ਭਾਗ 23 ਕਬੀਰ ਭਗਤ ਆਪਣੀ ਪੂੰਜੀ ਸਹੀ ਥਾਂ ਲਾਈਏ

-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ satwinder_7@hotmail.com 

ਭਗਤ ਕਬੀਰ ਜੀ ਦਾ ਜਨਮ 1398 ਈਸਵੀਂ ਵਿੱਚ ਹੋਇਆ। ਅਸੀਂ ਜਰ ਸਾਲ ਭਗਤ ਕਬੀਰ ਜੀ ਦਾ ਜਨਮ ਦਿਨ ਮਨਾ ਰਹੇ ਹਾਂ। ਭਗਤ ਕਬੀਰ ਜੀ ਬਨਾਰਸ ਵਿੱਚ ਇੱਕ ਕੰਵਲ ਦੇ ਫੁੱਲ ਵਿੱਚ ਇੱਕ ਤਲਾਅ ਦੇ ਨਜ਼ਦੀਕ ਭਗਤ ਕਬੀਰ ਜੀ ਬਨਾਰਸ ਵਿੱਚ ਇੱਕ ਕੰਵਲ ਦੇ ਫੁੱਲ ਵਿੱਚ ਇੱਕ ਤਲਾਅ ਦੇ ਨਜ਼ਦੀਕ ਪਿਤਾ ਨੀਰੂ ਅਤੇ ਮਾਤਾ ਨੀਮਾਂ ਨੂੰ ਮਿਲੇ ਜਿਨਾਂ ਨੇ ਭਗਤ ਜੀ ਦਾ ਪਾਲਣ=ਪੋਸ਼ਣ ਕੀਤਾ ਅਤੇ ਆਪ ਜੀ ਦਾ ਨਾਮ ਕਬੀਰ ਰੱਖਿਆ ਗਿਆ। ਕਬੀਰ ਜੀ ਦਾ ਪੁੱਤਰ ਕਮਾਲ ਧੀ ਕਮਾਲੀ ਸੀ। ਪਤਨੀ ਦਾ ਨਾਮ ਲੋਈ ਸੀ। ਕਬੀਰ ਜੀ ਸਾਰੀ ਉਮਰ ਆਪਣੇ ਸ਼ਹਿਰ ਕਾਸ਼ੀ ਵਿੱਚ ਬਨਾਰਸ ਰਹੇ। ਅੰਤ ਸਮੇਂ ਅਖੀਰ ਵਿੱਚ ਮਗਹਰ ਚਲੇ ਗਏ। ਭਗਤ ਕਬੀਰ ਜੀ ਨੂੰ ਲੋਕ ਮਖ਼ੌਲ ਕਰਨ ਲੱਗ ਗਏ, “ ਕਾਸ਼ੀ ਤਾਂ ਲੋਕ ਮੁਕਤੀ ਲੈਣ ਥੀਰਤ ਜਾਂਦੇ ਹਨ। ਭਗਤ ਕਬੀਰ ਜੀ ਤੂੰ ਬਨਾਰਸ ਨੂੰ ਛੱਡ ਕੇ ਮਗਹਰ ਨਰਕਾਂ ਨੂੰ ਜਾਣ ਲਈ ਆ ਗਿਆ ਹੈ। “ ਉਸ ਬਾਰੇ ਭਗਤ ਕਬੀਰ ਜੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆਂ ਹੈ।

ਜਿਉ ਜਲ ਛੋਡਿ ਬਾਹਰਿ ਭਇਓ ਮੀਨਾ ॥ ਪੂਰਬ ਜਨਮ ਹਉ ਤਪ ਕਾ ਹੀਨਾ ॥੧॥ ਅਬ ਕਹੁ ਰਾਮ ਕਵਨ ਗਤਿ ਮੋਰੀ ॥ ਤਜੀ ਲੇ ਬਨਾਰਸ ਮਤਿ ਭਈ ਥੋਰੀ ॥੧॥ ਰਹਾਉ ॥ ਸਗਲ ਜਨਮੁ ਸਿਵ ਪੁਰੀ ਗਵਾਇਆ ॥ ਮਰਤੀ ਬਾਰ ਮਗਹਰਿ ਉਠਿ ਆਇਆ ॥੨॥ ਬਹੁਤੁ ਬਰਸ ਤਪੁ ਕੀਆ ਕਾਸੀ ॥ ਮਰਨੁ ਭਇਆ ਮਗਹਰ ਕੀ ਬਾਸੀ ॥੩॥ ਕਾਸੀ ਮਗਹਰ ਸਮ ਬੀਚਾਰੀ ॥ ਓਛੀ ਭਗਤਿ ਕੈਸੇ ਉਤਰਸਿ ਪਾਰੀ ॥੪॥ ਕਹੁ ਗੁਰ ਗਜ ਸਿਵ ਸਭੁ ਕੋ ਜਾਨੈ ॥ ਮੁਆ ਕਬੀਰੁ ਰਮਤ ਸ੍ਰੀ ਰਾਮੈ ॥੫॥੧੫॥

ਭਗਤ ਕਬੀਰ ਜੀ ਭਗਤੀ ਲੀਨ ਰਹਿੰਦੇ ਸਨ। ਭਗਤ ਕਬੀਰ ਜੀ ਉੱਤੇ ਧਾਰਮਿਕ ਆਗੂਆਂ ਨੇ ਬਹੁਤ ਤਸ਼ੱਦਦ ਕੀਤੇ। ਕਬੀਰ ਜੀ ਨੂੰ ਸੰਗਲ਼ਾਂ ਨਾਲ ਬੰਨ੍ਹ ਕੇ ਗੰਗਾ ਵਿੱਚ ਸੁੱਟਿਆ ਗਿਆ। ਪਰ ਉਸ ਦੇ ਪ੍ਰਭੂ ਨੇ ਭਗਤ ਕਬੀਰ ਜੀ ਪਾਣੀ ਵਿਚੋਂ ਬਚਾ ਲਿਆ।



ਕਬੀਰ ਭਗਤ ਨੂੰ ਧਰਮੀਆਂ ਨੇ ਬਹੁਤ ਸਤਾਇਆ। ਰੱਬ ਦੇ ਘਰੋਂ ਧੱਕੇ ਮਾਰੇ ਗਏ। ਉਸ ਦੀ ਜਾਤ ਨੂੰ ਨੀਚ ਕਿਹਾ ਗਿਆ। ਉਸ ਨਾਲੋਂ ਸਾਰੇ ਸਬੰਧ ਤੋੜੇ ਗਏ। ਤਾਂਹੀਂ ਤਾਂ ਉਹੀ ਗਲ਼ਾਂ ਸ਼ਰੇਆਮ ਆਪਣੀ ਬਾਣੀ ਵਿੱਚ ਲਿਖ ਰਹੇ ਹਨ।

ਗੰਗ ਗੁਸਾਇਨਿ ਗਹਿਰ ਗੰਭੀਰ ॥ ਜੰਜੀਰ ਬਾਂਧਿ ਕਰਿ ਖਰੇ ਕਬੀਰ ॥੧॥ ਮਨੁ ਨ ਡਿਗੈ ਤਨੁ ਕਾਹੇ ਕਉ ਡਰਾਇ ॥ ਚਰਨ ਕਮਲ ਚਿਤੁ ਰਹਿਓ ਸਮਾਇ ॥ ਰਹਾਉ ॥ ਗੰਗਾ ਕੀ ਲਹਰਿ ਮੇਰੀ ਟੁਟੀ ਜੰਜੀਰ ॥ ਮ੍ਰਿਗਛਾਲਾ ਪਰ ਬੈਠੇ ਕਬੀਰ ॥੨॥ ਕਹਿ ਕੰਬੀਰ ਕੋਊ ਸੰਗ ਨ ਸਾਥ ॥ ਜਲ ਥਲ ਰਾਖਨ ਹੈ ਰਘੁਨਾਥ ॥੩॥੧੦॥੧੮॥ {ਪੰਨਾ 1162}

 

 ਭਗਤ ਕਬੀਰ ਜੀ ਕੱਪੜਾ ਬੁਣਨ ਦਾ ਕੰਮ ਕਰਦੇ ਸਨ। ਕੱਪੜਾ ਬੁਣਨ ਦੇ ਨਾਮ ਰੱਬ ਦਾ ਨਾਮ ਵੀ ਜ਼ਿੰਦਗੀ ਵਿੱਚ ਬੁਣ ਰਹੇ ਸਨ। ਜਿਹੜੇ ਰੱਬ ਦੀ ਭਗਤੀ ਕਰਦੇ ਹਨ। ਉਹ ਆਪ ਜਾਣਦੇ ਹਨ। ਰੱਬ ਉਨ੍ਹਾਂ ਦੀ ਹਰ ਗੱਲ ਮੰਨਦਾ ਹੈ। ਜਿਨਿ ਰਾਮੁ ਜਾਨਿਆ ਤਿਨਹਿ ਪਛਾਨਿਆ ॥ ਜਿਉ ਗੂੰਗੇ ਸਾਕਰ ਮਨੁ ਮਾਨਿਆ ॥੧॥

ਭਗਤਾਂ ਨੂੰ ਫੁਰਨਾ ਕਰਨ ਦੀ ਹੀ ਲੋੜ ਹੁੰਦੀ ਹੈ। ਦੁਨੀਆ ਦੀ ਹਰ ਸ਼ੈਅ ਸਾਹਮਣੇ ਆ ਜਾਂਦੀ ਹੈ। ਰੱਬ ਦੇ ਜਿੰਨੇ ਵੀ ਭਗਤ ਹੋਏ ਹਨ। ਸਾਰੇ ਹੀ ਭਗਤ ਕਬੀਰ ਜੀ ਦੇ ਸ਼ਬਦਾਂ ਨਾਲ ਪਿਆਰ ਕਰਦੇ ਹਨ। ਭਗਤ ਅੱਖਰੀ ਸ਼ਬਦਾਂ ਨੂੰ ਪੜ੍ਹ, ਲਿਖ, ਗਾ ਕੇ ਰੱਬ ਮਨਾਉਂਦੇ ਹਨ। ਜਿਸ ਨੂੰ ਅੱਖਰਾਂ ਨਾਲ ਪਿਆਰ ਹੋ ਗਿਆ। ਉਹ ਰੱਬ ਦਾ ਰੂਪ ਹੋ ਗਿਆ ਹੈ।

ਕਬੀਰ ਮੇਰੀ ਸਿਮਰਨੀ ਰਸਨਾ ਊਪਰਿ ਰਾਮ || ਆਦਿ ਜੁਗਾਦੀ ਸਗਲ ਭਗਤ ਤਾ ਕੋ ਸੁਖੁ ਬਿਸ੍ਰਾਮੁ ||||ਕਬੀਰ ਮੇਰੀ ਜਾਤਿ ਕਉ ਸਭੁ ਕੋ ਹਸਨੇਹਾਰੁ ॥ ਬਲਿਹਾਰੀ ਇਸ ਜਾਤਿ ਕਉ ਜਿਹ ਜਪਿਓ ਸਿਰਜਨਹਾਰੁ ॥੨॥

ਕਬੀਰ ਜੀ ਦੇ ਸਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹਨ। ਕਬੀਰ ਜੀ ਦੇ ਸਲੋਕ ਲੋਕਾਂ ਦੀ ਜ਼ੁਬਾਨ ਵਿੱਚ ਹਨ। ਆਮ ਜ਼ਿੰਦਗੀ ਵਿੱਚੋਂ ਲਏ ਗਏ ਹਨ। ਜੀਵਨ ਦੀ ਸਚਾਈ ਹੈ। ਹਰ ਬੰਦੇ ਨੂੰ ਸੌਖੇ ਸਮਝ ਲੱਗ ਜਾਂਦੇ ਹਨ।

ਕਬੀਰ ਗਰਬੁ ਨ ਕੀਜੀਐ ਰੰਕੁ ਨ ਹਸੀਐ ਕੋਇ ॥ ਅਜਹੁ ਸੁ ਨਾਉ ਸਮੁੰਦ੍ਰ ਮਹਿ ਕਿਆ ਜਾਨਉ ਕਿਆ ਹੋਇ ॥੩੯॥

ਕਬੀਰ ਮਾਟੀ ਕੇ ਹਮ ਪੂਤਰੇ ਮਾਨਸੁ ਰਾਖਿਓ‍ੁ ਨਾਉ ॥ ਚਾਰਿ ਦਿਵਸ ਕੇ ਪਾਹੁਨੇ ਬਡ ਬਡ ਰੂੰਧਹਿ ਠਾਉ ॥੬੪॥

ਪਰ ਕਬੀਰ ਭਗਤ ਕਿਹੜਾ ਇਸ ਦੁਨੀਆ ਨਾਲ ਜੁੜੇ ਹੋਏ ਸਨ। ਕਬੀਰ ਭਗਤ ਜੀ ਦੀ ਲਿਵ ਰੱਬ ਨਾਲ ਲੱਗੀ ਹੋਈ ਹੈ। ਰੱਬ ਨਾਲ ਮੇਲ ਉਦੋਂ ਹੁੰਦਾ ਹੈ ਜਦੋਂ ਸਾਰੀ ਦੁਨੀਆ ਨਾਲੋਂ ਕੜੀ ਟੁੱਟ ਜਾਂਦੀ ਹੈ।

ਗਉੜੀ ਕਬੀਰ ਜੀ ॥ ਜਬ ਹਮ ਏਕੋ ਏਕੁ ਕਰਿ ਜਾਨਿਆ ॥ ਤਬ ਲੋਗਹ ਕਾਹੇ ਦੁਖੁ ਮਾਨਿਆ ॥੧॥ ਕਹਿ ਕਬੀਰ ਅਬ ਜਾਨਿਆ ॥ ਜਬ ਜਾਨਿਆ ਤਉ ਮਨੁ ਮਾਨਿਆ ॥ ਮਨ ਮਾਨੇ ਲੋਗੁ ਨ ਪਤੀਜੈ ॥ ਨ ਪਤੀਜੈ ਤਉ ਕਿਆ ਕੀਜੈ ॥੩॥੭॥ ਕਬੀਰ ਦੀਨੁ ਗਵਾਇਆ ਦੁਨੀ ਸਿਉ ਦੁਨੀ ਨ ਚਾਲੀ ਸਾਥਿ ॥ ਪਾਇ ਕੁਹਾੜਾ ਮਾਰਿਆ ਗਾਫਲਿ ਅਪੁਨੈ ਹਾਥਿ ॥੧੩॥

ਕਬੀਰ ਭਗਤ ਕਹਿੰਦੇ ਹਨ, " ਬੰਦੇ ਦੇ ਮਰਨ ਪਿੱਛੋਂ ਲੰਗਰ ਚਲਾਏ ਜਾਂਦੇ ਹਨ। ਮਰਨ ਵਾਲਾਂ ਨਹੀਂ, ਕਾਂ-ਕੁੱਤੇ ਖਾਂਦੇ ਹਨ। ਐਸੇ ਸਰਾਧ ਕਰਨ ਦਾ ਕੀ ਫ਼ਾਇਦਾ? ਜਿਸ ਦਾ ਲਾਭ ਹੀ ਨਹੀਂ ਹੈ। “

ਜੀਵਤ ਪਿਤਰ ਨ ਮਾਨੈ ਕੋਊ ਮੂਏਂ ਸਿਰਾਧ ਕਰਾਹੀ ॥ ਪਿਤਰ ਭੀ ਬਪੁਰੇ ਕਹੁ ਕਿਉ ਪਾਵਹਿ ਕਊਆ ਕੂਕਰ ਖਾਹੀ ॥੧॥

ਕਬੀਰ ਭਗਤ ਨੂੰ ਧਰਮੀਆਂ ਨੇ ਬਹੁਤ ਸਤਾਇਆ। ਰੱਬ ਦੇ ਘਰੋਂ ਧੱਕੇ ਮਾਰੇ ਗਏ। ਉਸ ਦੀ ਜਾਤ ਨੂੰ ਨੀਚ ਕਿਹਾ ਗਿਆ। ਉਸ ਨਾਲੋਂ ਸਾਰੇ ਸਬੰਧ ਤੋੜੇ ਗਏ। ਤਾਂਹੀਂ ਤਾਂ ਉਹੀ ਗਲ਼ਾਂ ਸ਼ਰੇਆਮ ਆਪਣੀ ਬਾਣੀ ਵਿੱਚ ਲਿਖ ਰਹੇ ਹਨ।

ਲੋਕ ਵਿਹਲੇ ਕਬੀਰ ਭਗਤ ਜੀ ਦੀ ਰਾਖੀ ਕਰ ਕੇ ਉਸ ਦੇ ਕੰਮ ਦੇਖਦੇ ਸਨ। ਫਿਰ ਉਹੀ ਉਸ ਨੂੰ ਦੁਖੀ ਕਰਦੇ ਸਨ। ਸਤਾਉਂਦੇ ਸਨ। ਪਰ ਕਬੀਰ ਭਗਤ ਜੀ ਨੂੰ ਇਸ ਵਿਚੋਂ ਵੀ ਅਨੰਦ ਆਉਂਦਾ ਸੀ। ਉਹ ਆਪਣੇ ਕੰਮ ਤੇ ਬਾਣੀ ਲਿਖਣ ਵਿੱਚ ਮਸਤ ਰਹਿੰਦੇ। ਹਾਕਮ ਇਸ ਤੇ ਹੀ ਦੁਖੀ ਹੁੰਦੇ ਸਨ। ਕਬੀਰ ਭਗਤ ਜੀ ਮਸਤ ਹੋ ਕੇ ਰੱਬ-ਰੱਬ ਕਰਦੇ ਹਨ।

ਨਿੰਦਉ ਨਿੰਦਉ ਮੋ ਕਉ ਲੋਗੁ ਨਿੰਦਉ ॥ ਨਿੰਦਾ ਜਨ ਕਉ ਖਰੀ ਪਿਆਰੀ ॥ ਨਿੰਦਾ ਬਾਪੁ ਨਿੰਦਾ ਮਹਤਾਰੀ ॥੧॥ ਰਹਾਉ ॥ ਨਿੰਦਾ ਹੋਇ ਤ ਬੈਕੁੰਠਿ ਜਾਈਐ ॥ ਨਾਮੁ ਪਦਾਰਥੁ ਮਨਹਿ ਬਸਾਈਐ ॥ ਰਿਦੈ ਸੁਧ ਜਉ ਨਿੰਦਾ ਹੋਇ ॥ ਹਮਰੇ ਕਪਰੇ ਨਿੰਦਕੁ ਧੋਇ ॥੧॥ ਨਿੰਦਾ ਕਰੈ ਸੁ ਹਮਰਾ ਮੀਤੁ ॥ ਨਿੰਦਕ ਮਾਹਿ ਹਮਾਰਾ ਚੀਤੁ ॥ ਨਿੰਦਕੁ ਸੋ ਜੋ ਨਿੰਦਾ ਹੋਰੈ ॥ ਹਮਰਾ ਜੀਵਨੁ ਨਿੰਦਕੁ ਲੋਰੈ ॥੨॥ ਨਿੰਦਾ ਹਮਰੀ ਪ੍ਰੇਮ ਪਿਆਰੁ ॥ ਨਿੰਦਾ ਹਮਰਾ ਕਰੈ ਉਧਾਰੁ ॥ ਜਨ ਕਬੀਰ ਕਉ ਨਿੰਦਾ ਸਾਰੁ ॥ ਨਿੰਦਕੁ ਡੂਬਾ ਹਮ ਉਤਰੇ ਪਾਰਿ ॥੩॥੨੦॥੭੧॥ {ਪੰਨਾ 339}

ਜਾਤ-ਪਾਤ ਉੱਤੇ ਤਿੱਖੀ ਸੱਟ ਮਾਰਦੇ ਹਨ। ਧਰਮਾਂ ਵਾਲਿਆਂ ਨੂੰ ਵੀ ਵਿਅੰਗ ਕੱਸਦੇ ਹਨ। ਪਖੰਡੀ ਸਾਧਾਂ ਦੇ ਸਾਘ ਦੇਖ ਕੇ ਬਾਣੀ ਵਿੱਚ ਲਿਖਿਆ ਹੈ। ਹਿੰਦੂ ਮੂਰਤੀ ਪੂਜਾ ਕਰਦੇ ਹਨ। ਕਈ ਪੜ੍ਹ-ਪੜ੍ਹ ਕੇ ਪੰਡਤ, ਜੋਗੀ ਲੰਬੇ ਕੇਸ ਕਰਕੇ ਮੁੱਕ ਗਏ ਹਨ। ਦੁਨੀਆਂ ਰੂਪ ਦੇਖ-ਦੇਖ ਕੇ ਹੀ ਮਰਦੀ ਜਾਂਦੀ ਹੈ। ਰੱਬ ਤੋਂ ਬਗੈਰ ਗਤੀ ਨਹੀਂ ਹੋਣੀ।

ਬੁਤ ਪੂਜਿ ਪੂਜਿ ਹਿੰਦੂ ਮੂਏ ਤੁਰਕ ਮੂਏ ਸਿਰੁ ਨਾਈ ॥ ਓਇ ਲੇ ਜਾਰੇ ਓਇ ਲੇ ਗਾਡੇ ਤੇਰੀ ਗਤਿ ਦੁਹੂ ਨ ਪਾਈ ॥੧॥ ਮਨ ਰੇ ਸੰਸਾਰੁ ਅੰਧ ਗਹੇਰਾ ॥ ਚਹੁ ਦਿਸ ਪਸਰਿਓ ਹੈ ਜਮ ਜੇਵਰਾ ॥੧॥ ਰਹਾਉ ॥ ਕਬਿਤ ਪੜੇ ਪੜਿ ਕਬਿਤਾ ਮੂਏ ਕਪੜ ਕੇਦਾਰੈ ਜਾਈ ॥ ਜਟਾ ਧਾਰਿ ਧਾਰਿ ਜੋਗੀ ਮੂਏ ਤੇਰੀ ਗਤਿ ਇਨਹਿ ਨ ਪਾਈ ॥੨॥ ਦਰਬੁ ਸੰਚਿ ਸੰਚਿ ਰਾਜੇ ਮੂਏ ਗਡਿ ਲੇ ਕੰਚਨ ਭਾਰੀ ॥ ਬੇਦ ਪੜੇ ਪੜਿ ਪੰਡਿਤ ਮੂਏ ਰੂਪੁ ਦੇਖਿ ਦੇਖਿ ਨਾਰੀ ॥੩॥ ਰਾਮ ਨਾਮ ਬਿਨੁ ਸਭੈ ਬਿਗੂਤੇ ਦੇਖਹੁ ਨਿਰਖਿ ਸਰੀਰਾ ॥ ਹਰਿ ਕੇ ਨਾਮ ਬਿਨੁ ਕਿਨਿ ਗਤਿ ਪਾਈ ਕਹਿ ਉਪਦੇਸੁ ਕਬੀਰਾ ॥੪॥੧॥

ਰੱਬ ਵੀ ਫਿਰ ਭਗਤਾਂ ਦੀ ਕੋਈ ਗੱਲ ਨਹੀਂ ਮੋੜਦਾ। ਭਗਤਾਂ ਦਾ ਦੁਨਿਆਵੀ ਸੁੱਖਾਂ ਵੱਲੋਂ ਮਨ ਮੁੜ ਜਾਂਦਾ ਹੈ। ਰੱਬ ਦੀ ਰਜ਼ਾ ਨਾਲ ਜੁੜ ਜਾਂਦਾ ਹੈ। ਦੁਨਿਆਵੀ ਕੋਈ ਖ਼ਾਹਿਸ਼ ਨਹੀਂ ਰਹਿੰਦੀ।

ਕਬੀਰ ਕਸਉਟੀ ਰਾਮ ਕੀ ਝੂਠਾ ਟਿਕੈ ਨ ਕੋਇ ॥ ਰਾਮ ਕਸਉਟੀ ਸੋ ਸਹੈ ਜੋ ਮਰਿ ਜੀਵਾ ਹੋਇ ॥੩੩॥

ਕਬੀਰ ਜੀ ਕਹਿ ਰਹੇ ਹਨ। ਕਬੀਰ ਜਿਸੁ ਮਰਨੇ ਤੇ ਜਗੁ ਡਰੈ ਮੇਰੇ ਮਨਿ ਆਨੰਦੁ ॥ ਮਰਨੇ ਹੀ ਤੇ ਪਾਈਐ ਪੂਰਨੁ ਪਰਮਾਨੰਦੁ ॥੨੨॥ {ਪੰਨਾ 1365}

ਮਰਨ ਨਾਲ ਵਜੂਦ ਨਹੀਂ ਮਿਟਦਾ। ਪ੍ਰੀਤਮ ਨਾਲ ਮਿਲਾਪ ਹੁੰਦਾ ਹੈ। ਕਬੀਰ ਜੀ ਕਹਿ ਰਹੇ ਹਨ। ਕਬੀਰ ਜਿਸੁ ਮਰਨੇ ਤੇ ਜਗੁ ਡਰੈ ਮੇਰੇ ਮਨਿ ਆਨੰਦੁ ॥ ਮਰਨੇ ਹੀ ਤੇ ਪਾਈਐ ਪੂਰਨੁ ਪਰਮਾਨੰਦੁ ॥੨੨॥ {ਪੰਨਾ 1365}

ਭਗਤ ਕਬੀਰ ਜੀ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੀ ਗਈ ਹੈ। ਡਗਮਗ ਛਾਡਿ ਰੇ ਮਨ ਬਉਰਾ ।। ਅਬ ਤਉ ਜਰੇ ਮਰੇ ਸਿਧਿ ਪਾਈਐ ਲੀਨੋ ਹਾਥਿ ਸੰਧਉਰਾ ।।1।। ਰਹਾਉ ।। ਭਗਤ ਕਬੀਰ ਜੀ ਕਬੀਰ ਲੂਟਨਾ ਹੈ ਤ ਲੂਟਿ ਲੈ ਰਾਮ ਨਾਮ ਹੈ ਲੂਟਿ ॥ ਫਿਰਿ ਪਾਛੈ ਪਛੁਤਾਹੁਗੇ ਪ੍ਰਾਨ ਜਾਹਿੰਗੇ ਛੂਟਿ ॥੪੧॥

 

Comments

Popular Posts