ਭਾਗ 33 ਕੀ ਪੰਡਤ ਤੋਂ ਮਹੂਰਤ ਕਢਾਉਣਾ ਹੈ? ਜ਼ਿੰਦਗੀ ਜੀਨੇ ਦਾ ਨਾਮ ਹੈ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com

ਸਾਰੀ ਰਾਤ ਰਾਜੂ ਤੇ ਬਾਕੀ ਘਰ ਵਾਲੇ, ਮਾਮਿਆਂ, ਮਾਸੜਾਂ ਦੀ ਮਨ-ਮਨੌਤੀ ਵਿੱਚ ਲੱਗੇ ਰਹੇ। ਰਾਜੂ ਦੀ ਵਹੁਟੀ ਦੀ ਪੈੜ ਦੱਬਦਾ, ਉਸ ਦਾ ਕਾਲਜ ਦਾ ਦੋਸਤ ਬੀਰੀ ਘਰ ਆ ਗਿਆ ਸੀ। ਇਹ ਰਾਜੀ ਨੂੰ ਪਿਆਰ ਕਰਦਾ ਸੀ। ਉਸ ਨੂੰ ਪਤਾ ਸੀ। ਵਿਆਹ ਵਾਲੇ ਘਰ ਰੌਣਕ ਬਹੁਤ ਹੁੰਦੀ ਹੈ। ਇੱਕ ਦੂਜੇ ਵੱਲ ਕਿਸੇ ਦਾ ਧਿਆਨ ਨਹੀਂ ਹੁੰਦਾ। ਸਬ ਨੂੰ ਆਪੋ-ਆਪਣਾ ਧਿਆਨ ਹੁੰਦੀ ਹੈ। ਰਾਤ ਨੂੰ ਉਦਾ ਹੀ ਹਰ ਕੋਈ ਨੀਂਦਰਾਂ ਅੱਧ ਸੁੱਤਾ ਹੁੰਦਾ ਹੈ। ਉਸ ਨੇ ਰੋਡੇ ਸਿਰ ਉੱਤੇ ਦੁਪੱਟਾ ਲਪੇਟ ਕੇ, ਮੂੰਹ ਵਿੱਚ ਲੜ ਦੱਬਿਆ ਹੋਇਆ ਸੀ। ਉਸ ਦਾ ਲੜ ਵਾਲੇ ਪਾਸੇ ਦਾ ਮੂੰਹ ਦੁਪੱਟੇ ਵਿੱਚ ਲੁਕਿਆ ਹੋਇਆ ਸੀ। ਉਹ ਹਲਵਾਈ, ਬੈਰਿਆਂ ਵਰਗਾ ਲੱਗਦਾ ਸੀ। ਉਹ ਕਮਰਿਆਂ ਵਿੱਚ ਝਾਤੀਆਂ ਮਾਰਦਾ ਹੋਇਆ, ਰਾਜੀ ਦੇ ਕਮਰੇ ਵਿੱਚ ਪਹੁੰਚ ਗਿਆ। ਉਸ ਨੇ ਦਰ ਬੰਦ ਕਰਕੇ, ਅੰਦਰੋਂ ਕੁੰਡੀ ਲਾ ਲਈ ਸੀ। ਰਾਜੀ ਨੇ ਸੋਚਿਆ, ਰਾਜੂ ਆਇਆ ਹੈ। ਉਹ ਸ਼ਰਮਾ ਕੇ ਇਕੱਠੀ ਹੁੰਦੀ ਜਾਂਦੀ ਸੀ। ਉਸ ਨੇ ਗੋਡੇ ਖੜ੍ਹੇ ਕਰੀ ਬੈਠੀ ਨੇ, ਨੀਵੀਂ ਪਾ ਕੇ ਗੋਡਿਆਂ ਵੱਲ ਨੂੰ ਧੋਣ ਸਿੱਟ ਲਈ।

ਬੀਰੀ ਨੇ ਕਿਹਾ, “ ਬੜਾ ਸ਼ਰਮਾ ਰਹੀ ਹੈ। ਅੱਗੇ ਤਾਂ ਆਪ ਹੀ ਗਲ਼ ਵਿੱਚ ਬਾਂਹਾਪਾ ਦਿੰਦੀ ਸੀ। ਤੂੰ ਮੇਰੇ ਕੋਲੋਂ ਕਿਉਂ ਸੰਗੀ ਜਾਂਦੀ ਹੈ? ਬੀਰੀ ਦੀ ਅਵਾਜ਼ ਸੁਣ ਕੇ, ਰਾਜੀ ਉੱਠ ਕੇ ਖੜ੍ਹੀ ਹੋ ਗਈ। ਉਸ ਨੇ ਕਿਹਾ, “ ਬੀਰੀ ਤੂੰ ਇੱਥੇ ਕੀ ਕਰਦਾ ਹੈ? ਜੇ ਕਿਸੇ ਨੇ ਤੈਨੂੰ ਇੱਥੇ ਦੇਖ ਲਿਆ। ਅਗਲੇ ਤੇਰੀਆਂ ਰੜਕਾਂ ਕੱਢ ਦੇਣਗੇ। ਨਾਲੇ ਮੈਨੂੰ ਇੱਥੋਂ ਕਢਾਏਗਾ। ਬਹੁਤ ਬੇਇੱਜ਼ਤੀ ਹੋਵੇਗੀ। ਤੂੰ ਇੱਥੋਂ ਚਲਾ ਜਾ। ਹੁਣ ਮੇਰਾ ਵਿਆਹ ਹੋ ਗਿਆ ਹੈ। “ “ ਅੱਛਾ  ਹੁਣ ਨਖ਼ਰੇ ਦਿਖਾਉਣ ਲੱਗ ਗਈ। ਬੜਾ ਵੱਡਾ ਕੰਮ ਕੀਤਾ ਹੈ। ਬੜੀਆਂ ਚੂੜੀਆਂ ਪਜੇਬਾਂ ਝੱਣਕ ਰਹੀਆਂ ਹਨ। ਬਹੁਤ ਨਿੱਖਰੀ ਫਿਰਦੀ ਹੈ। ਤੇਰਾ ਵਿਆਹ ਹੋ ਗਿਆ ਹੈ, ਤਾਂ ਮੈਂ ਕੀ ਕਰਾਂ? ਪਹਿਲਾਂ ਤਾਂ ਲਾਰੇ ਮੈਨੂੰ ਲਗਾਉਂਦੀ ਰਹੀ। ਯਾਰ ਹੋਰ ਲੱਭ ਗਿਆ। ਤੂੰ ਚਾਰ ਦਿਨਾਂ ਵਿੱਚ ਲਾਮਾ ਲੈ ਲਈਆਂ। ਮੈਂ ਟਰੱਕ ਤੇ ਗਿਆ ਹੋਇਆ ਸੀ। ਤੂੰ ਮੈਨੂੰ ਉਡੀਕਿਆ ਵੀ ਨਹੀਂ। ਜਾਦੂਗਰਾਂ ਦੀ ਬਾਜੀ ਵਾਂਗ ਝੱਟ-ਪੱਟ ਅੱਖਾਂ ਫੇਰ ਲਈਆਂ। “ “ ਬੀਰੀ ਤੂੰ ਇੱਥੋਂ ਚਲਾ ਜਾ। ਮੈਨੂੰ ਬਹੁਤ ਡਰ ਲੱਗਦਾ ਹੈ।   ਤੂੰ ਇਸ ਬੰਦੇ ਤੋਂ ਡਰ ਰਹੀਂ ਹੈ। ਜਿਸ ਨੂੰ ਕਲ ਮਿਲੀ ਹੈ। ਮੈਨੂੰ ਮਿਲਣ ਆਉਣ ਲੱਗੀ, ਕਦੇ ਆਪਦੇ ਮਾਪਿਆਂ ਤੋਂ ਤਾਂ ਡਰੀ ਨਹੀਂ ਸੀ। ਆਪੇ ਹੀ ਝੱਟ ਮਿਲਣ ਨੂੰ ਭੱਜੀ ਆਉਂਦੀ ਸੀ।

ਰਾਜੀ ਡਰ ਨਾਲ ਕੰਬੀ ਜਾਂਦੀ ਸੀ। ਉਸ ਨੇ ਕਿਹਾ, “ ਉਦੋਂ ਗੱਲ ਹੋਰ ਸੀ। ਮੇਰੀ ਜ਼ਿੰਦਗੀ ਖੁੱਲ੍ਹੀ ਲਗਾਮ ਸੀ। ਹੁਣ ਮੈਂ ਖ਼ਸਮ ਵਾਲੀ ਹੋ ਗਈ ਹਾਂ। “ “ ਫਿਰ ਉਦੋਂ ਮੈਂ ਤੇਰਾ ਕੀ ਲੱਗਦਾ ਸੀ? ਉਦੋਂ ਤੂੰ ਕਹਿੰਦੀ ਸੀ, “ ਮੈਂ ਤੇਰੇ ਬਗੈਰ ਨਹੀਂ ਬੱਚਦੀ। ਤੂੰ ਮੇਰੀ ਜਾਨ ਹੈ। ਹੋਰ ਮਰਦ ਮਿਲਦੇ ਹੀ ਅੱਖਾਂ ਫੇਰ ਗਈ। “ “ ਇਹ ਗੱਲ ਨਹੀਂ ਹੈ। ਮੇਰੀ ਉਸ ਨਾਲ ਪਹਿਲੀ ਗੱਲ ਬਾਤ ਹੋਣੀ ਹੈ। ਹੋਰ ਵੀ ਬਹੁਤ ਕੁੱਝ ਸੰਭਾਲਣਾ ਹੈ। ਤੇਰੇ ਹੀ ਸਾਰੇ ਪੰਗੇ ਪਾਏ ਹੋਏ ਹਨ। ਚੰਗਾ ਸਮਾਂ ਦੇਖ ਕੇ, ਤੈਨੂੰ ਮੈਂ ਕੁੱਝ ਦਿਨਾਂ ਨੂੰ ਮਿਲਾਂਗੀ। “ “ ਸਾਰੇ ਇਲਜ਼ਾਮ ਮੇਰੇ ਉੱਤੇ ਨਾਂ ਲਾ। ਤੇਰੀ ਆਪਦੀ ਵੀ ਮਰਜ਼ੀ ਸੀ। ਕੁੱਝ ਤੈਨੂੰ ਫ਼ਾਇਦਾ ਹੁੰਦਾ ਸੀ। ਆਪਣੇ ਸੁਆਦ ਨੂੰ ਆਉਂਦੀ ਸੀ। ਹੁਣ ਤੂੰ ਮੈਨੂੰ ਮਿਲਣ ਨੂੰ, ਕੀ ਪੰਡਤ ਤੋਂ ਮਹੂਰਤ ਕਢਾਉਣਾ ਹੈ? ਅੱਜ ਤਾਂ ਮੈਂ ਆਪਦੀ ਮਰਜ਼ੀ ਪੁਗਾ ਕੇ ਜਾਵਾਂਗਾ। ਤੂੰ ਮੈਨੂੰ ਸੋਹਣੀ ਬੜੀ ਲੱਗਦੀ ਹੈ। ਗੱਲਾਂ ਲਾਲ ਹੋ ਗਈਆਂ ਹਨ। ਮੈਨੂੰ ਲੱਗਦਾ ਹੈ। ਨਵੇਂ ਖ਼ਸਮ ਲਈ ਸਾਰੀ ਲਾਲੀ ਗੱਲਾਂ ਤੇ ਲਾ ਲਈ। ਲਿਆ ਮੈਂ ਵੀ ਚੂਸ ਲੈਂਦਾ ਹਾਂ।

ਬੀਰੀ ਦੀ ਜੀਭ ਰਾਜੀ ਦੇ ਗੱਲਾਂ ਉੱਤੇ ਫਿਰਨਾ ਲੱਗੀ। ਜਿਉਂ ਹੀ ਉਹ ਗਲ਼ ਤੇ ਪਹੁੰਚਿਆਂ। ਰਾਜੀ ਦੇ ਹੋਸ਼ ਗੁੰਮ ਹੋ ਗਏ। ਉਹ ਬੇਹੋਸ਼ ਹੋ ਕੇ, ਉਸ ਦੀਆਂ ਬਾਂਵਾਂ ਵਿੱਚ ਆਪੇ ਚਲੀ ਗਈ। ਦੋਨਾਂ ਨੂੰ ਕਿਸੇ ਦਾ ਖ਼ਿਆਲ, ਡਰ ਨਹੀਂ ਸੀ। ਦੋਵੇਂ ਅਨੰਦ ਵਿੱਚ ਖੋ ਗਏ ਸਨ। ਉਨ੍ਹਾਂ ਦੀ ਆਪਦੀ ਹੀ ਦੁਨੀਆ ਸੀ। ਰਾਜੀ ਦਾ ਸਾਰਾ ਮੇਕਅਪ ਉੱਤਰ ਗਿਆ ਸੀ। ਵਾਲ ਖਿੰਡ ਗਏ ਸਨ। ਬੀਰੀ ਨੇ ਆਪਦਾ ਦੁਪੱਟਾ ਦੁਬਾਰਾ ਸਿਰ ਤੇ ਬੰਨ੍ਹ ਲਿਆ ਸੀ। ਰਾਜੀ ਦੇ ਕਮਰੇ ਦਾ ਬਾਰ ਖੜਕਿਆ। ਇਸ ਕਮਰੇ ਦਾ ਦੂਜਾ ਬਾਰ ਬੀਹੀ ਵਿੱਚ ਖੁੱਲਦਾ ਸੀ। ਬੀਰੀ ਇਸ ਬਾਰ ਵਿੱਚੋਂ ਦੀ ਬਾਹਰ ਬੀਹੀ ਵਿੱਚ ਨਿਕਲ ਗਿਆ।

  

Comments

Popular Posts