ਭਾਗ 29 ਔਰਤ ਅੱਜ ਵੀ ਕਿਥੇ ਖੜ੍ਹੀ ਹੈ ਆਪਣੀ ਪੂੰਜੀ ਸਹੀ ਥਾਂ ਲਾਈਏ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com

ਹਰ ਸਾਲ ਮਾਂ ਦਾ ਦਿਨ ਮਨਾਉਂਦੇ ਹਾਂ। ਅਸੀਂ ਦੇਖਦੇ ਹਾਂ ਕਿੰਨੇ ਕੁ ਨੇ ਇਹ ਦਿਨ ਮਨਾਉਂਦੇ ਹਨ? ਕਈਆਂ ਨੇ ਆਪਣੀ ਮਾਂ ਦਾ ਧੰਨਵਾਦ ਨਹੀਂ ਕੀਤਾ ਹੋਣਾ। ਕਈ ਤਾਂ ਮਾਂ ਨੂੰ ਪੂਰੇ ਦਿਨ ਵਿੱਚ ਦੋ ਸ਼ਬਦ ਨਹੀਂ ਕਹਿੰਦੇ। ਮਰਦ ਸਾਹਮਣੇ ਵਾਲੇ ਨੂੰ ਮਾਂ ਦੀ ਗੰਦੀ ਗਾਲ਼ ਕੱਢਦਾ ਹੈ। ਇਸ ਦਾ ਮਤਲਬ  ਤਾਂ ਇਹੀ ਹੋਇਆ, ਮਾਂ ਵੀ ਮਿਲ ਜਾਵੇ ਹਜ਼ਮ ਹੈ। ਜੀਵਨ ਦਾ ਕੋਈ ਸਟੈਂਡ ਨਹੀਂ ਹੈ। ਬੁੱਢੀ ਮਾਂ ਦੀਆਂ ਕਹਾਣੀਆਂ ਨਾਲ ਕੀ ਸਿਮਰਨ ਵਾਲਾਂ ਹੈ? ਕਈਆਂ ਨੂੰ ਔਰਤ ਅੱਗੇ ਝੁਕਦੇ, ਔਰਤ ਦੀ ਪ੍ਰਸੰਸਾ ਕਰਨ ਲੱਗਿਆ। ਬੜੀ ਸ਼ਰਮ ਆਉਂਦੀ ਹੈ। ਮਰਦ ਦੀ ਹੇਠੀ ਹੁੰਦੀ ਹੈ। ਸੱਚ ਸਾਰੀਆਂ ਔਰਤਾਂ ਇਨ੍ਹਾਂ ਦੀਆਂ ਮਾਂਵਾਂ ਥੋੜ੍ਹੀ ਹਨ। ਘਰ, ਬਾਹਰ ਦੀਆਂ ਸੇਵਾ ਦਾਰਨੀਆਂ ਹਨ। ਕਈਆਂ ਦੇ ਮੁਤਾਬਿਕ ਔਰਤ ਤਾਂ ਪਰਦੇ ਵਿੱਚ ਰੱਖਣ ਵਾਲੀ ਚੀਜ਼ ਹੈ। ਇਸ ਨੂੰ ਤਾਂ ਦਬਾ ਕੇ ਰੱਖਣਾ ਚਾਹੀਦਾ ਹੈ। ਭਾਰਤ ਵਰਗੇ ਦੇਸ਼ ਵਿੱਚ ਜਿੱਥੇ ਬਾਹਰੀ ਸ਼ਾਨੋ ਸ਼ਾਕਤ ਵਾਲੇ ਵੀ ਮਸਾਂ ਗੁਜ਼ਾਰਾਂ ਕਰਦੇ ਹਨ। ਮਾਂ ਆਪਦੀ ਬੁਰਕੀ ਵਿਚੋਂ ਬੁਰਕੀ ਦੇ ਕੇ ਹੀ ਬੱਚੇ ਤੇ ਪਰਿਵਾਰ ਨੂੰ ਪਾਲਦੀ ਹੈ। ਬੱਚੇ ਕਿਨ੍ਹਾਂ ਕੁ ਮਾਣ ਦਿੰਦੇ ਹਨ। ਦੂਰ ਜਾਣ ਦੀ ਲੋੜ ਨਹੀਂ ਹੈ। ਆਪਣੇ ਘਰ ਤੇ ਗੁਆਂਢੀ ਨੂੰ ਹੀ ਦੇਖ ਲਈਏ। ਹਰ ਔਰਤ ਮਾਂ ਹੈ। ਭਾਵੇਂ ਕੋਈ ਬਾਂਝ ਹੀ ਹੋਵੇ। ਕੋਈ ਮੌਕਾ ਜ਼ਰੂਰ ਆਇਆਂ ਹੋਵੇਗਾ, ਕਿਸੇ ਬਗਾਨੇ ਨੇ ਹੀ ਉਸ ਨੂੰ ਮਾਂ ਜ਼ਰੂਰ ਕਿਹਾ ਹੋਵੇਗਾ। ਕੋਈ ਉਦਾਂ ਕਿਸੇ ਬੇਗਾਨੀ ਨੂੰ ਮਾਂ ਕਹਿ ਕੇ, ਉਸ ਦੀ ਇੱਜ਼ਤ ਆਬਰੂ ਬਚਾਉਂਦੇ ਹਨ। ਦੁੱਖ ਸੁੱਖ ਵੰਡਾ ਜਾਂਦੇ ਹਨ। ਸਾਰੇ ਆਪਣੇ ਅੰਦਰ ਝਾਤੀ ਮਾਰੀਏ। ਕੀ ਕਿਤੇ ਅਸੀਂ ਆਪਣੀ ਹੀ ਮਾਂ ਦੇ ਧੌਲ਼ੇ ਤਾਂ ਨਹੀਂ ਰੋਲ ਰਹੇ?

ਮਾਂ ਦੀ ਗੱਲ ਕਰਨ ਲੱਗੇ। ਔਰਤ ਦੇ ਹਾਲਤ ਬਾਰੇ ਝਾਤੀ ਮਾਰੀਏ। ਕੀ ਉਸ ਨੂੰ ਇਕੱਲਾ ਚੁੱਲ੍ਹੇ-ਚੌਕੇ ਜੋਗਾ ਹੀ ਰੱਖਿਆਂ ਹੋਇਆਂ ਹੈ? ਕੀ ਉਹ ਬੱਚੇ ਜੰਮਣ ਲਈ ਹੀ ਹੈ? ਔਰਤ ਸਾਰੀ ਦਿਹਾੜੀ ਚੁੱਲ੍ਹਾ ਚੋਕਾਂ ਕਰਦੀ ਹੋਈ। ਆਪਣਾ ਆਪ ਭੁੱਲ ਜਾਂਦੀ ਹੈ। ਬਹੁਤ ਘੱਟ ਮਰਦ ਹਨ। ਔਰਤ ਦੇ ਘਰ ਹੁੰਦੇ ਹੋਏ ਦਾਲ, ਸਬਜ਼ੀ, ਰੋਟੀਆਂ ਪਕਾਉਂਦੇ ਹਨ। ਕੱਪੜੇ ਧੋਂਦੇ ਹਨ। ਭਾਂਡੇ ਮਾਂਜਦੇ ਹਨ। ਬੱਚਿਆ ਨੂੰ ਨਹਾਉਂਦੇ ਸੁਆਰਦੇ ਹਨ। ਅਜੇ ਵੀ ਮਰਦ ਔਰਤ ਨੂੰ ਕਮਜ਼ੋਰ ਕਹਿੰਦਾ ਹੈ। ਸਬਜ਼ੀ, ਰੋਟੀਆਂ ਸਾਰੇ ਕਾਸੇ ਦਾ ਦਾਲ ਔਰਤ ਨੂੰ ਕਿਉਂ ਫ਼ਿਕਰ ਹੁੰਦਾ ਹੈ? ਕਿਉਂਕਿ ਔਰਤ ਮਰਦ ਹੱਥੋਂ ਆਪ ਪਿਸਦੀ ਹੈ। ਜਿਵੇਂ ਔਰਤ ਦੇ ਚਾਰ ਹੱਥ ਹੋਣ। ਘਰ ਵਿੱਚ ਚਾਰ ਮਰਦ ਹੋਣ। ਫਿਰ ਵੀ ਇਕੱਲੀ ਔਰਤ ਹੀ ਸਾਰੇ ਕੰਮ ਕਰਦੀ ਹੈ। ਕਿਉਂ ਨਹੀਂ ਸਾਰੇ ਪਰਿਵਾਰ ਨੂੰ ਕਹਿੰਦੀ ਮੇਰੇ ਨਾਲ ਕੰਮ ਕਰਾਵੋ। ਜਿਨ੍ਹਾਂ ਚਿਰ ਅੰਗ ਪੈਰ ਕੰਮ ਕਰਦੇ ਹਨ। ਉਨ੍ਹਾਂ ਚਿਰ ਹੀ ਤੁਸੀਂ ਸਾਰੀਆਂ ਔਰਤਾਂ ਮਤਲਬ ਦੀਆਂ ਹੋ। ਜਿਸ ਦਿਨ ਮਰਦਾ ਤੇ ਬੋਝ ਬਣ ਗਈਆਂ। ਬਹੁਤੀਆਂ ਔਰਤਾਂ ਪਤੀਆਂ, ਪੁੱਤਾ, ਭਰਾਵਾ, ਪਿਉ ‘ਤੋਂ ਸਭਾਲੀਆਂ ਨਹੀਂ ਜਾਣੀਆਂ। ਆਲ਼ੇ ਦੁਆਲੇ ਦੇਖ ਲਵੋ। ਬੁੱਢੀਆਂ ਮਾਤਾ ਦਾ ਹਾਲ ਕੀ ਹੈ? ਮਰਦ ਵਿਹਲੇ ਇਧਰ-ਉਧਰ ਬੈਠ ਖੜ੍ਹ ਕੇ ਸਮਾਂ ਪਾਸ ਕਰਦੇ ਹਨ। ਇਨ੍ਹਾਂ ਨੂੰ ਵੀ ਆਪੋ ਆਪਣਾ ਕੰਮ ਕਰਨ ਦਿਆਂ ਕਰੋ। ਇਨ੍ਹਾਂ ਨੂੰ ਵੀ ਘਰ ਦੇ ਕੰਮ ਕਰਨ ਦੀ ਆਦਤ ਪਾਵੋ। ਮਰਦਾ ਨੂੰ ਵੀ ਕਦੇ ਦਾਲ, ਸਬਜ਼ੀ, ਰੋਟੀਆਂ ਬਣਾਉਣ ਦੇ ਦਿਆ ਕਰੋ। ਔਰਤਾਂ ਨਾਲੋਂ ਵਧੀਆਂ ਰੋਟੀ-ਦਾਲ ਮਰਦ ਬਣਾਉਂਦੇ ਹਨ। ਮਰਦ ਨੇ ਕਦੇ ਵੀ ਔਰਤ ਨੁੰ ਕਿਹਾ ਹੈ, “ ਰੋਟੀ ਪੱਕਾ ਲਈ ਹੈ। ਬੈਠ ਕੇ ਗਰਮ ਗਰਮ ਖਾਵੋਂ। “

ਮਰਦ ਬਾਥਰੂਮ ਜਾਂਦੇ ਹਨ। ਪਿਸਾਬ ਕਰਨ ਲਈ ਸੀਟ ਦਾ ਢਕਣਾ ਚੁੱਕਣਾ ਹੁੰਦਾ ਹੈ। ਬੈਠ ਕੇ ਪਿਸ਼ਾਬ ਕਰਨ ਵਿੱਚ। ਮਰਦ ਦੀ ਹੇਠੀ ਹੁੰਦੀ ਹੈ। ਕਈ ਤਾਂ ਸੀਟ ਉੱਤੇ ਇਧਰ-ਉਧਰ ਸਾਰੇ ਪਾਸੇ ਛਿੜਕਾਂ ਕਰ ਦਿੰਦੇ ਹਨ। ਕਈ ਤਾਂ ਉਤੇ ਹੀ ਪਿਸ਼ਾਬ ਕਰ ਦਿੰਦੇ ਹਨ। ਕਈ ਬਾਰ ਛੇਤੀ ਵਿੱਚ ਹੋਰ ਬੰਦਾ ਆ ਕੇ ਉਪਰ ਬੈਠ ਜਾਂਦਾ ਹੈ। ਉਸ ਨੂੰ ਪੇਪਰ ਨਾਲ ਆਪ ਵੀ ਪੂਜ ਸਕਦੇ ਹਨ। ਮੂੰਹ ਹੱਥ ਧੋਣ ਵਾਲੀ ਸਿੰਖ, ਨਹਾਉਣ ਵਾਲੀ ਜਗ੍ਹਾ ਆਪ ਧੋ ਸਕਦੇ ਹਨ। ਹਰ ਕੰਮ ਬਰਾਬਰ ਕਰ ਸਕਦੇ ਹਨ। ਘਰ ਦਾ ਕੰਮ ਬਰਾਬਰ ਕਰਾਉਣਾ ਵੀ ਚਾਹੀਦਾ ਹੈ। ਪਰ ਇਹ ਸਾਰਾ ਧੰਦਾ ਔਰਤ ਨੂੰ ਪਿੱਟਣਾ ਪੈਂਦਾ ਹੈ। ਜੇ ਮਰਦ ਪਿਉ, ਪਤੀ, ਪੁੱਤਰ ਔਰਤ ਦੀ ਗੁੱਤ ਪੱਟ ਸਕਦੇ। ਚਾਰ ਛਿੱਤਰ ਮਾਰ ਸਕਦੇ ਹਨ। ਚੁੱਲ੍ਹਾ ਚੌਕਾਂ ਵੀ ਇਨ੍ਹਾਂ ਤੇ ਛੱਡ ਦਿਆਂ ਕਰੋ।

ਬੱਚੇ ਛੋਟੇ ਹੋਣ ਔਰਤ ਨੇ ਬੱਚੇ ਆਪ ਪਾਲਨੇ ਹੀ ਹਨ। ਮਰਦ ਨੂੰ ਵੀ ਮਦਦ ਕਰਨੀ ਬਣਦੀ ਹੈ। ਜਦੋਂ ਬੱਚੇ ਵੱਡੇ ਹੋ ਜਾਂਦੇ ਹਨ। ਬੱਚਿਆਂ ਨੂੰ ਘਰ ਵਿੱਚ ਕੰਮ ਕਰਨਾ ਚਾਹੀਦਾ ਹੈ। ਬੱਚਾ ਮਾਂ-ਬਾਪ ਦੇ ਹੱਥਾਂ ਵਿੱਚ ਪਲ਼ ਕੇ ਉਸੇ ਦਾ ਪਿਉ ਬਣਨ ਦੀ ਕੋਸ਼ਿਸ ਕਰਦਾ ਹੈ। ਕਈ ਤਾਂ ਮਾਂ ਨੂੰ ਨੌਕਰਾਣੀ ਬਣਾ ਲੈਂਦੇ ਹਨ।

ਪਤੀ ਜੀ ਭਗਵਾਨ ਦਾ ਰੂਪ ਲੱਗਦੇ। ਤਾਂਹੀਂ ਨਿੱਤ ਨਵੇਂ ਪਕਵਾਨ ਮੰਗਦੇ। ਪਰਾਹੁਣਿਆਂ ਵਾਂਗ ਬਣ ਠੱਣ ਬਹਿੰਦੇ।ਆਪਣੇ ਆਪ ਨੂੰ ਨਵਾਬ ਕਹਿੰਦੇ। ਅਸੀ ਤਾਂ ਸੇਵਾ ਵਿੱਚ ਰਹਿੰਦੇ। ਸੋਚਦੇ ਪ੍ਰਭੂ ਜੀ ਕਿਵੇਂ ਖੁਸ਼ ਹੁੰਦੇ।
ਮੈਂ ਅਕਸਰ ਲਈਨਾ ਲਿਖ ਕੇ ਰੇਡੀਉ ਤੇ ਸੁਣੋਦੀ ਰਹਿੰਦੀ ਹਾਂ। ਹੋਸਟ ਵੀਰ ਜੀ ਹੱਸ ਪਏ। ਉਸ ਨੇ ਕਿਹਾ," ਇੱਥੇ ਤਾਂ ਇਹ ਗੱਲ ਨਹੀਂ ਹੈ। ਸਾਰੇ ਪਤੀ-ਪਤਨੀ ਰਸੋਈ ਵਿੱਚ ਵੀ ਰਲ ਕੇ ਕੰਮ ਕਰਦੇ ਹਨ।" ਮੇਰੇ ਲਈ ਵੀਰ ਜੀ ਦੇ ਬਚਨ ਰੱਬ ਦੇ ਅਸਰ ਵਾਦ ਬਣ ਗਏ। ਮੇਰੀ ਸੰਗ ਟੁੱਟ ਗਈ। ਮੈਂ ਐਲਾਨ ਕਰ ਦਿੱਤਾ। ਚੁੱਲ੍ਹੇ ਨੂੰ ਤੇ ਸਫ਼ਾਈ ਦੇ ਕੰਮ ਸਾਰੇ ਸੰਭਾਲੋ। ਸਾਡੇ ਘਰ ਵਾਲੇ ਸਾਰੇ ਰੇਡੀਉ ਸੁਣਦੇ ਹਨ। ਘਰ ਦੇ ਕੰਮ ਕਰਦੇ ਹਨ। ਮੈਂ ਬੈਠੀ ਲਿਖਦੀ ਹਾਂ। ਮੇਰੀ ਲਿਖਣ ਦੀ ਹੋਰ ਝੁੱਟੀ ਲੱਗ ਜਾਂਦੀ ਹੈ।
ਅੱਜ ਦੀ ਔਰਤ ਬਾਹਰ ਕਮਾਈਂ ਕਰਨ ਜਾਂਦੀ ਹੈ। ਬੱਚਿਆਂ ਨੂੰ ਵੀ ਪਾਲਦੀ ਹੈ। ਔਰਤ ਇਕੱਲੀ ਸਾਰਾ ਬੋਝ ਢੋਂਦੀ ਹੈ। ਇਹ ਵੀ ਰਸੋਈ ਤੇ ਭਾਂਡਿਆਂ ਤੋਂ ਬੱਚ ਕੇ ਜਿਉਣਾ ਚਾਹੁੰਦੀ ਹੈ। ਸਾਰੀ ਦਿਹਾੜੀ ਕੋਹਲੂ ਦੇ ਬੈੱਲ ਵਾਂਗ ਕੰਮ ਕਰਕੇ ਕੀ ਕੋਈ ਤਗਮਾ ਮਿਲਿਆਂ ਹੈ? ਘਰ ਵਾਲਾ ਕਮਾਈਂ ਕਰਕੇ ਆਉਂਦਾ ਹੈ। ਤਾਂ ਔਰਤ ਵੀ ਕੰਮ ਕਰਕੇ ਆਉਂਦੀ ਹੈ। ਕਈਆਂ ਦੇ ਪੁੱਤ, ਪਤੀ, ਭਰਗ, ਪਿਉ ਘਰ ਦੇ ਮਰਦ ਵਿਹਲੜ ਅਮਲੀ ਹਨ। ਉਹ ਵੀ ਡੱਕਾਂ ਦੂਹਰਾ ਨਹੀਂ ਕਰਦੇ। ਬੱਚੇ ਵੀ ਮਾਂ ਨੂੰ ਟਿੱਚ ਨਹੀਂ ਸਮਝਦੇ। ਸੱਸ ਸਹੁਰਾ ਹੋਰ ਰਿਸ਼ਤੇਦਾਰ ਵੀ ਹੱਕ ਸਮਝਦੇ ਹਨ। ਬਹੂ ਸਾਰਿਆ ਦੀ ਸੇਵਾ ਕਰੇ। ਅਗਰ ਕੋਈ ਬਿਮਾਰ ਹੈ। ਉਸ ਦੀ ਦੇਖ ਭਾਲ ਜ਼ਰੂਰ ਕਰੋ। ਜੋ ਤੰਦਰੁਸਤ ਹੈ। ਉਸ ਦੀਆਂ ਆਦਤਾਂ ਖ਼ਰਾਬ ਨਾਂ ਕਰੋ। ਇਨ੍ਹਾਂ ਦਾ ਵੀ ਆਪ ਦੇ ਤੇ ਬੋਝ ਨਾਂ ਪਾਵੇ। ਚਿੰਤਾ ਨਾਲ ਛੇਤੀ ਬੁਢਾਪਾ ਆ ਜਾਵੇਗਾ। ਇਹ ਕੰਮ ਤਾਂ ਉਦੋਂ ਵੀ ਹੁੰਦੇ ਰਹਿੰਦੇ ਹਨ। ਜੱਦੋ ਘਰ ਦੀ ਔਰਤ ਮਰ ਜਾਂਦੀ ਹੈ। ਮਰਦ ਕੁੱਝ ਦਿਨਾਂ ਬਾਅਦ ਰਸਮਾਂ ਦਾ ਡਰਾਮਾਂ ਕਰਕੇ, ਹੋਰ ਕੰਮ ਕਰਨ ਵਾਲੀ ਲੈ ਆਉਂਦਾ ਹੈ। ਕਿਹਾ ਵੀ ਇਹੀ ਜਾਂਦਾ ਹੈ। ਕੰਮ ਦਾ ਸਰਦਾ ਨਹੀਂ ਸੀ। ਤਾਂ ਅੱਕ ਚੱਬਿਆਂ ਹੈ। ਜਿਹੜੀਆਂ ਬੁਢਾਪੇ ਵਿੱਚ ਪਹੁੰਚ ਗਈਆਂ ਹਨ। ਬਹੁਤੀਆਂ ਮਾਂਵਾਂ ਰਾੜਾ ਸਾਹਿਬ, ਪਿੰਗਲ ਵਾੜੇ ਵਰਗੇ ਆਸ਼ਰਮ ਵਿੱਚ ਹਨ। ਜਾਂ ਧੀਆਂ ਦੇ ਦਰ ਤੇ ਨੌਕਰਾਣੀਆਂ ਬਣ ਕੇ ਦਿਨ ਕੱਟ ਰਹੀਆਂ ਹਨ। ਬਹੁਤੀਆਂ ਮਾਂਵਾਂ ਧੀਆਂ ਤੋਂ ਜ਼ਿਆਦਾਤਰ ਪੁੱਤਾਂ ਨੂੰ ਪਿਆਰ ਕਰਦੀਆਂ ਹਨ। ਪੁੱਤਾਂ ਨੂੰ ਜ਼ਿਆਦਾ ਘਿਉ ਪਾ ਕੇ ਦਿੰਦੀਆਂ ਹਨ। ਪੁੱਤਾਂ ਹੱਥੋਂ ਬੇਇੱਜ਼ਤ ਵੀ ਹੁੰਦੀਆਂ ਰਹਿੰਦੀਆਂ ਹਨ। ਪੜ੍ਹੀ ਲਿਖੀ ਔਰਤ ਦੀ ਹਾਲਤ ਆਮ ਔਰਤ ਵਰਗੀ ਹੀ ਹੈ। ਪਰ ਤਾਨਾਸ਼ਾਹੀ ਸਹਿਣੀ ਨਹੀਂ ਚਾਹੀਦੀ।
ਕਿਵੇਂ ਲਵੋਗੇ ਚੈਨ ਖੋਕੇ ਮਾਂਵਾਂ ਨੂੰ। ਕਾਹਤੋਂ ਕਰਦੇ ਮਾਂ ਦੇ ਅਪਮਾਨ ਨੂੰ। ਰੁਸਾਈ ਬੈਠੋ ਹੋ ਆਪਣੀ ਮਾਂ ਨੂੰ। ਵਾਰ ਵਾਰ ਚੁੰਮਦੀ ਸੀ ਲਾਲ ਨੂੰ। ਅੱਜ ਭੁੱਲ ਗਏ ਜੋ ਜੰਮਣ ਵਾਲੀ ਨੂੰ। ਜੇ ਆਪ ਭੁੱਲੋਗੇ ਮਾਂ ਦੇ ਪਿਆਰ ਨੂੰ। ਤੋੜਦੇ ਰਹੇ ਜੇ ਨਾਜ਼ਕ ਰਿਸ਼ਤੇ ਨੂੰ। ਬੱਚੇ ਵੀ ਦੇਖਦੇ ਤੁਹਾਡੇ ਵਿਵਹਾਰ ਨੂੰ।  ਕਿਵੇਂ ਬੱਚਿਆਂ ਤੋਂ ਕਰਾਵਾਂਗੇ ਸਤਿਕਾਰ ਨੂੰ? ਰੱਬ ਇਸੇ ਦੁਨੀਆ ਤੇ ਕਰਦਾ ਹਿਸਾਬ ਨੂੰ। ਸਤਵਿੰਦਰ ਮਾਣੀਏ ਮਾਪਿਆਂ ਦੇ ਪਿਆਰ ਨੂੰ।ਪੈਰੀਂ ਝੁਕ ਕੇ ਲਈਏ ਮਾਂ ਦੇ ਅਸ਼ੀਰਵਾਦ ਨੂੰ।
 

 

 

Comments

Popular Posts