ਭਾਗ 42 ਸਿੱਖ ਧਰਮ ਦੀਆਂ ਬਾਨੀ ਔਰਤਾਂ ਵੀ ਹਨ ਆਪਣੀ ਪੂੰਜੀ ਸਹੀ ਥਾਂ ਲਾਈਏ

 ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com

ਔਰਤ ਮਰਦ ਦਾ ਸ਼ੁਰੂ ਤੋਂ ਹੀ ਸਾਥ ਦਿੰਦੀ ਆਈ ਹੈ। ਇਸੇ ਲਈ ਦੁਨੀਆ ਵਧ ਫੁੱਲ ਰਹੀ ਹੈ। ਕੁੱਝ ਕੁ ਲੋਕ ਮਰਦਾਂ ਨੂੰ ਹਰ ਪਾਸੇ ਕਰਤਾ-ਧਰਤਾ ਸਮਝਦੇ ਹਨ। ਔਰਤਾਂ ਹੀ ਮਰਦਾਂ ਨੂੰ ਪੈਦਾ ਕਰਦੀਆਂ ਹਨ। ਪਾਲਦੀ-ਪੋਸ਼ਦੀ ਹੈ। ਔਰਤਾਂ ਵੀ ਮਰਦਾਂ ਦੇ ਬਰਾਬਰ ਡੱਟ ਕੇ ਸਾਥ ਦਿੰਦੀਆਂ ਹਨ। ਤਾਂ ਜਾ ਕੇ ਦੁਨੀਆਂ ਦਾਰੀ ਚੱਲਦੀ ਹੈ। ਗ੍ਰਹਿਸਤੀ ਨਿਭਦੀ ਹੈ। ਹਰ ਮੈਦਾਨ ਵਿੱਚ ਫ਼ਤਿਹ ਹੁੰਦੀ ਹੈ। ਆਪੋ-ਆਪਣੇ ਘਰਾਂ ਵਿੱਚ ਘਰ ਦੀਆਂ ਔਰਤਾਂ ਮਾਤਾ, ਪਤਨੀਆਂ, ਭੈਣਾਂ, ਬਹੂ ਤੇ ਬੇਟੀਆਂ ਦਾ ਸਤਿਕਾਰ ਕਰੀਏ। ਮਾਤਾ, ਪਤਨੀਆਂ, ਭੈਣਾਂ, ਬਹੂ, ਬੇਟੀਆਂ ਹੀ ਘਰ ਸੰਭਾਲਦੀਆਂ ਹਨ। ਖ਼ਾਨਦਾਨ ਅੱਗੇ ਤੋਰਦੀਆਂ ਹਨ। ਔਰਤ ਦੀ ਮਰਜ਼ੀ ਨਾਲ ਬੱਚਾ ਪੈਦਾ ਹੁੰਦਾ ਹੈ। ਔਰਤ ਦੀ ਮਰਜ਼ੀ ਤੋਂ ਬਗੈਰ ਕੋਈ ਵੀ ਉਸ ਦਾ ਬੱਚਾ ਨਹੀਂ ਮਾਰ ਸਕਦਾ। ਉਨ੍ਹਾਂ ਔਰਤਾਂ ਮਾਤਾ, ਪਤਨੀ, ਬਹੂ, ਬੇਟੀਆਂ ਨੂੰ ਯਾਦ ਕਰੀਏ। ਜਿੰਨਾ ਕਰਕੇ ਅਸੀਂ ਜੰਮ-ਪਲ ਕੇ ਸੂਝਵਾਨ ਹੋਏ ਹਾਂ। ਦੁਨੀਆ ਦਾਰੀ ਨੂੰ ਚਲਾਉਣ ਜੋਗੇ ਹੋਏ ਹਾਂ। ਧਰਮ ਵਿੱਚ ਵੀ ਔਰਤਾਂ ਦਾ ਜੋਗ ਦਾਨ ਹੈ। ਸਿੱਖ ਧਰਮ ਦੀਆਂ ਬਾਨੀ ਔਰਤਾਂ ਵੀ ਹਨ। ਜਦੋਂ ਅਸੀਂ ਧਰਮ ਵਿੱਚ ਗੁਰੂਆਂ ਨੂੰ ਯਾਦ ਕਰਦੇ ਹਾਂ। ਦਸ ਗੁਰੂਆਂ ਦੀਆਂ ਮਾਤਾ, ਸੁਪਤਨੀਆਂ ਤੇ ਸਪੁੱਤਰੀਆਂ ਨੂੰ ਯਾਦ ਕਰੀਏ। ਔਰਤਾਂ ਨੇ ਹੀ ਧਰਮ ਦੇ ਬਾਨੀਆਂ ਗੁਰੂ, ਪੀਰਾਂ ਨੂੰ ਜਨਮ ਦਿੱਤਾ ਹੈ। ਸਿੱਖ ਧਰਮ ਦੇ ਬਾਨੀਆਂ ਗੁਰੂਆਂ ਦੀਆਂ ਔਰਤਾਂ ਮਾਤਾ, ਸੁਪਤਨੀਆਂ ਤੇ ਸਪੁੱਤਰੀਆਂ ਨੂੰ ਯਾਦ ਕਰਦੇ ਹਾਂ।

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮਾਤਾ ਤ੍ਰਿਪਤਾ ਜੀ, ਵੱਡੀ ਭੈਣ ਬੀਬੀ ਨਾਨਕੀ, ਸੁਪਤਨੀ ਸੁਲੱਖਣੀ ਜੀ ਸਨ।

ਸਿੱਖ ਜਗਤ ਦੇ ਦੂਜੇ ਗੁਰੂ ਅੰਗਦ ਦੇਵ ਜੀ ਦਾ ਜਨਮ ਤਾਂ ਮਾਰਚ 1504 ਈ. ਨੂੰ ਮਤੇ ਦੀ ਸਰਾਂ ਵਿਖੇ ਪਿਤਾ ਫੇਰੂ ਮੱਲ ਜੀ ਦੇ ਘਰ ਮਾਤਾ ਰਾਮੋਂ ਜੀ ਤੇ ਕਈਆਂ ਨੇ ਮਾਤਾ ਦਇਆ ਕੌਰ ਜੀ ਦੀ ਕੁੱਖੋਂ ਹੋਇਆ ਲਿਖਿਆ ਹੈ। ਗੁਰੂ ਅੰਗਦ ਦੇਵ ਜੀ ਦੋ ਸਪੁੱਤਰੀਆਂ ਬੀਬੀ ਅਮਰੋ ਜੀ ਤੇ ਬੀਬੀ ਅਣੋਖੀ ਜੀ ਸਨ। ਗੁਰੂ ਅੰਗਦ ਦੇਵ ਜੀ ਸਪੁੱਤਰੀ ਬੀਬੀ ਅਮਰੋਂ ਅਮਰਦਾਸ ਜੀ ਦੇ ਭਰਾ ਦੀ ਨੂੰਹ ਸੀ।

ਸ੍ਰੀ ਗੁਰੂ ਅਮਰਦਾਸ ਜੀ ਜਗਤ ਦੇ ਤੀਜੇ ਗੁਰੂ ਸਨ। ਮਾਤਾ ਸੁਲੱਖਣੀ, ਪਿਤਾ ਤੇਜ ਭਾਨ ਦੇ ਘਰ ਭੱਲਾ ਪਰਿਵਾਰ ਵਿੱਚ ਹੋਇਆ। ਗੁਰੂ ਅਮਰਦਾਸ ਜੀ ਦਾ ਵਿਆਹ 1502 ਈਸਵੀ ਨੂੰ ਦੇਵੀ ਚੰਦ ਜੀ ਦੀ ਬੇਟੀ ਰਾਮੋ ਜੀ ਨਾਲ ਹੋਇਆ। ਉਨ੍ਹਾਂ ਦੇ ਘਰ ਦੋ ਸਪੁੱਤਰੀਆਂ ਬੀਬੀ ਦਾਨੀ ਤੇ ਬੀਬੀ ਭਾਨੀ ਪੈਦਾ ਹੋਈਆਂ। ਬੀਬੀ ਭਾਨੀ ਦਾ ਵਿਆਹ ਚੌਥੇ ਗੁਰੂ ਰਾਮਦਾਸ ਜੀ ਨਾਲ ਹੋਇਆ।

ਚੌਥੇ ਗੁਰੂ ਰਾਮਦਾਸ ਜੀ ਦਾ ਪਿਤਾ ਦਾ ਨਾਮ ਹਰਦਾਸ ਜੀ ਦੇ ਘਰ ਮਾਤਾ ਦਇਆ ਕੌਰ ਜੀ ਦੀ ਕੁੱਖੋਂ ਹੋਇਆ ਹੈ। ਚੌਥੇ ਰਾਮਦਾਸ ਜੀ ਤੀਜੇ ਗੁਰੂ ਅਮਰਦਾਸ ਜੀ ਦੀ ਛੋਟੀ ਸਪੁੱਤਰੀ ਭਾਨੀ ਜੀ ਨਾਲ ਵਿਆਹੇ ਗਏ।

ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜਨਮ ਚੌਥੇ ਰਾਮਦਾਸ ਜੀ ਦੇ ਘਰ ਮਾਤਾ ਭਾਨੀ ਜੀ ਦੀ ਕੁੱਖੋਂ ਗੋਇੰਦਵਾਲ ਵਿਚ ਹੋਇਆ। ਮਾਤਾ ਭਾਨੀ ਜੀ ਤੀਜੇ ਗੁਰੂ ਰਾਮਦਾਸ ਜੀ ਦੀ ਪੁੱਤਰੀ ਸੀ। ਗੁਰੂ ਅਰਜਨ ਦੇਵ ਜੀ ਦਾ ਵਿਆਹ ਗੰਗਾ ਜੀ ਨਾਲ ਹੋਇਆ ਹੈ।

ਛੇਵੇਂ ਗੁਰੂ ਹਰਗੋਬਿੰਦ ਜੀ ਦੇ ਪਿਤਾ ਪੰਜਵੇਂ ਗੁਰੂ ਅਰਜਨ ਦੇਵ ਜੀ ਤੇ ਮਾਤਾ ਗੰਗਾ ਜੀ ਹਨ। ਗੁਰੂ ਜੀ ਦੀਆਂ ਤਿੰਨ ਪਤਨੀਆਂ ਦਮੋਦਰੀ ਜੀ ਪਿੰਡ ਡੱਲੇ ਸੁਲਤਾਨਪੁਰ ਤੋਂ, ਨਾਨਕੀ ਜੀ ਬਾਬੇ ਬਕਾਲੇ ਤੋਂ, ਮਰਵਾਹੀ ਮਹਾਂਦੇਵੀ ਜੀ ਮੰਡਿਆਲੀ ਦੇ ਸਨ। ਦਮੋਦਰੀ ਜੀ ਦੇ ਪੁੱਤਰ ਬਾਬਾ ਗੁਰਦਿਤਾ ਜੀ ਪੁੱਤਰੀ ਬੀਬੀ ਵੀਰੋਂ ਜੀ ਸਨ। ਨਾਨਕੀ ਜੀ ਦੇ ਪੁੱਤਰ ਗੁਰੂ ਤੇਗ਼ ਬਹਾਦਰ ਜੀ, ਅਣੀ ਰਾਏ ਜੀ, ਬਾਬਾ ਅਟੱਲ ਰਾਏ ਜੀ ਸਨ। ਕਾਜੀ ਦੀ ਕੁਆਰੀ ਧੀ ਕੌਲਾਂ ਛੇਵੇਂ ਗੁਰੂ ਹਰਗੋਬਿੰਦ ਜੀ ਨਾਲ ਵਿਆਹ ਕਰਨਾ ਚਾਹੁੰਦੀ ਸੀ। ਪਰ ਗੁਰੂ ਹਰਗੋਬਿੰਦ ਜੀ ਵਿਆਹ ਕਰਨ ਦੀ ਥਾਂ ਉਸ ਦੇ ਨਾਮ ਤੇ ਯਾਦਗਾਰ ਵਿੱਚ ਹਰਿਮੰਦਰ ਸਾਹਿਬ ਕੋਲ ਬਾਬਾ ਟੱਲ ਕੌਂਲਸਰ ਸਰੋਵਰ ਬਣਾਇਆ।

ਗੁਰੂ ਹਰਿਰਾਏ ਜੀ ਦਾ ਜਨਮ 1630 ਈਸਵੀ ਨੂੰ ਕੀਰਤਪੁਰ ਸਾਹਿਬ ਵਿੱਚ ਹੋਇਆ ਹੈ। ਮਾਤਾ ਨਿਹਾਲ ਜੀ ਤੇ ਪਿਤਾ ਬਾਬਾ ਗੁਰਦਿੱਤਾ ਜੀ ਦੇ ਘਰ ਹੋਇਆ ਹੈ। ਬਾਬਾ ਗੁਰਦਿਤਾ ਛੇਵੇਂ ਗੁਰੂ ਹਰਗੋਬਿੰਦ ਜੀ ਦਮੋਦਰੀ ਜੀ ਦੇ ਪੁੱਤਰ ਸਨ। ਗੁਰੂ ਹਰਿਰਾਏ ਸਾਹਿਬ ਜੀ 40 ਕੁ ਸਾਲਾਂ ਦੀ ਉਮਰ ਦੇ ਹੋਏ ਮੰਨੇ ਜਾਂਦੇ ਹਨ। ਉਨ੍ਹਾਂ ਦਾ ਵਿਆਹ (1) ਮਾਤਾ ਕ੍ਰਿਸ਼ਨ ਦੇਵੀ ਜੀ ਨਾਲ ਹੋਇਆ, ਜੋ ਗੁਰੂ ਹਰਿ ਕ੍ਰਿਸ਼ਨ ਜੀ ਦੀ ਮਾਤਾ ਸੀ। (2) ਦੂਜਾ ਵਿਆਹ ਮਾਤਾ ਰਾਮ ਦੇਵੀ ਜੀ ਨਾਲ ਹੋਇਆ, ਜਿਸ ਦੀ ਕੁੱਖੋਂ ਪੁੱਤਰ ਬਾਬਾ ਰਾਮ ਰਾਇ ਜੀ ਹੋਏ ਹਨ। ਹੋਰ ਵਿਆਹ (3) ਚੰਦ ਦੇਵੀ ਜੀ, (4) ਕੋਟ ਕਲਿਆਣੀ ਜੀ, (5) ਤਿੱਖੀ ਜੀ, (6) ਅਨੋਖੀ ਜੀ, (7) ਲਾਡੋ ਜੀ, (8) ਪ੍ਰੇਮ ਜੀ ਨਾਲ ਹੋਏ ਹਨ। ਇਹ ਵਿਆਹਾਂ ਦੀ ਲਿਸਟ ਮੈਨੂੰ ਗੁਰਬਾਣੀ ਪਾਠ ਦਰਪਣ ਵਿਚੋਂ ਲੱਭੀ ਹੈ। ਇਸ ਦੇ ਪੰਨਾ-ਸਫ਼ਾ 17 ਉੱਤੇ ਇਹ ਸਭ ਗੁਰੂ ਹਰਿਰਾਏ ਸਾਹਿਬ ਜੀ ਦੀਆਂ ਪਤਨੀਆਂ ਦੇ ਨਾਮ ਲਿਖੇ ਹਨ।

ਅੱਠਵੇਂ ਪਾਤਸ਼ਾਹ ਸ੍ਰੀ ਹਰਿ ਕ੍ਰਿਸ਼ਨ ਸਾਹਿਬ ਜੀ ਦੇ ਪਿਤਾ ਜੀ ਸੱਤਵੇਂ ਸਤਿਗੁਰੂ ਹਰਿਰਾਇ ਸਾਹਿਬ ਜੀ ਸਨ। ਮਾਤਾ ਜੀ ਕ੍ਰਿਸ਼ਨ ਦੇਵੀ ਜੀ ਸਨ।

ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਪਿਤਾ ਗੁਰੂ ਹਰਿਗੋਬਿੰਦ ਜੀ ਮੀਰੀ ਪੀਰੀ ਦੇ ਮਾਲਕ ਤੇ ਮਾਤਾ ਨਾਨਕੀ ਜੀ ਸਨ। ਗੁਰੂ ਜੀ ਦਾ ਜਨਮ ਅਪ੍ਰੈਲ 1621 ਈਸਵੀ ਨੂੰ ਅੰਮ੍ਰਿਤਸਰ ਵਿੱਚ ਹੋਇਆ। ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ ਵਿਆਹ ਮਾਤਾ ਗੁਜਰੀ ਜੀ ਨਾਲ ਹੋਇਆ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਪਿਤਾ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਘਰ ਮਾਤਾ ਗੁਜਰੀ ਜੀ ਦੀ ਕੁੱਖੋਂ ਹੋਇਆ ਹੈ। ਗੁਰੂ ਗੋਬਿੰਦ ਸਿੰਘ ਜੀ ਦਾ ਵਿਆਹ ਜੀਤ ਕੌਰ ਜੀ ਤੇ ਸੁੰਦਰ ਕੌਰ ਨਾਲ ਹੋਇਆ ਸੀ। ਗੁਰੂ ਗੋਬਿੰਦ ਸਿੰਘ ਜੀ ਜਦੋਂ 1699 ਵਿਸਾਖ ਨੂੰ ਅੰਮ੍ਰਿਤ ਛਕਾਇਆ ਤਾਂ ਮਾਤਾ ਸਾਹਿਬ ਜੀ ਪਾਣੀ ਵਿੱਚ ਪਤਾਸੇ ਪਾ ਕੇ ਅੰਮ੍ਰਿਤ ਤਿਆਰ ਕੀਤਾ ਸੀ। ਮਾਤਾ ਸਾਹਿਬ ਸਿੱਖ ਧਰਮ ਦੇ ਮਾਤਾ ਹਨ।

ਮਾਈ ਭਾਗ ਕੌਰ ਭਾਈ ਪਾਰੇ ਸ਼ਾਹ ਦੇ ਪੁੱਤਰ ਭਾਈ ਮੱਲੋ ਦੀ ਸਪੁੱਤਰੀ ਸੀ। ਕਈ ਮਾਈ ਭਾਗੋ ਵੀ ਕਹਿੰਦੇ ਹਨ। ਅਨੰਦਪੁਰ ਛੱਡਣ ਤੋਂ ਪਹਿਲਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਰੇ ਮਰਦਾਂ ਔਰਤਾਂ ਨੇ ਅੰਮ੍ਰਿਤ ਛੱਕ ਲਿਆ ਸੀ। ਮਾਤਾ ਭਾਗ ਕੌਰ ਦੇ ਨਾਮ ਨਾਲ ਯਾਦ ਕਰਦੇ ਹਾਂ। ਚਾਲੀ ਸਿੱਖਾਂ ਨੇ ਬੇਦਾਵਾ ਲਿਖ ਕੇ ਦੇ ਦਿੱਤਾ ਤੇ ਅਨੰਦਪੁਰ ਛੱਡ ਕੇ ਤੁਰ ਗਏ। ਮਾਈ ਭਾਗ ਕੌਰ ਨੇ ਜੰਗ ਲੜਨ ਵਿਚ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਾਥ ਦਿੱਤਾ। ਸ੍ਰੀ ਅਨੰਦਪੁਰ ਸਾਹਿਬ ਬੇਦਾਵਾ ਦੇ ਕੇ ਗਏ ਸਨ। 40 ਸਿੰਘਾਂ ਨੂੰ ਪ੍ਰੇਰਨਾ ਦੇ ਕੇ ਉਨ੍ਹਾਂ ਦੀ ਆਪ ਅਗਵਾਈ ਕਰਕੇ ਸ੍ਰੀ ਮੁਕਤਸਰ ਸਾਹਿਬ ਦੇ ਜੰਗੇ ਮੈਦਾਨ ਵਿਚ ਦੁਸ਼ਮਣ ਦੀਆਂ ਫ਼ੌਜਾਂ ਦਾ ਮੁਕਾਬਲਾ ਕੀਤਾ। ਮਾਤਾ ਭਾਗ ਕੌਰ ਹਿੰਮਤ ਤੇ ਦਲੇਰ ਸੀ। ਹਰ ਔਰਤ ਹਿੰਮਤ ਤੇ ਦਲੇਰ ਦਾ ਰੂਪ ਹੈ। ਔਰਤਾਂ ਲਈ ਦੁਖਾ, ਮਸੀਬਤਾਂ ਦਾ ਮੁਕਾਬਲਾ ਕਰਨ ਦਾ ਦੁਨੀਆਂ ਮੈਦਾਨ ਦਾ ਜੰਗ ਹੈ। ਜਿਸ ਨੂੰ ਹਰ ਔਰਤ ਨੇ ਜਿੱਤਣਾ ਹੈ।

Comments

Popular Posts