ਭਾਗ 342 Siri Guru Sranth Sahib 342 of 1430
ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੩੪੨ Page 342 of 1430
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ  satwinder_7@hotmail.com   
15648 ਬੰਦਕ ਹੋਇ ਬੰਧ ਸੁਧਿ ਲਹੈ ॥੨੯
Bandhak Hoe Bandhh Sudhh Lehai ||29||
बंदक होइ बंध सुधि लहै ॥२९॥
ਪ੍ਰਭੂ ਦੇ ਦਰ ਦਾ ਭਗਤ ਬਣ ਕੇਮਾਇਆ ਦੇ ਮੋਹ ਦੇ ਜ਼ੰਜੀਰਾਂ ਦਾ ਭੇਤ ਪਾ ਲੈਂਦਾ ਹੈ। ਇਨਾ ਦੇ ਧੋਖੇ ਵਿਚ ਨਹੀਂ ਆਉਂਦਾ ||29||
If you turn your thoughts to the Lord, the Lord will take care of you like a relative. ||29||

15649 ਭਭਾ ਭੇਦਹਿ ਭੇਦ ਮਿਲਾਵਾ ॥
Bhabhaa Bhaedhehi Bhaedh Milaavaa ||
भभा भेदहि भेद मिलावा ॥
ਅੱਖਰ ਭੱਭਾ ਤੋਂ ਭੇਦਹਿ ਹੈ। ਜੋ ਮਨੁੱਖ ਪ੍ਰਭੂ ਨਾਲੋਂ ਦੂਰੀ ਨੂੰ ਮੁਕਾ ਕੇ ਆਪਣੇ ਮਨ ਨੂੰ ਪ੍ਰਭੂ ਦੀ ਯਾਦ ਵਿਚ ਜੋੜਦਾ ਹੈ
BHABHA: When doubt is pierced, union is achieved.
15650
ਅਬ ਭਉ ਭਾਨਿ ਭਰੋਸਉ ਆਵਾ ॥
Ab Bho Bhaan Bharoso Aavaa ||
अब भउ भानि भरोसउ आवा ॥
ਉਸ ਯਾਦ ਦੀ ਬਰਕਤਿ ਨਾਲ ਦੁਨੀਆ ਦਾ ਡਰ ਦੂਰ ਕਰਕੇ ਪ੍ਰਭੂ ਤੇ ਸ਼ਰਧਾ ਬਣ ਜਾਂਦੀ ਹੈ ॥
I have shattered my fear, and now I have come to have faith.
15651
ਜੋ ਬਾਹਰਿ ਸੋ ਭੀਤਰਿ ਜਾਨਿਆ ॥
Jo Baahar So Bheethar Jaaniaa ||
जो बाहरि सो भीतरि जानिआ ॥
ਜੋ ਰੱਬ ਸਾਰੇ ਜਗਤ ਵਿਚ ਵਸਦਾ ਹੈ, ਉਸ ਨੂੰ ਆਪਣੇ ਅੰਦਰ ਵੱਸਦਾ ਜਾਣ ਲੈਂਦਾ ਹੈ ॥
I thought that He was outside of me, but now I know that He is within me.
15652
ਭਇਆ ਭੇਦੁ ਭੂਪਤਿ ਪਹਿਚਾਨਿਆ ॥੩੦
Bhaeiaa Bhaedh Bhoopath Pehichaaniaa ||30||
भइआ भेदु भूपति पहिचानिआ ॥३०॥
ਉਹ ਸ੍ਰਿਸ਼ਟੀ ਦੇ ਮਾਲਕ-ਪ੍ਰਭੂ ਨਾਲ ਯਾਦ ਦੀ ਸਾਂਝ ਪਾ ਲੈਂਦਾ ਹੈ ||30||
When I came to understand this mystery, then I recognized the Lord. ||30||
15653
ਮਮਾ ਮੂਲ ਗਹਿਆ ਮਨੁ ਮਾਨੈ ॥
Mamaa Mool Gehiaa Man Maanai ||
ममा मूल गहिआ मनु मानै ॥
ਅੱਖਰ ਮੱਮਾ ਤੋਂ ਮੂਲ ਰੱਬ ਹੈ। ਜੇ ਜਗਤ ਦੇ ਪ੍ਰਭੂ ਨੂੰ ਆਪਣੇ ਮਨ ਵਿਚ ਵਸਾ ਲਈਏ, ਤਾਂ ਮਨ ਮੰਨ ਕੇ ਭਟਕਣੋਂ ਹਟ ਜਾਂਦਾ ਹੈ
MAMMA: Clinging to the source, the mind is satisfied.
15654
ਮਰਮੀ ਹੋਇ ਸੁ ਮਨ ਕਉ ਜਾਨੈ ॥
Maramee Hoe S Man Ko Jaanai ||
मरमी होइ सु मन कउ जानै ॥
ਜੋ ਬੰਦਾ ਇਹ ਭੇਤ ਪਾ ਲੈਂਦਾ ਹੈ। ਪ੍ਰਭੂ ਨਾਲ ਜੁੜਿਆਂ ਮਨ ਨੂੰ ਸਮਝ ਲੈਂਦਾ ਹੈ ॥
One who knows this mystery understands his own mind.
15655
ਮਤ ਕੋਈ ਮਨ ਮਿਲਤਾ ਬਿਲਮਾਵੈ ॥
Math Koee Man Milathaa Bilamaavai ||
मत कोई मन मिलता बिलमावै ॥
ਉਹ ਜੀਵ ਮਨ ਦੀ ਦੌੜ-ਭੱਜ ਨੂੰ ਸਮਝ ਲੈਂਦਾ ਹੈ। ਜੇ ਮਨ ਪ੍ਰਭੂ ਨਾਲ ਜੁੜਨ ਲੱਗੇ, ਤਾਂ ਕੋਈ ਇਸ ਕੰਮ ਵਿਚ ਢਿੱਲ ਨਾ ਕਰੇ
Let no one delay in uniting his mind.
15656
ਮਗਨ ਭਇਆ ਤੇ ਸੋ ਸਚੁ ਪਾਵੈ ॥੩੧
Magan Bhaeiaa Thae So Sach Paavai ||31||
मगन भइआ ते सो सचु पावै ॥३१॥
ਮਨ ਪ੍ਰਭੂ ਵਿਚ ਜੁੜ ਜਾਂਦਾ ਹੈ। ਉਸ ਸਦਾ ਥਿਰ ਰਹਿਣ ਵਾਲੇ ਪ੍ਰਭੂ ਨੂੰ ਪ੍ਰਾਪਤ ਕਰ ਲੈਂਦਾ ਹੈ ||31||
Those who obtain the True Lord are immersed in delight. ||31||
15657
ਮਮਾ ਮਨ ਸਿਉ ਕਾਜੁ ਹੈ ਮਨ ਸਾਧੇ ਸਿਧਿ ਹੋਇ ॥
Mamaa Man Sio Kaaj Hai Man Saadhhae Sidhh Hoe ||
ममा मन सिउ काजु है मन साधे सिधि होइ ॥
ਅਸਲ ਕੰਮ ਮਨ ਨਾਲ ਹੈ। ਉਹ ਕੰਮ ਇਹ ਹੈ। ਬੰਦਾ ਆਪਣੇ ਮਨ ਨੂੰ ਕਾਬੂ ਵਿਚ ਰੱਖੇ, ਕਾਮਯਾਬੀ ਹੁੰਦੀ ਹੈ ॥
MAMMA: The mortal's business is with his own mind; one who disciplines his mind attains perfection.
15658
ਮਨ ਹੀ ਮਨ ਸਿਉ ਕਹੈ ਕਬੀਰਾ ਮਨ ਸਾ ਮਿਲਿਆ ਨ ਕੋਇ ॥੩੨
Man Hee Man Sio Kehai Kabeeraa Man Saa Miliaa N Koe ||32||
मन ही मन सिउ कहै कबीरा मन सा मिलिआ न कोइ ॥३२॥
ਭਗਤ ਕਬੀਰ ਆਖਦੇ ਹਨ, ਬੰਦਾ ਦਾ ਅਸਲ ਕੰਮ ਮਨ ਨਾਲ ਹੀ ਹੈ, ਮਨ ਵਰਗਾ ਹੋਰ ਕੋਈ ਨਹੀਂ ਮਿਲਿਆ ਹੈ ||32||
Only the mind can deal with the mind; says Kabeer, I have not met anything like the mind. ||32||
15659
ਇਹੁ ਮਨੁ ਸਕਤੀ ਇਹੁ ਮਨੁ ਸੀਉ ॥
Eihu Man Sakathee Eihu Man Seeo ||
इहु मनु सकती इहु मनु सीउ ॥
ਮਾਇਆ ਨਾਲ ਮਿਲ ਕੇ ਇਹ ਮਨ ਮਾਇਆ ਦਾ ਪ੍ਰੇਮੀ ਹੋ ਜਾਂਦਾ ਹੈ । ਸੁਖ ਦੇਣ ਵਾਲੇ ਹਰੀ ਨਾਲ ਮਿਲ ਕੇ, ਇਹ ਮਨ ਹਰੀ ਦੇ ਅਨੰਦ ਵਿੱਚ ਲੀਨ ਹੋ ਜਾਂਦਾ ਹੈ  
This mind is Shakti; this mind is Shiva.
15660
ਇਹੁ ਮਨੁ ਪੰਚ ਤਤ ਕੋ ਜੀਉ ॥
Eihu Man Panch Thath Ko Jeeo ||
इहु मनु पंच तत को जीउ ॥
ਇਹ ਹਿਰਦਾ ਪੰਜ ਤੱਤਾਂ ਦਾ ਜੀਵ, ਪੰਜ ਤੱਤਾਂ ਦਾ ਬਣਿਆ ਹੋਇਆ ਸਰੀਰ ਹੈ ॥
This mind is the life of the five elements.
15661
ਇਹੁ ਮਨੁ ਲੇ ਜਉ ਉਨਮਨਿ ਰਹੈ ॥
Eihu Man Lae Jo Ounaman Rehai ||
इहु मनु ले जउ उनमनि रहै ॥
ਜਦੋਂ ਬੰਦਾ ਇਸ ਮਨ ਨੂੰ ਵੱਸ ਵਿਚ ਕਰ ਕੇ ਪੂਰਨ ਖਿੜਾਉ ਵਿਚ ਟਿਕਦਾ ਹੈ ॥ 
When this mind is channeled, and guided to enlightenment,
15662
ਤਉ ਤੀਨਿ ਲੋਕ ਕੀ ਬਾਤੈ ਕਹੈ ॥੩੩
Tho Theen Lok Kee Baathai Kehai ||33||
तउ तीनि लोक की बातै कहै ॥३३॥
ਉਦੋਂ ਉਹ ਬੰਦਾ ਸਾਰੇ ਜਗਤ ਵਿਚ ਵਿਆਪਕ ਪ੍ਰਭੂ ਦੀਆਂ ਹੀ ਗੱਲਾਂ ਕਰਦਾ ਹੈ ||33||
It can describe the secrets of the three worlds. ||33||
15663
ਯਯਾ ਜਉ ਜਾਨਹਿ ਤਉ ਦੁਰਮਤਿ ਹਨਿ ਕਰਿ ਬਸਿ ਕਾਇਆ ਗਾਉ ॥
Yayaa Jo Jaanehi Tho Dhuramath Han Kar Bas Kaaeiaa Gaao ||
यया जउ जानहि तउ दुरमति हनि करि बसि काइआ गाउ ॥
ਯਯਾ ਤੋਂ ਜਉ ਲਿਖਿਆ ਹੈ। ਜੇ ਤੂੰ ਜੀਵਨ ਦਾ ਸਹੀ ਰਸਤਾ ਜਾਨਣਾਂ ਚਾਹੁੰਦਾ ਹੈਂ। ਆਪਣੀ ਭੈੜੀ ਮੱਤ ਨੂੰ ਮੁਕਾਦੇ, ਇਸ ਸਰੀਰ ਅੱਖ ਕੰਨ ਨੂੰ ਆਪਣੇ ਵੱਸ ਵਿਚ ਕਰ ॥
YAYYA: If you know anything, then destroy your evil-mindedness, and subjugate the body-village.
15664
ਰਣਿ ਰੂਤਉ ਭਾਜੈ ਨਹੀ ਸੂਰਉ ਥਾਰਉ ਨਾਉ ॥੩੪
Ran Rootho Bhaajai Nehee Sooro Thhaaro Naao ||34||
रणि रूतउ भाजै नही सूरउ थारउ नाउ ॥३४॥
ਜੇ ਤੂੰ ਇਸ ਜੰਗ ਦੇ ਮੈਦਾਨ ਵਿਚ ਰੁੱਝ ਕੇ, ਭੱਜੇ ਨਾਂ ਤਾਂ ਤੇਰਾ ਨਾਮ ਸੂਰਮਾ ਹੋ ਸਕਦਾ ਹੈ ||34||
When you are engaged in the battle, don't run away; then, you shall be known as a spiritual hero. ||34||
15665
ਰਾਰਾ ਰਸੁ ਨਿਰਸ ਕਰਿ ਜਾਨਿਆ ॥
Raaraa Ras Niras Kar Jaaniaa ||
रारा रसु निरस करि जानिआ ॥
ਅੱਖਰ ਰਾਰਾ ਤੋਂ ਰੁਸ-ਸੁਆਦ ਹੈ। ਜਿਸ ਮਨੁੱਖ ਨੇ ਮਾਇਆ ਦੇ ਸੁਆਦ ਨੂੰ ਫਿੱਕਾ ਜਿਹਾ ਸਮਝ ਲਿਆ ਹੈ
RARRA: I have found tastes to be tasteless.
15666
ਹੋਇ ਨਿਰਸ ਸੁ ਰਸੁ ਪਹਿਚਾਨਿਆ ॥
Hoe Niras S Ras Pehichaaniaa ||
होइ निरस सु रसु पहिचानिआ ॥
ਉਸ ਨੇ ਮਾਇਕ ਚਸਕਿਆਂ ਤੋਂ ਬਚੇ ਰਹਿ ਕੇ ਉਹ ਆਤਮਿਕ ਅਨੰਦ ਮਾਣ ਲਿਆ ਹੈ
Becoming tasteless, I have realized that taste.
15667
ਇਹ ਰਸ ਛਾਡੇ ਉਹ ਰਸੁ ਆਵਾ ॥
Eih Ras Shhaaddae Ouh Ras Aavaa ||
इह रस छाडे उह रसु आवा ॥
ਜਿਸ ਨੇ ਇਹ ਦੁਨੀਆ ਵਾਲੇ ਚਸਕੇ ਛੱਡ ਦਿੱਤੇ ਹਨ। ਉਸ ਨੂੰ ਉਹ ਪ੍ਰਭੂ ਦੇ ਨਾਮ ਦਾ ਅਨੰਦ ਪ੍ਰਾਪਤ ਹੋ ਗਿਆ ਹੈ
Abandoning these tastes, I have found that taste.
15668
ਉਹ ਰਸੁ ਪੀਆ ਇਹ ਰਸੁ ਨਹੀ ਭਾਵਾ ੩੫
Ouh Ras Peeaa Eih Ras Nehee Bhaavaa ||35||
उह रसु पीआ इह रसु नही भावा ॥३५॥
ਜਿਸ ਨੇ ਉਹ ਨਾਮ ਰਸ ਪੀਤਾ ਹੈ। ਉਸ ਨੂੰ ਇਹ ਮਾਇਆ ਵਾਲਾ ਸੁਆਦ ਚੰਗਾ ਨਹੀਂ ਲੱਗਦਾ ||35||
Drinking in that taste, this taste is no longer pleasing. ||35||
15669
ਲਲਾ ਐਸੇ ਲਿਵ ਮਨੁ ਲਾਵੈ ॥
Lalaa Aisae Liv Man Laavai ||
लला ऐसे लिव मनु लावै ॥
ਅੱਖਰ ਲੱਲਾ ਤੋ ਲਿਵ ਹੈ। ਜੋ ਬੰਦਾ ਰੱਬ ਨਾਲ ਮਨ ਜੋੜ ਲਏ
LALLA: Embrace such love for the Lord in your mind,
15670
ਅਨਤ ਨ ਜਾਇ ਪਰਮ ਸਚੁ ਪਾਵੈ ॥
Anath N Jaae Param Sach Paavai ||
अनत न जाइ परम सचु पावै ॥
ਕਿਸੇ ਹੋਰ ਪਾਸੇ ਵਲ ਨਾਂ ਭਟਕੇ ਤਾਂ ਉਸ ਨੂੰ ਸਭ ਤੋਂ ਉੱਚਾ ਤੇ ਸਦਾ-ਥਿਰ ਰਹਿਣ ਵਾਲਾ ਪ੍ਰਭੂ ਮਿਲ ਪੈਂਦਾ ਹੈ ॥
That you shall not have to go to any other; you shall attain the supreme truth.
15671
ਅਰੁ ਜਉ ਤਹਾ ਪ੍ਰੇਮ ਲਿਵ ਲਾਵੈ ॥
Ar Jo Thehaa Praem Liv Laavai ||
अरु जउ तहा प्रेम लिव लावै ॥
ਅਤੇ ਜੇ ਉਸ ਲਿਵ ਦੀ ਹਾਲਤ ਵਿਚ ਪ੍ਰੇਮ ਦੀ ਤਾਰ ਲਾ ਦੇਵੇ 
And if you embrace love and affection for Him there,
15672
ਤਉ ਅਲਹ ਲਹੈ ਲਹਿ ਚਰਨ ਸਮਾਵੈ ॥੩੬
Tho Aleh Lehai Lehi Charan Samaavai ||36||
तउ अलह लहै लहि चरन समावै ॥३६॥
ਤਾਂ ਉਸ ਅਲੱਗ ਪ੍ਰਭੂ ਨੂੰ ਉਹ ਲੱਭ ਲੈਂਦਾ ਹੈ। ਲੱਭ ਕੇ ਸਦਾ ਲਈ ਪ੍ਰਭੂ ਦੇ ਬਹੁਤ ਕੋਲ ਚਰਨਾਂ ਵਿਚ ਟਿਕਿਆ ਰਹਿੰਦਾ ਹੈ ||36||
Then you shall obtain the Lord; obtaining Him, you shall be absorbed in His Feet. ||36||
15673
ਵਵਾ ਬਾਰ ਬਾਰ ਬਿਸਨ ਸਮ੍ਹਾਰਿ ॥
Vavaa Baar Baar Bisan Samhaar ||
ववा बार बार बिसन सम्हारि ॥
ਅੱਖਰ ਵਵਾ ਹੈ, ਦੁਆਰਾ-ਦੁਆਰਾ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਯਾਦ ਰੱਖੇ 
WAWA: Time and time again, dwell upon the Lord.
15674
ਬਿਸਨ ਸੰਮ੍ਹਾਰਿ ਨ ਆਵੈ ਹਾਰਿ ॥
Bisan Sanmhaar N Aavai Haar ||
बिसन सम्हारि न आवै हारि ॥
ਜੀਵ ਮਨੁੱਖਾ ਜਨਮ ਦੀ ਬਾਜ਼ੀ ਹਾਰ ਕੇ ਨਹੀਂ ਆਉਂਦਾ ॥
Dwelling upon the Lord, defeat shall not come to you.
15675
ਬਲਿ ਬਲਿ ਜੇ ਬਿਸਨਤਨਾ ਜਸੁ ਗਾਵੈ ॥
Bal Bal Jae Bisanathanaa Jas Gaavai ||
बलि बलि जे बिसनतना जसु गावै ॥
ਮੈਂ ਉਸ ਭਗਤ ਜਨ ਤੋਂ ਸਦਕੇ ਹਾਂ ਜੋ ਪ੍ਰਭੂ ਦੇ ਗੁਣ ਗਾਉਂਦਾ ਹੈ
I am a sacrifice, a sacrifice to those, who sing the praises of the Saints, the sons of the Lord.
15676
ਵਿਸਨ ਮਿਲੇ ਸਭ ਹੀ ਸਚੁ ਪਾਵੈ ॥੩੭
Visan Milae Sabh Hee Sach Paavai ||37||
विसन मिले सभ ही सचु पावै ॥३७॥
ਪ੍ਰਭੂ ਨੂੰ ਮਿਲ ਕੇ ਉਹ ਹਰ ਥਾਂ ਸਦਾ-ਥਿਰ ਰਹਿਣ ਵਾਲੇ ਪ੍ਰਭੂ ਨੂੰ ਹੀ ਵੇਖਦਾ ਹੈ ||37||
Meeting the Lord, total Truth is obtained. ||37||
15677
ਵਾਵਾ ਵਾਹੀ ਜਾਨੀਐ ਵਾ ਜਾਨੇ ਇਹੁ ਹੋਇ ॥
Vaavaa Vaahee Jaaneeai Vaa Jaanae Eihu Hoe ||
वावा वाही जानीऐ वा जाने इहु होइ ॥
ਅੱਖਰ ਵਾਵਾ ਤੋਂ ਵਾਹੀ ਲਿਖਿਆ ਹੈ। ਉਸ ਪ੍ਰਭੂ ਨਾਲ ਹੀ ਜਾਣ-ਪਛਾਣ ਕਰਨੀ ਚਾਹੀਦੀ ਹੈ । ਉਸ ਪ੍ਰਭੂ ਨਾਲ ਸਾਂਝ ਪਾਇਆਂ ਇਹ ਜੀਵ ਉਸ ਪ੍ਰਭੂ ਦਾ ਰੂਪ ਹੀ ਹੋ ਜਾਂਦਾ ਹੈ ॥
WAWA: Know Him. By knowing Him, this mortal becomes Him.
15678
ਇਹੁ ਅਰੁ ਓਹੁ ਜਬ ਮਿਲੈ ਤਬ ਮਿਲਤ ਨ ਜਾਨੈ ਕੋਇ ॥੩੮
Eihu Ar Ouhu Jab Milai Thab Milath N Jaanai Koe ||38||
इहु अरु ओहु जब मिलै तब मिलत न जानै कोइ ॥३८॥
ਜਦੋਂ ਇਹ ਜੀਵ ਤੇ ਉਹ ਪ੍ਰਭੂ ਇਕ-ਰੂਪ ਹੋ ਜਾਂਦੇ ਹਨ, ਤਾਂ ਇੰਨਾ ਮਿਲਿਆਂ ਨੂੰ ਕੋਈ ਹੋਰ ਨਹੀਂ ਸਮਝ ਸਕਦਾ ਹੈ ਕੋਈ ਹੋਰ ਇਹਨਾਂ ਮਿਲਿਆਂ ਵਿਚ ਵਿੱਥ ਨਹੀ ਦੇਖ ਸਕਦਾ ||38||
When this soul and that Lord are blended, then, having been blended, they cannot be known separately. ||38||
15679
ਸਸਾ ਸੋ ਨੀਕਾ ਕਰਿ ਸੋਧਹੁ ॥
Sasaa So Neekaa Kar Sodhhahu ||
ससा सो नीका करि सोधहु ॥
ਅੱਖਰ ਸੱਸਾ ਤੋਂ ਸੋ ਲਿਖਿਆ ਹੈ। ਚੰਗੀ ਤਰ੍ਹਾਂ ਆਪਣੇ ਮਨ ਨੂੰ ਰੱਬੀ ਬਿਚਾਰਾਂ ਨਾਲ ਠੀਕ ਕਰੀਏ
SASSA: Discipline your mind with sublime perfection.
15680
ਘਟ ਪਰਚਾ ਕੀ ਬਾਤ ਨਿਰੋਧਹੁ ॥
Ghatt Parachaa Kee Baath Nirodhhahu ||
घट परचा की बात निरोधहु ॥
ਜਿਨ੍ਹਾਂ ਕਰਕੇ ਇਹ ਮਨ ਪ੍ਰਮਾਤਮਾ ਵਿਚ ਪਰਚਾ ਕੇ ਟਿਕ ਜਾਏ
Refrain from that talk which attracts the heart.
15681
ਘਟ ਪਰਚੈ ਜਉ ਉਪਜੈ ਭਾਉ ॥
Ghatt Parachai Jo Oupajai Bhaao ||
घट परचै जउ उपजै भाउ ॥
ਪ੍ਰਭੂ ਵਿਚ ਮਨ ਪਰਚਿਆਂ ਜਦੋਂ ਅੰਦਰ ਪ੍ਰੇਮ ਪੈਦਾ ਹੁੰਦਾ ਹੈ ॥
The heart is attracted, when love wells up.
15682
ਪੂਰਿ ਰਹਿਆ ਤਹ ਤ੍ਰਿਭਵਣ ਰਾਉ ॥੩੯
Poor Rehiaa Theh Thribhavan Raao ||39||
पूरि रहिआ तह त्रिभवण राउ ॥३९॥
ਉਸ ਅਵਸਥਾ ਵਿਚ ਤਿੰਨਾਂ ਭਵਨਾਂ ਦਾ ਮਾਲਕ ਰੱਬ ਹੀ ਹਰ ਥਾਂ ਵਿਆਪਕ ਦਿਸਦਾ ਹੈ ||39||
The King of the three worlds is perfectly pervading and permeating there. ||39||
15683
ਖਖਾ ਖੋਜਿ ਪਰੈ ਜਉ ਕੋਈ ॥
Khakhaa Khoj Parai Jo Koee ||
खखा खोजि परै जउ कोई ॥
ਖਖਾ ਤੋਂ ਖੋਜਿ ਲਿਖਿਆ ਹੈ। 
ਖੱਖਾ ਤੋਂ ਖੋਜਿ-ਭਾਲ ਹੈ, ਜੇ ਕੋਈ ਮਨੁੱਖ ਪ੍ਰਮਾਤਮਾ ਦੀ ਭਾਲ ਵਿਚ ਰੁੱਝ ਜਾਏ 
KHAKHA: Anyone who seeks Him,
15684
ਜੋ ਖੋਜੈ ਸੋ ਬਹੁਰਿ ਨ ਹੋਈ ॥
Jo Khojai So Bahur N Hoee ||
जो खोजै सो बहुरि न होई ॥
ਇਸ ਤਰਾਂ ਜੋ ਵੀ ਮਨੁੱਖ ਪ੍ਰਭੂ ਨੂੰ ਲੱਭ ਲੈਂਦਾ ਹੈ, ਉਹ ਮੁੜ ਕੇ ਨਹੀਂ ਜੰਮਦਾ
And by seeking Him, finds Him, shall not be born again.
15685
ਖੋਜ ਬੂਝਿ ਜਉ ਕਰੈ ਬੀਚਾਰਾ ॥
Khoj Boojh Jo Karai Beechaaraa ||
खोज बूझि जउ करै बीचारा ॥
ਜੋ ਕੋਈ ਜੀਵ ਪ੍ਰਭੂ ਦੇ ਗੁਣਾਂ ਨੂੰ ਲੱਭ ਸਮਝ ਕੇ ਉਸ ਦੀ ਬਿਚਾਰ ਕਰਦਾ ਹੈ
When someone seeks Him, and comes to understand and contemplate Him,
15686
ਤਉ ਭਵਜਲ ਤਰਤ ਨ ਲਾਵੈ ਬਾਰਾ ॥੪੦
Tho Bhavajal Tharath N Laavai Baaraa ||40||
तउ भवजल तरत न लावै बारा ॥४०॥
ਉਹ ਸੰਸਾਰ ਸਮੁੰਦਰ ਤੋਂ ਪਾਰ ਲੰਘਦਿਆਂ ਚਿਰ ਨਹੀਂ ਲਗਾਉਂਦਾ। ||40|| 
Then he crosses over the terrifying world-ocean in an instant. ||40||
15687
ਸਸਾ ਸੋ ਸਹ ਸੇਜ ਸਵਾਰੈ ॥
Sasaa So Seh Saej Savaarai ||
ससा सो सह सेज सवारै ॥
ਸੋ ਲਿਖਿਆ ਹੈ, ਜਿਹੜਾ ਬੰਦਾ ਦੁਨੀਆ ਵਾਲੇ ਸੁਖ ਛੱਡ ਕੇ, ਪ੍ਰਭੂ ਦੇ ਪਿਆਰ ਸੇਜ ਦਾ ਸਭ ਤੋਂ ਉੱਚਾ ਸੁਖ ਹਾਸਲ ਕਰਦੀ ਹੈ ॥
SASSA: The bed of the soul-bride is adorned by her Husband Lord;
15688
ਸੋਈ ਸਹੀ ਸੰਦੇਹ ਨਿਵਾਰੈ ॥
Soee Sehee Sandhaeh Nivaarai ||
सोई सही संदेह निवारै ॥
ਉਹੀ ਸਖੀ ਆਪਣੇ ਮਨ ਦੇ ਸੰਸੇ ਦੂਰ ਕਰਦੀ ਹੈ ॥
Her skepticism is dispelled.
15689
ਅਲਪ ਸੁਖ ਛਾਡਿ ਪਰਮ ਸੁਖ ਪਾਵਾ ॥
Alap Sukh Shhaadd Param Sukh Paavaa ||
अलप सुख छाडि परम सुख पावा ॥
ਦੁਨੀਆ ਵਾਲੇ ਸੁਖ ਛੱਡ ਕੇ, ਪ੍ਰਭੂ ਦੇ ਪਿਆਰ ਦਾ ਸਭ ਤੋਂ ਉੱਚਾ ਸੁਖ ਹਾਸਲ ਕਰਦੀ ਹੈ ॥
Renouncing the shallow pleasures of the world, she obtains the supreme delight.
15690
ਤਬ ਇਹ ਤ੍ਰੀਅ ਓਹੁ ਕੰਤੁ ਕਹਾਵਾ ॥੪੧
Thab Eih Threea Ouhu Kanth Kehaavaa ||41||
तब इह त्रीअ ओहु कंतु कहावा ॥४१॥
ਉਹ ਪ੍ਰਭੂ ਜੀਵ-ਇਸਤ੍ਰੀ ਦਾ ਖਸਮ ਅਖਵਾਉਂਦਾ ਹੈ ||41||
Then, she is the soul-bride; He is called her Husband Lord. ||41||
15691
ਹਾਹਾ ਹੋਤ ਹੋਇ ਨਹੀ ਜਾਨਾ ॥
Haahaa Hoth Hoe Nehee Jaanaa ||
हाहा होत होइ नही जाना ॥
ਹਾਹਾ ਤੋਂ ਹੋਤ ਲਿਖਿਆ ਹੈ। ਮਨੁੱਖਾ ਜਨਮ ਹਾਸਲ ਕਰ ਕੇ ਉਸ ਪ੍ਰਭੂ ਨੂੰ ਨਹੀਂ ਪਛਾਣਦਾ ॥
HAHA: He exists, but He is not known to exist.
15692
ਜਬ ਹੀ ਹੋਇ ਤਬਹਿ ਮਨੁ ਮਾਨਾ ॥
Jab Hee Hoe Thabehi Man Maanaa ||
जब ही होइ तबहि मनु माना ॥
ਜਦੋਂ ਜੀਵ ਨੂੰ ਪ੍ਰਭੂ ਦੀ ਹਸਤੀ ਦਾ ਨਿਸ਼ਚਾ ਹੋ ਜਾਂਦਾ ਹੈ, ਤਦੋਂ ਹੀ ਇਸ ਦਾ ਮਨ ਪ੍ਰਭੂ ਵਿਚ ਰੁੱਝ ਜਾਂਦਾ ਹੈ ॥
When He is known to exist, then the mind is pleased and appeased.
15693
ਹੈ ਤਉ ਸਹੀ ਲਖੈ ਜਉ ਕੋਈ ॥
Hai Tho Sehee Lakhai Jo Koee ||
है तउ सही लखै जउ कोई ॥
ਰੱਬ ਹੈ ਤਾਂ ਜ਼ਰੂਰ ਇਸ ਵਿਸ਼ਵਾਸ ਦਾ ਲਾਭ ਉਦੋਂ ਹੀ ਹੁੰਦਾ ਹੈ। ਜਦੋਂ ਕੋਈ ਜੀਵ ਇਸ ਗੱਲ ਨੂੰ ਸਮਝ ਲਏ ॥
Of course the Lord exists, if one could only understand Him.
15694
ਤਬ ਓਹੀ ਉਹੁ ਏਹੁ ਨ ਹੋਈ ॥੪੨
Thab Ouhee Ouhu Eaehu N Hoee ||42||
तब ओही उहु एहु न होई ॥४२॥
ਉਦੋਂ ਇਹ ਜੀਵ ਉਸ ਪ੍ਰਭੂ ਦਾ ਰੂਪ ਹੀ ਹੋ ਜਾਂਦਾ ਹੈ। ਇਹ ਵੱਖਰੀ ਹਸਤੀ ਵਾਲਾ ਨਹੀਂ ਰਹਿ ਜਾਂਦਾ ||42||
Then, He alone exists, and not this mortal being. ||42||
15695
ਲਿੰਉ ਲਿੰਉ ਕਰਤ ਫਿਰੈ ਸਭੁ ਲੋਗੁ ॥
Lino Lino Karath Firai Sabh Log ||
लिंउ लिंउ करत फिरै सभु लोगु ॥
ਸਾਰਾ ਜਗਤ ਇਹੀ ਆਖਦਾ ਫਿਰਦਾ ਹੈ। ਮੈਂ ਮਾਇਆ ਸਾਂਭ ਲਵਾਂ, ਮੈਂ ਮਾਇਆ ਇਕੱਠੀ ਕਰ ਲਵਾਂ ॥
Everyone goes around saying, "I'll take this, and I'll take that."
15696
ਤਾ ਕਾਰਣਿ ਬਿਆਪੈ ਬਹੁ ਸੋਗੁ ॥
Thaa Kaaran Biaapai Bahu Sog ||
ता कारणि बिआपै बहु सोगु ॥
ਇਸ ਮਾਇਆ ਦੀ ਖ਼ਾਤਰ ਹੀ ਬੰਦੇ ਨੂੰ ਬੜਾ ਫ਼ਿਕਰ, ਉਦਾਸੀ ਆਉਂਦੀ ਹੈ
Because of that, they suffer in terrible pain.
15697
ਲਖਿਮੀ ਬਰ ਸਿਉ ਜਉ ਲਿਉ ਲਾਵੈ ॥
Lakhimee Bar Sio Jo Lio Laavai ||
लखिमी बर सिउ जउ लिउ लावै ॥
ਪਰ ਜਦੋਂ ਜੀਵ ਮਾਇਆ ਦੇ ਪਤੀ ਪ੍ਰਮਾਤਮਾ ਨਾਲ ਪ੍ਰੀਤ ਜੋੜਦਾ ਹੈ
When someone comes to love the Lord of Lakhshmi,
15698
ਸੋਗੁ ਮਿਟੈ ਸਭ ਹੀ ਸੁਖ ਪਾਵੈ ॥੪੩
Sog Mittai Sabh Hee Sukh Paavai ||43||
सोगु मिटै सभ ही सुख पावै ॥४३॥
ਤਦੋਂ ਉਦਾਸੀ ਫ਼ਿਕਰ ਮੁੱਕ ਜਾਂਦਾ ਹੈ, ਤੇ ਇਹ ਸਾਰੇ ਸੁਖ ਹਾਸਲ ਕਰ ਲੈਂਦਾ ਹੈ ||43
His sorrow departs, and he obtains total peace. ||43||
15699
ਖਖਾ ਖਿਰਤ ਖਪਤ ਗਏ ਕੇਤੇ ॥
Khakhaa Khirath Khapath Geae Kaethae ||
खखा खिरत खपत गए केते ॥
ਖਖਾ ਤੋਂ ਖਿਰਤ ਲਿਖਿਆ ਹੈ। ਮਰਦਿਆਂ ਖਪਦਿਆਂ ਜੀਵ ਦੇ ਕਈ ਜਨਮ ਲੰਘ ਗਏ ਹਨ ॥
KHAKHA: Many have wasted their lives, and then perished.
15700
ਖਿਰਤ ਖਿਰਤ ਖਪਤ ਅਜਹੂੰ ਨਹ ਚੇਤੇ ॥
Khirath Khapath Ajehoon Neh Chaethae ||
खिरत खपत अजहूं नह चेते ॥
ਜਨਮ-ਮਰਨ ਦੇ ਗੇੜ ਵਿਚ ਪਿਆ, ਅਜੇ ਵੀ ਰੱਬ ਨੂੰ ਯਾਦ ਨਹੀਂ ਕਰਦਾ
Wasting away, they do not remember the Lord, even now.
15701
ਅਬ ਜਗੁ ਜਾਨਿ ਜਉ ਮਨਾ ਰਹੈ ॥
Ab Jag Jaan Jo Manaa Rehai ||
अब जगु जानि जउ मना रहै ॥
ਹੁਣ ਐਸ ਜਨਮ ਵਿਚ ਮਨਾਂ ਜਗਤ ਦੀ ਅਸਲੀਅਤ ਨੂੰ ਸਮਝ ਲੈ ॥ 
But if someone, even now, cmes to know the transitory nature of the world and restrain his mind,
15702
ਜਹ ਕਾ ਬਿਛੁਰਾ ਤਹ ਥਿਰੁ ਲਹੈ ॥੪੪
Jeh Kaa Bishhuraa Theh Thhir Lehai ||44||
जह का बिछुरा तह थिरु लहै ॥४४॥
ਜਿਸ ਪ੍ਰਭੂ ਤੋਂ ਇਹ ਵਿਛੜਿਆ ਹੋਇਆ ਹੈ, ਉਸ ਵਿਚ ਇਸ ਨੂੰ ਟਿਕਾਣਾ ਮਿਲ ਸਕਦਾ ਹੈ 
He shall find his permanent home, from which he was separated. ||44||

Comments

Popular Posts