ਭਾਗ 28  ਪੁਲਿਸ ਵਾਲੇ ਹੱਥਿਆਰੇ ਨੂੰ ਜਾਨੋਂ ਮਾਰਕੇ ਸਬ ਗੱਲਾਂ 'ਤੇ ਪਰਦੇ ਪਾ ਦਿੰਦੇ ਹਨ।  ਆਪਣੀ ਪੂੰਜੀ ਸਹੀ ਥਾਂ ਲਾਈਏ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com

ਕਿਤੇ ਕੋਈ ਵਾਰਦਾਤ ਹੁੰਦੀ ਹੈ। ਕੋਈ ਕੱਤਲ ਕਰ ਵੀ ਦਿੰਦਾ ਹੈ। ਪੁਲਿਸ ਮੌਕੇ ਤੇ ਗੋਲੀਆਂ ਚਲਦੀਆ ਉੱਤੇ ਪਹੁੰਚ ਜਾਂਦੀ ਹੈ। ਪੁਲਿਸ ਵਾਲੇ ਉਸ ਹਥਿਆਰੇ ਦੇ ਮੋਢੇ, ਲੱਤ ਬਾਂਹ ‘ਤੇ ਗੋਲੀ ਮਾਰ ਸਕਦੇ ਹਨ। ਮੋਢੇ, ਲੱਤ ਬਾਂਹ ਉੱਤੇ ਗੋਲੀ ਲੱਗਦੀ ਹੈ। ਬੰਦਾ ਬੌਂਦਲ ਜਾਂਦਾ ਹੈ। ਉਸ ਦੀ ਮਾਨਸਿਕ ਹਾਲਤ ਛੰਡੀ ਜਾਂਦੀ ਹੈ। ਤਾਕਤ ਬਾਕੀ ਨਹੀਂ ਰਹਿੰਦੀ। ਜ਼ਖ਼ਮੀ ਹਾਲਤ ਵਿੱਚ ਉਹ ਹੋਰ ਬਾਰ ਨਹੀਂ ਕਰ ਸਕਦਾ। ਬੌਂਦਲ ਜਾਂਦਾ ਹੈ। ਧਿਆਨ ਆਪਣੇ ਜ਼ਖ਼ਮਾਂ ਉੱਤੇ ਖਿੱਚਿਆ ਜਾਂਦਾ ਹੈ। ਆਪਦਾ ਖ਼ੂਨ ਦੇਖ ਜੇ ਜਜ਼ਬਾਤ ਹੋਰ ਹੁੰਦੇ ਹਨ। ਬੰਦਾ ਢਹਿ ਜਾਂਦਾ ਹੈ। ਜਦੋਂ ਦੂਜੇ ਦਾ ਖ਼ੂਨ ਵਹਿੰਦਾ ਹੈ। ਕਈਆਂ ਨੂੰ ਸੁਆਦ ਆਉਂਦਾ ਹੈ। ਕੋਈ ਪਿਛਲਾ ਬਦਲਾ ਪੂਰਾ ਹੁੰਦਾ ਹੈ। ਉਹ ਖ਼ਰੀਦੇ ਹੁੰਦੇ ਹਨ। ਸੋ ਚੁਕਾਈ ਕੀਮਤ ਲਹਿੰਦੀ ਹੈ। ਹਰ ਗੋਲੀ ਕਾਂਡ ਵਿੱਚ ਪੁਲਿਸ ਵਾਲੇ ਹੱਥਿਆਰੇ ਨੂੰ ਜਾਨੋਂ ਕਿਉਂ ਮਾਰ ਦਿੰਦੇ ਹਨ? ਜਿਵੇਂ ਭਾਰਤ ਵਿੱਚ ਚੋਰਾਂ, ਕਾਤਲਾਂ, ਬਲੈਕੀਆਂ ਮੁਜਰਮਾਂ ਨਾਲ  ਪੁਲਿਸ ਦੀ ਆਮ ਹੀ ਜੋਟੀ ਹੁੰਦੀ ਹੈ। ਜਿੰਨਾ ਚਿਰ ਪੁਲਿਸ ਨੂੰ ਖਾਣ ਨੂੰ ਮਿਲਦਾ ਹੈ। ਪੁਲਿਸ ਦਾ ਧੰਦਾ ਖ਼ੂਬ ਜੰਮਦਾ ਹੈ। ਜਦੋਂ ਵੀ ਖ਼ਤਰਾ ਦਿਸੇ ਪੁਲਿਸ ਵਾਲੇ, ਮੁਜਰਮ ਦਾ ਇੰਨਕਾਊਟਰ ਕਰ ਦਿੰਦੇ ਹਨ। ਉਹੀ ਕੁੱਝ ਹਰ ਥਾਂ ਹਰ ਦੇਸ਼ ਵਿੱਚ ਹੋਣ ਲੱਗ ਗਿਆ ਹੈ। ਭਾਰਤ ਥੋੜ੍ਹਾ ਜਿਹਾ ਜ਼ਿਆਦਾ ਬਦਨਾਮ ਹੈ। ਪੱਛਮੀ ਦੇਸ਼ਾਂ ਉੱਤੇ ਕੋਈ ਉਗਲ਼ ਨਹੀਂ ਕਰਦਾ। ਇਹ ਪਾਵਰ ਫ਼ੁਲ ਉਸੇ ਦਾ ਸੀਨਾਂ ਛਣਨੀ ਕਰ ਦੇਣਗੇ। ਜੋ ਬੰਦੇ ਹੱਥਿਆਰਿਆਂ ਜਾਂ ਪੁਲਿਸ ਵਾਲੇ ਮਾਰਦੇ ਹਨ। ਇੰਨਾ ਲਈ ਹਿਊਮਨ ਰਾਈਟ ਕਿਥੇ ਹੈ? ਬਾਹਰਲੇ ਦੇਸ਼ਾਂ ਨੇ ਕੀ ਤਰੱਕੀ ਕੀਤੀ ਹੈ? ਜਦੋਂ ਉੱਥੋਂ ਦੇ ਨਾਗਰਿਕ ਸੁਰੱਖਿਅਤ ਨਹੀਂ ਹਨ। ਲੋਕ ਦੇਸ਼ਾਂ ਵਿਦੇਸ਼ਾਂ ਵਿੱਚੋਂ ਮਰਨ ਥੋੜ੍ਹੀ ਆਉਂਦੇ ਹਨ। ਚੰਗਾ ਜੀਵਨ ਵਸਾਰ ਕਰਨ ਆਉਂਦੇ ਹਨ। ਹਰ ਰੋਜ਼ ਵਿਦੇਸ਼ਾਂ ਵਿੱਚ ਪਰਦੇਸੀ ਬੇਗੁਨਾਹ ਮਾਰੇ ਜਾਂਦੇ ਹਨ। ਕੀ ਹਰ ਦੇਸ਼ ਵਿੱਚ ਲੋਕਾਂ ਦੇ ਮਰਨ ‘ਤੇ ਹਰ ਬਾਰ ਝੰਡੇ ਨੀਵੇਂ ਕੀਤੇ ਜਾਂਦੇ ਹਨ? ਇੱਕ ਖ਼ਾਸ ਕੌਮ ਲਈ ਦੁਖ ਪ੍ਰਗਟ ਕਰਨ ਲਈ ਝੰਡੇ ਨੀਵੇਂ ਕਰ ਦਿੱਤੇ ਜਾਣ। ਕੀ ਕੱਪੜੇ ਦੇ ਕੁੱਝ ਮੀਟਰ ਝੰਡੇ ਨੀਵੇਂ ਕਰਨ ਨਾਲ ਹੋਈਆਂ ਮੌਤਾਂ ਵਿੱਚ ਜਾਨ ਪੈ ਜਾਵੇਗੀ? ਕੀ ਮਰੇ ਹੋਏ ਲੋਕਾਂ ਦਾ ਸਿਰ ਉੱਚਾ ਹੋ ਜਾਵੇਗਾ? ਕੀ ਬੁੱਢੇ ਮਾਪੇਂ ਬੱਚੇ ਪਲ਼ ਜਾਣਗੇ? ਕੀ ਹੋਏ ਅੱਤਿਆਚਾਰ ਦਾ ਬਦਲਾ ਮਿਲ ਜਾਵੇਗਾ? ਬੇਗੁਨਾਹ ਹਰ ਰੋਜ਼ ਮਰਦੇ ਹਨ। ਫੌਜ਼ ਵਿੱਚ ਕਿੰਨੇ ਲੋਕ ਮਰੇ। ਦੁਨੀਆਂ ਤੇ ਕਿਤੇ ਨਾ ਕਿਤੇ ਹੋਰ ਲੋਕ ਮਾਰ ਦਿੱਤੇ ਜਾਂਦੇ ਹਨ। ਹਰ ਬਾਰ ਝੰਡੇ ਨੀਵੇਂ ਕਿਉਂ ਨਹੀਂ ਹੁੰਦੇ? ਕੀ ਇੰਨਾ ਦੀ ਕੋਈ ਜਾਤ-ਬਰਾਦਰੀ ਨਹੀਂ ਹੁੰਦੀ? ਦਾਲ ਵਿੱਚ ਕੁੱਝ ਕਾਲਾ ਹੈ। ਲੋਕਾਂ ਨੂੰ ਬੇਵਕੂਫ਼ ਬਣਾਇਆ ਜਾ ਰਿਹਾ ਹੈ। ਕਿਤੇ ਹੱਥਿਆਰਿਆਂ ਵੱਲੋਂ, ਕਦੇ ਪੁਲਿਸ ਵਾਲੋਂ ਗੋਲੀਆਂ ਚਲਾਈਆਂ ਜਾਂਦੀਆਂ ਹਨ। ਖ਼ਾਸ ਕਰਕੇ ਇਹ ਗੋਲੀ ਕਾਂਡ ਵਿੱਚ ਪੁਲਿਸ ਵਾਲਿਆਂ ਦਾ ਮੁਜ਼ਰਮ ਨੂੰ ਜਾਨੋਂ ਮਾਰਨ ਦਾ ਧੰਦਾ ਜ਼ਿਆਦਾ ਹੀ ਹੋ ਰਿਹਾ ਹੈ। ਜੇ ਇਹ ਚਾਹੁਣ ਤਾਂ ਜਿਉਂਦਾ ਬੰਦਾ ਫੜ ਸਕਦੇ ਹਨ। ਅੱਥਰੂ ਗੈੱਸ, ਪੇਪਰ ਸਪਰੇਅ ਕਰ ਸਕਦੇ ਹਨ। ਬਹੁਤ ਹੋਰ ਤਰੀਕੇ ਹਨ। ਪੁਲਿਸ ਵਾਲੇ ਹਥਿਆਰੇ ਨੂੰ ਮਾਰ ਕੇ ਮੁੱਦਾ ਹੀ ਮੁੱਕਾ ਦਿੰਦੇ ਹਨ। ਨਾਂ ਬੰਦਾ ਜਿਉਂਦਾ ਫੜਨ, ਨਾਂ ਕੋਈ ਕੇਸ ਚੱਲੇ। ਨਾਂ ਕੋਈ ਪੁੱਛ ਦੱਸ ਹੋਵੇ। ਨਾਂ ਹੀ ਛਾਣ-ਬੀਣ ਹੋਵੇਗੀ। ਨਾਂ ਪੜਦੇ ਫੋਲੇ ਜਾਣਗੇ। ਨਾਂ ਭੇਤ ਸਾਹਮਣੇ ਆਉਣਗੇ। ਪੁਲਿਸ ਵਾਲੇ ਹੱਥਿਆਰੇ ਨੂੰ ਜਾਨੋਂ ਮਾਰ ਕੇ ਸਬ ਗੱਲਾਂ ਉੱਤੇ ਪਰਦੇ ਪਾ ਦਿੰਦੇ ਹਨ। ਜੇ ਇਸੇ ਤਰਾਂ ਪੁਲਿਸ ਵਾਲੇ ਮੁਜ਼ਰਮਾਂ ਨੂੰ ਜਾਨੋਂ ਮਾਰਦੇ ਰਹਿਣਗੇ। ਗੈਂਗਸਟਰ ਤੇ ਐਸੇ ਲੋਕਾਂ ਨੂੰ ਹਮਲਾਵਰ ਦੇ ਖ਼ਰੀਦਦਾਰਾਂ ਵਿੱਚ ਹੋਰ ਖੁੱਲ ਖੇਡ ਹੋ ਜਾਵੇਗੀ। ਇਹ ਬੰਦੇ ਖ਼ਰੀਦੇ ਹੋਏ ਹੁੰਦੇ ਹਨ। ਇਹ ਜਨਤਾ ਨੇ ਸੋਚਣਾ ਹੈ। ਇਹ ਕੀਹਦੀ ਕਰਤੂਤ ਹੈ? ਨਾਮ ਲਿਖਣ ਦੀ ਬਹੁਤੀ ਜ਼ਰੂਰਤ ਨਹੀਂ ਹੈ। ਬਹੁਤੀ ਦੂਰ ਜਾਣ ਦੀ ਵੀ ਲੋੜ ਨਹੀਂ ਹੈ। ਜਨਤਾ ਦੇ ਹਮਲਾਵਰ ਨੇੜੇ ਤੇੜ ਹੀ ਹਨ। ਪੁਲਿਸ ਨੂੰ ਖ਼ਬਰ ਕਰਨ ਦੀ ਬਜਾਏ, ਜਨਤਾ ਨੂੰ ਆਪ ਮੁਜ਼ਰਮ ਨਾਲ ਨਜਿੱਠਣਾ ਪੈਣਾ ਹੈ। ਸਮਾਂ ਆ ਗਿਆ ਹੈ। ਆਪਣੀ ਰਾਖੀ ਆਪ ਕਰਨ ਦੀ ਲੋੜ ਹੈ। ਜੇ ਆਪਣੀ ਰਾਖੀ ਹੀ ਨਹੀਂ ਹੁੰਦੀ। ਹੋਰ ਕੀ ਕਰਨ ਜੋਗੇ ਹੋ? ਦੂਜਾ ਬੰਦਾ ਤੁਹਾਡੀ ਕੀ ਰਾਖੀ ਕਰੇਗਾ? ਪੁਲਿਸ ਨੂੰ ਗੌਰਮਿੰਟ ਤਨਖ਼ਾਹ ਦਿੰਦੀ ਹੈ। ਉਹ ਉਸ ਮੁਤਾਬਿਕ ਚੱਲਣਗੇ। ਜੋ ਹੋਰਾਂ ਦੇਸ਼ਾਂ ਵਿੱਚ ਘੁੱਸ ਕੇ, ਉੱਥੇ ਨਾਗਰਿਕ ਮਾਰਦੇ ਰਹੇ ਹਨ। ਉਨ੍ਹਾਂ ਦੇਸ਼ਾਂ ਦੇ ਲੋਕ ਮਾਰ ਕੇ, ਹਾਲ ਦੁਹਾਈ ਚੀਕਾਂ ਪੁਆ ਸਕਦੇ ਹਨ। ਦੂਜੇ ਦੇਸ਼ ਦੇ ਵਸਨੀਕਾਂ ਸ਼ਾਂਤੀ ਭੰਗ ਕਰਨ ਵਿੱਚ ਮਾਹਿਰ ਹਨ। ਅੱਜ ਆਪਣੇ ਹੀ ਦੇਸ਼ ਵਿੱਚ ਪਰਜਾ ਨੂੰ ਮਾਰ ਰਹੇ ਹਨ। ਇੰਨਾ ਨੂੰ ਕਿਸੇ ਧਰਮ ਜਾਤ ਨਾਲ ਕੋਈ ਹਮਦਰਦੀ, ਲਗਾਉ ਨਹੀਂ ਹੈ। ਖ਼ੂਨ ਮੂੰਹ ਨੂੰ ਲੱਗ ਗਿਆ ਹੈ। ਮਿਲਟਰੀ ਦੂਜੇ ਦੇਸ਼ਾਂ ਵਿੱਚ ਚੜ੍ਹਾ ਕੇ ਬੰਦੇ ਮਾਰਨ ਦੀ ਆਦਤ ਪੈ ਗਈ ਹੈ। ਉਹੀ ਮਿਲਟਰੀ ਦੇ ਟਰੇਡ ਆਫ਼ੀਸਰ ਹੁਣ ਲੋਕਾਂ ਦੀ ਜਾਨ ਲੈਣ ਤੇ ਖ਼ੂਨ ਡੋਲਣ ਦੀ ਖੇਡ, ਖੇਡ ਰਹੇ ਹਨ। ਮਾਂ ਵੀ ਬੱਚੇ ਦੀ ਬਹੁਤੀ ਸੰਭਾਲ ਦੁੱਧ ਚੁੰਗਾਉਣ ਤੇ ਉਸ ਦੇ ਰਿੜ੍ਹਨ ਤੱਕ ਕਰਦੀ ਹੈ। ਜਦੋਂ ਬੱਚਾ ਰੋਟੀ ਦੀ ਬੁਰਕੀ ਖੋਹਣ ਲੱਗ ਜਾਵੇ। ਬੱਚਾ ਗੋਡਣੀਆਂ ਉੱਤੇ ਰੁੜ੍ਹਨ ਲੱਗ ਜਾਵੇ। ਮਾਂ ਨਿਵੇਕਲੀ ਹੋ ਜਾਂਦੀ ਹੈ। ਰਾਹਤ ਮਹਿਸੂਸ ਕਰਦੀ ਹੈ। ਉਸ ਨੂੰ ਲੱਗਦਾ ਹੈ। ਮੇਰਾ ਬੱਚਾ ਹੁਸ਼ਿਆਰ ਹੋ ਗਿਆ ਹੈ। ਬੱਚੇ ਤੁਰਦੇ ਨੂੰ ਦੇਖ ਕੇ, ਹੋਰ ਵੀ ਖ਼ੁਸ਼ ਹੁੰਦੀ। ਕਈ ਜਦੋਂ ਆਪਣੇ ਪੈਰਾਂ ਉੱਤੇ ਖੜ੍ਹੇ ਹੋਣ ਦੇ ਕਾਬਲ ਹੋ ਜਾਂਦੇ ਹਨ। ਕੰਮਾਂ ਕੇ ਖਾ ਸਕਦੇ ਹਨ। ਉਹ ਉਦੋਂ ਵੀ ਬੱਚੇ ਹੀ ਬਣੇ ਰਹਿੰਦੇ ਹਨ। ਜਿਵੇਂ ਕੋਈ ਦੁਨੀਆ ਦੀ ਸੂਝ-ਬੂਝ ਨਾਂ ਹੋਵੇ। ਸਾਵਧਾਨ ਹੋਣ ਦੀ ਲੋੜ ਹੈ। ਜੇ ਹੋਰ ਨਹੀਂ ਕਰ ਸਕਦੇ। ਹਾਲ ਦੁਹਾਈ ਤਾਂ ਪਾ ਸਕਦੇ ਹੋ। ਇਹ ਦੁਨੀਆ ਉੱਤੇ ਬੇਇਨਸਾਫ਼ੀ ਹੋ ਰਹੀ ਹੈ। ਰੌਲਾ, ਚੀਕ-ਚਿਹਾੜਾ ਸੁਣ ਕੇ, ਆਪੇ ਲੋਕਾਂ ਦਾ ਇਕੱਠ ਬੱਝ ਜਾਂਦਾ ਹੁੰਦਾ ਹੈ। ਲੋਕ ਸ਼ਕਤੀ ਹਨ।

Comments

Popular Posts