ਭਾਗ 347 ਸ੍ਰੀ ਗੁਰੂ ਗ੍ਰੰਥ ਸਾਹਿਬ 347 ਅੰਗ 1430 ਵਿੱਚੋਂ ਹੈ
ਰੱਬ ਮਹਾਰਾਜਿਆਂ ਦਾ ਵੀ ਮਹਾਰਾਜਾ ਹੈ, ਉਸ ਦੀ ਰਜ਼ਾ, ਭਾਣੇ ਵਿੱਚ ਰਹਿਣਾ ਹੈ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ satwinder_7@hotmail.com
22/08/2013. 347
ਰੱਬ ਇੱਕ ਹੈ। ਪ੍ਰਭੂ ਦੁਨੀਆਂ ਨੂੰ ਬਣਾਉਣ ਵਾਲਾ ਮਾਲਕ ਹੈ। ਭਗਵਾਨ ਬਗੈਰ ਡਰ ਤੋਂ ਨਿਡਰ ਹੈ। ਪ੍ਰਮਾਤਮਾਂ ਕਿਸੇ ਨਾਲ ਵਿਰੋਧ, ਕਿਸੇ ਨਾਲ ਦੁਸਮੱਣੀ ਨਹੀਂ ਕਰਦਾ। ਰੱਬ ਦਾ ਕੋਈ ਅਕਾਰ ਨਹੀਂ ਦਿਸਦਾ। ਸਬ ਜੀਵਾਂ, ਥਾਂਵਾਂ ਵਿੱਚ ਹੈ। ਹਰ ਮੂਰਤ ਉਸ ਦੀ ਹੈ। ਗਰਭ ਜੂਨ ਵਿੱਚ ਨਹੀਂ ਪੈਂਦਾ। ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਰੱਬ ਜੀ ਤੇ ਸਤਿਗੁਰੂ ਜੀ ਦੀ ਇੱਕੋ ਜੋਤ ਹੈ। ਇਕ ਤਾਕਤ ਹੈ। ਇਕ ਰੂਪ ਹੈ[ਰਾਗੁ ਆਸਾ ਮਹਲਾ ਸਤਿਗੁਰ ਸ੍ਰੀ ਨਾਨਕ ਦੇਵ ਜੀ ਦੀ ਬਾਣੀ ਹੈ ਮਹਲਾ 1 ਸੋ ਦਰੁ ॥ ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ 8-9 ਪੰਨਾਂ ਉਤੇ ਵੀ ਉਚਾਰੀ ਗਈ ਹੈ, ਰਹਿਰਾਸ ਦਾ ਦੂਜਾ ਪਹਿਰਾ ਵੀ ਹੈ। ਧਿਆਨ ਨਾਲ ਦੇਖੀਏ ਤਾਂ ਪਤਾ ਲਗਦਾ ਹੈ। ਉਸ ਵਿੱਚ ਕੁੱਝ ਅੱਖਰ ਹੋਰ ਤਰਾਂ ਲਿਖੇ ਗਏ ਹਨ। ਉਹ ਘਰ ਦਰਬਾਰ ਕਿਹੋ ਜਿਹਾ ਕਮਾਲ ਦਾ ਹੈ। ਜਿੱਥੇ ਬੈਠ ਕੇ ਰੱਬ ਜੀ ਤੂੰ ਸਾਰੇ ਜੀਵਾਂ ਦੀ ਰੱਖਿਆ, ਉਨ੍ਹਾਂ ਸਾਰਾ ਕੁੱਝ ਨੂੰ ਲੋੜਾਂ ਪੂਰੀਆਂ ਕਰਨ ਨੂੰ ਦਿੰਦਾ ਹੈ। ਦੇਖ-ਭਾਲ ਕਰਦਾ ਹੈ। ਸਾਰੇ ਆਪੋ-ਆਪਣੀਆਂ ਆਵਾਜ਼ਾਂ ਵਿੱਚ ਤੇਰੇ ਗੀਤ ਗਾਉਂਦੇ ਹਨ। ਇਸ ਲਈ ਬੇਅੰਤ ਤਰਾਂ ਦੇ ਸਾਜ਼ ਵਾਜੇ ਰਾਗ ਹਨ। ਸਾਜ਼ਾਂ ਨੂੰ ਅਣਗਿਣਤ ਵਜਾਉਣ ਵਾਲੇ ਹਨ। ਤੇਰੀ ਪ੍ਰਭੂ ਯਾਦ ਵਿੱਚ ਗਾਉਣ ਵਾਲੇ ਬੇਅੰਤ ਜੀਵ ਹਰ ਜੂਨੀ ਵਿੱਚ ਹਨ। ਪ੍ਰਭੂ ਜੀ ਦਾ ਅਲੱਗ-ਅਲੱਗ ਆਪੋ-ਆਪਣੀਆਂ ਆਵਾਜ਼ਾਂ ਵਿੱਚ ਸਾਰੇ ਜੀਵ ਰਾਗ ਬਿਜਾਉਣ ਵਾਲੇ ਕਹੇ ਜਾਂਦੇ ਹਨ। ਸਾਰੇ ਆਪੋ-ਆਪਣੀਆਂ ਆਵਾਜ਼ਾਂ ਵਿੱਚ ਤੇਰੇ ਗੀਤ ਗਾਉਂਦੇ ਹਨ। ਅਕਾਲ ਪੁਰਖ ਦੇ ਰਾਗਾਂ ਵਿੱਚ ਹਵਾ, ਪਾਣੀ, ਅੱਗ ਸਾਰੇ ਗਾ ਰਹੇ ਹਨ। ਧਰਮ ਰਾਜ ਵੀ ਰੱਬ ਜੀ ਤੇਰੇ ਕਹੇ ਮੁਤਾਬਿਕ ਕੰਮ ਕਰ ਰਿਹਾ ਹੈ। ਜਿਵੇਂ ਤੂੰ ਕਰਾਉਂਦਾ ਹੈ। ਚਿਤਰ ਗੁਪਤ ਜੀਵਾਂ ਦੇ ਕਰਮਾਂ ਦਾ ਹਿਸਾਬ ਲਿਖਣ ਵਾਲੇ ਵੀ ਤੇਰੀ ਰਜ਼ਾ ਵਿੱਚ ਲੇਖਾ-ਜੋਖਾ ਕਰਕੇ ਸੋਚ ਬਿਚਾਰ ਕਰਦੇ ਹਨ। ਪ੍ਰਭੂ ਤੈਨੂੰ ਗਾਉਣ ਵਾਲੇ  ਮਨ ਵਿੱਚ ਅੰਦਰ ਹੀ ਬਿਚਾਰ ਕਰਕੇ ਲਿਖਦੇ ਹਨ। ਲਿਖ ਲਿਖ ਕੇ ਧਰਮ ਦੀ ਬਿਚਾਰ ਕਰਦੇ ਹਨ। ਪ੍ਰਭੂ ਤੈਨੂੰ ਗਾਉਣ ਵਾਲੇ ਤੇਰੇ ਗੀਤ ਗਾ ਕੇ ਈਸ਼ਰ ਬਰਮਾ ਦੇਵੀ ਸਦਾ ਸੋਹਣੇ ਲੱਗ ਰਹੇ ਹਨ। ਜੋ ਪ੍ਰਭੂ ਤੇਰੇ ਸਜਾਏ, ਬਣਾਏ ਹੋਏ ਹਨ। ਰੱਬ ਜੀ ਇੰਦਰ ਦੇਵਤੇ ਦੇਵਤਿਆਂ ਸਮੇਤ ਤੇਰੇ ਦਰਬਾਰ ਵਿੱਚ ਬੈਠੇ ਕੰਮਾਂ ਦੀ ਮਹਿਮਾ ਗਾ ਰਹੇ ਹਨ। ਸਿਧ ਸਾਧੂ ਸਮਾਧੀਆਂ, ਸਾਧ ਬਿਚਾਰਾਂ ਕਰਕੇ ਰੱਬ ਨੂੰ ਵਡਿਆਈ ਕਰ, ਸਲਾਹ ਰਹੇ ਹਨ। ਜਤੀ, ਸਤੀ, ਸਬਰ ਵਾਲੇ, ਯੋਧੇ ਵੀਰ ਤੇਰੇ ਗੁਣ ਗਾ ਰਹੇ ਹਨ। ਪੰਡਤ, ਮਾਹਾਰਿਖੀ ਪੜ੍ਹ ਕੇ ਅੱਗੇ ਸੁਣਾਂ ਰਹੇ ਹਨ। ਯੁੱਗਾਂ ਤੋਂ ਵੇਦ ਵਿੱਚ ਵੀ ਤੇਰੀ ਉਪਮਾ ਹੀ ਕਹੀ ਗਈ ਹੈ। ਮਾਤ ਲੋਕ, ਪਤਾਲ ਲੋਕ ਸਾਰੀ ਸ੍ਰਿਸ਼ਟੀ ਵਿਚ ਦਿਲ ਨੂੰ ਪ੍ਰਸੰਨ ਕਰਨ ਵਾਲੇ ਜੀਵ ਤੇਰੇ ਗੀਤ ਗਾਉਂਦੇ ਹਨ। ਤੇਰੇ ਬਣਾਏ ਅਠਸਠਿ ਤੀਰਥ ਵੀ ਨਾਲ ਹੀ ਤੇਰੇ ਗੀਤ ਗਾਉਂਦੇ ਹਨ। ਬਹੁਤ ਤਕੜੇ ਯੋਧੇ, ਸੂਰਮੇ ਤੇਰੇ ਗੀਤ ਗਾਉਂਦੇ ਹਨ। ਜਿੰਨੇ ਸੰਸਾਰ ਦੇ ਵੀ ਜੀਵ ਹਨ। ਸਾਰੇ ਆਪੋ-ਆਪਣੀਆਂ ਆਵਾਜ਼ਾਂ ਵਿੱਚ ਤੇਰੇ ਗੀਤ ਗਾਉਂਦੇ ਹਨ। ਜਿੰਨੇ ਵੀ ਜੀਵ ਖੰਡਾਂ, ਮੰਡਲ, ਵਰਭੰਡਾਂ ਵਾਲੇ ਕੁਲ ਜੀਵ. ਤੂੰ ਪੈਂਦਾ ਕੀਤੇ ਹਨ। ਆਪੋ-ਆਪਣੀ ਆਵਾਜ਼ ਵਿੱਚ ਤੇਰੇ ਗੀਤ ਗਾਉਂਦੇ ਹਨ। ਉਹ ਤੇਰੇ ਜੀਵ ਗੀਤ ਗਾਉਂਦੇ ਹਨ। ਜੋ ਤੈਨੂੰ ਚੰਗੇ ਲਗਦੇ ਹਨ। ਜਿਹੜੇ ਤੇਰੇ ਪ੍ਰੇਮ ਵਿੱਚ ਲੀਨ ਹਨ। ਹੋਰ ਕਿੰਨੇ ਤੇਰੀ ਰਜ਼ਾ ਵਿੱਚ ਹਨ। ਮੇਰੇ ਖ਼ਿਆਲ ਵਿੱਚ ਨਹੀਂ ਹਨ। ਮੇਰੇ ਕੋਲੋਂ ਤਾਂ ਗਿਣੇ ਵੀ ਨਹੀਂ ਜਾਂਦੇ। ਨਾਨਕ ਜੀ ਦੱਸ ਰਹੇ ਹਨ। ਉਹੀ ਰੱਬ ਉਹੀ ਹਰ ਜਗਾ ਹਰ ਥਾਂ ਸਦਾ ਰਹਿਣ ਵਾਲਾ ਹੈ। ਉਹ ਸੱਚਾ ਮਾਲਕ ਜਿਸ ਦਾ ਸੱਚਾ ਦਾ ਨਾਮ ਹੈ।

ਉਹ ਹੁਣ ਵੀ ਹੈ। ਸਦਾ ਰਹੇਗਾ। ਨਾਂ ਹੀ ਉਹ ਕਿਤੇ ਜਾਣ ਵਾਲਾ ਹੈ। ਜਿਸ ਨੇ ਦੁਨੀਆ ਨੂੰ ਪੈਦਾ ਕੀਤਾ ਹੈ। ਰੱਬ ਨੇ ਰੰਗ-ਬਰੰਗੀ, ਭਾਂਤ-ਭਾਂਤ ਦੇ ਜੀਵ ਤੇ ਸ੍ਰਿਸ਼ਟੀ ਬਣਾਂ ਕੇ, ਇਹ ਮਾਇਆ ਦੁਨੀਆ ਦੇ ਪਦਾਰਥ ਬਣਾਏ ਹਨ। ਉਹ ਆਪਣੀ ਸ੍ਰਿਸ਼ਟੀ ਨੂੰ ਬਣਾਂ ਕੇ ਪੈਦਾ ਕਰ ਕੇ, ਆਪਣਾ ਕੀਤਾ ਕੰਮ ਦੇਖ ਰਿਹਾ ਹੈ। ਉਸ ਦੀ ਵਡਿਆਈ ਇਹ ਹੈ। ਜੋ ਰੱਬ ਨੂੰ ਚੰਗਾ ਲੱਗਦਾ ਹੈ। ਉਹੀ ਕਰਦਾ ਹੈ। ਉਸ ਦਾ ਕਹਿਣਾ ਕੋਈ ਟਾਲ ਨਹੀਂ ਕਰ ਸਕਦਾ। 

Comments

Popular Posts