ਭਾਗ 32 ਜਦੋਂ ਕੋਈ ਹੋਰ ਸਹਾਰਾ ਨਜ਼ਰ ਨਹੀਂ ਆਉਂਦਾ ਤਾਂ ਰੱਬ ਨਜ਼ਰ ਆਉਂਦਾ ਹੈ ਜ਼ਿੰਦਗੀ ਐਸੀ ਵੀ ਹੈ
- ਸਤਵਿੰਦਰ ਕੌਰ ਸੱਤੀ (ਕੈਲਗਰੀ) ਕੈਨੇਡਾ satwnnder_7@hotmail.com
ਸੁੱਖਾਂ ਵਿੱਚ ਰੱਬ ਯਾਦ ਨਹੀਂ ਆਉਂਦਾ। ਜਦੋਂ ਸਾਰੇ ਸਹਾਰੇ ਟੁੱਟ ਜਾਂਦੇ ਹਨ, ਤਾਂ ਰੱਬ ਦਾ ਸਹਾਰਾ ਦਿਸਦਾ ਹੈ। ਰੱਬ ਬਿਪਤਾ ਪਈ ਤੋਂ ਨਜ਼ਰ ਆਉਂਦਾ ਹੈ। ਜਦੋਂ ਕੋਈ ਹੋਰ ਬਿਪਤਾ ਵਿੱਚ ਕੋਲ ਨਹੀਂ ਖੜ੍ਹਦਾ। ਤਾਂ ਰੱਬ ਬੌੜਉਂਦਾ ਹੈ। ਡੁੱਬਦੇ ਨੂੰ ਸਹਾਰਾ ਦੇ ਕੇ ਬਚਾ ਲੈਂਦਾ ਹੈ। ਜਦੋਂ ਬਿਪਤਾ ਪੈਂਦੀ ਹੈ। ਸਬ ਸਾਥ ਛੱਡ ਜਾਂਦੇ ਹਨ। ਇੱਕ ਰੱਬ ਹੀ ਹੈ। ਜੋ ਗ਼ਰੀਬ ਬੰਦੇ ਦਾ ਵੀ ਸਾਥ ਦਿੰਦਾ ਹੈ। ਉਸ ਲਈ ਸਾਰੇ ਇੱਕ ਬਰਾਬਰ ਹਨ। ਜਦੋਂ ਕੋਈ ਹੋਰ ਸਹਾਰਾ ਨਜ਼ਰ ਨਹੀਂ ਆਉਂਦਾ ਤਾਂ ਰੱਬ ਨਜ਼ਰ ਆਉਂਦਾ ਹੈ। ਬਹੁਤੇ ਲੋਕ ਰੱਬ ਵਿੱਚ ਅੰਨ੍ਹੀ ਸਰਦਾ ਰੱਖਦੇ ਹਨ। ਉਹ ਕੱਟੜ ਧਰਮੀ ਲੋਕ ਹਨ। ਇਹ ਸਰਦਾ ਨਹੀਂ ਰੱਬ ਨੂੰ ਵੇਚ ਕੇ ਜੇਬ ਵਿੱਚ ਪਾਈ ਫਿਰਦੇ ਹਨ। ਰੱਬ ਨੂੰ ਕਹਿੰਦੇ ਹਨ। ਜੇਬ ਤੇਰੀ ਹੱਥ ਮੇਰਾ ਹੈ। ਸਾਰੇ ਪਾਸੇ ਹੁੰਝਾ ਮਾਰੀ ਜਾਂਦੇ ਹਨ। ਆਲ਼ੇ ਦੁਆਲੇ ਜੋ ਮਾਲ ਹੈ। ਉਹ ਆਪਣੀ ਜਾਇਦਾਦ ਸਮਝਦੇ ਹਨ। ਤਾਂਹੀਂ ਤਾਂ ਰੱਬ ਦੇ ਨਾਮ ਉੱਤੇ ਲਿਖੇ ਧਰਮ ਦੇ ਗ੍ਰੰਥ ਪੜ੍ਹਨ ਵਾਲੇ ਰੱਬ ਤੋਂ ਨਹੀਂ ਡਰਦੇ। ਉਹ ਜਾਣਦੇ ਹਨ। ਰੱਬ ਨੇ ਸਾਰਾ ਕੁੱਝ ਵਰਤਣ ਲਈ ਬਣਾਇਆ ਹੈ। ਜੋ ਬਣਾਇਆ ਹੈ। ਉਸ ਦਾ ਗੋਡੀਆਂ ਲਾ ਕੇ, ਮਜ਼ਾ ਲੁੱਟਣਾ ਚਾਹੀਦਾ ਹੈ। ਧਰਮੀ ਲੋਕਾਂ ਦਾ ਧੰਨ ਆਪਣਾ ਸਮਝਦੇ ਹਨ। ਸਰੀਰ ਸਬੰਧ ਬਣਾਉਣ ਵਿੱਚ ਵੀ ਪੁੰਨ ਹੀ ਸਮਝਦੇ ਹਨ। ਇਸ ਤਰਾਂ ਦੇ ਖੇਡੇ ਸੰਬੰਧਾਂ ਨਾਲ ਬਾਲ ਬੱਚਾ ਹੋ ਜਾਵੇ, ਔਰਤਾਂ ਪ੍ਰਸਾਦ ਸਮਝ ਕੇ ਪਾਲਦੀਆਂ ਹਨ। ਕਈ ਜ਼ਹਿਰ ਖਾਂ ਕੇ ਮਰ ਜਾਂਦੀਆਂ ਹਨ। ਇਹ ਲੋਕਾਂ ਦਾ ਆਧਾਰ ਕਰਨ ਆਏ ਹਨ। ਇਹ ਚਿੱਟੇ ਕੱਪੜੇ ਆਪਣੇ ਦਾਗ਼ ਲੁਕਾਉਣ ਨੂੰ ਪਾਉਂਦੇ ਹਨ।
ਇੱਕ ਉਹ ਲੋਕ ਹਨ। ਜੋ ਰੱਬ ਤੋਂ ਬਹੁਤ ਡਰਦੇ ਹਨ। ਵਿਸ਼ਵਾਸ ਬਹੁਤ ਰੱਖਦੇ ਹਨ। ਮੈਂ ਇੱਕ ਕੁੜੀ ਨੂੰ ਜਾਣਦੀ ਹਾਂ। ਜਦੋਂ ਵੀ ਉਸ ਦਾ ਕੋਈ ਕੰਮ ਬਣਦਾ ਹੈ। ਉਹ ਆਪਣੇ ਘਰ ਵਿੱਚ ਲੱਗੀਆਂ ਗੁਰੂਆਂ ਦੀਆਂ ਫ਼ੋਟੋ ਮੂਹਰੇ ਹੱਥ ਬੰਨ੍ਹ ਕੇ ਖੜ੍ਹ ਜਾਂਦੀ ਹੈ। ਕਈ ਬਾਰ ਮੈਨੂੰ ਫ਼ੋਨ ਕਰ ਲੈਂਦੀ ਹੈ। ਕਲ ਉਸ ਨੇ ਦੱਸਿਆ, " ਉਸ ਦੇ ਪਤੀ ਨੂੰ ਉਹੀ ਕੰਮ ਲੱਭ ਗਿਆ ਹੈ। ਜਿਹੜਾ ਉਸ ਦਾ ਪਤੀ ਕਰਨਾ ਚਾਹੁੰਦਾ ਸੀ। " ਮੈਂ ਉਸ ਨੂੰ ਕਿਹਾ, " ਅਸੀਂ ਜੋ ਸੁਪਨਾ ਦੇਖਦੇ, ਸੋਚਦੇ ਹਾਂ, ਜੇ ਕਰਨਾ ਮਿੱਥ ਲਈਏ। ਉਸ ਕੰਮ ਦੇ ਪਿੱਛੇ ਪੈ ਜਾਈਏ, ਉਹ ਨੇਪਰੇ ਚਾੜ੍ਹ ਸਕਦੇ ਹਾਂ। " ਉਸ ਨੇ ਕਿਹਾ, " ਰੱਬ ਤਾਂ ਕਿਤੇ ਸੱਚੀ ਐਗਾ ਹੈ। ਉਹੀ ਸਬ ਕੁੱਝ ਕਰਦਾ ਹੈ। ਮੇਰੇ ਸਾਰੇ ਕੰਮ ਹੋਈ ਜਾਂਦੇ ਹਨ। ਪਿਛਲੇ ਹਫ਼ਤੇ ਮੁੰਡਾ ਆਪਣੇ ਡੈਡੀ ਨਾਲ ਚੁੰਬੜ ਗਿਆ। ਉਹ ਹੇਠਾਂ ਉੱਤੇ ਹੋ ਗਏ। ਮੈਂ ਤਾਂ ਡਰਦੀ ਵਿੱਚ ਨਾਂ ਗਈ। ਕਿਤੇ ਮੇਰਾ ਹੀ ਕੁੱਝ ਤੋੜ ਨਾਂ ਦੇਣ। ਮੈਂ ਗੁਰੂ ਗੋਬਿੰਦ ਸਿੰਘ ਜੀ ਦੀ ਫ਼ੋਟੋ ਅੱਗੇ ਹੱਥ ਬੰਨ੍ਹ ਕੇ, ਵਾਹਿਗੁਰੂ-ਵਾਹਿਗੁਰੂ ਕਰਨ ਲੱਗ ਗਈ। ਇੰਨੇ ਨੂੰ ਮੁੰਡੇ ਨੇ ਜ਼ੋਰ-ਜ਼ੋਰ ਦੀ ਚੀਕਾਂ ਮਾਰੀਆਂ। ਜਦੋਂ ਮੈਂ ਕੋਲੋਂ ਗਈ। ਉਸ ਦੀ ਉਗਲੀ ਲਮਕ ਰਹੀ ਸੀ। ਰੱਬ ਨੇ ਬਚਾ ਲਿਆ। ਅਜੇ ਉਗਲੀਂ ਹੀ ਟੁੱਟੀ ਹੈ। " ਉਸ ਨੂੰ ਮੈਂ ਪੁੱਛ ਲਿਆ, " ਚੰਗਾ ਕੀਤਾ ਤੂੰ ਉਸ ਨੂੰ ਬੱਚਾ ਲਿਆ। ਕੀ ਪਤਾ ਉਸ ਦਾ ਡੈਡੀ ਮੁੰਡੇ ਦੀ ਗਰਦਨ ਹੀ ਮਰੋੜ ਦਿੰਦਾ। ਇਸ ਨਾਲੋਂ ਚੰਗਾ ਹੁੰਦਾ, ਜੇ ਤੂੰ ਆਪ ਵਿੱਚ ਦੋਨਾਂ ਦੇ ਦਖ਼ਲ ਦਿੰਦੀ। ਮੁੰਡੇ ਦੀ ਉਗਲੀਂ ਟੁੱਟਣ ਤੋਂ ਬਚ ਜਾਂਦੀ। ਸ਼ਾਇਦ ਤੇਰੇ ਕੋਈ ਝਰੀਟ ਆ ਜਾਂਦੀ। " " ਸਾਨ੍ਹਾਂ ਦੇ ਭੇੜ ਵਿੱਚ ਆ ਕੇ ਮਰਨਾ ਹੈ। ਮੈਂ ਨਹੀਂ ਨੇੜੇ ਜਾਂਦੀ। ਆਪੇ ਹੌਂਕ ਕੇ, ਬੈਠ ਗਏ। ਮੈਂ ਤਾਂ ਰੱਬ ਅੱਗੇ ਅਰਦਾਸਾਂ ਹੀ ਕਰਨ ਜੋਗੀ ਹਾਂ। " ਮੈਂ ਉਸੇ ਨੂੰ ਕਿਹਾ, " ਸਾਨ੍ਹਾਂ ਦੇ ਭੇੜ ਵਿੱਚ ਗੁਰੂ ਦੀਆਂ ਤਸਵੀਰਾਂ ਨੂੰ ਅੜਾ ਦਿਆ ਕਰ। ਆਪੇ ਗਤਕਾ ਖੇਡੀ ਜਾਣਗੇ।  ਕੀ ਕਾਗਜ ਦੀਆਂ ਤਸਵੀਰਾਂ ਲੜਾਈ ਹਟਾ ਸਕਦੀਆਂ ਹਨ? ਰੱਬ ਅੱਗੇ ਅਰਦਾਸਾਂ ਚਾਲੂ ਹੀ ਰੱਖਿਆ ਕਰ। ਆਪ ਕੋਈ ਕੰਮ ਨਾਂ ਕਰੀਂ। ਸਾਰੇ ਕੰਮ ਰੱਬ ਤਾਂ ਆਪੇ ਕਰ ਹੀ ਦਿੰਦਾ ਹੈ। ਜਦੋਂ ਘਰਦੇ ਮੈਂਬਰ ਕੰਮ ਪਿਆ ਦੇਖਦੇ ਹਨ। ਉਨ੍ਹਾਂ ਨੂੰ ਪਤਾ ਹੈ, ਤੈਂ ਤਾਂ ਕੋਈ ਕੰਮ ਨਹੀਂ ਕਰਨਾ। ਰੱਬ ਦੀਆਂ ਦਿੱਤੀਆਂ ਖਾਣ ਵਾਲੀ ਹੈ। ਵਿਚਾਰੇ ਅੱਕੇ ਹੋਏ ਆਪ ਹੀ ਕੰਮ ਕਰ ਲੈਂਦੇ ਹਨ। ਤੇਰੀਆਂ ਕਰਤੂਤਾਂ ਝੂਠੀਆਂ ਕਹਾਣੀਆਂ ਸਣਾਉਣ ਸਾਧੇ ਵਾਲੇ ਧੰਨੇ ਜੱਟ ਵਰਗੀਆਂ ਹਨ। ਰੱਬ ਆਪੇ ਨੱਕੇ ਛੱਡਦਾ ਹੇ। "

ਪਰ ਇਹ ਸੱਚੀ ਗੱਲ ਹੈ। ਜਿੱਥੇ ਬੰਦਾ ਹੰਕਾਰ, ਮੈਂ-ਮੈ ਦੀ ਹਾਰ ਮੰਨ ਲਵੇ, ਸੱਚੀ ਕੌਤਕ ਵਰਤ ਜਾਂਦਾ ਹੈ। ਸ਼ਕਤੀਆਂ ਆਪੇ ਆਉਣ ਲੱਗ ਜਾਂਦੀਆਂ ਹਨ। ਹਵਾ ਦੇ ਫੁਰਨੇ ਨਾਲ ਕੰਮ ਹੁੰਦੇ ਹਨ। ਮਨ ਖ਼ੂਬਸੂਰਤ ਗੱਲਾਂ ਕਰਨ ਲੱਗਦਾ ਹੈ। ਉਸ ਅੰਦਰ ਰੱਬ ਸੁੱਤਾ ਹੋਇਆ ਜਾਗ ਜਾਂਦਾ ਹੈ। ਘਰ ਦੇ ਜੀਆਂ ਤੇ ਲੋਕਾਂ ਨੂੰ ਪਿਆਰ ਕਰਦਾ ਹੈ। ਸਾਰੇ ਮਿਲ ਕੇ ਕੰਮ ਕਰਨੇ ਸ਼ੁਰੂ ਕਰ ਦਿੰਦੇ ਹਨ। ਤੀਜੇ ਲੋਕ ਉਹ ਹਨ। ਜੋ ਰੱਬ ਦੀ ਹੋਂਦ ਨੂੰ ਨਹੀਂ ਮੰਨਦੇ। ਉਹ ਕਹਿੰਦੇ ਹਨ, " ਸਾਰੇ ਕੰਮ ਬੰਦਾ ਆਪ ਕਰਦਾ ਹੈ। ਆਪਣੀ ਸਫਲਤਾ ਮਿਹਨਤ ਨਾਲ ਫਲ ਹਾਸਲ ਕਰਦਾ ਹੈ। ਸਾਇੰਸ ਦਾ ਯੁੱਗ ਹੈ। ਸਾਇੰਸ ਦੀ ਸੋਚ ਨਾਲ ਸਾਰੇ ਸੁੱਖ ਮਿਲੇ ਹਨ। ਬੰਦਾ ਚੰਦ ਤੱਕ ਪਹੁੰਚਿਆ ਹੈ। " ਸਾਇੰਸ ਤਾਂ ਇੱਕ ਰਸਤਾ ਦੱਸਦੀ ਹੈ। ਮੰਜ਼ਲ ਤੱਕ ਪਹੁੰਚਣ ਦਾ ਸਾਰੀ ਪ੍ਰਕਿਰਤੀ ਦਾ ਮਾਲਕ ਸ਼ਕਤੀਸ਼ਾਲੀ ਤਾਕਤ ਦਾ ਮਾਲਕ ਕੋਈ ਹੋਰ ਹੀ ਹੈ। ਜਿਸ ਨੇ ਦੁਨੀਆ ਬਣਾਈ ਹੈ। ਇੰਨੀਆਂ ਕੀਮਤੀ ਸੋਹਣੀਆਂ ਚੀਜ਼ਾਂ, ਹਵਾ, ਪਾਣੀ, ਧਰਤੀ, ਆਕਾਸ਼ , ਜੀਵ ਧਾਤਾਂ ਬਣਾਈਆਂ ਹਨ। ਸਾਡੀਆਂ ਅੱਖਾਂ ਨੇ ਅਜੇ ਤਾਂ ਬਹੁਤਾ ਕੁੱਝ ਦੇਖਿਆ ਹੀ ਨਹੀਂ ਹੈ। ਟੋਬੇ ਦੇ ਡੱਡੂ ਵਾਗ ਗਿਣਤੀ ਦੀਆਂ ਧਰਤੀ ਦੇਖ ਕੇ ਕਹਿਣ ਲੱਗ ਜਾਂਦੇ ਹਾਂ। ਅਸੀਂ ਸਾਰੀ ਪ੍ਰਕਿਰਤੀ ਦੇਖ ਲਈ ਹੈ। ਅਜੇ ਤਾਂ ਚੱਖੀ ਹੀ ਹੈ। ਇਸ ਨੂੰ ਬਣਾਉਣ ਵਿੱਚ ਕੋਈ ਕੰਮ ਨਹੀਂ ਕੀਤਾ। ਜੋ ਕਰਦਾ ਹੈ। ਉਸ ਦਾ ਕਦੇ ਵਰਣਨ ਨਹੀਂ ਕੀਤਾ। ਇੱਕ ਥਾਂ ਉੱਤੇ ਖੜ੍ਹੇ ਆਕਾਸ਼ ਦੇਖ ਕੇ ਅੰਦਾਜ਼ਾ ਲੱਗਾ ਲੈਂਦੇ ਹਾਂ। ਅਸਮਾਨ ਉੱਥੇ ਤੱਕ ਹੈ। ਚੰਦ ਸੂਰਜ ਆਕਾਸ਼ ਵਿੱਚ ਚੜ੍ਹਦਾ ਹੈ। ਸੰਸਾਰ ਦਾ ਅੰਤ ਨਹੀਂ ਪਾ ਸਕਦੇ। ਦੱਸ ਹੀ ਨਹੀਂ ਸਕਦੇ। ਕੀ ਕੁੱਝ ਦੁਨੀਆ ਉੱਤੇ ਹੈ। ਕਿੰਨੇ ਰੰਗਾਂ ਰੂਪਾਂ ਦੇ ਜੀਵ, ਜੰਤੂ, ਦਰਖ਼ਤ ਹਨ। ਨਵੇਂ ਥਾਂ ਉੱਤੇ ਜਾਂਦੇ ਹਾਂ। ਨਵੀਂ ਨਸਲ ਮਿਲਦੀ ਹੈ। ਜਦੋਂ ਪੂਰਾ ਬ੍ਰਹਿਮੰਡ ਦਾ ਅਨੁਮਾਨ ਨਹੀਂ ਲੱਗ ਸਕਿਆ। ਰੱਬ ਲੱਭਣ ਜਾਂ ਮੰਨਣ ਦੀ ਕਿਵੇਂ ਹਿੰਮਤ ਕਰਾਂਗੇ? ਇਹ ਤਾਂ ਉਸ ਦੇ ਕੰਮਾਂ ਦੀ ਪ੍ਰਸੰਸਾ ਕਰਕੇ ਉਸ ਦੀ ਯਾਦ ਮਨ ਵਿੱਚ ਰੱਖੀ ਜਾ ਸਕਦੀ ਹੈ। ਪਰ ਬੰਦਾ ਕਹਿੰਦਾ ਹੈ, " ਦੁਨੀਆ ਮੈਂ ਆਪ ਆਪਣੇ ਹੱਥਾਂ ਉੱਤੇ ਚੱਕੀ ਹੈ। ਮੈਂ ਸਾਰਾ ਕੁੱਝ ਕਰ ਸਕਦਾ ਹਾਂ। "

Comments

Popular Posts