ਭਾਗ 20 ਰਾਮ ਰਹੀਮ ਤੇ ਬਹੁਤ ਹੋਰ ਕੇਸ ਬਣ ਗਏ ਹਨ ਕੌਣ ਭਗਤ, ਕੌਣ ਸਾਧ, ਕੌਣ ਗੁੰਡੇ ਹਨ?
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ  satwinder_7@hotmail.com
ਪੁਲਿਸ ਵਾਲੇ ਸਰਸਾ ਡੇਰੇ ਦੀਆਂ ਫ਼ਿਲਮਾਂ ਦੇਖ ਰਹੇ ਹਨ। ਹੋਰ ਵੀ ਸਬੂਤ ਤਲਾਸ਼ੀ ਮਿਲੇ ਹਨ। ਇਸੇ ਲਈ ਬਿਪਸਨਾ ਤੇ ਹੋਰ ਡੇਰੇ ਦੇ ਮੁਖੀਆਂ ਨੂੰ ਪੁਲਿਸ ਕੋਲ ਹਾਜ਼ਰ ਹੋਣ ਦੇ ਨੋਟਸ ਭੇਜੇ ਗਏ ਹਨ। ਉਹ ਤਾਂ ਠਾਣੇ ਜਾ ਕੇ ਪਤਾ ਲੱਗਣਾ ਹੈ ਕਿ ਕੀ ਬੀਤਦੀ ਹੈ? ਕੀ ਜੇਲ ਅੰਦਰ ਕਰਨਗੇ? ਭਗਤਾਂ ਦਾ ਕੀ ਬਣਾਉਣਗੇ? ਕੀ ਪੁੱਛ ਗਿੱਛ ਵਿੱਚ ਫਸਾਉਣਗੇ? 25 ਅਗਸਤ 2017 ਨੂੰ ਰਾਮ ਰਹੀਮ ਜਿਸ ਕਾਰ ਵਿੱਚ ਆਇਆ ਸੀ। ਉਹ ਕਾਰ ਪੁਲਿਸ ਨੇ ਕਾਬੂ ਕੀਤੀ ਸੀ। ਉਸ ਕਾਰ ਵਿੱਚ ਡਰਾਈਵਰ ਹਰਮੇਲ ਸਿੰਘ ਤੇ ਵਿਨੀ ਨੇ ਪਹਿਲਾਂ ਹੀ ਪਟਰੋਲ ਛਿੜਕ ਦਿੱਤਾ ਸੀ। ਵਿਨੀ ਡੇਰੇ ਵਿੱਚ ਮੋਟਰ ਮਕੈਨਿਕ ਦਾ ਕੰਮ ਕਰਦਾ ਹੈ। ਕਾਫ਼ਲੇ ਵਿੱਚ ਚੱਲਣ ਵਾਲੀਆਂ ਸਾਰੀਆਂ ਗੱਡੀਆਂ ਪੁਲਿਸ ਕਬਜ਼ੇ ਵਿੱਚ ਹਨ। ਸੀਰੀਅਲ ਨੰਬਰ, ਇੰਜਨ ਨੰਬਰ, ਰਜਿਸਟਰੇਸ਼ਨ ਕੀਹਦੇ ਨਾਮ ਹੈ? ਸਬ ਦੇਖ ਰਹੇ ਹਨ। ਸਬ ਦੀ ਨਕੇਲ ਖਿੱਚ ਦੇਣਗੇ। ਪੁਲਿਸ ਨਾਲ ਦੋਸਤੀ ਤੇ ਦੁਸ਼ਮਣੀ ਦੋਵੇਂ ਮਾੜੀਆਂ ਹਨ। ਠਾਣੇਦਾਰ ਦੇ ਅਗਾੜੀ ਤੇ ਘੋੜੇ ਦੇ ਪਿਛਾੜੀ ਦੀ ਨਹੀਂ ਲੰਘਣਾ ਚਾਹੀਦਾ। ਦੁਲੱਤਾ ਮਾਰ ਦਿੰਦੇ ਹਨ। ਅਜੇ ਪਬਲਿਕ ਭਟਕਣ ਦਾ ਡਰ ਹੈ। ਬਹੁਤੇ ਲੋਕਾਂ ਨੂੰ ਅਜੇ ਵੀ ਐਸੇ ਬਲਾਤਕਾਰੀ ਸਾਧ ਉੱਤੇ ਗੁਰੂ ਹੋਣ ਦਾ ਮਾਣ ਹੈ। ਭਾਵੇਂ ਉਨ੍ਹਾਂ ਦੀਆਂ ਔਰਤਾਂ ਨਾਲ ਗੁਰੂ ਬੈੱਡ ਉੱਤੇ ਨੰਗਾ ਨਾਚ ਖੇਡਦਾ ਸੀ।
ਤਲਾਸ਼ੀ ਵਿੱਚ ਜੱਜ ਸਾਹਿਬਾਨ ਬਹੁਤ ਸਬੂਤ ਲੈ ਗਏ ਹਨ। ਰਾਮ ਰਹੀਮ ਤੇ ਬਹੁਤ ਕੇਸ ਬਣ ਗਏ ਹਨ। ਸਰਸਾ ਡੇਰੇ ਦੇ 1000 ਏਕੜ ਵਿੱਚ ਹੋਟਲ, ਡੇਰੇ, 500 ਘਰਾਂ ਵਿੱਚ ਤੇ ਹੋਰ ਥਾਵਾਂ ਤੇ 5000 ਸੀ-ਸੀ ਕੈਮਰੇ ਹਨ। ਸਾਰੇ ਕੈਮਰਿਆਂ ਦੇ 65 ਹਾਰਡ ਡਿਸਕ ਖੇਤ ਵਾਲੀ ਲੈਟਰੀਨ ਸੀਟ ਵਿਚੋਂ ਮਿਲੇ ਹਨ। ਜਿਸ ਵਿੱਚ 5000 ਸੀ-ਸੀ ਕੈਮਰਿਆਂ ਦੀਆਂ ਮੂਵੀਆਂ ਹਨ। ਵਨੀਤ ਕੁਮਾਰ ਨੂੰ ਵੀ ਦੋ ਦਿਨਾਂ ਦੇ ਰਿਮਾਂਡ ਤੇ ਪੁਲਿਸ ਨੇ ਫੜਿਆ ਸੀ। ਜਿਸ ਕੋਲੋਂ ਹਾਰਡ ਡਿਸਕ ਤੋੜੀਆਂ ਹੋਈਆਂ ਮਿਲੀਆਂ ਹਨ। ਰੇਟ ਤੋਂ ਪਹਿਲਾਂ ਹੀ ਬਦਲ ਕੇ ਖੇਤਾਂ ਵਿੱਚ ਲੁਕਾ ਦਿੱਤੀਆਂ ਸਨ। ਇੱਕ ਕੁੜੀ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਇੱਕ ਹੋਰ ਬੰਦਾ ਭਾਗ ਸਿੰਘ ਮੌਲਾ ਪਿੰਡ ਦਾ ਪੁਲਿਸ ਨੇ ਫੜਿਆ ਹੈ। ਉਸ ਕੋਲੋਂ 12 ਲੱਖ ਰੁਪਿਆ ਮਿਲਿਆ ਹੈ। ਜੋ 5 ਮੈਂਬਰੀ ਕਮੇਟੀ ਦਾ ਮੈਂਬਰ ਹੈ। 
ਰਾਮ ਰਹੀਮ ਜਦੋਂ ਸਾਧਣੀਆਂ ਨੂੰ ਗੁਫ਼ਾ ਵਿੱਚ ਸੱਦਦਾ ਸੀ। ਉਸ ਦੀ ਪੱਤ ਲੁੱਟਦਾ, ਮੁਆਫ਼ੀ ਦੇਣ ਪਿੱਛੋਂ ਸਾਧਣੀ ਗਰਭਵਤੀ ਹੋ ਜਾਂਦੀ ਸੀ ਤਾਂ ਡੇਰੇ ਦੇ ਹਸਪਤਾਲ ਵਿੱਚ ਗਰਭਪਾਤ ਕੀਤਾ ਜਾਂਦਾ ਸੀ। ਸਰਕਾਰ ਦੀ ਤਲਾਸ਼ੀ ਸਮੇਂ ਗਰਭ ਚੈੱਕ ਕਰਨ ਵਾਲੇ ਕਿਟ ਮਿਲੇ ਹਨ। ਸੰਗਤ ਦੀਆਂ ਔਰਤਾਂ ਦਾ ਗਰਭ ਚੈੱਕ ਕੀਤਾ ਜਾਂਦਾ ਸੀ। ਗਰਭ ਵਿੱਚ ਕੁੜੀ ਹੋਵੇ ਤਾਂ ਡੇਰੇ ਦੇ ਹਸਪਤਾਲ ਵਿੱਚ ਗਰਭਪਾਤ ਕੀਤਾ ਜਾਂਦਾ ਸੀ। ਬਗੈਰ ਲਾਇਸੈਂਸ ਤੋਂ ਸਕਿਨ ਬੈਂਕ ਦਾ ਕੇਸ ਬਣਦਾ ਹੈ। ਰਹੀਮ ਭਗਤਾਂ ਦਾ ਵਿਸ਼ਵਾਸ ਤੋੜਦਾ ਸੀ। ਡਾਕਟਰ ਮਰੀਜ਼ਾਂ ਦੀ ਆਕਸੀਜਨ ਉਤਾਰ ਕੇ ਮਰ ਦਿੰਦੇ ਸੀ। ਮਰੀਜ਼ ਨੂੰ ਮਾਰ ਕੇ ਅੰਗਾਂ ਨੂੰ ਵਰਤਿਆ ਵੇਚਿਆ ਜਾਂਦਾ ਸੀ। ਅਜੇ ਹਰਿਆਣਾ ਸਰਕਾਰ ਕਹਿੰਦੀ ਹੈ। ਡੇਰੇ ਸਰਸਾ ਨੂੰ ਹਸਪਤਾਲ ਬਾਰੇ ਨੋਟਸ ਭੇਜਿਆ ਜਾਵੇਗਾ। ਦੱਸੋ ਕੌਣ ਭਗਤ, ਕੌਣ ਸਾਧ, ਕੌਣ ਗੁੰਡੇ ਹਨ? ਗੁਰਦਾਸ ਸਿੰਘ ਨੇ ਦੱਸਿਆ, “ ਸਰਸਾ ਡੇਰੇ ਦੇ ਹਸਪਤਾਲ ਵਿੱਚ ਹਰ ਸਾਧਣੀ ਦੇ ਤਿੰਨ ਤੋਂ ਵੀ ਵਧ ਗਰਭਪਾਤ ਹੋਇਆ ਹੈ। ਉਹ ਸਾਧਣੀਆਂ ਦੇ ਗੁਪਤ ਵੀਡੀਉ ਬਣਾਉਂਦਾ ਸੀ। ਆਮ ਕਮਰੇ ਵਿੱਚ ਫੱਟੇ ਲਾਈਟਾਂ ਲੱਗਾ ਕੇ ਅਪ੍ਰੇਸ਼ਨ ਕੀਤੇ ਜਾਂਦੇ ਸਨ। ਹੋਰ ਕਿਹੜੇ-ਕਿਹੜੇ ਇਸ ਰਾਮ ਰਹੀਮ ਨੂੰ ਗੁਰੂ, ਬਾਪ ਸਮਝਦੇ ਹਨ? ਜੱਫ਼ਾ ਪਾ ਕੇ ਹੇਠਾਂ ਲੈ ਲੈਂਦਾ ਹੈ। ਸਾਧਣੀਆਂ ਦੇ ਮੂੰਹ ਵਿੱਚ ਆਪਣੇ ਹੱਥਾਂ ਨਾਲ ਰਾਮ ਰਹੀਮ ਆਪ ਪ੍ਰਸਾਦ ਪਾਉਂਦਾ ਸੀ। ਉਹ ਨਸ਼ੇ ਦੀ ਗੋਲੀ ਜਾਂ ਬੇਹੋਸ਼ ਦੀ ਗੋਲੀ ਹੁੰਦੀ ਸੀ।
ਲੋਕਾਂ ਦੀ ਸਾਧਾਂ ਨੂੰ ਲੁਟਾਈ ਕਮਾਈ ਨਾਲ ਵਿਹਲੇ ਸਾਧ ਮੌਜ ਕਰਦੇ ਹਨ। ਮੰਤਰੀਆਂ ਤੱਕ ਪਹੁੰਚ ਕਰਦੇ ਹਨ। ਮੰਤਰੀ ਵੋਟਾਂ ਲੈ ਕੇ ਦੋਨੇਂ ਸਾਧ ਮੰਤਰੀ ਆਮ ਜਨਤਾ ਤੇ ਪਟਾ ਚਾੜਦੇ ਹਨ। ਧੀਆਂ ਭੈਣਾਂ ਦੀ ਇੱਜ਼ਤ ਲੁੱਟਦੇ ਹਨ। ਲੋਕ ਕਦੋਂ ਤੱਕ ਬੇਵਕੂਫ਼ ਬਣਦੇ ਰਹਿਣਗੇ। ਕੈਨੇਡਾ, ਅਮਰੀਕਾ ਵਰਗੇ ਦੇਸ਼ਾਂ ਵਿੱਚ ਗੱਲਬਾਤ ਰਾਹੀ ਪੁਲਿਸ ਠਾਣਿਆਂ ਵਿੱਚ ਫੜੇ ਬੰਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ। ਦੁਆਰਾ-ਦੁਆਰਾ ਪੁਲਿਸ ਸਟੇਸ਼ਨ- ਠਾਣੇ ਸੱਦਿਆ ਜਾਂਦਾ ਹੈ। ਜੇ ਗੁਨਾਹਗਾਰ ਸਮਝਿਆ ਜਾਣ ਵਾਲਾ ਬੰਦਾ ਹਾਜ਼ਰ ਨਾ ਹੋਵੇ, ਵਰੰਟ ਕੱਢ ਕੇ, ਫੜ ਕੇ ਜੇਲ ਵਿੱਚ ਕਰ ਦਿੱਤਾ ਜਾਂਦਾ ਹੈ। ਪੁਲਿਸ ਦੁਆਰਾ ਕੁੱਟਿਆ ਨਹੀਂ ਜਾਂਦਾ। ਪੰਜਾਬ, ਭਾਰਤ ਦੇ ਪੁਲਿਸ ਵਾਲੇ ਫੜੇ ਬੰਦਿਆਂ 'ਤੇ ਕਦੋਂ ਤਸ਼ੱਦਦ ਕਰਨੋਂ ਹਟਣਗੇ? ਜੇ ਕਾਨੂੰਨ ਹੀ ਕੁੱਟ ਮਾਰ ਕਰਦਾ ਹੈ, ਬਾਕੀ ਪਬਲਿਕ ਤਾਂ ਐਸਾ ਕਰੇਗੀ ਹੀ। ਪੰਜਾਬ, ਭਾਰਤ ਦੇ ਪੁਲਿਸ ਵਾਲੇ ਠਾਣਿਆਂ ਵਿੱਚ ਫੜੇ ਰਾਮ ਰਹੀਮ ਵਰਗਿਆਂ ਲੁੱਚਿਆਂ, ਕੰਜਰਾ ਸਾਧ ਬਣੇ ਫਿਰਦਿਆਂ ਦੇ ਖ਼ਿਲਾਫ਼ ਬੰਦਿਆਂ ਨੂੰ ਕਿਉਂ ਕੁੱਟਦੇ ਹਨ? ਉਹ ਵੀ ਨੰਗਾ ਕਰਕੇ, ਭਾਵ ਪੁਲਿਸ ਵਾਲੇ ਲੁੱਚੇ ਹਨ, ਕੈਦੀਆਂ ਦਾ ਨੰਗੇਜ ਦੇਖਦੇ ਹਨ। ਕੈਦੀ ਫੜੇ ਬੰਦੇ ਨਾਲ ਗੈਰ ਸਬੰਧ ਕਰਦੇ ਹਨ। ਸੁਖਵਿੰਦਰ ਸਿੰਘ ਨੇ ਦੱਸਿਆ, “ਡੇਰੇ ਦੇ ਸਾਧ ਦੇ ਕਹਿਣ 'ਤੇ ਸੁਖਵਿੰਦਰ ਸਿੰਘ ਮੇਰੇ ਸਣੇ ਬਲਕਾਰ ਸਿੰਘ, ਬਚਿੱਤਰ ਸਿੰਘ, ਕਮਲਪ੍ਰੀਤ ਸਿੰਘ ਨੂੰ ਪੁਲਿਸ ਵਾਲੇ ਜੱਸਾ ਸਿੰਘ ਨੇ ਸਿੰਘਾਂ ਨੂੰ ਗ੍ਰਿਫ਼ਤਾਰ ਕੀਤਾ। ਸਾਡੇ ਚੋਲ਼ੇ ਪਾਏ ਸਨ। ਚੋਲ਼ੇ, ਕਿਰਪਾਨਾਂ ਪਾਈਆਂ ਸੀ। ਪੁਲਿਸ ਨੇ ਸਾਡੇ ਚੋਲ਼ੇ, ਕਿਰਪਾਨਾਂ, ਕੱਛੀ ਆਰੇ ਲਹਾ ਕੇ ਨੰਗੇ ਕਰਕੇ ਕੁੱਟਿਆ। ਰਜਿੰਦਰ ਸਿੰਘ ਬੈਂਸ ਮੇਰਾ ਕੇਸ ਬਗੈਰ ਪੈਸੇ ਲਏ ਕੇਸ ਲੜ ਰਹੇ ਹਨ। ਅਪ੍ਰੈਲ 23 ਨੂੰ ਜੈਬਿੰਦ ਨੇ ਫ਼ੋਨ ਕੀਤਾ ਕਿ ਦਿੱਲੀ ਕੀਰਤਨ ਕਰਨ ਜਾਣਾ ਹੈ। ਉਸ ਦਿਨ ਮੇਰੇ 'ਤੇ ਧਾਰਾ 109 ਦਾ ਕੇਸ ਪਾ ਦਿੱਤਾ। ਪੁਨਗੜ੍ਹ ਠਾਣੇ ਦੇ ਐਸ ਐਚ ਓ ਨੇ ਕੋਲ ਖੜ੍ਹ ਕੇ ਮੇਰੇ ਕੇਸ ਦਾੜ੍ਹੀ ਕੱਟਾ ਦਿੱਤੇ। ਕੰਘਾ, ਕੜਾ ਤੱਕ ਖੋ ਲਿਆ। ਕੱਛਿਆਰਾ ਲਾ ਲਿਆ। ਕਿਰਪਾਨ ਹਥਿਆਰ ਕਰਕੇ ਤਾਂ ਲਹਾਉਣੀ ਸੀ। ਇੰਨੇ ਨੂੰ ਠਾਣੇ ਵਿੱਚ ਰੇਟ ਪੈ ਗਈ ਤਾਂ ਮੈਨੂੰ ਖਿੱਚ ਕੇ ਗੱਡੀ ਵਿੱਚ ਲੈ ਗਏ। ਸਮਝ ਨਹੀਂ ਲਗਦੀ ਡੇਰੇ ਚਲਾਉਣ ਵਾਲਿਆਂ ਨੂੰ ਪੁਲਿਸ ਦੀ ਕੀ ਲੋੜ ਪੈ ਜਾਂਦੀ ਹੈ? ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਨ ਵਾਲੇ ਜਾਣ ਜਾਂਦੇ ਹਨ, ਰੱਬ ਤੋਂ ਵੱਡੀ ਕੋਈ ਅਦਾਲਤ ਨਹੀਂ ਹੈ। ਰੱਬ ਹੀ ਸਬ ਦਾ ਹਿਸਾਬ ਕਰ ਦਿੰਦਾ ਹੈ। ਇਹ ਸਾਧ ਜੇ ਰੱਬ ਦੇ ਭਾਣੇ ਨੂੰ ਨਹੀਂ ਮੰਨਦੇ, ਤਾਂ ਇਹ ਪਬਲਿਕ ਨੂੰ ਕੀ ਸਿਖਾਉਣਗੇ ? " ਸਾਧ ਲੋਕਾਂ ਨੂੰ ਭਾਸ਼ਨ ਦਿੰਦਾ ਹੈ, " ਤੇਰੇ, ਮੇਰੇ, ਮਾਂ-ਬਾਪ ਹਰ ਕਿਸੇ ਵਿੱਚ ਰੱਬ ਹੈ। " ਫਿਰ ਜੋ ਉਸ ਚੇਲੇ ਹਨ, ਉਨ੍ਹਾਂ ਵਿੱਚ ਰੱਬ ਕਿਉਂ ਨਹੀਂ ਦਿਸਦਾ? ਰੱਬ ਨੂੰ ਪੁਲਿਸ ਦੁਆਰਾ ਜੇਲ ਵਿੱਚ ਦੇ ਦਿੰਦਾ ਹੈ। ਗ਼ਲਤੀ ਕਰਨ ਵਾਲੇ ਨੂੰ ਮੁਆਫ਼ੀ ਦੇਣ ਵਾਲਾ, ਗੁਨਾਹਗਾਰ ਤੇ ਗੁਨਾਹ ਨੂੰ ਅੱਖੋਂ ਪਰੇ ਕਰਨ ਵਾਲਾ ਹੀ ਰੱਬ ਹੈ।



Comments

Popular Posts