ਭਾਗ 16 ਕੀ ਲੋਕ ਸ਼ਹਿਨਸ਼ੀਲ, ਦਿਆਲੂ, ਇਮਾਨਦਾਰ, ਸ਼ਾਂਤ ਹਨ?
ਜਿਥੇ ਬੋਲਣ ਹਾਰੀਏ ਉਥੇ ਚੰਗੀ ਚੁੱਪ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com
ਦੋ ਬੰਦੇ ਗੱਲ ਕਰਦੇ ਹੋਣ। ਇੱਕ ਨੂੰ ਚੁੱਪ ਕਰਨਾਂ ਪੈਂਦਾ ਹੈ। ਜੇ ਦੋਂਨੇ ਇੱਕੋ ਸਮੇਂ ਬੋਲੀ ਜਾਂਣ, ਕਿਸੇ ਦੇ ਕੋਈ ਗੱਲ ਪੱਲੇ ਨਹੀਂ ਪਵੇਗੀ। ਇਕੱਠ ਵਿੱਚ ਵੀ ਬੰਦਾ ਇਕੋ ਬੋਲ ਸਕਦਾ ਹੈ। ਜੇ ਸਾਰੇ ਆਪੋ-ਆਪਣਾਂ ਇਕੋ ਸਮੇਂ ਰਾਗ ਗਾਉਣ ਲੱਗ ਜਾਂਣ, ਕਿਸੇ ਦੀ ਸਮਝ ਨਹੀਂ ਲੱਗੇਗੀ। ਘਰ ਵੀ ਤਾਂ ਕਾਂਮਜਾਬ ਹੁੰਦਾ ਹੈ। ਜੇ ਘਰ ਦੀ ਵਾਂਗਡੋਰ ਇੱਕ ਹੱਥ ਹੁੰਦੀ ਹੈ। ਬਾਕੀਆਂ ਨੂੰ ਉਸ ਦੀ ਸੁਣਨੀ ਵੀ ਪੈਂਦੀ ਹੈ। ਗੱਲ ਮੰਨਣੀ ਵੀ ਪੈਂਦੀ ਹੈ। ਪਰ ਕਈ ਘਰਾਂ ਵਿੱਚ ਬੱਚੇ ਵੱਡਿਆਂ ਦੀ ਗੱਲ ਨਹੀਂ ਸੁਣਦੇ। ਵੱਡੇ ਬੱਚਿਆਂ ਦੀ ਇੱਕ ਨਹੀਂ ਸੁਣਦੇ। ਐਸੇ ਘਰ ਬਹੁਤੀ ਦੇਰ ਨਹੀਂ ਚਲਦੇ। ਧੀ ਮਾਪਿਆਂ ਮੂਹਰੇ ਬੋਲੇ। ਵਿਆਹ ਕਰ ਦੇਣਾਂ ਚਾਹੀਦਾ ਹੈ। ਆਪੇ ਬੇਗਾਨਿਆਂ ਦਾ ਸਿਰ ਖਾਵੇਗੀ। ਬਿਚਾਰੇ ਸੌਹਰੇ ਸਾਰੀ ਉਮਰ ਸਜਾ ਭੁਗਤਣਗੇ। ਪੁੱਤ ਪਿਉ ਮੂਹਰੇ ਬੋਲੇ। ਪਿਉ ਪੁੱਤ ਦੀ ਨਾਂ ਮੰਨੇ। ਸੱਸ ਨੂੰ ਨੂੰਹੁ ਟਿੱਚ ਕਰਕੇ ਨਾਂ ਜਾਂਣੇ। ਨੂੰਹੁ ਨੂੰ ਸੱਸ ਗਾਲ਼ ਬਗੈਰ ਨਾਂ ਬੋਲੇ। ਇਸ ਤੋਂ ਚੰਗਾ ਹੈ। ਅਲੱਗ ਹੋ ਜਾਂਣਾਂ ਚਾਹੀਦਾ ਹੈ। ਜਾਂ ਫਿਰ ਇੱਕ ਦੂਜੇ ਦੀਆਂ ਦਾੜ੍ਹੀਆਂ ਗੁੱਤਾਂ ਪੱਟੀ ਜਾਣ। ਜੇ ਕਿਸੇ ਦੇ ਵਾਲ ਕੱਟੇ ਹਨ। ਫਿਰ ਤਾਂ ਡਾਂਗ ਛਿੱਤਰ ਹੀ ਚੱਲਣਗੇ। ਜਾ ਤਾਂ ਫਿਰ ਮਨ ਨੂੰ ਐਸਾ ਬੱਣਾਂ ਲਿਆ ਜਾਵੇ। ਜਿਥੇ ਬੋਲਣ ਹਾਰੀਏ ਉਥੇ ਚੰਗੀ ਚੁੱਪ। ਸਿਆਣਪ ਇਸੇ ਵਿੱਚ ਹੀ ਹੈ। ਜੇ ਕਿਸੇ ਦੇਸ਼ ਕੌਮ, ਘਰ ਦੀ ਗੱਲ ਚਾਰ ਦਿਵਾਰੀ ਵਿਚੋਂ ਬਾਹਰ ਆ ਜਾਵੇ। ਬਾਹਰ ਦੇ ਲੋਕਾਂ ਲਈ ਉਹ ਤਮਾਂਸ਼ਾ ਬੱਣ ਜਾਂਦੀ ਹੈ।
ਫੇਸਬੁੱਕ ਤੇ ਇਕ ਮੂਵੀ ਲੱਗੀ ਹੋਈ ਸੀ। ਸੱਸ ਨੂੰਹੁ-ਪੁੱਤ ਤਿੰਨੇ, ਦਰਾਂ ਮੂਹਰੇ. ਲੋਕਾਂ ਦੇ ਮੂਹਰੇ ਖੜ੍ਹੇ ਸਨ। ਨੂੰਹੁ ਲੋਕਾਂ ਨੂੰ ਕਹਿ ਰਹੀ ਸੀ, " ਸੱਸ ਮੈਨੂੰ ਗਾਲ਼ਾਂ ਕੱਢਦੀ ਹੈ। " ਸੱਸ ਕਹਿ ਰਹੀ ਸੀ, " ਮੈਂ ਇਹ ਕੁੜੀ ਘਰੇ ਨਹੀਂ ਰੱਖਣੀ। " ਇੱਕ ਅੰਮ੍ਰਿੰਤਧਾਰੀ ਚੋਲੇ ਵਾਲਾ ਅੱਗੇ ਆਇਆ। ਚੋਲੇ ਦੇ ਉਪਰੋ ਦੀ ਸ੍ਰੀ ਸਾਹਿਬ ਪਾਈ ਹੋਈ ਸੀ। ਢਾਈ ਫੁੱਟੀ ਕਿਰਪਾਨ ਹੱਥ ਵਿੱਚ ਫੜੀ ਹੋਈ ਸੀ। ਉਸ ਚਿੱਟੇ ਚੋਲੇ ਵਾਲੇ ਨੇ, ਨੂੰਹੁ ਦਾ ਹੱਥ ਫੜਿਆ ਅੰਦਰ ਲੈ ਗਿਆ। ਨਾਲੇ ਉਹ ਕਹਿੰਦਾ, " ਚੱਲ ਕੁੜੀਏ ਘਰ ਦੇ ਅੰਦਰ। ਹੁਣ ਦੇਖਦਾਂ ਕਿਹੜਾ ਘਰੋਂ ਬਾਹਰ ਕੱਢਦਾ ਹੈ?" ਉਸ ਘਰ ਦਾ ਕੋਈ ਮਰਦ ਚੱਜ ਦਾ ਨਹੀਂ ਸੀ। ਸੱਸ ਦੇ ਪੁੱਤ ਵਿੱਚ ਦਮ ਨਹੀਂ ਸੀ। ਪਹਿਲਾ ਦੋਸ਼ ਪਤਨੀ ਤੇ ਮਾਂ ਘਰੋਂ ਬਾਹਰ ਲੋਕਾਂ ਦੀ ਸੱਥ ਵਿੱਚ ਤਮਾਂਸ਼ਾ ਬੱਣੀਆਂ ਖੜ੍ਹੀਆਂ ਸਨ। ਦੂਜੀ ਗੱਲ ਕੋਈ ਬੇਗੈਨਾਂ ਮਰਦ ਉਸ ਦੀ ਪਤਨੀ ਦੀ ਬਾਂਹ ਫੜ ਕੇ ਲੈ ਗਿਆ। ਉਹ ਨੀਜੀ ਘਰ ਦੇ ਮਾਮਲੇ ਵਿੱਚ ਤੀਜੇ ਬੰਦੇ ਨੂੰ ਦਖ਼ਲ ਦਿੰਦਾ ਦੇਖ਼ ਰਿਹਾ ਸੀ। ਚੋਲੇ ਵਾਲੇ ਦੀ ਤਾਂ ਮੱਤ ਮਾਰੀ ਲੱਗਦੀ ਸੀ। ਮਹੱਲੇ ਦੇ ਲੋਕਾਂ ਮੂਹਰੇ, ਕਿਸੇ ਦੀ ਨੂੰਹੁ-ਧੀ ਦਾ ਹੱਥ ਫੜਨਾਂ। ਦੂਜੇ ਦੇ ਘਰ ਵਿੱਚ ਦਖ਼ਲ ਦੇਣਾਂ। ਜੁੱਤੀਆਂ ਖਾਂਣ ਵਾਲੀ ਗੱਲ ਹੈ। ਕਿਸੇ ਦੂਜੇ ਬੰਦੇ ਨੂੰ ਪਤਾ ਨਹੀਂ ਹੁੰਦਾ। ਕਿਹਦੇ ਨਾਲ ਕੀ ਕੁੱਤੇ-ਖਾਂਣੀ ਹੁੰਦੀ ਹੈ? ਸੱਸ-ਨੂੰਹੁ, ਸੌਹੁਰਾ, ਪਤੀ-ਪਤਨੀ, ਬੱਚੇ, ਰਿਸ਼ਤੇਦਾਰ, ਸਮਾਜ ਦੇ ਲੋਕ ਇੱਕ ਦੂਜੇ ਨਾਲੋਂ ਘੱਟ ਨਹੀਂ ਹੁੰਦੇ। ਇਹ ਤਾਂ ਉਹੀ ਜਾਂਣਦਾ ਹੈ। ਜੋ ਝੱਲਦਾ ਹੈ। ਦੁਨੀਆਂ ਬਹੁਤ ਚਲਾਕ ਹੈ। ਲੋਕ ਕਰਦੇ ਕੁੱਝ ਹੋਰ ਹਨ। ਦਸਦੇ ਹੋਰ ਹਨ। ਹਰ ਕੋਈ ਚਲਾਕ ਬੱਣਦਾ ਹੈ। ਲੋਕ ਦੂਜੇ ਨੂੰ ਬੁੱਧੂ ਸਮਝਦੇ ਹਨ। ਇਸ ਲਈ ਅੱਖਾਂ ਤੇ ਕੰਨ ਬੰਦ ਰੱਖੀਏ। ਕਿਸੇ ਦੇ ਕੰਮਾਂ ਵਿੱਚ ਦਖ਼ਲ ਅੰਨਦਾਜ਼ੀ ਨਾਂ ਹੀ ਕੀਤੀ ਜਾਵੇ। ਇਸੇ ਵਿੱਚ ਭਲਮਾਣਸੀ ਹੈ। ਅਗਲਾ ਦਿਨੇ ਤਾਰੇ ਦਿਖਾ ਸਕਦਾ ਹੈ। ਪਤਾ ਉਸੇ ਨੂੰ ਲੱਗਦਾ ਹੈ। ਕਿ ਕੀ ਬੀਤਦੀ ਹੈ?
ਫਰੀਦਾ ਇਹੁ ਤਨੁ ਭਉਕਣਾ ਨਿਤ ਨਿਤ ਦੁਖੀਐ ਕਉਣੁ ॥ ਸੇਖ਼ ਫਰੀਦ ਭਗਤ ਜੀ ਲਿਖ ਰਹੇ ਹਨ। ਇਹ ਸਰੀਰ ਨੂੰ ਬਹੁਤ ਤਰਾਂ ਦੇ ਝੇੜੇ, ਲੜਾਈ ਦੀਆਂ ਬਾਤਾਂ ਦੁੱਖੀ ਕਰਨ ਲੱਗਦੀਆਂ ਹਨ। ਸਰੀਰ ਦੀਆਂ ਮਨ ਮਰਜੀਆਂ, ਲੋੜਾ ਬਹੁਤ ਹਨ। ਇਹ ਸ਼ਾਤ ਨਹੀਂ ਹੁੰਦਾ। ਹਰ ਰੋਜ਼ ਇਸ ਤੋਂ ਤੰਗ, ਦੁੱਖੀ ਕੌਣ ਹੋਵੇ? ਕੰਨੀ ਬੁਜੇ ਦੇ ਰਹਾਂ ਕਿਤੀ ਵਗੈ ਪਉਣੁ ॥88॥ ਕੰਨਾਂ ਵਿੱਚ ਰੂਹ ਦੇ ਰੱਖਾਂ। ਜੈਸੀ ਵੀ ਜਿੰਨੇ ਵੀ ਹਵਾ ਚਲਦੀ ਰਹੇ। ਕੰਨਾਂ ਨੂੰ ਭਿੰਣਕ ਨਹੀਂ ਪਵੇਗੀ। ਬੰਦ ਕੰਨ ਹੋਣ ਕੁੱਝ ਸੁਣੇਗਾ ਨਹੀਂ।
ਇਸ ਦੁਨੀਆਂ ਤੇ ਜਿਵੇਂ ਜੋ ਹੁੰਦਾ ਹੈ। ਹੋਈ ਜਾਂਣ ਦੇਵੇ। ਇਹ ਦੁਨੀਆਂ ਇਸੇ ਤਰਾਂ ਚੱਲਣੀ ਹੈ। ਕੋਈ ਕਿਸੇ ਦੇ ਸਮਝਾਏ ਸਮਝਦਾ ਨਹੀਂ ਹੈ। ਕਿਸੇ ਨੂੰ ਵੱਡੇ ਛੋਟੇ ਦਾ ਲਿਹਾਜ ਨਹੀਂ ਹੈ। ਤੂੰ-ਤੂੰ, ਮੈਂ-ਮੈਂ ਕਰਨ ਦਾ ਕੋਈ ਫੈਇਦਾ ਨਹੀਂ ਹੁੰਦਾ ਹੈ। ਚੰਦ ਤੇ ਥੁਕਣ ਨਾਲ ਥੁੱਕ ਆਪਦੇ ਹੀ ਮੂੰਹ ਉਤੇ ਪੈਂਦਾ ਹੈ। ਬੰਦਾ ਛੋਟਾ, ਵੱਡਾ, ਅਮੀਰ, ਗਰੀਬ, ਰਾਜਾ ਕਲੰਕੀ ਹੋਵੇ। ਕੋਈ ਵੀ ਸਥਿਰ ਇਕੋ ਥਾਂ ਤੇ ਨਹੀਂ ਰਹਿੰਦਾ। ਸਮੇਂ ਨਾਲ ਬਦਲਦਾ ਰਹਿੰਦਾ ਹੈ। ਰੱਬ ਗੁੱਡੀ ਚੜ੍ਹਾ ਕੇ, ਪਤੰਗ ਵਿਚਕਾਰੋਂ ਕੱਟ ਦਿੰਦਾ ਹੈ। ਰਾਜੇ ਨੂੰ ਅੱਖ ਝੱਪਕੇ ਨਾਲ ਮਿੱਟੀ ਰੋਲ ਦਿੰਦਾ ਹੈ। ਗਰੀਬ ਨੂੰ ਮਹਿਲ ਦੇ ਦਿੰਦਾ ਹੈ। ਉਸ ਦੀ ਰਜਾ ਦਾ ਕੁੱਝ ਪਤਾ ਨਹੀਂ। ਕਿਸੇ ਨਾਲ ਕਦੋਂ ਕੀ ਹੋ ਜਾਵੇ?
ਕਿਸੇ ਨੂੰ ਵੀ ਮਾੜੇ ਸ਼ਬਦ ਨਹੀਂ ਬੋਲਣੇ ਚਾਹੀਦੇ। ਸਬ ਦੇ ਅੰਦਰ ਦਿਲ ਹੈ। ਜੋ ਅਪਮਾਨ ਨਹੀਂ ਝੱਲਦਾ। ਬਦਲਾ ਲੈਣ ਦੀ ਕੋਸ਼ਸ਼ ਵਿੱਚ ਰਹਿੰਦਾ ਹੈ। ਚੰਗਾ ਇਸ ਵਿੱਚ ਹੈ। ਕਿਸੇ ਵਿੱਚ ਦੋਸ਼ ਕੱਢਣ ਨਾਲੋ, ਆਪਦੇ ਕਰਮਾਂ ਨਾਲ ਨਿਬੜੋ। ਇਹ ਸਬ ਕੁੱਝ ਚੰਗਾ-ਮਾੜਾ ਜੀਵਨ ਵਿੱਚ ਹੋਣਾਂ ਹੀ ਹੋਣਾ ਹੈ। ਅਸੀਂ ਸਬ ਦੂਜੇ ਵਿੱਚ ਨੁਕਸ ਕੱਢਣ ਤੁਰ ਪੈਂਦੇ ਹਾਂ। ਆਪਦੇ ਜੀਵਨ ਵਿੱਚ ਨਹੀਂ ਦੇਖਦੇ। ਅਸੀਂ ਆਪ ਸਮਾਜ ਸੁਧਾਰਨ ਵਿੱਚ ਕੀ ਕਰ ਰਹੇ ਹਾਂ? ਦੂਜੇ ਵਿੱਚ ਹੀ ਕਸੂਰ ਦਿਸਦਾ ਹੈ। ਆਪਦੇ ਘਟੀਆ ਕੰਮ ਔਗੁਣ ਵੀ ਨਹੀਂ ਦਿਸਦੇ ਹੁੰਦੇ। ਆਪ ਨੂੰ ਹਰ ਕੋਈ ਚੰਗਾ, ਤਾਕਤਬਾਰ, ਵਫ਼ਾਦਾਰ, ਸ਼ਹਿਨਸ਼ੀਲ, ਦਿਆਲੂ, ਇਮਾਨਦਾਰ, ਸ਼ਾਂਤ ਕਹਿੰਦਾ ਹੈ। ਜੇ ਹਰ ਬੰਦਾ ਆਪ ਨੂੰ ਐਸਾ ਮੰਨਦਾ ਹੈ। ਦੁਨੀਆਂ ਦੇ ਚਾਰੇ ਪਾਸੇ ਈਰਖ਼ਾ, ਨਫ਼ਰਤ, ਨੀਚਾ ਦਿਖ਼ਾਉਣ ਦੀ ਮੱਤ ਕਿਸ ਦੀ ਕੰਮ ਕਰ ਰਹੀ ਹੈ? ਸਾਰਾ ਸਮਾਜ ਹੀ ਐਸਾ ਹੈ। ਜਿਸ ਦਾ ਜੋਰ ਹੁੰਦਾ ਹੈ। ਉਹ ਮਾੜੇ ਉਤੇ ਅਜਮਾਉਂਦਾ ਹੁੰਦਾ ਹੈ। ਸਮਾਜ ਦੇ ਲੋਕਾਂ ਨੂੰ ਚਾਹੀਦਾ ਹੈ। ਜਦੋਂ ਵੀ ਮੌਕਾ ਹੱਥ ਵਿੱਚ ਹੋਵੇ। ਆਪਦੀ ਤਾਕਤ ਤਾਂ ਦਿਖਾ ਦੇਣ। ਪਰ ਹਰ ਬੰਦੇ ਨੂੰ ਪਤਾ ਹੋਣਾਂ ਚਾਹੀਦਾ ਹੈ। ਕਿਹੜੀਆਂ ਸ਼ਕਤੀਆਂ ਮੇਰੇ ਵਿੱਚ ਹਨ? ਇਸ ਦੇ ਕੀ ਲਾਭ ਹਨ? ਸ਼ਕਤੀਆਂ ਕਿਥੇ ਵਰਤਣੀਆਂ ਹਨ? ਸ਼ਕਤੀ ਨੂੰ ਇਕੱਠੀ ਕਰੀਏ। ਲੋੜ ਪੈਣ ਤੇ ਵਰਤੀਏ। ਹਰ ਕੰਮ ਆਪ ਤੋਂ ਸ਼ੁਰੂ ਕਰੀਏ। ਆਪਦੇ ਕੰਮ ਆਪ ਕਰੀਏ। ਦੂਜਾ ਬੰਦਾ ਕਿਸੇ ਲਈ ਬਹੁਤਾ ਕੁੱਝ ਨਹੀਂ ਕਰ ਸਕਦਾ। ਕਿਸੇ ਤੋਂ ਕੁੱਤੇ ਝਾਕ ਨਾ ਹੀ ਰੱਖੀਏ। ਹਰ ਬੰਦਾ ਆਪਦੀ ਜੁੰਮੇਬਾਰੀ ਚੱਕੇ। ਕੋਈ ਭੁੱਖਾ, ਨੰਗਾ ਨਹੀਂ ਮਰ ਸਕਦਾ। ਅਸਲ ਜਿੰਦਗੀ ਜਿਉਣੀ ਸਿੱਖੀਏ। ਹੋਰਾਂ ਤੋਂ ਆਸ ਛੱਡ ਦੇਈਏ। ਚੰਗੇ ਕੰਮ ਕਰੀਏ। ਕਿਸੇ ਦਾ ਮਾੜਾ ਨਾ ਤੱਕੀਏ। ਹਵਾ ਵਿੱਚ ਗੱਲਾਂ ਕਰਨ ਦਾ ਕੋਈ ਫ਼ੈਇਦਾ ਨਹੀਂ ਹੈ।
ਸੰਤੁ ਮਿਲੈ, ਕਿਛੁ ਸੁਨੀਐ ਕਹੀਐ॥ ਜਦੋਂ ਕੋਈ ਗੁਣਾਂ ਵਾਲਾ ਬੰਦਾ ਮਿਲੇ, ਉਸ ਨਾਲ ਬਿਚਾਰ ਵਟਾਦਰਾਂ ਸਲਾਅ, ਗੱਲ-ਬਾਤ ਕਰਨੀ ਚਾਹੀਦੀ ਹੈ। ਮਿਲੈ ਅਸੰਤੁ, ਮਸਟਿ ਕਰਿ ਰਹੀਐ॥ ੧॥ ਜੇ ਕੋਈ ਉਹ ਮਿਲ ਜਾਵੇ, ਜੋ ਬੇਅਕਲ ਹੋਵੇ। ਕੁੱਝ ਕਰਨ ਜੋਗਾ ਨਹੀਂ ਹੈ। ਤਾਂ ਚੁੱਪ ਹੋ ਜਾਂਣਾ ਚਾਹੀਦਾ ਹੈ। ਬਾਬਾ, ਬੋਲਨਾ ਕਿਆ ਕਹੀਐ॥ ਬਾਬਾ ਕੈਸੀ ਬਾਤ ਕਰਨੀ ਚਾਹੀਦੀ ਹੈ? ਕੀ ਕਿਹਾ ਜਾਵੇ? ਜੈਸੇ ਰਾਮ ਨਾਮ ਰਵਿ ਰਹੀਐ॥ ੧॥ ਰਹਾਉ॥ ਜਿਸ ਨਾਲ ਰੱਬ ਵਿੱਚ ਸੁਰਤ ਜੋੜੀ ਜਾਵੇ। ਸੰਤਨ ਸਿਉ ਬੋਲੇ ਉਪਕਾਰੀ॥ ਗੁਣਾਂ ਵਾਲੇ ਨਾਲ ਗੱਲਾਂ ਕਰਕੇ ਫੈਇਦਾ ਹੁੰਦਾ ਹੈ। ਕੋਈ ਚੰਗੀ ਗੱਲ ਹਾਂਸਲ ਹੁੰਦੀ ਹੈ। ਮੂਰਖ ਸਿਉ ਬੋਲੇ ਝਖ ਮਾਰੀ॥ ੨॥ ਪਾਗਲ, ਬੇਸਮਝ ਬੰਦੇ ਨਾਲ ਗੱਲ ਕਰਨੀ ਬੇਕਾਰ ਹੈ। ਜੋ ਸਾਬਣ ਦੀ ਝੱਗ ਵਾਂਗ ਹੋਵੇਗੀ। ਕਿਸੇ ਕੰਮ ਵਾਲੀ ਬਾਤ ਨਹੀਂ ਹੋਵੇਗੀ। ਬੋਲਤ ਬੋਲਤ ਬਢਹਿ ਬਿਕਾਰਾ॥ ਵਾਧੂ ਦੀਆਂ ਫਾਲਤੂ ਗੱਲਾਂ ਬੋਲਣ ਨਾਲ ਝੱਜਟ ਖੜ੍ਹੇ ਹੁੰਦੇ ਹਨ। ਜੋ ਕਿਸੇ ਕੰਮ ਨਹੀਂ ਹਨ। ਬਿਨੁ ਬੋਲੇ, ਕਿਆ ਕਰਹਿ ਬਿਚਾਰਾ॥ ੩॥ ਗੱਲਾਂ ਤਾਂ ਕਰਨੀਆਂ ਹੀ ਪੈਂਦੀਆਂ ਹਨ। ਬਗੈਰ ਗੱਲ ਸਾਝੀਂ ਕਰਨ ਤੋਂ ਬਿਨਾਂ ਕੋਈ ਸਾਝ ਦੀ ਗੱਲ ਨਹੀਂ ਕੀਤੀ ਜਾ ਸਕਦੀ। ਗੱਲਾਂ ਬਾਤਾਂ ਦੀ ਬਿਚਾਰ ਬਹੁਤ ਜਰੂਰੀ ਹੈ। ਕਹੁ ਕਬੀਰ ਛੂਛਾ ਘਟੁ ਬੋਲੈ॥ ਕਬੀਰ ਭਗਤ ਜੀ ਲਿਖ ਰਹੇ ਹਨ। ਜਿਸ ਕੋਲ ਗੁਣ ਨਹੀਂ ਹਨ। ਉਸ ਨੂੰ ਥੋੜਾ ਬੋਲਣਾਂ ਚਾਹੀਦਾ ਹੈ। ਭਰਿਆ ਹੋਇ ਸੁ ਕਬਹੁ ਨ ਡੋਲੈ॥ ੪॥ ਗੁਣਾਂ ਵਾਲਾ ਬੰਦਾ ਅਡੋਲ ਹੁੰਦਾ ਹੈ। ਉਸ ਕੋਲ ਗੁਣ ਹੋਣ ਕਰਕੇ, ਹਰ ਕੰਮ ਕਰਨ ਦੀ ਸ਼ਕਤੀ ਹੁੰਦੀ ਹੈ। ਭਰੇ ਘੜੇ ਵਾਂਗ ਹਿਲਦਾ ਨਹੀਂ ਹੈ।

Comments
Post a Comment