ਹੈਪੀ ਨਿਊ ਜੀਅਰ ਸਭ ਨੂੰ ਕਹੀਏ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ satwinder_7@hotmail.com
ਨਏ ਸਾਲ ਕੀ ਸਭ ਕੋ ਮੁਬਾਰਕ ਹੈ। ਹਰ ਘਰ ਮੇ ਭੋਜਨ ਕੀ ਦਾਅਵਤ ਹੈ।...
ਸਬ ਕੋ ਨਵੇਂ ਸਾਲ ਕਾ ਸਵਾਗਤ ਹੈ। ਆਨੇ ਵਾਲਾ ਪਲ ਜਾਨੇ ਵਾਲਾ ਹੈ।
ਨਿਆਂ ਸਾਲ ਜਲਦੀ ਹੋਨੇ ਵਾਲਾ ਹੈ। ਜਨਵਰੀ 1
ਕੇ ਨਿਆ ਆਨੇ ਵਾਲਾ ਹੈ।
ਸਬ ਕੋ ਨਵੇਂ ਸਾਲ ਦੀ ਮੁਬਾਰਕ ਦੇਈਏ। ਹੈਪੀ ਨਿਊ ਜੀਅਰ ਸਭ ਨੂੰ ਕਹੀਏ।
ਨਵੇਂ ਸਾਲ ਨੂੰ ਮੋਸਟ ਵੈੱਲਕਮ ਕਹੀਏ। ਪੁਰਾਣੇ ਸਾਲ ਨੂੰ ਗੁੱਡ ਬਾਏ ਕਹੀਏ।
ਮੁੱਕਦੇ ਸਾਲ ਹੀ ਨਾਂ ਗਿਣਦੇ ਰਹੀਏ। ਉੱਠ ਕੇ ਕੋਈ ਕੰਮ-ਕਾਰ ਕਰੀਏ।
ਇਸ ਦੇਹੀ ਤੋਂ ਕੋਈ ਕੰਮ ਲਈਏ। ਦੁਨੀਆ ਤੇ ਕੋਈ ਚਮਤਕਾਰ ਕਰੀਏ।
ਸਤਵਿੰਦਰ ਹਰ ਸਮੇਂ ਖ਼ੁਸ਼ ਰਹੀਏ। ਸੱਤੀ ਹਰ ਸਮੇਂ ਦੀ ਕਦਰ ਕਰੀਏ।
ਕੁਦਰਤ ਤੇ ਮਨੁੱਖਾਂ ਨੂੰ ਪਿਆਰ ਕਰੀਏ। ਉਸ ਰੱਬ ਦੀ ਰਜ਼ਾ ਦੇ ਵਿੱਚ ਰਹੀਏ।
Comments
Post a Comment