ਭਾਗ 8 ਕੈਦੀ ਜੇਲ ਵਿੱਚ ਪਾਗਲ ਵੀ ਹੋ ਜਾਂਦੇ ਹਨ ਕੌਣ ਭਗਤ, ਕੌਣ ਸਾਧ, ਕੌਣ ਗੁੰਡੇ ਹਨ?
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ satwinder_7@hotmail.com
ਆਪਣੀ ਰਹਿਣ ਵਾਲੀ ਥਾਂ ਤੇ ਲੋਕਾਂ ਵਿੱਚ ਸ਼ਾਂਤੀ ਬਣਾਈ ਰੱਖਣ ਲਈ ਸਰਕਾਰ ਦੀ ਮਦਦ ਕਰਨਾ ਹਰ ਸ਼ਹਿਰੀ ਦਾ ਕੰਮ ਹੈ। ਜੇ ਇੱਕ-ਇੱਕ ਬੰਦਾ ਹੀ ਆਪਣਾ ਨੂੰ ਬੰਦਾ ਬਣਾ ਲਵੇ ਸਮਾਜ ਬਦਲ ਜਾਵੇਗਾ। ਕੋਈ ਐਸੀ ਗੱਲ ਨਾ ਕਰੀਏ ਜਿਸ ਨਾਲ ਆਪਣੇ-ਆਪ ਨੂੰ ਤੇ ਦੂਜਿਆਂ ਨੂੰ ਨੁਕਸਾਨ ਹੋ ਜਾਵੇ। ਆਪਣੇ ਆਪ ਨੂੰ ਸਮੇਂ ਨਾਲ ਢਾਲਣ ਦੀ ਕੋਸ਼ਿਸ਼ ਕਰੀਏ। ਬਲਾਤਕਾਰੀ ਸਾਧ ਰਾਮ ਰਹੀਮ ਹਨੀਪ੍ਰੀਤ ਨੂੰ ਆਵਾਜ਼ਾਂ ਮਾਰਦਾ ਹੈ। ਰਾਮ ਰਹੀਮ ਦਾ ਬੇਟਾ ਜਸਪ੍ਰੀਤ, ਹਨੀਪ੍ਰੀਤ ਤੇ ਹੋਰ ਭਗਤਾਂ ਦੀ ਭਾਰਤ ਛੱਡਣ ਦੀਆਂ ਵਿਦੇਸ਼ਾਂ ਵਿੱਚ ਜਾਣ ਦੀ ਅਫ਼ਵਾਹ ਹੈ। ਪੰਚਕੂਲਾ ਅਦਾਲਤ ਦੇ ਬਾਹਰ ਰਾਮ ਰਹੀਮ ਨੂੰ ਭਜਾਉਣ ਦੀ ਸਾਜ਼ਿਸ਼ ਵਿੱਚ ਸਰਬ ਇੰਨਸਪਟਰ ਕ੍ਰਿਸ਼ਨ ਦਾਸ ਨੂੰ ਗ੍ਰਿਫ਼ਤਾਰ ਕੀਤਾ। ਜੋ 15 ਸਾਲ ਤੋਂ ਸਰਕਾਰ ਵੱਲੋਂ ਸਾਧ ਨੂੰ ਸੁਰੱਖਿਆ ਲਈ ਦਿੱਤਾ ਗਿਆ ਸੀ। ਜੋ ਸਾਧ ਦੇ ਨਾਲ-ਨਾਲ ਰਹਿੰਦਾ ਸੀ। ਭਾਵ ਸਰਕਾਰ ਸਬ ਦੀ ਫੜੋ-ਫੜੀ ਕਰ ਰਹੀ ਹੈ। ਜਿੰਨਾ ਤੋਂ ਖ਼ਤਰਾ ਹੈ, ਪਤਾ ਹੈ। ਇਹ ਸਾਧ ਲਈ ਕੁੱਝ ਵੀ ਕਰ ਸਕਦੇ ਹਨ। ਕ੍ਰਿਸ਼ਨ ਦਾਸ ਦੀ ਪਤਨੀ, ਬੇਟੀ ਨੇ ਦੱਸਿਆ, “ ਕ੍ਰਿਸ਼ਨ ਦਾਸ ਸਾਨੂੰ ਡੇਰੇ ਵਿੱਚ ਨਹੀਂ ਲੈ ਕੇ ਗਿਆ। ਨਾ ਹੀ ਅਸੀਂ ਨਾਮ ਲਿਆ ਹੈ। “ ਅਜੇ ਵੀ ਡੇਰੇ ਦੇ ਪ੍ਰੇਮੀ ਪਰਦੇ ਪਾ ਰਹੇ ਹਨ।
ਰਾਮ ਰਹੀਮ ਨੂੰ ਜਦੋਂ 20 ਸਾਲਾ ਲਈ ਕੈਦ ਸੁਣਾਈ ਗਈ ਤਾਂ ਉਸ ਦੇ ਸਰੀਰ ਦਾ ਭਾਰ ਝੱਲਣ ਲਈ ਉਸ ਦੇ ਪੈਰ ਜੁਆਬ ਦੇ ਗਏ। ਉਹ ਜਮੀਨ ਤੇ ਡਿਗ ਗਿਆ। ਦੋ ਗਾਰਡ ਉਸ ਨੂੰ ਖਿੱਚਦੇ ਹੋਏ ਜੇਲ ਵਿੱਚ ਲੈ ਕੇ ਗਏ। ਜੇਲ ਰਾਮ ਰਹੀਮ ਦੀ ਜੇਲ ਰਾਤਾਂ ਨੂੰ ਇਕੱਲਾ ਹੀ ਬੋਲੀ ਜਾਂਦਾ ਹੈ। ਐਸੇ ਕੈਦੀ ਜੇਲ ਵਿੱਚ ਪਾਗਲ ਵੀ ਹੋ ਜਾਂਦੇ ਹਨ। ਰਾਮ ਰਹੀਮ ਦੀ ਜੇਲ ਵਿੱਚ ਥਾਂ-ਥਾਂ ਕੈਮਰੇ ਲੱਗੇ ਹਨ। ਜੋ ਵੀ ਹੋਵੇਗਾ। ਕੈਮਰੇ ਵਿੱਚ ਬੰਦ ਹੋ ਜਾਵੇਗਾ। ਜੇਲ ਵਿੱਚ ਚੱਕੀ ਤਾਂ ਨਹੀਂ ਪੀਸਣੀ ਪੈਂਦੀ। ਜੇਲ ਅੰਦਰ ਫ਼ੈਕਟਰੀ ਹੈ। ਜਿੱਥੇ ਅਲੱਗ-ਅਲੱਗ ਤਰਾਂ ਦੀਆਂ ਚੀਜ਼ਾਂ ਕੁਰਸੀਆਂ, ਟੇਬਲ, ਦਰੀਆਂ, ਚਟਾਈਆਂ ਬਣਦੇ ਹਨ। ਪੜ੍ਹੇ ਲਿਖੇ ਕੈਦੀ ਹੋਰਾਂ ਨੂੰ ਪੜ੍ਹਾਉਂਦੇ ਤੇ ਆਪ ਹੋਰ ਪੜ੍ਹਦੇ ਹਨ
ਆਰ ਸੀ ਮਿਸਰਾ ਹਰਿਆਣਾ ਦੇ ਏ ਡੀ ਜੀ ਨੇ ਦੱਸਿਆ, “ ਇੱਕ ਬੰਦਾ ਫੜਿਆ ਹੈ। ਜਿਸ ਨੇ ਦੁਆਰਾ ਅੰਬਾਲਾ ਵਿਚੋਂ ਬਲਾਤਕਾਰੀ ਰਾਮ ਰਹੀਮ ਦੁਆਰਾ ਬਣਾਏ ਕੁਰਬਾਨੀ ਨਾਮ ਦਾ ਗਰੋਹ ਮਿਲਿਆ ਹੈ। ਉਸ ਕੋਲੋਂ 29 ਲੱਖ ਕੈਸ਼ ਮਿਲਿਆ ਹੈ। ਕੁਰਬਾਨੀ ਭਾਵ ਮਰ ਮਿਟਣ ਲਈ ਤਿਆਰ ਰਹਿੰਦੇ ਹਨ। ਐਸੇ ਹੋਰ ਪਤਾ ਨਹੀਂ ਕਿੰਨੇ ਗਰੋਹ ਹਨ। ਜੋ ਮਰਨ-ਮਾਰਨ ਲਈ ਤਿਆਰ ਰਹਿੰਦੇ ਹਨ। ਸਿਰਸਾ ਵਿੱਚ ਇਸ ਦਾ ਕਮਾਂਡਰ ਰਾਮ ਰਹੀਮ ਹੈ। “ ਬਲਾਤਕਾਰੀ ਸਾਧ ਰਾਮ ਰਹੀਮ ਦੇ ਕਾਰਾਂ ਦੇ ਕਾਫ਼ਲੇ ਵਿਚੋਂ ਬਹੁਤ ਗੈਰ ਕਾਨੂੰਨੀ ਹਥਿਆਰ ਤੇ ਖ਼ਤਰਨਾਕ ਕੈਮੀਕਲ ਫੜਿਆ ਹੈ। ਸਿਰਸਾ ਦੇ ਭਗਤਾਂ ਵੱਲੋਂ ਜੇਲ ਭਰੋ ਦਾ ਅੰਦੋਲਨ ਸ਼ੁਰੂ ਕਰਨ ਦੇ ਇੰਤਜ਼ਾਮ ਹੋ ਰਹੇ ਹਨ। ਭਾਵ ਸਾਧ ਦੇ ਭਗਤ ਭਗਤਣੀਆਂ ਸਾਧ ਨੂੰ ਬਰੈਗ ਗਏ ਹਨ। ਜੇਲ ਵਿੱਚ ਹੀ ਬਲਾਤਕਾਰੀ ਦਾ ਸੰਗ ਕਰਨ ਦਾ ਇਰਾਦਾ ਹੈ। ਬਲਾਤਕਾਰੀ ਸਾਧ ਦੇ ਭਗਤ ਭਗਤਣੀਆਂ ਚੱਪੇ-ਚੱਪੇ ਤੇ ਹਨ। ਜੇਲ ਦੇ ਕਰਮਚਾਰੀ, ਗਾਰਡ ਪੁਲਿਸ ਕੈਦੀ ਵੀ ਹੋ ਸਕਦੇ ਹਨ। ਕਿਸੇ ਤੇ ਭਰੋਸਾ ਨਹੀਂ ਹੈ। ਬਲਾਤਕਾਰੀ ਸਾਧ ਦੇ ਇੱਕ ਕਮਾਂਡੋ ਨੇ ਹਨੀਪ੍ਰੀਤ ਨੂੰ ਪੁੱਛਿਆ, “ ਕੀ ਭਗਤਾਂ ਨੂੰ ਗੋਲੀ ਮਾਰ ਦੇਈਏ? ਕੀ ਕਾਰਾਂ ਥੱਲੇ ਦੇ ਦੇਈਏ? “ ਐਸੇ ਦੋ ਮੂੰਹੇਂ ਲੋਕਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ ਭਗਤ, ਪੁਲਿਸ, ਫ਼ੌਜ ਮਰਦੇ ਹਨ। ਬਲਾਤਕਾਰੀ ਸਾਧ ਦੇ ਸਰਕਾਰੀ 5 ਕਮਾਂਡੋ ਸਰਕਾਰ ਨੇ ਹਟਾ ਦਿੱਤੇ ਹਨ। ਅਜੇ ਹੋਰ ਬਹੁਤ ਕੁੱਝ ਹੋਣਾ ਬਾਕੀ ਹੈ। ਪਾਣੀਪਤ ਵਿੱਚ ਸਰਕਾਰੀ ਜਾਇਦਾਦ ਨੂੰ ਅੱਗ ਲਗਾਉਣ ਦੀਆਂ ਤਿਆਰੀਆਂ ਸਨ। ਇਸ ਲਈ ਡੇਰਾ ਭਗਤ 20 ਸ਼ਰਾਰਤੀਆਂ ਨੂੰ ਗੁਫ਼ਤਾਰ ਕਰ ਲਿਆ ਹੈ। ਪੁਲਿਸ ਬਹੁਤ ਹੁਸ਼ਿਆਰ ਹੋ ਗਈ ਹੈ। ਥਾਂ-ਥਾਂ ਪਟਰੋਲ ਬੰਬ ਫੜੇ ਜਾ ਰਹੇ ਹਨ।

Comments

Popular Posts