ਭਾਗ 12 ਕੀ ਪਤਨੀਆਂ ਨੂੰ ਪਤੀ ਦੀ ਜੇਬ ਕੱਟਣੀ ਚਾਹੀਦੀ ਹੈ? ਚੜ੍ਹਦੇ ਸੂਰਜ ਨੂੰ ਸਲਾਮਾਂ ਹੁੰਦੀਆਂ

 

-ਸਤਵਿੰਦਰ ਕੌਰ ਸੱਤੀ (ਕੈਲਗਰੀ) –ਕੈਨੇਡਾ satwinder_7@hotmail.com

ਸਮਾਂ ਇਕੋ ਜਿਹਾ ਨਹੀਂ ਰਹਿੰਦਾ। ਜੇ ਮਰਦ ਔਰਤ 40 ਸਾਲਾਂ ਦੀ ਉਮਰ ਵਿੱਚ ਵੀ ਘਰ ਨਹੀਂ ਬੰਨ੍ਹ ਸਕੇ। ਇਸ ਪਿੱਛੋਂ ਤਾਂ ਸਰੀਰ ਨੂੰ ਬਿਮਾਰੀਆਂ ਆ ਘੇਰਦੀਆਂ ਹਨ। ਔਰਤ ਘਰ ਦੇ ਕੰਮਾਂ ਵਿੱਚ ਘਿਰ ਜਾਂਦੀ ਹੈ। ਬੱਚਿਆਂ ਵਿੱਚ ਰੁੱਝ ਜਾਂਦੀ ਹੈ। ਪੰਜਾਬ ਦੇ ਖੇਤਾਂ ਵਿੱਚ ਭਈਏ ਲੱਗੇ ਹੁੰਦੇ ਹਨ। ਘਰ ਦਾ ਮਰਦ ਵਿਹਲਾ ਹੁੰਦਾ ਹੈ। ਵਿਹਲਾ ਮਨ ਸ਼ੈਤਾਨ ਦਾ ਘਰ ਹੈ। ਮਰਦ ਜਦੋਂ ਜੀਅ ਕਰਦਾ ਹੈ। ਘਰ ਛੱਡ ਕੇ ਚਲੇ ਜਾਂਦੇ ਹਨ। ਮੱਤ ਮਾਰੀ ਜਾਂਦੀ ਹੈ। ਕਈ ਪਤਨੀ ਤੇ ਬੱਚਿਆਂ ਤੋਂ ਮਹਾਤਮਾਂ ਬੁੱਧ ਵਾਂਗ ਅੱਕ ਜਾਂਦੇ ਹਨ। ਜਾਂ ਥੱਕ ਜਾਂਦੇ ਹਨ। ਕੈਨੇਡਾ ਵਿਚਲੇ ਮਰਦ ਤਾਂ ਪਤਨੀਆਂ ਨੂੰ ਛੱਡ ਕੇ, ਭਾਰਤ ਘੁੰਮਣ ਚਲੇ ਜਾਂਦੇ ਹਨ। ਕਈ ਪਤਨੀਆਂ ਮਰਦਾਂ ਨੂੰ ਜੇਲ ਅੰਦਰ ਕਰਾ ਦਿੰਦੀਆਂ ਹਨ। ਕਈ ਆਪ ਪੁਲਿਸ ਵਾਲਿਆਂ ਕੋਲ ਪੀਤੀ ਵਿੱਚ ਫਸ ਜਾਂਦੇ ਹਨ। ਐਸੇ ਸਮੇਂ ਪਤਨੀ ਘਰ ਦਾ ਗੁਜ਼ਾਰਾ ਕਿਵੇਂ ਕਰੇ? ਹਰ ਕਮਾਊ ਪਤੀ ਦੀ ਪਤਨੀ ਜੋ ਨੌਕਰੀ ਨਹੀਂ ਕਰਦੀ, ਸਿਆਣੀ ਪਤਨੀ ਹਰ ਹਾਲਤ ਵਿੱਚ ਘਰ ਦੇ ਖ਼ਰਚੇ ਕਰਕੇ ਵੀ ਪੈਸੇ ਬੱਚਾ ਲੈਂਦੀ ਹੈ। ਜੇ ਪਤੀ ਬਿਲਕੁਲ ਹੀ ਘਰ ਵਿੱਚ ਪੈਸਾ ਨਾ ਦੇਵੇ। ਕੀ ਪਤਨੀਆਂ ਨੂੰ ਪਤੀ ਦੀ ਜੇਬ ਕੱਟਣੀ ਚਾਹੀਦੀ ਹੈ? ਪਤਨੀ, ਪਤੀ ਦੀ ਜੇਬ ਸਾਫ਼ ਤਾਂ ਕਰੇਗੀ। ਪਤਨੀ ਪਤੀ ਦੀ ਜੇਬ ਵਿੱਚ ਤਾਂਹੀਂ ਹੱਥ ਫਿਰੇਗਾ। ਜੇ ਉਸ ਵਿੱਚ ਕੁੱਝ ਹੋਵੇਗਾ। ਜੇ ਪਤੀ ਕੰਮ ਨਹੀਂ ਕਰਦਾ। ਜੇਬ ਵਿੱਚ ਨੋਟ ਕਿਥੋਂ ਆ ਜਾਣਗੇ? ਜੇ ਚਾਰ, ਛੇ ਹਜ਼ਾਰ ਰੁਪਿਆ ਜੇਬ ਵਿੱਚ ਹੋਵੇਗਾ। ਤਾਂ ਪਤਨੀ ਪਤੀ ਦੀ ਜੇਬ ਵਿੱਚ ਚੋਰੀ ਕੱਢ ਸਕੇਗੀ। ਔਖੇ ਸਮੇਂ ਲਈ ਪੈਸੇ ਜੋੜ ਸਕੇਗੀ। ਪੈਸੇ ਤੋਂ ਬਗੈਰ, ਪਤਨੀ ਘਰ ਦੇ ਖ਼ਰਚੇ ਕਿਵੇਂ ਕਰੇਗੀ? ਜੇ ਘਰ ਵਿੱਚ ਆਮਦਨ ਆਵੇਗੀ ਤਾਂ ਹੀ ਬੱਚਤ ਕੀਤੀ ਜਾਵੇਗੀ। ਘਰ ਤੋਰਨ ਦਾ ਪਤਨੀ ਨੂੰ ਵੱਧ ਫ਼ਿਕਰ ਹੁੰਦਾ ਹੈ। ਪਿੰਡਾਂ ਵਿੱਚ ਬਹੁਤੀਆਂ ਔਰਤਾਂ ਘਰ ਬਾਹਰ ਦਾ ਕੰਮ ਨਹੀਂ ਕਰਦੀਆਂ। ਜੇ ਔਰਤ ਆਪਣੇ ਘਰ ਦਾ ਝਾੜੂ-ਪੋਚਾ ਨਹੀਂ ਕਰ ਸਕਦੀ। ਰੋਟੀ ਪਕਾਉਣ ਨੂੰ ਕੋਈ ਬਾਹਰੋਂ ਆਉਂਦਾ ਹੈ। ਹੋਰ ਉਸ ਘਰ ਦੀ ਔਰਤ ਨੇ ਕੀ ਰੰਗ ਲਗਾਉਣਾ ਹੈ? ਘਰ ਦੇ ਕੰਮ ਹੱਥੀਂ ਕਰਨ, ਘਰ ਚਲਾਉਣ ਲਈ ਬਹੁਤੇ ਪੈਸਿਆਂ ਦੀ ਲੋੜ ਨਹੀਂ ਪੈਂਦੀ। ਲੋਕ ਕਹਿੰਦੇ ਹਨ, “ ਨੌਕਰੀਆਂ ਨਹੀਂ ਲੱਭਦੀਆਂ। “” ਘਰ ਅੰਦਰ ਹੀ ਬਹੁਤ ਕੰਮ ਹੁੰਦੇ ਹਨ। ਕਈਆਂ ਨੂੰ ਘਰ ਦੇ ਅੰਦਰ ਕੰਮ ਕਰਨ ਨਾਲ ਵੀ ਲਾਜ ਆਉਂਦੀ ਹੈ। ਘਰ ਦੇ ਕੰਮ ਕਰਨ ਨੂੰ ਭਈਏ ਰੱਖੇ ਹਨ। ਝਾੜੂ,-ਪੋਚੇ, ਕੱਪੜੇ ਧੋਣ, ਰਸੋਈ ਵਿੱਚ ਖਾਣਾ ਬਣਾਉਣ ਵਾਲੀ ਰੱਖੀ ਹੁੰਦੀ ਹੈ। ਆਪ ਬਾਹਰ ਨੌਕਰੀਆਂ ਭਾਲਣ ਜਾਂਦੇ ਹਨ। ਮੱਝਾਂ ਗਾਵਾਂ ਦੀਆ ਧਾਰਾ ਭਈਏ ਕੱਢਦੇ ਹਨ। ਉਹੀ ਬਾਹਰੋਂ ਸਬਜ਼ੀ ਖਰੀਦ ਕੇ ਲਿਆਉਂਦੇ ਹਨ। ਘਰ ਦੀਆਂ ਜ਼ਮੀਨਾਂ ਹਨ। ਸਬਜ਼ੀ, ਦਾਲ, ਅਨਾਜ, ਪਾਲਕ ਮੇਥੀ, ਥਨੀਆਂ, ਮਿਰਚਾ ਕੋਈ ਨਹੀਂ ਬੀਜਦਾ। ਥਨੀਆਂ, ਮਿਰਚਾ ਤਾਂ ਬਜਾਰੋਂ ਮੁਫ਼ਤ ਵਿੱਚ ਸਬਜੀ ਨਾਲ ਮਿਲਦਾ ਹੈ। ਜਿੰਨੇ ਦੀ ਇੱਕ ਡੰਗ ਦੀ ਸਬਜੀ ਖਰੀਦੇ ਹਨ। ਉਨੇ ਦੇ ਬੀਜ਼ ਖਰੀਦ ਕੇ ਬੀਜੇ ਜਾਣ ਛੇ ਮਹੀਨੇ ਸਬਜੀ ਨਹੀਂ ਮੁਕਦੀ।

ਜ਼ਮੀਨਾਂ ਅੱਗੇ ਲੋਕਾਂ ਨੂੰ ਮਾਮਲੇ-ਹਾਲੇ ਉੱਤੇ ਦਿੱਤੀਆਂ ਹਨ। ਪਿਤਾ ਦਾ ਕਿੱਤਾ ਕੋਈ ਕਰਨਾ ਨਹੀਂ ਚਾਹੁੰਦਾ। ਜ਼ਮੀਨਾਂ ਵਾਲੇ ਖੇਤੀ ਬਹੁਤ ਘੱਟ ਲੋਕ ਕਰਦੇ ਹਨ। ਖੇਤੀ ਕਰਨੀ ਤਾਂ ਅੱਜ ਕਲ ਬਹੁਤ ਸੌਖੀ ਹੈ। ਫ਼ਸਲ ਦੀ ਕੋਈ ਗੁਡਾਈ ਨਹੀਂ ਕਰਨੀ, ਕਟਾਈ ਨਹੀਂ ਕਰਨੀ। ਸਗੋਂ ਬਹੁਤੇ ਮੁੰਡੇ ਡਰਾਈਵਰੀ ਕਰਦੇ ਹਨ। ਜਿਸ ਵਿੱਚ ਹਰ ਸਮੇਂ ਜਾਨ ਸੂਲੀ ਉੱਤੇ ਟੰਗੀ ਰਹਿੰਦੀ ਹੈ। ਨੌਕਰੀਆਂ ਬਾਹਰੋਂ ਲੱਭਦੇ ਹਨ। ਡਾਕਟਰ, ਵਕੀਲ, ਅਧਿਆਪਕ ਨੌਕਰੀਆਂ ਜ਼ਰੂਰ ਬਾਹਰ ਲੋਕਾਂ ਦੇ ਸਿਰੋਂ ਕਰਨ ਜਾਂਦੇ ਹਨ। ਇਹ ਵੀ ਉਵੇਂ ਹੀ ਜਿਉਂਦੇ ਹਨ, ਜਿਵੇਂ ਇੱਕ ਕਿਸਾਨ ਦੁਕਾਨ ਦਾਰ ਰਹਿੰਦੇ ਖਾਂਦੇ ਹਨ। ਪੇਟ ਭਰਨ ਲਈ ਦੋ ਰੋਟੀਆਂ ਚਾਹੀਦੀਆਂ ਹਨ। ਸਿਰ ਉੱਤੇ ਛੱਤ ਹੋਣੀ ਚਾਹੀਦੀ ਹੈ। ਨੀਂਦ ਤਾਂ ਹਰ ਤਰਾਂ ਦੇ ਬਿਸਤਰੇ ਉੱਤੇ ਆ ਜਾਂਦੀ ਹੈ। ਵਿਹਲੇ ਬੰਦੇ ਨੂੰ ਨੀਂਦ ਨਹੀਂ ਆਉਂਦੀ। ਮਨ ਚਿੰਤਾ ਵਿੱਚ ਰਹਿੰਦਾ ਹੈ। ਉਸ ਦੀ ਉਹੀ ਗੱਲ ਹੁੰਦੀ ਹੈ। ਖੂਹ ਕੋਲ ਆਪ ਨਹੀਂ ਜਾਣਾ ਚਾਹੁੰਦਾ। ਪਿਆਸਾ ਤਾਂ ਮਰ ਜਾਂਦਾ ਹੈ। ਉਹ ਸੋਚੀ ਹੀ ਜਾਂਦਾ ਹੈ, ਸ਼ਾਇਦ ਖੂਹ ਮੇਰੇ ਕੋਲ ਆ ਜਾਵੇਗਾ। ਨੀਂਦ ਵੀ ਉਸੇ ਨੂੰ ਆਉਂਦੀ ਹੈ। ਜੋ ਬੰਦਾ ਸਰੀਰ ਤੇ ਦਿਮਾਗ਼ੀ ਤੌਰ ਤੇ ਥੱਕਦਾ ਹੈ। ਸਰੀਰ ਦੇ ਅੰਗ ਥੱਕਣ ਨਾਲ ਬੰਦਾ ਨਿਢਾਲ ਹੋ ਕੇ ਸੌਂ ਜਾਂਦਾ ਹੈ। ਉਹ ਨਿਚਿੰਤ ਹੋ ਜਾਂਦਾ ਹੈ। ਰੋਜ਼ੀ ਰੋਟੀ ਦਾ ਪ੍ਰਬੰਧ ਕਰ ਰਿਹਾ ਹੈ। ਉਸ ਨੂੰ ਨੀਂਦ ਦੀ ਗੋਲ਼ੀ ਦੀ ਲੋੜ ਨਹੀਂ ਪੈਂਦੀ। ਮੈ ਅੰਗਰੇਜ਼ੀ ਰਾਈਟਰ ਦੀ ਕਿਤਾਬ ਪੜ੍ਹ ਰਹੀ ਸੀ। ਕਰੋੜਪਤੀ ਕਿਵੇਂ ਬਣੀਏ? ਉਸ ਨੇ ਸਾਰੀ ਕਿਤਾਬ ਵਿੱਚ ਬਿਜ਼ਨਸ ਮੈਨ, ਨੌਕਰੀਆਂ ਕਰਨ ਵਾਲਿਆਂ ਦੀਆਂ ਸੱਚੀਆਂ ਕਹਾਣੀਆਂ ਲਿਖੀਆਂ ਸਨ। ਜਿੰਨਾ ਦਾ ਮਤਲਬ ਇਹੀ ਸੀ। ਜੋ ਲੋਕ ਹਰ ਰੋਜ਼ ਬਗੈਰ ਨਾਗੇ ਤੋਂ ਮਿਹਨਤ ਕਰਦੇ ਹਨ। ਉਹ ਦੱਬ ਕੇ ਮਿਹਨਤ ਕਰਦੇ ਹਨ। ਰੱਜ ਕੇ ਖਾਂਦੇ ਹਨ। ਬੱਚਿਆ ਲਈ ਧੰਨ ਜੋੜ ਵੀ ਲੈਂਦੇ ਹਨ। ਉਨ੍ਹਾਂ ਕੋਲੋਂ ਪੈਸਾ ਮੁੱਕਦਾ ਨਹੀਂ ਹੈ। ਪੈਸਾ ਇਕੱਠਾ ਕਰਨ ਲਈ ਮਿਹਨਤ ਕਰਨੀ ਪੈਣੀ ਹੈ। ਸਰੀਰ ਨੂੰ ਕਸ਼ਟ ਦੇਣਾ ਪੈਣਾ ਹੈ। ਪਤੀ-ਪਤਨੀ ਦੋਨੇਂ ਮਿਲ ਕੇ, ਰਲ ਕੇ ਮਿਹਨਤ ਕਰਨ ਘਰ ਵਿੱਚ ਗ਼ਰੀਬੀ ਨਹੀਂ ਆ ਸਕਦੀ। ਕਿਸਮਤ ਬਣ ਜਾਵੇਗੀ। ਘਰ, ਮਨ ਵਿੱਚ ਖ਼ੁਸ਼ੀਆਂ ਆ ਜਾਣਗੀਆਂ। ਬਾਹਰਲੇ ਦੇਸ਼ਾਂ ਵਿੱਚ ਜਦੋਂ ਲੋਕ ਆਉਂਦੇ ਹਨ। ਕੀ ਨੋਟਾਂ ਦੀ ਪੰਡ ਨਾਲ ਲੈ ਲੈ ਆਉਂਦੇ ਹਨ? ਉਦੋਂ ਕੋਲ 100, 50 ਡਾਲਰ ਮਸਾਂ ਹੁੰਦੇ ਹਨ। ਸਬ ਲੋਕ ਸਾਰਾ ਕੁੱਝ ਮਿਹਨਤ ਕਰਕੇ ਬਣਾਉਂਦੇ ਹਨ। ਕੋਈ ਵੀ ਕੰਮ ਕਰਨ ਵਿੱਚ ਸ਼ਰਮ ਨਹੀਂ ਮੰਨਦੇ। ਤਾਂਹੀ ਹਰ ਜ਼ਰੂਰਤ ਦੀ ਚੀਜ਼ ਘਰ, ਟੀਵੀ, ਸੋਫ਼ਾ, ਬੈੱਡ ਸਾਰਿਆਂ ਦੇ ਘਰਾਂ ਵਿੱਚ ਬਣ ਜਾਂਦੇ ਹਨ। ਖਾਣ ਦਾ ਬਹੁਤ ਵਧੀਆ ਬੰਦੋ ਬਸਤ ਹੋ ਜਾਂਦਾ ਹੈ।

ਜੋ ਲੋਕ ਬੁਰਕਾ ਪਾਉਂਦੇ ਹਨ। ਉਨ੍ਹਾਂ ਦੀ 25 ਕੁ ਸਾਲਾਂ ਦੀ ਇੱਕ ਔਰਤ ਅੱਜ ਸੜਕ ਉੱਤੇ ਖੜ੍ਹੀ ਸੀ। ਅੱਜ ਵੀ ਉਸ ਦਾ ਸਿਰ ਤੇ ਗਰਦਨ ਪੂਰੀ ਤਰਾਂ ਕੱਪੜੇ ਨਾਲ ਲਪੇਟੇ ਹੋਏ ਸਨ। ਉਸ ਕੋਲ ਇੱਕ ਗੱਤੇ ਦਾ ਟੁਕੜਾ ਫੜਿਆ ਹੋਇਆ ਸੀ। ਜਿਸ ਉੱਤੇ ਕੁੱਝ ਲਿਖਿਆ ਹੋਇਆ ਸੀ। ਮੈਂ ਵੀ ਉਸ ਦਾ ਨੋਟ ਪੜ੍ਹਨ ਲਈ ਕਾਰ ਉਸ ਕੋਲ ਰੋਕ ਲਈ। ਉਸ ਉੱਤੇ ਲਿਖਿਆ ਸੀ। ਮੇਰੇ ਤਿੰਨ ਬੱਚੇ ਹਨ। ਪਤੀ ਸਾਨੂੰ ਛੱਡ ਕੇ ਪਤਾ ਨਹੀਂ ਕਿਥੇ ਚਲਾ ਗਿਆ ਹੈ? ਮੈਂ ਉਸ ਨੂੰ ਪੁੱਛਿਆ, “ ਕੀ ਤੈਨੂੰ ਪਤਾ ਹੈ, ਤੂੰ ਸਰਕਾਰੀ ਭੱਤਾ ਲੈ ਸਕਦੀ ਹੈ? “ ਉਸ ਨੇ ਕਿਹਾ, “ ਇਸ ਮਹੀਨੇ ਗੌਰਮਿੰਟ ਨੇ ਜੋ ਡਾਲਰ ਦਿੱਤੇ ਸੀ। ਘਰ ਦੇ ਕਿਰਾਏ ਤੇ ਭੋਜਨ ਵਿੱਚ ਹੀ ਲੱਗ ਗਏ ਹਨ। ਮੇਰੇ ਕੋਲ ਹੋਰ ਕੋਈ ਸਾਧਨ ਨਹੀਂ ਹੈ। ਨਾਂ ਹੀ ਕੋਈ ਬਚਾਇਆ, ਹੋਇਆ ਡਾਲਰ ਹੈ। “ ਲੋਕ ਬਹੁਤ ਮਿਹਰਬਾਨ ਹਨ। ਦੇਖਦੇ ਹੀ ਦੇਖਦੇ ਉਸ ਦਾ ਪੱਲਾ ਡਾਲਰਾਂ ਨਾਲ ਭਰ ਗਿਆ। ਉਸ ਨੂੰ ਨੋਟਾਂ ਦੀ ਜ਼ਿਆਦਾ ਖ਼ੁਸ਼ੀ ਨਹੀਂ ਸੀ। ਅੱਖਾਂ ਵਿੱਚ ਡਰ ਤੇ ਹੂੰਝੂ ਸਨ। ਮੈਂ ਉਸ ਨਾਲ ਦੋ ਮਿੰਟ ਗੱਲਾਂ ਕੀਤੀਆਂ। ਪਿੱਛੇ ਹੋਰ ਗੱਡੀਆਂ ਆ ਗਈਆਂ। ਮੈਨੂੰ ਨਾਂ ਚਾਹੁੰਦੇ ਹੋਏ ਵੀ ਅੱਗੇ ਤੁਰਨਾ ਪਿਆ। ਅਜੇ ਵੀ ਮੇਰੇ ਦਿਮਾਗ਼ ਵਿੱਚ ਉਹ ਕੁੜੀ ਘੁੰਮੀ ਜਾਂਦੀ ਹੈ। ਸਿਰ, ਮੂੰਹ, ਮੱਥੇ ਤੱਕ ਢੱਕਣ ਦਾ ਕੀ ਫ਼ਾਇਦਾ ਹੈ? ਤੁਹਾਡੀ ਔਰਤ ਚੁਰਾਹੇ ਵਿੱਚ ਖੜ੍ਹੀ ਟਕੇ ਮੰਗਦੀ ਹੈ। ਹੁਣ ਸ਼ਰਮ ਕਿਥੇ ਗਈ ਹੈ? ਇੰਨਾ ਦੇ ਮਰਦ ਵੀ ਉੱਥੋਂ ਦੀ ਲੰਘੇ ਹੋਣੇ ਹਨ। ਫਿਰ ਵੀ ਕੁੜੀ ਬਹੁਤ ਦਲੇਰ ਲੱਗੀ। ਬਹੁਤੀਆਂ ਤਾਂ ਐਸੇ ਸਮੇਂ ਵਿੱਚ ਆਪਣੇ ਬੱਚੇ ਮਾਰ ਕੇ ਆਪ ਵੀ ਆਤਮ ਹੱਤਿਆ ਕਰ ਲੈਂਦੀਆਂ ਹਨ। 25 ਕੁ ਸਾਲ ਹੋ ਗਏ। ਕੈਲਗਰੀ ਵਿੱਚ ਇੱਕ ਕੁੜੀ ਨੇ ਆਪਣੀਆਂ ਤਿੰਨੇ ਕੁੜੀਆਂ ਨੂੰ ਦਰਿਆ ਵਿੱਚ ਸੁੱਟ ਦਿੱਤਾ ਸੀ। ਫਿਰ ਆਪ ਵੀ ਪਾਣੀ ਵਿੱਚ ਛਾਲ ਮਾਰ ਕੇ ਮਰ ਗਈ। ਪਤੀ ਨੇ ਦੂਜਾ ਵਿਆਹ ਕਰਾ ਲਿਆ। ਇਸੇ ਕੁੜੀ ਦਾ ਭਰਾ 15 ਕੁ ਸਾਲ ਪਹਿਲਾਂ ਗਲ਼ ਫਾਹਾ ਲੈ ਕੇ ਮਰ ਗਿਆ ਸੀ। ਕਈ ਲੋਕਾਂ ਨੂੰ ਘਰ ਵਿਚੋਂ ਸਿੱਖਿਆ ਐਸੀ ਦਿੱਤੀ ਜਾਂਦੀ ਹੈ। ਗੱਲ-ਗੱਲ ਉੱਤੇ ਮਰਨ ਦਾ ਡਰਾਮਾਂ ਕਰਦੇ ਹਨ। ਇੱਕ ਦਿਨ ਡਰਾਮਾਂ ਸੱਚਾ ਹੋ ਜਾਂਦਾ ਹੈ। ਆਪ ਮਰ ਜਾਂਦੇ ਹਨ। ਜਾਂ ਕਿਸੇ ਦਾ ਖ਼ੂਨ ਕਰ ਦਿੰਦੇ ਹਨ। ਮੁਸੀਬਤਾਂ ਨਾਲ ਟੱਕਰ ਲੈਣ ਦੀ ਥਾਂ ਮਰਨਾ ਸੌਖਾ ਰਸਤਾ ਸਮਝਦੇ ਹਨ। ਜੈਸਾ ਬੰਦਾ ਸੋਚਦਾ ਹੈ। ਉਹੀ ਵੈਸੀ ਮੰਜ਼ਲ ਉੱਤੇ ਪਹੁੰਚਦਾ ਹੈ। ਹਰ ਆਤਮ-ਹੱਤਿਆ ਪਿੱਛੇ ਪੈਸਾ ਜਾਂ ਪਿਆਰ ਹੁੰਦਾ ਹੈ। ਅਕਲ ਤੋਂ ਕੰਮ ਲੈਣ ਦੀ ਲੋੜ ਹੈ। ਦੋਨੇਂ ਫੇਰ ਵੀ ਹਾਸਲ ਕਰ ਸਕਦੇ ਹਾਂ। ਪੈਸਾ ਕਮਾਉਣ ਦਾ ਤਰੀਕਾ ਬਦਲ ਸਕਦਾ ਹੈ। ਪਿਆਰ ਕਿਸੇ ਹੋਰ ਸ਼ਕਲਾਂ ਦੇ ਨਾਲ ਕੀਤਾ ਜਾ ਸਕਦਾ ਹੈ। ਜੇ ਜ਼ਿੰਦਗੀ ਹੋਵੇਗੀ, ਤਾਂ ਪਾਣੀ ਦੇ ਵਹਾ ਵਾਂਗ ਵਹਿੰਦੀ ਜਾਵੇਗੀ।

Comments

Popular Posts