ਭਾਗ 39 ਸਰੀਰ ਤੰਦਰੁਸਤ ਰੱਖਣ ਲਈ ਬਿਮਾਰੀਆਂ ਦਵਾਈਆਂ ਤੋਂ ਕਿਵੇਂ ਬਚੀਏ? ਆਪਣੀ ਪੂੰਜੀ ਸਹੀ ਥਾਂ ਲਾਈਏ

-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ satwinder_7@hotmail.com 

ਜੰਗਲੀ ਲੋਕਾਂ ਨੂੰ ਕਦੇ ਬਿਮਾਰੀਆਂ ਨਹੀਂ ਹੁੰਦੀਆਂ, ਉਹ ਦਵਾਈਆਂ ਨਹੀਂ ਖਾਂਦੇ। ਜਦੋਂ ਫੱਟ ਲੱਗ ਕੇ ਖ਼ੂਨ ਨਿਕਲਦਾ ਹੈ। ਵੈਸੇ ਹੀ ਘੁੱਟ ਕੇ ਬੰਨ੍ਹ ਲੈਂਦੇ ਹਨ। ਹਲਦੀ ਖਾਂਦੇ ਤੇ ਜ਼ਖ਼ਮ ਤੇ ਲਗਾਉਂਦੇ ਹਨ। ਜੰਗਲੀ ਲੋਕ ਜੜੀਆਂ, ਬੂਟੀਆਂ ਖਾਂਦੇ ਹਨ। ਸਿਹਤਮੰਦ ਹੁੰਦੇ ਹਨ। ਸਰੀਰ ਤੰਦਰੁਸਤ ਰੱਖਣ ਲਈ ਬਿਮਾਰੀਆਂ ਦਵਾਈਆਂ ਤੋਂ ਕਿਵੇਂ ਬਚੀਏ? ਵਿਟਾਮਿਨ ਹੱਡੀਆਂ ਅਤੇ ਦੰਦਾਂ ਦੀ ਮਜ਼ਬੂਤੀ ਲਈ ਬਹੁਤ ਜ਼ਰੂਰੀ ਹੈ। ਵਿਟਾਮਿਨ ਪੌਸ਼ਟਿਕ ਤੱਤ ਭੋਜਨ ਵਿੱਚੋਂ ਮਿਲਦੇ ਹਨ। ਸਰੀਰ ਦੇ ਵਿਕਾਸ ਤੇ ਤੰਦਰੁਸਤੀ ਲਈ ਵਿਟਾਮਿਨਾਂ ਦੀ ਲੋੜ ਹੁੰਦੀ ਹੈ। ਭੋਜਨ ਵਿੱਚ ਵਿਟਾਮਿਨਾਂ ਦੀ ਕਮੀ ਕਾਰਨ ਸਰੀਰ ਨੂੰ ਰੋਗ ਲੱਗ ਜਾਂਦੇ ਹਨ। ਵਿਟਾਮਿਨਾਂ ਨੂੰ ਠੀਕ ਮਾਤਰਾ ਵਿੱਚ ਲੈਣ ਨਾਲ ਤੰਦਰੁਸਤ ਰਹਿ ਸਕਦੇ ਹਾਂ। ਹਰੀਆਂ ਪੱਤੇਦਾਰ ਸਬਜ਼ੀਆਂ, ਫਲ, ਸਾਗ, ਪਾਲਕ, ਮੇਥੀ ਸੋਇਆਬੀਨ ਗਾਜਰ, ਫੁੱਲ ਗੋਭੀ, ਪੱਤਾ ਗੋਭੀ, ਕੱਦੂ, ਆੜੂ, ਪਪੀਤਾ ਤੇ ਟਮਾਟਰ ਕੱਚੇ ਹੀ ਹਰ ਖਾਣੇ ਨਾਲ ਖਾਣੇ ਚਾਹੀਦੇ ਹਨ। ਸਗੋਂ ਕੱਚੇ ਖਾਣ ਨਾਲ ਭੋਜਨ ਦੇ ਸਾਰੇ ਤੱਤਾਂ ਦਾ ਲਾਭ ਲੈ ਸਕਦੇ ਹਾ। ਭੋਜਨ ਪਕਾਉਣ ਦਾ ਸਮਾਂ ਬਚ ਜਾਂਦਾ ਹੈ। 30 ਕੁ ਫੁੱਟ ਲੰਮੀ ਪਾਚਨ ਨਾਲੀ ਹੈ ਜੋ ਮੂੰਹ ਤੋਂ ਲੈ ਕੇ ਅੰਤ ਤੱਕ ਜਾਂਦੀ ਹੈ। ਰੱਜ ਕੇ ਕੱਚੇ ਫਲ ਸਬਜ਼ੀਆਂ ਖਾਵੋ। ਕਬਜ਼ ਤੋਂ ਬਚ ਜਾਵੋ। ਇਸ ਵਿਚ ਭੋਜਨ ਉਦੋਂ ਤੱਕ ਜਮਾਂ ਰਹਿੰਦਾ ਹੈ। ਜਦੋਂ ਤੱਕ ਹੋਰ ਭੋਜਨ ਨਹੀਂ ਖਾ ਲੈਂਦੇ। ਜਿੰਨੇ ਵਿਟਾਮਿਨ, ਪੌਸ਼ਟਿਕ ਤੱਕ ਸਰੀਰ ਨੂੰ ਚਾਹੀਦੇ ਹਨ। ਉਹ ਇਸ ਵਿਚੋਂ ਲੈਂਦਾ ਹੈ। ਬਾਕੀ ਪਾਚਨ ਨਾਲੀ ਵਿਚੋਂ ਬਾਹਰ ਕੱਢ ਦਿੰਦਾ ਹੈ। ਹਰ ਬਾਰ ਹਰ ਤਰਾ ਦਾ ਤਾਜ਼ਾ ਹਰਾ, ਕੱਚਾ ਭੋਜਨ ਫਲ, ਸਬਜ਼ੀਆਂ ਖਾਂਦਾ ਜਾਵੇ। ਜੇ ਪੀਜ਼ਾ, ਬਰਗਰ ਤੇ ਕੱਚੇ ਫਲ, ਸਬਜ਼ੀਆਂ ਪਾ ਕੇ ਖਾਂਦੇ ਜਾਣ. ਖਾਣ ਦਾ ਲਾਭ ਉਠਾ ਸਕਦੇ ਹਾਂ।

ਸਰੀਰ ਨੂੰ ਸਿਹਤਮੰਦ ਰੱਖਣ ਲਈ ਇਸ ਨੂੰ ਕਈ ਤਰ੍ਹਾਂ ਦੇ ਵਿਟਾਮਿਨਾਂ ਦੀ ਲੋੜ ਹੁੰਦੀ ਹੈ। ਅਸੀਂ ਆਪਣੇ ਸਰੀਰ ਨੂੰ ਲੋੜੀਂਦੇ ਵਿਟਾਮਿਨ ਨਹੀਂ ਦਿੰਦੇ। ਤਾਂਹੀ ਸਰੀਰ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਲਗਦੀਆਂ ਹਨ। ਬਿਮਾਰ ਹੋਣ ਮਗਰੋਂ ਬੰਦਾ ਡਾਕਟਰੀ ਇਲਾਜ ਲਈ ਪੈਸੇ ਖ਼ਰਚ ਦਿੰਦਾ ਹੈ। ਸਰੀਰ ਨੂੰ ਲੋੜੀਂਦੇ ਵਿਟਾਮਿਨ ਦੇਣ ਲਈ ਇਹੀ ਪੈਸੇ ਖ਼ੁਰਾਕ ਤੇ ਖ਼ਰਚੇ ਤਾਂ ਉਹ ਲੰਬੀ ਉਮਰ ਦੇ ਨਾਲ ਸਿਹਤਮੰਦ ਰਹਿ ਸਕਦਾ ਹੈ।

ਸ਼ਾਕਾਹਾਰੀ ਭੋਜਨ ਆਸਾਨੀ ਨਾਲ ਪਚਦਾ ਹੈ, ਦਿਮਾਗ਼ ਹਲਕਾ ਤੇ ਸਿਹਤਮੰਦ ਰਹਿੰਦਾ ਹੈ। ਸਾਰੇ ਵਿਟਾਮਿਨ ਤਾਜ਼ੀ ਕੱਚੀ ਬਨਸਪਤੀ ਵਿੱਚ ਮਿਲਦੇ ਹਨ। ਰੰਗ ਬਿਰੰਗੀ ਹਰੀਆਂ ਪੱਤੇਦਾਰ ਸਬਜ਼ੀਆਂ, ਫਲ, ਸਾਗ, ਪਾਲਕ, ਮੇਥੀ ਸੋਇਆਬੀਨ ਗਾਜਰ, ਫੁੱਲ ਗੋਭੀ, ਪੱਤਾ ਗੋਭੀ, ਕੱਦੂ, ਆੜੂ, ਪਪੀਤਾ ਤੇ ਟਮਾਟਰ ਵਿੱਚ ਵਿਟਾਮਿਨ ਹੁੰਦੇ ਹਨ। ਸਰੀਰ ਨੂੰ ਨਿਕੋਟੇਨਿਕ ਐਸਿਡ, ਵਿਟਾਮਿਨ ਏ, ਬੀ1, ਵਿਟਾਮਿਨ-ਈ, ਬੀ, ਡੀ, ਸੀ. ਪ੍ਰੋਟੀਨ, ਚਰਬੀ, ਰੇਸ਼ੇ, ਕਾਰਬੋਹਾਈਡ੍ਰੇਟਸ, ਕੈਲਸ਼ੀਅਮ, ਫਾਸਫੋਰਸ, ਲੋਹਾ ਹੋਰ ਤੱਤ ਵੀ ਚਾਹੀਦੇ ਹਨ। ਤੰਦਰੁਸਤ ਸਰੀਰ ਲਈ ਵਿਟਾਮਿਨ '' ਬਹੁਤ ਮਹੱਤਵਪੂਰਨ ਹੈ। ਬੱਚਿਆਂ ਵਿੱਚ ਵਿਟਾਮਿਨ ਏ ਦੇ ਘੱਟਣ ਨਾਲ ਸਰੀਰ ਦੀਆਂ ਹੱਡੀਆਂ, ਮਾਸ ਪੇਸ਼ੀਆਂ ਦਾ ਵਿਕਾਸ ਹੌਲੀ ਹੁੰਦਾ ਹੈ। ਅੱਖਾਂ ਦੀ ਨਜ਼ਰ ਘੱਟ ਜਾਂਦੀਆਂ ਹੈ। ਭੋਜਨ ਵਿਚੋਂ ਗਾਜਰਾਂ  ਵਿਟਾਮਿਨ ਏ ਵਿਟਾਮਿਨ '' ਮਿਲਣ ਨਾਲ ਘਾਟ ਪੂਰੀ ਹੋ ਜਾਂਦੀ ਹੈ।

ਵਿਟਾਮਿਨ ਕੇ ਦੀ ਕਮੀ ਕਾਰਨ ਜ਼ਖ਼ਮ ਛੇਤੀ ਠੀਕ ਨਹੀਂ ਹੁੰਦੇ। ਇਹ ਜ਼ਖ਼ਮ ਵਿੱਚੋਂ ਨਿਕਲ ਰਹੇ ਖ਼ੂਨ ਨੂੰ ਛੇਤੀ ਜੰਮਣ ਵਿੱਚ ਸਹਾਇਤਾ ਕਰਦਾ ਹੈ। ਇਹ ਖ਼ੂਨ ਵਿੱਚ ਲਾਲ ਕਣ ਅਤੇ ਪਲੇਟਲੈੱਟਸਵੀ ਬਣਾਉਂਦਾ ਇਹ ਟਮਾਟਰ, ਸਾਗ, ਪਾਲਕ, ਮੇਥੀ ਸੋਇਆਬੀਨ ਹਰੀਆਂ ਪੱਤੇਦਾਰ ਸਬਜ਼ੀਆਂ ਵਿੱਚ ਮਿਲਦਾ ਹੈ। ਆਂਵਲੇ ਵਿੱਚ ਸੰਤਰੇ ਨਾਲੋਂ ਕਈ ਗੁਣਾਂ ਜ਼ਿਆਦਾ ਵਿਟਾਮਿਨ-ਸੀ ਹੁੰਦਾ ਹੈ। ਆਂਵਲੇ ਦਾ ਆਚਾਰ, ਮੁਰੱਬਾ, ਚਟਣੀ, ਜੂਸ, ਚੂਰਨ ਬਣਦਾ ਹੈ। ਵਿਟਾਮਿਨ ਸੀ ਸੂਰਜ ਦੀ ਰੌਸ਼ਨੀ ਤੋਂ ਮਿਲਦਾ ਹੈ। ਰੌਸ਼ਨੀ ਚਮੜੀ ਵਿੱਚ ਮੌਜੂਦ ਕੈਲੋਸਟਰੋਲ ਨੂੰ ਵਿਟਾਮਿਨ ਡੀ ਵਿੱਚ ਤਬਦੀਲ ਕਰ ਦਿੰਦਾ ਹੈ। ਵਿਟਾਮਿਨ ਡੀ ਸਰੀਰ ਵਿੱਚ ਕੈਲਸ਼ੀਅਮ ਅਤੇ ਫਾਸਫੋਰਸ ਨੂੰ ਸਰਗਰਮ ਬਣਾਉਣਾ ਹੈ। ਹੱਡੀਆਂ ਤੇ ਦੰਦਾਂ ਨੂੰ ਮਜ਼ਬੂਤ ਬਣਾਉਂਦਾ ਹੈ। ਵਿਟਾਮਿਨ ਸੀ, ਬੀ ਮਿਹਨਤ ਅਤੇ ਕਸਰਤ ਦੌਰਾਨ ਹੋਣ ਵਾਲੀ ਸੈੱਲਾਂ ਦੀ ਟੁੱਟ-ਭੱਜ ਨੂੰ ਇਹ ਠੀਕ ਰੱਖਦਾ ਹੈ। .ਵਿਟਾਮਿਨ ਬੀ ਲਾਲ ਲਹੂ ਦੀ ਮਦਦ ਕਰਦਾ ਹੈ।

Comments

Popular Posts