ਭਾਗ 23 ਹੱਕਾਂ ਲਈ ਦਲੇਰ ਕੀ ਮੈਂ ਸ਼ਹਿਨਸ਼ੀਲ, ਦਿਆਲੂ, ਇਮਾਨਦਾਰ, ਸ਼ਾਂਤ ਹਾਂ?


ਹਰ ਬੰਦਾ ਆਪਦੇ ਹੱਕਾਂ ਲਈ ਦਲੇਰ, ਬਹਾਦਰ ਹੋਣਾਂ ਚਾਹੀਦਾ ਹੈ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com
ਬਹੁਤ ਦਲੇਰੀ ਨਾਲ ਝੂਠ ਬੋਲਿਆ ਜਾਂਦਾ ਹੈ। ਲੋਕਾਂ ਨੂੰ ਬੜੇ ਜ਼ਕੀਨ ਨਾਲ ਝੂਠ ਦੱਸਿਆ ਜਾਂਦਾ ਹੈ। ਆਪਦੇ ਜਾਂਣੀ ਐਸੇ ਲੋਕ ਬਾਂਦਰ ਵਰਗੇ ਚਲਾਕ ਹੁੰਦੇ ਹਨ। ਦੂਜੇ ਨੂੰ ਬੇਵਕੂਫ਼ ਸਮਝਦੇ ਹਨ। ਜਦੋਂ ਕੋਈ ਚੋਰੀ ਯਾਰੀ ਕਰਦਾ ਹੈ। ਉਹ ਅੰਨਾਂ ਤੇ ਬੋਲਾ ਹੁੰਦਾ ਹੈ। ਉਸ ਨੂੰ ਨਾਂ ਤਾਂ ਕੋਈ ਆਲੇ-ਦੁਆਲੇ ਦਿਸਦਾ। ਨਾਂ ਹੀ ਕਿਸੇ ਦੀ ਅਵਾਜ਼ ਸੁਣਦੀ, ਸਮਝਦੀ ਹੈ। ਪਰ ਲੋਕ ਸਬ ਜਾਂਣਦੇ ਹੁੰਦੇ ਹਨ। ਬੰਦਾ ਕਿੰਨੇ ਪਾਣੀ ਵਿੱਚ ਹੈ? ਕਈ ਐਸੇ ਲੋਕਾਂ ਨਾਲ ਉਲਝਦੇ ਹਨ। ਸਿਆਣਾਂ ਬੰਦਾ ਆਪਦਾ ਮੱਥਾ ਖ਼ਰਾਬ ਨਹੀਂ ਕਰਦਾ। ਮੂਰਖ ਸਿਉ ਬੋਲੇ ਝਖ ਮਾਰੀ॥ ਫੂਕਰੀਆਂ ਮਾਰਨ ਵਾਲੇ ਵਿੱਚ ਤੇ ਸੱਚੇ-ਸੂਚੇ ਬੰਦੇ ਵਿੱਚ ਜ਼ਮੀਨ, ਅਸਮਾਨ ਦਾ ਫ਼ਰਕ ਹੈ। ਚੋਰ ਚੋਰੀ, ਠੱਗੀ ਵੀ ਸ਼ੈਤਾਨੀ ਤੇ ਦਲੇਰੀ ਨਾਲ ਕਰਦੇ ਹਨ। ਉਨਾਂ ਦੀ ਮਨ ਦੀ ਸਿਥੀਤੀ ਭੂਤਾਂ ਵਾਲੀ ਹੁੰਦੀ ਹੈ। ਮਨ ਦੀ ਇਛਾ ਲੋਕਾਂ ਨੂੰ ਲੁੱਟਣ ਦੀ ਹੁੰਦੀ ਹੈ। ਜਾਨ ਤੇ ਖੇਡ ਜਾਂਦੇ ਹਨ। ਕੰਮਜ਼ੋਰ ਬੰਦਾ ਕਿਸੇ ਦੂਜੇ ਦੇ ਘਰ ਵਿਚੋਂ ਸਮਾਂਨ ਨਹੀਂ ਲੱਭ ਸਕਦਾ। ਬੇਈਮਾਨੀ, ਚੋਰੀ ਠੱਗੀ ਹਰਾਮ ਹੈ। ਜਦੋਂ ਵਾਪਸੀ ਵਿੱਚ ਸਜਾ ਮਿਲੇਗੀ। ਚੀਕਾਂ ਤਾਂ ਫਿਰ ਪੈਣਗੀਆਂ। ਭਾਵੇਂ ਕਿਸੇ ਦੀ ਚੀਜ਼, ਧੰਨ, ਦੌਲਤ, ਸ਼ੌਰਤ, ਔਰਤ ਨੂੰ ਹੱਥਿਉਣਾਂ, ਕਾਇਰਤਾ, ਬੁੱਝਦਿਲੀ, ਬੇਈਮਾਨੀ ਹੈ। ਹੌਸਲੇ ਤੋਂ ਬਗੈਰ ਨਹੀਂ ਹੋ ਸਕਦਾ। ਭਾਵੇਂ ਇਹ ਵੀ ਮੇਹਨਤ ਬਗੈਰ ਨਹੀਂ ਹੁੰਦਾ। ਮੇਹਨਤ ਕਰਨ ਦਾ ਢੰਗ ਠੀਕ ਨਹੀਂ ਹੈ। ਚੋਰ, ਠੱਗ ਲਈ ਇਹ ਕੰਮ ਹੈ। ਜਿਸ ਨੂੰ ਕਰਨ ਨਾਲ ਕਿਸੇ ਦਾ ਨੁਕਸਾਨ ਹੋਣ ਨਾਲ ਦਿਲ ਦੁੱਖਦਾ ਹੈ। ਚੋਰ ਚੋਰੀਆਂ, ਠੱਗੀਆਂ ਕਰੀ ਜਾਂਦੇ ਹਨ। ਉਨਾਂ ਦੇ ਪੱਲੇ ਫਿਰ ਵੀ ਨਹੀਂ ਭਰਦੇ। ਹਰ ਸਮੇਂ ਲੋਕਾਂ ਨੂੰ ਲੁੱਟਣ ਲਈ ਭੱਟਕਦੇ ਰਹਿੰਦੇ ਹਨ। ਕਈ ਤਾਂ ਧੰਨ ਜਾਇਦਾਦ ਲਈ ਕੱਤਲ ਵੀ ਕਰ ਦਿੰਦੇ ਹਨ। ਪਰਾਇਆ ਮਾਲ ਅਪਨਾਂ, ਇਹੀ ਹੈ ਬੇਈਮਾਨੋਂ ਕਾ ਸਪਨਾਂ। ਧੋਖੇ ਤੇ ਠੱਗੀਆਂ ਦਾ ਨਬੇੜਾ ਇਸੇ ਦੁਨੀਆਂ ਵਿੱਚ ਕਰਨਾਂ ਪੈਣਾਂ ਹੈ। ਇਹ ਬੇਈਮਾਨੀ ਦਾ ਮਾਲ ਬੰਦੇ ਦੇ ਨਾਲ ਨਹੀਂ ਜਾਂਦਾ। ਕਈਆਂ ਦੀ ਤਾਂ ਪੂਰੀ ਉਮਰ ਨਰਕ ਢੌਦਿਆਂ ਦੀ ਲੰਘ ਜਾਂਦੀ ਹੈ। ਫਿਰ ਵੀ ਨੀਅਤ ਨਹੀਂ ਭਰਦੀ।

ਆਂਮ ਬੰਦਾ ਦਸਾਂ ਨੂੰਹਾਂ ਦੀ ਕਮਾਂਈ ਕਰਦਾ ਹੈ। ਜਿਸ ਨੇ ਚਲਾਕੀਆਂ ਕਰਨ ਦੇ ਸਾਰੇ ਹੱਥਿਆਰ ਸਿੱਟ ਦਿੱਤੇ ਹਨ। ਸਰੀਫ਼ ਬੰਦਾ ਰੱਬ ਦੀ ਰਜਾ ਵਿੱਚ ਰਹਿੰਦਾ ਹੈ। ਦੇਖ਼ਣ ਵਾਲੇ ਨੂੰ ਨਿਢਾਲ ਹੋਇਆ ਲੱਗਦਾ ਹੈ। ਐਸੇ ਬੰਦੇ ਆਪਦੇ ਕੰਮ ਵਿੱਚ ਧਿਆਨ ਰੱਖਦੇ ਹਨ। ਸਿਰਫ਼ ਨੱਕ ਦੀ ਸੇਧ ਵੱਲ ਦੇਖ਼ਦੇ ਹਨ। ਇਧਰ-ਉਧਰ ਕੀ ਹੋ ਰਿਹਾ ਹੈ? ਬਿਲਕੁਲ ਪ੍ਰਵਾਹ ਨਹੀਂ ਕਰਦੇ। ਆਪਦੀ ਰੱਖਿਆ ਜਰੂਰ ਕਰਦੇ ਹਨ। ਜੇ ਆਪਦੇ ਤੇ ਬਾਰ ਹੁੰਦਾ ਹੈ। ਰੋਕ ਲੈਂਦੇ ਹਨ। ਜਦੋਂ ਜਾਨ ਤੇ ਬੱਣਦੀ ਹੈ। ਦੋ ਹੱਥ ਕਰਦੇ ਹਨ। ਹਰ ਬੰਦਾ ਆਪਦੇ ਹੱਕਾਂ ਲਈ ਦਲੇਰ, ਬਹਾਦਰ ਹੋਣਾਂ ਚਾਹੀਦਾ ਹੈਜੋ ਆਪਦੀ ਰੱਖਿਆ ਕਰ ਸਕੇ। ਆਪਦੇ ਹੱਕਾਂ ਲਈ ਲੜਨਾਂ ਚਾਹੀਦੀ ਹੈ। ਲੋਕਾਂ ਦੀ ਪਰਵਾਹ ਛੱਡ ਕੇ, ਜੇ ਹਰ ਕੋਈ ਆਪਦੇ ਤੇ ਧਿਆਨ ਰੱਖਣ ਲੱਗ ਜਾਵੇ। ਆਤਮ-ਰੱਖਿਆ ਵਾਲੇ ਨੂੰ, ਕੋਈ ਹਰਾ ਤੇ ਲੁੱਟ ਨਹੀਂ ਸਕਦਾ ਹੈ। ਸੱਚਾਈ, ਦਲੇਰੀ ਤੇ ਚੱਲਣ ਦੀ ਲੋੜ ਹੈ। ਨੇਕੀ, ਦਾਨ, ਹੱਕ ਦੀ ਕਮਾਂਈ ਹਰ ਵੇਲੇ ਸਕੂਨ ਦਿੰਦੀ ਹੈ। ਅੰਦਰ ਜੋ ਨੇਕੀ, ਸ਼ਰਫ਼ਤ, ਦਇਆ ਨੂੰ ਕਮਾਂਇਆ ਹੈ। ਉਹੀ ਜਾਨ ਦੇ ਨਾਲ ਜਾਂਣਾਂ ਹੈ। ਚੋਰ ਠੱਗ ਲੱਗਦਾ ਹੀ ਭੋਲੇ-ਭਾਲੇ ਬੰਦੇ ਨੂੰ ਹੈ। ਲੁੱਟਿਆ ਵੀ ਉਸੇ ਨੂੰ ਜਾਂਦਾ ਹੈ। ਜਿਸ ਕੋਲ ਕੁੱਝ ਹੋਵੇ। ਨੱਗੇ ਭੁੱਖੇ ਨੂੰ ਕੋਈ ਕੀ ਲੂਟੂ? ਰੱਬ ਦੇਈ ਜਾਵੇ। ਨੱਗੇ ਭੁੱਖੇ ਦਾ ਵੀ ਕੰਮ ਸਰੀ ਜਾਵੇ।

ਇਸ ਦੁਨੀਆਂ ਤੇ ਜੋ ਬੇਈਮਾਨੀ ਦਾ ਪੈਸਾ ਤੇ ਲੋਕਾਂ ਦੀਆਂ ਬਦ-ਦੁਆਵਾਂ ਖੱਟੀਆਂ ਹਨ। ਉਸ ਦਾ ਹਿਸਾਬ ਇਸ ਦੁਨੀਆਂ ਤੇ ਹੋਣਾਂ ਹੈ। ਮੌਤ ਦੇ ਅਖੀਰੀ ਦਿਨਾਂ ਵਿੱਚ ਬਹੁਤੇ ਲੋਕ ਐਕਸੀਡੈਟ, ਪੈਰਾਲਾਈਜ਼, ਹੱਥਾਂ, ਪੈਰਾਂ, ਜਬ਼ਾਨ ਦੇ ਰੁਕਣ ਨਾਲ ਮਰਦੇ ਹਨ। ਕਈ ਤਾਂ ਅੱਡੀਆਂ ਰਗੜਦੇ ਰਹਿੰਦੇ ਹਨ। ਮੌਤ ਨਹੀਂ ਆਉਂਦੀ। ਇਹ ਕੋਈ ਮਾੜਾ ਕੰਮ ਕੀਤਾ ਅੱਗੇ ਆ ਜਾਂਦਾ ਹੈ। ਇੱਕ ਬੰਦੇ ਨੇ ਗੁਰਦੁਆਰੇ ਸਾਹਿਬ ਨੂੰ ਲੁੱਟਦੇ ਨੇ ਹੀ ਸਾਰੀ ਉਮਰ ਕੱਢ ਦਿੱਤੀ। ਗੋਲਕ ਚੜਾਵੇ ਦੇ ਪੈਸੇ ਬੱਚਿਆਂ ਲਈ ਘਰ ਲੈ ਕੇ ਜਾਂਦਾ ਸੀ। ਐਸੀ ਕਮਾਂਈ ਉਹ ਬੱਚਿਆਂ ਨੂੰ ਖੁਲਾਉਂਦਾ ਸੀ। ਇੱਕ ਮੁੰਡਾ ਜਿਸ ਦਿਨ ਦਾ ਜੰਮਿਆ ਹੈ। ਦੁਨੀਆਂ ਦੀ ਸੁਰਤ ਨਹੀਂ ਹੈ। ਦੂਜਾ ਨੌਜੁਵਾਨ ਪੁੱਤ ਹੱਥਾਂ ਵਿੱਚ ਮਰ ਗਿਆ। ਪਤਨੀ ਨੂੰ ਕੈਂਸਰ ਹੈ। ਉਹ ਆਪ ਪਾਗਲ ਹੋ ਗਿਆ ਹੈ।

ਕੀ ਕੰਮ ਕਰਨਾਂ ਹੈ? ਕੋਈ ਵੀ ਕੰਮ ਕਿਵੇਂ ਕਰਨਾਂ ਹੈ? ਉਸ ਨੂੰ ਕਰਨ ਲਈ ਅੱਕਲ ਚਾਹੀਦੀ ਹੈ। ਅੱਕਲ ਦੇਖ਼. ਸੁਣ, ਪੜ੍ਹ ਕੇ ਆਉਂਦੀ ਹੈ। ਕੋਈ ਕੰਮ ਕਰਨ ਨੂੰ ਅੱਕਲ ਤੇ ਤਾਕਤ ਚਾਹੀਦੀ ਹੈ। ਅੰਦਰ ਦੀ ਸ਼ਕਤੀ ਇਕੱਠੀ ਕਰਨੀ ਪੈਂਦੀ ਹੈ। ਸ਼ਕਤੀ ਹਰ ਇੱਕ ਦੇ ਅੰਦਰ ਹੈ। ਸ਼ਕਤੀ ਨੂੰ ਵਰਤਣਾਂ ਕਿਸੇ ਨੂੰ ਹੀ ਆਉਂਦਾ ਹੈ। ਜਿਸ ਨੂੰ ਅੰਦਰ ਦੀ ਸ਼ਕਤੀ ਦਾ ਗਿਆਨ ਹੋ ਗਿਆ। ਉਸ ਨੂੰ ਕੋਈ ਹਰਾ ਨਹੀਂ ਸਕਦਾ। ਉਹ ਕਿਸੇ ਤੋਂ ਨਹੀਂ ਡਰਦਾ। ਉਹ ਪ੍ਰਉਪਕਾਰ ਕਰਦਾ ਰਹਿੰਦਾ ਹੈ। ਸੱਚ ਉਤੇ ਡੱਟ ਜਾਂਦਾ ਹੈ। ਉਹ ਕਿਸੇ ਨਾਲ ਹੇਰਾ-ਫੇਰੀ ਨਹੀਂ ਕਰਦਾ। ਰੱਬ ਉਸ ਨੂੰ ਆਪੇ ਸਹੀ ਰਸਤੇ ਚਲਾਂਉਂਦਾ ਹੈ। ਉਸ ਨੂੰ ਕਿਸੇ ਤੇ ਗੁੱਸਾ ਨਹੀਂ ਆਉਂਦਾ। ਹਰ ਗੱਲ ਵਿੱਚ ਰੱਬ ਦਾ ਭਾਂਣਾਂ ਮਨਾਉਂਦਾ ਹੈ। ਦੁੱਖ-ਸੁੱਖ ਨੂੰ ਵੀ ਉਸ ਦੀ ਰਜ਼ਾ ਵਿੱਚ ਗੁਜ਼ਾਰਦਾ ਹੈ। ਰੁੱਖੀ ਮਿਸੀ ਖਾਂ ਕੇ ਰੱਬ ਦਾ ਸ਼ੁਕਰ ਕਰਦਾ ਹੈ। ਸਗੋਂ ਜਿੰਨਾਂ ਕੋਲ ਹੁੰਦਾ ਹੈ। ਆਪੇ ਲੋੜਬੰਦਾ ਨੂੰ ਵੰਡ ਦਿੰਦਾ ਹੈ। ਦੁਨੀਆਂ ਨੂੰ ਹਰ ਦੇਣ ਦਿੰਦਾ ਹੈ। ਜਿੰਨੇ ਜੋਗਾ ਹੈ। ਭੋਰਾ ਵੀ ਵਿਹਲਾ ਨਹੀਂ ਬੈਠਦਾ।

ਮੇਰੇ ਗੁਆਂਢ ਬਿੱਲੀ ਨੇ ਇਸ ਬਾਰ ਸੱਤ ਬੱਚੇ ਦਿੱਤੇ ਹਨ। ਉਹ ਮੇਰੇ ਘਰ ਵੀ ਆ ਜਾਂਦੇ ਹਨ। ਬੇਜੁਵਾਨ ਜਾਨਵਰ ਨੂੰ ਤਾਂ ਖਾਂਣ-ਪੀਣ ਨੂੰ ਚਾਹੀਦਾ ਹੈ। ਇੱਕ ਦਿਨ ਮੈਨਸ -18 ਠੰਡ ਬਹੁਤ ਹੋ ਗਈ। 4 ਹਫ਼ਤਿਆਂ ਦੇ ਦੋ ਬਲੂੰਗੜੇ, ਘਰ ਤੋਂ ਕੌਲੀ ਵਿਚੋਂ ਦੁੱਧ ਪੀ ਰਹੇ ਸਨ। ਮੈਂ ਉਨਾਂ ਨੂੰ ਫੜਨ ਲੱਗੀ। ਇੱਕ ਹੀ ਮੇਰੇ ਹੱਥ ਲੱਗਿਆ। ਦੂਜਾ ਭੱਜ ਗਿਆ। ਉਹ ਮੁੜ ਕੇ ਇਧਰ ਨਹੀਂ ਆਇਆ। ਜੋ ਫੜਿਆ ਸੀ, ਉਸ ਨੇ ਮੇਰੇ ਹੱਥਾਂ ਵਿੱਚੋਂ ਛੁੱਟਣ ਦੀ ਬਹੁਤ ਕੋਸ਼ਸ਼ ਕੀਤੀ। ਮੇਰੇ ਪਹੁੰਚੇ ਵੀ ਮਾਰੇ। ਦੰਦੀਆਂ ਵੀ ਦਿਖਾ ਰਿਹਾ ਸੀ। ਉਸ ਨੂੰ ਮੈਂ ਘਰ ਅੰਦਰ ਪੰਜ ਦਿਨ ਟੋਕਰੀ ਥੱਲੇ ਦੱਬ ਕੇ ਰੱਖਿਆ। ਤਿੰਨ ਦਿਨ ਨਹ੍ਹਾਇਆ। ਖਾਂਣ-ਪੀਣ ਨੂੰ ਵੀ ਦਿੰਦੀ ਰਹੀ। ਜਦੋਂ ਵੀ ਮੈਂ ਉਸ ਵੱਲ ਜਾਂਦੀ ਸੀ। ਉਹ ਮੈਨੂੰ ਫਖ਼ਕਾਰੇ ਮਾਰਦਾ ਸੀ। ਕਈ ਬਾਰ ਮੈਂ ਖੇਡਣ ਲਈ ਉਸ ਨੂੰ ਹੱਥਾਂ ਵਿੱਚ ਪਲੋਸਦੀ ਸੀ। ਉਹ ਦਾ ਲਗਦੇ ਹੀ ਮੇਰੇ ਹੱਥਾਂ ਤੇ ਨੂੰਹੁ ਮਾਰ ਕੇ, ਛੁੱਟ ਕੇ ਭੱਜ ਜਾਂਦਾ ਸੀ। ਕਦੇ ਕਿਸੇ ਖੂਜੇ ਵਿੱਚ, ਕਦੇ ਜੁੱਤੀਆਂ ਵਿੱਚ ਜਾ ਕੇ ਲੁੱਕ ਜਾਂਦਾ ਸੀ। ਉੇਸ ਨੂੰ ਪਤਾ ਸੀ। ਇਥੇ ਮੈਂ ਅਜ਼ਾਦ ਨਹੀਂ ਹਾਂ। ਟੋਕਰੀ ਨੂੰ ਧੱਕ ਕੇ ਬਾਹਰ ਵੱਲ ਜਾਂਣ ਦੀ ਕੋਸ਼ਸ਼ ਕਰਦਾ ਸੀ। ਮੇਰੀ ਕੋਸ਼ਸ਼ ਸੀ। ਇਸ ਨੂੰ ਕੋਈ ਆਪਦੇ ਘਰ ਲੈ ਜਾਵੇ। ਬਿਚਾਰਾ ਕਨੇਡਾ ਦੀ ਠੰਡ ਤੋਂ ਬਚ ਜਾਵੇ। ਮੇਰੀ ਕੋਸ਼ਸ਼ ਕਾਂਮਜਾਬ ਹੋ ਗਈ। ਬਲੂੰਗੜੇ ਨੂੰ ਇੱਕ ਗੋਰੀ ਘਰ ਰੱਖਣ ਲਈ ਲੈ ਗਈ। ਕੋਈ ਵੀ ਐਸਾ ਕੰਮ ਨਹੀਂ ਹੈ। ਜੋ ਨਹੀਂ ਹੋ ਸਕਦਾ। ਕੰਮ ਕਰਨ, ਸਿੱਖਣ ਵਿੱਚ ਦੇਰੀ ਹੋ ਸਕਦੀ ਹੈ। ਪਰ ਕੰਮ ਬਿਲਕੁਲ ਰੁਕ ਨਹੀਂ ਸਕਦਾ।

ਮਨ ਨੂੰ ਕੰਟਰੌਲ ਕਰਨਾਂ ਹੈ। ਮਨ ਬੱਚੇ ਦੀ ਤਰਾਂ ਸ਼ਰਾਰਤਾਂ ਕਰਦਾ ਹੈ। ਇਸ ਮਨ ਨੂੰ ਆਪ ਨੂੰ ਸਮਝਾਂਉਣਾਂ ਪੈਣਾਂ ਹੈ। ਜੇ ਕੋਈ ਕੁੱਝ ਵੱਧ-ਘੱਟ ਕਹਿੰਦਾ ਹੈ। ਉਸ ਵੱਲ ਧਿਆਨ ਨਹੀਂ ਦੇਣਾਂ ਚਾਹੀਦਾ। ਉਹ ਉਸ ਦਾ ਨੇਚਰ ਹੈ। ਐਸੇ ਬੰਦੇ ਨੂੰ ਅੱਕਲ ਹੀ ਇੰਨੀ ਹੁੰਦੀ ਹੈ। ਆਪਦਾ ਗੁਣ ਨਹੀਂ ਗੁਵਾਉਣਾ ਚਾਹੀਦਾ। ਲੋਕ ਆਪਣੇ ਨਹੀਂ ਹਨ। ਮਨ ਆਪਦਾ ਹੈ। ਧਿਆਨ ਦੇਈਏ। ਮਨ ਨੂੰ ਸਮਝਾਉਣਾਂ ਸੋਖਾ ਹੈ। ਦੂਜਿਆਂ ਦਾ ਹਾਲ ਪੁੱਛਦੇ ਫਿਰਦੇ ਹਾਂ। ਜਿਵੇਂ ਜੇ ਦੂਜੇ ਬਿਮਾਰ ਹੋਏ ਹਨ। ਇਹ ਹਾਲ ਪੁੱਛਣ ਵਾਲੇ ਡਾਕਟਰ ਹੋਣ। ਇਲਾਜ ਕਰ ਦੇਵਾਗਾ। ਜੇ ਕੋਈ ਨਿਰਾਜ਼, ਉਦਾਸ, ਗੁੱਸੇ ਹੁੰਦਾ ਹੈ। ਜੇ ਦੂਜਾ ਬੰਦਾ ਖੁਸ਼ ਨਹੀਂ ਦਿਸਦਾ। ਲੋਕ ਦੂਜਿਆਂ ਨੂੰ ਸਮਝਾਉਣ ਲੱਗ ਜਾਂਦੇ ਹਨ। ਦੂਜੇ ਦੇ ਮਨ ਨੂੰ ਖੁਸ਼ ਕਰਨ ਦੀ ਪੂਰੀ ਵਾਹ ਲਗਾ ਦਿੰਦੇ ਹਨ। ਉਸ ਨੂੰ ਗੁੱਸਾ ਮਾਰਨ ਲਈ ਕਹਿੰਦੇ ਹਨ। ਉਸ ਨੂੰ ਖੁਸ਼ ਕਰਨ ਨੂੰ ਬਾਹਰ ਘੁੰਮਾਉਣ ਲਿਜਾਂਦੇ ਹਨ। ਚੰਗਾ ਭੋਜਨ ਖਾਂਣ ਨੂੰ ਦਿੰਦੇ ਹਨ। ਚੰਗੀਆਂ ਕਹਾਣੀਆਂ ਸਣਾਂਉਂਦੇ ਹਨ। ਉਸ ਨੂੰ ਨਿਰਾਜ਼ਗੀ, ਉਦਾਸੀ, ਗੁੱਸੇ ਨੂੰ ਭੁੱਲ ਜਾਂਣ ਲਈ ਕਹਿੰਦੇ ਹਨ। ਜਦੋਂ ਆਪਦੀ ਬਾਰੀ ਆਉਂਦੀ ਹੈ। ਬੰਦਾ ਕਹਿੰਦਾ ਹੈ, " ਨਿਰਾਜ਼ਗੀ, ਉਦਾਸੀ, ਗੁੱਸੇ ਨੂੰ ਮੈਂ ਨਹੀਂ ਭੁੱਲਦਾ। ਜਿੰਨਾਂ ਚਿਰ ਬਦਲਾ ਨਹੀਂ ਲੈਂਦਾ। ਉਸ ਬੰਦੇ ਨੂੰ ਨਹੀਂ ਛੱਡਦਾ। ਜਿਸ ਨੇ ਦੁੱਖ ਦਿੱਤਾ ਹੈ। ਅੱਗੇ ਨੂੰ ਮੂੰਹ ਪੈ ਜਾਵੇਗਾ। ਮੈਂ ਇੱਟ ਦਾ ਜੁਆਬ ਪੱਥਰ ਨਾਲ ਦੇਣਾਂ ਹੈ। ਤਾਂ ਜਾ ਕੇ ਰੋਟੀ ਖਾਂਣੀ ਹੈ। " ਜਿਸ ਦਿਨ ਆਪਦੇ ਤੇ ਪਹਾੜ ਡਿੱਗਦਾ ਹੈ। ਕੋਈ ਥੱਲਿਉ ਕੱਢਣ ਵਾਲ ਨੇੜੇ ਨਹੀਂ ਹੁੰਦਾ। ਚੰਗੇ ਕੰਮ ਕਰਨੇ ਚਾਹੀਦੇ ਹਨ। ਕਿਸੇ ਨਾਲ ਨਿਰਾਜ਼, ਉਦਾਸ, ਗੁੱਸੇ ਨਹੀਂ ਹੋਣਾਂ। ਬਹਾਦਰ, ਸ਼ਹਿਨਸ਼ੀਲ, ਦਿਆਲੂ, ਇਮਾਨਦਾਰ, ਸ਼ਾਂਤ ਰਹਿੱਣਾਂ ਚਾਹੀਦਾ ਹੈ।
 
 
 

Comments

Popular Posts