ਭਾਗ 16 ਡੇਰੇ ਦਾ ਸਹੀ ਸੱਚ ਕੌਣ ਭਗਤ, ਕੌਣ ਸਾਧ, ਕੌਣ ਗੁੰਡੇ ਹਨ?
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ satwinder_7@hotmail.com 
ਰਿਟਾਇਰ ਜੱਜ ਏ ਕੇ ਐਸ ਦੀ ਮੌਜੂਦਗੀ ਵਿੱਚ ਡੇਰੇ ਦੀ ਤਲਾਸ਼ੀ ਲਈ ਜਾ ਰਹੀ ਹੈ। ਡੇਰਾ ਸਰਸਾ ਨੂੰ 10 ਜ਼ੋਨਾਂ ਵਿੱਚ ਵੰਡਿਆ ਗਿਆ ਹੈ। ਅਲੱਗ ਅਲੱਗ ਸਾਰਿਆਂ ਦੀਆ ਡਿਊਟੀਆਂ ਲਗਾਈਆਂ ਗਈਆਂ ਹਨ। 16 ਨਾਕੇ ਲੱਗੇ ਹਨ। 8 ਸਤੰਬਰ 2017 ਨੂੰ 10 ਘੰਟੇ ਅਪਰੇਸ਼ਨ ਚੱਲਿਆ। ਅਧਿਕਾਰੀਆਂ ਨੇ ਸੌਣਾ ਵੀ ਹੈ। ਰਾਤ ਨੂੰ ਕਿਹੜਾ ਮਿੱਟੀ ਵਿੱਚੋਂ ਹੱਡੀਆਂ ਲੱਭਣੀਆਂ ਹਨ। ਨਾ ਹੀ ਇੰਨੇ ਪ੍ਰਬੰਧ ਹੈ, ਕਿ ਅਗਲੀ ਸ਼ਿਫ਼ਟ ਸ਼ੁਰੂ ਕਰ ਦਿੰਦੇ। ਰਾਮ ਰਹੀਮ ਦੇ ਹਮਾਇਤੀਆਂ ਸ਼ਾਜਸ਼ੀਆਂ ਦੀ 9 ਸਤੰਬਰ 2017 ਨੂੰ ਫੜੋ-ਫੜੀ ਸ਼ੁਰੂ ਹੋ ਗਈ ਹੈ। ਜਿਸ ਵਿੱਚ ਦਾਨ ਸਿੰਘ ਕਾਨੂੰਨੀ ਸਲਾਹਕਾਰ ਸਮੇਤ 4 ਬੰਦੇ ਫੜੇ ਹਨ। ਕਮਾਂਡੋ ਕਰਮਜੀਤ ਸਿੰਘ, ਚਮਕੌਰ ਸਿੰਘ ਪੰਚਕੂਲਾ ਚਰਚਾ ਘਰ ਦਾ ਪ੍ਰਧਾਨ, ਪ੍ਰਾਈਵੇਟ ਸਿਕੋਰਟੀ ਗਾਰਡ ਰਣਵੀਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਦਾਨ ਸਿੰਘ ਨੇ  ਸਰਸਾ ਤੋਂ 5 ਕਰੋੜ ਲੈ ਕੇ 24-25 ਅਗਸਤ ਨੂੰ ਲੋਕਾਂ ਵਿੱਚ ਵੰਡੇ ਤੇ ਜਾਨ-ਮਾਲ ਦਾ ਨੁਕਸਾਨ ਕਰਾਇਆ ਗਿਆ।
ਡੇਰੇ ਵਿੱਚ 500 ਕਮਰੇ ਹਨ। ਬਹੁਤੇ ਹੀ ਅਮੀਰ, ਗ਼ਰੀਬ ਲੋਕ ਡੇਰੇ ਦੇ ਅੰਦਰੇ ਰਹਿੰਦੇ ਹਨ। ਸਰਸਾ ਡੇਰੇ ਵਿਚੋਂ 2 ਕਮਰੇ ਕੈਸ਼ ਨਾਲ ਭਰੇ ਮਿਲੇ ਹਨ। ਜੋ ਪੁਲਿਸ ਨੇ ਕਬਜ਼ੇ ਵਿੱਚ ਲੈ ਲਏ ਹਨ। ਡੇਰੇ ਵਿੱਚ ਚਿੜੀਆ ਘਰ ਵੀ ਹੈ। ਜਿਸ ਵਿੱਚ ਮੋਰ, ਚਿੜੀਆਂ, 2 ਸ਼ੇਰ ਦੇ ਬੱਚੇ, ਦਰਜਨਾਂ ਹਿਰਨ, ਸਹੇ, ਊਠ ਹਨ। ਰਾਮ ਰਹੀਮ ਸ਼ਿਕਾਰ ਵੀ ਕਰਦਾ ਸੀ, ਤੇ ਮੀਟ ਵੀ ਖਾਂਦਾ ਸੀ। ਗਊ ਸ਼ਾਲਾ ਵਿੱਚ ਦੁੱਧ ਦੇਣ ਵਾਲੇ ਪਸ਼ੂ ਮੱਝਾਂ, ਬੱਕਰੀਆਂ, ਗਾਂਈਆਂ ਰੱਖੀਆਂ ਹਨ। ਦੁੱਧ ਆਪਣੀ ਡੇਅਰੀ ਦਾ ਪੀਂਦਾ ਸੀ। ਜੋ ਵੀ ਚੀਜ਼ ਜੀਵਨ ਵਿੱਚ ਵਰਤਦਾ ਸੀ। ਸਬ ਆਪਣੀ ਫ਼ੈਕਟਰੀ ਵਿੱਚ ਬਣਾਉਂਦਾ ਸੀ। ਰੱਬ ਜਿਉਂ ਕਹਾਉਂਦਾ ਸੀ। ਰਾਮ ਰਹੀਮ ਤੇ ਉਸ ਪ੍ਰੇਮੀ ਅਜੀਵ ਤਰਾਂ ਦੇ ਬੰਦੇ ਹਨ। ਲੋਕ ਸ਼ਮਸ਼ਾਨ ਘਾਟ ਵੱਲ ਨਹੀਂ ਜਾਂਦੇ। ਹਰ ਪਿੰਡ ਤੋਂ ਸ਼ਮਸ਼ਾਨ ਦੂਰ ਬਾਹਰ ਹੀ ਹੁੰਦਾ ਹੈ। ਪਰ ਰਾਮ ਰਹੀਮ ਡੇਰੇ ਵਿੱਚ ਸ਼ਮਸ਼ਾਨ ਘਾਟ ਬਣਾਈ ਬੈਠਾ ਹੈ। ਉੱਪਰ ਫਲ ਸਬਜ਼ੀਆਂ ਲਗਾਉਂਦਾ ਤੇ ਮਹਿੰਗੇ ਮੁੱਲ ਵੇਚਦਾ ਰਿਹਾ ਹੈ। ਟੋਟਲ ਨਿਊਜ ਖ਼ਬਰਾਂ ਵਿੱਚ ਦੱਸ ਰਿਹਾ ਹੈ, “ ਪਾਨੀਪੱਤ ਦੀਆਂ ਔਰਤਾਂ 25 ਅਗਸਤ, 2017 ਨੂੰ ਪਤੀਆਂ ਨਾਲ ਝਗੜਾ ਕਰਕੇ ਬੱਚਿਆਂ ਸਮੇਤ ਪੰਚਕੂਲਾ ਜਲਸੇ ਵਿੱਚ ਗਈਆਂ ਸਨ। ਉਹ ਹੁਣ ਬਹੁਤ ਸ਼ਰਮਿੰਦਾ ਹਨ। ਪਾਨੀਪੱਤ ਤੋਂ ਦਰਜਨ ਲਾਸ਼ਾਂ ਡੇਰਾ ਸਰਸਾ ਆਈਆਂ ਸਨ। ਆਪ ਵੀ ਖਾਂਦਾ ਰਿਹਾ ਹੈ। ਚਰਖੀ ਦਾਦਰੀ ਪਿੰਡ ਦੇ ਸੋਮਵੀਰ ਨੇ ਸ਼ਰਮ ਦੇ ਮਾਰੇ ਖੂਹ ਵਿੱਚ ਡਿਗ ਕੇ ਆਤਮ ਹੱਤਿਆ ਕਰ ਲਈ ਹੈ। ਪਿੰਡ ਦੇ ਇੱਕ ਬੰਦੇ ਨੇ ਕਿਹਾ, “ ਰਾਮ ਰਹੀਮ ਦੀ ਰੇਪ ਦੀ ਸਜਾ ਦਾ ਸੁਣ ਕੇ ਉਹ ਪ੍ਰੇਸ਼ਾਨ ਹੋ ਗਿਆ। ਕੁੱਝ ਸਾਲ ਪਹਿਲਾਂ ਉਸ ਨੇ 12 ਕਿੱਲੇ ਜ਼ਮੀਨ ਡੇਰੇ ਨੂੰ ਦੇ ਦਿੱਤੀ ਸੀ। 5 ਬੱਚੇ ਵੀ ਡੇਰੇ ਨੂੰ ਚਾੜ ਦਿੱਤੇ। ਫਿਰ 25 ਕਿਲੇ ਵੇਚ ਕੇ ਹੋਟਲ ਵਿੱਚ ਹਿੱਸਾ ਪਾਉਣ ਨੂੰ ਰਾਮ ਰਹੀਮ ਨੂੰ 3 ਕਰੋੜ 10 ਲੱਖ ਦੀ ਰਾਸ਼ੀ ਦੇ ਦਿੱਤੀ।  1980  ਵਿੱਚ ਬਣੇ ਜੂਪੀ ਦੇ ਬਗ਼ਾਵਤ ਬਣਾਵਾਂ ਡੇਰੇ ਦੀ ਕਰਤੂਤ ਸਾਹਮਣੇ ਆਈ ਹੈ, 62 ਸਾਲਾਂ ਦੀ ਔਰਤ ਨੇ ਦੱਸਿਆ, " 27  ਸਾਲ ਪਹਿਲਾਂ ਉਸ ਦੇ ਪਤੀ ਨੂੰ ਕਮਰੇ ਵਿੱਚ ਬੰਦ ਕਰ ਦਿੱਤਾ, ਪਰ ਪੁਲਿਸ ਨੇ ਗੱਲ ਨਹੀਂ ਸੁਣੀ। ਡੇਰੇ ਦੇ ਭਗਤਾ ਦੁਆਰਾ ਡੰਗਰਾਂ ਨੂੰ ਚਾਰਾ ਲੈਣ ਗਈਆਂ ਔਰਤਾਂ ਦਾ ਬਲਾਤਕਾਰ ਕੀਤਾ ਜਾਂਦਾ ਰਿਹਾ ਹੈ। ਬੋਲਣ ਵਾਲੇ ਬੰਦੇ ਨੂੰ ਮਾਰ ਕੁੱਟ ਕੀਤੀ ਜਾਂਦੀ ਸੀ। "
ਖ਼ਬਰਾਂ ਮੁਤਾਤਿਕ ਕੁੱਝ ਸਾਲ ਪਹਿਲਾਂ ਕੈਨੇਡਾ ਵਿੱਚ ਇੱਕ ਗੋਰਾ ਬੰਦਾ 50 ਔਰਤਾਂ ਨੂੰ ਮਾਰ ਕੇ ਦੱਬ ਚੁਕਾ ਸੀ। ਕਿਉਂਕਿ ਉਹ ਔਰਤਾਂ ਨੂੰ ਮਾਰ ਕੇ ਖੂਨੋਂ ਖ਼ੂਨ ਕਰਕੇ ਸੈਕਸ ਕਰਦਾ ਸੀ। ਜਾਂ ਬਆਦ ਵਿੱਚ ਮਾਰ ਕੇ ਜ਼ਮੀਨ ਵਿੱਚ ਦੱਬਦਾ ਸੀ। ਗੋਰਿਆਂ ਨੂੰ ਪੰਜਾਬੀ ਲੋਕ ਜ਼ਿਆਦਾ ਸੈਕਸੀ ਮੰਨਦੇ ਰਹਿੰਦੇ ਹਨ। ਪਰ ਰਾਮ ਰਹੀਮ ਦੀ ਗਿਣਤੀ ਸਰਕਾਰ ਆਪੇ ਦੱਸੇਗੀ। ਰਾਮ ਰਹੀਮ ਕ੍ਰਿਸ਼ਨ ਦੇ ਨਾਲ ਆਪਣੀ ਤੁਲਨਾ ਕਰਦਾ ਸੀ ਕਿ ਕ੍ਰਿਸ਼ਨ ਵੀ ਗੋਪੀਆਂ ਦੇ ਕੱਪੜੇ ਚੋਰੀ ਕਰਕੁ ਨੰਗੀਆਂ ਨੂੰ ਦੇਖਦਾ ਸੀ। ਗੋਪੀਆਂ ਕ੍ਰਿਸ਼ਨ ਦੇ ਦੁਆਲੇ ਰਹਿੰਦੀਆਂ ਸਨ। ਬਹੁਤੇ ਮਰਦ, ਔਰਤਾਂ, ਸਾਧ, ਸਾਧਣੀਆਂ ਤਾਂ ਅੰਦਰੋਂ ਸਾਰੇ ਹੀ ਮਚਲੇ ਹੁੰਦੇ ਹਨ। ਸਾਧ ਦੀ ਕਾਰ ਦੇ ਵਿੱਚ ਪਰਦਾ ਲੱਗਾ ਹੁੰਦਾ ਸੀ। ਬਾਬਾ ਪਿਛਲੀ ਸੀਟ ਤੇ ਐਸਾ ਕੀ ਕਰਦਾ ਸੀ। ਜੋ ਡਰਾਈਵਰ ਤੋਂ ਪਰਦਾ ਕਰਦਾ ਸੀ। ਹਰ ਸਮੇਂ ਹਨੀ ਤੇ ਹੋਰ ਕੁੜੀਆਂ ਨੂੰ ਚੱਟਦਾ ਰਹਿੰਦਾ ਸੀ।
ਰਾਮ ਰਹੀਮ ਰੋਹਤਕ ਜੇਲ ਲਈ ਸ਼ਪੈਸਲ ਹੈ। ਉਸ ਕਰਕੇ ਜੇਲ ਦਾ ਸਿਸਟਮ ਹਿਲ ਗਿਆ ਹੈ। ਹੋਰ ਕੈਂਦੀਆਂ ਤੋਂ ਡਰਦੇ ਰਾਮ ਰਹੀਮ ਨੂੰ ਵਾਧੂ ਗਾਰਡ ਦਿੱਤੇ ਜਾਂਦੇ ਹਨ। ਕੈਦੀਆਂ ਦਾ ਦਮ ਘੁੱਟਦਾ ਹੈ, ਕਾਲ ਕੋਠਰੀ ਹੋ ਗਈ ਹੈ। ਰਾਮ ਰਹੀਮ ਲਰਲੇ ਦੂਜੇ ਕੈਦੀਆਂ ਦੀਆਂ ਪਰਵਾਰਿਕ ਮੁਲਾਕਾਤਾਂ ਵੀ ਬੰਦ ਹਨ। ਕੀ ਕਿਸੇ ਹੋਰ ਕੈਦੀ ਕਰਕੇ ਕਦੇ ਐਸਾ ਹੋਇਆ ਹੈ?ਰਾਮ ਰਹੀਮ ਨੂੰ ਰੋਹਤਕ ਜੇਲ ਵਿੱਚ ਵੀ ਆਈ ਪੀ ਸਹੂਲਤਾਂ ਮਿਲ ਰਹੀਆਂ ਹਨ। 9 ਸਤੰਬਰ, 2017 ਨੂੰ ਰੋਹਤਕ ਜੇਲ ਵਿਚੋਂ ਆਏ ਗੋਪਾਲ ਦਾਸ ਨੇ ਦੱਸਿਆ, “ ਰੋਹਤਕ ਜੇਲ ਦੇ 1400 ਬੰਦੀ ਖੋਖੇ ਵਿੱਚ ਕੈਦ ਹਨ। ਕੋਈ ਬਾਹਰ ਦੀ ਹਵਾ ਵਿੱਚ ਪਹਿਲਾਂ ਦੀ ਤਰਾਂ ਨਹੀਂ ਆ ਸਕਦਾ। ਕੋਈ ਅਖ਼ਬਾਰ ਨਹੀਂ ਆ ਰਿਹਾ। ਕੋਈ ਲਾਇਬ੍ਰੇਰੀ ਨਹੀਂ ਜਾ ਸਕਦਾ। “ ਕੈਦੀਆਂ ਦੀਆਂ ਸਹੂਲਤਾਂ ਫਿਰ ਤੋਂ ਬਹਾਲ ਕਰਨ ਦੀ ਲੋੜ ਹੈ। ਰਾਮ ਰਹੀਮ ਦੀ ਸਿਹਤ ਖ਼ਰਾਬ ਹੋ ਰਹੀ ਹੈ। ਉਸ ਦਾ ਵਕੀਲ ਜੇਲ ਫੇਰੀ ਪਾ ਕੇ ਆਇਆ ਹੈ। ਉਹ ਰਾਮ ਰਹੀਮ ਨੂੰ ਬਿਮਾਰੀ ਦਾ ਕਾਨੂੰਨੀ ਪੇਚ ਸਮਝਾ ਕੇ ਆਇਆ ਹੈ। ਜੇਲ ਦੀ ਜ਼ਿੰਦਗੀ ਨਾਲੋਂ ਹਸਪਤਾਲ ਅੱਛਾ ਹੈ। ਉੱਥੋਂ ਸਾਧ ਭਜਾਉਣਾ ਸੌਖਾ ਹੈ। ਕਿਉਂਕਿ ਹਸਪਤਾਲ ਵਿੱਚ ਲਿਜਾਂਦੇ ਸਮੇਂ ਰਾਮ ਰਹੀਮ ਨੂੰ ਹਸਪਤਾਲ ਵਿਚੋਂ ਜਾਂ ਰਸਤੇ ਵਿਚੋਂ ਭਜਾਉਣ ਦੀ ਸਕੀਮ ਬਣੀ ਹੋਈ ਹੈ। ਕਾਨੂੰਨ ਤੋਂ ਮੰਗ ਹੈ, ਕਿਉਂ ਨਾ ਜੇਲ ਨੂੰ ਹਸਪਤਾਲ ਬਣਾਇਆ ਜਾਵੇ? ਲੋੜ ਲਈ ਭਰੋਸੇ ਵਾਲੇ 2 ਨਰਸਾ 2 ਡਾਕਟਰ ਹਸਪਤਾਲ ਦੀਆਂ ਸਹੂਲਤਾਂ ਹੀ ਜੇਲ ਵਿੱਚ ਬੁਲਾਏ ਜਾ ਸਕਦੇ ਹਨ। ਕਿਤੇ  ਨਰਸਾ ਡਾਕਟਰ ਐਬੂਲੈਂਸ ਵਿੱਚ ਸਾਧ ਭਜਾ ਕੇ ਨਾ ਲੈ ਜਾਣ। ਹੋਰ ਉਸ ਨੂੰ ਕਿਹੜੀ ਖ਼ਤਰਨਾਕ ਬਿਮਾਰੀ ਹੈ? ਕਿ ਹੋਰ ਜਨਤਾ ਮਰਵਾ ਲਈ ਜਾਵੇ। ਪਰ ਜੇਲ ਵਿਚੋਂ ਰਾਮ ਰਹੀਮ ਨੂੰ ਬਿਲਕੁਲ ਬਾਹਰ ਨਹੀਂ ਕਰਨਾ ਚਾਹੀਦਾ। ਸਾਧ ਕੋਲ ਬਹੁਤ ਪਬਲਿਕ ਤੇ ਬਰੂਦ ਸ਼ਕਤੀ ਹੈ। ਰੇਡ ਸਮੇਂ ਡੇਰੇ ਦੇ 4 ਆਰਾ ਮਸ਼ੀਨਾਂ ਕੋਲੋਂ ਬਹੁਤ ਭਾਰੀ ਮਾਤਰਾ ਵਿੱਚ ਗੱਤੇ ਦੇ 84 ਡੱਬਿਆਂ ਵਿੱਚ ਬਰੂਦ ਦੇ ਅਲੱਗ ਅਲੱਗ ਤਰਾ ਦੇ ਬਹੁਤ ਵੱਡੇ ਪੇਉਰ ਬਰੂਦ ਪਟਾਕੇ ਰੱਖੇ ਹੋਏ ਸਨ। ਇੱਕ ਪੂਰਾ ਟਰੱਕ ਭਰਿਆ ਹੈ। ਭਾਰੀ ਮਾਤਰਾ ਖੁੱਲ੍ਹਾ ਬਰੂਦ ਮਿਲਿਆ ਹੈ। ਬਹੁਤ ਵੱਡੀ ਤਬਾਹੀ ਕਰ ਸਕਦੇ ਸਨ। ਹੋਰ ਕਿੰਨੇ ਬੰਬ ਬਣਾ ਕੇ ਤਿਆਰ ਕੀਤੇ ਹੋਣੇ ਹਨ? 2 ਆਰਾ ਮਸ਼ੀਨਾਂ ਰੇਡ ਸਮੇਂ ਵੀ ਚੱਲ ਰਹੀਆਂ ਸਨ। ਸਰਕਾਰ ਤੋਂ ਡਰਕੇ ਅਸਲਾ ਤਿਆਰ ਨਹੀਂ ਕਰਦੇ ਸੀ। ਪਟਾਕੇ ਬਣਾ ਕੇ ਮਾਰਕੀਟ ਵਿੱਚ ਵੇਚੇ ਜਾਂਦੇ ਸਨ। ਆਸ਼ਰਮ ਦੇ ਡੇਰੇ ਅੰਦਰ ਬਹੁਤ ਸਾਰੇ ਡੰਡੇ ਮਿਲੇ ਹਨ। ਟਰਾਲੀਆਂ ਭਰੀਆਂ ਜਾ ਰਹੀਆਂ ਹਨ। ਪੁਲਿਸ ਨੇ ਸੀਜ ਕਰ ਲਏ ਹਨ। ਰੇਡ ਸਮੇਂ 8 ਸਤੰਬਰ, 2017 ਨੂੰ ਡੇਰਾ ਸਰਸਾ ਸਾਧ ਰਾਮ ਰਹੀਮ ਦੀ ਗੁਫ਼ਾ ਵਿੱਚ ਅਜੇ ਤੱਕ 3 ਸੁਰੰਗਾਂ ਲੱਭੀਆਂ ਹਨ। ਸੁਰੰਗਾਂ ਇੰਨੀ ਵੱਡੀਆਂ ਹਨ ਕਿ ਜਿਸ ਵਿੱਚ ਕਾਰ ਚੱਲ ਕੇ ਆ ਜਾ ਸਕਦੀ ਹੈ। ਹੋਰ ਵੀ ਡੇਰੇ ਦੀ ਜਮੀਨ ਵਿੱਚ ਸੁਰੰਗਾਂ ਹੋ ਸਕਦੀਆਂ ਹਨ। ਇੱਕ ਸੁਰੰਗ ਸਾਧਣੀਆਂ ਦੇ ਆਸ਼ਰਮ ਵਿੱਚ ਜਾਂਦੀ ਹੈ। ਦੂਜੀ ਸੁਰੰਗ ਨਿੱਕੇ ਤੋਂ 22 ਸਾਲਾਂ ਦੇ ਬੱਚਿਆਂ ਨੌਜਵਾਨਾਂ ਦੇ ਆਸ਼ਰਮ ਵਿੱਚ ਜਾਂਦੀ ਹੈ। ਤੀਜੀ ਸੁਰੰਗ ਹੋਟਲ ਵਿੱਚ ਜਾਂਦੀ ਹੈ। ਸਾਧ ਦੇ ਰਹਾਇਸ਼ ਵਾਲੀ ਥਾਂ ਤੋਂ ਬੱਚਿਆ ਤੇ ਸਾਧਣੀਆਂ ਦੇ ਆਸ਼ਰਮ, ਹੋਟਲ ਤੱਕ ਸੁਰੰਗਾਂ ਕੀ ਕੰਮ ਹੈ? ਇਸ ਦਾ ਮਤਲਬ ਬੱਚਿਆ ਤੇ ਸਾਧਣੀਆਂ ਦੇ ਆਸ਼ਰਮ, ਹੋਟਲ ਦੇ ਕਮਰਿਆਂ ਵਿੱਚ ਰਾਮ ਰਹੀਮ ਦਿਨੇ ਰਾਤ ਨੂੰ ਕਦੇ ਵੀ ਲੋਕਾਂ ਤੋਂ ਚੋਰੀ ਜਾ ਸਕਦਾ ਸੀ। ਜਾਂ ਉਸ ਨੂੰ ਪੁਲਿਸ ਰੇਟ ਦਾ ਡਰ ਸੀ। ਇਹ ਸੁਰੰਗਾਂ ਗੁਫਾ ਭੱਜਣ ਦੀ ਕਰੀਮ ਸੀ। ਆਸ਼ਰਮ ਸੁਰੱਖਿਆ ਬਾਲ ਦੀ ਚੇਅਰ ਜੋਤੀ ਨੇ ਦੱਸਿਆ, “ ਮੈਂ ਸ਼ਾਹੀ ਬੇਟੀਆਂ ਦੇ ਰਹਿਣ ਵਾਲੀ ਥਾਂ ਦਾ ਦੌਰਾ ਕੀਤਾ। ਡੇਰੇ ਦੀ ਪੜ੍ਹਾਈ, ਚੰਗੀ ਸੀ। ਸਕੂਲ ਕਾਲਜ ਦੇ ਬੱਚਿਆ ਦੇ ਨਾਮ ਬਦਲੇ ਹੋਏ ਸਨ ਤੇ ਸਰਟੀਫਿਕੇਟ ਉੱਤੇ ਪਿਤਾ ਦੀ ਥਾਂ ਤੇ ਰਾਮ ਰਹੀਮ ਦਾ ਨਾਮ ਹੈ। ਇੱਕ ਸਕੂਲ ਕਾਲਜ ਦੇ ਬੱਚਿਆ ਦੇ ਸਕੂਲ, ਹੋਸਟ ਵਿਚ ਇੱਕ ਦਰਵਾਜ਼ਾ ਐਸਾ ਸੀ ਕਿ ਬੱਚਿਆਂ ਦੇ ਹਿਤ ਵਿੱਚ ਨਹੀਂ ਸੀ। ਦਰ ਨਹੀਂ ਹੋਣਾ ਚਾਹੀਦਾ। ਉਸ ਦਾ ਤਾਲਾ ਖੁਲ੍ਹਵਾਇਆ। ਸੀ ਡਬਲਿਊ ਸੀ ਦੀ ਟੀਮ ਹਰ ਮਹੀਨੇ ਆਉਂਦੀ ਹੈ। ਟੀਮ ਨੇ ਦੱਸਿਆ, “ ਇਹ ਦਰਵਾਜ਼ਾ ਨਹੀਂ ਖੋਲਦੇ। ਅਸੀਂ ਹਰ ਬਾਰ ਆ ਕੇ ਖੋਲਣ ਲਈ ਕਹਿੰਦੇ ਹਾਂ। ਇਹ ਦਰਵਾਜ਼ਾ ਤਿੰਨ ਅਲਮਾਰੀ ਦੇ ਪਿੱਛੇ ਸੀ। ਰੇਡ ਸਮੇਂ 8 ਸਤੰਬਰ, 2017 ਨੂੰ ਡੇਰਾ ਸਰਸਾ ਇੱਕ ਬੱਚਾ ਲੱਭਿਆ ਸੀ। ਉਸ ਬਾਰੇ ਕੋਈ ਪੇਪਰ ਵਰਕ ਨਹੀਂ ਮਿਲਿਆ ਸੀ। ਪਤਾ ਲੱਗਾ ਹੈ ਕਿ ਇਹ ਬੱਚਾ ਮਾਂ-ਬਾਪ ਤੋਂ 15 ਅਗਸਤ ਨੂੰ ਵਿੱਛੜ ਗਿਆ ਸੀ। ਉਹ ਸੰਗਤ ਵਿੱਚ ਆਇਆ ਸੀ। ਪਰ ਨਾ ਤਾਂ ਮਾਂ-ਬਾਪ ਨੇ ਕੋਈ ਰਿਪੋਰਟ ਲਿਖਾਈ ਹੈ। ਨਾ ਹੀ ਸਰਸਾ ਡੇਰੇ ਦੇ ਕਿਸੇ ਪ੍ਰਬੰਧਕ ਨੇ ਪੁਲਿਸ ਦੱਸਿਆ ਹੈ।  ਇਹ ਦਰਵਾਜ਼ਾ ਗੁਫ਼ਾ ਵੱਲ ਖੁੱਲ੍ਹਦਾ ਹੈ। ਸਰਟੀਫਿਕੇਟ ਉੱਤੇ ਬੱਚੇ ਦਾ ਨਾਮ ਬਦਲ ਕੇ ਨਵਾਂ ਲਿਖ ਕੇ, ਪਿਤਾ ਦਾ ਨਾਮ ਵੀ ਰਾਮ ਰਹੀਮ ਬਦਲਿਆ ਜਾਂਦਾ ਸੀ। ਐਸੇ ਆਸ਼ਰਮ ਵਿੱਚ ਪਲ਼ੇ ਬੱਚੇ ਸਿਰਫ਼ ਰਾਮ ਰਹੀਮ ਲਈ ਜੀਵਨਗੇ, ਮਰਨਗੇ। ਰਾਮ ਰਹੀਮ ਲਈ ਮਰ ਮਿਟਣ ਲਈ ਤਿਆਰ ਹੋ ਕੇ, ਸਰਕਾਰ ਨੂੰ ਡਰਾਉਣ ਨੂੰ ਕਾਰਾਂ ਅੱਗੇ ਲੰਬੇ ਪੈਣਗੇ। ਇਸੇ ਲਈ ਸਬ ਪਿਤਾ ਜੀ ਕਹਿੰਦੇ ਹਨ। ਬਹੁਤਿਆਂ ਨੂੰ ਅਸਲੀ ਮਾ-ਬਾਪ ਦਾ ਪਤਾ ਹੀ ਨਹੀਂ ਹੈ। ਲੱਗਦਾ ਹੈ ਬਹੁਤੇ ਸੰਗਤ ਜਾਂ ਬਾਜਾਰ ਵਿਚੋਂ ਬੱਚੇ ਚੋਰੀ ਕੀਤੇ ਹਨ। ਭੀਖ ਮੰਗ ਕੇ ਸਾਧ ਲਈ ਕਮਾਈ ਕਰਦੇ ਹਨ। ਇੱਕ ਹੋਰ ਬੁੱਢੀ ਮਾਂ ਨੇ ਦੱਸਿਆ, “ 2007 ਨੂੰ ਸਿੱਖਾਂ ਤੇ ਸਰਸਾ ਡੇਰੇ ਦੇ ਪ੍ਰੇਮੀਆਂ ਵਿੱਚ ਝਪਟ ਲੱਗੀ ਸੀ। ਸ਼ਰਬਤ ਵਾਲੇ ਰੋਲ਼ੇ ਵਿੱਚ ਮੇਰਾ ਬੇਟਾ ਸਰਸਾ ਡੇਰੇ ਆਇਆ ਸੀ। ਮੁੜ ਕੇ ਘਰ ਨਹੀਂ ਗਿਆ। ਸਰਸਾ ਡੇਰੇ ਵਿੱਚ ਕਈ ਬਾਰ ਆ ਕਿ ਪੁੱਛਿਆ ਹੈ। ਹਰ ਬਾਰ ਕਹਿੰਦੇ ਹਨ, ‘ ਨਾਮ ਲਵੋ, ਸੇਵਾ ਕਰੋ, ਫਿਰ ਪਤਾ ਲੱਗੇਗਾ। ਪਰ ਅੱਜ ਮੈਂ ਉਮੀਦ ਨਾਲ ਫਿਰ ਮੀਡੀਆ ਮੂਹਰੇ ਆਈ ਹਾਂ, ਕਿ ਮੇਰਾ ਬੇਟਾ ਮਿਲ ਜਾਵੇਗਾ। ਰਾਮ ਰਹੀਮ ਔਰੰਗਜ਼ੇਬ ਵਾਂਗ ਸਾਰੇ ਲੋਕਾਂ ਦੀ ਜਾਨ ਮਾਲ ਨੂੰ ਆਪਣੀ ਮੁੱਠ ਵਿੱਚ ਕਰੀ ਜਾਂਦਾ ਸੀ। ਸ਼ਰਬਤ ਵਿੱਚ ਨਸ਼ਾ ਪਿਲਾ ਕੇ ਲੋਕਾਂ ਔਰਤਾਂ-ਮਰਦਾਂ ਨੂੰ ਨਾਲ ਨਚਾਉਂਦਾ ਸੀ। ਲੋਕਾਂ ਤੋਂ ਮੋਟੀ ਰਕਮ ਲੈ ਕੇ, ਲੋਕਾਂ ਨੂੰ ਥਾਲੀ ਬਿਨਾ ਹੱਥਾਂ ‘ਤੇ ਵੱਡੀ ਸਾਰੀ ਰੋਟੀ ਤੇ ਦਾਲ-ਸਬਜੀ ਰੱਖ ਕੇ ਖੁਵਾਉਂਦਾ ਸੀ। ਲੋਕਾਂ ਦਾ ਮਨ ਮੋਹਣ ਨੂੰ ਦਿਖਾਵੇ ਲਈ ਆਪ ਲੋਕਾਂ ਵਿੱਚ ਬੈਠ ਕੇ ਲੋਕਾਂ ਵਾਗ ਇੱਕ ਰੋਟੀ ਖਾਂਦਾ ਸੀ। ਨਾਲੇ ਵਿਚੋਂ ਉੱਠ ਕੇ ਅੱਧੇ ਘੰਟੇ ਦੀ ਬਰੇਕ ਲੈ ਕੇ ਛੱਤੀ ਪਦਾਰਥ ਖਾ ਆਉਂਦਾ ਸੀ। ਲੋਕਾਂ ਨੂੰ ਇੰਨੀ ਵੀ ਸੋਜੀ ਨਹੀਂ ਹੈ। ਪਤਾ ਨਹੀਂ ਅੱਖਾਂ ਤੋਂ ਨਹੀਂ ਦਿਸਦਾ ਕਿ ਸਾਧ ਉੱਠ ਕੇ ਗਿਆ ਤੇ ਸ਼ਾਹੀ ਰੋਟੀ ਖਾ ਆਇਆ। ਇੱਕ ਮੂਵੀ ਵਿੱਚ ਰਾਮ ਰਹੀਮ ਕਹਿੰਦਾ, “ ਮੇਰੀ ਮਾਂ ਮੱਕੀ ਦੀ ਰੋਟੀ ਉੱਤੇ ਸਾਗ ਪਾ ਕੇ ਖਾਦੀ ਸੀ। ਸਾਗ ਵਾਲੀ ਗਿੱਲੀ ਰੋਟੀ ਮੈਨੂੰ ਤੇ ਮਾਂ ਨੂੰ ਬਹੁਤ ਸੁਆਦ ਲਗਦੀ ਸੀ। ਮੈਂ ਮਾਂ ਦੀ ਰੋਟੀ ਖੋ ਕੇ ਭੱਜ ਜਾਂਦਾ ਸੀ। ਮਾਂ ਪਿੱਛੇ ਭੱਜਦੀ ਸੀ। ਚਾਚੇ ਤਾਏ ਦੇਖਦੇ ਸੀ। ਭਾਵ ਹੱਥ ਤੇ ਰੋਟੀ ਪਾਏ ਦਾਲ, ਸਬਜ਼ੀ, ਸਾਗ ਬਹੁਤ ਸੁਆਦ ਲਗਦੇ ਹਨ। ਕੋਈ ਗ਼ੁੱਸਾ ਨਾ ਕਰੇ, ਕਿ ਸੰਗਤ ਹੱਥਾਂ ਉੱਤੇ ਰੋਟੀ ਖਾਂਦੀ ਹੈ। ਗੁਰਦਾਸ ਸਿੰਘ ਦਾ ਕਹਿਣਾ ਹੈ, “ ਸਰਸਾ ਡੇਰੇ ਵਿਚੋਂ ਫ਼ਕੀਰ ਚੰਦ ਤੇ ਹੋਰ ਸਾਧੂ ਗ਼ਾਇਬ ਹੋ ਗਏ। ਅਜੇ ਤੱਕ ਨਹੀਂ ਮਿਲੇ। ਰਾਮ ਰਹੀਮ ਆਪਣੇ ਵਿਰੋਧੀ ਤੇ ਪਸੰਦ ਆਈ ਔਰਤ ਨੂੰ ਵੀ ਜਾਨੋਂ ਮਾਰ ਦਿੰਦਾ ਸੀ। ਹੁਣ ਪ੍ਰਿੰਕਾ ਤਨੇਜਾ ਹਨੀਪ੍ਰੀਤ ਦੀ ਭਾਲ ਲਈ ਸਰਕਾਰ ਹੋਰ ਵੀ ਚੁਕੰਨੀ ਹੋ ਗਈ ਹੈ। ਸਾਰੇ ਬਾਡਰ ਸੀਲ ਕਰ ਦਿੱਤੇ ਹਨ। ਪ੍ਰਿੰਕਾ ਤਨੇਜਾ ਨੇ ਪਹਿਲਾਂ ਸਾਧੂ ਨੂੰ  ਝੁਰਲੂ ਬਣਾਈ ਰੱਖਿਆ। ਹੁਣ ਪ੍ਰਿੰਕਾ ਤਨੇਜਾ ਨੇ ਪੁਲਿਸ ਨੂੰ ਹੈਰਾਨ ਕੀਤਾ ਹੋਇਆ ਹੈ। ਰਾਮ ਰਹੀਮ ਦੇ ਕੱਪੜਿਆਂ ਦੇ ਜੋੜਿਆਂ ਦੀ ਗਿਣਤੀ 3000 ਹੋ ਗਈ ਹੈ। ਜੋ ਦੀਵਾਰ ਲੱਗ ਰਹੀ ਸੀ। ਪਰ ਅੱਗੇ ਜਾ ਕੇ ਪਤਾ ਲੱਗਾ, ਦੀਵਾਰ ਪਿਛੇ ਅਲਮਾਰੀ ਹੈ। ਜਿਸ ਵਿੱਚ ਪੁਸ਼ਾਕਾਂ ਟੰਗੀਆਂ ਸਨ। ਮਾਡਲਾਂ ਨੂੰ ਵੀ ਪਿੱਛੇ ਛੱਡ ਗਿਆ। ਗੁਫ਼ਾ ਵਿੱਚੋਂ ਔਰਤਾਂ ਦਾ ਮੇਕਅਪ ਮਸਕਾਰਾ, ਪੌਡਰ, ਵਿਦੇਸ਼ੀ ਕਰੀਮਾ, ਲਿਪਸਟਿਕ, ਅੰਡਰ ਵੀਅਰ, ਬਰਾ ਬਹੁਤ ਕੁੱਝ ਮਿਲਿਆ ਹੈ। ਇੱਕ ਸ਼ੋ ਰੂਮ ਦਾ ਸਟੋਰ ਖੁੱਲ ਸਕਦਾ ਹੈ।
ਨਕਲੀ ਜਥੇਦਾਰ ਦਾਦੂਵਾਲ ਡੇਰੇ ਸਰਸਾ ਵਾਲੇ ਖ਼ਿਲਾਫ਼ ਬਿਆਨ ਬਾਜ਼ੀਆਂ ਕਰਦਾ ਰਿਹਾ ਹੈ। ਜੂਟਿਊ ਤੇ ਡੇਲੀ ਪੋਸਟ ਪੰਜਾਬੀ ਨੇ ਮੂਵੀ ਲਾਈ ਹੈ। ਜਿਸ ਵਿੱਚ ਸਾਹਮਣੇ ਆਇਆਂ ਨਕਲੀ ਜਥੇਦਾਰ ਦਾਦੂਵਾਲ ਦਾ ਅਸਲੀ ਚਿਹਰਾ, ਉਹ ਕਾਂਗਰਸੀ ਲੀਡਰ ਹਰਮਿੰਦਰ ਸਿੰਘ ਜੱਸੀ ਰਾਮ ਰਹੀਮ ਦੇ ਕੁੜਮ ਨੂੰ ਰਾਮ ਰਹੀਮ ਦੀ ਗੱਦੀ ਤੇ ਬੈਠਣਾ ਚਾਹੁੰਦਾ ਹੈ।  ਦਾਦੂਵਾਲ ਦੇ ਦਿਲ ਵਿੱਚ ਕਾਂਗਰਸ ਲਈ ਪਿਆਰ ਹੈ। ਤੇ ਡੇਰੇ ਸਰਸਾ ਦੀ ਗੱਦੀ ਦਾ ਫ਼ਿਕਰ ਕਰਦੇ ਕਹਿ ਰਿਹਾ ਹੈ, “ ਵੈਸੇ ਆਪਾ ਨੂੰ ਬਠਿੰਡੇ ਵਾਲਿਆਂ ਨੂੰ ਫ਼ਾਇਦਾ ਹੋ ਜੂ ਜੱਸੀ ਨੂੰ ਗੱਦੀ ਦੇ ਦੇਣ। ਹੋ ਸਕਦਾ ਹੈ, ਪੰਚਕੂਲਾ ਦੰਗਾ ਕਰਨ ਵਿੱਚ ਹੱਥ ਹੋਵੇ। ਪੰਚਕੂਲਾ ਦਾ ਨਾਮ ਫ਼ਿਲਮ ਵਿੱਚ ਲੈ ਰਿਹਾ ਹੈ। ਐਸੇ ਦੋਗਲੇ ਲੋਕਾਂ ਤੇ ਸਰਕਾਰ ਨੂੰ ਅੱਖ ਰੱਖਣ ਦੀ ਲੋੜ ਹੈ। ਜੋ ਸਿੱਕ ਕੌਮ ਨੂੰ ਲੁੱਟ ਕੇ ਖਾ ਸਕਦੇ ਹਨ। ਉਹ ਸਰਕਾਰ ਤੇ ਡੇਰੇ ਦੇ ਦੋਖੀ ਬਣ ਸਕਦੇ ਹਨ। ਹਰਿਆਣਾ ਵਿੱਚ ਭਾਜਪਾ ਮੰਤਰੀ 51 ਲੱਖ ਡੇਰੇ ਨੂੰ ਦੇਣ ਵਾਲੇ ਅਨਿਲ ਵਿਜ ਨੇ ਕਿਹਾ ਹੈ, “ ਮੈਂ ਡੇਰੇ ਸਰਸਾ ਜਾਂਦਾ ਰਹਾਂਗਾ। ਸਜਾ ਰਾਮ ਰਹੀਮ ਨੂੰ ਹੋਈ ਹੈ ਡੇਰਾ ਸਰਸਾ ਨੂੰ ਨਹੀਂ ਹੈ। ਮੈਂ 51 ਲੱਖ ਡੇਰੇ ਨੂੰ ਦਿੱਤਾ ਹੈ।


Comments

Popular Posts