ਭਾਗ ਫ਼ੌਜੀ ਇੱਕ ਤੀਰ ਨਾਲ ਦੋ ਸ਼ਿਕਾਰ ਕਰ ਰਿਹਾ ਸੀ ਤੁਸੀਂ ਸਾਡੇ ਵਿਹੜੇ ਆਏ, ਭਾਗ ਸਾਡੀ ਕਿਸਮਤ ਨੂੰ ਲਾਏ
- ਸਤਵਿੰਦਰ ਕੌਰ ਸੱਤੀ (ਕੈਲਗਰੀ) -ਕੈਨੇਡਾ
satwnnder_7@hotmail.com
ਰਾਜੂ ਦਾ ਡੈਡੀ ਫ਼ੌਜੀ ਵੀ ਆਸ਼ਕੀ ਮਜਾਜ਼ ਦਾ ਸੀ। ਫ਼ੌਜੀਆਂ ਨੂੰ ਸਾਲ ਵਿੱਚ ਇੱਕ ਬਾਰ ਮਹੀਨੇ ਦੀ ਛੁੱਟੀ ਮਿਲਦੀ ਹੈ। ਕਈ ਬਾਰ ਵਿਚਾਲਿਉ ਹੀ ਸੱਦ ਲੈਂਦੇ ਹਨ। ਵੱਡਾ ਸਾਹਿਬ ਪੂਰੀ ਛੁੱਟੀ ਨਹੀਂ ਕੱਟਣ ਦਿੰਦਾ। ਮਨ ਦੀਆਂ ਸੱਧਰਾਂ ਵਿੱਚੇ ਰਹਿ ਜਾਂਦੀਆਂ ਹਨ। ਐਸਾ ਵੀ ਨਹੀਂ ਹੈ। ਫ਼ੌਜੀ ਸਾਲ ਵਿੱਚ ਇੱਕ ਮਹੀਨਾ ਹੀ ਔਰਤ ਨਾਲ ਚਿੱਤ ਰਾਜ਼ੀ ਕਰਦੇ ਹਨ। ਬਾਕੀ ਪੂਰਾ ਸਾਲ ਔਰਤ ਤੋਂ ਛੁੱਟੀਆਂ ਕਰਦੇ ਹਨ। ਫ਼ੌਜੀਆਂ ਦੇ ਅਲੱਗ-ਅਲੱਗ ਤਜਰਬੇ ਹੁੰਦੇ ਹਨ। ਜੋ ਬੰਦਾ ਕਿਚਨ ਵਿੱਚ ਕੰਮ ਕਰਦਾ ਹੈ। ਉਹ ਵਹੁਟੀ ਤੋਂ ਵੀ ਪਿਆਰਾ ਲੱਗਦਾ ਹੈ। ਨਵੇਂ ਭਰਤੀ ਹੋਏ ਮੁੰਡਿਆਂ ਨਾਲ ਵੀ ਛੇੜ ਖਾਨੀ ਕਰਦੇ ਹਨ। ਨਰਸਾਂ ਵੀ ਆਉਂਦੀਆਂ ਹਨ। ਕਈਆਂ ਵੱਡਿਆਂ ਸਾਹਿਬਾਂ ਦੀਆਂ ਪਤਨੀ ਨਾਲ ਹੀ ਕੁਆਟਰਾਂ ਵਿੱਚ ਰਹਿੰਦੀਆਂ ਹਨ। ਇਹ ਜਾਣਦੇ ਹਨ, ਵੱਡੇ ਸਾਹਿਬ ਨੂੰ ਕਿਵੇਂ ਖ਼ੁਸ਼ ਰੱਖਣਾ ਹੈ? ਉਨ੍ਹਾਂ ਦੀਆਂ ਪਤਨੀਆਂ ਨਾਲ ਛੋਟੇ-ਛੋਟੇ ਘਰ ਦੇ ਕੰਮ ਰਾਜੂ ਦਾ ਡੈਡੀ ਫ਼ੌਜੀ ਕਰਾਉਂਦਾ ਰਿਹਾ ਸੀ। ਔਰਤ ਨੂੰ ਪੱਟਣ ਦਾ ਢੰਗ ਇਹ ਚੰਗੀ ਤਰਾਂ ਜਾਣਦਾ ਸੀ। ਗੁਰਜੋਤ ਨੇ ਰਾਜੂ ਕੋਲ ਪਿੰਡ ਨੂੰ ਪੈਸੇ ਭੇਜੇ ਸੀ। ਰਾਜੂ ਦਾ ਡੈਡੀ ਆਪ ਪੈਸੇ ਫੜਾਉਣ, ਉਸ ਦੇ ਪਿੰਡ ਚਲਾ ਗਿਆ। ਹੁਣ ਗੁਰਜੋਤ ਦਾ ਨਵਾਂ ਘਰ ਪਿੰਡ ਦੀ ਫਿਰਨੀ ਉੱਤੇ ਪਾਇਆ ਹੋਇਆ ਸੀ। ਕਿਸੇ ਤੋਂ ਉਸ ਨੇ ਗੁਰਜੋਤ ਦਾ ਘਰ ਪੁੱਛਿਆ। ਦੱਸਣ ਵਾਲੇ ਨੇ ਕਿਹਾ, " ਅੱਛਾ ਕੀ ਤੁਸੀਂ ਆਸ਼ਕਾਂ ਦਾ ਘਰ ਪੁੱਛਦੇ ਹੋ? ਉਨ੍ਹਾਂ ਦਾ ਸਾਰਾ ਟੱਬਰ ਹੀ ਆਸ਼ਕੀ ਕਰਦਾ ਹੈ। ਬਹੂ, ਮੁੰਡੇ, ਮਾਂ ਸਬ ਕੱਪੜਿਆਂ ਵਾਂਗ ਮਰਦ-ਔਰਤ ਬਦਲਦੇ ਹਨ। ਇਸੇ ਦੀ ਖੱਟੀ ਖਾਂਦੇ ਹਨ। " ਰਾਜੂ ਦੇ ਡੈਡੀ ਫ਼ੌਜੀ ਨੇ ਬੁੱਲ੍ਹਾਂ ਉੱਤੇ ਜੀਭ ਫੇਰੀ ਉਸ ਨੂੰ ਸੁਆਦ ਜਿਹਾ ਆ ਗਿਆ। ਉਹ ਜੋਤ ਦੇ ਘਰ ਅੰਦਰ ਚਲਾ ਗਿਆ।
ਉਸ ਦੀ ਮਾਂ ਘਰ ਸੀ। ਮਾਂ ਬਦਨ ਦੀ ਭਾਰੀ ਸੀ। ਅਜੇ ਵੀ ਉਸ ਦਾ ਹੁਸਨ ਡੁੱਲ੍ਹ-ਡੁੱਲ੍ਹ ਪੈਂਦਾ ਸੀ। ਫ਼ੌਜੀ ਨੂੰ ਕੁੜਮਣੀ ਪਹਿਲਾਂ ਤੋਂ ਵੀ ਸੋਹਣੀ ਲੱਗੀ। ਇਹ ਫ਼ੌਜੀ ਵੀ ਹੁਣ ਕੈਨੇਡੀਅਨ ਬਣ ਗਿਆ ਸੀ। ਉਸ ਨੇ ਆਪਣੀ ਕੁੜਮਣੀ ਨੂੰ ਘੁੱਟ ਕੇ ਜੱਫੀ ਪਾ ਲਈ, ਗੱਲ਼ ਉੱਤੇ ਚੁੰਮੀ ਲੈ ਲਈ। ਗੁਰਜੋਤ ਦੀ ਮਾਂ ਨੇ ਭੋਰਾ ਵਿਰੋਧ ਨਹੀਂ ਕੀਤਾ। ਉਹ ਸਗੋਂ ਉਸ ਦੇ ਹੋਰ ਨਾਲ ਲੱਗ ਗਈ। ਉਸ ਨੇ ਕਿਹਾ, " ਰਾਜੂ ਦੇ ਡੈਡੀ ਮੈਨੂੰ ਬਾਹਰਲਿਆਂ ਦਾ ਇਹ ਜੱਫੀਆਂ-ਪੱਪੀਆਂ ਵਾਲਾ ਕੰਮ ਬਹੁਤ ਪਸੰਦ ਹੈ। ਪਿੰਡਾਂ ਵਾਲੇ ਮੰਨ ਵਿੱਚ ਸੋਚਦੇ ਹੀ ਰਹਿ ਜਾਂਦੇ ਹਨ। ਅੱਜ ਤਾਂ ਸੁਆਦ ਆ ਗਿਆ। ਗੁਰੀ ਦਾ ਡੈਡੀ ਯਾਦ ਆ ਗਿਆ। " ਰਾਜੂ ਦੇ ਡੈਡੀ ਨੇ ਹੋਰ ਘੁੱਟ ਕੇ ਜੱਫੀ ਪਾ ਲਈ। ਉਸ ਨੇ ਕਿਹਾ, " ਜੋਤ ਦੀ ਮਾਂ ਤੂੰ ਮੈਨੂੰ ਉਹੀ ਸਮਝ ਲੈ। ਕੋਈ ਫ਼ਰਕ ਨਹੀਂ ਹੈ। ਮੇਰੀ ਨੂੰਹ ਸੀਤਾ ਦੀ ਭੈਣ ਵਿੰਦਰ ਵੀ ਤਾਂ ਜੋਤ ਨੂੰ ਬਗੈਰ ਵਿਆਹ ਤੋਂ ਆਪਦਾ ਜੋਬਨ ਲੁਟਾਈ ਜਾਂਦੀ ਹੈ। ਜੇ ਆਪਾਂ ਦੋਵੇਂ, ਦੋ ਪਲ਼ ਮਨ ਖ਼ੁਸ਼ ਕਰ ਲਵਾਂਗੇ। ਕਿਹੜਾ ਕੁੱਝ ਘਸਦਾ ਹੈ? ਤੇਰਾ ਮੁੰਡਾ ਕੈਨੇਡਾ ਵਿੱਚ ਬਾਗ਼ੀਆਂ ਪਾਉਂਦਾ ਫਿਰਦਾ ਹੈ। ਜਿੱਧਰ ਨੂੰ ਟਰੱਕ ਲੈ ਕੇ ਜਾਂਦਾ ਹੈ। ਫੇਸਬੁੱਕ ਤੋਂ ਨਵੀਂ ਜ਼ਨਾਨੀ ਬੁੱਕ ਕਰ ਲੈਂਦਾ ਹੈ। ਆਪਾਂ ਨੂੰ ਫੇਸਬੁੱਕ ਤਾਂ ਨਹੀਂ ਚਲਾਉਂਣੀ ਆਉਂਦੀ। ਸਿੱਧੇ-ਸਾਧੇ ਬੰਦੇ ਹਾਂ। ਕੁੜਮਣੀ ਉੱਤੇ ਹੀ ਹੱਥ ਫੇਰ ਕੇ ਸਾਰ ਲੈਂਦੇ ਹਾਂ। " ਜੋਤ ਦੀ ਮਾਂ ਨੂੰ ਉਸ ਦੀਆਂ ਗੱਲਾਂ ਸੁਣਨੋਂ ਹੱਟ ਗਈਆਂ ਸਨ। ਉਸ ਦੇ ਦਿਮਾਗ਼ ਨੂੰ ਇਸ਼ਕ ਚੜ੍ਹਨ ਲੱਗਾ ਸੀ। ਉਸ ਨੂੰ ਜਦੋਂ ਹੋਸ਼ ਆਇਆ। ਉਸ ਨੇ ਆਪਦੇ ਉੱਤੇ ਚਾਦਰ ਖਿੱਚ ਕੇ ਲੈ ਲਈ। ਰਾਜੂ ਦੇ ਡੈਡੀ ਨੇ ਚਾਦਰ ਖਿੱਚ ਕੇ ਪਰੇ ਮਾਰੀ। ਉਸ ਨੇ ਕਿਹਾ, " ਸ਼ੇਰ ਐਡੀ ਛੇਤੀ ਸ਼ਿਕਾਰ ਕੀਤਾ ਨਹੀਂ ਛੱਡਦਾ। "
ਹੁਣ ਤਾਂ ਰਾਜੂ ਦਾ ਡੈਡੀ ਮੌਕਾ ਲੱਗਦੇ ਹੀ ਘਰ ਜਾਂਦਾ ਸੀ। ਉਸ ਕੋਲ ਆ ਕੇ, ਉਸ ਨੂੰ ਹਰ ਬਾਰ ਇਹੀ ਕਹਿੰਦਾ ਸੀ, " ਮੈਂ ਤੈਨੂੰ ਕੈਨੇਡਾ ਸੱਦ ਲੈਣਾ ਹੈ। ਜਾਣ ਸਾਰ ਆਪਦੀ ਪਤਨੀ ਨੂੰ ਤਲਾਕ ਦੇ ਦੇਣਾ ਹੈ। " ਗੁਰਜੋਤ ਦੀ ਮਾਂ ਇਸ ਸਾਨ੍ਹ ਨੂੰ ਤਾਜ਼ਾ ਦੁੱਧ ਪਿਲਾਉਣ ਲਈ, ਬਾਹਰਲੇ ਘਰ ਧਾਰਾ ਚੋਣ ਚਲੀ ਜਾਂਦੀ ਸੀ। ਇਹ ਗੁਰਜੋਤ ਦੀ ਪਤਨੀ ਨਾਲ ਵੀ ਦੁੱਖ-ਸੁੱਖ ਕਰ ਲੈਂਦਾ ਸੀ। ਉਸ ਨੂੰ ਵਿੰਦਰ ਤੇ ਹੋਰ ਔਰਤਾਂ ਬਾਰੇ ਜੋਤ ਦੇ ਗਰਮਾ-ਗਰਮ ਕਿੱਸੇ ਦੱਸਦਾ-ਦੱਸਦਾ, ਇੰਨੀਆਂ ਸੈਕਸੀ ਗੱਲਾਂ ਵਿੱਚ ਭਟਕਾ ਦਿੰਦਾ ਸੀ। ਉਹ ਉਸ ਦਾ ਸਾਥ ਮਾਣਨ ਲਈ ਮਜਬੂਰ ਹੋ ਜਾਂਦੀ ਸੀ। ਆਪ ਹੀ ਉਸ ਦੇ ਗਲ਼ੇ ਲੱਗ ਜਾਂਦੀ ਸੀ। ਉਹ ਸੱਸ ਨੂੰ ਨੀਂਦ ਦੀਆਂ ਗੋਲ਼ੀਆਂ ਦੇ ਕੇ, ਸਾਰੀ ਰਾਤ ਉਸ ਦੀ ਖ਼ੂਬ ਸੇਵਾ ਕਰਦੀ ਸੀ। ਫ਼ੌਜੀ ਇੱਕ ਤੀਰ ਨਾਲ ਦੋ ਸ਼ਿਕਾਰ ਕਰ ਰਿਹਾ ਸੀ। ਔਰਤਾਂ ਦਾ ਸ਼ਿਕਾਰ ਕਰਨ ਵਿੱਚ ਬਹੁਤ ਜੁਗਤੀ ਸੀ।
ਸਾਰੇ ਪਿੰਡ ਵਿੱਚ ਪਤਾ ਲੱਗ ਗਿਆ ਸੀ। ਜੋਤ ਕੋਲੋਂ ਕੈਨੇਡਾ ਵਿੱਚੋਂ ਉਸ ਦੇ ਘਰ ਬੰਦਾ ਆਇਆ ਹੋਇਆ ਹੈ। ਫ਼ੌਜੀ ਕੋਲ ਕਈ ਮੁੰਡੇ ਆਏ। ਜਿੰਨਾ ਨੇ ਦੱਸਿਆ, " ਜੋਤ ਨੇ ਸਾਨੂੰ ਕੈਨੇਡਾ ਮੰਗਾਉਣ ਲਈ, 10-10 ਲੱਖ ਰੁਪਏ ਲਏ ਹਨ। ਸਾਲ ਹੋਣ ਵਾਲਾ ਹੈ। ਹੁਣ ਫ਼ੋਨ ਵੀ ਨਹੀਂ ਕਰਦਾ। ਫ਼ੌਜੀ ਚਿੱਤ ਵਿੱਚ ਹੱਸ ਰਿਹਾ ਸੀ। ਉਸ ਨੇ ਉਨ੍ਹਾਂ ਨੂੰ ਦੱਸਿਆ, " ਉਸ ਦਾ ਕੈਨੇਡਾ ਵਿੱਚ ਵੀ ਇਹੀ ਹਾਲ ਹੈ। ਫ਼ਰਕ ਇੰਨਾ ਹੈ। ਕੈਨੇਡਾ ਵਿੱਚ ਔਰਤਾਂ ਦਾ ਝੁੱਗਾ ਲੁੱਟਦਾ ਹੈ। "

Comments

Popular Posts