ਭਾਗ 19 ਕੋਈ ਨਹੀ ਤੇਰਾ ਕੀ ਮੈਂ ਸ਼ਹਿਨਸ਼ੀਲ, ਦਿਆਲੂ, ਇਮਾਨਦਾਰ, ਸ਼ਾਂਤ, ਖੁਸ਼, ਅਜ਼ਾਦ ਹਾਂ?
ਕਹਤੁ ਕਬੀਰੁ ਕੋਈ ਨਹੀ ਤੇਰਾ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com
ਬੰਦੇ ਵਰਗਾ ਕੋਈ ਦਿਆਲੂ ਨਹੀਂ ਹੈ। ਦੁਨੀਆਂ ਉਤੇ ਬਹੁਤ ਵਧੀਆ ਬੰਦੇ ਹਨ। ਜੋ ਹੋਰਾਂ ਉਤੇ ਤਰਸ ਕਰਦੇ ਹਨ। ਲੋਕਾਂ ਲਈ ਸੋਚਦੇl ਲੋਕਾਂ ਲਈ ਜਿਉਂਦੇ ਹਨ। ਆਪਣੇ ਲਈ ਸਬ ਜਿਉਂਦੇ ਹਨ। ਜਦੋਂ ਲੋਕਾਂ ਲਈ ਜਿਉਣ ਨੂੰ ਜੀਅ ਕਰਦਾ ਹੈ। ਮਜ਼ਾ ਤਾਂ ਆਉਂਦਾ ਹੈ। ਬੜਾ ਸਆਦ ਆਉਂਦਾ ਹੈ। ਕਿਆ ਵਧੀਆਂ ਬਾਤ ਹੈ। ਕਿਸੇ ਲਈ ਜਦੋਂ ਕੁੱਝ ਕਰਦੇ ਹਾਂ। ਲੋਕਾਂ ਦੇ ਵਿਗੜੇ ਕੰਮ ਸੁਮਾਰਨਾਂ ਵੀ ਨਸ਼ਾ ਦਿੰਦਾ ਹੈ। ਮਦੱਦ ਕਰਨ ਪਿਛੋਂ ਇੱਕ ਖ਼ੁਮਾਰੀ ਜਿਹੀ ਆਉਂਦੀ ਹੈ। ਸਕੂਨ ਮਿਲਦਾ ਹੈ। ਭਾਵੇ ਕਿਸੇ ਨੂੰ ਫੋਕੇ ਪਾਣੀ ਦਾ ਹੀ ਗਲਾਸ ਦੇ ਦਿਉ। ਦਾਣਿਆਂ ਦਾ ਬੁੱਕ ਦੇ ਦਿਉ। ਖਾਣ ਲਈ ਦੋ ਰੋਟੀਆਂ ਦੇ ਦਿਉ। ਕਿਸੇ ਨੁੰ ਦੋ ਮਿੱਠੇ ਬੋਲ-ਬੋਲ ਦਿਉ। ਅਗਲੇ ਦੀ ਖੜ੍ਹ ਕੇ ਗੱਲ ਹੀ ਸੁਣ ਲਈਏ। ਰੱਬ ਨੂੰ ਵੀ ਸਬ ਪ੍ਰਵਾਨ ਹੈ। ਜੇ ਕੋਈ ਹੱਥ ਅੱਡਦਾ ਹੈ। ਕਦੇ ਵੀ ਕਿਸੇ ਨੂੰ ਖ਼ਾਲੀ ਨਾਂ ਮੋੜੋ। ਬੰਦਾ ਜ਼ਮੀਰ ਮਾਰ ਕੇ, ਕਿਸੇ ਅੱਗੇ ਹੱਥ, ਪੱਲਾ ਕਰਦਾ ਹੈ। ' ਮਰੇ ਸੋ ਮੰਗਣ ਜਾਵੇ, ਹਰਦੂ ਲਾਹਨਤ ਉਹਦੇ, ਜੋ ਹੁੰਦਿਆਂ ਮੂਕਰ ਜਾਵੇ। ' ਇਹ ਸ਼ਬਦ ਮੇਰੀ ਦਾਦੀ ਆਂਮ ਹੀ ਕਹਿੰਦੀ ਸੀ। ਜਿਸ ਕੋਲ ਕੁੱਝ ਹੋਵੇਗਾ। ਉਹੀ ਦੇਵੇਗਾ। ਨੰਗਾ, ਅਮਲੀ, ਭੁੱਖਾ ਛੋਟੇ ਦਿਲ ਦਾ ਕਿਸੇ ਨੂੰ ਕੀ ਦੇਦੂ? ਉਸ ਕੋਲ ਤਾਂ ਬੋਲਣ ਲਈ ਚੱਜ ਦੇ ਬੋਲ ਵੀ ਨਹੀਂ ਹੁੰਦੇ। ਖੁੱਲੇਦਿਲ ਵਾਲੇ ਦੋਂਨਾਂ ਹੱਥਾਂ ਨਾਲ ਦਾਨ ਵਿੱਚ ਧੰਨ. ਅੰਨ ਵੰਡਦੇ ਹਨ। ਉਹ ਕਿਸੇ ਬੰਦੇ ਤੋਂ ਨਹੀਂ ਮੰਗਦੇ। ਆਪ ਮੇਹਨਤ ਕਰਕੇ ਸੁਖ, ਧੰਨ ਬਣਾਂਉਂਦੇ ਹਨ। ਦਰ ਤੇ ਆਏ ਭਿਖਾਰੀ ਨੂੰ ਕਦੇ ਖ਼ਾਲ਼ੀ ਨਾਂ ਮੋੜੋ। ਸਗੋਂ ਹੋ ਸਕੇ ਦਰ ਤੇ ਆਏ ਨੂੰ ਅੰਨ-ਜਲ ਜਰੂਰ ਛਿਕਾਵੋ। ਦਰਗਾਹ ਵਿੱਚ ਹਰਾ ਹੋਵੇਗਾ। ਭੀਖ ਵਿੱਚ ਪੈਸੇ ਲੈ ਕੇ, ਭਿਖਾਰੀ ਨਸ਼ੇ ਖਾਂਦੇ ਹਨ। ਹੋਰ ਐਸ਼ ਕਰਦੇ ਹਨ। ਕਈ ਮੰਗੇ ਪੈਸਿਆਂ ਨਾਲ ਸਰੀਰ ਖ੍ਰੀਦੇ ਹਨ। ਐਸੇ ਲੋਕ ਸ਼ੈਤਾਨ ਆਤਮਾਂ ਹੁੰਦੇ ਹਨ।
ਬਹੁ ਪਰਪੰਚ ਕਰਿ ਪਰ ਧਨੁ ਲਿਆਵੈ ॥ ਮਨੁੱਖ ਤੂੰ ਕਈ ਤਰ੍ਹਾਂ ਦੀਆਂ ਠੱਗੀਆਂ ਕਰਕੇ, ਪਰਾਇਆ ਮਾਲ ਘਰ ਲਿਉਂਦਾ ਹੈਂ। ਸੁਤ ਦਾਰਾ ਪਹਿ ਆਨਿ ਲੁਟਾਵੈ ॥੧॥ ਆਪਣੇ ਪੁੱਤਰ-ਧੀਆਂ, ਵੱਹੁਟੀ ਪਰਿਵਾਰ ਦੇ ਉਤੋਂ ਦੀ ਚੀਜ਼ਾਂ ਵਾਰਦਾ, ਵੰਡਦਾ ਹੈਂ। ਮਨ ਮੇਰੇ ਭੂਲੇ ਕਪਟੁ ਨ ਕੀਜੈ ॥ ਮੇਰੇ ਮਨ ਗੱਲਤ ਰਸਤੇ ਤੇ ਧੋਖਾ, ਫ਼ਰੇਬ, ਪਾਪ ਨਾਂ ਕਰ। ਅੰਤਿ ਨਿਬੇਰਾ ਤੇਰੇ ਜੀਅ ਪਹਿ ਲੀਜੈ ॥੧॥ ਰਹਾਉ ॥ ਆਖ਼ਰ ਨੂੰ ਮਰਨ ਸਮੇਂ ਸਾਰੇ ਚੰਗੇ, ਮਾੜੇ ਕੰਮਾਂ ਦਾ ਲੇਖਾ ਤੇਰੀ ਆਪਣੀ ਜਾਂਨ ਤੋਂ ਲਿਆ ਜਾਂਣਾ ਹੈ। ਛਿਨੁ ਛਿਨੁ ਤਨੁ ਛੀਜੈ ਜਰਾ ਜਨਾਵੈ ॥ ਸਹਜੇ ਸਹਜੇ ਤੇਰਾ ਆਪਣਾ ਸਰੀਰ ਕਮਜ਼ੋਰ ਹੁੰਦਾ ਜਾ ਰਹਾ ਹੈ। ਬੁਢਾਪਾ ਆ ਰਿਹਾ ਹੈ। ਤਬ ਤੇਰੀ ਓਕ ਕੋਈ ਪਾਨੀਓ ਨ ਪਾਵੈ ॥੨॥ ਉਦੋਂ ਕਿਸੇ ਪੁੱਤਰ-ਧੀਆਂ, ਵੱਹੁਟੀ ਪਰਿਵਾਰ ਨੇ ਤੇਰੇ ਬੁੱਕ ਵਿੱਚ ਪਾਣੀ ਵੀ ਨਹੀਂ ਪਾਉਣਾਂ।੨। ਕਹਤੁ ਕਬੀਰੁ ਕੋਈ ਨਹੀ ਤੇਰਾ ॥ ਕਬੀਰ ਭਗਤ ਜੀ ਕਹਿੰਦਾ ਹਨ। ਕਿਸੇ ਨੇ ਤੇਰਾ ਸਾਥੀ ਨਹੀਂ ਬਣਨਾ। ਮਰਨ ਵੇਲੇ ਤੇਰੇ ਨਾਲ ਕਿਸੇ ਪੁੱਤਰ-ਧੀਆਂ, ਵੱਹੁਟੀ ਪਰਿਵਾਰ ਨੇ ਨਹੀਂ ਮਰਨਾਂ। ਪੁੱਤਰ-ਧੀਆਂ, ਵੱਹੁਟੀ ਪਰਿਵਾਰ, ਦੋਸਤ ਕੋਈ ਤੇਰਾ ਨਹੀਂ ਹੈ। ਹਿਰਦੈ ਰਾਮੁ ਕੀ ਨ ਜਪਹਿ ਸਵੇਰਾ ॥੩॥੯॥ ਉਸ ਪ੍ਰਭੂ ਨੂੰ ਆਪਣੇ ਹਰਿਦੇ ਵਿੱਚ ਕਿਉਂ ਨਹੀਂ ਸਮਿਰਦਾ?{ਪੰਨਾ 656}
ਜਦੋਂ ਅਸੀਂ ਸੱਚੇ ਦਿਲੋਂ ਕੁੱਝ ਕਰਦੇ ਹਾਂ। ਜਿਸ ਵਿੱਚ ਰੱਤੀ ਭਰ ਵੀ ਮੱਕਸਦ ਨਾਂ ਹੋਵੇ। ਰੱਬ ਸਾਡੇ ਵਿੱਚ ਆਪ ਕਰਾਂਉਂਦਾ ਹੈ। ਕੀ ਐਸਾ ਕਰ ਸਕਦੇ ਹਾਂ? ਬੁਲੰਦੀਆਂ ਪਾਰ ਕਰਨੀਆਂ ਹਨ। ਦੁਨੀਆਂ ਤੋਂ ਉਪਰ ਉਠਣਾਂ ਹੈ। ਐਸਾ ਬੱਣਨ ਦੀ ਲੋੜ ਹੈ। ਸਾਡਾ ਮਨ ਐਸਾ ਬੱਣ ਜਾਵੇ। ਜਿਵੇ ਮਾਂ ਦਾ ਹਿਰਦਾ ਆਪਣੇ ਛੋਟੇ ਬੱਚੇ ਲਈ ਹੈ। ਅਗਰ ਅਸੀਂ ਐਸਾ ਵੀ ਸੋਚ ਲਈਏ। ਮਾਂ ਦਾ ਰੋਲ ਦੁਨੀਆਂ ਅੱਗੇ ਸਦਾ ਕਰਨਾਂ ਹੈ। ਸਬ ਝਮੇਲੇ ਮੁੱਕ ਜਾਂਣਗੇ। ਬੱਚਾ ਚਾਹੇ ਮਾਂ ਨਾਲ ਲਾਡ ਕਰੇ, ਚਾਹੇ ਮਾਂ ਦੇ ਵਾਲ ਪੱਟੇ, ਮਾਂ ਦਾ ਧਿਆਨ ਬੱਚੇ ਦੀ ਕੋਈ ਹਰਕਤ ਨਹੀਂ, ਵਿਗਾੜਦੀ। ਉਸ ਲਈ ਸਬ ਬਰਾਬਰ ਹੈ। ਭਾਵੇ ਬੱਚਾ ਮਾਂ ਦਾ ਦੁੱਧ ਚੁੰਗਦਾ ਦੰਦੀ ਵੀ ਵੱਡ ਦੇਵੇ। ਉਹ ਸਬ ਪਿਆਰ ਵਿੱਚ ਬਰਦਾਸਤ ਕਰੀ ਜਾਂਦੀ ਹੈ। ਉਸ ਨੇ ਕਦੇ ਐਸਾ ਨਹੀਂ ਸੋਚਿਆ, " ਬੱਚਾ ਮੇਰੇ ਵਾਲ ਪੱਟਦਾ ਹੈ। ਆਖੇ ਨਹੀਂ ਲੱਗਦਾ। " ਸਬ ਕੁੱਝ ਭੁੱਲ ਜਾਂਦੀ ਹੈ। ਐਸਾ ਸੁਭਾਅ ਸਬ ਦਾ, ਸਬ ਲਈ ਬੱਣ ਜਾਵੇ। ਦੁਨੀਆਂ ਦਾ ਜਿਉਣ ਦਾ ਰੁਖ ਬਦਲ ਜਾਵੇਗਾ। ਰਲ ਕੇ ਚੱਲਣ ਦੀ ਲੋੜ ਹੈ। ਹੋਰਾਂ ਦੇ ਦੁਖ ਵੰਡਾਉਣ ਦੀ ਲੋੜ ਹੈ।
ਬਿੱਲੀਆਂ ਗੁਆਂਢੀਆਂ ਦੇ ਹਨ। ਹੁਣ ਚਾਰ ਰਹਿ ਗਈਆ ਹਨ। ਮੈਂ ਇੰਨਾਂ ਨੂੰ ਬਿੱਲੀਆਂ ਦਾ ਫੂਡ, ਦੁੱਧ ਖੁੱਲੇ ਬਾਟੇ ਵਿੱਚ ਪਾਉਂਦੀ ਹਾਂ। ਜਦੋਂ ਇੱਕ ਬਿੱਲੀ ਉਸ ਨੂੰ ਖਾਂਦੀ-ਪੀਂਦੀ ਹੈ। ਹੋਰ ਕੋਈ ਉਸ ਕੋਲ ਨਹੀਂ ਆਉਂਦੀ। ਸਾਰੀਆਂ ਪਿਛੇ ਹੋ ਕੇ ਬੈਠੀਆਂ ਰਹਿੰਦੀਆਂ ਹਨ। ਇਹ ਤਾਂ ਹੋਰ ਵੀ ਚਾਰ, ਪੰਜ ਬਿੱਲੀਆਂ ਲੈ ਆਉਂਦੀਆਂ ਹਨ। ਰੱਬ ਜਾਣੇ, ਕਿਵੇਂ ਖਬਰ ਕਰਦੀਆਂ ਹਨ? ਮੇੜਾ ਬੰਨੀ ਫਿਰਦੀਆਂ ਹਨ। ਉਨਾਂ ਦਾ ਇਹ ਅੰਨਦਾਜ ਮੈਨੂੰ ਬਹੁਤ ਚੰਗਾ ਲੱਗਦਾ ਹੈ। ਜਾਨਵਰਾਂ ਵਿੱਚ ਕਿੰਨਾਂ ਸਬਰ ਹੈ। ਇੱਕ ਕੀੜੀ ਨੂੰ ਖੰਡ, ਸ਼ਕਰ, ਦਾਣੇ ਦੀ ਸੂਹ ਲੱਗ ਜਾਵੇ। ਉਹ ਆਪਦੇ ਮਗਰ ਕੀੜੀਆਂ ਦੀ ਲਈਨ ਲਾ ਲੈਂਦੀਆਂ ਹਨ। ਕਈ ਬਾਰ ਤਾਂ ਪਤਾ ਹੀ ਨਹੀਂ ਲੱਗਦਾ। ਇਹ ਕਿਧਰ ਨੂੰ ਜਾਂਦੀਆਂ ਹਨ। ਕਿਧਰੋ ਆ ਰਹੀਆਂ ਹਨ। ਫਿਰ ਉਥੇ ਹੀ ਨਹੀਂ ਖਾਂਦੀਆਂ। ਸਗੋਂ ਮੂੰਹ ਵਿੱਚ ਚੱਕ ਕੇ ਵਾਪਸ ਆਪਣੇ ਭੌਣ, ਟਿਕਾਣੇ ਉਤੇ ਲੈ ਕੇ ਆਉਂਦੀਆਂ ਹਨ। ਉਥੇ ਇੰਨਾਂ ਦੇ ਬੱਚੇ ਹੁੰਦੇ ਹਨ। ਆਪਣੇ ਨਿੱਕੇ ਬੱਚਿਆਂ ਦਾ ਦਾਣਾ ਪਾਣੀ ਵੀ ਲੈ ਕੇ ਆਉਂਦੀਆਂ ਹਨ। ਚਿੱੜੀਆਂ ਦੇ ਸਬ ਖੰਗਾਂ ਵਾਲੇ ਜਾਨਵਰ, ਮੂੰਹ ਦੇ ਨਾਲ ਦਾਣਾਂ ਭੋਰ ਕੇ ਆਪਣੇ ਬੋਟ ਨੂੰ ਦਿੰਦੇ ਹਨ। ਜ਼ਿਆਦਾ-ਤਰ ਮੇਲ ਵੀ ਬੱਚਿਆਂ ਨੂੰ ਦਾਣਾ ਚੁੰਗ ਕੇ ਦਿੰਦੇ ਹਨ। ਕੂਝਾ ਨੂੰ ਅਕਾਸ਼ ਵਿੱਚ ਦੇਖਿਆ ਹੋਣਾਂ ਹੈ। ਇਹ ਵੀ ਇੱਕਠੀ ਹੋ ਕੇ, ਇੱਕ ਸਾਥ ਤੋਂ ਉਡਦੀਆਂ ਹਨ। ਇੰਨਾਂ ਨੂੰ ਇੱਕ ਹੋਰ ਇਲਮ ਹੈ। ਠੰਡ ਹੋਣ ਤੋਂ, ਪਹਿਲਾਂ ਹੀ, ਇਹ ਕਨੇਡਾ ਦੇ ਗਰਮ ਥਾ ਵਿੱਚ ਚਲੀਆਂ ਜਾਂਦੀਆਂ ਹਨ। ਜਿਥੇ ਬਰਫ਼ ਪੈਣੀ ਹੁੰਦੀ ਹੈ। ਉਥੋਂ ਉਡ ਜਾਂਦੀਆਂ ਹਨ। ਫਿਰ ਵਾਪਸ ਆ ਜਾਂਦੀਆਂ ਹਨ। ਹੰਸ ਕਦੇ ਸਮੁੰਦਰ ਛੱਡ ਕੇ ਨਹੀਂ ਜਾਂਦਾ। ਮੱਛੀ ਪਾਣੀ ਛੱਡ ਕੇ ਨਹੀਂ ਜਾਂਦੀ। ਬਿਆਲੀ ਲੱਖ ਜੂਨ ਪਾਣੀ ਵਿੱਚ ਹਨ। ਪਾਣੀ ਨੂੰ ਛੱਡ ਕੇ ਨਹੀਂ ਜਾਂਦੇ। ਸਬ ਪਾਣੀ ਵਿੱਚ ਰਹਿੰਦੇ ਹਨ। ਜੰਗਲ ਵਿੱਚ ਹਾਥੀ, ਹਿਰਨ ਹੋਰ ਪੱਛੂ ਵੀ ਜਿਧਰ ਨੂੰ ਜਾਂਦੇ ਹਨ। ਮਿਲ ਕੇ ਜਾਦੇ ਹਨ। ਵੱਡੀ ਗਿੱਣਤੀ ਵਿੱਚ ਝੁੰਡ ਡਾਰਾਂ ਬੱਣ ਕੇ ਜਾਂਦੇ ਹਨ।
ਬੰਦਾ ਹੀ ਹੈ। ਜੋ ਜਾਨਵਰਾਂ ਦੇ ਵੀ ਨਿਯਮ ਤੋੜਦਾ ਹੈ। ਖਾਣ ਵਾਲੀ ਸਬ ਵਸਤੂ ਆਪਣੇ ਲਈ ਚਹੁੰਦਾ ਹੈ। ਬਹੁਤ ਘੱਟ ਲੋਕ ਹਨ। ਜੋ ਗਰੀਬਾਂ ਦਾ ਧਿਆਨ ਰੱਖਦੇ ਹਨ। ਬਹੁਤੇ ਤਾ ਗਰੀਬ ਮਾਰ ਕਰਕੇ, ਬੜੇ ਖੁਸ਼ ਹੁੰਦੇ ਹਨ, ਮਜ਼ਦੂਰਾਂ ਦਾ ਹੱਕ ਰੱਖ ਲੈਂਦੇ ਹਨ। ਜਿੰਨਾਂ ਬੰਦੇ ਵਿੱਚ ਜ਼ੋਰ ਹੁੰਦਾ ਹੈ। ਤਾਣ ਲਗਾਉਂਦਾ ਹੈ। ਕੰਮਜ਼ੋਰ ਨਾਲ ਧੱਕਾ ਕਰਦਾ ਹੈ। ਕਈਆਂ ਦਾ ਕੋਈ ਦੀਨ ਧਰਮ ਨਹੀਂ ਹੈ। ਕਈ ਅੱਜ ਜ਼ਮੀਨ ਉਤੇ ਹਿਣਕਦੇ ਹਨ। ਪੈਰ, ਪਰ ਲੱਗਣ ਉਤੇ, ਉਹੀ ਬਾਂਦਰ ਵਾਂਗ ਟਪੂਸੀਆਂ ਮਾਰਦੇ ਹਨ। ਝੱਗ ਥੋੜੀ ਦੇਰ ਲਈ ਬੱਣਦੀ ਹੈ। ਉਸ ਨੂੰ ਬੈਠਣਾਂ ਪੈਦਾ ਹੈ।

Comments
Post a Comment