ਬਣ ਠੱਣ ਤੇਰੇ ਮੂਹਰੇ ਆਵੇ
 ਸਤਵਿੰਦਰ ਕੌਰ ਸੱਤੀ (ਕੈਲਗਰੀ) –ਕੈਨੇਡਾ satwinder_7@hotmail.com
ਜਦੋਂ ਦਾ ਤੇਰੇ ਨਾਲ ਮੈਨੂੰ ਪਿਆਰ ਗਿਆ। ਸੱਜਣਾਂ ਵੇ ਅਸੀਂ ਤਾਂ ਫੁੱਲੇ ਨਾਂ ਸਮਾਈਏ।
ਖ਼ੁਸ਼ਬੂਦਾਰ ਸਾਬਣ ਨਾਲ ਨਹਾਈਏ। ਸੋਹਣੇ-ਸੋਹਣੇ ਸਾਬਣ ਟਰਾਈ ਕਰੀ ਜਾਈਏ।
ਸਮਝ ਨਾਂ ਲੱਗੇ ਅਸੀਂ ਕਿਹੜਾ ਸਾਬਣ ਲਾਈਏ? ਸਾਬਣ ਨਾਲ ਲਿਸ਼ਕੀ ਜਾਈਏ।
ਜੀਅ ਬੜਾ ਚਾਹੇ ਗੋਰੇ ਚਿੱਟੇ ਹੋ ਜਾਈਏ। ਲਾ ਬਲੀਚ ਪਿੰਡਾ ਦੁੱਧ ਜਿਹਾ ਬਣਾਈਏ।
ਦੁੱਧ ਜਿਹੇ ਚਿੱਟੇ ਬਣ ਕੇ ਤੈਨੂੰ ਦਿਖਾਈਏ। ਮੇਕਅਪ ਉੱਤੇ ਥੱਬਾ ਨੋਟਾਂ ਦਾ ਲਾਈਏ।
ਨਿੱਤ ਨਮੀ ਕਰੀਮ ਮਹਿਕਦੀ ਲਗਾਈਏ। ਖ਼ੁਸ਼ਬੂਦਾਰ ਅਤਰ ਬਿੰਦੇ-ਬਿੰਦੇ ਲਾਈਏ।
ਸੂਟ ਨਵੇਂ ਫ਼ੈਸ਼ਨਾਂ ਦੇ ਪਾ ਕੇ ਤੇਰੇ ਅੱਗੇ ਆਈਏ। ਤੇਰੇ ਲਈ ਹੀ ਵਾਲਾਂ ਨੂੰ ਸਜਾਈਏ।
ਨਿੱਤ ਨਵਾਂ ਹੇਅਰ ਸਟਾਇਲ ਬਣਾਈਏ। ਬਣ ਠੱਣ ਕੇ ਸਤਵਿੰਦਰ ਤੇਰੇ ਮੂਹਰੇ ਆਵੇ।
ਸੱਤੀ ਲੱਪ-ਲੱਪ ਸੁਰਮਾ ਅੱਖਾਂ ਵਿੱਚ ਪਾਈਏ। ਧਾਰੀਆਂ ਬੰਨ੍ਹ ਅੱਖਾਂ ਨੂੰ ਵੀ ਜਾਈਏ।
ਤੈਨੂੰ ਸ਼ੀਸ਼ਾ ਸਮਝ ਕੇ ਤੇਰੇ ਮੂਹਰੇ ਆਵੇ। ਤੇਰੇ ਹਾਵ-ਭਾਵ ਦੇਖ ਕੇ ਖ਼ੁਸ਼ ਹੋਈ ਜਾਵੋ।
ਤੇਰੇ ਮੂੰਹ ਵੱਲ ਦੇਖ-ਦੇਖ ਅੰਦਾਜ਼ੇ ਲਾਈਏ। ਤੈਨੂੰ ਸੱਚੀ-ਮੁੱਚੀ ਆਪਣਾ ਬਣਾਈਏ।
ਸਮਝ ਨਾ ਲਗੇ ਕੀ ਸਿੰਗਾਰ ਕਰੀਏ? ਰੱਬਾ ਵੇ ਤੈਨੂੰ ਕਿਹੜੇ ਗੁਣ ਨਾਲ ਭਾਈਏ?

Comments

Popular Posts