ਭਾਗ 55 ਕੰਮ ਕਰਨਾ ਬੰਦੇ ਦੀ ਸੋਭਾ ਹੈ। ਜਾਨੋਂ ਮਹਿੰਗੇ ਯਾਰ

ਸਤਵਿੰਦਰ ਕੌਰ ਸੱਤੀ (ਕੈਲਗਰੀ) ਕੈਨੇਡਾ  satwinder_7@hotmail.com

ਬਹੁਤੇ ਲੋਕ ਕੈਨੇਡਾ, ਅਮਰੀਕਾ, ਬਾਹਰਲੇ ਮੁਲਕਾਂ ਵਿੱਚ ਆਉਣ ਵਾਲੇ ਇਹੀ ਸੋਚਦੇ ਹਨ। ਜਹਾਜ਼ ਦੀ ਰਾਹ ਦਾਰੀ ਲੈ ਕੇ, ਟਿਕਟ ਖ਼ਰੀਦਣ ਦੀ ਲੋੜ ਹੈ। ਉੱਥੇ ਜਾਂਦਿਆਂ ਨੂੰ ਡਾਲਰ ਖਿੱਲਰੇ ਪਏ ਹਨ। ਜਾ ਕੇ ਜੇਬਾਂ ਵਿੱਚ ਹੀ ਪਾਉਣੇ ਹਨ। ਕੈਨੇਡਾ ਜਾ ਕੇ ਜਦੋਂ ਇਹ ਸੁਪਨਾ ਟੁੱਟਦਾ ਹੈ। ਨੌਕਰੀ ਲੱਭਦਿਆਂ ਦੀਆਂ ਜੁੱਤੀਆਂ ਘਸ ਜਾਂਦੀਆਂ ਹਨ। ਜਦੋਂ ਜਾਬ ਲੱਭ ਜਾਂਦੀਆਂ ਹੈ। ਸਖ਼ਤ ਮਿਹਨਤ ਨਾਲ ਕੰਮ ਕਰਨਾਂ ਬਹੁਤ ਔਖਾ ਹੈ। ਫਿਰ ਐਸੇ ਲੋਕਾਂ ਦੀ ਧਨਵਾਨ ਲੋਕਾਂ ਵੱਲ ਜਦੋਂ ਨਜ਼ਰ ਜਾਂਦੀ ਹੈ। ਕਈ ਮੰਗਣ ਵਿੱਚ ਗੁਰੇਜ਼ ਨਹੀਂ ਕਰਦੇ। ਕਈਆਂ ਦਾ ਦਿਮਾਗ਼ ਚੋਰੀ ਵੱਲ ਜਾਂਦਾ ਹੈ। ਉਨ੍ਹਾਂ ਧਨਵਾਨ ਲੋਕਾਂ ਤੋਂ ਖੋਹਣ ਦੀ ਇੱਛਾ ਹੁੰਦੀ ਹੈ।

ਜੋ ਕੰਮ ਕਰਦੇ ਹਨ। ਉਹ ਬਹੁਤ ਕੰਮ ਕਰਦੇ ਹੋਏ ਅੰਤ ਨੂੰ ਥੱਕ ਜਾਂਦੇ ਹਨ। ਸਮਝੋ, ਬੰਦਾ ਨਿਕਾਰਾ ਹੋ ਜਾਂਦਾ ਹੈ। ਜਦੋਂ ਬੰਦਾ ਕੰਮ ਦਾ ਨਹੀਂ ਰਹਿੰਦਾ। ਬੁੱਢਾ ਹੋ ਜਾਂਦਾ ਹੈ। ਜਾਂ ਮਚਲੇ ਹੋਏ, ਕਈ ਕਮਾਈ ਨਹੀਂ ਕਰਦੇ। ਜਾਂ ਆਪਣਾ-ਆਪ ਸੁਮਾਰ ਨਹੀਂ ਸਕਦੇ। ਆਪਣੇ ਖਾਣ-ਪੀਣ, ਸੌਣ ਦਾ ਇੰਤਜ਼ਾਮ ਨਹੀਂ ਕਰ ਸਕਦੇ। ਫ਼ਾਲਤੂ ਲੱਗਣ ਲੱਗ ਜਾਂਦੇ ਹਨ। ਬੁੱਢੇ ਹੋ ਕੇ ਵੀ, ਜੋ ਘਰ ਦੇ ਕੰਮ ਕਰੀ ਜਾਂਦੇ ਹਨ। ਬੱਚੇ ਖਿਡਾ ਲੈਂਦੇ ਹਨ। ਉਨ੍ਹਾ ਦੀ ਘਰ ਤੇ ਸਮਾਜ ਵਿੱਚ ਇੱਜ਼ਤ ਹੁੰਦੀ ਹੈ। ਕੰਮ ਕਰਨਾ ਬੰਦੇ ਦੀ ਸੋਭਾ ਹੈ।

 26 ਕੁ ਸਾਲਾਂ ਦਾ ਮਰਦ ਹੈ। ਉਹ ਦਿਨੇ ਡਾਊਨ ਟਾਊਨ ਵਿੱਚ ਪਬਲਿਕ ਬਿਲਡਿੰਗਾਂ ਵਿੱਚ ਤੁਰਿਆਂ ਫਿਰਦਾ ਹੈ। ਠੰਢ ਤੋਂ ਬਚਾ ਵੀ ਹੋ ਜਾਂਦਾ ਹੈ। ਲੋਕਾਂ ਤੋਂ ਇੱਕ, ਦੋ, ਪੰਜ, ਦਸ ਡਾਲਰ ਮੰਗਦਾ ਫਿਰਦਾ ਹੈ। ਤਿੰਨੇ ਵੇਲੇ ਮ਼ਫ਼ਨ, ਬਰਗਰ, ਪੀਜ਼ਾ ਰੈਸਟੋਰੈਂਟ ਦਾ ਫੂਡ ਖਾਂਦਾ ਹੈ। ਸੂਬਾ, ਸ਼ਾਮ ਨਸ਼ੇ ਵਿੱਚ ਰਹਿੰਦਾ ਹੈ। ਰਾਤ ਗੌਰਮਿੰਟ ਸ਼ੈਲਟਰ ਵਿੱਚ ਕੱਟਦਾ ਹੈ। ਉਹ ਕੱਪੜੇ ਵੀ ਪਾਉਣ ਨੂੰ ਦਿੰਦੇ ਹਨ। ਜਿਸ ਨੂੰ ਫਿਰ ਤੁਰ ਕੇ, ਖਾਣ, ਪੀਣ, ਪਹਿਨਣ, ਸੌਣ ਨੂੰ ਮਿਲੀ ਜਾਂਦਾ ਹੈ। ਉਸ ਨੇ ਕੰਮ ਕਰਕੇ ਕੀ ਲੈਣਾ ਹੈ? ਕੈਲਗਰੀ ਵਿੱਚ 9 ਕੁ ਦਿਨ ਜੁਲਾਈ ਨੂੰ ਸਟੈਪੀਡ ਦਾ ਮੇਲਾ ਲੱਗਦਾ ਹੁੰਦਾ ਹੈ। ਇਸ ਬਾਰ ਇਸ ਬੰਦੇ ਨੇ ਡਰੈਕਲੀਨ ਵਾਲੀ ਸ਼ਾਪ ਦਾ ਸ਼ੀਸ਼ਾ ਤੋੜ ਕੇ, ਬਿਜ਼ਨਸ ਮੈਨ ਵਾਲੇ ਕੱਪੜੇ ਚੁਰਾ ਲਏ ਸਨ। ਕਈ ਐਸੇ ਲੋਕ ਕੰਮ ਤੋਂ ਬਚਣ ਲਈ ਗੁਰਦੁਆਰੇ ਸਾਹਿਬ ਪ੍ਰਸ਼ਾਦੇ ਛੱਕ ਲੈਂਦੇ ਹਨ। ਗੁਰਦੁਆਰੇ ਸਾਹਿਬ ਤੋਂ ਦੋ ਡੰਗ ਦਾ ਭੋਜਨ, ਨਾਲ ਚੱਕ ਲੈਂਦੇ ਹਨ। ਕਿਸੇ ਦੀ ਜਾਕਟ,  ਜੁੱਤੀ ਪਸੰਦ ਆ ਜਾਵੇ। ਪਾ ਕੇ ਖਿਸਕ ਜਾਂਦੇ ਹਨ। ਕਈ ਤਾਂ ਦੇਸੀ ਪੁਰਾਣੀ ਜੁੱਤੀ ਨਾਲ ਨਾਈਕੀ. ਅਡੀਟਾ ਨੂੰ ਚੱਕਣ ਜਾਂਦੇ ਹਨ। ਜੇ ਬਾਬੇ ਗਿਆਨ ਵੰਡਣ ਵਾਲੇ,  ਮਿੱਠੀਆਂ ਮਾਰ ਕੇ, ਜੰਨਤਾਂ ਦੀਆਂ ਜੇਬਾ ਖਾਲੀ ਕਰ ਸਕਦੇ  ਹਨ। ਗੋਲਕ ਦੀ ਸਫਾਈ ਕਰ ਸਕਦੇ ਹਨ। ਜੇ ਲੋਕ ਆਟਾ, ਦਾਲਾਂ, ਖੰਡ, ਘਿਉ ਵਰਤਣ ਲਈ ਲੈ ਜਾਂਦੇ ਹਨ। ਬਾਬੇ ਦਾ ਘਰ ਹੈ। ਉਸ ਨੂੰ ਲੁੱਟਣ ਦਾ ਸਬ ਨੂੰ ਹੱਕ ਹੈ।

 

 

 

Comments

Popular Posts