ਤਾਕਤ ਦਾ ਝਰਨਾਂ ਰੂਹਾਂ ਨੂੰ ਬਣਾਂਉਂਦੇ
ਸਤਵਿੰਦਰ ਕੌਰ ਸੱਤੀ (ਕੈਲਗਰੀ) –ਕੈਨੇਡਾ
satwinder_7@hotmail.com
ਅਸੀਂ ਵਾਰਸ ਗੁਰੂ ਗੋਬਿੰਦ ਸਿੰਘ ਜੀ ਦੇ ਕਹਾਉਂਦੇ।
ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਲਾਲ ਕਹਾਉਂਦੇ।
ਬੋਲੇ ਸੋ ਨਿਹਾਲ ਦੇ ਨਾਅਰੇ ਹਾਂ ਲਗਾਉਂਦੇ।
ਸਤਿ ਸ੍ਰੀ ਅਕਾਲ ਗੁਰੂ ਫ਼ਤਿਹ ਹਾਂ ਬਲਾਂਉਦੇ।
ਮਰਦਾਂ-ਔਰਤਾਂ ਨੂੰ ਇੱਕੋ ਬਾਟੇ ਚੋਂ ਅੰਤਿਮ ਛਕਾਉਂਦੇ।
ਅੰਮ੍ਰਿਤ ਦੀਆਂ ਪੰਜ ਘੁੱਟਾਂ ਮੂੰਹ ਵਿੱਚ ਪਾਉਂਦੇ।
ਪੰਜ ਪਿਆਰੇ ਅੱਖਾਂ ਵਿੱਚ ਅੰਮ੍ਰਿਤ ਰਸ ਪਾਉਂਦੇ।
ਅੰਮ੍ਰਿਤ ਦੇ ਪੰਜ ਚੂਲੇ ਮੱਥੇ ਉਤੇ ਨੇ ਪਾਉਂਦੇ।
ਪੰਜ ਪਿਆਰੇ ਨਾਲ ਗੁਰੂ ਫ਼ਤਿਹ ਬੁਲਵਾਉਂਦੇ।
ਗਿਆਨ ਦੀਆਂ ਅੱਖਾਂ ਨੇ ਝੱਟ ਪੱਟ ਖੋਲਦੇ।
ਗੁਰੂ ਸ਼ਕਤੀ ਨੂੰ ਸਾਡੀ ਰੂਹ ਵਿੱਚ ਪਾਉਂਦੇ।
ਤਾਕਤ ਦਾ ਝਰਨਾ ਰੂਹਾਂ ਨੂੰ ਹਾਂ ਬਣਾਉਂਦੇ।
ਅਨੰਦ ਆ ਜਾਂਦਾ ਗੁਰੂ ਹਿੱਕ ਨਾਲ ਲਾਉਂਦੇ।
ਬਾਰ ਨਹੀ ਕਰਦੇ ਆਇਆ ਨਹੀਂ ਛੱਡਦੇ।
ਸਿੰਘ ਕਿਸੇ ਦੁਸ਼ਮਣ ਕੋਲੋਂ ਨਹੀਂ ਡਰਦੇ।
ਭਾਵੇਂ ਗੁਆਂਢੀ ਜਾਂ ਵਿਦੇਸ਼ ਆਵੇ ਚੜ੍ਹਕੇ।
ਹਿੱਕ ਦੇ ਜ਼ੋਰ ਨਾਲ ਹਾਂ ਲੜਾਈਆਂ ਲੜਦੇ।
ਚਿੜੀਆਂ ਤੋਂ ਬਾਜ਼ ਗੁਰੂ ਮੇਰੇ ਨੇ ਲੜਾਉਂਦੇ।
ਅੜ ਜਾਏ ਦੁਸ਼ਮਣ ਨੱਕ ਨਾਲ ਚਣੇ ਚਬਾਉਂਦੇ।
ਹੱਕਾਂ ਦੀ ਰਾਖੀ ਲਈ ਦੁਸ਼ਮਣ ਅੱਗੇ ਅੜ ਜਾਂਦੇ।
ਰੱਬ ਕਰੇ ਮਿਹਰਾਂ ਹੱਥ ਆਈ ਬਾਜ਼ੀ ਜਿੱਤ ਲੈਂਦੇ।
ਪਾੜ ਕੇ ਧਰਤੀ ਦੁਸ਼ਮਣ ਵਿੱਚੇ ਭਸਮ ਕਰ ਦਿੰਦੇ।
ਗੁਰੂ ਦੇ ਇਕੱਲੇ ਸਿੰਘ ਸਵਾ ਲੱਖ ਨਾਲ ਲੜਦੇ।
ਭਾਵੇਂ ਹੋ ਜਾਏ ਜੱਗ ਇੱਕ ਪਾਸੇ ਭੋਰਾ ਨਹੀਂ ਡਰਦੇ।
ਰੱਬਾ ਤੇਰੀਆਂ ਕੁਦਰਤਾਂ ਤੈਨੂੰ ਪਿਆਰ ਕਰਦੇ।
ਜਾਈਏ ਵਾਰੇ ਬਲਿਹਾਰੇ ਤੇਰੀ ਜੈ-ਜੈ ਕਾਰ ਕਰਦੇ।
ਤੇਰੇ ਰੱਬਾ ਨਿੱਤ ਸੱਤੀ ਗੀਤ ਸੋਹਲੇ ਬੈਠੀ ਗਾਊਂਦੇ।
ਤੇਰੇ ਅੱਗੇ ਸਤਵਿੰਦਰ ਨਿੱਤ-ਨਿੱਤ ਸੀਸ ਝੁਕਾਵੇ।

Comments

Popular Posts