ਭਾਗ 26  ਨਸ਼ਿਆਂ ਨੇ ਗੱਬਰੂ ਖਾਲ਼ੇ,ਖਾ ਪੀ ਕੇ ਮਸਤੀ ਵਿੱਚ ਬੁੱਢੇ ਵੀ ਆ ਗਏ ਆਪਣੀ ਪੂੰਜੀ ਸਹੀ ਥਾਂ ਲਾਈਏ

-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ satwinder_7@hotmail.com 

ਨਸ਼ਿਆਂ ਨੇ ਗੱਬਰੂ ਖਾਲ਼ੇ, ਖਾ ਪੀ ਕੇ ਮਸਤੀ ਵਿੱਚ ਬੁੱਢੇ ਵੀ ਆ ਗਏ ਮਸਤੀ ਤੇ ਨਸ਼ੇ ਦੀ ਬਾਣ ਲਾਹੁਣ ਕੋਸ਼ਿਸ਼ ਕਰਨੀ ਚਾਹੀਦੀ ਹੈ ਹਰ ਰੋਜ਼ ਨਸ਼ੇੜੀ ਨਾਲ ਕੁੱਤੇ ਖਾਣੀ ਹੋਵੇ ਤਾਂ ਬੰਦਾ ਨਸ਼ਾ ਘੱਟ ਕਰਦਾ-ਕਰਦਾ ਛੱਡ ਦਿੰਦਾ ਹੈ ਜੇ ਅਜੇ ਵੀ ਨਸ਼ੇ ਖਾਣ ਤੋਂ ਬੰਦਾ ਨਾਂ ਹਟੇ, ਹੋ ਸਕੇ ਪੈਸੇ ਵੱਲੋਂ ਹੱਥ ਪਿੱਛੇ ਕਰ ਲੈਣਾ ਚਾਹੀਦਾ ਹੈ ਜਦੋਂ ਨਸ਼ੇੜੀ ਸ਼ਰਾਬ ਤੇ ਨਸ਼ਾ ਖਾ-ਪੀ ਲੈਂਦੇ ਹਨ ਕਈ ਉਲਟੀਆਂ ਕਰਨ ਲੱਗ ਜਾਂਦੇ ਹਨ ਸ਼ਰਾਬੀਆਂ ਦੇ ਪੇਟ ਦੇ ਕੀੜੇ ਨਸ਼ਾ ਮੰਗਦੇ ਹਨ ਸਿਰਫ਼ ਨਸ਼ੇੜੀ ਦੀ ਕੋਸ਼ਿਸ਼ ਕਰਨ ਨਾਲ ਨਸ਼ੇ ਛੁੱਟ ਸਕਦੇ ਹਨ ਨਸ਼ੇ ਖਾਣ ਵਾਲਿਆਂ ਲਈ ਜੋ ਵੀ ਇਲਾਜ ਲੱਭੇ ਅਜ਼ਮਾਉਣਾ ਚਾਹੀਦਾ ਹੈ ਨਸ਼ਾ ਛਡਾਊ ਕੇਂਦਰ ਵਿੱਚ ਬਿਲਕੁਲ ਨਾ ਛੱਡੋ ਉੱਥੇ ਸਭ ਅਮਲੀ ਭਰਤੀ ਹੁੰਦੇ ਹਨ ਨਸ਼ਾ ਛਡਾਊ ਕੇਂਦਰ ਵਿੱਚ ਨਸ਼ੇੜੀਆਂ ਨੂੰ ਟਿਕਾਉਣ ਲਈ ਨਸ਼ੇ ਦੀਆਂ ਗੋਲੀਆਂ ਦਿੰਦੇ ਹਨ ਜਿੰਨੇ ਦਿਨ ਚਾਰ, ਛੇ ਮਹੀਨੇ ਨਸ਼ਾ ਛਡਾਊ ਕੇਂਦਰ ਵਿੱਚ ਪੀੜਤ ਨੂੰ ਰੱਖਦੇ ਹਨ ਕਿਸੇ ਨੂੰ ਮਿਲਣ ਨਹੀਂ ਦਿੰਦੇ ਇਸ ਦਾ ਮਤਲਬ ਨਸ਼ਾ ਛਡਾਊ ਕੇਂਦਰ ਵਿੱਚ ਕੋਈ ਗੜਬੜ ਹੈ

ਜੇ ਬਾਹਰ ਆ ਕੇ ਨਸ਼ੇ ਕਰਨ ਤਾਂ ਦੁਆਰਾ ਫੇਰ ਛੱਡ ਦਿਉ ਬਹੁਤ ਲੋਕ ਨਸ਼ਿਆਂ ਕਰਕੇ, ਲੀਵਰ ਖ਼ਰਾਬ ਹੋਣ ਨਾਲ ਮਰ ਰਹੇ ਹਨ ਸ਼ਰਾਬੀ ਮਰਦਾਂ ਦਾ ਹੱਲ ਔਰਤਾਂ ਨੂੰ ਕਰਨਾ ਪੈਣਾ ਹੈ ਆਪਣੇ ਘਰ ਦੇ ਮਰਦ ਤੇ ਬੱਚੇ ਸਮੇਤ ਆਪ ਇਹੋ ਜਿਹੀਆਂ ਥਾਵਾਂ ਰਿਸ਼ਤੇਦਾਰੀਆਂ ਵਿਆਹ ਤੇ ਜਾਣੋ ਹੱਟ ਜਾਣ, ਜਿੱਥੇ ਸ਼ਰਾਬ ਨਸ਼ਿਆਂ ਦਾ ਖੁੱਲ੍ਹਾਂ ਭੰਡਾਰ ਲੱਗਦਾ ਹੈ ਤਾਂ ਅਗਲੀ ਪੀੜੀ ਨੂੰ ਬਚਾ ਸਕਦੇ ਹਾਂ ਨਹੀਂ ਸ਼ਰਾਬ ਵਿੱਚ ਡੁੱਬ ਕੇ ਮਰ ਜਾਣਗੇ ਨਹੀਂ ਤਾਂ ਕੁੱਖਾਂ ਬਾਝ ਹੋ ਜਾਣਗੀਆਂ ਔਰਤਾਂ ਸੁਹਾਗ ਲੁਟਾ ਲੈਣਗੀਆਂ ਨੌਜਵਾਨ ਬੁੱਢੇ ਸਭ ਸ਼ਰਾਬ ਪੀਂਦੇ ਹਨ ਨਸ਼ੇ ਖਾਂਦੇ ਹਨ ਹਰ ਮੋੜ ‘ਤੇ ਸ਼ਰਾਬ ਦੇ ਠੇਕੇ ਖੁੱਲ੍ਹੇ ਹੋਏ ਹਨ ਅਗਰ ਕੋਈ ਨੌਜਵਾਨ ਸ਼ਰਾਬ ਪੀਣ ਤੋਂ ਇਨਕਾਰ ਕਰ ਦਿੰਦਾ ਹੈ ਤਾਂ ਬੁੱਢੇ ਟੀਚਰਾਂ ਕਰਦੇ ਹਨ ੳਹ ਕਹਿੰਦੇ ਹਨ, “ ਜਦੋਂ ਅਸੀਂ ਤੇਰੇ ਵਰਗੇ ਹੁੰਦੇ ਸੀ ਤਾਂ ਘੜਾ ਸ਼ਰਾਬ ਦਾ ਪੀ ਜਾਂਦੇ ਸੀ ਵਿਆਹ ਪਾਰਟੀ ਪੈਲੇਸ ਵਿਚ ਸ਼ਰਾਬ ਪਾਣੀ ਦੀ ਤਰ੍ਹਾਂ ਵਰਤਾਈ ਜਾਂਦੀ ਹੈ ਜਿਸ ਤਰ੍ਹਾਂ ਪਾਣੀ ਲਈ ਫਿਰਦੇ ਹਨ ਉਵੇਂ ਹੀ ਸ਼ਰਾਬ ਵੰਡ ਰਹੇ ਹਨ ਚਾਹੇ ਇਸ ਨੂੰ ਬੱਚੇ, ਔਰਤਾਂ, ਕੁੜੀਆਂ ਵੀ ਫੜ੍ਹ ਕੇ ਪੀ ਲੈਣ ਪੈਲੇਸ ਦੇ ਵੇਟਰ ਗਲਾਸਾਂ ਵਿੱਚ ਸ਼ਰਾਬ ਪਾਈ ਹਰ ਟੇਬਲ ਤੇ ਫਿਰ ਰਹੇ ਹਨ ਜੇ ਬੈਰੇ ਨੂੰ ਕੈਸ਼ 100 ਰੁਪਿਏ ਕੋਈ ਦੇ ਦੇਵੇ ਉਹ ਦੋ, ਚਾਰ ਬੋਤਲਾਂ ਕਿਸੇ ਨੂੰ ਵੀ ਚੱਕਾ ਦਿੰਦੇ ਹਨ ਬੁੱਢੇ ਚਿੱਟੀਆਂ ਦਾੜ੍ਹੀਆਂ ਵਾਲੇ ਵੀ ਅਨੰਦ ਕਾਰਜ ਵਿੱਚ ਸ਼ਾਮਲ ਨਹੀਂ ਹੁੰਦੇ ਸਵੇਰੇ ਦਸ ਵਜੇ ਤੋਂ ਹੀ ਸ਼ਰਾਬ ਪੀਣ ਲੱਗ ਜਾਂਦੇ ਹਨ ਸ਼ਾਮ ਤੱਕ ਦਾੜ੍ਹੀਆਂ ਮੀਟ ਦੀ ਤਰੀ, ਦਾਲ, ਸਬਜ਼ੀ ਨਾਲ ਲਿਬੇੜੀ ਫਿਰਦੇ ਹੁੰਦੇ ਹਨ ਕਿੰਗਜ਼ ਪੈਲੇਸ ਦੇ ਸਾਹਮਣੇ ਸ਼ਰਾਬੀ ਬੰਦਾ ਸੜਕ ਦੇ ਕਿਨਾਰੇ ਡਿਗ ਪਿਆ ਸ਼ਰਾਬੀ ਹੋਣ ਕਾਰਨ ਉੱਠਿਆ ਨਹੀਂ ਗਿਆ ਲੋਕਾਂ ਦੇ ਦੇਖਦੇ ਦੇਖਦੇ ਗੱਡੀਆਂ ਉਸ ਉੱਪਰੋਂ ਦੀ ਲੰਘ ਗਈਆਂ ਸ਼ਰਾਬੀਆਂ ਨੂੰ ਲੋਕੀਂ ਚੱਕ ਕੇ ਗੱਡੀਆਂ ਵਿੱਚ ਸੁੱਟਦੇ ਹਨ ਪੈਲੇਸ ਵਿੱਚ ਗਾਣਾ ਲੱਗਾ ਹੁੰਦਾ ਹੈ,' ਆ ਲੈ ਫੜ ਲੈ ਗੱਡੀ ਦੀ ਚਾਬੀ, ਜੱਟ ਹੋ ਗਿਆ ਸ਼ਰਾਬੀ'

ਵਿਆਹ ਪਾਰਟੀਆਂ ਨੂੰ ਬਹੁਤੇ ਸ਼ਰਾਬੀ ਤਾਂ ਪੈਲੇਸ ਵਿੱਚ ਕੁਰਸੀਆਂ ਤੇ ਬੈਠੇ ਹੀ ਲੁੱਟਕੇ ਪਏ ਹੁੰਦੇ ਹਨ ਪੈਲੇਸ ਵਾਲੇ ਤੇ ਵਿਆਹ, ਪਾਰਟੀਆਂ ਦੇ ਪ੍ਰੋਗਰਾਮ ਕਰਨ ਵਾਲੇ, ਹੋਰ ਸ਼ਰਾਬੀ ਪੈਦਾ ਕਰ ਰਹੇ ਹਨ ਅਗਰ ਇੱਕ ਟੇਬਲ ਤੇ ਛੇ ਬੰਦੇ ਬੈਠੇ ਹਨ ਤਿੰਨ ਪੀ ਰਹੇ ਹਨ ਤਿੰਨ ਸੋਫ਼ੀ ਹਨ ਪੀਣ ਵਾਲੇ ਤਿੰਨੇ ਹੀ ਸੋਫ਼ੀ ਬੰਦਿਆਂ ਨੂੰ ਲਾਹਨਤਾਂ ਪਾਉਂਦੇ ਹਨ ਹੋਰ ਸ਼ਰਾਬੀ ਹੋ ਕੇ, ਗਾਲ਼ਾਂ ਕੱਢਣੀਆਂ ਸ਼ੁਰੂ ਕਰ ਦਿੰਦੇ ਹਨ ਅਖੀਰ ਨੂੰ ਸੋਫ਼ੀ ਬੰਦੇ ਹੀ ਸ਼ਰਾਬੀਆਂ ਨੂੰ ਡਿਗਦੇ ਢਿਹਦਿਆਂ ਨੂੰ ਥਾਂ ਸਿਰ ਪਹੁੰਚਾਉਂਦੇ ਹਨ ਦੁਖੀ ਥੱਕੇ ਹੋਏ ਕਈ ਵਾਰ ਉਹ ਵੀ ਇੱਕ ਦੋ ਪੈੱਗ ਮਾਰ ਲੈਂਦੇ ਹਨ ਨਵੇਂ ਮੁੰਡੇ, ਨੌਜਵਾਨਾਂ ਨੇ ਵੀ ਵਡੇਰਿਆਂ ਬੁਜ਼ਰੁਗਾ ਨੂੰ ਦੇਖ ਕੇ ਉਹੀ ਲੀਹਾਂ ਤੇ ਚੱਲਣਾ ਹੈ ਬੁਜ਼ਰੁਗ ਤਾਂ ਆਪ ਘਰੇ ਗੁੜ ਨੂੰ ਰੂੜੀ ਵਿਚ ਦੱਬ ਕੇ ਲਾਣ ਪਾ ਕੇ ਸ਼ਰਾਬ ਕੱਢਦੇ ਹਨ ਅਗਰ ਘਰ ਹੀ ਸ਼ਰਾਬ ਦੇ ਡਰੰਮ ਭਰੇ ਪਏ ਹੋਣ, ਬੱਚੇ ਕੀ ਕਰਨਗੇ? ਦੁੱਧ ਤਾਂ ਡੇਅਰੀ ਵਿੱਚ ਪਾ ਦਿੰਦੇ ਹਨ ਲੋਕਾਂ ਦੇ ਘਰਾਂ ਵਿੱਚ ਆਏ ਮਹਿਮਾਨ ਲਈ ਚਾਹ ਲਈ ਦੁੱਧ ਨਹੀਂ ਹੁੰਦਾ ਵਿਸਕੀ, ਰੰਮ, ਦੇਸੀ ਜ਼ਰੂਰ ਹੁੰਦੀ ਹੈ ਉਹੀ ਦੁੱਧ ਵੇਚ ਕੇ ਘਰੇ ਕੈਸ਼ ਪੈਸੇ ਆਉਂਦੇ ਹਨ ਲੋਕੀਂ  ਦੇਸੀ ਘਿਉ ਦੀ ਥਾਂ ਸਸਤਾ ਤੇਲ ਖਾਂਦੇ ਹਨ ਦੁੱਧ ਦੀ ਥਾਂ ਸ਼ਰਾਬ ਹੀ ਚਲਾਉਂਦੇ ਹਨ ਵਿਸਕੀ, ਰੰਮ, ਦੇਸੀ ਖੇਤ ਖੂਹ ‘ਤੇ ਵੀ ਰੱਖੀ ਹੁੰਦੀ ਹੈ ਗਾਣਾ ਸੁਣ ਕੇ ਵੀ, ਜੇ ਕੋਈ ਮੋਟਰ ਤੇ ਨਾਂ ਰੱਖੂ ਤਾਂ ਲਾਜ ਲੱਗ ਜਾਵੇਗੀ, 'ਮਿੱਤਰਾਂ ਦੀ ਮੋਟਰ ਤੇ ਕੱਚ ਦੀ ਗਲਾਸੀ ਖੜਕੇ

ਸਕੂਲਾਂ ਕਾਲਜਾਂ ਵਿਚੋਂ ਵੀ ਨਸ਼ੇ ਫੜੇ ਜਾਂਦੇ ਹਨ ਸਕੂਲਾਂ ਕਾਲਜਾਂ ਦੇ ਅੱਗੇ ਸ਼ਰਾਬ ਦੇ ਠੇਕੇ ਖੋਲੇ ਗਏ ਹਨ ਸ਼ਰਾਬ ਦੀਆਂ ਬੋਤਲਾਂ ਤੇ ਨਸ਼ੇ ਜੇਬਾਂ ਵਿੱਚ ਰੱਖੇ ਜਾਂਦੇ ਹਨ ਸਕੂਲਾਂ ਕਾਲਜਾਂ ਨੂੰ ਚਲਾਉਣ ਵਾਲੇ ਐਸੇ ਵਿਦਿਆਰਥੀਆਂ ਤੋਂ ਆਪ ਡਰਦੇ ਹਨ ਮੁੱਲਾਂਪੁਰ ਦੇ ਵਿੱਚ ਕਾਲਜ ਹੈ ਪਿਛਲੇ ਹਫ਼ਤੇ ਇੱਕ ਮੁੰਡਾ ਸ਼ੈਲਰ ਫ਼ੋਨ ਉੱਤੋਂ ਪੇਪਰ ਵਿਚ ਨਕਲ ਮਾਰ ਰਿਹਾ ਸੀ ਪ੍ਰੋਫੈਸਰ ਨੇ ਉੱਤੋਂ ਦੀ ਫੜ ਲਿਆ ਇਸ ਪਿੱਛੋਂ ਇਸ ਮੁੰਡੇ ਤੇ ਹੋਰ ਦੋਸਤਾਂ ਨੇ ਉਸ ਪ੍ਰੋਫੈਸਰ ਨੂੰ ਕੁੱਟਿਆ ਗੱਲ ਪੁਲਿਸ ਤੱਕ ਗਈ ਤਾਂ ਉਸੇ ਮੁੰਡੇ ਨੇ ਕੋਈ ਨਸ਼ੀਲੀ ਦਵਾਈ ਨਾਲ ਆਪਣੀ ਜਾਨ ਕਾਲਜ ਅੰਦਰ ਹੀ ਤੋੜ ਦਿੱਤੀ ਇਹ ਕਿਥੋਂ ਦੀ ਸਮਝਦਾਰੀ ਹੈ? ਸਾਡੇ ਸਿਆਣੇ ਲੋਕ ਹੀ ਸ਼ਰਾਬ ਤੇ ਨਸ਼ਿਆਂ ਨੂੰ ਪਹਿਲ ਦੇ ਰਹੇ ਹਨ ਅਸੀਂ ਅਖੰਡ ਪਾਠ ਦੇ ਭੋਗ ਤੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾ ਭੋਗ ਪਿਆ ਤਾਂ ਘਰੋਂ ਮਹਾਰਾਜ ਨੂੰ ਲੈ ਕੇ ਬਾਹਰ ਹੀ ਹੋਏ ਸਨ ਗੁਰਦੁਆਰਾ ਸਾਹਿਬ ਵੀ ਨਹੀਂ ਪਹੁੰਚੇ ਹੋਣੇ ਜਿੱਥੇ ਮਹਾਰਾਜ ਦੀ ਬੀੜ ਪਈ ਸੀ ਉੱਥੇ ਸ਼ਰਾਬ ਦੀ ਬਾਰ ਦਾ ਟੇਬਲ ਪਿਆ ਸੀ ਸਭ ਤੋਂ ਪਹਿਲਾਂ ਸਰਪੰਚ, ਪੰਚਾਂ ਤੇ ਆਏ ਹੋਰ ਦੋਸਤਾਂ ਲਈ ਸ਼ਰਾਬ ਦੀਆਂ ਬੋਤਲਾਂ ਖੁੱਲ ਗਈਆਂ ਵਿੱਚੇ ਗੁਰਦੁਆਰੇ ਦਾ ਪ੍ਰਧਾਨ ਬੈਠਾ ਪੀ ਰਿਹਾ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਭੋਗ ਦੀ ਖ਼ੁਸ਼ੀ ਵਿੱਚ ਸਰਪੰਚ ਪ੍ਰਧਾਨ ਸ਼ਰਾਬ ਪੀਣਗੇ ਬਾਕੀ ਲੋਕਾਂ ਲਈ ਤਾਂ ਸ਼ਰਮ ਦੀ ਗੱਲ ਹੈ ਜੇ ਐਸੇ ਆਗੂਆਂ ਦੇ ਪਿੱਛੇ ਨਾਂ ਤੁਰਨਗੇ ਇਹੋ ਜਿਹੇ ਹੀ ਵਿਆਹ ਹੰਗਾਮੇ ਤੇ ਵੀ ਸਭ ਤੋਂ ਪਹਿਲਾਂ ਸ਼ਰਾਬੀ ਹੁੰਦੇ ਹਨ ਹੋਰ ਵੀ ਦੋਸਤਾਂ ਵੱਲੋਂ ਬਹੁਤ ਸੱਦੇ ਆਏ ਹੁੰਦੇ ਹਨ ਉਨ੍ਹਾਂ ਦੇ ਵੀ ਹਾਜ਼ਰੀ ਭਰਨੀ ਹੁੰਦੀ ਹੈ ਸਿਆਣੇ ਬੰਦਿਆਂ ਵਾਂਗ ਹੀ ਨੌਜਵਾਨ ਤੇ ਬੱਚੇ ਕਰਦੇ ਹਨ ਘਰ ਦੇ ਬੁੱਢੇ ਹੀ ਸ਼ਰਾਬੀ ਹੋ ਕੇ ਭੁੱਜੇ ਲਿਟੀ ਜਾਂਦੇ ਹੁੰਦੇ ਹਨ ਕੁੱਤੇ ਮੂੰਹ ਚੱਟਦੇ ਹਨ ਬੁੱਢੇ ਹੋ ਕੇ ਵੀ ਜ਼ਨਾਨੀਆਂ ਤੋਂ ਛਿੱਤਰ ਖਾਂਦੇ ਹਨ ਜਾਂ ਸ਼ਰਾਬੀ ਨੂੰ ਲੋਕ ਹੀ ਕੁੱਟਦੇ ਹਨ ਸ਼ਰਾਬੀਆਂ ਤੇ ਨਸ਼ੇ ਖਾਣ ਵਾਲਿਆਂ ਦੀ ਜੂਨ ਕੁੱਤੇ ਵਰਗੀ ਹੁੰਦੀ ਹੈ ਜੇ ਕੋਈ ਰੋਟੀ ਨਾਂ ਫੜਾਵੇ ਤਾਂ ਭੁੱਖੇ ਤਾਂ ਰਹਿ ਲੈਣਗੇ ਨਸ਼ੇੜੀ ਸ਼ਰਾਬ ਤੇ ਨਸ਼ੇ ਦਾ ਖਹਿੜਾ ਨਹੀਂ ਛੱਡਦੇ ਘਰ ਦੇ ਭਾਂਡੇ ਤੱਕ ਵੇਚ ਦਿੰਦੇ ਹਨ

 

Comments

Popular Posts