ਬਾਪੂ ਦੀ ਕਮਾਈ ਉੱਤੇ ਮੌਜ ਜੋ ਮਾਰਦਾ।
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ satwinder_7@hotmail.com 
ਝੋਟੇ ਵਾਲੇ ਘਰੋਂ ਲੱਸੀ ਕਿਥੋਂ ਭਾਲਦਾ? ਕੱਟੀ, ਵੱਛੀ, ਮੱਝ, ਗਾਂ ਕਿਉਂ ਨਹੀਂ ਪਾਲਦਾ?
ਹੋਜੂਗਾ ਦਹੀਂ, ਦੁੱਧ, ਘਿਉ ਘਰ ਦਾ। ਕੁੜੀਆਂ ਬਗੈਰ ਵਿਹੜਾ ਸੁੰਨਾ-ਸੁੰਨਾ ਲੱਗਦਾ।
ਘਰ ਹੋਵੇ ਬਹੂ ਬੇਟੀ ਜੀਅ ਲੱਗਦਾ। ਮਾਂ ਭੈਣ ਦੇ ਨਾਲ ਹਰ ਕੋਈ ਹੱਸਦਾ ਖੇਡਦਾ।
ਅੱਜ ਦਾ ਸਮਾਜ ਕੁੜੀਆਂ, ਬਹੂਆਂ ਮਾਰਦਾ। ਪੁੱਤ ਹੀ ਜੰਮਣਾ ਕਈਆਂ ਨੂੰ ਲੱਗਦਾ।
ਬਾਪੂ ਦੀ ਕਮਾਈ ਉੱਤੇ ਮੌਜ ਜੋ ਮਾਰਦਾ। ਨਿੱਤ ਨਵਾਂ ਕੱਪੜਾ ਪਾਉਣ ਨੂੰ ਭਾਲਦਾ।
ਖਾਵੇ ਪੀਵੇ ਚੰਗਾ ਮੋਢਿਆਂ ਨੂੰ ਛੰਡਦਾ। ਮਿੱਤਰਾਂ ਦੇ ਵਿੱਚ ਧੋਣ ਊਚੀ ਕਰੀ ਰੱਖਦਾ।
ਸੱਤੀ ਐਸਾ ਬੰਦਾ ਹਰ ਸਮੇਂ ਵਿਹਲਾ ਰਹਿੰਦਾ। ਉਹ ਨਹੀਂ ਕੋਈ ਕੰਮ ਕਾਰ ਕਰਦਾ।
ਗੱਲੀ ਬਾਤੀਂ ਅੰਬਰਾਂ ਤੇ ਪਤੰਗ ਚਾੜ੍ਹਦਾ। ਕੀ ਕਰੂ ਜੋ ਹੱਥ ਪੈਰ ਨਹੀਂ ਮਾਰਦਾ?
ਸਤਵਿੰਦਰ ਦੇਖੀ ਚੱਲ ਜ਼ਮਾਨਾ ਕੀ ਕਰਦਾ। ਕਿਸੇ ਦੇ ਕਹੇ ਕੋਈ ਨਹੀਂ ਸੁਧਰਦਾ।

Comments

Popular Posts