ਭਾਗ 25  ਰਵਿਦਾਸ ਭਗਤ ਜੀ ਆਪਣੀ ਪੂੰਜੀ ਸਹੀ ਥਾਂ ਲਾਈਏ

ਸਤਵਿੰਦਰ ਕੌਰ ਸੱਤੀ- ਕੈਲਗਰੀ ਕੈਨੇਡਾ satwinder_7@hotmail.com
ਰਵਿਦਾਸ ਭਗਤ ਜੀ ਦਾ ਜਨਮ ਦਿਨ ਹਰ ਸਾਲ ਮਨਾਉਂਦੇ ਹਾਂ ਭਗਤ ਰਵਿਦਾਸ ਜੀ ਦਾ ਜਨਮ 1376 ਈਸਵੀ ਦਾ ਹੈ ਰਵਿਦਾਸ ਭਗਤ ਜੀ ਪ੍ਰਕਾਸ਼ ਦੇ ਜਨਮ ਦਿਨ ਦੀ ਸਮੂਹ ਜਗਤ ਨੂੰ ਵਧਾਈ ਹੋਵੇ ਰਵਿਦਾਸ ਭਗਤ ਜੀ ਦਾ ਜਨਮ ਮਾਘ ਦੀ ਪੁੰਨਿਆ ਨੂੰ ਬਨਾਰਸ ਵਿੱਚ ਗੋਵਰਧਨਪੁਰ ਕਾਸ਼ੀ ਵਿੱਚ ਹੋਇਆ ਪਿਤਾ ਦਾ ਨਾਮ ਸੰਤੋਖ ਦਾਸ ਤੇ ਮਾਤਾ ਕਲਸਾਂ ਦੇਵੀ ਸੀ ਪੰਡਤਾਂ ਨੇ ਬਹੁਤ ਅੱਤ ਚੱਕੀ ਹੋਈ ਸੀ ਉਸ ਸਮੇਂ ਗ਼ਰੀਬ ਬੰਦੇ ਨੂੰ ਪੂਜਾ, ਪਾਠ, ਧਰਮਕਿ ਗ੍ਰੰਥ, ਰੱਬ ਨੂੰ ਮਨਾਉਣ ਦਾ ਕੋਈ ਕਾਰਜ ਨਹੀਂ ਕਰਨ ਦਿੰਦੇ ਸਨ ਅੱਜ ਵੀ ਐਸਾ ਹੋ ਰਿਹਾ ਹੈ। ਰਵਿਦਾਸ ਭਗਤ ਜੀ ਨੇ ਐਸੇ ਲੋਕਾਂ ਮੂਹਰੇ ਮਿਸਾਲ ਬਣ ਕੇ ਦਿਖਾਇਆ ਜਿਸ ਨੂੰ ਲੋਕ ਨੀਚ ਕਹਿੰਦੇ ਸਨ ਰਵਿਦਾਸ ਭਗਤ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ਼ ਹੈ
ਰਾਗੁ ਸੋਰਠਿ ਬਾਣੀ ਭਗਤ ਰਵਿਦਾਸ ਜੀ ਕੀ ਸਤਿਗੁਰ ਪ੍ਰਸਾਦਿ ਜਬ ਹਮ ਹੋਤੇ ਤਬ ਤੂ ਨਾਹੀ ਅਬ ਤੂਹੀ ਮੈ ਨਾਹੀ ਅਨਲ ਅਗਮ ਜੈਸੇ ਲਹਰਿ ਮਇ ਓਦਧਿ ਜਲ ਕੇਵਲ ਜਲ ਮਾਂਹੀ ਮਾਧਵੇ ਕਿਆ ਕਹੀਐ ਭ੍ਰਮੁ ਐਸਾ ਜੈਸਾ ਮਾਨੀਐ ਹੋਇ ਤੈਸਾ ਰਹਾਉ ਨਰਪਤਿ ਏਕੁ ਸਿੰਘਾਸਨਿ ਸੋਇਆ ਸੁਪਨੇ ਭਇਆ ਭਿਖਾਰੀ ਅਛਤ ਰਾਜ ਬਿਛੁਰਤ ਦੁਖੁ ਪਾਇਆ ਸੋ ਗਤਿ ਭਈ ਹਮਾਰੀ ਰਾਜ ਭੁਇਅੰਗ ਪ੍ਰਸੰਗ ਜੈਸੇ ਹਹਿ ਅਬ ਕਛੁ ਮਰਮੁ ਜਨਾਇਆ ਅਨਿਕ ਕਟਕ ਜੈਸੇ ਭੂਲਿ ਪਰੇ ਅਬ ਕਹਤੇ ਕਹਨੁ ਆਇਆ ਸਰਬੇ ਏਕੁ ਅਨੇਕੈ ਸੁਆਮੀ ਸਭ ਘਟ ਭੋੁਗਵੈ ਸੋਈ ਕਹਿ ਰਵਿਦਾਸ ਹਾਥ ਪੈ ਨੇਰੈ ਸਹਜੇ ਹੋਇ ਸੁ ਹੋਈ

 ਅੱਜ ਰਵਿਦਾਸ ਜੀ ਦੀ ਬਾਣੀ ਹਰਿਮੰਦਰ, ਗੁਰਦੁਆਰਿਆਂ, ਘਰਾਂ ਤੇ ਮਨਾਂ ਵਿੱਚ ਗੂੰਜ ਰਹੀ ਹੈ ਲੋਕ ਧੰਨ ਧੰਨ ਰਵਿਦਾਸ ਭਗਤ ਜੀ ਕਹਿਕੇ ਯਾਦ ਕਰਦੇ ਹਨ ਜਦੋਂ ਅਸੀਂ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੀਸ ਝੁਕਾਉਂਦੇ ਹਾਂ ਰਵਿਦਾਸ ਭਗਤ ਜੀ ਤੇ ਸਾਰੇ ਭਗਤਾਂ ਨੂੰ ਵੀ ਸੀਸ ਝੁਕਾਉਂਦੇ ਹਾਂ

ਤੋਹੀ ਮੋਹੀ ਮੋਹੀ ਤੋਹੀ ਅੰਤਰੁ ਕੈਸਾ ਕਨਕ ਕਿਟਕ ਜਲ ਤਰੰਗ ਜੈਸਾ
ਜਉ ਪੈ ਹਮ ਪਾਪ ਕਰੰਤਾ ਅਹੇ ਅਨੰਤਾ ਪਿਤਤ ਪਾਵਨ ਨਾਮੁ ਕੈਸੇ ਹੁੰਤਾ..

ਜਿਵੇਂ ਸਾਰੇ ਗੁਰੂ ਜੀ ਦੀ ਬਾਣੀ ਦਾ ਸਤਿਕਾਰ ਕੀਤਾ ਜਾਂਦਾ ਹੈ ਉਵੇਂ ਰਵਿਦਾਸ ਭਗਤ ਜੀ ਦੀ ਬਾਣੀ ਦਾ ਸਤਿਕਾਰ ਕੀਤਾ ਜਾਂਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਰਵਿਦਾਸ ਭਗਤ ਜੀ ਦੀ ਬਾਣੀ ਸਾਰੇ ਗੁਰੂਆਂ ਦੇ ਬਰਾਬਰ ਲਿਖੀ ਗਈ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਰਵਿਦਾਸ ਭਗਤ ਜੀ ਦੀ ਬਾਣੀ ਸਾਰੇ ਭਗਤਾਂ ਨਾਲ ਦਰਜ਼ ਹੈ ਭਗਤ ਰੱਬ ਦੇ ਨੇੜੇ ਹੁੰਦੇ ਹਨ ਰੱਬ ਭਗਤਾਂ ਦੀ ਹਰ ਗੱਲ ਮੰਨਦਾ ਹੈ ਉਹ ਹਰ ਸਮੇਂ ਹਰ ਸਾਹ ਨਾਲ ਆਪਣਾ ਰੱਬ ਮਨਾਉਂਦੇ ਹਨ ਪ੍ਰਵਾਹ ਨਹੀਂ ਕਰਦੇ ਦੁਨੀਆ ਕੀ ਕਹਿੰਦੀ ਹੈ? ਰੱਬ ਨੂੰ ਫੇਰ ਆਪਣੇ ਤੇ ਭਗਤਾਂ ਦੇ ਪਿਆਰ ਦੀ ਲਾਜ ਰੱਖਣ ਲਈ ਆਪਣੇ ਪਿਆਰਿਆ ਦੀ ਆਖੀ ਮੰਨਣੀ ਪੈਂਦੀ ਹੈ

ਜਉ ਹਮ ਬਾਂਧੇ ਮੋਹ ਫਾਸ ਹਮ ਪ੍ਰੇਮ ਬਧਨਿ ਤੁਮ ਬਾਧੇ ਅਪਨੇ ਛੂਟਨ ਕੋ ਜਤਨੁ ਕਰਹੁ ਹਮ ਛੂਟੇ ਤੁਮ ਆਰਾਧੇ ਮਾਧਵੇ ਜਾਨਤ ਹਹੁ ਜੈਸੀ ਤੈਸੀ ਅਬ ਕਹਾ ਕਰਹੁਗੇ ਐਸੀ ਰਹਾਉ ਮੀਨੁ ਪਕਰਿ ਫਾਂਕਿਓ ਅਰੁ ਕਾਟਿਓ ਰਾਂਧਿ ਕੀਓ ਬਹੁ ਬਾਨੀ ਖੰਡ ਖੰਡ ਕਰਿ ਭੋਜਨੁ ਕੀਨੋ ਤਊ ਬਿਸਰਿਓ ਪਾਨੀ ਆਪਨ ਬਾਪੈ ਨਾਹੀ ਕਿਸੀ ਕੋ ਭਾਵਨ ਕੋ ਹਰਿ ਰਾਜਾ ਮੋਹ ਪਟਲ ਸਭੁ ਜਗਤੁ ਬਿਆਪਿਓ ਭਗਤ ਨਹੀ ਸੰਤਾਪਾ ਕਹਿ ਰਵਿਦਾਸ ਭਗਤਿ ਇਕ ਬਾਢੀ ਅਬ ਇਹ ਕਾ ਸਿਉ ਕਹੀਐ ਜਾ ਕਾਰਨਿ ਹਮ ਤੁਮ ਆਰਾਧੇ ਸੋ ਦੁਖੁ ਅਜਹੂ ਸਹੀਐ  

ਭਗਤਾਂ ਨੂੰ ਰੱਬ ਤੋਂ ਬਗੈਰ ਦੂਜਾ ਦਿਸਦਾ ਹੀ ਨਹੀਂ ਹਰ ਪਾਸੇ ਹਰ ਬੰਦੇ ਵਿੱਚ ਰੱਬ ਦਿਸਦਾ ਹੈ ਸਾਰੀ ਦੁਨੀਆ ਉਸੇ ਦੀ ਹੈ ਰਵਿਦਾਸ ਭਗਤ ਜੀ ਰੱਬ ਦੀ ਯਾਦ ਵਿੱਚ ਜੁੜੇ ਰਹਿੰਦੇ ਸਨ ਮਿਹਨਤ ਕਰ ਕੇ ਰੋਟੀ ਖਾਂਦੇ, ਘੱਟ ਬੋਲਦੇ ਸਨ ਉਨ੍ਹਾਂ ਦੀ ਬਾਣੀ ਸਾਡੇ ਵਿੱਚ ਮਨਾਂ ਵਿੱਚ ਬੋਲਦੀ ਹੈ ਰਵਿਦਾਸ ਭਗਤ ਜੀ ਦੀ ਬਾਣੀ ਕਹਿ ਰਹੀ ਹੈ ਰੱਬ ਤੋਂ ਬਗੈਰ ਹੋਰ ਕੋਈ ਸਾਥੀ ਨਹੀਂ ਹੈ ਹੋਰ ਕਿਸੇ ਨਾਲ ਪ੍ਰੀਤ ਨਹੀਂ ਹੈ ਜਾਤ ਵੱਲ ਦੇਖ ਕੇ ਤਾਂ ਸਭ ਨਾਲੋਂ ਟੁੱਟ ਚੁੱਕਾਂ ਹਾਂ ਬੱਸ ਤੇਰੇ ਨਾਲ ਹੀ ਪ੍ਰੀਤ ਹੈ ਸਭ ਨਾਲੋਂ ਟੁੱਟ ਗਈ ਹੈ ਆਪਣੇ ਤੇ ਤੇਰੇ ਵਿਚ ਰੱਬ ਜੀ ਕੋਈ ਫ਼ਰਕ ਨਹੀਂ ਹੈ ਤੇਰੇ ਵਰਗਾ ਹੋਰ ਯਾਰ ਨਹੀਂ ਹੈ ਤੂੰ ਹੀ ਮੇਰੇ ਪਾਪ ਦੁੱਖ ਕੱਟ ਸਕਦਾ ਹੈ ਤੂੰ ਹੀ ਮੇਰੀ ਸਰੀਰ ਰੂਪੀ ਬੱਤੀ ਦੀ ਜੋਤ ਹੈ

ਜਉ ਤੁਮ ਗਿਰਿਵਰ ਤਉ ਹਮ ਮੋਰਾ ਜਉ ਤੁਮ ਚੰਦ ਤਉ ਹਮ ਭਏ ਹੈ ਚਕੋਰਾ ਮਾਧਵੇ ਤੁਮ ਤੋਰਹੁ ਤਉ ਹਮ ਨਹੀ ਤੋਰਹਿ ਤੁਮ ਸਿਉ ਤੋਰਿ ਕਵਨ ਸਿਉ ਜੋਰਹਿ ਰਹਾਉ ਜਉ ਤੁਮ ਦੀਵਰਾ ਤਉ ਹਮ ਬਾਤੀ ਜਉ ਤੁਮ ਤੀਰਥ ਤਉ ਹਮ ਜਾਤੀ ਸਾਚੀ ਪ੍ਰੀਤਿ ਹਮ ਤੁਮ ਸਿਉ ਜੋਰੀ ਤੁਮ ਸਿਉ ਜੋਰਿ ਅਵਰ ਸੰਗਿ ਤੋਰੀ ਜਹ ਜਹ ਜਾਉ ਤਹਾ ਤੇਰੀ ਸੇਵਾ ਤੁਮ ਸੋ ਠਾਕੁਰੁ ਅਉਰੁ ਦੇਵਾ ਤੁਮਰੇ ਭਜਨ ਕਟਹਿ ਜਮ ਫਾਂਸਾ ਭਗਤਿ ਹੇਤ ਗਾਵੈ ਰਵਿਦਾਸਾ



ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰਮੁਖੀ ਪੰਜਾਬੀ ਵਿੱਚ ਲਿਖਿਆ ਗਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੰਜਵੇਂ ਗੁਰੂ  ਸ੍ਰੀ ਗੁਰੂ ਅਰਜਨ ਦੇਵ ਜੀ ਨੇ ਭਾਈ  ਗੁਰਦਾਸ ਜੀ ਤੋਂ ਲਿਖਾਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਸ੍ਰੀ ਹਰਿਮੰਦਰ ਸਾਹਿਬ ਸਮੇਤ ਚਾਰ ਤਖ਼ਤਾਂ ਤੇ ਸਾਰੇ ਗੁਰਦੁਆਰਿਆਂ ਸਾਹਿਬ ਵਿੱਚ ਇਸ ਦਿਹਾੜੇ ਮੌਕੇ ਖ਼ਾਸ ਧਾਰਮਿਕ ਦੀਵਾਨ ਸਜਾਏ ਜਾਣਗੇ। ਸੰਨ 1604 ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਕੀਤਾ ਗਿਆ। ਬਾਬਾ ਬੁੱਢਾ ਸਾਹਿਬ ਜੀ ਪਹਿਲੇ ਗ੍ਰੰਥੀ ਥਾਪੇ ਗਏ। ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਤੇਗ਼ ਬਹਾਦਰ ਜੀ ਦੀ ਬਾਣੀ ਨੂੰ ਇਕੱਤਰ ਕਰ ਕੇ ਤਲਵੰਡੀ ਸਾਬੋ ਵਿਖੇ ਭਾਈ ਮਨੀ ਸਿੰਘ ਜੀ ਤੋਂ ਪਾਸੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਿਖਾਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਕਾਲ ਪੁਰਖ ਦੀ ਬਾਣੀ ਹੈ। ਇਸੇ ਕਰਕੇ ਗੁਰੂ ਗੋਬਿੰਦ ਸਿੰਘ ਜੀ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪ ਉਚਾਰੀ ਹੈ।
ਰਵਿਦਾਸ ਭਗਤ ਜੀ ਰੱਬ ਦਾ ਰੂਪ ਹਨ ਅੱਜ ਵੀ ਉਹ ਉਸ ਹਿਰਦੇ ਵਿੱਚ ਮੌਜੂਦ ਹਨ ਜਿਸ ਦੇ ਹਿਰਦੇ ਵਿੱਚ ਦਿਆ, ਸਬਰ, ਸੰਤੋਖ ਹੈ ਜੋ ਧਰਮਾਂ ਜਾਤਾਂ ਵਿੱਚ ਫ਼ਰਕ ਨਹੀਂ ਸਮਝਦੇ ਜੋ ਹਰ ਰੰਗ, ਨਸਲ ਦੇ ਮਨੁੱਖਤਾ ਦੀ ਭਲਾਈ ਸੋਚਦੇ ਹਨ ਉਹੀ ਰਵਿਦਾਸ ਭਗਤ ਜੀ ਦੇ ਆਸ਼ਕ ਹਨ

ਜਲ ਕੀ ਭੀਤਿ ਪਵਨ ਕਾ ਥੰਭਾ ਰਕਤ ਬੁੰਦ ਕਾ ਗਾਰਾ ਹਾਡ ਮਾਸ ਨਾਂੜੀ ਕੋ ਪਿੰਜਰੁ ਪੰਖੀ ਬਸੈ ਬਿਚਾਰਾ ਪ੍ਰਾਨੀ ਕਿਆ ਮੇਰਾ ਕਿਆ ਤੇਰਾ ਜੈਸੇ ਤਰਵਰ ਪੰਖਿ ਬਸੇਰਾ ਰਹਾਉ ਰਾਖਹੁ ਕੰਧ ਉਸਾਰਹੁ ਨੀਵਾਂ ਸਾਢੇ ਤੀਨਿ ਹਾਥ ਤੇਰੀ ਸੀਵਾਂ ਬੰਕੇ ਬਾਲ ਪਾਗ ਸਿਰਿ ਡੇਰੀ ਇਹੁ ਤਨੁ ਹੋਇਗੋ ਭਸਮ ਕੀ ਢੇਰੀ ਊਚੇ ਮੰਦਰ ਸੁੰਦਰ ਨਾਰੀ ਰਾਮ ਨਾਮ ਬਿਨੁ ਬਾਜੀ ਹਾਰੀ ਮੇਰੀ ਜਾਤਿ ਕਮੀਨੀ ਪਾਂਤਿ ਕਮੀਨੀ ਓਛਾ ਜਨਮੁ ਹਮਾਰਾ ਤੁਮ ਸਰਨਾਗਤਿ ਰਾਜਾ ਰਾਮ ਚੰਦ ਕਹਿ ਰਵਿਦਾਸ ਚਮਾਰਾ

ਰਵਿਦਾਸ ਭਗਤ ਜੀ ਨੂੰ ਉਹੀ ਪਿਆਰੇ ਹਨ ਜੋ ਹਰ ਰੰਗ, ਨਸਲ ਮਨੁੱਖਾਂ ਨੂੰ ਪਿਆਰ ਕਰਦੇ ਹਨ ਜਾਤ ਪਾਤ ਦੇ ਨਾਮ ਤੇ ਵੰਡੀਆਂ ਨਹੀਂ ਪਾਉਂਦੇ ਬੰਦੇ ਨਹੀਂ ਮਾਰਦੇ ਗ਼ਰੀਬੀ ਵਿੱਚ ਰਹਿੰਦੇ ਹਨ ਜੋ ਆਪ ਰੱਬ ਦੀ ਭਗਤੀ ਕਰਦੇ ਹਨ ਆਪ ਨੂੰ ਹੋਰਾਂ ਨਾਲੋਂ ਅਲੱਗ ਉੱਚੀ ਜਾਤ ਦੇ ਨਹੀਂ ਸਮਝਦੇ ਰਵਿਦਾਸ ਭਗਤ ਜੀ ਦਾ ਜਨਮ ਦਿਨ ਮਨਾਉਣ ਦਾ ਤਾਂ ਹੀ ਫ਼ਾਇਦਾ ਹੈ ਅਗਰ ਜਾਤ-ਪਾਤ ਨੂੰ ਖ਼ਤਮ ਕਰਾਂਗੇ ਕੀ ਅਸੀਂ ਸਭ ਰੰਗ, ਨਸਲ ਨੂੰ ਪਿਆਰ ਕਰਦੇ ਹਾਂ? ਕੀ ਗ਼ਰੀਬ ਦੇ ਹਮਦਰਦ ਹਾਂ? ਜਾਂ ਉਸ ਨੂੰ ਖ਼ਤਮ ਕਰਨ ਦੇ ਯਤਨ ਕਰਦੇ ਹਾਂ? ਕੀ ਪਿਆਰ ਦੀ ਗੰਢ ਲਾਉਂਦੇ ਹਾਂ? ਜਾਂ ਨਫ਼ਰਤ ਦਾ ਬੀਜ ਬੀਜਦੇ ਹਾਂ?

ਚਮਰਟਾ ਗਾਂਠਿ ਨ ਜਨਈ ਲੋਗੁ ਗਠਾਵੈ ਪਨਹੀ ਰਹਾਉ ਆਰ ਨਹੀ ਜਿਹ ਤੋਪਉ ਨਹੀ ਰਾਂਬੀ ਠਾਉ ਰੋਪਉ ਲੋਗੁ ਗੰਠਿ ਗੰਠਿ ਖਰਾ ਬਿਗੂਚਾ ਹਉ ਬਿਨੁ ਗਾਂਠੇ ਜਾਇ ਪਹੂਚਾ ਰਵਿਦਾਸੁ ਜਪੈ ਰਾਮ ਨਾਮਾ ਮੋਹਿ ਜਮ ਸਿਉ ਨਾਹੀ ਕਾਮਾ

Comments

Popular Posts