ਲੋਕਾਂ ਵਿੱਚ ਮਸ਼ਹੂਰ ਕਰ ਗਏ

ਸਤਵਿੰਦਰ ਸੱਤੀ (ਕੈਲਗਰੀ)– ਕੈਨੇਡਾ satwinder_7@hotmail.com

ਮੇਰੇ ਦੋਸਤ ਮੈਨੂੰ ਕਈ ਰੰਗਾਂ ਵਿੱਚ ਮਿਲੇ ਕਈ ਥੱਮ ਬਣ ਸਾਨੂੰ ਮੋਢਾ ਦੇ ਕੇ ਖੜ੍ਹ ਗਏ

ਦੋਸਤ ਬਣ ਕੇ ਜ਼ਿੰਦਗੀ ਨਾਮ ਕਰ ਗਏ ਕਈ ਦੋਸਤ ਸਾਨੂੰ ਬਹੁਤ ਬਦਨਾਮ ਕਰ ਗਏ

ਉਹੀ ਸਾਨੂੰ ਲੋਕਾਂ ਵਿੱਚ ਮਸ਼ਹੂਰ ਕਰ ਗਏ ਸੋਹਣੀ, ਪਿਆਰੀ ਕਹਿ ਦਿਲ ਜਿੱਤ ਲੈ ਗਏ

ਸਤਵਿੰਦਰ ਨੂੰ ਪਿਆਰ ਕਰਨਾ ਸਿਖਾ ਗਏ ਪਿਆਰ ਦੀ ਤਾਕਤ ਦੀ ਸ਼ਕਤੀ ਬਤਾ ਗਏ

ਦਲੇਰ ਸੱਤੀ ਕਹਿ ਕਈ ਸਲਾਮ ਕਰ ਗਏ ਕਵਿਤਾ ਬਣ ਕੇ ਲਿਖਣ ਰੱਬਾ ਵੇ ਬੈਠਾ ਗਏ

ਕਈ ਪ੍ਰਸੰਸਾ ਕਰਕੇ ਸਿਰ ‘ਤੇ ਬੈਠਾ ਗਏ ਕਈ ਨੇੜੇ ਹੋ ਇੱਕ-ਇੱਕ ਕਮੀਆਂ ਦਿਖਾ ਗਏ

 

Comments

Popular Posts