ਭਾਗ 22 ਟੈਕਸੀ ਡਰਾਈਵਰ ਵੀ ਟੈਕਸੀ ਸਵਾਰੀ ਨੂੰ ਹੀ ਟੈਕਸੀ ਬਣਾਂ ਲੈਂਦਾ ਹੈ ਦੁਨੀਆ ਵਾਲੇ ਦੂਜੇ ਨੂੰ ਨੰਗਾ ਦੇਖਣਾ ਚਾਹੁੰਦੇ ਹਨ
ਸਤਵਿੰਦਰ ਕੌਰ ਸੱਤੀ (ਕੈਲਗਰੀ) -ਕੈਨੇਡਾ
ਪ੍ਰੀਤ ਦੇ ਕੁੜੀ ਹੋਈ ਕਰਕੇ, ਉਸ ਦੀ ਸਿਹਤ ਵੀ ਠੀਕ ਨਹੀਂ ਸੀ। ਕਈ ਨਵ ਜੰਮੇ ਬੱਚੇ ਵਾਲੀ, ਔਂਤਰ ਕੋਲੋਂ ਸੂਕ, ਨਫ਼ਰਤ ਮੰਨਦੇ ਹਨ। ਪਰ ਜੇ ਹਰ ਰੋਜ਼ ਬਾਰ-ਬਾਰ ਚੰਗੀ ਤਰਾ ਸਫ਼ਾਈ ਕੀਤੀ ਜਾਵੇ। ਨਹਾ ਕੇ ਔਰਤ ਤੇ ਬੱਚੇ ਦੇ ਸਾਫ਼ ਕੱਪੜੇ ਪੁਆਏ ਜਾਣ। ਐਸੀ ਹਾਲਤ ਵਿੱਚ ਸਾਫ਼ ਘਰ, ਬੱਚੇ ਤੇ ਉਸ ਦੀ ਮਾਂ ਕੋਲੋਂ ਮੁਸ਼ਕ ਨਹੀਂ ਆਵੇਗਾ। ਪਰ ਕਈ ਪੁਰਾਣੇ ਲੋਕਾਂ ਦਾ ਬਿਚਾਰ ਹੈ, ਬੱਚੇ ਹੋਣ ਦੇ ਤੇਰ੍ਹਵੇਂ ਦਿਨ ਜਾ ਕੇ, ਔਰਤ ਨੂੰ ਨਹਾਉਣਾ ਹੈ। ਫਿਰ ਵੀ ਬੱਚੇ ਨੂੰ ਵੀ ਕਈ-ਕਈ ਦਿਨ ਨਹੀਂ ਨਹਾਉਂਦੇ। ਕੈਨੇਡਾ ਵਿੱਚ ਦੂਜੇ ਦਿਨ ਹੀ ਬੱਚੇ ਤੇ ਉਸ ਦੀ ਮਾਂ ਨੂੰ ਨਹਾ ਦਿੱਤਾ ਜਾਂਦਾ ਹੈ। ਔਰਤ ਨੂੰ ਆਪ ਵੀ ਚਾਹੀਦਾ ਹੈ। ਹਰ ਬਾਰ ਬਾਥਰੂਮ ਜਾਣ ਪਿਛੋਂ ਬੱਚੇ ਤੇ ਆਪਦੇ ਪ੍ਰਾਈਵੇਟ ਪਾਰਟ ਦੀ ਵੱਧ ਤੋਂ ਵੱਧ ਸਫ਼ਾਈ ਰੱਖੇ। ਚੈਨ ਨੂੰ ਪ੍ਰੀਤ ਨਾਲ ਕੋਈ ਕੰਮ ਨਹੀਂ ਸੀ। ਉਹ ਉਸ ਦੀ ਹਵਸ ਮਿਟਾਉਣ ਦੇ ਕਾਬਲ ਨਹੀਂ ਸੀ। ਪਿਆਰ ਦੀਆਂ ਤਾਂ ਗੱਲਾਂ-ਬਾਤਾਂ ਹੀ ਹਨ। ਜੋ ਸੈਕਸ ਦੀ ਭੁੱਖ ਪੂਰੀ ਕਰਦਾ ਹੈ। ਉਸੇ ਨਾਲ ਜੀਅ ਲੱਗਦਾ ਹੈ। ਉਹ ਘਰ ਘੱਟ ਹੀ ਆਉਂਦਾ ਸੀ। ਕਈ ਮਰਦ ਔਰਤ ਨੂੰ ਕਾਮ ਦੀ ਦੇਵੀ ਸਮਝ ਕੇ, ਉਸ ਕੋਲ ਮਨ ਪ੍ਰਚਾਉਣ ਆਉਂਦੇ ਹਨ। ਉਹ ਸੋਚਦੇ ਹਨ। ਪਤਨੀ ਇਸੇ ਕੰਮ ਜੋਗੀ ਹੈ।
ਕਈ ਔਰਤਾਂ ਐਸੀਆਂ ਹੁੰਦੀਆਂ ਹਨ। ਜੋ ਸਰੀਰ ਦਾ ਧੰਦਾ ਕਰਦੀਆਂ ਹਨ। ਉਨ੍ਹਾਂ ਦੀ ਅਲੱਗ ਹੀ ਪਹਿਚਾਣ ਆ ਜਾਂਦੀ ਹੈ। ਨਿੱਤ ਦੇ ਖਿਡਾਰੀਆਂ ਨੂੰ ਉਨ੍ਹਾਂ ਦੀ ਚਾਲ ਪਹਿਰਾਵੇ ਤੋਂ ਪਤਾ ਲੱਗ ਜਾਂਦਾ ਹੈ। ਟੈਕਸੀ ਡਰਾਈਵਰ ਤੇ ਐਸੀਆਂ ਔਰਤਾਂ ਦੇ ਗਾਹਕ ਝੱਟ ਪਹਿਚਾਣ ਲੈਂਦੇ ਹਨ। ਕਿਸੇ ਵੀ ਜਾਤ, ਰੰਗ, ਉਮਰ ਦੀ ਹੋਵੇ ਇੱਕ ਔਰਤ ਨਾਲ ਮਰਦ ਦੀ ਨੀਅਤ ਨਹੀਂ ਭਰਦੀ। ਸੁਰਤ ਉੱਥੇ ਹੀ ਟਿੱਕੀ ਰਹਿੰਦੀ ਹੈ। ਜਿਹੜੇ ਗੰਦ ਵਿੱਚ ਜਨਮ ਤੋਂ ਪਹਿਲਾ 9,10 ਮਹੀਨੇ ਮੁੱਦੇ ਮੂੰਹ ਰਿਹਾ ਹੈ। ਜੜ੍ਹ ਤੋਂ ਅਲੱਗ ਹੋ ਕੇ, ਮੂਲ ਨਾਲੋਂ ਟੁੱਟ ਕੇ, ਕੋਈ ਜਿਉਂ ਵੀ ਨਹੀਂ ਸਕਦਾ। ਕਈ ਤਾਂ ਲੋੜ ਸਮੇਂ ਜਾਣ ਬੁੱਝ ਕੇ ਐਸੀਆਂ ਔਰਤਾਂ ਕੋਲੇ ਗੇੜਾ ਮਾਰਦੇ ਹਨ। ਕਈ ਥਾਵਾਂ 'ਤੇ ਉਮਰ ਦੀਆਂ ਕੁੜੀਆਂ ਮਿਲਦੀਆਂ ਹਨ। ਜਿੰਨਾ ਕੋਲ ਸਰੀਰ ਦਾ ਧੰਦਾ ਕਰਨ ਦਾ ਲਾਇਸੈਂਸ ਹੁੰਦਾ ਹੈ। ਕਈ ਅਖ਼ਬਾਰ ਰਾਹੀਂ ਐਂਡ ਲਾ ਕੇ, ਆਨ ਲਾਈਨ ਇੰਟਰਨੈੱਟ ਉੱਤੇ ਫ਼ੋਨ ਉੱਤੇ ਵੀ ਪੱਕੇ ਗਾਹਕ ਬਣਾਂ ਲੈਂਦੀਆਂ ਹਨ। ਇੰਨਾ ਨੂੰ ਵਿਆਹ ਦੇ ਲਾਇਸੈਂਸ ਦੀ ਲੋੜ ਨਹੀਂ ਹੁੰਦੀ। ਕੋਈ ਨਾਂ ਕੋਈ ਨਵੀਂ ਸਾਮੀ ਜਾਲ਼ ਵਿੱਚ ਆ ਜਾਂਦੀ ਹੈ। ਮਰਦ ਸੋਚਦਾ ਹੈ, ਜਾਲ਼ ਮੈਂ ਸੁੱਟਿਆ ਹੈ। ਪਰ ਔਰਤ ਆਪ ਮਰਦ ਨੂੰ ਜਾਲ਼ ਵਿੱਚ ਫਸਾਉਂਦੀ ਹੈ। ਔਰਤ ਆਪ ਸ਼ਿਕਾਰ ਭਾਲਦੀ ਹੈ। ਅੱਜ ਦੀ ਗੱਲ ਨਹੀਂ ਹੈ। ਪੁਰਾਣੇ ਸਮੇਂ ਤੋਂ ਹੀ ਇਸ਼ਕ ਦਾ ਭੂਤ ਸਵਾਰ ਹੋਣ ਵੇਲੇ, ਮਰਦ, ਔਰਤਾਂ ਨੂੰ ਜਾਤ, ਰੰਗ, ਉਮਰ ਵਿੱਚ ਅੰਤਰ ਨਹੀਂ ਦਿਸਦਾ। ਬੁੱਤਾ ਸਾਰਨਾ ਹੁੰਦਾ ਹੈ।
ਕਈ ਔਰਤ ਮਰਦ ਟੈਕਸੀ ਦਾ ਕਿਰਾਇਆ ਪੈਸਿਆਂ ਵਿੱਚ ਜਾਣ ਕੇ ਨਹੀਂ ਦਿੰਦੇ। ਉਹ ਹੱਥ ਖੜੇ ਕਰ ਦਿੰਦੇ ਹਨ। ਕਹਿ ਦਿੰਦੇ ਹਨ, " ਟੈਕਸੀ ਦਾ ਕਿਰਾਇਆ ਦੇਣ ਲਈ ਪੈਸਾ ਇੱਕ ਨਹੀਂ ਹੈ। ਮੁਆਫ਼ ਕਰਦੇ। " ਜਿਸ ਦੀ ਟੈਕਸੀ ਕਿਰਾਏ ਉੱਤੇ ਹੈ। ਗੱਡੀ ਵਿੱਚ ਤੇਲ ਪਾਇਆ ਹੈ। ਇੰਨਸ਼ੋਰੈਂਸ ਤੇ ਕਾਰ ਦੇ ਪੈਸੇ ਲਾਏ ਹਨ। ਆਪਦਾ ਸਮਾਂ ਲਾਇਆ ਹੈ। 20 ਡਾਲਰਾਂ ਦੀ ਕਮਾਈ ਖ਼ਾਤਰ, ਟੈਕਸੀ ਡਰਾਈਵਰ ਐਸਾ ਮੌਕਾ ਹੱਥ ਵਿਚੋਂ ਨਹੀਂ ਜਾਣ ਦਿੰਦਾ। 20 ਡਾਲਰਾਂ ਵਿੱਚ ਨਵੀਂ ਮੂਰਤ ਦੇ ਦਰਸ਼ਨ ਹੋ ਜਾਂਦੇ ਹਨ। ਮਨ ਵੀ ਖ਼ੁਸ਼ ਹੋ ਜਾਂਦਾ ਹੈ। ਬਹੁਤੇ ਤਾਂ ਟੈਕਸੀ ਦੀ ਪਿਛਲੀ ਸੀਟ ਨੂੰ ਹੀ 5 ਸਟਾਰ ਦੇ ਕਮਰੇ ਦਾ ਬੈੱਡ ਬਣਾਂ ਲੈਂਦੇ ਹਨ। ਕਈ ਹੋਟਲ ਦਾ ਕਮਰਾ 50 ਡਾਲਰ ਤੱਕ, ਕੁੱਝ ਮਿੰਟਾਂ ਲਈ ਖ਼ਰੀਦ ਲੈਂਦੇ ਹਨ। ਸਰੀਰ ਦੀ ਵਰਜਸ਼ ਹੋ ਜਾਂਦੀ ਹੈ। ਚੈਨ ਟੈਕਸੀ ਲੈ ਕੇ ਚਲਾ ਜਾਂਦਾ ਸੀ। ਚੈਨ ਵੀ ਐਸਾ ਮੌਕਾ ਨਹੀਂ ਛੱਡਦਾ। ਚੈਨ ਵਰਗਾ, ਟੈਕਸੀ ਡਰਾਈਵਰ ਵੀ ਟੈਕਸੀ ਸਵਾਰੀ ਨੂੰ ਹੀ ਟੈਕਸੀ ਬਣਾਂ ਲੈਂਦਾ ਹੈ। ਉਹ ਤਾਂ ਟੈਕਸੀ ਨੂੰ ਦੂਜੇ ਲੋਟ ਵੀ ਕਿਰਾਏ ਉੱਤੇ ਦੇ ਦਿੰਦੇ ਹਨ। ਕਈ ਚੈਨ ਵਰਗੇ ਖੜੀ ਟੈਕਸੀ ਦੇ ਹੀ ਪੈਸੇ ਵਸੂਲ ਲੈਂਦੇ ਹਨ। ਨਾਲੇ ਉਨ੍ਹਾਂ ਦੀ ਫ਼ਿਲਮ ਮੁਫ਼ਤ ਵਿੱਚ ਦੇਖ ਲੈਂਦਾ ਸੀ। ਇੱਕ ਦਿਨ ਪ੍ਰੀਤ ਦੀ ਕੁੜੀ ਬਿਮਾਰ ਸੀ। ਉਸ ਨੇ ਚੈਨ ਨੂੰ ਫ਼ੋਨ ਕਰਕੇ ਦੱਸਿਆ, " ਬੇਟੀ ਬਿਮਾਰ ਹੈ। ਬਾਰ-ਬਾਰ ਉੱਛਲ ਰਹੀ ਹੈ। ਦੁੱਧ ਨਹੀਂ ਪਚਦਾ। ਉਸ ਨੂੰ ਡਾਕਟਰ ਕੋਲ ਲੈ ਕੇ ਜਾਣਾ ਹੈ। " ਜ਼ਿਆਦਾਤਰ ਹਰ ਬਾਪ, ਬੇਟੀ ਨੂੰ ਪਿਆਰ ਕਰਦਾ ਹੈ। ਚੈਨ ਨੇ ਕਿਹਾ, " ਤੂੰ ਤਿਆਰ ਰਹਿ ਮੈਂ ਹੁਣੇ ਆ ਕੇ, ਡਾਕਟਰ ਕੋਲ ਲੈ ਕੇ ਜਾਂਦਾ ਹਾਂ। " ਚੈਨ ਛੇਤੀ ਹੀ ਘਰ ਆ ਗਿਆ। ਪ੍ਰੀਤ  ਕੁੜੀ ਨੂੰ ਕਾਰ ਸੀਟ ਰੱਖ ਕੇ, ਟੈਕਸੀ ਵਿੱਚ ਪਿਛਲੀ ਸੀਟ ਉੱਤੇ ਬੈਠਾ ਦਿੱਤਾ। ਆਪ ਵੀ ਉਸ ਕੋਲ ਬੈਠ ਗਈ। ਉਸ ਦੇ ਪੈਰਾਂ ਨੂੰ ਕੁੱਝ ਲੱਗਾ। ਉਸ ਉੱਤੋਂ ਜੁੱਤੀ ਤਿਲਕ ਗਈ। ਉਸ ਨੇ ਪੈਰਾਂ ਵਿੱਚ ਦੇਖਿਆ। ਉਸ ਨੂੰ ਉਲਟੀ ਆਉਣ ਵਾਲੀ ਹੋ ਗਈ। ਉਸ ਨੂੰ ਕਚਿਆਣ ਆਈ। ਕੋਲ ਹੀ ਲਾਲ ਰੰਗ ਦਾ ਰੇਸ਼ਮੀ ਅੰਡਰਵੀਅਰ ਪਿਆ ਸੀ। ਪ੍ਰੀਤ ਨੂੰ ਸਾਰੀ ਗੱਲ ਸਮਝ ਲੱਗ ਗਈ। ਉਸ ਦੀ ਜੈਕੇਟ ਦੀ ਜੇਬ ਵਿੱਚ ਕੈਮਰੇ ਵਾਲਾ ਪਿੰਨ ਸੀ। ਚਾਰ ਦਿਨ ਪਹਿਲਾਂ, ਪ੍ਰੀਤ ਦੇ ਭਤੀਜੇ ਨੇ ਆਪਦੇ ਲਈ ਕੈਮਰੇ ਵਾਲਾ ਪਿੰਨ ਲਿਆ ਸੀ। ਉਸ ਨੇ ਇੱਕ ਪਿੰਨ ਪ੍ਰੀਤ ਨੂੰ ਵੀ ਲੈ ਦਿੱਤਾ ਸੀ। ਉਸ ਨੇ ਉਹ ਪਿੰਨ ਟੈਕਸੀ ਵਿੱਚ ਦੀ ਛੱਤ ਵਿੱਚ ਟੰਗ ਦਿੱਤਾ। ਹੁਣ ਉਸ ਨੂੰ ਘਰ ਬੈਠੀ ਨੂੰ ਸਾਰਾ ਕੁੱਝ ਪਤਾ ਲੱਗਣ ਲੱਗ ਗਿਆ ਸੀ।

Comments

Popular Posts