15 ਅਗਸਤ ਦੀਆਂ ਵਧਾਈਆਂ ਦੇਈਏ
-ਸਤਵਿੰਦਰ ਕੌਰ ਸੱਤੀ (ਕੈਲਗਰੀ)-ਕੈਨੇਡਾ satwinder_7@hotmail.com
15 ਅਗਸਤ ਦੀਆਂ ਵਧਾਈਆਂ ਦੇਈਏ। ਮਾਰੋ ਨਿਗ੍ਹਾ ਜੇ ਆਜ਼ਾਦੀ ਲੱਭ ਲਈਏ।
ਆਜ਼ਾਦ ਹੋਏ ਦੇਸ਼ ਦੀ ਗੱਲ ਕਰੀਏ। ਦੇਸ਼ ਵਾਸੀਆਂ ਵੱਲ ਵੀ ਝਾਤ ਮਾਰੀਏ।
ਆਮ ਜਨਤਾ ਬੜੀ ਤੰਗ ਦੁਖੀ ਹੋਈਏ। ਮਹਿੰਗਾਈ ਨੇ ਦੁਹਾਈ ਮਚਾਈ ਹੋਈਏ।
ਅੰਨ ਦਾਤਾਂ ਬਣਾਇਆਂ ਕਰਜ਼ਾਈਏ। ਬਿਜਲੀ ਨਾਂ ਕਦੇ ਪਿੰਡਾਂ ਵਿਚ ਆਈਏ।
ਫ਼ਸਲ ਸੋਕੇ, ਧੁੱਪ ਨੇ ਮਾਰ ਲਈਏ। ਰਹਿੰਦੀ ਜ਼ਿੰਦਗੀ ਹੜ੍ਹਾਂ ਨੇ ਡੋਬ ਲਈਏ।
ਜੰਮੇ, ਮਰੇ 'ਤੇ ਵੀ ਸ਼ਾਨੋਂ ਸ਼ੋਕਤ ਦਿਖਾਈਏ। ਸਾਰੀ ਪੂੰਜੀ ਵਿਆਹਾਂ 'ਤੇ ਲਾਈਏ।
ਕਿਸਾਨ ਨੇ ਜੂਨੀ ਆਪਦੀ ਰੁਲਾਈਏ। ਤਾਂਹੀਂ ਜ਼ਹਿਰ ਖਾਂ ਜਿੰਦ ਜਾਨ ਗਵਾਈਏ।
ਗ਼ਰੀਬ ਜਨਤਾ ਦੀ ਪਾਈ ਦੋਹਾਈਏ। ਭੁੱਖ ਮਰੀ ਨੇ ਗ਼ਰੀਬ ਦੀ ਜਾਨ ਸਤਾਈਏ।
ਅਮੀਰ ਦੀ ਲੱਤ ਗ਼ਰੀਬ ਉੱਤੇ ਆਈਏ। ਅਮੀਰ ਜਾਂਦਾ ਗ਼ਰੀਬ ਨੂੰ ਹੋਰ ਦਬਾਈਏ।
15 ਅਗਸਤ ਵੀ ਭੁੱਖੇ ਰੋ ਕੇ ਲੰਘਾਈਏ। ਕਈਆਂ ਨੂੰ ਅੱਜ ਵੀ ਨੀਂਦ ਨਾਂ ਆਈਏ।
ਸਤਵਿੰਦਰ ਨੇ ਦੇਖ ਕੇ ਕਲਮ ਉਠਾਈਏ। ਪੂਰੀ ਜ਼ਿੰਦਗੀ ਬੇਰੁਜ਼ਗਾਰੀ ਨੇ ਸਤਾਈਏ।
ਕਿਤੇ ਅੱਜ ਵੀ ਸੱਤੀ ਨਾਂ ਹੁੰਦੀ ਸੁਣਾਈਏ। ਪੁਲੀਸ ਨੇ ਰਿਸ਼ਵਤ ਲੈ ਜੇਬ ਵਿਚ ਪਾਈਏ।
ਹਰ ਸਰਕਾਰੀ ਮੁਲਾਜ਼ਮ ਫਿਰਦਾ ਵਿਕਾਊਏ। 15 ਅਗਸਤ ਤਾਂ ਹਰ ਸਾਲ ਆਈਏ।
ਆਜ਼ਾਦੀ ਮੰਤਰੀਆਂ ਲਈ ਹੀ ਆਈਏ। ਕਿਸੇ ਝੰਡੇ ਨੇ ਦੱਸੋ ਜੇ ਹਵਾ ਠੰਢੀ ਝੁਲਾਈਏ।

Comments

Popular Posts