Siri Guru Sranth Sahib 343 of 1430
ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੩੪੩ Page 343 of 1430
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ 
satwinder_7@hotmail.com  
Top of Form
Bottom of Form
15703 ਬਾਵਨ ਅਖਰ ਜੋਰੇ ਆਨਿ ॥
Baavan Akhar Jorae Aan ||
बावन अखर जोरे आनि ॥
ਬਵੰਜਾ ਅੱਖਰ ਵਰਤ ਕੇ, ਪੁਸਤਕਾਂ ਲਿਖ ਦਿੱਤੀਆਂ ਹਨ ॥
The fifty-two letters have been joined together.
15704
ਸਕਿਆ ਨ ਅਖਰੁ ਏਕੁ ਪਛਾਨਿ ॥
Sakiaa N Akhar Eaek Pashhaan ||
सकिआ न अखरु एकु पछानि ॥
ਬੰਦਾ ਇੱਕ ਅੱਖਰ ਪ੍ਰਭੂ ਨੂੰ ਨਹੀਂ ਪਛਾਣ ਸਕਿਆ ਹੈ ॥
But people cannot recognize the One Word of God.
15705
ਸਤ ਕਾ ਸਬਦੁ ਕਬੀਰਾ ਕਹੈ ॥
Sath Kaa Sabadh Kabeeraa Kehai ||
सत का सबदु कबीरा कहै ॥
ਭਗਤ ਕਬੀਰ ਜੀ ਸੱਚੇ ਅੱਖਰਾਂ ਦੇ ਰਾਹੀਂ ਪ੍ਰਭੂ ਦੀ ਸਿਫ਼ਤ-ਸਾਲਾਹ ਆਖ ਰਹੇ ਹਨ
Kabeer speaks the Shabad, the Word of Truth.
15706
ਪੰਡਿਤ ਹੋਇ ਸੁ ਅਨਭੈ ਰਹੈ ॥
Panddith Hoe S Anabhai Rehai ||
पंडित होइ सु अनभै रहै ॥
ਉਹੀ ਹੈ ਪੰਡਿਤ, ਤੇ, ਉਹ ਗਿਆਨ-ਅਵਸਥਾ ਵਿਚ ਟਿਕਿਆ ਰਹਿੰਦਾ ਹੈ ॥
One who is a Pandit, a religious scholar, must remain fearless.
15707
ਪੰਡਿਤ ਲੋਗਹ ਕਉ ਬਿਉਹਾਰ ॥
Panddith Logeh Ko Biouhaar ||
पंडित लोगह कउ बिउहार ॥
ਪੰਡਤ ਲੋਕਾਂ ਨੂੰ ਤਾਂ ਇਹ ਕਿੱਤਾ ਲੱਭਾ ਹੋਇਆ ਹੈ। ਅੱਖਰ ਜੋੜ ਕੇ ਹੋਰਨਾਂ ਨੂੰ ਸੁਣਾ ਦਿੰਦੇ ਹਨ
It is the business of the scholarly person to join letters.
15708
ਗਿਆਨਵੰਤ ਕਉ ਤਤੁ ਬੀਚਾਰ ॥
Giaanavanth Ko Thath Beechaar ||
गिआनवंत कउ ततु बीचार ॥
ਗਿਆਨਵਾਨ ਲੋਕਾਂ ਲਈ ਇਹ ਅੱਖਰ ਤੱਤ ਦੇ ਵਿਚਾਰਨ ਦਾ ਵਸੀਲਾ ਹਨ
The spiritual person contemplates the essence of reality.
15709
ਜਾ ਕੈ ਜੀਅ ਜੈਸੀ ਬੁਧਿ ਹੋਈ ॥
Jaa Kai Jeea Jaisee Budhh Hoee ||
ਜਿਸ ਬੰਦੇ ਦੇ ਅੰਦਰ ਜਿਹੋ ਜਿਹੀ ਅਕਲ ਹੁੰਦੀ ਹੈ ॥
जा कै जीअ जैसी बुधि होई ॥
According to the wisdom within the mind,
15710
ਕਹਿ ਕਬੀਰ ਜਾਨੈਗਾ ਸੋਈ ॥੪੫॥
Kehi Kabeer Jaanaigaa Soee ||45||
कहि कबीर जानैगा सोई ॥४५॥
ਭਗਤ ਕਬੀਰ ਜੀ ਆਖ ਰਹੇ ਹਨ। ਇੰਨਾਂ ਅੱਖਰਾਂ ਨੂੰ ਉਹੀ ਕੁਝ ਸਮਝੇਗਾ ||45||
Says Kabeer, so does one come to understand. ||45||
15711
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
सतिगुर प्रसादि ॥
ਰੱਬ ਇੱਕ ਹੈ। ਉਸ ਦਾ ਨਾਮ ਸੱਚ ਹੈ। ਦੁਨੀਆਂ ਦਾ ਸਬ ਕੁੱਝ ਮਾਲਕ ਆਪ ਕਰਦਾ ਹੈ। ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਰੱਬ ਜੀ ਤੇ ਸਤਿਗੁਰੂ ਜੀ ਇੱਕ ਤਾਕਤ ਹੈ 
One Universal Creator God. By The Grace Of The True Guru:
15712
ਰਾਗੁ ਗਉੜੀ ਥਿਤੀ ਕਬੀਰ ਜੀ ਕੀ ॥
Raag Gourree Thhithanee Kabeer Jee Kanee ||
रागु गउड़ी थित‍ी कबीर जी क‍ी ॥
ਰਾਗੁ ਗਉੜੀ ਥਿਤੀ ਕਬੀਰ ਜੀ ਦੀ ਬਾਣੀ ਹੈ ॥
ਪੂਰਨਮਾਸ਼ੀ ਤੋਂ ਅਗਾਂਹ ਏਕਮ ਤੋਂ ਲੈ ਕੇ 15 ਦਿਨ ਮੱਸਿਆ ਤੱਕ ਇਹੀ ਦਿਨ ਥਿੱਤਾਂ ਹਨ ॥
Raag Gauree, T'hitee ~ The Lunar Days Of Kabeer Jee:
15713
ਸਲੋਕੁ ॥
Salok ||
सलोकु ॥
ਸਲੋਕੁ ॥
Shalok

15714
ਪੰਦ੍ਰਹ ਥਿਤੀ ਸਾਤ ਵਾਰ ॥
Pandhreh Thhithanee Saath Vaar ||
पंद्रह थित‍ी सात वार ॥
ਭਰਮੀ ਲੋਕ ਤਾਂ ਵਰਤ ਰੱਖ ਕੇ, ਪੰਦਰਾਂ ਥਿੱਤਾਂ ਹਫ਼ਤੇ ਦੇ ਦਿਨ ਸੱਤ ਵਾਰ ਮਨਾਂਉਂਦੇ ਹਨ ॥
There are fifteen lunar days, and seven days of the week.
15715
ਕਹਿ ਕਬੀਰ ਉਰਵਾਰ ਨ ਪਾਰ ॥
Kehi Kabeer Ouravaar N Paar ||
कहि कबीर उरवार न पार ॥
ਭਗਤ ਕਬੀਰ ਜੀ ਆਖ ਰਹੇ ਹਨ। ਪ੍ਰਭੂ ਦਾ ਉਰਲਾ ਬੰਨਾ ਤੇ ਪਾਰਲਾ ਬੰਨਾ ਨਹੀਂ ਦਿੱਸਦਾ ਹੈ, ਜੋ ਰੱਬ ਬੇਅੰਤ ਹੈ ॥
Says Kabeer, it is neither here nor there.
15716
ਸਾਧਿਕ ਸਿਧ ਲਖੈ ਜਉ ਭੇਉ ॥
Saadhhik Sidhh Lakhai Jo Bhaeo ||
साधिक सिध लखै जउ भेउ ॥
ਹੈ। ਸਿਫ਼ਤ-ਸਾਲਾਹ ਦਾ ਸਾਧਨ ਕਰਨ ਵਾਲਾ ਜੋ ਵੀ ਮਨੁੱਖ ਉਸ ਪ੍ਰਭੂ ਦਾ ਭੇਤ ਪਾ ਲੈਂਦਾ ਹੈ
When the Siddhas and seekers come to know the Lord's mystery
15717
ਆਪੇ ਕਰਤਾ ਆਪੇ ਦੇਉ ॥੧॥
Aapae Karathaa Aapae Dhaeo ||1||
आपे करता आपे देउ ॥१॥
ਪ੍ਰਭੂ ਆਪ ਹੀ ਦੁਨੀਆਂ ਚਲਾਉਣ, ਦੇਣ, ਪਾਲਣ ਵਾਲਾ ਪ੍ਰਕਾਸ਼-ਸਰੂਪ ਆਪ ਹੀ ਆਪ ਹਰ ਥਾਂ ਦਿਸਦਾ ਹੈ ||1||
They themselves become the Creator; they themselves become the Divine Lord. ||1||
15718
ਥਿਤੀ ॥
Thhithanee ||
थिती ॥
ਥਿਤੀ ਦਿਨ ॥
T'hitee:
15719
ਅੰਮਾਵਸ ਮਹਿ ਆਸ ਨਿਵਾਰਹੁ ॥
Anmaavas Mehi Aas Nivaarahu ||
अमावस महि आस निवारहु ॥
ਮੱਸਿਆ ਵਾਲੇ ਦਿਨ ਵਰਤ-ਇਸ਼ਨਾਨ ਤੇ ਹੋਰ ਹੋਰ ਆਸਾਂ ਦੂਰ ਕਰੋ ॥
On the day of the new moon, give up your hopes.
15720
ਅੰਤਰਜਾਮੀ ਰਾਮੁ ਸਮਾਰਹੁ ॥
Antharajaamee Raam Samaarahu ||
अंतरजामी रामु समारहु ॥
ਮਨ ਦੀਆਂ ਦੀ ਜਾਣਨ ਵਾਲੇ, ਪ੍ਰਭੂ ਨੂੰ ਹਿਰਦੇ ਵਿਚ ਵਸਾਵੋ ॥
Remember the Lord, the Inner-knower, the Searcher of hearts.
15721
ਜੀਵਤ ਪਾਵਹੁ ਮੋਖ ਦੁਆਰ ॥
Jeevath Paavahu Mokh Dhuaar ||
जीवत पावहु मोख दुआर ॥
ਜਿਉਂਦੇ ਹੀ ਰੱਬ ਦਾ ਘਰ ਦਰ ਮਿਲ ਜਾਵੇਗਾ, ਸਿਮਰਨ ਕਰਕੇ ਇਸੇ ਜਨਮ ਵਿਚ ਵਿਕਾਰਾਂ ਦੁੱਖਾਂ ਅਤੇ ਭਰਮਾਂ-ਵਹਿਮਾਂ ਤੋਂ ਮੁਕਤੀ ਹਾਸਲ ਕਰ ਲਵੋਗੇ
You shall attain the Gate of Liberation while yet alive.
15722
ਅਨਭਉ ਸਬਦੁ ਤਤੁ ਨਿਜੁ ਸਾਰ ॥੧॥
Anabho Sabadh Thath Nij Saar ||1||
अनभउ सबदु ततु निजु सार ॥१॥
ਸਤਿਗੁਰੂ ਦਾ ਸਹੀਂ ਬਗੈਰ ਡਰ ਤੋਂ ਪ੍ਰਗਟ ਕਰਨ ਵਾਲਾ ਸ਼ਬਦ ਆਪਣੇ ਆਪ ਮਨ ਅੰਦਰੋਂ ਫੁਟੇਗਾ
You shall come to know the Shabad, the Word of the Fearless Lord, and the essence of your own inner being. ||1||
15723
ਚਰਨ ਕਮਲ ਗੋਬਿੰਦ ਰੰਗੁ ਲਾਗਾ ॥
Charan Kamal Gobindh Rang Laagaa ||
चरन कमल गोबिंद रंगु लागा ॥
ਜਿਸ ਮਨੁੱਖ ਨੂੰ ਪਿਆਰੇ ਗੋਬਿੰਦ ਦੇ ਸੁਹਣੇ ਚਰਨਾਂ ਵਾਰਗਾ ਗੁਣ ਆ ਜਾਂਦਾ ਹੈ। ਭਾਵ ਗੋਬਿੰਦ ਦੇ ਹੀ ਰਸਤੇ ਚਲਣ ਦਾ ਰੰਗ ਲੱਗ ਜਾਂਦਾ ਹੈ, ਗੁਰੂ ਦੀ ਕਿਰਪਾ ਨਾਲ ਉਸ ਦਾ ਮਨ ਗੁਰੂ ਵਰਗਾ ਪਵਿੱਤਰ ਹੋ ਜਾਂਦਾ ਹੈ
One who enshrines love for the Lotus Feet of the Lord of the Universe
15724
ਸੰਤ ਪ੍ਰਸਾਦਿ ਭਏ ਮਨ ਨਿਰਮਲ ਹਰਿ ਕੀਰਤਨ ਮਹਿ ਅਨਦਿਨੁ ਜਾਗਾ ॥੧॥ ਰਹਾਉ ॥
Santh Prasaadh Bheae Man Niramal Har Keerathan Mehi Anadhin Jaagaa ||1|| Rehaao ||
संत प्रसादि भए मन निरमल हरि कीरतन महि अनदिनु जागा ॥१॥ रहाउ ॥
ਰੱਬ ਦੀ ਸਿਫ਼ਤ-ਸਾਲਾਹ ਵਿਚ ਜੁੜ ਕੇ ਉਹ ਮਨੁੱਖ ਵਿਕਾਰਾਂ ਵਲੋਂ ਹਰ ਵੇਲੇ ਸੁਚੇਤ ਰਹਿੰਦਾ ਹੈ ॥1ਰਹਾਉ ॥
By the Grace of the Saints, her mind becomes pure; night and day, she remains awake and aware, singing the Kirtan of the Lord's Praises. ||1||Pause||
15725
ਪਰਿਵਾ ਪ੍ਰੀਤਮ ਕਰਹੁ ਬੀਚਾਰ ॥
Parivaa Preetham Karahu Beechaar ||
परिवा प्रीतम करहु बीचार ॥
ਮੱਸਿਆ ਪਿਛੋਂ ਅੱਗਲੇ ਦਿਨ ਚੰਦਰਮਾ ਦਾ ਪਹਿਲਾ ਦਿਨ ਏਕਮ ਥਿੱਤ ਇੱਕ ਰੱਬ ਬੇਅੰਤ ਹੈ। ਉਸ ਪਿਆਰੇ ਦੇ ਗੁਣਾਂ ਦਾ ਵਿਚਾਰ ਕਰੋ
On the first day of the lunar cycle, contemplate the Beloved Lord.
15726
ਘਟ ਮਹਿ ਖੇਲੈ ਅਘਟ ਅਪਾਰ ॥
Ghatt Mehi Khaelai Aghatt Apaar ||
घट महि खेलै अघट अपार ॥
ਰੱਬ ਸਰੀਰਾਂ ਦੀ ਕੈਦ ਵਿਚ ਨਹੀਂ ਆਉਂਦਾ, ਹਰੇਕ ਸਰੀਰ ਵਿਚ ਖੇਡ ਰਿਹਾ ਹੈ ॥
He is playing within the heart; He has no body - He is Infinite.
15727
ਕਾਲ ਕਲਪਨਾ ਕਦੇ ਨ ਖਾਇ ॥
Kaal Kalapanaa Kadhae N Khaae ||
काल कलपना कदे न खाइ ॥
ਰੱਬ ਦੇ ਪਿਆਰੇ ਤੇ ਰੱਬ ਨੂੰ ਕਦੇ ਮੌਤ ਦਾ ਡਰ ਨਹੀਂ ਹੁੰਦਾ ॥
The pain of death never consumes that person
15728
ਆਦਿ ਪੁਰਖ ਮਹਿ ਰਹੈ ਸਮਾਇ ॥੨॥
Aadh Purakh Mehi Rehai Samaae ||2||
आदि पुरख महि रहै समाइ ॥२॥
ਸਦਾ ਸਭ ਦੇ ਸਿਰਜਣ ਵਾਲੇ ਅਕਾਲ ਪੁਰਖ ਵਿਚ ਜੁੜਿਆ ਰਹਿੰਦਾ ਹੈ ||2||
Who remains absorbed in the Primal Lord God. ||2||
15729
ਦੁਤੀਆ ਦੁਹ ਕਰਿ ਜਾਨੈ ਅੰਗ ॥
Dhutheeaa Dhuh Kar Jaanai Ang ||
दुतीआ दुह करि जानै अंग ॥
ਦੂਜੀ ਥਿੱਤ ਦਿਨ ਉਹ ਮਨੁੱਖ ਇਹ ਸਮਝ ਲੈਂਦਾ ਹੈ ਕਿ ਜਗਤ ਨਿਰਾ ਪ੍ਰਕਿਰਤੀ ਨਹੀਂ ਹੈ, ਉਹ ਇਸ ਸੰਸਾਰ ਦੇ ਦੋ ਅੰਗ ਸਮਝਦਾ ਹੈ
On the second day of the lunar cycle, know that there are two beings within the fiber of the body.
15730
ਮਾਇਆ ਬ੍ਰਹਮ ਰਮੈ ਸਭ ਸੰਗ ॥
Maaeiaa Breham Ramai Sabh Sang ||
माइआ ब्रहम रमै सभ संग ॥
ਰੱਬ ਇਸ ਮਾਇਆ ਦੇ ਵਿਚ ਹਰੇਕ ਦੇ ਨਾਲ ਵੱਸ ਰਿਹਾ ਹੈ ॥
Maya and God are blended with everything.
15731
ਨਾ ਓਹੁ ਬਢੈ ਨ ਘਟਤਾ ਜਾਇ ॥
Naa Ouhu Badtai N Ghattathaa Jaae ||
ना ओहु बढै न घटता जाइ ॥
ਰੱਬ ਕਦੇ ਵੱਡਾ ਛੋਟਾ ਨਹੀਂ ਹੈ ॥
God does not increase or decrease.
15732
ਅਕੁਲ ਨਿਰੰਜਨ ਏਕੈ ਭਾਇ ॥੩॥
Akul Niranjan Eaekai Bhaae ||3||
अकुल निरंजन एकै भाइ ॥३॥
ਰੱਬ ਮਾਲਕ ਸਦਾ ਇਕੋ ਜਿਹਾ ਰਹਿੰਦਾ ਹੈ, ਉਸ ਦੀ ਕੋਈ ਖ਼ਾਸ ਕੁਲ-ਜਾਤ ਨਹੀਂ ਹੈ ||3||
He is unknowable and immaculate; He does not change. ||3||
15733
ਤ੍ਰਿਤੀਆ ਤੀਨੇ ਸਮ ਕਰਿ ਲਿਆਵੈ ॥
Thritheeaa Theenae Sam Kar Liaavai ||
त्रितीआ तीने सम करि लिआवै ॥
ਤੀਜੇ ਦਿਨ ਤੀਜੀ ਥਿੱਤ ਮਾਇਆ ਦੇ ਤਿੰਨਾਂ ਗੁਣਾਂ ਨੂੰ ਸਹਿਜ ਅਵਸਥਾ ਵਿਚ ਰੱਖਦਾ ਹੈ ਬੰਦਾ ਗੁਣਾਂ ਨੂੰ ਹਾਂਸਲ ਕਰਕੇ ਨਹੀਂ ਡੋਲਦਾ ॥
On the third day of the lunar cycle, one who maintains his equilibrium amidst the three modes
15734
ਆਨਦ ਮੂਲ ਪਰਮ ਪਦੁ ਪਾਵੈ ॥
Aanadh Mool Param Padh Paavai ||
आनद मूल परम पदु पावै ॥
ਤੀਜੇ ਦਿਨ ਤੀਜੀ ਥਿੱਤ ਮਾਇਆ ਦੇ ਤਿੰਨਾਂ ਗੁਣਾਂ ਨੂੰ ਸਹਿਜ ਅਵਸਥਾ ਵਿਚ ਰੱਖਦਾ ਹੈ ਬੰਦਾ ਗੁਣਾਂ ਨੂੰ ਹਾਸਲ ਕਰਕੇ ਨਹੀਂ ਡੋਲਦਾ
Finds the source of ecstasy and the highest status.
15735
ਸਾਧਸੰਗਤਿ ਉਪਜੈ ਬਿਸ੍ਵਾਸ ॥
Saadhhasangath Oupajai Bisvaas ||
साधसंगति उपजै बिस्वास ॥
ਸਤਸੰਗ ਵਿਚ ਰਹਿ ਕੇ ਉਸ ਮਨੁੱਖ ਦੇ ਅੰਦਰ ਇਹ ਯਕੀਨ ਪੈਦਾ ਹੋ ਜਾਂਦਾ ਹੈ ॥
In the Saadh Sangat, the Company of the Holy, faith wells up.
15736
ਬਾਹਰਿ ਭੀਤਰਿ ਸਦਾ ਪ੍ਰਗਾਸ ॥੪॥
Baahar Bheethar Sadhaa Pragaas ||4||
बाहरि भीतरि सदा प्रगास ॥४॥
ਅੰਦਰ ਬਾਹਰ ਹਰ ਥਾਂ ਹਰ ਸਮੇਂ ਪ੍ਰਭੂ ਦਾ ਹੀ ਪ੍ਰਕਾਸ਼ ਹੈ ||4||
Outwardly, and deep within, God's Light is always radiant. ||4||
15737
ਚਉਥਹਿ ਚੰਚਲ ਮਨ ਕਉ ਗਹਹੁ ॥
Chouthhehi Chanchal Man Ko Gehahu ||
चउथहि चंचल मन कउ गहहु ॥
ਚੌਥੀ ਥਿੱਤ ਨੂੰ ਕਿਸੇ ਕਰਮ-ਧਰਮ ਦੇ ਥਾਂ ਇਸ ਚੰਚਲ ਮਨ ਨੂੰ ਪਕੜ ਕੇ ਰੱਖੋ ॥
On the fourth day of the lunar cycle, restrain your fickle mind,
15738
ਕਾਮ ਕ੍ਰੋਧ ਸੰਗਿ ਕਬਹੁ ਨ ਬਹਹੁ ॥
Kaam Krodhh Sang Kabahu N Behahu ||
काम क्रोध संगि कबहु न बहहु ॥
ਕਾਮ ਕ੍ਰੋਧ ਦੀ ਸੰਗਤ ਵਿਚ ਨਹੀਂ ਬੈਠਣਾਂ ॥
And do not ever associate with sexual desire or anger.
15739
ਜਲ ਥਲ ਮਾਹੇ ਆਪਹਿ ਆਪ ॥
Jal Thhal Maahae Aapehi Aap ||
जल थल माहे आपहि आप ॥
ਪ੍ਰਭੂ ਜਲ ਵਿਚ, ਧਰਤੀ ਉੱਤੇ ਹਰ ਥਾਂ ਆਪ ਹੀ ਆਪ ਵਿਆਪਕ ਹੈ ॥
On land and sea, He Himself is in Himself.
15740
ਆਪੈ ਜਪਹੁ ਆਪਨਾ ਜਾਪ ॥੫॥
Aapai Japahu Aapanaa Jaap ||5||
आपै जपहु आपना जाप ॥५॥
ਉਸ ਦੀ ਜੋਤ ਵਿਚ ਜੁੜ ਕੇ ਆਪਣਾ ਆਪੇ ਜਾਪ ਜਪੋ ||5||
He Himself meditates and chants His Chant. ||5||
15741
ਪਾਂਚੈ ਪੰਚ ਤਤ ਬਿਸਥਾਰ ॥
Paanchai Panch Thath Bisathhaar ||
पांचै पंच तत बिसथार ॥
ਪੰਜਵੀਂ ਥਿੱਤ ਨੂੰ ਚੇਤੇ ਕਰਾਂਉਂਦੀ ਹੈ। ਇਹ ਜਗਤ ਪੰਜਾਂ ਤੱਤਾਂ ਤੋਂ ਇਕ ਖੇਲ ਜਿਹਾ ਬਣਿਆ ਹੈ ॥
On the fifth day of the lunar cycle, the five elements expand outward.
15742
ਕਨਿਕ ਕਾਮਿਨੀ ਜੁਗ ਬਿਉਹਾਰ ॥
Kanik Kaaminee Jug Biouhaar ||
कनिक कामिनी जुग बिउहार ॥
ਬੰਦਾ ਧਨ ਤੇ ਇਸਤ੍ਰੀ ਇੰਨਾ ਦੋਹਾਂ ਦੇ ਰੁਝੇਵੇਂ ਵਿਚ ਮਸਤ ਹੋ ਰਿਹਾ ਹੈ ॥
Men are occupied in the pursuit of gold and women.
15743
ਪ੍ਰੇਮ ਸੁਧਾ ਰਸੁ ਪੀਵੈ ਕੋਇ ॥
Praem Sudhhaa Ras Peevai Koe ||
प्रेम सुधा रसु पीवै कोइ ॥
ਕੋਈ ਵਿਰਲਾ ਮਨੁੱਖ ਹੈ ਜੋ ਭਗਵਾਨ ਦੇ ਪ੍ਰੇਮ-ਅੰਮ੍ਰਿਤ ਰਸ ਪੀਂਦਾ ਹੈ ॥
How rare are those who drink in the pure essence of the Lord's Love.
15744
ਜਰਾ ਮਰਣ ਦੁਖੁ ਫੇਰਿ ਨ ਹੋਇ ॥੬॥
Jaraa Maran Dhukh Faer N Hoe ||6||
जरा मरण दुखु फेरि न होइ ॥६॥
ਉਸ ਨੂੰ ਬੁਢੇਪੇ ਅਤੇ ਮੌਤ ਦਾ ਸਹਿਮ ਮੁੜ ਕਦੇ ਨਹੀਂ ਲੱਗਦਾ ||6||
They shall never again suffer the pains of old age and death. ||6||
15745
ਛਠਿ ਖਟੁ ਚਕ੍ਰ ਛਹੂੰ ਦਿਸ ਧਾਇ ॥
Shhath Khatt Chakr Shhehoon Dhis Dhhaae ||
छठि खटु चक्र छहूं दिस धाइ ॥
ਛੇਵੀਂ ਥਿੱਤ ਮਨੁੱਖ ਦੇ ਪੰਜੇ ਗਿਆਨ-ਇੰਦਰੇ ਅਤੇ ਛੇਵਾਂ ਮਨ ਇਹ ਸਾਰਾ ਸਾਥ ਸੰਸਾਰ ਦੇ ਪਦਾਰਥਾਂ ਦੀ ਲਾਲਸਾ ਵਿਚ ਭਟਕਦਾ ਫਿਰਦਾ ਹੈ
On the sixth day of the lunar cycle, the six chakras run in six directions.
15746
ਬਿਨੁ ਪਰਚੈ ਨਹੀ ਥਿਰਾ ਰਹਾਇ ॥
Bin Parachai Nehee Thhiraa Rehaae ||
बिनु परचै नही थिरा रहाइ ॥
ਜਦ ਤਕ ਮਨੁੱਖ ਪ੍ਰਭੂ ਦੀ ਯਾਦ ਵਿਚ ਨਹੀਂ ਜੁੜਦਾ, ਤਦ ਤਕ ਇਹ ਸਾਰਾ ਸਾਥ ਇਸ ਭਟਕਣਾ ਵਿਚੋਂ ਹਟ ਕੇ ਟਿਕਦਾ ਨਹੀਂ ਹੈ।
Without enlightenment, the body does not remain steady.
15747
ਦੁਬਿਧਾ ਮੇਟਿ ਖਿਮਾ ਗਹਿ ਰਹਹੁ ॥
Dhubidhhaa Maett Khimaa Gehi Rehahu ||
दुबिधा मेटि खिमा गहि रहहु ॥
ਭਟਕਣਾ ਮਿਟਾ ਕੇ ਮੁਆਫੀ ਧਾਰਨ ਕਰੋ॥
So erase your duality and hold tight to forgiveness,
15748
ਕਰਮ ਧਰਮ ਕੀ ਸੂਲ ਨ ਸਹਹੁ ॥੭॥
Karam Dhharam Kee Sool N Sehahu ||7||
करम धरम की सूल न सहहु ॥७॥
ਇਹ ਕਰਮਾਂ ਧਰਮਾਂ ਦਾ ਲੰਮਾ ਟੰਟਾ ਜਿਸ ਵਿਚੋਂ ਕੁਝ ਭੀ ਹੱਥ ਨਹੀਂ ਆਉਣਾ ਹੈ ||7||
And you will not have to endure the torture of karma or religious rituals. ||7||
15749
ਸਾਤੈਂ ਸਤਿ ਕਰਿ ਬਾਚਾ ਜਾਣਿ ॥
Saathain Sath Kar Baachaa Jaan ||
सातैं सति करि बाचा जाणि ॥
ਸਤਵੀਂ ਥਿੱਤ-ਸਤਿਗੁਰੂ ਦੀ ਬਾਣੀ ਵਿਚ ਸ਼ਰਧਾ ਧਾਰੋ ॥
On the seventh day of the lunar cycle, know the Word as True,
15750
ਆਤਮ ਰਾਮੁ ਲੇਹੁ ਪਰਵਾਣਿ ॥
Aatham Raam Laehu Paravaan ||
आतम रामु लेहु परवाणि ॥
ਆਪਣੇ ਹਿਰਦੇ ਵਿਚ ਇਸ ਬਾਣੀ ਦੀ ਰਾਹੀਂ ਰੱਬ ਦੇ ਨਾਮ ਨੂੰ ਮਨ ਵਿਚ ਯਾਦ ਕਰੋ ॥
And you shall be accepted by the Lord, the Supreme Soul.
15751
ਛੂਟੈ ਸੰਸਾ ਮਿਟਿ ਜਾਹਿ ਦੁਖ ॥
Shhoottai Sansaa Mitt Jaahi Dhukh ||
छूटै संसा मिटि जाहि दुख ॥
ਫਿਕਰ, ਦੁਖ-ਕਲੇਸ਼ ਮਿਟ ਜਾਣਗੇ ॥
Your doubts shall be eradicated, and your pains eliminated,
15752
ਸੁੰਨ ਸਰੋਵਰਿ ਪਾਵਹੁ ਸੁਖ ॥੮॥
Sunn Sarovar Paavahu Sukh ||8||
सुंन सरोवरि पावहु सुख ॥८॥
And in the ocean of the celestial void, you shall find peace. ||8||
ਉਸ ਸਰੋਵਰ ਵਿਚ ਚੁੱਭੀ ਲਾ ਕੇ ਸੁਖ ਮਿਲੇਗਾ ||8||
15753 ਅਸਟਮੀ ਅਸਟ ਧਾਤੁ ਕੀ ਕਾਇਆ ॥
Asattamee Asatt Dhhaath Kee Kaaeiaa ||
असटमी असट धातु की काइआ ॥
ਅੱਠਵੀਂ ਥਿੱਤ ਇਹ ਸਰੀਰ ਤੇ ਲਹੂ ਅੱਠ ਧਾਤਾਂ ਦਾ ਬਣਿਆ ਹੋਇਆ ਹੈ ॥
On the eighth day of the lunar cycle, the body is made of the eight ingredients.
15754
ਤਾ ਮਹਿ ਅਕੁਲ ਮਹਾ ਨਿਧਿ ਰਾਇਆ ॥
Thaa Mehi Akul Mehaa Nidhh Raaeiaa ||
ता महि अकुल महा निधि राइआ ॥
ਪ੍ਰਭੂ ਵੱਸ ਰਿਹਾ ਹੈ ਜਿਸ ਦੀ ਕੋਈ ਖ਼ਾਸ ਜਾਤ ਨਹੀਂ ਹੈ। ਜੋ ਸਭ ਗੁਣਾਂ ਦਾ ਖ਼ਜ਼ਾਨਾ ਹੈ ॥
Within it is the Unknowable Lord, the King of the supreme treasure.
15755
ਗੁਰ ਗਮ ਗਿਆਨ ਬਤਾਵੈ ਭੇਦ ॥
Gur Gam Giaan Bathaavai Bhaedh ||
गुर गम गिआन बतावै भेद ॥
ਜਿਸ ਮਨੁੱਖ ਨੂੰ ਪਹੁੰਚ ਵਾਲੇ ਗੁਰੂ ਦਾ ਗਿਆਨ ਇਹ ਭੇਦ ਸਰੀਰ ਦੇ ਵਿੱਚ ਹੀ ਹੈ ॥
The Guru, who knows this spiritual wisdom, reveals the secret of this mystery.
15756
ਉਲਟਾ ਰਹੈ ਅਭੰਗ ਅਛੇਦ ॥੯॥
Oulattaa Rehai Abhang Ashhaedh ||9||
उलटा रहै अभंग अछेद ॥९॥
ਉਹ ਸਰੀਰਕ ਮੋਹ ਵਲੋਂ ਪਰਤ ਕੇ, ਅਬਿਨਾਸ਼ੀ ਪ੍ਰਭੂ ਵਿਚ ਜੁੜਿਆ ਰਹਿੰਦਾ ਹੈ ||9||
Turning away from the world, He abides in the Unbreakable and Impenetrable Lord. ||9||
15757
ਨਉਮੀ ਨਵੈ ਦੁਆਰ ਕਉ ਸਾਧਿ ॥
Noumee Navai Dhuaar Ko Saadhh ||
नउमी नवै दुआर कउ साधि ॥
ਨੌਵੀਂ ਥਿੱਤ ਸਾਰੇ ਸਰੀਰਕ ਇੰਦਰਿਆਂ ਨੂੰ ਕਾਬੂ ਵਿਚ ਰੱਖੋ
On the ninth day of the lunar cycle, discipline the nine gates of the body.
15758
ਬਹਤੀ ਮਨਸਾ ਰਾਖਹੁ ਬਾਂਧਿ ॥
Behathee Manasaa Raakhahu Baandhh ||
बहती मनसा राखहु बांधि ॥
ਉੱਠਦੇ ਫੁਰਨਿਆਂ ਨੂੰ ਰੋਕੋ
Keep your pulsating desires restrained.
15759
ਲੋਭ ਮੋਹ ਸਭ ਬੀਸਰਿ ਜਾਹੁ ॥
Lobh Moh Sabh Beesar Jaahu ||
लोभ मोह सभ बीसरि जाहु ॥
ਲਾਲਚ ਪਿਆਰ ਸਾਰੇ ਵਿਕਾਰ ਭੁਲਾ ਦਿਉ ॥
Forget all your greed and emotional attachment;



Comments

Popular Posts