ਸੀ ਬੀ ਆਈ, ਮਾਨ ਜੋਗ ਜੱਜ ਜਗਦੀਪ ਸਿੰਘ ਨੇ ਫਿਰ ਤੋਂ ਅਦਾਲਤ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਨੇ, ਇਮਾਨਦਾਰ ਪੁਲਿਸ ਅਫ਼ਸਰਾਂ ਨੇ ਭਰੋਸੇ ਦੀ ਆਸ ਜਗਾ ਦਿੱਤੀ ਹੈ
ਹਰਿਆਣਾ ਤੇ ਪੰਜਾਬ ਸਰਕਾਰ ਵੀ ਵਧਾਈ ਦੇ ਪਾਤਰ ਹਨ। ਕੁੱਝ ਵੀ ਹੋਵੇ ਇੰਨਾਂ ਮੰਤਰੀਆਂ ਦੇ ਇਸ਼ਾਰੇ ਉਤੇ ਹੀ ਸਾਨ੍ਹ ਕਬਜੇ ਵਿੱਚ ਆਇਆ ਹੈ।
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ satwinder_7@hotmail.com
ਸਾਧਣੀਆਂ ਨੂੰ ਸਲਾਮ ਹੈ। ਜਿੰਨਾਂ ਨੇ ਰਾਕਸ਼ ਨੂੰ ਪਿੰਜਰੇ ਵਿੱਚ ਪਾ ਦਿੱਤਾ। ਪਤਾ ਨਹੀਂ ਕਿੰਨੀਆਂ ਔਰਤਾਂ ਮਰਦਾਂ ਤੋਂ ਬਲਾਤਕਾਰ ਕਰਾ ਕੇ, ਘਰ ਅੰਦਰ ਵੜ ਜਾਂਦੀਆਂ ਹਨ। ਸੀ ਬੀ ਆਈ ਅਦਾਲਤ ਜੱਜ ਸਾਹਿਬਾਨ, ਸਾਰੇ ਇਮਾਨਦਾਰ ਪੁਲਿਸ ਅਫ਼ਸਰਾਂ ਤੇ ਨਰਿੰਦਰ ਮੋਦੀ ਦੇ ਫ਼ੈਸਲੇ ਲਈ ਸਿਰ ਝੁਕਦਾ ਹੈ। ਸੀ ਬੀ ਆਈ, ਨਰਿੰਦਰ ਮੋਦੀ ਨੇ ਕਿਹਾ, “ ਦੰਗੇ ਜਾਨ-ਮਾਲ ਨੂੰ ਨੁਕਸਾਨ ਕਰਨ ਵਾਲੇ ਤੇ ਰੇਪ ਕਰਨੇ ਵਾਲੇ ਲਈ ਰਾਇਤ ਨਹੀਂ ਮਿਲ ਸਕਦੀ। ਐਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਰਗੇ ਦੂਜੇ ਨੇਤਾ ਨੂੰ ਵੀ ਬਣਨ ਦੀ ਲੋੜ ਹੈ। ਮਾਨ ਜੋਗ ਜਗਦੀਪ ਸਿੰਘ ਨੇ ਫਿਰ ਤੋਂ ਅਦਾਲਤ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਨੇ, ਇਮਾਨਦਾਰ ਅਫ਼ਸਰਾਂ ਭਰੋਸੇ ਦੀ ਆਸ ਜਗਾ ਦਿੱਤੀ ਹੈ ਕਿ ਅਦਾਲਤ ਵਿੱਚੋਂ ਦੇਰੀ ਨਾਲ ਹੀ ਸਹੀ ਇਨਸਾਫ਼ ਮਿਲ ਸਕਦਾ ਹੈ। ਹਰਿਆਣਾ ਤੇ ਪੰਜਾਬ ਸਰਕਾਰ ਵੀ ਵਧਾਈ ਦੇ ਪਾਤਰ ਹਨ। ਕੁੱਝ ਵੀ ਹੋਵੇ ਇੰਨਾਂ ਮੰਤਰੀਆਂ ਦੇ ਇਸ਼ਾਰੇ ਉਤੇ ਹੀ ਸਾਨ੍ਹ ਕਬਜੇ ਵਿੱਚ ਆਇਆ ਹੈ। ਜੋ ਸਿਰਸਾ ਵਿੱਚ ਫ਼ੌਜ ਬਾਰੇ ਸੋਚ ਕੇ ਖ਼ੁਸ਼ ਹੋ ਰਹੇ ਹਨ। ਗੁਰਮੀਤ ਰਾਮ ਰਹੀਮ ਨੂੰ 10 ਸਾਲ ਦੀ ਜੇਲ ਹੋਈ ਹੈ। ਕੇਸ ਦੋ ਕੁੜੀਆਂ ਸਨ। ਭਾਵ ਦੋ ਕੇਸਾਂ ਦੀ ਅਲੱਗ-ਅਲੱਗ ਕੁੜੀਆਂ ਦੇ ਰੇਪ ਦੀ ਸਜਾ 20 ਸਾਲ ਬਣਦੀ ਹੈ। ਉਮਰ ਕੈਦ ਹੋਣੀ ਚਾਹੀਦੀ ਸੀ। ਉਸ ਨੇ ਸਾਧਣੀ ਨੂੰ ਰਿਵਾਲਵਰ ਵੀ ਦਿਖਾਇਆ ਸੀ। ਉਹ ਜ਼ਬਤ ਹੋਣਾ ਚਾਹੀਦਾ ਹੈ। ਜੇ ਨਜਾਇਜ਼ ਸੀ ਤਾਂ ਹੋਰ ਚਾਰਜ ਲੱਗਣਾ ਚਾਹੀਦਾ ਹੈ।
ਐਸੇ ਹੀ ਦੂਜੇ ਲੋਕ 1984 ਵੇਲੇ ਸੋਚ ਰਹੇ ਸਨ। ਹੋਰ ਵੀ ਕਿਤੇ ਪੁਲਿਸ, ਔਰਤਾਂ, ਮਰਦਾ ਵਿੱਚ ਝਪਟ ਹੁੰਦੀ ਹੈ। ਕਿਤੇ ਦਾ ਨੁਕਸ ਹੁੰਦਾ ਹੈ। ਐਨੇ ਕਾਨੂੰਨ ਦਾ ਡੰਡਾ ਨਹੀਂ ਵੱਜਦਾ। ਤਾਂਹੀਂ ਤਾਂ ਕਹਿੰਦੇ ਨੇ.' ਆਪਣੀਆਂ ਕੱਛ ਵਿੱਚ ਦੂਜੇ ਦੀਆਂ ਹੱਥ ਵਿੱਚ। ' ਬਿਲਕੁਲ ਉਹੀ ਸਥਿਤੀ ਬਣੀ ਹੈ। ਫ਼ੌਜ ਜਾਨ 'ਤੇ ਖੇਡ ਰਹੀ ਹੈ। ਬੰਦੇ ਬਣੀਏ, ਪਸ਼ੂਆਂ ਵਾਲਾ ਭੜਥੂ ਨਾ ਕਰੀਏ। ਕਾਨੂੰਨ ਨਾ ਤੋੜਿਆ ਜਾਵੇ, ਅਦਾਲਤ ਦਾ ਸਤਿਕਾਰ ਕੀਤਾ ਜਾਵੇ। ਹੁਕਮ ਨੂੰ ਮੰਨ ਕੇ ਲਾਗੂ ਕੀਤਾ ਜਾਵੇ। ਜੇ ਕਿਤੇ ਵੀ ਕੋਈ ਕਸਰ ਦਿਸਦੀ ਹੈ। ਜਾਂ ਕਿਸੇ ਦਾ ਵੀ ਜਾਨ-ਮਾਲ ਨੁਕਸਾਨ ਹੋਇਆ ਹੈ। ਤਾਂ ਲਿਖ ਕੇ ਅਦਾਲਤ ਵਿੱਚ ਮਾਮਲਾ ਦਰਜ ਕੀਤਾ ਜਾਵੇ।

25 ਅਗਸਤ, 2017 ਨੂੰ ਗੁਰਮੀਤ ਰਾਮ ਰਹੀਮ ਕੈਦੀ ਅਦਾਲਤ ਦੇ ਦੋਸ਼ੀ ਕਰਾਰ ਦੇਣ ਪਿੱਛੋਂ ਸਾਧ ਨਾਲ ਹਨੀ ਪ੍ਰੀਤ ਪ੍ਰੇਮਿਕਾ ਧੀ ਦਾ ਡਰਾਮਾਂ ਕਰਨ ਵਾਲੀ AW 139 ਦਾ ਹੈਲੀਕਾਪਟਰ ਵਿੱਚ ਪੰਚਕੂਲਾ ਤੋਂ ਰੋਹਤਕ ਗਏ। ਬਈ ਪਬਲਿਕ ਸਾਧ ਨੂੰ ਦੇਖ ਕੇ ਨਾ ਭੱਟਕੇ। ਇਹੀ AW 139 ਦਾ ਹੈਲੀਕਾਪਟਰ ਪ੍ਰਧਾਨ ਨਰਿੰਦਰ ਮੋਦੀ ਵੀ ਵਰਤਦੇ ਹਨ। ਭਗਤਾਂ ਦਾ ਰੱਬ ਰਾਖਾ। ਸਾਧ ਆਪ ਹਨੀਪ੍ਰੀਤ ਪ੍ਰੇਮਿਕਾ ਸਣੇ ਸੁਰਖਿਅਤ ਹੈ। ਲੋਕ ਮਰਨ ਲਈ ਮੂਹਰੇ ਕੀਤੇ ਹਨ। ਅਜੇ ਵੀ ਇਹ ਧੀ ਬਣੀ ਗਰਲ ਫਰਿੰਡ ਰੋਹਤਕ ਗੈਸਟ ਹਾਊਸ ਜੇਲ ਵਿੱਚ ਨਾਲ ਗਈ। ਲੱਗਦਾ ਹੈ ਜਿਵੇਂ ਉਸ ਨੂੰ ਵੀ ਜੇਲ ਹੋ ਗਈ। ਹਨੀਪ੍ਰੀਤ ਗੁਰਮੀਤ ਰਾਮ ਰਹੀਮ ਧੀ ਨਹੀਂ, ਸਰੀਫ਼ ਬੰਦੇ ਦੀ ਪਤਨੀ ਕੱਢੀ ਪ੍ਰੇਮਿਕਾ ਹੈ। ਸਾਦ ਦੇ ਭਗਤ ਵਿਸ਼ਵਾਸ ਗੁਪਤਾ ਦੀ ਪਤਨੀ ਹੈ। ਜੋ ਗੁਰਮੀਤ ਰਾਮ ਰਹੀਮ ਦੀ ਸਾਧਣੀ ਸੀ। ਮਨਮੋਹਣੀ ਸਾਧਣੀ ਧੀ ਬਣਾ ਕੇ ਭਗਤ ਵਿਸ਼ਵਾਸ ਗੁਪਤਾ ਨਾਲ ਵਿਆਹ ਦਿੱਤੀ। ਇਹ ਸਾਰੇ ਡੇਰੇ ਵਿੱਚ ਹੀ ਰਹਿੰਦੇ ਰਹੇ। ਵਿਸ਼ਵਾਸ ਗੁਪਤਾ ਨੇ ਜਦੋਂ ਗੁਰਮੀਤ ਰਾਮ ਰਹੀਮ ਤੇ ਧੀ ਹਨੀਪ੍ਰੀਤ ਨੂੰ ਨੰਗੀ ਹਾਲਤ ਵਿੱਚ ਸੈਕਸ ਕਰਦੇ ਇੱਕ ਦਿਨ ਦੇਖ ਲਿਆ। ਉਸ ਨੇ ਅਦਾਲਤ ਵਿੱਚ ਕੇਸ ਕੀਤਾ। ਪਰ ਹਨੀਪ੍ਰੀਤ 18 ਸਾਲਾਂ ਤੋਂ ਉੱਪਰ ਹੈ। ਉਹ ਆਪਣੀ ਮਰਜ਼ੀ ਨਾਲ ਗੁਰਮੀਤ ਰਾਮ ਰਹੀਮ ਯਾਰ ਨਾਲ ਰਹਿ ਕੇ ਧੀ-ਪਿਉ ਦੇ ਰਿਸ਼ਤੇ ਨੂੰ ਕਲੰਕਿਤ ਕਰ ਰਹੀ ਹੈ। ਰਾਮ ਰਹੀਮ ਦੀ ਪਤਨੀ ਕਦੇ ਵੀ ਸਤਸੰਗਤ ਤੇ ਟੀਵੀ ‘ਤੇ ਨਹੀਂ ਦਿਸੀ। ਸ਼ਾਇਦ ਇਸ ਦੁਨੀਆਂ ‘ਤੇ ਉਹ ਵੀ ਨਾ ਹੋਵੇ।  ਗੁਰਮੀਤ ਰਾਮ ਰਹੀਮ ਨਾਂਮ ਰੱਖ ਕੇ ਸਿੱਖ, ਹਿੰਦੂ, ਮੁਸਲਮਾਨ ਤਿੰਨਾਂ ਧਰਮਾਂ ਦੀਆਂ ਧਜੀਆਂ ਉਡਾ ਦਿੱਤੀਆਂ।
ਕੋਈ ਵੀ ਸਾਧ ਜੋ ਆਪਣੀਆਂ ਦੋ ਰੋਟੀਆਂ ਕਮਾ ਕੇ ਆਪਣਾ ਪਰਿਵਾਰ ਪਾਲ ਨਹੀਂ ਖਾ ਸਕਦੇ। ਤੁਹਾਡਾ ਕੀ ਕਲਿਆਣ ਕਰਦੂ? ਤੁਹਾਨੂੰ ਕਿਵੇਂ ਕੰਮ ਕਰਨ ਦੀ ਮੱਤ ਦੇ ਦੇਵਗਾ?ਰਾਮ ਰਹੀਮ ਦੇ ਹਮੈਤੀ ਆਫ਼ਸਰਾ ਨੂੰ ਪੱਦ ਤੋਂ ਹਟਾ ਦੇਣਾ ਚਾਹੀਦਾ ਹੈ। ਗੁਰਮੀਤ ਰਾਮ ਰਹੀਮ ਨੂੰ 10 ਸਾਲ ਦੀ ਜੇਲ ਹੋਈ ਹੈ। ਤਾਂ ਉਹ ਰੋਂਦਾ ਹੋਇਆ, ਰਹਿਮ ਦੀ ਭੀਖ ਮੰਗਦਾ ਰਿਹਾ। ਫ਼ਰਸ਼ ਤੇ ਲਿਟ ਗਿਆ। ਕਰਮਚਾਰੀ ਧੂੰਹਦੇ ਹੋਏ ਉਸ ਨੂੰ ਜੇਲ ਲਈ ਲੈ ਗਏ। ਗ਼ਲਤੀ ਫੜੀ ਜਾਵੇ ਤਾਂ ਉਸ ਦੀ ਸਜਾ ਮਿਲਦੀ ਹੈ। ਗੂਹ, ਮੂਤ, ਖੂਨ, ਪਿੰਜਰ, ਮਿਝ ਦਾ ਬਣਿਆ ਬੰਦਾ ਹੀ ਲੋਕਾਂ ਦਾ ਸਾਧ, ਬਾਬਾ, ਪਿਤਾ, ਭਗਵਾਨ, ਗਿਆਨੀ, ਗੁਣੀ ਤੋਂ ਜ਼ਮੀਨ ਦਾ ਕੀੜਾ ਬਣ ਕੇ ਰਹਿ ਗਿਆ। ਜੋ ਰੰਗ ਬਰੰਗੇ ਜੌਕਰਾਂ ਵਾਲੇ ਕਪੜੇ ਪਾ ਕੇ ਨੱਚਦਾ, ਕੁੱਦਦਾ ਫਿਰਦਾ ਸੀ। ਲੋਕ ਬੇਵਕੂਫ਼ ਬਣੇ ਉਸ ਦਾ ਡਰਾਮਾ ਦੇਖਦੇ ਸਨ, ਤੇ ਪ੍ਰੇਮਕਾ ਔਰਤਾਂ ਸੈਕਸ ਦੀ ਇਛਾਂ ਪੂਰੀ ਕਰਦਾ ਰਿਹਾ। ਅੱਜ ਪਿੱਠ ਪੀੜ, ਬਲੱਡ ਪ੍ਰੈਸ਼ਰ ਬਿਮਾਰੀਆਂ ਤੇ ਬੁਢਾਪੇ ਦੇ ਬਹਾਨੇ ਬਾਣਾ ਕੇ ਸਰਕਾਰ ਮੂਹਰੇ ਡਰਾਮੇ ਕਰ ਰਿਹਾ ਹੈ।
ਵਿਰੋਧ ਰੀਐਕਸ਼ਨ ਕਰਨ ਵਾਲੀਆਂ ਤਾਂ ਦੋ ਕੁੜੀਆਂ ਹੀ ਨਿੱਤਰੀਆਂ। ਕਿਸੇ ਵੀ ਮਰਦ ਨੂੰ ਹਰ ਔਰਤ ਆਪਣੇ ਸਰੀਰ ਨੂੰ ਹੱਥ ਨਹੀਂ ਲਗਾਵਾਉਂਦੀ। ਸਾਨ੍ਹ ਵਰਗਾ ਮਰਦ ਹਰ ਕੋਮਲ ਕਲੀ ਨੂੰ ਕਾਬੂ ਨਹੀਂ ਕਰ ਸਕਦਾ। ਕੀੜੀ ਵੀ ਹਾਥੀ ਤੇ ਸੱਪ ਦੀ ਮੌਤ ਦਾ ਕਾਰਨ ਬੱਣ ਜਾਂਦੀ ਹੈ। ਗੁਰਮੀਤ ਰਾਮ ਰਹੀਮ ਗੁੰਡਾ ਹੀ ਸੀ। ਗੁਰਮੀਤ ਰਾਮ ਰਹੀਮ 1000 ਗੱਡੀਆਂ ਦੇ ਗੈਂਗ, ਫੈਅਰ ਇੰਜਨ ਸਮੇਤ ਲਾਲ ਬੱਤੀਆਂ ਦੇ ਹੂਟਰ ਮਾਰਦਾ ਦੜਦੜਦਾ ਪੰਚਕੂਲਾ ਅਦਾਲਤ ਵਿੱਚ ਗਿਆ। ਫੈਅਰ ਇੰਜਨ ਵਿੱਚ 1200 ਲੀਟਰ ਇੰਨਾ ਪੈਟਰੋਲ ਸੀ ਕਿ ਅੱਗ ਵਿੱਚ ਅਦਾਲਤ ਜੱਜ ਵਕੀਲ ਉਸ ਦੇ ਆਪਣੇ ਵੀ ਗਾਰਡ ਫ਼ੌਜ਼ ਪੁਲਿਸ ਤੇ ਸਾਰਾ ਪੰਚਕੂਲਾ ਸੁਆਹ ਬਣ ਸਕਦਾ ਸੀ। ਜੇ ਸਜਾ ਦੋਸ਼ੀ ਕਰਾਰ ਕਰਨ ਪਿੱਛੋਂ 25 ਅਗਸਤ, 2017 ਨੂੰ ਕੈਦੀ ਗੁਰਮੀਤ ਰਾਮ ਰਹੀਮ ਦੀ ਕਾਰ ਵਿੱਚ ਰੋਹਤਕ ਜਾਣ ਦੀ ਇਜ਼ਾਜਤ ਹੁੰਦੀ ਤਾਂ ਉਸ ਗੁਰਮੀਤ ਰਾਮ ਨੇ ਸਾਰੇ ਆਪਣੇ ਲੋਕ ਡੇਰੇ ਦੇ ਗੁਆਹ ਤੇ ਦੂਜੇ ਲੋਕ ਮਾਰ ਕੇ ਆਤਮ ਹੱਤਿਆ ਕਰਨੀ ਸੀ। ਉਸ ਦਿਨ ਚਾਰ ਦਿਨ ਤੋਂ ਪਹਿਲਾਂ ਤੋਂ ਹੀ ਬਾਕੀ ਲੋਕਾਂ ਦੀ ਆਵਾਜਾਈ ਬੰਦ ਕਰ ਦਿੱਤੀ ਗਈ। ਇੱਕ ਹਫ਼ਤੇ ਤੋਂ ਲੋਕਾਂ ਦੀ ਆਜ਼ਾਦ ਘੁੰਮਣ ਤੇ ਪਾਬੰਦੀ ਲੱਗ ਗਈ। ਸਕੂਲ, ਕਾਲਜ, ਕੰਮ, ਬਿਜ਼ਨਸ, ਫਲਾਈਟ ਕਰਨ ਵਾਲੇ ਇੰਟਰਨੈਸ਼ਨਲ ਟੂਰਿਸਟ ਦਾ ਆਣਾ-ਜਾਣਾ ਸਬ ਠੱਪ ਹੋ ਗਿਆ। ਡੇਰੇ ਵਿੱਚ ਹਜ਼ਾਰਾਂ ਲੋਕ ਰਹਿੰਦੇ ਹਨ। ਡੇਰੇ ਦੇ ਨਾਮ ਤੇ ਮਾਫ਼ੀਆਂ ਦੀ ਸ਼ਖ਼ਸੀਅਤ ਵਾਲਾ ਗੁਰਮੀਤ ਰਾਮ ਰਹੀਮ ਹੋਰ ਵੀ ਕੀ ਕੁੱਝ ਕਰਦਾ ਸੀ? ਕਿਸੇ ਨੂੰ ਅੱਗੇ ਆ ਕੇ ਕੇਸ ਦਰਜ ਕਰਨਾ ਪੈਣਾ ਹੈ। ਜਿਸ ਨੇ ਰਣਜੀਤ ਸਿੰਘ, ਸਿਰਸਾ ਦਾ ਪੱਤਰਕਾਰ ਰਾਮ ਛਤਰਪਤੀ ਨੂੰ 2002 ਵਿੱਚ ਕਤਲ ਕਰਨ ਲਈ ਪੰਜ ਗੋਲੀਆਂ ਮਰਵਾਈਆਂ। ਉਹ 28 ਦਿਨ ਜਿਉਂਦਾ ਰਿਹਾ, ਪੁਲਿਸ ਨੇ ਉਸ ਦਾ ਸਹੀ ਬਿਆਨ ਬਦਲ ਦਿੱਤਾ। ਗੁਰਮੀਤ ਰਾਮ ਰਹੀਮ ਦੇ ਡੇਰੇ ਵਿਚੋਂ ਹੋਰ ਔਰਤਾਂ ਵੀ ਕਿਡਨੱਪ, ਰੇਪ ਹੋਈਆਂ ਹਨ।
ਹੋਰ ਰੱਬ ਜਾਣੇ ਕੀਹਨੂੰ-ਕੀਹਨੂੰ ਮਾਰ ਦਿੱਤਾ। ਦੂਜੇ ਸਿੱਖ, ਹਿੰਦੂ ਧਰਮਾਂ ਦਾ ਅਪਮਾਨ ਕਰ ਚੁੱਕਾ ਹੈ। ਗੁਰਮੀਤ ਰਾਮ ਰਹੀਮ ਦੇ ਖ਼ਿਲਾਫ਼ ਵਾਈਟ ਚਾਰਜ ਸ਼ੀਟ ਹੋਣੀ ਚਾਹੀਦੀ ਹੈ। ਜੇਲ ਦੇ ਅਫ਼ਸਰ ਪੈਸੇ ਲੈ ਕੇ, ਰਾਜਨੀਤਕ ਨੇਤਾ 5 ਕਰੋੜ ਤੋਂ ਵੱਧ ਵੋਟਾਂ ਦੇ ਲਾਲਚ ਵਿੱਚ ਆ ਕੇ ਗੁਰਮੀਤ ਰਾਮ ਰਹੀਮ ਨੂੰ ਜੇਲ ਵਿੱਚ ਵੀ ਆਈ ਪੀ ਏਅਰਕੰਡੀਸ਼ਨ, ਟੀਵੀ ਐਸ਼ ਵੀ ਮਿਲ ਸਕਦੀ ਹੈ। ਅਦਾਲਤ ਨੂੰ ਇਹ ਗੱਲਾਂ ਦੱਸੀਆਂ ਜਾ ਸਕਦੀਆਂ ਹਨ। ਹੋਰ ਧਰਮਕ ਆਗੂ, ਸਾਧ, ਸੰਤ ਬੜੀ ਕੁੱਤੀ ਚੀਜ਼ ਹਨ। ਲੋਕ ਕਦੇ ਕਹਿੰਦੇ ਹਨ, " ਲੁਟੇਰੇ ਲੁੱਚੇ ਸਾਧਾਂ ਖ਼ਿਲਾਫ਼ ਕੋਈ ਬੋਲਦਾ ਨਹੀਂ  ਹੈ। " ਹੁਣ ਸਰਕਾਰ ਸਿਰਸੇ ਵਾਲੇ ਦੇ ਮਗਰ ਪਈ ਹੈ। ਤਾਂ ਆਗੂ, ਸਾਧ ਕਹਿ ਜਾਂਦੇ ਨੇ, " ਸਿਰਸੇ ਵਾਲੇ ਸਾਧ ਦਾ ਮਾਮਲਾ ਸਿਖਾ ਦਾ ਨਹੀਂ ਹੈ। " ਪਤਾ ਹੈ ਕਦੇ ਸਾਡੇ 'ਤੇ ਵੀ ਸ਼ਕੰਜਾ ਚੜ੍ਹ ਸਕਦਾ ਹੈ। ਕਈ ਆਗੂ ਸਾਧ ਲੁੱਚੇ, ਗੁੰਡੇ ਹਨ। " ਸਿਰਸੇ ਵਾਲੇ ਸਾਧ ਦਾ ਵਿਰੋਧ ਕਰਨ ਲਈ ਵਰਜਿਤ ਕਰਨ ਵਾਲਿਉ ਤੁਹਾਨੂੰ ਕੋਈ ਸ਼ਰਮ ਨਹੀਂ ਹੈ। ਸਾਧ ਤੋਂ ਰੇਪ ਹੋਣ ਵਾਲੀਆਂ ਸਿੱਖਾਂ ਦੀਆਂ ਵੀ ਕੁੜੀਆਂ ਹਨ। ਜਿਸ ਦੀ ਆਪਣੀ ਭੈਣ, ਧੀ ਜ਼ਨਾਨੀ ਨਹੀਂ ਹੈ। ਉਹ ਸਾਧ ਬਣ ਕੇ ਅਜੇ ਲੋਕਾਂ ਨੂੰ ਲੁੱਟੀ ਚਲੋ। ਫੁੱਟ ਦੀਆਂ ਚਿੱਟੀਆਂ ਦਾੜ੍ਹੀਆਂ ਵਾਲੇ ਉਸ ਦੇ ਪੈਰੀਂ ਪੈਂਦੇ ਹਨ।

ਸਰਕਾਰ ਆਪਣੀ ਜ਼ੁੰਮੇਵਾਰੀ ਇਮਾਨਦਾਰੀ ਨਾਲ ਨਿਬਾ ਨਹੀਂ ਸਕਦੀ। ਹਾਈ ਕੋਰਟ ਦੇ ਹੁਕਮ ਪਿਛੋਂ ਵੀ 25 ਅਗਸਤ, 2017 ਨੂੰ ਲੋਕਾਂ ਦਾ ਜਾਨ-ਮਾਲ, ਅੱਗ ਨਾਲ, ਆਵਾਜਾਈ  ਦਾ ਹੋਰ ਲੋਕਾਂ ਦਾ ਨੁਕਸਾਨ ਹੋ ਗਿਆ। ਕੀ ਸਭ ਨੂੰ ਇੱਕ-ਇੱਕ ਪੈਸੇ ਦਾ ਮੁਆਜਾ ਮਿਲੇਗਾ? ਕਈ ਨਾਂਬਾਲਗ ਕੁੜੀਆਂ ਨਾਲ ਵੀ ਕਈ ਮਰਦਾਂ ਵਾਂਗ ਸਿਰਸਾ ਵਾਲਾ ਸਾਧ ਗੁਰਮੀਤ ਰਾਮ ਰਹੀਮ ਨੇ ਬਲਾਤਕਾਰ ਕੀਤੇ ਹਨ। ਇੱਕ ਸਾਧਣੀ ਦਾ 2002, ਦੂਜੀ ਨੇ ਸਾਧਣੀ ਦਾ 2009ਸਾਧਣੀ ਦਾ 2010 ਵਿੱਚ ਕੇਸ ਲੱਗਾ ਸੀ। 5 ਹੋਰ ਔਰਤਾਂ ਆਈਆਂ ਮੁੱਕਰ ਗਈਆਂ। ਦੂਜੇ ਕੇਸਾਂ ਵਾਂਗ ਇਹ 7 ਰੇਪ ਦੇ ਕੇਸ ਵੀ 15 ਸਾਲ ਅਦਾਲਤਾਂ ਵਿੱਚ ਰੁਲਦੇ ਰਹੇ। ਗੁਰਮੀਤ ਰਾਮ ਰਹੀਮ ਤੇ ਡੇਰੇ ਅੰਦਰ ਹੋਰ ਸੈਂਕੜੇ ਔਰਤਾਂ ਰੇਪ ਹੋ ਚੁੱਕੀਆਂ ਹਨ। ਕਈ ਔਰਤਾਂ ਆਪ ਨੂੰ ਲੋਕਾਂ ਵਿੱਚ ਇੱਜ਼ਤਦਾਰ ਸਮਝਣ ਕਰਕੇ ਐਸੀ ਕੁੱਤੇ ਖਾਣੀ ਨਹੀਂ ਦਸ ਸਕਦੀਆਂ। ਕਈ ਬਾਰ ਅਦਾਲਤਾਂ ਵਿੱਚ ਕੇਸ ਕਰਨ ਵਾਲੇ ਮਰ ਜਾਂਦੇ ਹਨ। ਕਤਲ ਕਰ ਦਿੱਤੇ ਜਾਂਦੇ ਹਨ। ਥੱਕ ਜਾਂਦੇ ਹਨ। ਡਰਾਏ ਜਾਂਦੇ ਹਨ। ਕੇਸ ਅਦਾਲਤਾਂ ਵਿੱਚ ਲਟਦਾ ਰਹਿ ਜਾਂਦਾ ਹੈ। ਇਹ ਕਸਰ ਵੀ ਅਦਾਲਤਾਂ ਦੀ ਦੂਰ ਕਰਨ ਦੀ ਲੋੜ ਹੈ।

Comments

Popular Posts