਨੂੰ ਘਰੋਂ ਆ ਕੇ ਲੈ ਗਏ। ਜਮਾਈ ਵਾਲੀ ਖ਼ੂਬ ਇੱਜ਼ਤ ਹੋ ਰਹੀ ਸੀ। ਭਾਵ ਗੱਡੀਆਂ, ਗੰਨ ਮੈਨ ਮੈਨੂੰ ਦੇ ਦਿੱਤੇ ਸਨ। ਪੂਰੀ ਐਸ਼ ਕਰਨ ਦਾ ਅਡੰਬਰ ਕੀਤਾ ਸੀ। 25 ਦਸੰਬਰ ਦਾ ਵੱਡੇ ਬਾਬਾ ਜੀ ਦਾ ਭੰਡਾਰਾ ਭਰਮ ਗੜ੍ਹ ਜੂਪੀ ਦੇ ਡੇਰੇ ਵਿੱਚ ਸੀ। ਮੈਂ ਗੱਡੀ ਚਲਾ ਰਿਹਾ ਸੀ। ਡੇਰੇ ਦਾ ਖ਼ਾਸ ਬੰਦਾ ਰਕੇਸ਼ ਨਾਲ ਵਾਲੀ ਸੀਟ ਤੇ ਬੈਠ ਗਿਆ। ਰਾਮ ਰਹੀਮ ਪਿਛਲੀ ਸੀਟ ਤੇ ਹਨੀ ਨਾਲ ਬੈਠ ਗਿਆ। ਵਿਚਾਲੇ ਪਰਦਾ ਲੱਗਾ ਸੀ। ਉਸ ਡੇਰੇ ਵਿੱਚ ਵੀ ਮੈਨੂੰ ਹਨੀ ਤੋਂ ਅਲੱਗ ਕਮਰੇ ਵਿੱਚ ਰੱਖਿਆ ਗਿਆ। ਹਨੀ ਉਸ ਦਿਨ ਵੀ ਰਾਮ ਰਹੀਮ ਦੇ ਕਮਰੇ ਵਿੱਚ ਸੀ। ਰਾਮ ਰਹੀਮ ਨੇ ਮੈਨੂੰ ਕਮਰੇ ਵਿੱਚ ਸੱਦਿਆ, “ ਹਨੀ ਰਾਮ ਰਹੀਮ ਦੇ ਗੋਡੇ ਉੱਤੇ ਸਿਰ ਰੱਖ ਕੇ ਰੋ ਰਹੀ ਸੀ। ਬਾਬਾ ਵੀ ਰੋਣ ਲੱਗਾ ਕਹਿੰਦਾ, “ ਮੈਨੂੰ ਬੁਖ਼ਾਰ ਹੈ। ਇਸ ਲਈ ਹਨੀਪ੍ਰੀਤ ਮੇਰੇ ਕੋਲ ਰਹੇਗੀ। ਮੈਂ ਵੀ ਰੋਣ ਲੱਗ ਗਿਆ। ਮੈਨੂੰ ਲੱਗਾ ਮੈਂ ਗ਼ਲਤ ਸੋਚ ਰਿਹਾ ਹਾਂ। ਬਾਬਾ ਤਾਂ ਬਿਮਾਰ ਹੈ। ਹਨੀ ਗੁਰੂ ਰਾਮ ਰਹੀਮ ਦੀ ਸੇਵਾ ਕਰਦੀ ਹੈ। ਉਹ ਰਾਮ ਰਹੀਮ ਦੇ ਕਮਰੇ ਵਿੱਚ ਰਹਿਣ ਲੱਗੀ। ਲੋਕਾਂ ਮੂਹਰੇ ਮੈਨੂੰ ਜਮਾਈ ਬਣਾ ਕੇ ਬੈਠਾ ਦਿੱਤਾ। ਹਨੀ ਤੇ ਰਾਮ ਰਹੀਮ ਬਾਹਰ ਘੁੰਮਦੇ ਸਨ। ਮੈਂ ਡਰਾਈਵਰ ਬਣ ਕੇ ਨਾਲ ਜਾਂਦਾ ਸੀ। ਡੇਰੇ ਤੇ ਹੋਟਲ ਵਿੱਚ ਜੋਇਟ ਜੁੜੇ ਹੋਏ ਕਮਰੇ ਲਏ ਜਾਂਦੇ ਹਨ। ਮੇਰੇ ਸਾਹਮਣੇ ਹਨੀ ਰਾਮ ਰਹੀਮ ਦੇ ਕਮਰੇ ਵਿੱਚ ਚਲੀ ਜਾਂਦੀ ਸੀ। ਉਸ ਕੋਲ ਸੌਂਦੀ ਸੀ। ਹਨੀ ਤੇ ਮੇਰੇ ਕਮਰੇ ਵਿੱਚੋਂ ਵੀ ਰਾਮ ਰਹੀਮ ਦੇ ਕਮਰੇ ਨੂੰ ਦਰਵਾਜ਼ਾ ਖੁੱਲਦਾ ਸੀ। ਹੋਰ ਕਿਸੇ ਨੂੰ ਪਤਾ ਨਹੀਂ ਲੱਗਦਾ ਸੀ। ਹਨੀ ਰਾਮ ਰਹੀਮ ਦੇ ਕਮਰੇ ਵਿੱਚ ਜਾਂਦੀ ਹੈ। ਮੈਨੂੰ ਪਤਾ ਸੀ। ਉਹ ਰਾਮ ਰਹੀਮ ਦੇ ਕਮਰੇ ਵਿੱਚ ਰਹਿਣ ਲੱਗੀ ਸੀ। ਰਾਤਾਂ ਸਾਧ ਕੋਲ ਕੱਟਦੀ ਸੀ। ਕਿਹੜੀ ਲੜਕੀ ਬਾਪ ਦੇ ਬੈੱਡ ਤੇ ਸੌਂਦੀ ਹੈ? ਹਨੀ ਤੇ ਰਾਮ ਰਹੀਮ ਬਾਹਰ ਘੁੰਮਦੇ ਸਨ। ਇਹ ਦੇਖ ਕੇ ਡੇਢ ਸਾਲ ਵਿੱਚ ਮੇਰੀ ਸਿਹਤ ਦੀ ਹਾਲਤ ਖ਼ਰਾਬ ਹੋ ਗਈ। ਜਦੋਂ ਮੈਂ 2011 ਵਿੱਚ ਕੇਸ ਵੀ ਦਰਜ ਕੀਤਾ ਹੈ। ਹਨੀ ਰਾਮ ਰਹੀਮ ਦੇ ਕਮਰੇ ਵਿੱਚ ਸੀ। ਇਸ ਲਈ ਮੈਂ ਬੇਚੈਨ ਸੀ। ਪਾਣੀ ਪੀਣ ਲਈ ਉੱਠਿਆ, ਦਰਵਾਜ਼ੇ ਕੋਲ ਗਿਆ ਤਾਂ ਦਰ ਖੁੱਲ ਗਿਆ, ਮਈ 2011 ਵਿੱਚ ਮੈਂ ਦੋਨਾਂ ਨੂੰ ਅੱਖਾਂ ਨਾਲ ਇਤਰਾਜ਼ ਜੋ ਹਾਲਤ ਵਿੱਚ ਦੇਖ ਲਿਆ। ਮੈਂ ਦੇਖਿਆ ਹਨੀ ਰਾਮ ਰਹੀਮ ਦੋਨੇਂ ਬਗੈਰ ਬਸਤਰ ਤੋਂ ਹਨੀ ਨਾਲ ਸੈਕਸ ਕਰ ਰਹੇ ਸੀ। ਰਾਮ ਰਹੀਮ ਨੇ ਮੈਨੂੰ ਵੀ ਦੇਖ ਲਿਆ। ਉਸ ਨੇ ਮੈਨੂੰ ਧਮਕੀ ਦਿੱਤੀ, “ ਜੇ ਤੂੰ ਮਾਂ-ਬਾਪ ਜਾਂ ਕਿਸੇ ਨੂੰ ਦੱਸਿਆ, ਤੇਰੇ ਖ਼ਾਨਦਾਨ ਤੇ ਤੈਨੂੰ ਮਾਰ ਦਿਆਂਗਾ। ਰਾਜੇ ਨੂੰ ਕਾਣਾ ਕੋਈ ਨਹੀਂ ਕਹਿੰਦਾ। ਮੈਂ ਘਰ ਡੇਰਾ ਛੱਡ ਦਿੱਤਾ। ਜਦੋਂ ਮੈਂ ਕੇਸ ਕੀਤਾ ਉਸ ਪਿੱਛੋਂ ਪੁਰਾਣਾ ਡੇਰਾ ਢਾਹ ਦਿੱਤਾ। ਨਵੀਂ ਗੁਫ਼ਾ ਬਣਾ ਲਈ। ਰਾਮ ਰਹੀਮ ਨੇ ਮੇਰੇ ਉੱਤੇ ਬਹੁਤ ਕੇਸ ਪਾ ਦਿੱਤੇ। ਮੈਂ ਤੇ ਮੇਰਾ ਬਾਪ ਪੁਲਿਸ ਤੋਂ ਹਨੀਪ੍ਰੀਤ ਵਾਂਗ ਲੁਕਦੇ ਫਿਰਦੇ ਸੀ। ਮੇਰੇ ਰਿਸ਼ਤੇਦਾਰਾਂ ਨੇ ਮੇਰੀ ਉਦੋਂ ਮਦਦ ਬਹੁਤ ਕੀਤੀ। ਹਰ ਕੰਮ ਡੇਰੇ ਵਿੱਚ ਰਾਮ ਰਹੀਮ ਦੇ ਕਹਿਣ ਤੇ ਹੁੰਦਾ ਸੀ। ਇਹ ਸਬ ਰਾਮ ਰਹੀਮ ਦੇ ਪਰਵਾਰ ਨੂੰ ਪਤਾ ਹੈ। ਉਹ ਕੁੱਝ ਬੋਲ ਹੀ ਨਹੀਂ ਸਕਦੇ। ਸਬ ਦਾ ਖਾਣਾ ਦਾਣਾ-ਧੰਨ-ਮਾਲ ਰਾਮ ਰਹੀਮ ਦਿੰਦਾ ਰਿਹਾ ਹੈ। ਵਿਸ਼ਵਾਸ ਗੁਪਤਾ ਰੋਣ ਲੱਗਾ। ਐਸੀ ਹਨੀ ਨੂੰ ਪੁਲੀਸ ਕਿਵੇਂ ਫੜ ਸਕਦੀ ਹੈ? ਘੂਗੱਟ ਮੂੰਹ ਤੇ ਲੈ ਕੇ ਚਾਹੇ ਕਿਸੇ ਮਰਦ ਦੇ ਘਰ ਵੱਸ ਜਾਵੇ। ਉਸ ਦੇ ਫਿੰਗਰ ਪ੍ਰਿੰਟ ਪੁਲੀਸ ਕੋਲ ਨਹੀਂ ਹਨ। ਮਾਂ-ਬਾਪ ਨਾਲ ਡੀ ਐਨ ਏ ਹਨਿ ਨਾਲ ਮੈਚ ਹੋ ਸਕਦਾ ਹੈ। ਮਾਂ-ਬਾਪ ਨੂੰ ਪੁਲੀਸ ਕਿਉਂ ਨਹੀਂ ਫੜਦੀ? ਗੁਆਂਢ ਇੱਕ ਮੁੰਡੇ ਨੇ ਕਤਲ ਕੀਤਾ ਸੀ। ਪੁਲੀਸ ਵਾਲਿਆਂ ਨੇ 30 ਸਾਲ ਪਹਿਲਾਂ ਸਰਪੰਚ ਨੂੰ ਕਹਿ ਦਿੱਤਾ ਸੀ, “ ਕਲ ਤੱਕ ਬੰਦਾ ਠਾਣੇ ਵਿੱਚ ਹਾਜ਼ਰ ਕਰ ਦੇਵੋ। ਨਹੀਂ ਤਾਂ ਘਰ ਦੀਆਂ ਔਰਤਾਂ ਡੰਗਰ ਵੱਛਾ ਠਾਣੇ ਲੈ ਜਾਵਾਂਗੇ। ਘਰ ਜਾਇਦਾਦ ਕੁਰਕ ਲਵਾਂਗੇ। ਕਾਤਲ ਸ਼ਾਮ ਨੂੰ ਹਾਜ਼ਰ ਹੋ ਗਿਆ। ਮੁੰਡੇ ਨੂੰ 7 ਸਾਲ ਕੈਦ ਹੋ ਗਈ ਸੀ।

 ਹਨੀ ਰਾਮ ਰਹੀਮ ਜੁੜਵਾ ਵਿਚੋਂ ਦੀ ਦਰ ਵਾਲੇ ਕਮਰਿਆ ਵਿੱਚ ਰਹਿੰਦੇ ਸਨ। ਵੇਸਵਾ, ਸਾਧਣੀਆਂ ਦੇ ਆਸ਼ਰਮ, ਕਾਲਜ, ਸਕੂਲ, ਹੋਟਲ ਵਿੱਚ ਗੁਫ਼ਾ ਤੋਂ ਸੁਰੰਗ ਜਾਂਦੀ ਸੀ। ਹਨੀ ਰਾਮ ਰਹੀਮ ਪਰਦੇ ਵਿੱਚ ਸਬ ਨੂੰ ਮਿਲਦਾ ਸੀ। ਕਿਸੇ ਨੂੰ ਖ਼ਬਰ ਨਹੀਂ ਹੁੰਦੀ ਸੀ। ਕੌਣ ਭਗਤ, ਕੌਣ ਸਾਧ, ਕੌਣ ਗੁੰਡੇ ਹਨ?ਪਤਾ ਨਹੀਂ ਲੱਗਦਾ ਸੀ, ਕੌਣ ਕਦੋਂ ਮਿਲਦਾ ਹੈ?

Comments

Popular Posts