ਭਾਗ 30 ਕੁੜੀਆਂ ਬੇਗਾਨਾ ਧੰਨ ਹੁੰਦੀਆਂ ਹਨ ਜ਼ਿੰਦਗੀ ਜੀਨੇ ਦਾ ਨਾਮ ਹੈ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com

ਅਸਲ ਵਿੱਚ ਕੈਲੋ ਦੇ ਦਾਦਾ-ਦਾਦੀ ਦੀ ਉਮਰ ਹੋ ਗਈ ਸੀ। ਉਨ੍ਹਾਂ ਨੇ ਕੈਲੋ ਤੇ ਰਾਜੂ ਨੂੰ ਛੇਤੀ ਵਿਆਹ ਕਰਾਉਣ ਲਈ ਮਨਾਇਆ ਸੀ। ਉਨ੍ਹਾਂ ਕੋਲ ਬਹਿੰਦਿਆਂ, ਉੱਠ ਦਿਆਂ ਇੱਕੋ ਗੱਲ ਸੀ। ਦਾਦੀ ਕੈਲੋ ਨੂੰ ਸੁਣਾਂ ਕੇ ਕਹਿੰਦੀ, “ ਜੁਆਨ ਕੁੜੀਆਂ ਦੇ ਹੱਥ ਪੀਲੇ ਛੇਤੀ ਤੋਂ ਛੇਤੀ ਕਰ ਦੇਣੇ ਚਾਹੀਦੇ ਹਨ। ਕੁੜੀਆਂ ਬੇਗਾਨਾ ਧੰਨ ਹੁੰਦੀਆਂ ਹਨ। ਕੈਲੋ ਆਪਦੇ ਘਰ ਚੱਲੀ ਜਾਵੇ। ਕੈਲੋ ਦਾ ਦਾਦਾ ਹੁੰਗਾਰਾ ਭਰਦਾ, “ ਕੁੜੀ ਸਾਨੂੰ ਵੀ ਪਿਆਰੀ ਹੈ। ਸਾਡਾ ਤਾਂ ਮਤਲਬ ਇਹੀ ਹੈ। ਜਿਉਂਦੇ ਜੀਅ ਵਿਆਹ ਦੇਖ ਜਾਈਏ। “ “ ਕੁੜੀਆਂ ਤੇ ਨਿੱਤ ਬਾਰ ਆਉਂਦਾ ਹੈ। ਵੱਧ ਕੇ ਵੀ ਕਿੱਡੀ ਗਈ ਹੈ। ਸਾਡੇ ਬੈਠਿਆਂ ਵਿਆਹ ਹੋ ਜਾਵੇ। ਜਦੋਂ ਕੁੜੀਆਂ 20, 22 ਸਾਲ ਦੀਆਂ ਹੋਣ ਜਾਣ ਵਿਆਹ ਦੇਣੀਆਂ ਚਾਹੀਦੀਆਂ ਹਨ। “ “ ਰਾਜੂ ਦੀ ਦਾਦੀ, ਕੁੜੀ ਦਾ ਵਿਆਹ ਹੋ ਜਾਵੇ, ਤਾਂ ਮੁੰਡੇ ਦਾ ਵਿਆਹ ਕਰਨਾ ਹੈ। ਕੁੜੀ ਦਰੋਂ ਜਾਵੇਗੀ, ਤਾਂ ਬਹੂ ਲਈ ਥਾਂ ਬਣੇਗੀ। ਜੇ ਰਾਜੂ ਪਹਿਲਾਂ ਵਿਆਹ ਲਿਆ। ਨਣਦ ਭਰਜਾਈ ਲੜਦੀਆਂ ਰਹਿਣਗੀਆਂ।

ਹੁਣ ਦੋਨਾਂ ਦੇ ਵਿਆਹ ਤਾਂ ਹੋ ਗਏ ਸਨ। ਰਾਜੂ ਦੇ ਵਿਆਹ ਨੂੰ ਅਜੇ ਦੂਜਾ ਦਿਨ ਸੀ। ਉਸ ਦੀ ਵਹੁਟੀ, ਦਾਦੀ ਕੋਲ ਬੈਠ ਗਈ। ਦਾਦੀ ਨੇ ਉਸ ਦਾ ਮੂੰਹ ਚੁੰਮਿਆ। ਆਪਦੀ ਛਾਤੀ ਨਾਲ ਲਾ ਕੇ ਪਿਆਰ ਕੀਤਾ। ਹੌਲੀ ਜਿਹੀ ਉਸ ਨੂੰ ਕਿਹਾ, “ ਹੁਣ ਤਾਂ ਤੇਰੇ ਵੱਲ ਦੇਖਦੇ ਹਾਂ। ਪੜੋਤੇ ਦਾ ਮੂੰਹ ਦਿਖਾ ਦੇ। ਬੁੱਢੇ ਹੱਡਾ ਦਾ ਕੀ ਹੈ? ਕਦੋਂ ਪਰਾਣ ਨਿਕਲ ਜਾਣ? ਰਾਜ਼ੀ ਨੂੰ ਸ਼ਰਮ ਦੇ ਮਾਰੇ, ਕੋਈ ਗੱਲ ਨਹੀਂ ਆ ਰਹੀ ਸੀ। ਰਾਜੂ ਆਪਦੇ ਕਮਰੇ ਵਿੱਚ ਤਿੰਨ ਬਾਰ ਜਾ ਆਇਆ ਸੀ। ਉਸ ਦੇ ਮੰਜੇ ਉੱਤੇ ਉਸ ਦੀਆਂ ਮਾਮੀਆਂ-ਮਾਸੀਆਂ ਚੜ੍ਹੀਆਂ ਬੈਠੀਆਂ ਸਨ। ਉਸ ਨੇ ਇੱਧਰ-ਉੱਧਰ ਨਿਗ੍ਹਾ ਮਾਰੀ। ਬਹੂ ਵੱਡੀ ਬੇਬੇ ਦੇ ਮੰਜੇ ਉੱਤੇ ਬੈਠੀ ਸੀ। ਰਾਜੂ ਨੇ ਕਿਹਾ, “ ਬੇਬੇ ਕੀ ਸਾਰੀਆਂ ਗੱਲਾਂ ਅੱਜ ਹੀ ਕਰ ਲੈਣੀਆਂ ਹਨ? ਕੀ ਸਵੇਰੇ ਦਿਨ ਨਹੀਂ ਚੜ੍ਹਨਾ? ਇਸ ਨੂੰ ਨੀਂਦ ਆਉਂਦੀ ਹੋਣੀ ਹੈ। ਦਾਦੀ ਪੋਤੇ ਦੀ ਗੱਲ ਸੁਣ ਕੇ, ਭਖ ਗਈ। ਉਸ ਨੇ ਕਿਹਾ, “ ਦੇ ਖਾਂ ਵਹੁਟੀ ਦਾ ਖ਼ਿਆਲ ਰੱਖਣ ਵਾਲਾ। ਪਹਿਲਾਂ ਵਿਆਹ ਨਹੀਂ ਕਰਾਉਂਦਾ ਸੀ। ਹੁਣ ਸਾਰਾ ਟੱਬਰ ਛੱਡ ਕੇ, ਬਹੂ ਨੂੰ ਲੋਰੀਆਂ ਦੇ ਕੇ ਸੌਣ ਜੋਗਾ ਹੋ ਗਿਆ। ਜਾ ਬਹੂ ਸੌ ਜਾ। ਕੁੜੇ ਕੈਲੋ ਉਰੇ ਆ, ਰਾਜੀ ਨੂੰ ਨਹੀਂ ਪਤਾ, ਕਿਥੇ ਸੌਣਾ ਹੈ? ਬਹੂ ਨੂੰ ਇਸ ਦੇ ਕਮਰੇ ਵਿੱਚ ਛੱਡੇ ਆ।

ਕੈਲੋ ਨੇ ਰਾਜੀ ਨੂੰ ਕਿਹਾ, “ ਮੇਰਾ ਵੀਰਾ ਤੇਰਾ ਕਿੰਨਾ ਖ਼ਿਆਲ ਰੱਖਦਾ ਹੈ? ਅੱਜ ਸ਼ਾਮੀ ਰੋਟੀ ਖਾਂਦਾ, ਤੇਰੇ ਮੂੰਹ ਵਿੱਚ ਬੁਰਕੀਆਂ ਪਾਉਂਦਾ ਸੀ। ਇਸ ਨੇ ਅੱਜ ਮੰਮੀ ਨੂੰ ਇੱਕ ਬਾਰ ਵੀ ਨਹੀਂ ਚੇਤੇ ਕੀਤਾ। ਅੱਗੇ ਮੰਮੀ ਤੋਂ ਰੋਟੀ ਪੁਆ ਕੇ ਖਾਂਦਾ ਸੀ। ਚਲੋ ਇੰਨਾ ਵੀ ਬਹੁਤ ਹੈ। ਤੇਰਾ ਖ਼ਿਆਲ ਰੱਖੇਗਾ। ਰਾਜੂ ਤੇਰੇ ਇਸ਼ਾਰੇ ਉੱਤੇ ਚੱਲੇਗਾ। ਇੱਕ ਪਤੇ ਦੀ ਗੱਲ ਦੱਸਦੀ ਹਾਂ। ਅੱਜ ਜਿਸ ਦਾ ਜ਼ੋਰ ਚੱਲ ਗਿਆ। ਉਹ ਦੂਜੇ ਉੱਤੇ ਰੋਹਬ ਰੱਖੇਗਾ। ਤੈਨੂੰ ਇਸ਼ਾਰਾ ਕਰ ਦਿੱਤਾ ਹੈ। ਉਮੀਦ ਹੈ, ਸਮਝ ਗਈ ਹੋਵੇਗੀ। ਜੋ ਪਹਿਲੀ ਬਾਰ ਛਾ ਗਿਆ। ਉਸ ਦੇ ਹੱਥ ਬਾਜ਼ੀ ਲੱਗ ਜਾਂਦੀ ਹੈ। ਰਾਜੀ ਨੇ ਕੈਲੋ ਨੂੰ ਹਮ-ਉਮਰ ਸਮਝ ਕੇ, ਗੱਲ ਦਾ ਜੁਆਬ ਦਿੱਤਾ, “ ਆਪਦਾ ਵੀ ਦੱਸ ਦੇ  ਤੁਹਾਡੇ ਦੋਨਾਂ ਵਿੱਚੋਂ ਕੌਣ ਬਾਜੀ ਮਾਰ ਗਿਆ? ਪ੍ਰੇਮ ਨੂੰ ਤਾਂ ਤੂੰ ਭੌਂਦੂ ਹੀ ਸਮਝਦੀ ਹੋਵੇਗੀ। ਵਿਚਾਰਾ ਬੌਂਦਲਿਆ ਜਿਹਾ ਲੱਗਦਾ ਹੈ। ਮੈਨੂੰ ਵੀ ਕੋਈ ਨੁਕਤਾ ਦੱਸਦੇ।  ਰਾਜੀ ਤੂੰ ਮੇਰਾ ਨਾਂ ਹੀ ਪੁੱਛ। ਜੇ ਸੁਣੇਗੀ, ਚੱਕਰ ਖਾ ਜਾਵੇਗੀ। ਮੇਰੀ ਕਿਸਮਤ ਬਹੁਤ ਬਲਵਾਨ ਹੈ। ਅੱਜ ਤੂੰ ਆਪਦੇ ਬਾਰੇ ਸੋਚ, ਆਪਦੀ ਸੁਮਾਰ ਲੈ। ਸਾਰੀ ਉਮਰ ਰਾਜੂ ਦੇ ਦਿਲ ਤੇ ਰਾਜ ਕਰੇਗੀ। ਇਹ ਛੇਤੀ ਕੀਤੇ, ਕਿਸੇ ਨਾਲ ਘੁਲਦਾ-ਮਿਲਦਾ ਨਹੀਂ ਜਕਦਾ ਰਹਿੰਦਾ ਹੈ। ਮੁੰਡਾ ਕਿੱਤੇ ਤੇਰੇ ਤੋਂ ਸ਼ਰਮਾਉਂਦਾ ਨਾਂ ਰਹੇ? “ “ ਕੀ ਤੂੰ ਆਪਦੇ ਭਰਾ ਦੀ ਤਰਫ਼ਦਾਰੀ ਕਰ ਰਹੀ ਹੈ? ਤੂੰ ਕੀ ਸਮਝਦੀ ਹੈ? ਮੈਂ ਨਿਸੰਗ ਹੋ ਕੇ, ਉਸ ਨਾਲ ਘੁਲ-ਮਿਲ ਜਾਵਾਂ। ਕਿਆ ਸਲਾਹ ਦਿੱਤੀ ਹੈ? ਅਗਲਾ ਮੈਨੂੰ ਚੱਕ ਕੇ, ਬਾਹਰ ਮਾਰੇਗਾ। “ “ ਰਾਜੀ ਮੈਂ ਮਜ਼ਾਕ ਨਹੀਂ ਕਰਦੀ। ਮੇਰਾ ਵੀਰ ਬਹੁਤ ਸਾਊ ਹੈ। ਐਡੀ ਸੋਹਣੀ ਕੁੜੀ ਨੂੰ ਉਸ ਨੇ ਦੇਖਦੇ ਹੀ ਰਹਿ ਜਾਣਾ ਹੈ। ਤੈਨੂੰ ਇਕੱਲੀ ਨੂੰ ਮੂਹਰੇ ਦੇਖ ਕੇ, ਸੁਰਤ ਹੀ ਨਾਂ ਗੁਆ ਬੈਠੇ। “ “ ਉਹ ਤਾਂ ਮੈਂ ਦੇਖ ਲਿਆ, ਤਾਂਹੀ ਤਾਂ ਦਾਦੀ ਤੋਂ ਝਿੜਕਾਂ ਖਾਂਦੀਆਂ ਹਨ। ਜਦੋਂ ਉਹ ਕਮਰੇ ਵਿੱਚ ਗਈਆਂ। ਰਾਜੂ ਮਾਮੀਆਂ, ਮਾਸੀਆਂ ਨੂੰ ਕਹਿ ਰਿਹਾ ਸੀ, “ ਤੁਸੀਂ ਸਾਰਾ ਵਿਆਹ ਦੇਖਿਆ ਹੈ। ਬਹੁਤ ਕੰਮ ਵੀ ਕੀਤਾ ਹੈ। ਸੌ ਜਾਵੋ, ਥੱਕ ਗਈਆਂ ਹੋਵੋਗੀਆਂ। ਉਸ ਦੀ ਛੋਟੀ ਮਾਸੀ ਨੇ ਕਿਹਾ, “ ਅਸੀਂ ਤਾਂ ਤੇਰੀ ਵਹੁਟੀ ਨਾਲ ਗੱਲਾਂ ਕਰਨੀਆਂ ਹਨ। ਸਾਨੂੰ ਨੀਂਦ ਨਹੀਂ ਆਉਂਦੀ। “ “ ਮਾਸੀ ਉਹ ਦਾਦੀ ਨੂੰ ਕਹਿ ਰਹੀ ਸੀ, “ ਉਸ ਦਾ ਸਿਰ ਦੁਖਦਾ ਹੈ। ਬੇਆਰਾਮੀ ਬਹੁਤ ਹੋ ਗਈ ਹੈ। ਵੱਡੀ ਮਾਸੀ ਨੇ ਕਿਹਾ, “ ਸੱਚੀ ਗੱਲ ਹੈ। ਵਿਆਹ ਕਰਾਕੇ ਮੁੰਡੇ ਬਹੂਆਂ ਦੇ ਬਣ ਜਾਂਦੇ ਹਨ। ਰਾਜੂ ਤੂੰ ਵੀ ਅੱਜ ਹੀ ਬਹੂ ਦੀ ਹਮੈਤ ਕਰਨ ਲੱਗ ਗਿਆ ਹੈ। ਮਾਮੀ ਨੇ ਕਿਹਾ, “ ਅਸੀਂ ਤਾਂ ਚਲੀਆਂ ਜਾਂਦੀਆਂ ਹਾਂ। ਜੇ ਵਹੁਟੀ ਦਾ ਸਿਰ ਜ਼ਿਆਦਾ ਦੁਖਦਾ ਹੈ। ਇਸਦੇ ਕੋਲ ਪੈ ਜਾਂਦੀਆਂ ਹਾਂ। ਸਿਰ ਘੁੱਟ ਦੇਵਾਂਗੀਆਂ। “ “ ਮਾਮੀ ਤੁਹਾਡੇ ਮੂਹਰੇ ਹੱਥ ਬੰਨੇ। ਕੀ ਤੁਸੀਂ ਨੱਚ-ਨੱਚ ਕੇ ਥੱਕੀਆਂ ਨਹੀਂ ਹੋ? ਤੁਸੀਂ ਤਾਂ ਪੁੱਠੀਆਂ-ਸਿੱਧੀਆਂ ਗੱਲਾਂ ਕਰਕੇ, ਉਸ ਨੂੰ ਬੁਖਾਰ ਵੀ ਚੜ੍ਹਾ ਦੇਣਾਂ ਹੈ। ਆਪਦੇ ਦੇਸੀ ਇਲਾਜ ਕੋਲੇ ਰੱਖਿਆ ਕਰੋ। ਮੈਂ ਇਸ ਨੂੰ ਗੋਲੀ ਦੇ ਕੇ, ਸੁਲਾ ਦੇਣਾ ਹੈ।

 

Comments

Popular Posts