ਦਿਮਾਗ਼ ਉੱਤੇ ਪਾ ਲਿਆ ਸੀ। ਜੋ ਐਸੈ ਲੋਕਾਂ ਨਾਲ ਰਹਿ ਰਹੀ ਹੈ।

ਭਾਗ 37 ਔਰਤ ਵੀ ਮਰਦ ਵਾਂਗ ਆਜ਼ਾਦ ਜਿਊਵੇਗੀ, ਉਹ ਦਿਨ ਕਦੋਂ ਆਵੇਗਾ? ਜ਼ਿੰਦਗੀ ਐਸੀ ਵੀ ਹੈ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ satwinder_7@hotmail.com 
ਮੈਂ ਇਸ ਔਰਤ ਨੂੰ ਜਦੋਂ ਵੀ ਦੇਖਦੀ ਹਾਂ। ਇਸ ਦਾ ਧਿਆਨ ਆਪਣੇ ਕੰਮ ਵਿੱਚ ਹੁੰਦਾ ਹੈ। ਨੌਕਰੀ ਵੀ ਕਰਦੀ ਹੈ। ਕਈ ਬਾਰ ਉਹ ਕਾਰ ਵਿਚੋਂ ਖਾਣ ਦਾ ਸਮਾਨ, ਸੌਦੇ ਕੱਢਦੀ ਹੁੰਦੀ ਹੈ। ਉਸ ਨੂੰ ਘਰ ਦੇ ਬਾਹਰ ਕਾਰ ਧੋਂਦੀ ਨੂੰ ਦੇਖਿਆ ਹੈ। ਮਸ਼ੀਨ ਨਾਲ ਘਾਹ ਵੀ ਆਪ ਹੀ ਕੱਟਦੀ ਹੈ। ਆਪਣੇ ਕੰਮ ਵਿੱਚ ਹੀ ਮਸਤ ਹੁੰਦੀ ਹੈ। ਇਸ ਦਾ ਪਤੀ ਕਦੇ ਵੀ ਇਸ ਨਾਲ ਕੋਈ ਕੰਮ ਕਰਾਉਂਦਾ ਨਹੀਂ ਦੇਖਿਆ। ਨਾਂ ਹੀ ਉਸ ਬੰਦੇ ਨੂੰ ਕਦੇ ਨੌਕਰੀ ਕਰਨ ਲਈ ਜਾਂਦੇ ਦੇਖਿਆ ਹੈ। 4 ਕੁ ਮਹੀਨੇ ਕੰਮ ਕਰਕੇ, ਪੂਰਾ ਸਾਲ ਗੌਰਮਿੰਟ ਤੋਂ ਪੈਸੇ ਲੈਂਦਾ ਹੈ। ਸਵੇਰ ਤੋ ਹੀ ਦੇਖ ਲਵੋ, ਕਦੇ ਸੋਫ਼ੀ ਨਹੀਂ ਹੁੰਦਾ। ਨਸ਼ੇ ਵਿੱਚ ਝੂਲਦਾ ਰਹਿੰਦਾ ਹੈ। ਘਰ ਵਿੱਚ ਬੁੱਢਾ ਬੰਦਾ ਹੈ। ਜੋ ਕੌਲਿਆਂ ਨਾਲ ਬੈਠ ਕੇ। ਲੰਘਦੇ ਲੋਕਾਂ ਨਾਲ ਗੱਲਾਂ ਮਾਰਦਾ ਰਹਿੰਦਾ ਹੈ। ਇੱਕ ਇੱਥੇ ਕੈਲਗਰੀ ਵਿੱਚ ਸੀਨੀਅਰ ਲਈ ਬੈਠਣ ਲਈ ਜਗਾ ਬਣੀ ਹੈ। ਉੱਥੇ ਦੂਜੇ ਬੁੱਢਿਆਂ ਨਾਲ ਗੱਪਾਂ ਮਾਰਨ ਚੱਲਿਆ ਜਾਂਦਾ ਹੈ। ਸ਼ਾਮ ਦੇ ਸਮੇਂ ਸ਼ਰਾਬ ਨਾਲ ਰੱਜ ਕੇ ਘਰ ਆ ਜਾਂਦਾ ਹੈ। ਇੱਕ ਹੋਰ ਨੌਜਵਾਨ ਮੁੰਡਾ ਹੈ। ਜੋ ਜਿਸ ਘਰ ਦਾ ਵਾਰਸ ਲੱਗਦਾ ਹੈ। ਉਸ ਨੂੰ ਜਦੋਂ ਵੀ ਦੇਖੋ, ਉਸ ਤੋਂ ਪੈਰਾਂ ਉੱਤੇ ਨਹੀਂ ਖੜ੍ਹ ਹੋ ਹੁੰਦਾ। ਪੁਲਿਸ ਦੀਆਂ ਕਾਰਾਂ ਦਰਾਂ ਮੂਹਰੇ ਖੜ੍ਹੀਆਂ ਰਹਿੰਦੀਆਂ ਹਨ। ਘਰ ਅੰਦਰੋਂ ਇੱਕ ਦੂਜੇ ਨਾਲ ਲੜਨ ਦੀਆਂ ਆਵਾਜ਼ਾਂ ਆਉਂਦੀਆਂ ਹਨ। ਗੁਆਂਢੀ ਹੀ ਫ਼ੋਨ ਕਰ ਦਿੰਦੇ ਹਨ। ਪੁਲਿਸ ਨੂੰ ਕੋਈ ਵੀ ਫ਼ੋਨ ਕਰ ਦੇਵੇ। ਇਹ ਝੱਟ ਆ ਜਾਂਦੇ ਹਨ। 10 ਫ਼ੋਨ ਵਾਲਿਆਂ ਵਿਚੋਂ 1 ਨੂੰ ਹੀ ਸ਼ਾਇਦ ਜਾਨ ਦਾ ਖ਼ਤਰਾ ਹੋਵੇ। ਉੱਥੇ ਪੁਲਿਸ ਵਾਲੇ ਸਮੇਂ ਸਿਰ ਨਹੀਂ ਪਹੁੰਚਦੇ। ਅਗਲਾ ਦਮ ਤੋੜ ਜਾਂਦਾ ਹੈ। ਪੁਲੀਸ ਨੂੰ ਫ਼ੋਨ ਕਰਨ ਪਿੱਛੋਂ ਕਾਤਲ ਦੂਜੇ ਨੂੰ ਫ਼ੋਨ ਕਰਨ ਵਾਲੇ ਨੂੰ ਮਾਰ ਦਿੰਦਾ ਹੈ। ਸ਼ਰਾਬੀਆਂ ਦਾ ਮਾਮਲਾ ਹੋਵੇ ਪੁਲੀਸ ਵਾਲੇ ਝੱਟ ਪਹੁੰਚ ਜਾਂਦੇ ਹਨ। ਪਤਾ ਹੁੰਦਾ ਹੈ। ਇੱਥੇ ਕੋਈ ਖ਼ਤਰਾ ਨਹੀਂ ਹੈ। ਸ਼ਰਾਬੀਆਂ ਨੇ ਜਬਲ਼ੀਆਂ ਹੀ ਮਾਰਨੀਆਂ ਹੁੰਦੀਆਂ ਹਨ। ਸਮਾਂ ਪਾਸ ਕਰਨ ਲਈ ਸ਼ਰਾਬੀਆਂ ਨਾਲ ਗੱਪਾਂ ਸੁਣ ਕੇ, ਸੋਹਣਾ ਸਮਾਂ ਗੁਜ਼ਰ ਜਾਂਦਾ ਹੈ।

ਕਦੇ ਪਿਉ ਪੁੱਤਰ ਲੜ ਪੈਂਦੇ ਹਨ। ਦੋਨਾਂ ਵਿਚੋਂ ਇੱਕ ਜਾਣਾ ਪੁਲਿਸ ਨੂੰ ਫ਼ੋਨ ਕਰ ਦਿੰਦਾ ਹੈ। ਪੁਲਿਸ ਵਾਲੇ ਇੱਕ ਨੂੰ ਘਰੋਂ ਕੱਢ ਦਿੰਦੇ ਹਨ। ਕਦੇ ਪਤੀ-ਪਤਨੀ ਦਾ ਝਗੜਾ ਹੋ ਜਾਂਦਾ ਹੈ। ਪਤਨੀ ਸ਼ਰਾਬੀਆਂ ਤੋਂ ਜਾਨ ਬਚਾਉਣ ਦੀ ਮਾਰੀ ਪੁਲਿਸ ਨੂੰ ਫ਼ੋਨ ਕਰ ਦਿੰਦੀ ਹੈ। ਪਿੰਡਾਂ ਵਿੱਚ ਸਰਪੰਚ ਜਾਂ ਗੁਆਂਢੀਆਂ ਦੀ ਸ਼ਰਮ ਹੁੰਦੀ ਹੈ। ਕੈਨੇਡਾ, ਅਮਰੀਕਾ ਵਿੱਚ ਇੱਕ ਪੁਲਿਸ ਹੀ ਹੈ। ਜਿਸ ਤੋਂ ਲੋਕ ਡਰਦੇ ਹਨ। ਜਿਸ ਘਰ ਹਰ ਰੋਜ਼ ਪੁਲਿਸ ਵਾਲੇ ਆਉਣ ਲੱਗ ਜਾਣ। ਉਨ੍ਹਾਂ ਨੂੰ ਕਿਸੇ ਦਾ ਡਰ ਬਾਕੀ ਨਹੀਂ ਬਚਦਾ। ਜਿਸ ਕੋਲ ਕਾਰ ਦਾ ਡਰਾਈਵਰ ਲਾਇਸੈਂਸ ਹੈ। ਉਹੀ ਡਰਦਾ ਸੜਕ ਦੇ ਨਿਯਮਾਂ ਵਿੱਚ ਕਾਨੂੰਨ ਦੀ ਉਲੰਘਣਾ ਨਹੀਂ ਕਰਦਾ। ਕਾਰ ਤੇਜ਼ ਨਹੀਂ ਚਲਾਉਂਦਾ। ਐਕਸੀਡੈਂਟ ਤੋ ਆਪ ਨੂੰ ਬਚਾਉਂਦਾ ਹੈ। ਜਿਸ ਕੋਲ ਡਰਾਈਵਰ ਲਾਇਸੈਂਸ ਹੀ ਨਹੀਂ ਬਚਦਾ। ਉਹ ਡਰਾਈਵਰ ਕੋਲ ਲਾਇਸੈਂਸ ਨਾਂ ਵੀ ਹੋਵੇ। ਗੱਡੀ ਚਲਾਈ ਫਿਰਦਾ ਹੈ। ਕਾਨੂੰਨ ਪੁਲਿਸ ਵਾਲੇ ਚਾਹੇ 10 ਬਾਰ ਜੇਲ ਵਿੱਚ ਪਾ ਦੇਣ। ਉਹ ਬਾਰ-ਬਾਰ ਜਾਣ ਕੇ ਇਹ ਗ਼ਲਤੀ ਕਰਦਾ ਹੈ। ਕਿਸੇ ਕਾਰਨ ਬਹੁਤੀ ਬਾਰ ਇਹ ਤਿੰਨੇ ਮਰਦ ਅਟੈਚੀਆਂ-ਸੂਟਕੇਸ ਬਾਹਰ ਨੂੰ ਜਾਂ ਅੰਦਰ ਨੂੰ ਚੱਕੀ ਜਾਂਦੇ ਦਿਸਦੇ ਹਨ। ਮੈਂ ਇੱਕ ਦਿਨ ਹਿੰਮਤ ਕਰਕੇ ਉਨ੍ਹਾਂ ਦੇ ਘਰ ਦੀ ਬਿਲ ਮਾਰ ਦਿੱਤੀ। ਉਹ ਔਰਤ ਨੇ ਦਰਵਾਜ਼ਾ ਖੋਲ ਦਿੱਤਾ। ਜਿਉਂ ਹੀ ਦਰ ਖੁੱਲ੍ਹਿਆ ਅੰਦਰੋਂ ਸ਼ਰਾਬ ਦੀ ਹਵਾੜ੍ਹ ਆਈ। ਸ਼ਾਇਦ ਕੋਈ ਤਾਜ਼ੀ ਤਾਜ਼ੀ ਸ਼ਰਾਬ ਪੀ ਰਿਹਾ ਸੀ। ਮੈਨੂੰ ਧੁੜਧੁੜੀ ਆਈ। ਮੈਂ ਉਸ ਦੇ ਘਰ ਨੂੰ ਧਿਆਨ ਨਾਲ ਦੇਖ ਰਹੀ ਸੀ। ਘਰ ਦੀਆਂ ਕੰਧਾਂ ਵਿੱਚ ਕਈ ਥਾਵਾਂ ਉੱਤੇ ਗਲ਼ੀਆਂ-ਮੋਰੀਆਂ ਹੋਈਆਂ ਸਨ। ਮੈਂ ਉੱਧਰ ਦੇਖ ਰਹੀ ਸੀ। ਉਹ ਆਪ ਹੀ ਬੋਲ ਪਈ, " ਕੀ ਦੇਖ ਰਹੀ ਹੈ? ਇਹ ਸ਼ਰਾਬੀ ਹੋ ਕੇ ਕੰਧਾਂ ਵਿੱਚ ਸਿਰ ਮੁੱਕੀਆਂ ਮਾਰਦੇ ਹਨ। ਸਾਰੀਆਂ ਕੰਧਾਂ ਭੰਨੀਆਂ ਪਈਆਂ ਹਨ। ਤੁਹਾਨੂੰ ਪੀਣ ਨੂੰ ਕੀ ਦੇਵਾਂ? " ਮੈਂ ਉਸ ਨੂੰ ਕਿਹਾ ਕੁੱਝ ਨਹੀਂ ਪੀਣਾ। ਮੇਰਾ ਸਾਉਣ ਦਾ ਸਮਾਂ ਹੈ। ਮੈਂ ਤਾਂ ਅੰਦਰ ਆਈ ਹਾਂ। ਕਈ ਦਿਨਾਂ ਤੋਂ ਤੈਨੂੰ ਦੇਖਿਆ ਨਹੀਂ। ਕੀ ਗੱਲ ਤੂੰ ਬਿਮਾਰ ਹੈ? " ਉਸ ਨੇ ਆਪਦੀ ਬਾਂਹ ਅੱਗੇ ਕਰਦੇ ਕਿਹਾ, " ਮੇਰੇ ਪਤੀ ਨੇ ਮੈਨੂੰ ਪਿਛਲੇ ਹਫ਼ਤੇ ਬਹੁਤ ਮਾਰਿਆ। ਜਿਸ ਵਿੱਚ ਮੇਰੀ ਕੂਹਣੀ ਨਿਕਲ ਗਈ ਹੈ। ਡਾਕਟਰ ਨੇ ਪਲੱਸਤਰ ਲੱਗਾ ਦਿੱਤਾ ਹੈ। ਮੇਰੇ ਕੋਲੋਂ ਕੋਈ ਵੀ ਕੰਮ ਨਹੀਂ ਹੁੰਦਾ। " ਉਸ ਨੇ ਫ੍ਰਿਜ ਖੋਲੀ ਹੋਈ ਸੀ। ਸ਼ਾਇਦ ਕੁੱਝ ਪੀਣ ਲਈ ਲੱਭ ਰਹੀ ਸੀ। ਉਸ ਦੀ ਫ੍ਰਿਜ ਖ਼ਾਲੀ ਪਈ ਸੀ। ਮੈਂ ਉਸ ਨੂੰ ਸੁਆਲ ਕੀਤਾ, " ਉਹ ਤਾਂ ਸਾਰੇ ਸ਼ਰਾਬੀ ਹਨ। ਇਹ ਹਰ ਰੋਜ਼ ਤੁਹਾਡੇ ਘਰ ਪੁਲਿਸ ਵਾਲੇ ਆਏ ਰਹਿੰਦੇ ਹਨ। ਕੀ ਤੈਨੂੰ ਦੁੱਖ ਨਹੀਂ ਲੱਗਦਾ? " ਉਸ ਦੀਆ ਅੱਖਾਂ ਵਿੱਚ ਪਾਣੀ ਆ ਗਿਆ। ਉਹ ਬੋਲੀ, " ਮੈਂ ਕੀ ਕਰ ਸਕਦੀ ਹਾਂ? ਮੇਰੇ ਹੱਥ ਬੱਸ ਕੁੱਝ ਵੀ ਨਹੀਂ ਹੈ। ਪਿਛਲੇ ਹਫ਼ਤੇ ਛੋਟਾ ਤਾਂ ਇੰਡੀਆ ਨੂੰ ਚਲਾ ਗਿਆ ਹੈ। ਕੁੱਝ ਸਾਹ ਸੌਖੇ ਹੋ ਗਏ ਹਨ। ਉਸ ਦਾ ਪਿਉ, ਉਸ ਤੋਂ ਵੀ ਪਹਿਲਾਂ ਲੜ ਕੇ, ਮੇਰੀ ਬਾਂਹ ਤੋੜ ਕੇ ਆਪਦੀ ਭੈਣ ਦੇ ਜਾ ਬੈਠਾ ਹੈ। ਬਾਬਾ ਸਵੇਰ ਦਾ ਘਰ ਨਹੀਂ ਵੜਿਆ। ਉਸ ਦੇ ਦੋਸਤ ਚਮਕੌਰ ਨੇ ਘਰ ਦੀ ਸ਼ਰਾਬ ਪਾਈ ਸੀ। ਉਸ ਦੇ ਸਿਰਹਾਣੇ ਬੈਠਾ ਹੋਣਾ ਹੈ। ਸਵੇਰ ਤੋਂ ਸ਼ਰਾਬ ਪੀ ਕੇ, ਡਰਾਮਾਂ ਬਹੁਤ ਕਰਦੇ ਹਨ। ਘਰ ਦੀ ਤਬਾਹੀ ਲਿਆਂਦੀ ਹੋਈ ਹੈ। ਤਿੰਨ ਸ਼ਰਾਬੀਆਂ ਵਿੱਚ ਰਹਿਣਾ ਬਹੁਤ ਔਖਾ ਹੈ। ਦਿਨ ਕੱਟੀ ਤਾਂ ਕਰਨੀ ਹੈ। ਕਿਧਰ ਨੂੰ ਚਲੀ ਜਾਵਾਂ? ਬੰਦਿਆਂ ਦੇ ਹੁੰਦੇ ਹੋਏ, ਬਾਹਰ ਲੋਕ ਟੀਚਰਾਂ ਕਰਦੇ ਹਨ। ਜੇ ਇੰਨਾ ਤੋਂ ਪਰੇ ਵੀ ਹੋ ਜਾਵਾਂ। ਫਿਰ ਕੀ ਹਾਲ ਹੋਵੇਗਾ? ਆਪਸ ਵਿੱਚ ਲੜ-ਲੜ ਮਰ ਜਾਣਗੇ। ਇਹ ਜੇਲ ਚਲੇ ਗਏ ਤਾਂ ਇਕੱਲੀ ਔਰਤ ਦਾ ਸਮਾਜ ਵਿੱਚ ਰਹਿਣਾ ਬਹੁਤ ਮੁਸ਼ਕਲ ਹੈ। " ਮੈਨੂੰ ਉਸ ਉੱਪਰ ਬਹੁਤ ਤਰਸ ਆ ਰਿਹਾ ਸੀ। ਮੈਂ ਉਸ ਵੱਲ ਦੇਖ ਰਹੀ ਸੀ। ਫਿਰ ਵੀ ਉਹ ਬਹੁਤ ਦਲੇਰ ਸੀ। ਮੈਂ ਉਸ ਨੂੰ ਪੁੱਛਿਆ, " ਜੇ ਤੂੰ ਡਾਕਟਰ ਦੇ ਜਾਣਾ ਹੈ। ਮੈਂ ਲੈ ਚੱਲਦੀ ਹਾਂ। ਜੇ ਕੋਈ ਮੇਰੇ ਲਾਇਕ ਕੰਮ ਹੁੰਦਾ ਹੈ। ਦੱਸ ਦਿਆ ਕਰੋ। " ਉਸ ਨੇ ਕਿਹਾ, " ਮੇਰਾ ਡਾਕਟਰ ਨੇੜੇ ਹੀ ਹੈ। ਮੈਂ ਤੁਰ ਕੇ ਜਾ ਸਕਦੀ ਹਾਂ। ਮੇਰਾ ਸ਼ੁਰੂ ਤੋਂ ਇਹੀ ਹਾਲ ਹੈ। ਹੋਰ ਕੋਈ ਘਰ ਨੂੰ ਘਰ ਨਹੀਂ ਸਮਝਦਾ। ਸਾਰਾ ਬੋਝ ਮੇਰੇ ਸਿਰ ਉੱਤੇ ਹੈ। ਸ਼ਾਇਦ ਮੁੰਡੇ ਦੀ ਥਾਂ ਮੇਰੇ ਕੁੜੀ ਜੰਮ ਪੈਂਦੀ। ਇੱਕ ਸ਼ਰਾਬ ਪੀਣ ਵਾਲਾ ਬੰਦਾ ਤਾਂ ਘਟਦਾ। ਮੈਂ ਆਪਣੀ ਧੀ ਨਾਲ ਦੁੱਖ-ਸੁਖ ਕਰਦੀ। ਕੋਈ ਦਿਲ ਹੋਲਾ ਕਰਨ ਵਾਲ ਗੱਲਾਂ ਕਰਨ ਵਾਲਾ ਵੀ ਨਹੀਂ ਹੈ। " ਮੈਂ ਉਸ ਕੋਲ ਰੁਕ ਕੇ, ਗੱਲਾਂ ਸੁਣ ਕੇ ਹੀ ਮਣਾਂ ਮੂੰਹੀਂ ਬੋਝ ਦਿਮਾਗ਼ ਉੱਤੇ ਪਾ ਲਿਆ ਸੀ। ਜੋ ਐਸੈ ਲੋਕਾਂ ਨਾਲ ਰਹਿ ਰਹੀ ਹੈ। ਉਸ ਨਾਲ ਕੀ ਬੀਤਦੀ ਹੋਣੀ ਹੈ? ਪਿਉ, ਦਾਦਾ, ਪੋਤਾ ਤਿੰਨ ਸ਼ਰਾਬੀ ਗੈਰ ਜੁੰਮੇਵਾਰ ਜੋ 2000 ਡਾਲਰ ਘਰ ਦਾ ਕੋਈ ਖ਼ਰਚਾ ਨਹੀਂ ਕਰਦੇ। ਸਗੋਂ ਜ਼ਨਾਨੀ ਤੋਂ ਰੋਟੀ ਖਾਣ ਦਾ ਖ਼ਰਚਾ ਭਾਲਦੇ ਹਨ। ਔਰਤ ਕਿਤੋਂ ਮਦਦ ਨਹੀਂ ਲੈ ਸਕਦੀ। ਪੁਲਿਸ ਨੂੰ ਦਸ ਕੇ ਉਨ੍ਹਾਂ ਨੂੰ ਜੇਲ ਵਿੱਚ ਭੇਜ ਕੇ ਘਰ ਖ਼ਰਾਬ ਨਹੀਂ ਕਰਨਾ ਚਾਹੁੰਦੀ। ਅੱਜ ਦੇ ਸਮੇਂ ਵਿੱਚ ਵੀ ਔਰਤ ਸਮਾਜ ਘਰ-ਬਾਹਰ ਦੇ ਮਰਦਾਂ ਦੇ ਡਰ ਦੇ ਬੋਝ ਥੱਲੇ ਦੱਬੀ ਪਈ ਹੈ। ਕੀ ਔਰਤ ਵੀ ਮਰਦ ਵਾਂਗ ਆਜ਼ਾਦ ਜਿਊਵੇਗੀ? ਉਹ ਦਿਨ ਕਦੋਂ ਆਵੇਗਾ? ਨਸ਼ੇ, ਸ਼ਰਾਬ ਖਾਂਣਾਂ-ਪੀਣਾਂ ਕੋਈ ਦਲੇਰੀ, ਆਜ਼ਾਦੀ ਨਹੀਂ ਹੈ। ਆਜ਼ਾਦੀ ਸੋਹਣੇ ਮਾਹੌਲ ਤੇ ਬਿਚਾਰਾਂ ਦੀ ਹੁੰਦੀ ਹੈ।

Comments

Popular Posts