ਜੇ ਪਿਆਰ ਦੀ ਏ ਭੁੱਖ ਤੂੰ ਸਾਡੇ ਕੋਲੇ ਆ।
ਸਤਵਿੰਦਰ ਕੌਰ ਸੱਤੀ (ਕੈਲਗਰੀ) –ਕੈਨੇਡਾ
 satwinder_7@hotmail.com
ਤੈਨੂੰ ਆਵੇ ਨਾਂ ਕੋਈ ਕੰਮ ਨਾਂ ਹੀ ਸਿੱਖਣਾ ਚਾਹੁੰਦਾ ਕੰਮ।
ਮੈਨੂੰ ਤੂੰ ਲੱਗੀ ਜਾਵੇ ਬੰਬ ਵੇ ਜਦੋਂ ਤੂੰ ਪਾਵੇ ਗੜ-ਗੰਜ।
ਬੋਲੇ ਪਾੜ-ਪਾੜ ਸੰਗ ਡਰਦਿਆਂ ਮੇਰਾ ਦਿਲ ਡੋਲਦਾ।
ਹਾੜਾ ਵੇ ਹੋਲੀ ਕਿਉਂ ਨਹੀਂ ਬੋਲਦਾ ਚਿੱਤ ਰਹੇ ਡੋਲਦਾ।
ਤੇਰੀਆਂ ਬੜੀਆਂ ਮੈਂ ਸੁਣੀਆਂ। ਮੇਰੀ ਤੂੰ ਇੱਕ ਸੁਣਲਾ।
ਇੰਨਾ ਫੋਕੇ ਦਬਕਿਆ ਨੂੰ ਵੇ ਆਪਣੇ ਤੂੰ ਕੋਲ ਰੱਖਲਾ।
ਤੇਰੀਆਂ ਵੇ ਗਾਲ਼ਾਂ ਦੀ ਬੁਛਾੜ ਦੀ ਰਹੀ ਸਾਨੂੰ ਲੋੜਨਾ।
ਵੇ ਤੂੰ ਹਾਜੀ-ਹਾਜੀ ਕਹਿਣਾ ਹੁਣ ਸਾਡੇ ਕੋਲੋਂ ਸਿੱਖਲਾ।
ਜੇ ਤੂੰ ਸਾਡੇ ਆਖੇ ਨਹੀਂ ਲੱਗਣਾ ਤਾਂ ਤੂੰ ਖ਼ਸਮਾਂ ਨੂੰ ਖਾਂ।
ਜੇ ਪਿਆਰ ਦੀ ਏ ਭੁੱਖ ਬੇਸ਼ਕ ਭਾਵੇਂ ਤੂੰ ਸਾਡੇ ਕੋਲੇ ਆ।
ਅੜਵਾਈ ਵੇ ਛੱਡ ਕੇ ਜਦੋਂ ਮਰਜ਼ੀ ਤੂੰ ਸਾਡੇ ਕੋਲੇ ਆ।
ਤੂੰ ਸਾਨੂੰ ਦੇ ਦੱਸ ਤੈਨੂੰ ਹੋਰ ਜੇ ਕੁੱਝ ਵੀ ਹੈ ਚਾਹੀਦਾ।
ਆ ਮਸਤੀ ਮਨਾ ਤੂੰ ਵੀ ਚੱਜ ਨਾਲ ਜਿਊਣਾ ਸਿੱਖਲਾ।
ਤੂੰ ਹੀ ਦੱਸ ਝਗੜੇ ਕਲੇਸ਼ਾਂ ਵਿੱਚ ਰੱਖਿਆ ਹੈ ਕਿਆ।
ਤੂੰ ਵੀ ਸੱਤੀ ਦੇ ਦਿਲ ਵਾਲੀ ਗੱਲ ਆਪੇ ਹੀ ਬੁੱਝਲਾ।
ਸੁਚੀ ਮੁੱਚੀ ਤੈਨੂੰ ਮਿਲਣੇ ਦਾ ਸਾਨੂੰ ਚੜ੍ਹਿਆ ਏ ਚਾਅ।
ਹੁਣ ਤੂੰ ਜਿੰਨਾ ਮਰਜ਼ੀ ਸਤਵਿੰਦਰ ਪਿਆਰ ਕਰਲਾ।
ਪਿਆਰ ਨਾਲ ਭਾਵੇਂ ਨਾਲ ਜੁੱਤੀਆਂ ਵਿੱਚ ਰੋਲਲਾ।
ਭਾਵੇਂ ਸਾਡੇ ਵੇ ਤੂੰ ਚੰਮ ਦੀਆਂ ਤੂੰ ਹੁਣੇ ਜੁੱਤੀਆਂ ਜਮਾਂ

Comments

Popular Posts