ਭਾਗ 41 ਸਿੱਖਾਂ ਵਿੱਚ ਕਸਾਈ ਆਪਣੀ ਪੂੰਜੀ ਸਹੀ ਥਾਂ ਲਾਈਏ

-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ satwinder_7@hotmail.com 

ਸੂਜਵਾਨ ਇਨਸਾਨ, ਸਿੱਖ ਗ਼ਰੀਬਾਂ, ਕਮਜ਼ੋਰਾਂ, ਨਿਹੱਥਿਆਂ ਤੇ ਵਾਰ ਨਹੀਂ ਕਰਦਾ। ਸੂਜਵਾਨ ਇਨਸਾਨ ਨਾਲ ਵਾਲੇ ਦੀ ਰਾਖੀ ਕਰਦਾ ਹੈ। ਜੋ ਗੁਰੂ ਗੋਬਿੰਦ ਸਿੰਘ ਦੇ ਬਾਣੇ ਵਾਲੇ ਸਿੱਖ, ਲਾਡਲੀਆਂ ਫੇਜ਼ਾਂ ਕਹਾਉਂਦੇ ਹਨ। ਜਿਹੜੇ ਦਿਨ ਤੋਂ ਗਾਤਰਾ ਤੇ ਬਾਣਾਂ ਪਾਉਂਦੇ ਹਨ। ਉਸ ਦਿਨ ਪੰਜ ਪਿਆਰਿਆਂ ਮੂਹਰੇ ਹਾਜ਼ਰ ਹੁੰਦੇ ਹਨ। ਸਿੱਖ ਧਰਮ ਮੁਤਾਬਿਕ ਪੰਜ ਪਿਆਰਿਆਂ ਵਿੱਚ ਗੁਰੂ ਗੋਬਿੰਦ ਸਿੰਘ ਜੀ ਹਾਜ਼ਰ ਹੁੰਦੇ ਹਨ। ਇਹ ਪੰਜ ਪਿਆਰੇ ਗੁਰੂ ਦਾ ਰੂਪ ਹਨ। ਪੰਜ ਪਿਆਰਿਆਂ ਦਾ ਕਹਿਣਾ ਹੈ, “ ਮੀਟ ਨਹੀਂ ਖਾਣਾ। ਜੀਵ ਹੱਤਿਆ ਨਹੀਂ ਕਰਨੀ। “ ਪੜਦੇ ਪਿੱਛੇ ਰੱਬ ਜਾਣੇ ਕਿਹੜੇ ਕਿਹੜੇ ਜੀਵ ਹੱਤਿਆ ਕਰਕੇ ਖਾਂਦੇ ਹਨ? ਕਹਿੰਦੇ ਕੁੱਝ ਹਨ। ਕਰਦੇ ਕੁੱਝ ਹਨ। ਲੋਕਾਂ ਨੂੰ ਮੀਟ ਤੋਂ ਵਰਜਿਤ ਕਰਦੇ ਹਨ। ਆਪ ਹੱਡੀਆਂ ਖ਼ੂਨ ਕੱਚਾ ਪੱਕਾ ਸਾਰਾ ਚੂਸ ਜਾਂਦੇ ਹਨ। ਕਈ ਧਰਮ ਕਹਿੰਦੇ ਹਨ, ” ਝਟਕਾਂ ਗੁਰੂ ਜੀ ਮੁਤਾਬਿਕ ਖਾ ਸਕਦੇ ਹਾਂ। ਜੋ ਗੁਰੂ ਪਿਉ ਦੀ ਗੱਲ ਨਾਂ ਮੰਨੇ। ਉਸ ਨੂੰ ਕੀ ਕਹਿੰਦੇ ਹਨ? “ ਮਹਾਪ੍ਰਸ਼ਾਦ ਇਨ੍ਹਾਂ ਦੀ ਭਾਸ਼ਾ ਵਿੱਚ ਮੀਟ ਨੂੰ ਕਹਿੰਦੇ ਹਨ। ਹਿੰਦੂ ਤੇ ਹੋਰਾਂ ਧਰਮਾਂ ਵਾਂਗ ਪਸ਼ੂਆਂ ਦੀ ਬਲੀ ਗ਼ਰੀਬਾਂ, ਕਮਜ਼ੋਰਾਂ, ਨਿਹੱਥਿਆਂ ਦੀ ਬਲੀ ਲੈਂਦੇ ਹਨ। ਹਜ਼ੂਰ ਸਾਹਿਬ ਸੱਚ ਖੰਡ ਵਿੱਚ ਹੋਲੇ ਮਹੱਲੇ ਨੂੰ ਗਿਆਨੀ ਬੱਕਰਿਆਂ ਨੂੰ ਜਾਨੋਂ ਮਾਰਦਿਆ, ਸਾਰਾ ਜੱਗ ਦੇਖਦਾ ਹੈ। ਅੰਦਰ ਖਾਤੇ ਵੀ ਹਰ ਰੋਜ਼ ਇਹੀ ਕਰਦੇ ਹਨ। ਬੱਕਰੇ ਸੂਰ ਮੁਰਗ਼ੇ ਖਾਂਦੇ ਹਨ। ਬੱਕਰੇ ਝਟਕਾਉਂਦੇ ਹੋਏ, ਹਜ਼ੂਰ ਸਾਹਿਬ ਸੱਚ ਖੰਡ ਦੀਆਂ ਝਲਕੀਆਂ ਦੀਆਂ ਸਾਰੀ ਦੁਨੀਆ ਦੇ ਲੋਕ ਜੂਟਿਊਬ ‘ਤੇ ਲੱਗੀਆਂ ਮੂਵੀਆਂ ਵਿੱਚ ਦੇਖ ਰਹੇ ਹਨ। ਸਿੱਖ ਭਰੇ ਬਾਜ਼ਾਰ ਵਿੱਚ ਜਨਤਾ ਦੇ ਸਾਹਮਣੇ ਬੱਕਰੇ ਝਟਕਾਉਂਦੇ ਹਨ। ਲਹੂ ਚੋਂਦੇ ਬੱਕਰੇ ਨੂੰ ਹੱਥਾਂ ਨਾਲ ਚੁੱਕ ਕੇ ਤਿਲਕ ਲਗਾਉਂਦੇ ਹਨ। ਹਜ਼ੂਰ ਸਾਹਿਬ ਸੱਚ ਖੰਡ ਗੁਰਦੁਆਰੇ ਵਿੱਚ ਝਟਕਾਏ ਹੋਏ, ਬੱਕਰੇ ਦਾ ਤਿਲਕ ਨਿਸ਼ਾਨ ਸਾਹਿਬ, ਬਰਛਿਆਂ, ਕਿਰਪਾਨਾਂ ਨੂੰ ਲਗਾਉਂਦੇ ਹਨ। ਜਦੋਂ ਕਿਰਪਾਨ ਨਾਲ ਵੱਡਿਆਂ ਹੈ. ਤਾਂ ਗੁਰਦੁਆਰੇ ਵਿੱਚ ਗੁਰੂ ਗ੍ਰੰਥ ਸਾਹਿਬ ਕੋਲ ਪਈਆਂ ਕਿਰਪਾਨਾਂ ਤੇ ਬਰਛਿਆਂ ‘ਤੇ ਲਹੂ ਲਗਾਉਣ ਦਾ ਕੀ ਮਤਲਬ ਹੈ? ਕੀ ਸਿੱਖ ਤਿਲਕ ਲਗਾਉਂਦੇ ਹਨ? ਆਪਣੇ ਮੱਥੇ ਤੇ ਮਰੇ ਬੱਕਰੇ ਦਾ ਤਿਲਕ ਕਿਉਂ ਨਹੀਂ ਲਾਉਂਦੇ? ਗੁਰਦੁਆਰੇ ਵਿੱਚ ਕਿਸੇ ਨੂੰ ਨੰਗੇ ਸਿਰ ਜਾਣ ਨਹੀਂ ਦਿੰਦੇ। ਖੂਨੋਂ ਖ਼ੂਨ ਮਰੇ ਹੋਏ ਬੱਕਰੇ ਨੂੰ ਗੁਰੂ ਗ੍ਰੰਥ ਸਾਹਿਬ ਕੋਲ ਲਿਜਾਂਦੇ ਹਨ। ਘਰ ਵਿੱਚ ਮਰੀ ਚੂਹੀ ਵੀ ਦਿਸ ਜਾਵੇ, ਥੂਹ- ਥੂਹ ਕਰਦੇ ਨੇੜੇ ਨਹੀਂ ਲੱਗਦੇ। ਕੋਈ ਚੁੱਕ ਕੇ ਬਾਹਰ ਨਹੀਂ ਸਿੱਟਣਾ ਚਾਹੁੰਦਾ। ਜਿਸ ਕਿਸੇ ਇਨਸਾਨ, ਬੱਚੇ ਨੇ ਜੀਵ ਹੱਤਿਆ ਹੁੰਦੀ ਨਹੀਂ ਦੇਖੀ ਹੋਵੇਗੀ। ਇਨ੍ਹਾਂ ਦੀਆਂ ਕਰਤੂਤਾਂ ਦੇਖਦਾ ਹੈ, ਉਹ ਤਾਂ ਅੰਦਰ ਤੱਕ ਕੁੰਭ ਜਾਂਦਾ ਹੋਣਾ ਹੈ। ਜਦੋਂ ਇਹੋ ਜਿਹੇ ਬੱਕਰੇ ਦਾ ਸਿਰ ਧੜ ਨਾਲੋਂ ਅਲੱਗ ਕਰ ਸਕਦੇ ਹਨ। ਬੰਦੇ ਤੇ ਬੱਕਰੇ ਵਿੱਚ ਕੀ ਫ਼ਰਕ ਹੈ? ਉੱਤੋਂ ਦੀ ਗਾਤਰੇ ਤੇੜ ਵੱਡੇ ਕਛਹਿਰੇ, ਨੰਗੀਆਂ ਲੱਤਾਂ ਹੱਥ ਵਿੱਚ ਲਿਸ਼ਕਦੀਆਂ ਵੱਡੀਆਂ ਕਿਰਪਾਨਾਂ, ਧਰਮ ਦੀ ਆੜ ਵਿੱਚ ਕਸਾਈ ਤੋਂ ਕਿਸ ਪਾਸੇ ਤੋਂ ਘੱਟ ਹਨ। ਮੈਂ ਆਪ ਅੰਮ੍ਰਿਤਧਾਰੀ ਹਾਂ। ਪਰ ਮੈਨੂੰ ਇਹੋ ਜਿਹੇ ਬਣੇ ਨਿਹੰਗਾਂ ਤੋਂ ਡਰ ਆਉਂਦਾ ਹੈ। ਆਮ ਲੋਕ ਨੂੰ ਚੱਕਰਾਂ ਵਿੱਚ ਪਾ ਕੇ ਰੱਖਦੇ ਹਨ। ਇਨ੍ਹਾਂ ਦੇ ਪਖੰਡ ਦੇਖ ਕੇ ਕੌਮ ਵੱਧ ਫੁੱਲ ਨਹੀਂ ਰਹੀ। ਨਵੀਂ ਪੀੜ੍ਹੀ ਦੇ ਬੱਚੇ ਸਿੱਖ ਧਰਮ ਤੋਂ ਦੂਰ ਜਾ ਰਹੇ ਹਨ। ਲੋਕਾਂ ਨੂੰ ਬਰਜੱਤ ਕਰਦੇ ਹਨ। ਆਡਾਂ, ਮੀਟ ਨਹੀਂ ਖਾਣਾ, ਇੱਕ ਤੋਂ ਵੱਧ ਸਰੀਰ ਨਾਲ ਸਰੀਰਕ ਸਬੰਧ ਨਹੀਂ ਕਰਨਾ। ਕਿਸੇ ਦਾ ਰੂਪ ਨਹੀਂ ਤੱਕਣਾ। ਆਪ ਸਾਰਾ ਕੁੱਝ ਹਜ਼ਮ ਕਰੀ ਜਾਂਦੇ ਹਨ। ਇਸੇ ਕਾਸੇ ਦੀਆਂ ਮੀਡੀਆ ਖ਼ਬਰਾਂ ਵੱਧ ਲਾਉਂਦਾ ਹੈ। ਬੱਕਰੇ ਦਬੋਚਣ ਵਾਂਗ ਕਈ ਤਾਂ ਕਮਜੋਰ ਔਰਤ ਤੇ ਵੀ ਇਹ ਝਪਟ ਮਾਰਦੇ ਹਨ। ਇਹ ਵਿਹਲੇ, ਹਟੇ ਕੱਟੇ, ਪਲਦੇ ਹੀ ਜਨਤਾ ਦੇ ਪਰਾਏ ਮਾਲ ਤੇ ਹਨ। ਗੁਰੂ ਦੀਆਂ ਲਾਡਲੀਆਂ ਫ਼ੌਜਾਂ ਕਹਾਉਣ ਵਾਲੇ, ਹੋਲੇ ਮਹੱਲੇ ਤੇ ਜਦੋਂ ਥਾਂ ਥਾਂ ਪਿੰਡਾ ਵਿਚੋਂ ਘੋੜਿਆਂ ‘ਤੇ ਕੀਰਤਨ ਪੁਰ ਹੋਲੇ ਮਹੱਲੇ ਨੂੰ ਜਾਂਦੇ ਹਨ। ਕਿਸਾਨਾਂ ਦੀਆਂ ਫ਼ਸਲਾਂ ਦੀ ਤਬਾਹੀ ਕਰਦੇ ਜਾਂਦੇ ਹਨ। ਘੋੜੇ ਤੇ ਆਪ ਚਾਰਾਂ, ਸਬਜ਼ੀਆਂ ਫਰੂਟ ਖਾਂਦੇ ਤੇ ਉਜਾੜਾਂ ਵੱਧ ਕਰਦੇ ਹਨ। ਹੋਰ ਵੀ ਲੁੱਟਾਂ ਮਾਰਾਂ ਕਰਦੇ ਹਨ। ਇੱਕ ਇਨ੍ਹਾਂ ਦਾ ਵੱਡਾ, ਕਾਤਲ, ਬਲਾਤਕਾਰੀਆਂ ਜੇਲ ਦੀਆਂ ਸੀਖਾਂ ਪਿੱਛੇ ਸੀ। ਮਾਂ ਦੇ ਲਾਲਾਂ ਨੇ ਅੱਗ ਲਾ ਕੇ ਜਿਉਂਦਾ ਫੂਕ ਕੇ ਭਵਜਲ ਤਾਰ ਦਿੱਤਾ।

ਮੇਰਾ ਪਤੀ ਮੇਰੀ ਸੱਸ ਮਾਂ ਨੂੰ ਉਸ ਦੇ ਵਿਆਹ ਦੇ 17 ਸਾਲ ਬਾਅਦ ਹੋਇਆ ਸੀ। ਪਹਿਲੀਆਂ ਕੁੜੀਆਂ ਸਨ। ਭਾਵੇਂ ਆਪ ਪਟਨੇ ਰਹਿੰਦੇ ਸਨ। ਸੱਸ ਨੇ ਸੁੱਖਿਆ ਸੀ। ਮੁੰਡਾ ਹੋਇਆ, ਤਾਂ ਹਜ਼ੂਰ ਸਾਹਿਬ ਪੱਗ ਬੰਨਾ ਕੇ ਲਿਆਵਾਂਗੇ। ਹੋਏ ਤੋਂ ਪੱਗ ਬੰਨਾ ਕੇ ਲਿਆਂਦੀ ਸੀ। ਇਹ ਕਹਾਣੀ ਬੀਜੀ ਨੇ ਆਪਣੇ ਪੋਤੇ ਨੂੰ ਦੱਸੀ। ਪੱਗ ਬੰਨ੍ਹਣ ਦਾ ਮੇਰੇ ਬੇਟੇ ਦੇ ਮਨ ਵਿੱਚ ਵੀ ਚਾਅ ਪੈਦਾ ਹੋਇਆ। ਜਨਵਰੀ 2003 ਵਿੱਚ ਮੈਂ ਆਪਣੇ ਪਤੀ, ਪੁੱਤਰ, ਧੀ ਨਾਲ ਹਜ਼ੂਰ ਸਾਹਿਬ ਗਈ ਸੀ। ਹਜ਼ੂਰ ਸਾਹਿਬ ਸੱਚ ਖੰਡ ਦੀ ਗਲੀ ਵਿਚੋਂ, ਅਸੀਂ ਦੁਕਾਨ ਤੋਂ ਪੱਗ ਤੇ ਰੁਮਾਲਾਂ ਖ਼ਰੀਦਿਆ। ਦੁਕਾਨਦਾਰ ਕਹਿਣ ਲੱਗਾ, ਲੋਕੀਂ ਰੁਮਾਲੇ ਨਾਲ ਹਜ਼ੂਰ ਸਾਹਿਬ ਸੱਚ ਖੰਡ ਦੇ ਸਿੰਘ ਸਾਹਿਬਾਨ ਲਈ ਚੌਲਾਂ ਵੀ ਚੜ੍ਹਾਉਂਦੇ ਹਨ। ਇਹ ਰਾਤ ਨੂੰ ਉੱਥੇ ਦੇ ਆਉਣਾ। “ ਰਾਤ ਨੂੰ ਗਿਆਰਾਂ ਵਜੇ ਤੱਕ ਸੰਗਤ ਤੋਂ ਮੱਥਾ ਟਕਾਉਂਦੇ ਹਨ। ਅਸੀਂ ਵੀ ਕਿਉਂ ਪਿੱਛੇ ਰਹਿੰਦੇ? ਅਸੀਂ ਪੱਗ ਤੇ ਰੁਮਾਲੇ ਤੋਂ ਦਸ ਗੁਣਾਂ ਜ਼ਿਆਦਾ ਪੈਸਿਆਂ ਦਾ ਚੌਲਾਂ ਖ਼ਰੀਦ ਲਿਆ। ਬਾਜ਼ਾਰ ਵਿਚੋਂ ਸੱਚ ਖੰਡ ਗੁਰਦੁਆਰੇ ਸਾਹਿਬ ਜਿੱਥੋਂ ਦੀ ਬਾਹਰ ਵਾਲੀ ਡਿਉਢੀ ਵਿਚੋਂ ਅੰਦਰ ਵੜਦੇ ਹਾਂ। ਉਸ ਦੇ ਉੱਪਰ ਚੁਬਾਰੇ ਵਿੱਚ ਬਿਲਕੁਲ ਸੱਚ ਖੰਡ ਦੇ ਸਾਹਮਣੇ ਸਿੰਘ ਸਾਹਿਬਾਨ ਮੱਥਾ ਟਿਕਾਂ ਰਿਹਾ ਸੀ। ਗਿਆਰਾਂ ਵਜੇ ਤੱਕ ਵੱਡੇ ਸਿੰਘ ਸਾਹਿਬਾਨ ਦੇ ਦਰਸ਼ਨ ਕਰਨ ਦੀ ਵਾਰੀ ਨਹੀਂ ਆਈ। ਸੇਵਾ ਦਾਰ ਨੇ ਸਾਡੇ ਕੋਲੋਂ ਤੇ ਹੋਰਾਂ ਕੋਲੋਂ, ਚੌਲਾਂ ਤੇ ਮਾਇਆ ਭੇਟਾ ਫੜ ਲਈ। ਸਵੇਰੇ ਅਸੀਂ ਬੱਚਿਆਂ ਸਮੇਤ 2 ਵਜੇ ਸੱਚ ਖੰਡ ਪਹੁੰਚ ਗਏ। ਸਿੰਘ ਸਾਹਿਬਾਨ 35 ਕੁ ਸਾਲ ਦਾ ਬੱਚਿਆਂ ਵਾਂਗ ਪੂਰੀ ਸਪੀਡ ਨਾਲ ਊਚੀਆਂ-ਲੰਬੀਆਂ ਛਲਾਘਾਂ ਮਾਰਦਾ ਚੁਬਾਰੇ ਵੱਲੋਂ ਸੱਚ ਖੰਡ ਵੱਲ ਭੱਜਿਆ ਜਾ ਰਿਹਾ ਸੀ। ਕਿਸੇ ਨੇ ਵਿਚੋਂ ਹੀ ਕਿਹਾ, “ ਬੂੜੀਆਂ ਪੈਰ ਨਾ ਛੂਹ ਲੈਣ, ਫਿਰ ਦੁਆਰਾ ਨਹਾਉਣਾ ਪਵੇਗਾ। ਤਾਂ ਭੱਜਿਆ ਜਾਂਦਾ ਹੈ। “ ਉੱਪਰ ਚੁਬਾਰੇ ਵਿੱਚ ਬੂੜੀਆਂ ਹੀ ਤਾਂ ਰਾਤ 11 ਵਜੇ ਤੱਕ ਸਭ ਤੋਂ ਵੱਧ ਗਈਆਂ। ਅਰਦਾਸ ਤੋਂ ਪਹਿਲਾਂ ਉਸ ਨਾਲ ਮੂਹਰਲੇ ਸਿੰਘ ਨੇ ਮੇਰੇ ਬੇਟੇ ਦੇ ਪੱਗ ਬੰਨ੍ਹਾਉਣ ਦੀ ਇਛਾ ਦੱਸੀ। ਵੱਡੇ ਸਿੰਘ ਸਾਹਿਬਾਨ ਨੇ ਕਿਹਾ,“” ਮੈਂ ਰੋਡਿਆਂ ਦੇ ਪੱਗ ਨਹੀਂ ਬੰਨਦਾ। “ ਰਾਤ ਜਦੋਂ ਚੋਲਾਂ ਤੇ ਕਨੇਡੀਅਨ ਡਾਲਰ ਫੱੜੇ ਸੀ। ਉਦੋਂ ਤਾਂ ਇਸ ਪਖੰਡੀ ਨੂੰ ਰੋਡੇ ਬੰਦੇ ਨਹੀਂ ਦਿਸੇ ਸਨ। ਇਹ ਵੱਡਾ ਸਿੰਘ ਸਾਹਿਬਾਨ ਅਰਦਾਸ ਹੀ ਕਰਨ ਆਇਆ ਸੀ। ਉਦੋਂ ਹੀ ਮੁੜ ਗਿਆ। ਹੋਰ ਗਿਆਨੀ ਨੇ ਪੱਗ ਵੀ ਬੰਨ ਦਿੱਤੀ। ਮੇਰਾ ਬੇਟਾ ਅੱਜ ਵੀ ਮੈਨੂੰ ਪੁੱਛਦਾ ਹੈ, ” ਕੀ ਇਹ ਗਿਆਨੀ ਲੰਬੇ ਕੇਸ ਤੇ ਪੱਗ ਸਣੇ ਜੰਮਦੇ ਹਨ?

ਸਲਮਾਨ ਖ਼ਾਨ ਤੇ ਜੀਵ ਹੱਤਿਆ ਦਾ ਕੇਸ ਚੱਲ ਸਕਦਾ ਹੈ। ਤਾਂ ਇਨ੍ਹਾਂ ਤੇ ਭਾਰਤ ਸਰਕਾਰ ਕਿਉਂ ਕੋਈ ਧਿਆਨ ਨਹੀਂ ਦਿੰਦੀ? ਜਿਹੜੇ ਧਰਮ ਦੀ ਓੜ ਥੱਲੇ ਬੱਕਰੇ ਕਤਲ ਕਰਦੇ ਹਨ। ਮੀਡੀਏ ਵਿੱਚ ਸਬੂਤ ਪਏ ਹਨ। ਹੋਲੇ ਮਹੱਲੇ ਤੇ ਅਣਗਿਣਤ ਕਸਾਈ ਬੱਕਰੇ ਵੱਢਦੇ ਹਨ। ਸਰਕਾਰ ਨੇ ਇਹੋ ਜਿਹਿਆਂ ਨੂੰ ਖੁੱਲ੍ਹਾਂ ਛੱਡਿਆ ਹੋਇਆ ਹੈ। ਆਂਏ ਤਾਂ ਹਰ ਬੰਦਾ ਧਰਮ ਦੀ ਓੜ ਥੱਲੇ ਬੰਦੇ ਦੀ ਵੀ ਬਲੀ ਲੈ ਸਕਦਾ ਹੈ। ਉਹ ਧਰਮ ਹੀ ਕੀ ਹੈ? ਜੋ ਦਿਆ ਨਹੀਂ ਕਰਦਾ। ਜੀਵ ਹੱਤਿਆ ਕਰਾਉਂਦਾ ਹੈ। ਹੁਣ ਤਾਂ ਮੀਟ, ਦੁੱਧ ਤੇ ਦੁੱਧ ਤੋਂ ਬਣੀਆਂ ਚੀਜਾ ਖਾਣ ਤੋਂ ਡਾਕਟਰ ਵੀ ਮਨਾ ਕਰਦੇ ਹਨ। ਪਸ਼ੂਆਂ ਤੋਂ ਮਿਲਿਆ ਭੋਜਨ ਖਾਣ ਨਾਲ ਬਲੱਡ ਪ੍ਰੈਸ਼ਰ, ਹੱਡੀਆਂ ਵਿੱਚ ਚਰਬੀ, ਮੋਟਾਪਾ ਵਧਦੇ ਹਨ।

Comments

Popular Posts