ਭਾਗ 12 ਸਭਨੀ ਥਾਈ ਜਿਥੈ ਕੀ ਮੈਂ ਸ਼ਹਿਨਸ਼ੀਲ, ਦਿਆਲੂ, ਇਮਾਨਦਾਰ, ਸ਼ਾਂਤ, ਖੁਸ਼, ਅਜ਼ਾਦ ਹਾਂ?

ਸਭਨੀ ਥਾਈ ਜਿਥੈ ਹਉ ਜਾਈ ਸਾਚਾ ਸਿਰਜਣਹਾਰੁ ਜੀਉ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com


ਸਰੀਰ ਨੂੰ ਦਰਦ ਹੁੰਦਾ ਹੈ। ਮਨ ਦੁੱਖੀ ਹੁੰਦਾ ਹੈ। ਕੀ ਮਨ, ਆਤਮਾਂ ਤੇ ਸਰੀਰ ਇੱਕ ਹਨ? ਸਰੀਰ ਮੇਰਾ ਨਹੀਂ ਹੈ। ਮੇਰਾ ਮਨ, ਮੇਰੀ ਆਤਮਾਂ, ਮੇਰਾ ਸਰੀਰ, ਮੇਰਾ ਰੱਬ, ਮੇਰੀ ਨਵਜ਼, ਮੇਰਾ ਦਿਲ ਹੈ। ਜੇ ਇਹ ਸਬ ਮੇਰੇ ਹਨ। ਤਾਂ ਮੈਂ ਕੌਣ ਹਾਂ? ਜੋ ਮੈਂ-ਮੈਂ ਕਰਦਾ ਹੈ। ਕੀ ਸਮਝ ਵਿੱਚ ਆਇਆ? ਮੇਰੇ ਵਿਚ ਮੈਂ ਕਿਥੇ ਬੈਠਾ ਹੈ? ਕੀ ਮੈਂ ਮਨ, ਆਤਮਾਂ ਹਾਂ? ਜਿਸ ਮਨ ਆਤਮਾਂ ਨੂੰ ਕਈਆਂ ਨੇ ਕਿਹਾ ਹੈ, " ਭੂਤ, ਹਵਾ, ਸ਼ਕਤੀ। " ਮੈਂ ਕਿਥੇ ਹਾਂ? ਮੈਂ ਹਾਂ ਵੀ ਕਿ ਮੇਰੇ ਹੋਣ ਦਾ ਮੈਨੂੰ ਭੁਲੇਖਾ ਲੱਗ ਗਿਆ ਹੈ। ਮੈਂ-ਮੈਂ ਤਾਂ ਇੱਕ ਹੰਕਾਂਰ ਹੈ। ਜਿਸ ਦੀ ਮਾਲਾ ਅਸੀਂ ਜੱਪਦੇ ਰਹਿੰਦੇ ਹਾਂ।

ਮਾਂ, ਬੱਚੇ, ਪਤਨੀ, ਪ੍ਰੇਮਕਾ, ਪਤੀ, ਪ੍ਰੇਮੀ, ਰਿਸ਼ਤੇਦਾਰ ਕਿਵੇਂ ਮੇਰੇ ਹੋ ਸਕਦੇ ਹਨ? ਇਹ ਸਿਰਫ਼ ਮੇਰੀ ਯਾਦ ਵਿੱਚ ਹਨ। ਚੇਤੇ ਵਿੱਚ ਅੱਟਕੇ ਹੋਏ ਹਨ। ਜੀਵਨ ਵਿੱਚ ਜੁੜੇ ਹੋਏ ਹਨ। ਜਿਸ ਦਿਨ ਤੰਦ ਟੁੱਟਦੀ ਹੈ। ਸਮੇਂ ਨਾਲ ਸਬ ਫਿਕਾ ਪੈ ਜਾਂਦਾ ਹੈ। ਜਿਵੇਂ ਪੈਨਸਲ ਨਾਲ ਲਿਖਿਆ ਢੈਹਿ ਜਾਂਦਾ ਹੈ। ਉਵੇਂ ਹੀ ਸਾਰੀ ਦੁਨੀਆਂ, ਚੀਜ਼ਾ ਭਸਮ ਹੋ ਜਾਂਦੇ ਹਨ। ਉਵੇਂ ਹੀ ਜਦੋਂ ਕਿਸੇ ਦੀਆਂ ਯਾਦਾਂ ਮਿਟ ਜਾਂਣ। ਮਨ ਸ਼ਾਂਤ, ਪੀਸਫੁੱਲ ਹੋ ਜਾਂਦਾ ਹੈ। ਜਿੰਨਾਂ ਕਿਸੇ ਦੀਆਂ ਗੱਲਾਂ ਯਾਦ ਕਰੀਏ। ਆਪ ਨੂੰ ਹੀ ਬੇਚੈਨੀ ਹੁੰਦੀ ਹੈ। ਉਸ ਦਾ ਕੀਤਾ ਉਪਕਾ, ਪਿਆਰ, ਵਧੀਕੀਆਂ, ਨਫ਼ਰਤ ਯਾਦ ਆਉਂਦੇ ਹਨ। ਇਸ ਤਰਾ ਲੱਗਦਾ ਹੈ। ਘੱਟਨਾਂ ਹੁਣੇ ਹੋਈ ਹੈ। ਮੇਰਾ ਕੁੱਝ ਦੁੱਖੇ, ਇਹ ਨੇੜੇ ਦੇ ਬੈਠੇ ਦੇਖ਼ਦੇ ਰਹਿੰਦੇ ਹਨ। ਕਈ ਤਾਂ ਦੁੱਖ-ਦਰਦ ਵਿੱਚ ਆ ਕੇ ਸ਼ਕਲ ਵੀ ਨਹੀਂ ਦਿਖਾਉਂਦੇ। ਸਾਰਾ ਕੁੱਝ ਆਪਦੇ ਤਨ ਤੇ ਝਲਣਾਂ ਪੈਂਦਾ ਹੈ। ਕਿਸੇ ਦੀ ਮੌਤ ਹੋ ਜਾਵੇ। ਕੋਈ ਨਾਲ ਨਹੀਂ ਮਰਦਾ। ਮੁੜ ਕੇ ਕੋਈ ਯਾਦ ਨਹੀਂ ਕਰਦਾ। ਸ਼ੱਕ ਹੁੰਦਾ ਹੈ, ਕਿਤੇ ਮਰਿਆ ਮੁੜ ਕੇ ਨਾਂ ਆ ਜਾਵੇ। ਮਸਾ ਤਾਂ ਕਿਰਿਆ-ਕਰਮ ਕਰਕੇ ਜਾਨ ਛੁੱਟੀ ਹੁੰਦੀ ਹੈ। ਕੋਇ ਕਿਸੇ ਦਾ ਮਿੱਤ ਨਹੀਂ ਹੈ। ਸਬ ਨੁੰ ਆਪੋ ਆਪਣੀ ਪਈ ਹੈ। ਹਰ ਕੋਈ ਇੱਕ ਦੂਜੇ ਤੋਂ ਉਹਲਾ ਰੱਖਦਾ ਹੈ। ਇੱਕ ਦੂਜੇ ਤੋਂ ਮੂਹਰੇ ਨਿੱਕਲਣਾਂ ਚਹੁੰਦਾ ਹੈ। ਜਾਣਾਂ ਕਿਥੇ ਹੈ? ਇੱਕ-ਦੂਜੇ ਨੂੰ ਨਿਚਾ ਦਿਖਾ ਕੇ, ਖੁਸ਼ ਹੁੰਦਾ ਹੈ।

ਕੀ ਰੱਬ ਸੋਚਦਾ ਹੈ? ਨਹੀਂ ਸੋਚਣਾਂ ਤਾਂ ਬੰਦੇ ਦਾ ਕੰਮ ਹੈ। ਸੋਚਣ ਨਾਲ ਬੰਦਾ ਦੁੱਖੀ ਹੁੰਦਾ ਹੈ। ਰੱਬ ਦੁੱਖੀ ਨਹੀਂ ਹੁੰਦਾ। ਬੰਦਾ ਸੋਚਦਾ ਹੈ। ਦੁੱਖੀ ਹੁੰਦਾ ਹੈ। ਬੰਦਾ ਮੈਂ-ਮੈਂ ਕਰਦਾ ਫਿਰਦਾ ਹੈ। ਮੇਰਾ ਆਪਦਾ ਕੀ ਹੇ? ਮੈਂ ਕੌਣ ਹਾਂ? ਮੈਂ ਕਿਹੜੀ ਚੀਜ਼ ਦਾ ਬੱਣਿਆਂ ਹਾਂ। ਮੈਂ ਹਵਾ, ਪਾਣੀ, ਅੱਗ, ਮਿੱਟੀ ਚੰਮੜੀ ਅਕਾਸ਼ ਦਾ ਬੱਣਿਆ ਹਾਂ। ਕੀ ਹਵਾ, ਪਾਣੀ, ਅੱਗ ਮੇਰੇ ਹਨ? ਜੇ ਮੇਰੇ ਨਹੀਂ ਹਨ, ਤਾਂ ਕਿਹਦੇ ਹਨ? ਸਰੀਰ ਦੀਆਂ ਕ੍ਰਿਰਿਆਵਾਂ ਹੀ ਮੇਰੇ ਕਾਬੂ ਵਿੱਚ ਨਹੀਂ ਹਨ। ਖਾਂਣਾਂ ਵੀ ਕੁਦਰਤ ਦੇ ਰਹੀ ਹੈ। ਰੱਬ ਸਬ ਕੁੱਝ ਕਰ ਰਿਹਾ ਹੈ।

ਮਾਂ, ਬੱਚੇ, ਪਤਨੀ, ਪ੍ਰੇਮਕਾ, ਪਤੀ, ਪ੍ਰੇਮੀ, ਰਿਸ਼ਤੇਦਾਰ ਸਾਡੀ ਸੋਚ ਤੇ ਟਿਕੇ ਹਨ। ਅਸੀਂ ਇੰਨਾਂ ਨੂੰ ਮਾਂ, ਬੱਚੇ, ਪਤਨੀ, ਪ੍ਰੇਮਕਾ, ਪਤੀ, ਪ੍ਰੇਮੀ, ਰਿਸ਼ਤੇਦਾਰ ਮੰਨਦੇ ਹਾਂ। ਸਾਡੀ ਮੈਮਰੀ ਹੈ। ਦੋ ਸਰੀਰਾਂ ਦੇ ਕੋਈ ਮੱਤਭੇਦ ਨਹੀਂ ਹਨ। ਆਤਮਾਂ ਦੂਜੀਆਂ ਆਤਮਾਂ ਨੂੰ ਮੁੱਡ ਤੋਂ ਜਾਂਣਦੀਆਂ ਹਨ। ਜੋ ਹੁਣ ਤੱਕ ਬੀਤਿਆ ਹੈ। ਆਤਮਾਂ ਇੱਕ ਦੂਜੇ ਨਾਲ ਹਿਸਾਬ ਕਿਤਾਬ ਕਰਦੀਆਂ ਰਹਿੰਦੀਆਂ ਹਨ। ਨਵੇਂ ਸਰੀਰ ਬਦਲਣ ਨਾਲ ਸਰੀਰ ਨੂੰ ਯਾਦ ਨਹੀ ਹੈ। ਪੰਗੇ ਤਾਂ ਮਾਂ, ਬੱਚੇ, ਪਤਨੀ, ਪ੍ਰੇਮਕਾ, ਪਤੀ, ਪ੍ਰੇਮੀ, ਰਿਸ਼ਤੇਦਾਰ ਨਾਲ ਪੈਂਦੇ ਹਨ। ਕੋਈ ਜਿੰਦਗੀ ਵਿੱਚ ਆ ਜਾਂਦਾ ਹੈ। ਚਲਾ ਜਾਂਦਾ ਹੈ। ਉਸ ਬਾਰੇ ਸੋਚਣੋਂ ਹੱਟ ਜਾਈਏ। ਰਿਸ਼ਤੇ ਫਿਕੇ ਪੈ ਜਾਂਦੇ ਹਨ। ਜੇ ਪੱਕੜ ਕੇ ਰੱਖੀਏ. ਤਾਂ ਸੋਚ ਵਿੱਚ ਰਹਿੰਦੇ ਹਨ। ਬੰਦਾ ਨੇੜੇ ਹੁੰਦਾ ਜਾਵੇਗਾ। ਪਿਆਰ, ਨਫ਼ਰਤ ਜੋ ਅਸੀਂ ਸੋਚਦੇ ਹਾਂ। ਉਹੀ ਕਰਦੇ ਹਾਂ। ਇਸੇ ਲਈ ਹਰ ਸਮੇਂ ਬਦਲਦੇ ਰਹਿੰਦੇ ਹਨ। ਗੁਰੂ, ਦੇਵਤੇ, ਸੰਤ ਸਬ ਸਾਡੀ ਸੋਚ ਤੇ ਟਿੱਕੇ ਹਨ। ਜੈਸਾ ਇੱਜ਼ਤ ਨਾਲ ਸੋਚਦੇ ਹਾਂ, ਵੈਸਾ ਸਤਿਕਾਰ ਦਿੰਦੇ ਹਾਂ। ਇਹ ਸਬ ਸਤਿਕਾਰ, ਮਾਂਣ ਕਰਨਾਂ ਅਸੀਂ ਹੋਰਾ ਤੋਂ ਸੁਣਿਆ। ਜੋ ਪੱਕ ਗਿਆ ਹੈ। ਪਿਆਰਾ ਆ ਕੇ, ਹੱਥ ਲਾਵੇ। ਮਜ਼ਾ ਆ ਜਾਵੇਗਾ। ਪਿਆਰੇ ਦੇ ਮਗਰ-ਮਗਰ ਫਿਰਦੇ ਹਾਂ। ਆਪ ਨੂੰ ਉਸ ਦੀ ਟਾਇਮ ਪਾਸ ਕਰਨ ਦੀ ਲੋੜ ਹੈ। ਮਨ ਪ੍ਰਚਾਵਾ ਹੈ। ਦੁਸ਼ਮੱਣ ਹੱਥ ਲਾਵੇ, ਡਾਂਗਾ ਚੱਲ ਜਾਂਦੀਆਂ ਹਨ। ਦੁਸ਼ਮੱਣ ਨੂੰ ਦਰਾ ਮੂਹਰੇ ਦੀ ਲੰਘਣ ਨਹੀ ਦਿੰਦੇ। ਟਾਇਮ ਵੀ ਪਾਸ ਹੈ। ਦੁਸ਼ਮੱਣ ਨੂੰ ਵੀ ਚੇਤੇ ਵਿੱਚ ਰੱਖਦੇ ਹਾਂ। ਕਦੇ ਭੁੱਲਦੇ ਨਹੀਂ ਹਾਂ। ਇਹ ਸਿਰਫ਼ ਸਾਡੀ ਸੋਚ ਪਕੜੀ ਹੋਈ ਹੈ। ਜੇ ਪਿਆਰ ਦੁਸ਼ਮੱਣ ਦੀ ਹੱਦ ਭਲਾ ਕੇ ਬਰਾਬਰ ਕਰ ਦੇਈਏ। ਤਾਂ ਪਵਿਤਰ ਰੂਹ ਬੱਣ ਜਾਂਵਾਂਗੇ। ਜਿਸ ਤਰਾਂ ਦਾ ਸੋਚਦੇ ਹਾਂ। ਅਸੀਂ ਉਸੇ ਤਰਾ ਦੇ ਹੁੰਦੇ ਹਾਂ। ਭਲਾ ਇਸੇ ਵਿੱਚ ਹੈ। ਸਾਊ, ਸ਼ੋਸ਼ੀਲ, ਸ਼ਹਿਨਸ਼ੀਲ, ਦਿਆਲੂ, ਇਮਾਨਦਾਰ, ਸ਼ਾਂਤ, ਖੁਸ਼, ਅਜ਼ਾਦ ਬੱਣੀਏ।ਜਿੰਨਾਂ ਬੱਚਾ ਮਾਂ ਦੇ ਨੇੜੇ ਹੁੰਦਾ ਹੈ। ਮਾਂ ਨੂੰ ਕੋਈ ਲਾਲਚ ਨਹੀਂ ਹੁੰਦਾ। ਮਾਂ ਬੱਚੇ ਨੂੰ ਰੱਬ ਦਾ ਰੂਪ ਸਮਝਦੀ ਹੈ। ਮਾਂ ਆਪ ਵੀ ਰੱਬ ਦਾ ਰੂਪ ਹੁੰਦੀ ਹੈ। ਬੱਚਾ ਮਾਂ ਦੇ ਸਰੀਰ ਵਿੱਚੋਂ ਨਿੱਕਲਦਾ ਹੈ। ਮਾਂ ਦਾ ਅੰਗ ਹੁੰਦਾ ਹੈ। ਮਾਂ ਧੀ-ਪੁੱਤ ਦੀ ਦੇਖ਼ਭਾਲ ਕਰਦੀ ਹੈ। ਜਿਵੇਂ ਮਾਂ ਦਾ ਪਿਆਰ ਬੱਚੇ ਨਾਲ ਹੈ। ਉਨਾਂ ਪਿਆਰ ਪਤਨੀ, ਪ੍ਰੇਮਕਾ ਨਹੀਂ ਕਰ ਸਕਦੀ। ਪਤਨੀ, ਪ੍ਰੇਮਕਾ ਉਹ ਨਹੀਂ ਕਰ ਸਕਦੀ। ਇਹ ਮਾਂ ਜਿਵੇਂ ਪਿਆਰ ਨਹੀਂ ਕਰ ਸਕਦੀ।ਪਤਨੀ, ਪ੍ਰੇਮਕਾ ਸਰੀਰ ਤੇ ਮਰਦ ਦੇ ਕਮਾਂਏ ਧੰਨ ਨੂੰ ਪਿਆਰ ਕਰਦੀ ਹੈ। ਪਤਨੀ, ਪ੍ਰੇਮਕਾ, ਪਤੀ, ਪ੍ਰੇਮੀ ਊਈਂ-ਮਿੱਚੀ ਗੱਲੀ-ਬਾਤੀ ਭਾਂਵੇਂ ਕਹੀ ਜਾਂਣ, ਯਾਰਾ ਤੇਰੇ ਵਿੱਚੋਂ ਰੱਬ ਦਿਸਦਾ। ਇਹ ਆਪਦੇ ਰੱਬ ਪਤਨੀ, ਪ੍ਰੇਮਕਾ, ਪਤੀ, ਪ੍ਰੇਮੀ ਨੂੰ ਹਰ ਰੋਜ਼, ਆਥਣ ਸਵੇਰ ਚੰਗੀ ਧਨੇਸੜੀ ਦਿੰਦੇ ਹਨ। ਜਿੰਨਾ ਇਹ ਇੱਕ ਦੂਜੇ ਨੂੰ ਨੰਗਾ ਕਰਦੇ ਹਨ। ਹੋਰ ਕੋਈ ਕਰ ਹੀ ਨਹੀਂ ਸਕਦਾ। ਇੰਨਾਂ ਨੂੰ ਆਪਦਾ ਸਮਝਦੇ ਹਨ। ਕਈ ਤਾਂ ਇੱਕ ਦੂਜੇ ਦੇ ਮਾਪਿਆਂ, ਭੈਣ-ਭਰਾਵਾਂ ਨੂੰ ਖੂਬ ਗਾਲ਼ਾਂ ਕੱਢਦੇ ਹਨ। ਜਿਸ ਵਿਚੋਂ ਰੱਬ ਦਿਸਦਾ ਹੈ। ਉਸ ਨੂੰ ਦੇਖ਼ ਕੇ, ਧੰਨ ਭਾਗ ਕਹਿੱਣਾਂ ਚਾਹੀਦਾ ਹੈ।

ਤੂੰ ਸਭਨੀ ਥਾਂਈ ਜਿਥੈ ਹਉ ਜਾਈ ਸਾਚਾ ਸਿਰਜਣਹਾਰੁ ਜੀਉ ਤੂੰ ਪ੍ਰਭੂ ਸਾਰੇ ਜਗਾ ਹੈ। ਪ੍ਰਭੂ ਮੈਂ ਜਿਧਰ ਵੀ ਜਾਂਦਾ ਹਾਂ। ਦੁਨੀਆਂ ਨੂੰ ਬੱਣਾਂਉਣ ਵਾਲਾ ਤੂੰ ਪ੍ਰਭੂ ਦਿਸਦਾ ਹੈਂ ਜੀ। ਸਭਨਾ ਕਾ ਦਾਤਾ ਕਰਮ ਬਿਧਾਤਾ ਦੂਖ ਬਿਸਾਰਣਹਾਰੁ ਜੀਉ ਦੂਖ ਬਿਸਾਰਣਹਾਰੁ ਸੁਆਮੀ ਕੀਤਾ ਜਾ ਕਾ ਹੋਵੈ ਮਾਲਕ ਤੂੰ ਦੁੱਖ ਨੂੰ ਮੁਕਾਉਣ ਵਾਲਾ ਹੈ। ਤੇਰਾ ਕੀਤਾ ਹੀ ਸਬ ਕੁੱਝ ਹੁੰਦਾ ਹੈਂ। ਕੋਟ ਕੋਟੰਤਰ ਪਾਪਾ ਕੇਰੇ ਏਕ ਘੜੀ ਮਹਿ ਖੋਵੈ ਬੇਅੰਤ ਕਰੋੜਾਂ ਭੁੱਲਾਂ, ਪਾਪ ਅਣਗਿੱਣਤ, ਇਕੋ ਬਾਰ ਵਿੱਚ ਪਲਕ ਝੱਪਣ ਜਿੰਨੇ ਸਮੇਂ ਵਿੱਚ ਪ੍ਰਭੂ ਤੂੰ ਖ਼ਤਮ ਕਰ ਦਿੰਦਾ ਹੈ। ਹੰਸ ਸਿ ਹੰਸਾ ਬਗ ਸਿ ਬਗਾ ਘਟ ਘਟ ਕਰੇ ਬੀਚਾਰੁ ਜੀਉ ਹੰਸਾਂ ਸਿਆਣੇ ਗੁਣਾਂ ਵਾਲੇ ਤੇ ਬਗਲਿਆਂ ਪਾਪੀਆਂ ਸਭ ਜ਼ਰੇ-ਜ਼ਰੇ ਦਾ, ਪ੍ਰਭੂ ਜੀ ਤੂੰ ਹਰ ਤਰਾ ਦਾ ਖਿਆਲ ਰੱਖਦਾਂ ਹੈ। ਤੂੰ ਸਭਨੀ ਥਾਈ ਜਿਥੈ ਹਉ ਜਾਈ ਸਾਚਾ ਸਿਰਜਣਹਾਰੁ ਜੀਉ ੧॥ ਤੂੰ ਪ੍ਰਭੂ ਸਾਰੇ ਜਗਾ ਹੈ। ਪ੍ਰਭੂ ਮੈਂ ਜਿਧਰ ਵੀ ਜਾਂਦਾ ਹਾਂ। ਦੁਨੀਆਂ ਨੂੰ ਬੱਣਾਂਉਣ ਵਾਲਾ ਤੂੰ ਪ੍ਰਭੂ ਦਿਸਦਾ ਹੈਂ ਜੀ। {ਪੰਨਾ 438}



 

Comments

Popular Posts