ਭਾਗ 32 ਡਾਕਟਰ ਸੱਚੀਂ-ਮੂਚੀ ਕੀ ਮੈਂ ਸ਼ਹਿਨਸ਼ੀਲ, ਦਿਆਲੂ, ਇਮਾਨਦਾਰ, ਸ਼ਾਂਤ, ਖੁਸ਼, ਅਜ਼ਾਦ ਹਾਂ?
ਕੀ ਡਾਕਟਰ ਸੱਚੀਂ-ਮੂਚੀ ਰੱਬ ਹਨ?
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com
ਇਹ ਮਨ ਘੜਤ ਗੱਲਾਂ ਨਹੀਂ ਹਨ। ਸਬ ਇਸੇ ਜਿੰਦਗੀ ਵਿੱਚ ਗੁਜ਼ਰਦਾ ਹੈ। ਡਾਕਟਰਾਂ ਨੂੰ ਲੋਕ ਰੱਬ ਮੰਨਦੇ ਹਨ। ਕੀ ਡਾਕਟਰ ਸੱਚੀਂ-ਮੂਚੀ ਰੱਬ ਹਨ? ਜਿਸ ਮਰੀਜ਼ ਨੂੰ ਅਰਾਮ ਆ ਜਾਂਦਾ ਹੈ। ਉਸ ਲਈ ਡਾਕਟਰ ਰੱਬ ਹਨ। ਡਾਕਟਰ ਮਰੀਜ਼ ਦੀ ਗੱਲ ਧਿਆਨ ਨਾਲ ਸੁਣੇ। ਸਹੀ ਦੁਵਾਈ ਹੋਸਲਾ ਦੇਵੇ। ਮਰੀਜ਼ ਦਾ ਡਾਕਟਰ ਨੂੰ ਦੇਖ਼ ਕੇ ਹੀ ਦੁੱਖ ਟੁੱਟ ਜਾਦਾ ਹੈ। ਜੋ ਠੀਕ ਨਹੀਂ ਹੁੰਦੇ, ਉਸ ਲਈ ਨਿਕਾਂਮ ਹਨ। ਕਈ ਡਾਕਟਰ ਛੋਟੀ ਬਿਮਾਰੀ ਬੁਖ਼ਾਰ, ਜੁਕਾਮ ਵਾਲੇ ਨੂੰ ਨਿਕਾਰਾ ਕਰ ਦਿੰਦੇ ਹਨ। ਹਸਪਤਾਲਾਂ ਵਿੱਚ ਮਰੀਜ਼ ਗਏ ਨੂੰ ਨਿਕੱਲਣ ਨਹੀਂ ਦਿੰਦੇ। ਸਿਧਾ ਸ਼ਮਸ਼ਾਨ ਘਾਟ ਭੇਜਦੇ ਹਨ। ਖੂਨ, ਹੱਡੀਆਂ ਦੀ ਚਰਬੀ, ਅੱਖਾਂ, ਦਿਲ, ਮਾਸ, ਕਿਡੀਨਿਆਂ, ਗੁਰਦੇ ਹੋਰ ਬਹੁਤ ਅੰਗ ਕੱਢ ਲੈਂਦੇ ਹਨ। ਕਈ ਔਰਤਾਂ ਨੂੰ ਡਾਕਟਰ ਮਾਂ ਬਣਨ ਯੋਗਾ ਨਹੀਂ ਛੱਡਦੇ। ਡਾਕਟਰ ਹੀ ਮਰਦਾਂ ਨੂੰ ਨਮਰਦ ਕਰ ਦਿੰਦੇ ਹਨ।
ਹਸਪਤਾਲਾਂ ਵਿੱਚ ਮਰੀਜ਼ ਪਏ ਰਹਿੰਦੇ ਹਨ। ਨਰਸਾ ਲੋੜ ਪੈਣ ਤੇ ਚੱਕਰ ਮਾਰ ਜਾਂਦੀਆਂ ਹਨ। ਜੇ ਕੋਈ ਮਰੀਜ਼ ਜਾਂ ਉਸ ਦੇ ਰਿਸ਼ਤੇਦਾਰ ਨਰਸਾ ਨੂੰ ਪੁੱਛਦੇ ਹਨ, " ਡਾਕਟਰ ਕਦੋ ਆਵੇਗਾ? " " ਵੈਸੇ ਸ਼ਾਮ ਨੂੰ ਵੀ ਚੱਕਰ ਮਾਰ ਸਕਦਾ ਹੈ। ਅੱਜ ਤਾਂ ਵੀਕਇੰਡ ਹੈ। ਸ਼ਨੀਵਾਰ, ਐਤਵਾਰ ਮਰੀਜ਼ ਨਹੀਂ ਦੇਖ਼ਦਾ। ਡਾਕਟਰ ਤਾਂ ਐਮਰਜੈਸੀ ਹੋਵੇ, ਤਾਂ ਆਉਂਦਾ ਹੈ। " ਕਈ ਬਾਰ ਮਰੀਜ਼ ਸੁੱਤਾ ਪਿਆ ਹੁੰਦਾ ਹੈ। ਬਾਥਰੂਮ ਗਿਆ ਹੁੰਦਾ ਹੈ। ਡਾਕਟਰ ਬਿਡ ਕੋਲ ਗੇੜਾ ਮਾਰ ਕੇ ਮੁੜ ਜਾਂਦਾ ਹੈ। ਮਰੀਜ਼ ਨੂੰ ਦੇਖ਼ਣ ਲਈ ਡਾਕਟਰਾਂ ਕੋਲ ਪੰਜ ਮਿੰਟ ਵੀ ਨਹੀਂ ਹੁੰਦੇ। ਅਸਲ ਵਿੱਚ ਡਾਕਟਰਾਂ ਕੋਲ ਇੰਨਾਂ ਸਮਾਂ ਹੀ ਨਹੀਂ ਹੈ। ਚੱਜ ਨਾਲ ਮਰੀਜ਼ ਦੀ ਫੈਇਲ ਪੜ੍ਹ ਸਕਣ। ਮਰੀਜ਼ ਦਾ ਹਾਲ ਪੁੱਛ ਸਕਣ। ਮਰੀਜ਼ ਹੀ ਜ਼ੋਰ ਦੇ ਕੇ ਆਪਦੀ ਹਾਲਤ ਤੇ ਗੋਲੀਆਂ ਦੇ ਰੰਗ ਦੱਸ ਕੇ ਦੁਵਾਈ ਲਿਖਵਾਉਂਦਾ ਹੈ। ਭਾਰਤ ਵਰਗੇ ਦੇਸ਼ਾਂ ਵਿੱਚ ਤਾਂ ਡਾਕਟਰ ਮਰੀਜ਼ ਤੋਂ ਹੋਰ ਪੈਸੇ ਬਣਾਂਉਣ ਲਈ ਐਵੇ ਹੀ ਵਾਧੂ ਸਕੈਨ, ਐਕਸਰੇ, ਟੈਸਟ ਕਰਾਉਂਦੇ ਹਨ। ਮਸ਼ੀਨਾਂ ਤੇ ਜੋ ਲਾਗਤ ਲੱਗੀ ਹੈ। ਉਹ ਪੈਸਾ ਵੀ ਪੂਰਾ ਕਰਨਾਂ ਹੈ। ਜਿਵੇ ਗਰਭ ਵਿੱਚ ਭਰੂਣ ਦੇਖ਼ਣ ਲਈ ਜੋ ਮਸ਼ੀਨਾਂ ਖ੍ਰੀਦੀਆਂ ਹਨ। ਮੁੰਡਿਆਂ ਨੂੰ ਵੀ ਕੁੜੀਆਂ ਦੱਸ ਕੇ, ਡਾਕਟਰ ਗਰਭਪਾਤ ਕਰੀ ਜਾਂਦੇ ਹਨ।
ਕਨੇਡਾ ਵਿੱਚ ਕਈ ਸਪੈਸ਼ਲਿਸਟ ਡਾਕਟਰਾਂ ਨੂੰ ਮਿਲਣ ਲਈ ਸਾਲ ਭਰ ਤੋਂ ਪਿਛੇ ਦਾ ਸਮਾਂ ਲੱਗਦਾ ਹੈ। ਡਾਕਟਰੀ ਕਲੀਨਿਕ ਤੇ ਤਿੰਨ ਘੰਟੇ ਬੈਠਾਈ ਰੱਖਦੇ ਹਨ। ਕਈ ਮਰੀਜ਼ ਤਾਂ ਉਠ ਕੇ ਹੀ ਚਲੇ ਜਾਂਦੇ ਹਨ। ਮਸਾ ਬਾਰੀ ਆਉਂਦੀ ਹੈ। ਕਈ ਬੈਠੇ ਹੋਰ ਬਿਮਾਰ ਹੋ ਜਾਦੇ ਹਨ। ਕਨੇਡਾ ਦੇ ਹਸਪਤਾਲਾਂ ਵਿੱਚ 8 ਘੰਟੇ ਪਿਛੋਂ ਬਾਰੀ ਆਉਂਦੀ ਹੈ। ਡਾਕਟਰ ਨਾਲ ਹੋਰ ਟ੍ਰੇਨਿੰਗ ਲੈ ਰਹੇ ਡਾਕਟਰ ਹੁੰਦੇ ਹਨ। ਇਹ 5, 7 ਸਾਲ ਪੜ੍ਹਾਈ ਕਰਨ ਪਿਛੋਂ, ਫਿਰ ਕੁੱਝ ਸਾਲ ਕੰਮ ਕਰ ਰਹੇ, ਡਾਕਟਰ ਨਾਲ ਪ੍ਰੈਕਟਿਕਸ ਕਰਦੇ ਹਨ। ਪ੍ਰੈਕਟਿਕਸ ਕਰਨ ਵਾਲੇ ਡਾਕਟਰਾਂ ਬਾਰੇ ਮੈਂ ਦੇਖ਼ਿਆ ਸੁਣਿਆ ਹੈ। ਫੈਮਲੀ ਇਹ ਡਾਕਟਰ ਨੂੰ ਮਰੀਜ਼ ਬਾਰੇ ਬਹੁਤ ਗੱਲ਼ਤ ਰਾਏ ਦਿੰਦੇ ਹਨ। ਪ੍ਰੈਕਟਿਕਸ ਵਾਲੇ ਟ੍ਰੇਨਿੰਗ ਮੁਫ਼ਤ ਕਰਦੇ ਹਨ। ਕਿਸੇ ਮਰੀਜ਼ ਦੇ ਪੈਸੇ ਗੌਰਮਿੰਟ ਨੇ, ਪ੍ਰੈਕਟਿਕਸ ਕਰਨ ਵਾਲੇ ਨੂੰ ਨਹੀਂ ਦੇਣੇ ਹੁੰਦੇ।
ਜੇ ਮਰੀਜ਼ ਦਾ ਦੁੱਖ ਨਹੀਂ ਸੁਣਿਆ ਗਿਆ। ਠੀਕ ਦੁਵਾਈ ਨਹੀਂ ਦਿੱਤੀ। ਕੋਈ ਹੋਰ ਡਾਕਟਰ ਦੇ ਚਲਾ ਜਾਵੇਗਾ। ਇਸ ਤਰਾਂ ਮਰੀਜ਼ ਅੱਗੇ ਤੋਂ ਨਹੀਂ ਆਵੇਗਾ। ਪ੍ਰਕਟਿਕਸ ਕਰਨ ਵਾਲੇ ਨੂੰ ਬਹੁਤੇ ਮਰੀਜ਼ਾਂ ਨਾਲ ਸਿਰ ਖਪਾਈ ਨਹੀਂ ਕਰਨੀ ਪਵੇਗੀ। ਘਾਟਾ ਫੈਮਲੀ ਡਾਕਟਰ ਨੂੰ ਪਵੇਗਾ। ਮੈਨੂੰ ਕਾਰ ਐਕਸੀਡੈਂਟ ਦੀ ਮਰੀਜ਼ ਨੇ ਦੱਸਿਆ, " ਕਾਰ ਐਕਸੀਡੈਂਟ ਪਿਛੋਂ, ਮੇਰੀ ਗਰਦਨ, ਪਿੱਠ, ਲੱਤਾਂ ਵਿੱਚ ਬਹੁਤ ਦਰਦਾਂ ਹੋਣ ਲੱਗੀਆਂ। ਇੱਕ ਸਾਲ ਭਰ ਫੈਮਲੀ ਡਾਕਟਰ ਕੋਲ ਮਹੀਨੇ ਵਿੱਚ ਤਿੰਨ ਬਾਰ ਜਾਂਦੀ ਰਹੀ। 400 ਡਾਲਰ ਦੀਆਂ ਹਰ ਮਹੀਨੇ ਦੁਵਾਈਆਂ ਖਾਦੀਆਂ ਹਨ। ਕੰਮ ਦੇ ਯੋਗ ਨਹੀਂ ਹਾਂ। ਮੈਂ ਕਨੇਡਾ ਪੈਨਸ਼ਨ ਦੀ ਐਪਲੀਕੇਸ਼ਨ ਲੈ ਕੇ, ਫੈਮਲੀ ਡਾਕਟਰ ਕੋਲ ਗਈ। ਉਸ ਤੋਂ ਪਹਿਲਾਂ ਪ੍ਰੈਕਟਿਕਸ ਕਰਨ ਵਾਲਾ ਮਰਦ ਡਾਕਟਰ ਆ ਗਿਆ। ਮੈਂ ਉਸ ਨੂੰ ਦੱਸ ਦਿੱਤਾ। ਇਹ ਪੇਪਰ ਮੈਂ ਡਾਕਟਰ ਤੋਂ ਭਰਾਉਣਾਂ ਹੈ। ਮੈਨੂੰ ਇਸ ਤਰਾਂ ਲੱਗਾ। ਉਸ ਨੇ ਮੇਰੀ ਗੱਲ ਧਿਆਨ ਨਾਲ ਨਹੀਂ ਸੁਣੀ। ਮੇਰਾ ਭੁਲੇਖਾਂ ਸੀ। ਉਹ ਬਾਹਰ ਚਲਾ ਗਿਆ। ਪੰਜ ਮਿੰਟ ਪਿਛੋਂ ਡਾਕਟਰ ਆ ਗਿਆ। ਉਸ ਨੇ ਮੇਰੇ ਤੋਂ ਬਗੈਰ ਕੁੱਝ ਪੁੱਛੇ, ਕਹਿੱਣਾਂ ਸ਼ੁਰੂ ਕਰ ਦਿੱਤਾ, " ਤੇਰੇ ਲਈ ਇੰਨੀਆਂ ਦੁਵਾਈਆਂ ਖਾਂਣੀਆਂ ਚੰਗੀਆਂ ਨਹੀਂ ਹਨ। ਮੈਂ ਤੈਨੂੰ ਕੋਈ ਦੁਵਾਈ ਨਹੀਂ ਲਿਖ ਕੇ ਦੇਣੀ। " " ਡਾਕਟਰ ਜੀ ਇਹ ਪੇਪਰ ਭਰਾਉਣਾਂ ਹੈ। " " ਮੈਂ ਕੋਈ ਪੇਪਰ ਨਹੀਂ ਭਰ ਸਕਦਾ। " ਮੈਂ ਨਿਰਾਂਸ਼ ਹੋ ਕੇ ਘਰ ਵਾਪਸ ਆ ਗਈ। ਸਾਰੀ ਰਾਤ ਨੀਂਦ ਨਹੀਂ ਆਈ। ਨੀਂਦ, ਦਰਦਾਂ, ਸਟਰਿਸ ਦੀਆਂ ਦੁਵਾਈ ਨਾਂ ਹੋਣ ਕਾਰਨ ਇੱਕ ਦਮ ਖਾਣੀਆਂ ਛੱਡ ਦਿੱਤੀਆਂ ਸਨ। ਮਾਲਸ਼ ਵਾਲੀ ਕਰੀਮ ਵੀ ਮੁੱਕ ਗਈ ਸੀ। ਮਨ ਬੇਚੈਨ ਸੀ। ਰਾਤ ਨੂੰ ਖਿਆਲ ਆਇਆ। ਐਸੇ ਕੈਸੇ ਡਾਕਟਰ, ਮੈਨੂੰ ਪੇਪਰ ਭਰਨ ਦੇ ਦੁਵਾਈਆਂ ਲਿਖਣ ਤੋਂ ਜੁਆਬ ਦੇ ਸਕਦਾ ਹੈ। ਡਾਕਟਰ ਦੇ ਪਿਉ ਦੀ ਦੁਕਾਂਨ ਨਹੀਂ ਹੈ। ਕਨੇਡਾ ਗੌਰਮਿੰਟ ਹਰ ਮਰੀਜ਼ ਦੇ ਇੱਕ ਬਾਰ ਦੇ 45, 50 ਡਾਲਰ ਦਿੰਦੀ ਹੈ। ਇਸ ਨੂੰ ਮੇਰੇ ਪੈਸੇ ਖਾਂਦੇ ਨੂੰ ਇੱਕ ਸਾਲ ਹੋ ਗਿਆ। ਪੇਪਰ ਭਰਨ ਦਾ ਮਾਰਾ, ਦੁਵਾਈਆਂ ਲਿਖਣ ਨੂੰ ਵੀ ਜੁਆਬ ਦੇ ਗਿਆ। ਮੇਰੇ ਵਿੱਚ ਅੰਦਰੋਂ ਕੋਈ ਸ਼ਕਤੀ ਆਈ। ਜਿਸ ਨੇ ਮੱਤ ਦਿੱਤੀ। ਮੈਂ ਦਫ਼ਤਰ ਜਾ ਕੇ, ਹੋਰ ਡਾਕਟਰਾਂ ਨਾਲ ਗੱਲ ਕਰਾਂ। ਮੈਂ ਸਵੇਰੇ ਜਾ ਕੇ ਪਹਿਲਾ ਨੰਬਰ ਲਾ ਦਿੱਤਾ। ਪ੍ਰੈਕਟਿਕਸ ਕਰਨ ਵਾਲੀ ਲੇਡੀ ਡਾਕਟਰ ਕੰਮਰੇ ਵਿੱਚ ਆਈ। ਉਸ ਨੂੰ ਮੈਂ ਦੱਸਿਆ, " ਡਾਕਟਰ ਮੇਰੇ ਤੋਂ ਅੱਕ ਜਾਂਦੇ ਹਨ। ਇਸ ਲਈ ਹਰ ਸਾਲ ਮੈਂ ਡਾਕਟਰ ਬਦਲ ਲੈਂਦੀ ਹਾਂ। ਹਰ ਸਾਲ ਠੰਡ ਨਾਲ ਪਿੱਠ ਦੁੱਖਣ ਲੱਗ ਜਾਂਦੀ ਹੈ। ਮੈਂ ਸ਼ੂਗਰ ਦੀਆਂ ਤੇ ਬਲੱਡ ਪ੍ਰੈਸ਼ਰ ਦੀਆਂ ਗੋਲ਼ੀਆਂ ਵੀ ਖਾਣੀਆਂ ਬੰਦ ਕਰ ਦਿੱਤੀਆਂ ਹਨ। " " ਇਸ ਤਰਾਂ ਡਾਕਟਰ ਨਹੀਂ ਬਦਲੀਦੇ। ਇੱਕ ਡਾਕਟਰ ਕੋਲ ਜਾਈਦਾ ਹੈ। ਉਹ ਫਿਰ ਪੂਰਾ ਖਿਆਲ ਰੱਖਦਾ ਹੈ। ਤੇਰੀ ਸ਼ੂਗਰ ਚੈਕ ਕਰਦੀ ਹਾਂ। ਸ਼ੂਗਰ ਤਾਂ ਬਹੁਤ ਵਧੀ ਹੋਈ ਹੈ। ਬਲੱਡ ਪ੍ਰੈਸ਼ਰ ਵੀ ਬਹੁਤ ਵਧਿਆ ਹੋਇਆ ਹੈ। ਕੀ ਖਾਂਦਾ ਸੀ? " ਮੇਰਾ ਰੋਣਾਂ ਨਿੱਕਲ ਗਿਆ। " ਮੈਂ ਤਾਂ ਦੁਵਾਈਆਂ ਵੀ ਨਹੀਂ ਖਾਦੀਆਂ। " ਪ੍ਰੈਕਟਿਕਸ ਕਰਨ ਵਾਲੀ ਲੇਡੀ ਡਾਕਟਰ ਤੇਜੀ ਨਾਲ ਬਾਹਰ ਚਲੀ ਗਈ। ਉਸ ਨੇ ਮੇਰੇ ਡਾਕਟਰ ਨੂੰ, ਡਾਕਟਰ ਬਦਲਣ ਵਾਲੀ ਗੱਲ ਵੀ ਦੱਸ ਦਿੱਤੀ। ਡਾਕਟਰ ਆ ਗਿਆ। ਉਸ ਨੇ ਗੱਲ ਉਥੋਂ ਹੀ ਸ਼ੁਰੂ ਕੀਤੀ, " ਰੋਣਾਂ ਨਹੀਂ ਹੈ। ਸ਼ੂਗਰ, ਬਲੱਡ ਪ੍ਰੈਸ਼ਰ ਕਿਵੇਂ ਵੱਧ ਗਏ?" " ਡਾਕਟਰ ਜੀ ਦੁਵਾਈ ਨਹੀਂ ਹੈ। " " ਕਿਹੜੀ-ਕਿਹੜੀ ਦੁਵਾਈ ਚਾ੍ਹੀਦੀ ਹੈ? ਉਹ ਪੇਪਰ ਵੀ ਮੇਰੇ ਕੋਲ ਛੱਡ ਜਾਂਵੀ। ਹਫ਼ਤੇ ਵਿੱਚ ਭਰ ਦਿਆਂਗਾ। ਦੁਵਾਈਆਂ ਸਮੇਂ ਸਿਰ ਖਾਂਣੀਆਂ ਹਨ। " ਕੋਈ ਕਿਸੇ ਦਾ ਕੁੱਝ ਨਹੀਂ ਲੱਗਦਾ। ਕੋਈ ਚੱਜ ਨਾਲ ਆਪਦਾ ਫਰਜ਼ ਪੂਰਾ ਨਹੀਂ ਕਰਦਾ। ਸਬ ਪੈਸੇ ਦੀ ਖੇਡ ਹੈ। ਸਿਰਫ਼ ਪੈਸਾ ਮੁੱਖ ਰੱਖਿਆ ਹੈ। "
ਡਾਕਟਰ ਨੂੰ ਮਰੀਜ਼ ਆਪਦਾ ਦੁੱਖ ਰੱਬ ਸਮਝ ਕੇ ਦੱਸਦਾ ਹੈ। ਸਰੀਰ ਦੀ ਚੈਕ-ਅੱਪ ਲਈ ਡਾਕਟਰ ਕੋਲ ਮਰੀਜ਼ ਨੰਗਾ ਹੋਣਾਂ ਪੈਂਦਾ ਹੈ। ਪ੍ਰੈਕਟਿਕਸ ਕਰਨ ਵਾਲੀ ਲੇਡੀ ਡਾਕਟਰ ਨੇ, ਲੇਡੀ ਮਰੀਜ਼ ਨੂੰ ਚੈਕ ਕੀਤਾ। ਉਸ ਨੇ ਪੁੱਛਿਆ, " ਬਰਥ ਕੰਟਰੌਲ ਲਈ ਕੀ ਵਰਤਦੇ ਹੋ? " " ਗੋਲੀਆਂ ਖਾਂਦੀ ਹਾਂ। " IUD intrauterine contraceptive device ਬੱਚੇ ਦਾਨੀ ਵਿੱਚ ਰੱਖਾ ਲੈ। ਜਿਸ ਨਾਲ ਬੱਚਾ ਨਹੀਂ ਠਹਿਰਦਾ। ਇਹ ਛੋਟਾ ਜਿਹਾ ਡੇਢ ਕੁ ਇੰਚ ਹੁੰਦਾ ਹੈ। ਪਸਟਿਕ ਵਿੱਚ ਗਰਭ ਰੋਕ ਦੁਵਾਈ ਹੁੰਦੀ ਹੈ। ਜਿਸ ਨੂੰ ਗਿੱਠ ਕੁ ਦਾ ਧਾਗਾ ਲੱਗਾ ਹੁੰਦਾ ਹੈ। ਜਦੋਂ ਵੀ ਤੂੰ ਚਾਹੋ, ਡਾਕਟਰ ਧਾਗਾ ਫੜ ਕੇ ਬਾਹਰ ਵੀ ਕੱਢ ਸਕਦੇ ਹਨ। " " ਹਾਂ ਡਾਕਟਰ ਜੀ ਪਤਾ ਹੈ। 5 ਸਾਲ ਦੀ ਮਨਿਆਦ ਵਾਲੇ ਦੀ 300 ਡਾਲਰ ਕੀਮਤ ਹੈ। ਮੈਂ ਇੰਨੇ ਪੈਸੇ ਨਹੀਂ ਲਾ ਸਕਦੀ। " " ਇੰਡੀਆ ਵਿੱਚ ਤਾਂ ਇਹ ਸਰਕਾਰ ਮੁਫ਼ਤ ਦਿੰਦੀ ਹੈ। ਮੇਰੀ ਜਲੰਧਰ ਕਲੀਨਿਕ ਹੈ। ਮੈਂ ਅੱਗਲੇ ਹਫ਼ਤੇ ਇੰਡੀਆ ਜਾ ਰਹੀ ਹਾਂ। " " ਫਿਰ ਤਾਂ ਤੁਸੀਂ ਇੰਡੀਆ ਤੋਂ ਲਿਆ ਕੇ, ਕਨੇਡਾ ਮਰੀਜ਼ਾ ਨੂੰ ਅੱਧ ਮੁੱਲ ਤੇ ਵੇਚ ਦਿਆ ਕਰੋ। ਇੱਕ ਮੇਰੇ ਲਈ ਵੀ ਲੈ ਆਉਣਾਂ। " ਮਰੀਜ਼ ਚੈਕ-ਅੱਪ ਕਰਾ ਕੇ ਬਾਥਰੂਮ ਚਲੀ ਗਈ। ਪ੍ਰੈਕਟਿਕਸ ਕਰਨ ਵਾਲੀ ਡਾਕਟਰ ਨੂੰ ਪਤਾ ਨਹੀਂ ਸੀ। ਮਰੀਜ਼ ਬਾਥਰੂਮ ਵਿੱਚ ਹੀ ਹੈ। ਉਹ ਸੈਕਟਰੀ ਨੂੰ ਮਰੀਜ਼ ਦੀਆਂ ਸਾਰੀਆਂ ਗੱਲਾਂ ਊਚੀ-ਉਚੀ ਹੱਸ ਕੇ ਦੱਸ ਰਹੀ ਸੀ। ਇਹ ਇਸ ਦੀ ਮਰੀਜ਼ ਵੀ ਨਹੀਂ ਸੀ। ਫੈਮਲੀ ਡਾਕਟਰ ਮਰਦ ਨੂੰ ਇਸ ਮਰੀਜ਼ ਨੂੰ ਦੇਖ਼ਣ ਦੀ ਲੋੜ ਨਹੀਂ ਸੀ। ਕਿਉਂਕਿ ਔਰਤਾਂ ਦੀ ਪਰਾਈਵੇਟ ਬਿਮਾਰੀ ਸੀ।
ਡਾਕਟਰ ਹਮੇਸ਼ਾਂ ਬਾਰ-ਬਾਰ ਇਹ ਕਹੀ ਜਾਂਦੇ ਹਨ," ਟੈਸਟ ਕਰਾਵੋ। " ਬਲੱਡ, ਅੱਖਾਂ ਦੀ ਨਜ਼ਰ ਕੋਈ ਵੀ ਸਰੀਰ ਦਾ ਟੈਸਟ ਜੇ ਡਾਕਟਰ ਤੋਂ ਕਰਾ ਲਵੋ। ਜਿਸ ਫੈਮਲੀ ਡਾਕਟਰ ਨੇ, ਟੈਸਟ ਲਈ ਭੇਜਿਆ ਹੁੰਦਾ ਹੈ। ਉਹ ਕਦੇ ਫੋਨ ਕਰਕੇ, ਮਰੀਜ਼ ਨੂੰ ਰਿਪੋਰਟ ਨਹੀਂ ਦੱਸਦੇ। ਕਈ ਬਾਰ ਮਰੀਜ਼ ਨੂੰ. ਆਪ ਨੂੰ ਫੋਨ ਕਰਕੇ, ਸੈਕਟਰੀ ਨੂੰ ਪੁੱਛਣਾ ਪੈਂਦਾ ਹੈ, " ਕੀ ਬਲੱਡ ਟੈਸਟ ਦੇ ਰਿਜਲਟ ਆ ਗਏ ਹਨ? " ਡਾਕਟਰ ਨੂੰ ਯਾਦ ਹੀ ਨਹੀਂ ਹੁੰਦਾ। ਮਰੀਜ਼ ਨੂੰ ਬਲੱਡ ਟੈਸਟ ਬਾਰੇ ਦੱਸਣਾਂ ਹੈ। ਮੈਂ ਕੈਲਗਰੀ ਲੇਡੀ ਡਾਕਟਰ ਕੋਲ ਗਈ। ਉਸ ਨੇ ਕਿਹਾ, " ਤੇਰੀ ਬਲੱਡ ਦੀ ਰਿਪੋਰਟ ਆ ਗਈ ਹੈ। ਬਲੱਡ ਟੈਸਟ ਵਿੱਚ ਕਸਟਰੋਲ ਅੱਗੇ ਤੋਂ ਵੀ ਵੱਧ ਗਈ ਹੈ। ਹੁਣ ਗੋਲ਼ੀ ਖਾਂਣੀ ਪਵੇਗੀ। " ਮੈਂ ਹੈਰਾਨ ਸੀ। ਮੈਂ ਬਲੱਡ ਟੈਸਟ ਲਈ ਗਈ ਹੀ ਨਹੀਂ ਸੀ। ਮੈਂ ਡਾਕਟਰ ਨੂੰ ਪੁੱਛਿਆ, " ਇਹ ਖੂਨ ਟੈਸਟ ਮੈਂ ਕਦੋਂ ਕਰਾਇਆ ਹੈ? " " ਤੈਨੂੰ ਪਤਾ ਹੋਵੇਗਾ। ਮੇਰੇ ਕੋਲ ਰਿਜਲਟ ਹਫ਼ਤੇ ਦੇ ਆਏ ਹਨ। " ਡਾਕਟਰ ਜੀ ਮੈਂ ਤਾਂ ਸਾਲ ਤੋਂ ਪਹਿਲਾਂ ਖੂਨ ਕੱਢਾਇਆ ਸੀ। " ਡਾਕਟਰ ਅਸਲ ਵਿੱਚ ਕਿਸੇ ਹੋਰ ਦੀ ਫੈਇਲ ਦੇਖੀ ਜਾ ਰਹੀ ਸੀ। ਨਾਂਮ ਮੇਰੇ ਵਾਲਾ ਹੀ ਸੀ। ਜਨਮ ਤਰੀਕ, ਐਡਰੈਸ, ਫੋਨ ਨੰਬਰ ਅਲੱਗ-ਅਲੱਗ ਸਨ। ਜੋ ਐਸੀ ਗੱਲਤੀ ਕਰ ਸਕਦੇ ਹਨ। ਕੁੱਝ ਵੀ ਹੋ ਸਕਦਾ ਹੈ।

Comments
Post a Comment