ਭਾਗ 21 ਕੀ ਲੋਕ ਸ਼ਹਿਨਸ਼ੀਲ, ਦਿਆਲੂ, ਇਮਾਨਦਾਰ, ਸ਼ਾਂਤ ਹਨ?


ਅੰਨੁ ਖਾਹਿ ਦੇਹੀ ਦੁਖੁ ਦੀਜੈ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com

http://bolly-tv.com/controversial-shocking-video-of-bapu-s/


ਹੈਰਾਨੀ ਦੀ ਗੱਲ ਹੈ। ਜੋ ਸਿੱਖ ਧਰਮ ਦੇ ਆਗੂ, ਹਿੰਦੂ ਧਰਮ ਦੇ ਕਰਵਾ ਚੌਥ ਨੂੰ ਮਜ਼ਾਕ ਕਰਦੇ ਹਨ। ਸਿਰਫ਼ ਇੱਕ ਦਿਨ ਭੁੱਖੇ ਰਹਿੱਣ ਵਾਲੀਆਂ ਔਰਤਾਂ ਦੀ ਹਰ ਸਾਲ ਖਿਲੀ ਉਡਾਉਂਦੇ ਰਹਿੰਦੇ ਹਨ। ਅੱਜ ਉਹੀ ਸਿੱਖ ਭੁੱਖ ਹੜਤਾਲਾਂ ਕਰਕੇ, ਬੰਦਿਆਂ ਸਰਕਾਰਾਂ ਤੋਂ ਮੰਗਾਂ ਮੰਨਾਉਣ ਲਈ ਜਿਦ ਕਰਦੇ ਹਨ। ਸਰਕਾਰਾਂ ਨੂੰ ਦੋ ਚਾਰ ਦੇ ਭੁੱਖੇ ਮਰਨ ਨਾਲ ਭੋਰਾ ਫ਼ਰਕ ਨਹੀਂ ਪੈਂਦਾ। ਆਪੇ ਮਰਨ ਨਾਲ ਸਗੋਂ ਸਰਕਾਰ ਦੇ ਰਸਤੇ ਦੇ ਰੋੜੇ ਪਰੇ ਹੁੰਦੇ ਹਨ। ਘਰ ਦੇ ਮਾਮਲੇ, ਭਾਰਤ ਵਿੱਚ ਅਮਰੀਕਾ ਦਾ ਪ੍ਰਧਾਂਨ ਮੰਤਰੀ ਕੀ ਕਰੂਗਾ? ਇੱਕ ਮੂਵੀ ਵਿਬ ਤੇ ਲੱਗੀ ਹੈ। ਨਾਂਮ ਹੈ, ' ਸ਼ੋਕਇੰਗ ਵੀਡੀਉ ਬਾਪੂ ਸੂਰਤ ਸਿੰਘ ' ਅੰਗਰੇਜੀ ਵਿੱਚ ਸਾਰੇ ਅੱਖਰ ਹਨ। ਬਾਪੂ ਸੂਰਤ ਸਿੰਘ ਆਪੇ ਮੰਗ ਕੇ, ਇਸ ਤਰਾਂ ਭੋਜਨ ਖਾ ਰਹੇ ਹਨ। ਜਿਵੇਂ ਖਾਂਣ ਨੂੰ ਮਸਾਂ ਮਿਲਿਆ ਹੋਵੇ। ਕਈ ਤਰਾ ਦਾ ਖਾਂਣਾ ਖਾ ਗਏ। ਸਗੋਂ ਖਿੱਚੜੀ ਵੀ ਮੰਗ ਰਹੇ ਸਨ। ਬਾਪੂ ਸੂਰਤ ਸਿੰਘ ਨੂੰ ਕੋਈ ਬੰਦਾ ਵੀ ਭੋਜਨ ਧੱਕੇ ਨਾਲ ਨਹੀਂ ਦੇ ਰਿਹਾ ਸੀ। ਖਾਣ ਤੋਂ ਪਹਿਲਾਂ ਲੰਬੇ ਪਏ ਸੀ। ਜਿਵੇਂ ਹੀ ਭੋਜਨ ਅੰਦਰ ਗਿਆ। ਉਠ ਕੇ ਬੈਠ ਗਏ। ਪਰ ਧਰਮੀ ਆਗੂ ਮੀਡੀਏ ਵਿੱਚ ਬਿਆਨ ਦੇ ਰਹੇ ਹਨ। ਬਾਪੂ ਸੂਰਤ ਸਿੰਘ ਜੀ ਆਪਦੀ ਮਰਜ਼ੀ ਨਾਲ ਖਾਂਣਾ ਨਹੀਂ ਖਾਂਦੇ। ਭਾਵ ਸਰਕਾਰ ਖਾਣ ਨੂੰ ਦੇਵੇ। ਫਿਰ ਹਜ਼ਮ ਹੈ। ਕਿੰਨੀ ਸ਼ਰਮ ਦੀ ਗੱਲ ਹੈ? ਇੱਕ ਬੰਦੇ ਬਾਪੂ ਸੂਰਤ ਸਿੰਘ ਨੂੰ ਲੋਕ ਦਿਖਾਵੇ ਲਈ ਭੁੱਖੇ ਮਾਰਿਆ ਜਾਂਦਾ ਹੈ। ਜਿੰਨਾਂ ਨੇ ਕਦੇ ਬਾਪੂ ਸੂਰਤ ਸਿੰਘ ਦੀ ਸ਼ਕਲ ਨਹੀਂ ਦੇਖ਼ੀ। ਉਹ ਅਜੇ ਵੀ ਬਿਆਨ ਦਿੰਦੇ ਹਨ। ਮੂਵੀ ਬਾਪੂ ਸੂਰਤ ਸਿੰਘ ਦੀ ਨਹੀਂ ਹੈ। ਬੇਸ਼ਰਮ ਲੋਕਾਂ ਦਾ ਜੁਆਬ ਨਹੀਂ ਹੈ। ਸਿੱਖ ਧਰਮ ਦੀ ਅਗਵਾਹੀ ਕਰਨ ਵਾਲੇ, ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਵਿੱਚ, ਤਕਰੀਬਨ ਹਰ ਪੰਨੇ ਤੇ ਲਿਖਿਆ ਹੈ। ਕਰਮਾਂ ਮੁਤਾਬਕਿ ਦੁਨੀਆਂ ਚਲਦੀ ਹੈ। ਸਬ ਪਾਸੇ ਰੱਬ ਦਾ ਹੁਕਮ ਚੱਲ ਰਿਹਾ ਹੈ। ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਨੂੰ ਲੋਕ ਆਪ ਕਦੋਂ ਪੜ੍ਹਨ ਸੁਣਨ ਲੱਗਣਗੇ? ਦੂਰੋਂ ਹੀ ਚੱਮਕਣੇ ਰੁਮਾਲਿਆਂ ਨੂੰ ਸਲਾਮ ਕਰਦੇ ਹਨ।

ਦਦਾ ਦੋਸ਼ ਨਾ ਦੇਊ ਕਿਸੇ ਦੋਸ਼ ਕਰਮਾ ਆਪਣਿਆ॥ ਦੁੱਖਾਂ ਗੱਲਤੀਆਂ ਦਾ ਜੁੰਮੇਬਾਰ ਠਹਿਰਾਉਣ ਲਈ, ਕਿਸੇ ਹੋਰ ਲੋਕਾਂ ਦਾ ਨਾਂਮ ਲੈਣ ਦੀ ਲੋੜ ਨਹੀ ਹੈ। ਦੁੱਖ ਗੱਲਤੀਆਂ ਦਾ ਜੁੰਮੇਬਾਰ ਆਪਦੇ ਬੰਦੇ ਦੇ ਕੀਤੇ ਕੰਮ ਹਨ।ਜੋ ਮੈਂ ਕੀਆ ਸੋ ਮੈ ਪਾਇਆ ਦੋਸ਼ ਨਾ ਦੀਜੇ ਅਵਰ ਜਨਾ ਜੋ ਮੈਂ ਕੀਤਾ ਹੈ। ਉਸ ਦਾ ਵੈਸਾ ਫ਼ਲ ਮਿਲਿਆ ਹੈ। ਹੋਰਾਂ ਸਿਰ ਆਪਦੇ ਪਾਪ, ਕਰਮ ਮੜਨ ਦੀ ਕਸ਼ੋਸ਼ ਨਾਂ ਕਰੀਏ।

ਜਦੋਂ ਬਾਪੂ ਸੂਰਤ ਸਿੰਘ ਜੀ ਦੀ ਸੇਹਿਤ ਖ਼ਰਾਬ ਹੁੰਦੀ ਹੈ। ਸਰਕਾਰ ਨੂੰ ਪਤਾ ਲੱਗਦਾ ਹੈ। ਸਰਕਾਰੀ ਕਰਮਚਾਰੀ ਧਰਮੀਆਂ ਦੇ ਹੱਥੋਂ ਛੁੱਡਾ ਕੇ, ਬਾਪੂ ਸੂਰਤ ਸਿੰਘ ਜੀ ਨੂੰ ਲੈ ਜਾਂਦੇ ਹਨ। ਧਰਮੀ ਮੂਹਰੇ ਹੋ ਕੇ ਲਿਜਾਂਣ ਤੋਂ ਰੋਕਦੇ ਹਨ। ਬਾਪੂ ਸੂਰਤ ਸਿੰਘ ਜੀ ਭੁੱਖ ਨਾਲ ਇੰਨੇ ਕੰਮਜ਼ੋਰ ਹੋਏ ਹੁੰਦੇ ਹਨ। ਆਪੇ ਆਪਦੀ ਕਿਰਿਆ ਨਹ੍ਹਉਣਾਂ, ਬਾਥਰੂਮ ਜਾਂਣਾ, ਖਾਂਣਾਂ, ਪਹਿਨਣਾਂ ਨਹੀਂ ਕਰ ਸਕਦੇ। ਜੋ ਦੁਆਲੇ ਧਰਮੀ ਚੌਧਰੀ ਬੈਠੇ ਹਨ। ਉਹ ਕਿਰਿਆ ਕਰਨ ਦੀ ਮਦੱਦ ਕਰ ਰਹੇ ਹਨ। ਇਂਨਾਂ ਨੂੰ ਦੁਨੀਆਂ ਭਰ ਦੇ ਲੋਕ, ਚੰਦੇ ਦੇ ਰੂਪ ਵਿੱਚ ਬੇਅੰਤ ਮਾਇਆ, ਚਾਦਰਾਂ ਦੀਆਂ ਪੱਠਾਂ ਬੰਨਣ ਤੋਂ ਵੀ ਕਿਤੇ ਵੱਧ, ਤੱਨਖ਼ਾਹ ਦੇ ਰੂਪ ਵਿੱਚ ਦਿੰਦੇ ਹਨ। ਝੌਲੀ ਚੱਕ ਐਵੇਂ ਤਾਂ ਨਹੀਂ ਮੀਡੀਏ ਵਿੱਚ ਵੱਡੇ-ਵੱਡੇ ਬਿਆਨ ਦਿੰਦੇ। ਅੱਜ ਕੱਲ ਕੋਈ ਸਕੇ ਮਾਂ-ਬਾਪ ਦੀ ਚੱਕ-ਥੱਲ ਨਹੀਂ ਕਰਦਾ। ਕਰੋੜਾਂ ਬੁੱਢੇ ਰੋਟੀ, ਘਰ, ਬਿਸਤਰੇ ਬਗੈਰ ਸ਼ੜਕਾਂ ਤੇ ਧੱਕੇ ਖਾਂਦੇ ਫਿਰਦੇ ਹਨ। ਉਨਾਂ ਦੇ ਤਾਂ ਕੋਈ ਲਾਗੇ ਨਹੀਂ ਲੱਗਦਾ। ਐਸੇ ਬੰਦਿਆਂ ਦੀ ਆਪਦੀ ਸ਼ੂਗਰ, ਆਇਰਨ ਹੋਰ ਸਰੀਰ ਦੇ ਜਰੂਰੀ ਵਿਟਾਮਨ ਤੱਤ ਘੱਟ ਜਾਂਣ ਖੁਰਾਕਾਂ, ਤੇ ਦੁਵਾਈਆਂ ਖਾਂਦੇ ਫਿਰਦੇ ਹਨ। ਡਾਕਟਰਾਂ ਦੇ ਬਾਰ-ਬਾਰ ਜਾਂਦੇ ਹਨ। ਜੇ ਲੂਣ ਨਾਂ ਖਾਂਦਾ ਜਾਵੇ। ਬਲੱਡ ਪ੍ਰੈਸ਼ਰ ਘੱਟ ਜਾਂਦਾ ਹੈ। ਖੰਡ ਨਾਂ ਖਾਵੋ। ਸਰੀਰ ਦਾ ਮੀਟ-ਭਾਰ ਘੱਟ ਜਾਂਦਾ ਹੈ। ਪਾਣੀ, ਦੁੱਧ, ਜੂਸ ਨਾਂ ਪੀਵੋ। ਸਫ਼ਾਈ ਨਹੀਂ ਹੋਵੇਗੀ। ਸਰੀਰ ਵਿੱਚੋਂ ਬਹੁਤ ਗੰਦਾ ਮੁਸ਼ਕ ਮਾਰਨ ਲੱਗ ਜਾਂਦਾ ਹੈ। ਭੋਜਨ ਨਾਂ ਖਾਵੋ। ਪੂਰੇ ਸਰੀਰ ਦਾ ਰੰਗ ਕਾਲਾ ਪੈ ਜਾਵੇਗਾ। ਹਰੀਆਂ, ਸਬਜ਼ੀਆਂ, ਫ਼ਲ, ਮੇਵੇ, ਅੰਨ ਖਾਂਣ ਨਾਲ ਸਰੀਰ ਸਡੋਲ ਸੁੰਦਰ ਬੱਣੇਗਾ।

ਕੀ ਬਾਪੂ ਸੂਰਤ ਸਿੰਘ ਜੀ ਨੂੰ, ਸਰਕਾਰ ਵੱਲੋਂ ਮੂਵੀ ਵਿੱਚ ਧੱਕੇ ਨਾਲ ਖਾਂਣਾਂ ਦਿੱਤਾ ਜਾ ਰਿਹਾ ਹੈ? ਆਪੇ ਦੇਖ਼ ਲਵੋ ਸਰਕਾਰ ਬੰਦੇ ਭੁੱਖੇ ਮਾਰਦੀ ਹੈ। ਜਾਂ ਸਾਧ ਲਾਣਾਂ ਲੋਕਾਂ ਨੂੰ ਠੱਗਣ, ਖਾਂਣ ਵਾਲਾ ਹੈ। ਧਰਮੀ ਆਗੂ ਆਪਦੀਆਂ ਜੇਬਾ ਭਰਨ ਨੂੰ ਕਿਸੇ ਨੂੰ ਮੋਹਰਾ ਬੱਣਾਂ ਕੇ ਵਰਤ ਸਕਦੇ ਹਨ। ਕੋਈ ਮਰੇ, ਕੋਈ ਜੀਵੇ। ਘਰ ਵਾਲਿਆ ਤੇ ਸਿੱਖ ਆਗੂਆਂ ਨੂੰ ਕੀ ਫ਼ਰਕ ਪੈਂਦਾ ਹੈ? ਇੱਕ ਬੰਦਾ ਭੁੱਖਾ ਮਰ ਕੇ, ਕੋਠੀਆਂ ਡਾਲਰਾਂ ਨਾਲ ਭਰ ਜਾਵੇ। ਇਸ ਤੋਂ ਸੱਚਾ ਸੋਦਾ ਪਖੰਡੀਆਂ ਲਈ ਨਹੀਂ ਹੋਵੇਗਾ। ਜਿਉਂਦਾ ਬੰਦਾ ਵੀ ਕਦੇ ਅੰਨ ਛੱਡ ਸਕਦਾ ਹੈ? ਆਪਦੇ ਨਾਂਮ ਨਾਲ ਖ਼ਾਲਸਾ ਨਾਲ ਲਿੱਖਣ ਵਾਲਿਆਂ ਨੇ, ਚੌਧਰਾਂ ਵਾਲਿਆਂ ਨੇ, ਪੈਸੇ ਲੋਕਾਂ ਤੋਂ ਇਕੱਠੇ ਕਰਨ ਨੂੰ ਬਾਪੂ ਸੂਰਤ ਸਿੰਘ ਭੁੱਖਾ ਮਰਾਤਾ। ਕੀ ਇਹ ਪਖੰਡੀ ਲੋਕ ਆਪ ਵੀ ਸਾਲ ਭਰ ਲਈ ਅੰਨ-ਜਲ ਛੱਡ ਸਕਦੇ ਹਨ?

ਕਬੀਰ ਦੀਨੁ ਗਵਾਇਆ ਦੁਨੀ ਸਿਉ ਦੁਨੀ ਚਾਲੀ ਸਾਥਿ ਕਬੀਰ ਜੀ ਨੇ ਲਿਖਿਆ ਹੈ। ਮਨੁੱਖ ਨੇ ਲੋਕਾਂ ਦੇ ਕਾਰਨ ਧਰਮ ਛੱਡ ਦਿੱਤਾ ਹੈ। ਪਰ ਲੋਕ ਮਰਨ ਵੇਲੇ, ਹੋਰ ਔਖੇ ਵੇਲੇ, ਕਿਤੇ ਨਾਲ ਨਹੀਂ ਜਾਂਦੇ। ਪਾਇ ਕੁਹਾੜਾ ਮਾਰਿਆ ਗਾਫਲਿ ਅਪੁਨੈ ਹਾਥਿ ੧੩॥ ਆਪਦੇ ਆਪ ਦੇ ਹੱਥਾਂ ਤੇ ਬੰਦੇ ਤੂੰ ਕੁਹਾੜਾ ਮਾਰ ਕੇ, ਆਪਦਾ ਨੁਕਸਾਨ ਕਰ ਲਿਆ ਹੈ। {ਪੰਨਾ 1365}
ਕੁੱਝ ਸਿੱਖ ਇੰਨੇ ਗਿਰ ਗਏ ਹਨ। ਬਾਪੂ ਸੂਰਤ ਸਿੰਘ ਨੂੰ ਨੰਗਾ ਕਰਕੇ, ਫੋਟੋਆਂ ਫੇਸਬੁੱਕ ,ਜੂਟਿਊਬ, ਅਖ਼ਵਾਰਾਂ ਤੇ ਨਿਟ ਤੇ ਪਾਈਆਂ ਹਨ। ਨੰਗੇ ਪਿੰਡੇ ਤੇ ਗਾਤਰਾ ਸ੍ਰੀ ਸਾਹਿਬ ਪਰੇ ਪਿਆ ਦਿਖਾਈ ਦਿੰਦਾ ਹੈ। ਪੋਸਟਲ ਵੀ ਛੱਪੇ ਹਨ। ਉਸ ਤੇ ਤਾਂ ਕੱਛਿਹਿਰਾ ਵੀ ਨਹੀਂ ਪਾਇਆ ਹੋਇਆ। ਦੋਨਾਂ ਲੱਤਾਂ ਵਿੱਚਕਾਰ ਸ਼ਾਇਦ ਪੇਪਰ, ਗੱਤਾ ਰੱਖਿਆ ਹੈ। ਕੀ ਅੰਮਿ੍ਤਧਾਰੀ ਸਿੱਖ ਦੇ ਕਕਾਰ ਵੀ ਲਾ ਦਿੱਤੇ ਹਨ? ਸਿੱਖ ਐਡੇ ਵੀ ਗਰੀਬੜੇ ਨਹੀਂ ਹਨ। ਜੋ ਜਿਉਂਦੇ ਬੰਦੇ ਦੀ ਐਸੀ ਹਾਲਤ ਹੋ ਜਾਵੇ। ਜੋ ਐਸੀਆਂ ਨੀਚ ਕਰਤੂਤਾਂ ਕਰ ਰਹੇ ਹਨ। ਕੀ ਆਪਦੀਆਂ ਨੰਗੀਆਂ ਫੋਟੋਆਂ ਵੀ ਇਸੇ ਤਰਾਂ ਛੱਪਾਉਂਦੇ ਹੋ? ਅੰਨ-ਪਾਣੀ ਬਿਲਕੁਲ ਛੱਡ ਨਹੀਂ ਹੁੰਦਾ। ਮਲ-ਮੂਤਰ ਬੰਦ ਹੋ ਸਕਦਾ ਹੈ। ਐਸੇ ਕਰਨ ਨਾਲ ਬਹੁਤ ਸਾਰੀਆਂ ਨਸਾ ਆਪੇ ਬੰਦ ਹੋ ਕੇ, ਬੰਦੇ ਦਾ ਸਰੀਰ ਸੁੰਨ ਹੋ ਜਾਂਦਾ ਹੈ। ਖੂਨ ਦੀ ਸਪਲਾਈ ਬੰਦ ਹੋ ਜਾਵੇਗੀ। ਚਮਕੱਣ ਵਾਲੀ ਚੰਮੜੀ ਸੁੱਕ ਜਾਵੇਗੀ। ਅੱਖਾਂ, ਕੰਨ, ਨੱਕ, ਜੀਭ ਸਬ ਬੰਦ ਹੋ ਜਾਂਣਗੇ। ਬੰਦਾ ਆਪਦੀ ਮੌਤ ਆਪ ਸਹੇੜੇਗਾ। ਵੈਸੇ ਕੋਈ ਭੁੱਖਾ ਨਹੀਂ ਰਹਿ ਸਕਦਾ। ਥੋੜਾ ਬਹੁਤ ਜਰੂਰ ਖਾਦਾ-ਪੀਤਾ ਜਾਂਦਾ ਹੈ। ਲੋਕ ਆਪ ਭੁੱਖੇ ਨਹੀਂ ਰਹਿੰਦੇ। ਦੂਜੇ ਨੂੰ ਭੁੱਖਾ ਮਾਰਨਾਂ ਚਹੁੰਦੇ ਹਨ।

ਪੁਰਾਂਣੇ ਸਮੇਂ 30 ਕੁ ਸਾਲ ਪਹਿਲਾਂ, ਜੇ ਕਿਸੇ ਦੇ ਘਰ ਵਿੱਚ ਮਰਗ ਹੋ ਜਾਂਦੀ ਸੀ। ਕਈ ਚੂਲਾ ਨਹੀਂ ਬਾਲਦੇ ਸਨ। ਗੁਆਂਢੀ ਖਾਂਣ ਨੂੰ ਰਿਨ ਕੇ ਦਿੰਦੇ ਸਨ। ਲੋਕਾਂ ਨੂੰ ਪਤਾ ਵੀ ਲੱਗ ਜਾਂਦਾ ਹੈ। ਬੁੱਢਾ ਮਰਨ ਵਾਲਾ ਹੈ। ਬਹੁਤੇ ਸਿਆਣੇ ਲੋਕ ਘਰ ਵਿੱਚ ਸੁੱਕੀ ਪੰਜਰੀ ਬੱਣਾਂ ਕੇ ਰੱਖ ਲੈਂਦੇ ਸਨ। ਹੁਣ ਤਾਂ ਬੁੱਢੇ ਮਰੇ ਤੋਂ ਵਿਆਹ ਵਾਂਗ ਮਿੱਠਾਆਂਈਆਂ, ਭੋਜ ਤਿਆਰ ਕੀਤੇ ਜਾਂਦੇ ਹਨ। ਬੰਦਾ ਬਾਹਰ ਦੀ ਹਵਾ ਖਾਂਣ ਗਿਆ। ਬਾਹਰੋਂ ਭੋਜਨ, ਫਾਸਟ ਫੂਡ ਖਾਂ ਕੇ ਆ ਸਕਦਾ ਹੈ।

ਬਾਪੂ ਸੂਰਤ ਸਿੰਘ ਜੀ ਮਾਸਟਰ ਰਹੇ ਹਨ। ਜਿਸ ਦਾ ਕੰਮ ਹੈ। ਪੜ੍ਹਾਈ ਤੋਂ ਵੀ ਪਹਿਲਾਂ ਬੱਚਿਆਂ ਨੂੰ ਸਤੁਲਨ ਤਾਜ਼ਾ ਖਾਂਣਾਂ ਖਾਣ ਦੀ ਪ੍ਰੇਰਨਾਂ ਦੇਣਾਂ ਹੈ। ਦੂਜੀ ਗੱਲ ਸਰੀਰ ਤੇ ਕੱਪੜਿਆਂ ਦੀ ਸਫ਼ਾਈ ਰੱਖਣਾਂ ਹੈ। ਜੇ ਬੰਦਾ ਖਾਂਣਾਂ ਨਹੀਂ ਖਾਵੇਗਾ। ਆਪਦੀ ਸੇਹਿਤ ਤੇ ਸਫ਼ਾਈ ਦੀ ਸਭਾਲ ਕਿਵੇਂ ਕਰੇਗਾ? ਕੁਰਾਹੇ ਪਾਉਣ ਵਾਲੇ, ਧਰਮੀ ਆਗੂਆਂ, ਪੰਡਤਾਂ ਬਹੁਤ ਸਿਆਣਿਆਂ ਤੋਂ ਬਚ ਜਾਵੋ। ਸਬ ਨੇ ਆਪਦੇ ਕਰਮਾਂ ਦਾ ਕਿੱਤਾ ਇਸੇ ਦੁਨੀਆਂ ਵਿੱਚ ਭੁਗਤਣਾਂ ਹੈ। ਕੁੱਝ ਚੱਜ ਦਾ ਕੰਮ ਕਰੋ। ਜਿਸ ਨਾਲ ਦੁਨੀਆਂ ਨੂੰ ਕੋਈ ਰਸਤਾ ਦਿਸੇ। ਸਹੀਂ ਰਸਤਾ ਗੁਰੂ ਦੱਸਦਾ ਹੈ। ਫ਼ੈਸਲਾ ਕਰੋ, ਸਿੱਖਾਂ ਨੇ ਗੁਰੂ ਇੱਕ ਨੂੰ ਸ੍ਰੀ ਗੁਰੂ ਗ੍ਰੰਥਿ ਸਾਹਿਬ ਨੂੰ ਮੰਨਣਾਂ ਹੈ। ਕਿਸੇ ਅਮਾ-ਤੁਮਾ ਮਗਰ ਨਹੀਂ ਲੱਗਣਾਂ। ਗੁਰਬਾਣੀ ਸਾਨੂੰ ਬਹੁਤ ਵਧੀਆ ਸਿੱਖਿਆ ਦੇ ਰਹੀ ਹੈ। ਗੁਰਬਾਣੀ ਦੇ ਅਰਥ ਕਰੀਏ। ਬਹੁਤੇ ਔਖੇ ਨਹੀਂ ਹਨ। ਆਪ ਹੀ ਪੜ੍ਹ ਕੇ ਦੇਖ਼ ਲਵੋ। ਕੀ ਤੁਹਾਡੇ ਮੁਤਾਬਿਕ ਗੁਰੂ ਜੀ ਜਾਂ ਭੁੱਖ ਦਾ ਦਿਖ਼ਾਵਾ ਕਰਨ ਵਾਲੇ ਲੋਕ ਝੂਠੇ ਹਨ?

ਧੰਨੁ ਗੁਪਾਲ ਧੰਨੁ ਗੁਰਦੇਵ ਕਬੀਰ ਭਗਤ ਜੀ ਨੇ ਲਿਖਿਆ ਹੈ। ਧੰਨ ਧੰਨ ਦਾ ਮਤਲੱਬ ਸਬ ਤੋਂ ਉਤਮ ਮਹਿਮਾਂ ਹਾਂਸਲ ਕਰਨ ਵਾਲਾ ਹੈ। ਗੁਪਾਲ, ਗੁਰਦੇਵ ਰੱਬ ਦੇ ਅੱਲਗ-ਅੱਲਗ ਨਾਂਮ ਹਨ। ਸਬ ਤੋਂ ਉਤਮ ਤੂੰ ਪਾਲਣ ਵਾਲਾ ਬੇਅੰਤ ਗੁਣਾਂ ਵਾਲਾ ਧੰਨ ਗੁਰੂ ਮਾਲਕ ਹੈ। ਧੰਨੁ ਅਨਾਦਿ ਭੂਖੇ ਕਵਲੁ ਟਹਕੇਵ ਪ੍ਰਭੂ ਤੂੰ ਬੇਅੰਤ ਗੁਣਾਂ ਦਾ ਮਾਲਕ ਹੈ। ਜੋ ਐਸਾ ਅੰਨ ਪੈਦਾ ਕੀਤਾ। ਜੋ ਅੰਨਾਜ਼ ਭੁੱਖੇ ਨੂੰ ਜਾਨ ਪਾ ਕੇ ਜੀਵਤ ਕਰਦਾ ਹੈ। ਧਨੁ ਓਇ ਸੰਤ ਜਿਨ ਐਸੀ ਜਾਨੀ ਉਹ ਸੰਤ ਭਾਗਾਂ ਵਾਲੇ ਹਨ। ਜਿੰਨਾਂ ਨੂੰ ਇਹ ਸਮਝ ਆਈ ਹੈ। ਤਿਨ ਕਉ ਮਿਲਿਬੋ ਸਾਰਿੰਗਪਾਨੀ ੧॥ ਜੋ ਬੰਦੇ ਜੀਵ ਅੰਨ-ਪਾਣੀ ਖਾ-ਪੀ ਕੇ ਪ੍ਰਭੂ ਨੂੰ ਯਾਦ ਕਰਦੇ ਹਨ। ਉਹਨਾਂ ਨੂੰ ਰੱਬ ਮਿਲਦਾ ਹੈ।੧। ਆਦਿ ਪੁਰਖ ਤੇ ਹੋਇ ਅਨਾਦਿ ਭੋਜਨ ਰੱਬ ਖਾਂਣ ਨੂੰ ਪੈਦਾ ਕਰਦਾ ਹੈ। ਜਪੀਐ ਨਾਮੁ ਅੰਨ ਕੈ ਸਾਦਿ ੧॥ ਰਹਾਉ ਰੱਬ ਦਾ ਨਾਮ ਅੰਨ ਖਾਦਿਆਂ ਚੇਤੇ ਕੀਤਾ ਜਾਂਦਾ ਹੈ। ਜਪੀਐ ਨਾਮੁ ਜਪੀਐ ਅੰਨੁ ਪ੍ਰਭੂ ਦਾ ਨਾਮ ਸਿਮਰਨਾ ਚਾਹੀਦਾ ਹੈ। ਅੰਨ ਦੇ ਵੀ ਪ੍ਰਸੰਸਾ ਦੇ ਗੁਣ ਗਾਉਣੇ ਚਾਹੀਦੇ ਹਨ। ਅੰਭੈ ਕੈ ਸੰਗਿ ਨੀਕਾ ਵੰਨੁ ਜਿਸ ਪਾਣੀ ਨੂੰ ਰੋਜ਼ ਵਰਤਦੇ ਹੋ, ਉਸੇ ਪਾਣੀ ਨਾਲ ਸੋਹਣਾ ਅੰਨ ਭਾਂਤ-ਭਾਂਤ ਦਾ ਪੈਦਾ ਹੁੰਦਾ ਹੈ। ਅੰਨੈ ਬਾਹਰਿ ਜੋ ਨਰ ਹੋਵਹਿ ਜੋ ਮਨੁੱਖ ਅੰਨ ਤੋਂ ਮੂੰਹ ਫੇਰਦੇ ਹਨ।। ਤੀਨਿ ਭਵਨ ਮਹਿ ਅਪਨੀ ਖੋਵਹਿ ੨॥ ਉਹ ਸਭ ਥਾਂ, ਲੋਕ ਪ੍ਰਲੋਕ ਤੇ ਇਸ ਦੁਨੀਆਂ ਤੇ ਆਪਣੀ ਇੱਜ਼ਤ ਗਵਾਉਂਦੇ ਹਨ। ਅੰਨ ਦਾ ਤਿਆਗ ਕਰਕੇ, ਕੋਈ ਕੰਮ ਨਹੀਂ ਹੋਵੇਗਾ। ਛੋਡਹਿ ਅੰਨੁ ਕਰਹਿ ਪਾਖੰਡ ਜੋ ਲੋਕ ਅੰਨ ਛੱਡ ਦੇਂਦੇ ਹਨ। ਪਖੰਡ ਕਰਦੇ ਹਨ। ਨਾ ਸੋਹਾਗਨਿ ਨਾ ਓਹਿ ਰੰਡ ਜੀਵ ਰੱਬ ਇਕਲਾ ਪਤੀ ਹੈ। ਉਹ ਰੱਬ ਨੂੰ ਚੇਤੇ ਕਰਨ ਵਾਲੀਆਂ ਸੋਹਾਗਣਾਂ ਨਹੀਂ ਹਨ। ਰੰਡੀਆ ਵੀ ਨਹੀਂ ਹਨ। ਅਸਲ ਵਿੱਚ ਰੱਬ ਦਾ ਦਿੱਤਾ, ਲੋਕ ਅੰਨ ਛੱਡਦੇ ਹੀ ਨਹੀਂ ਹਨ। ਜਗ ਮਹਿ ਬਕਤੇ ਦੂਧਾਧਾਰੀ ਕਈ ਆਖਦੇ ਹਨ, ਦੁਨੀਆਂ ਤੇ ਅਸੀ ਦੁੱਧ ਹੀ ਪੀ ਕੇ ਸਾਰਦੇ ਹਾਂ। ਗੁਪਤੀ ਖਾਵਹਿ ਵਟਿਕਾ ਸਾਰੀ ੩॥ ਪਰ ਚੋਰੀ ਚੋਰੀ ਸਬ ਘਿਉ ਦੀਆਂ ਬਣੀਆਂ ਚੀਜ਼ਾਂ ਖਾਂਦੇ ਹਨ। ਅੰਨੈ ਬਿਨਾ ਹੋਇ ਸੁਕਾਲੁ ਅੰਨ ਤੋਂ ਬਗ਼ੈਰ ਕਾਲ-ਮੌਤ ਤੋਂ ਬਚਿਆ ਨਹੀਂ ਜਾ ਸਕਦਾ। ਤਜਿਐ ਅੰਨਿ ਮਿਲੈ ਗੁਪਾਲੁ ਅੰਨ ਛੱਡਿਆਂ ਰੱਬ ਨਹੀਂ ਮਿਲਦਾ। ਕਹੁ ਕਬੀਰ ਹਮ ਐਸੇ ਜਾਨਿਆ ਕਬੀਰ ਭਗਤ ਜੀ ਨੇ ਕਿਹਾ ਹੈ। ਮੈਂ ਇਸ ਤਰਾਂ ਜਾਂਚ ਲਿਆ ਹੈ। ਧੰਨੁ ਅਨਾਦਿ ਠਾਕੁਰ ਮਨੁ ਮਾਨਿਆ॥ ਧੰਨ ਅੰਨ ਹੈ। ਬਹੁਤ ਸੁਆਦ ਵਧੀਆਂ ਚੀਜ਼ ਹੈ। ਜਿਸ ਨੂੰ ਖਾਂਣ ਨਾਲ ਮਨ ਪਰਮਾਤਮਾ ਨਾਲ ਜੁੜਦਾ ਹੈ। ਰੱਬ ਦੀ ਯਾਦ ਵਿੱਚ ਜੁੜਦਾ ਹੈ। {ਪੰਨਾ 873}
ਕਬੀਰ ਹਰਿ ਕਾ ਸਿਮਰਨੁ ਛਾਡਿ ਕੈ ਅਹੋਈ ਰਾਖੈ ਨਾਰਿ ਕਬੀਰ ਭਗਤ ਜੀ ਨੇ ਕਿਹਾ ਹੈ। ਰੱਬ ਨਾਮ ਭੁਲਾ ਕੇ, ਬੰਦੇ ਦੀ ਜਾਤ, ਜੀਵ ਇਸਤਰੀ ਵਰਤ ਰੱਖ ਰਹੀ ਹੈ। ਗਦਹੀ ਹੋਇ ਕੈ ਅਉਤਰੈ ਭਾਰੁ ਸਹੈ ਮਨ ਚਾਰਿ ੧੦੮॥ ਐਸੀ ਜੀਵ ਇਸਤਰੀ ਗੱਧੀ ਦੀ ਜੂਨ ਪੈਂਦੀ ਹੈ। ਜੋ ਹੋਰ ਖੋਤੀਆਂ ਵਾਂਗ, ਚਾਰ ਮਣ ਭਾਰ ਢੋਂਹਦੀ ਹੈ।{ਪੰਨਾ 1370}ਇਕਿ ਤੀਰਥਿ ਨਾਵਹਿ॥ਅੰਨ ਨਾਂ ਖਾਏ

ਅੰਨੁ ਖਾਹਿ ਦੇਹੀ ਦੁਖੁ ਦੀਜੈ ਗੁਰੂ ਨਾਨਕ ਜੀ ਲਿਖਦੇ ਹਨ। ਜੋ ਅੰਨ ਨਹੀਂ ਖਾਂਦੇ। ਸਰੀਰ ਨੂੰ ਹੀ ਕਸ਼ਟ ਦਿੰਦੇ ਹਨ। ਬਿਨੁ ਗੁਰ ਗਿਆਨ ਤ੍ਰਿਪਤਿ ਨਹੀ ਥੀਜੈ ਗੁਰੂ ਤੋਂ ਮਿਲੇ ਗਿਆਨ ਤੋਂ ਬਗੈਰ ਵਿਕਾਰਾਂ ਤੋਂ ਛੁੱਟਕਾਰਾ ਨਹੀਂ ਹੋ ਸਕਦੀ। ਮਨਮੁਖਿ ਜਨਮੈ ਜਨਮਿ ਮਰੀਜੈ ੬॥ ਬੰਦਾ ਜੀਵ ਜੰਮਦਾ-ਮਰਦਾ ਰਹਿੰਦਾ ਹੈ।

ਇਕਿ ਤੀਰਥਿ ਨਾਵਹਿ ਅੰਨੁ ਖਾਵਹਿ ਕਈ ਬੰਦੇ ਤੀਰਥਾਂ ਉੱਤੇ ਇਸ਼ਨਾਨ ਕਰਦੇ ਹਨ। ਭੋਜਨ ਨਹੀਂ ਖਾਂਦੇ। ਇਕਿ ਅਗਨਿ ਜਲਾਵਹਿ ਦੇਹ ਖਪਾਵਹਿ ਕਈ ਬੰਦੇ ਤਿਆਗੀ ਬਣ ਕੇ ਅੱਗ ਬਾਲਦੇ ਹਨ, ਸਰੀਰ ਨੂੰ ਤਪਾਉਂਦੇ ਹਨ। ਰਾਮ ਨਾਮ ਬਿਨੁ ਮੁਕਤਿ ਹੋਈ ਕਿਤੁ ਬਿਧਿ ਪਾਰਿ ਲੰਘਾਈ ਹੇ ੧੪॥ ਰੱਬ ਦੇ ਸਿਮਰਨ ਤੋਂ ਬਗੈਰ ਮੁਕਤੀ ਨਹੀਂ ਮਿਲਦੀ। ਮਨੁੱਖ ਸੰਸਾਰ-ਸਮੁੰਦਰ ਤੋਂ ਪਾਰ ਨਹੀਂ ਲੰਘ ਸਕਦਾ। {ਪੰਨਾ 1024}
ਸਚੁ ਵਰਤੁ ਸੰਤੋਖੁ ਤੀਰਥੁ ਗਿਆਨੁ ਧਿਆਨੁ ਇਸਨਾਨੁ ਸਹੀ ਵਰਤ ਸਬਰ ਕਰਨਾਂ, ਵਿਦਿਆ ਨਾਲ ਸੁਰਤ ਨੂੰ ਪਵਿੱਤਰ ਕਰਨਾਂ ਹੈ।

ਨਉਮੀ ਨੇਮੁ ਸਚੁ ਜੇ ਕਰੈ ਮਨੁੱਖ ਸੱਚ ਧਾਰਨ ਕਰਨ ਦੇ ਨੇਮ ਨੂੰ ਨੌਮੀ ਦਾ ਵਰਤ ਬਣਾਏ। ਕਾਮ ਕ੍ਰੋਧੁ ਤ੍ਰਿਸਨਾ ਉਚਰੈ ਕਾਮ-ਕ੍ਰੋਧਤੇ ਲਾਲਚ ਤੋ ਬਚੇ। ਦਸਮੀ ਦਸੇ ਦੁਆਰ ਜੇ ਠਾਕੈ ਏਕਾਦਸੀ ਏਕੁ ਕਰਿ ਜਾਣੈ ਜੇ ਸਾਰੀਆਂ ਹੀ ਦਸਾਂ ਇੰਦ੍ਰੀਆਂ ਨੂੰ ਵਿਕਾਰਾਂ ਵੱਲੋਂ ਰੋਕੇ। ਰੱਬ ਨੂੰ ਹਰ ਥਾਂ ਸਮਝੇ। ਦੁਆਦਸੀ ਪੰਚ ਵਸਗਤਿ ਕਰਿ ਰਾਖੈ ਤਉ ਨਾਨਕ ਮਨੁ ਮਾਨੈ ਪੰਜ ਕਾਮਾਦਿਕਾਂ ਨੂੰ ਕਾਬੂ ਵਿੱਚ ਰੱਖੇ, ਜੋ ਇਹ ਉਸ ਦਾ ਦੁਆਦਸੀ ਦਾ ਵਰਤ ਬਣੇ ਤਾਂ, ਨਾਨਕ ਜੀ ਦਾ ਮਨ ਬਹਿਲ ਸਕਦਾ ਹੈ। ਐਸਾ ਵਰਤੁ ਰਹੀਜੈ ਪਾਡੇ ਹੋਰ ਬਹੁਤੁ ਸਿਖ ਕਿਆ ਦੀਜੈ ੨॥ ਪੰਡਿਤ ਜੇ ਇਹੋ ਜਿਹਾ ਵਰਤ ਰੱਖ ਸਕੀਏ ਤਾਂ ਕਿਸੇ ਹੋਰ ਸਿੱਖਿਆ ਦੀ ਲੋੜ ਨਹੀਂ ਪੈਂਦੀ। {ਪੰਨਾ 1245}


Comments

Popular Posts