ਭਾਗ 33 ਪਤਾ ਨਹੀਂ ਕਿੰਨੇ ਲਿਖਾਰੀ ਹਨ? ਹਰ ਸੈਕੰਡ ਵਿੱਚ ਕੀ ਕੁੱਝ ਲਿਖਦੇ ਹਨ ਜਾਨੋਂ ਮਹਿੰਗੇ ਯਾਰ

ਸਤਵਿੰਦਰ ਕੌਰ ਸੱਤੀ (ਕੈਲਗਰੀ) ਕੈਨੇਡਾ  satwinder_7@hotmail.com

ਗੁਰਦੁਆਰਾ ਸਾਹਿਬ ਵਿੱਚ ਜਦੋਂ ਗੁਰੂਆਂ ਦੇ ਪ੍ਰਕਾਸ਼ ਦਿਹਾੜੇ ਤੇ ਗੁਰਪੁਰਬ ਮਨਾਏ ਜਾਂਦੇ ਹਨ। ਬਾਹਰਲੀਆਂ ਕੈਨੇਡਾ, ਅਮਰੀਕਾ ਤੇ ਹੋਰ ਦੇਸਾਂ ਦੀਆਂ ਸੰਗਤਾਂ ਵੀ ਬਹੁਤ ਭਾਰੀ ਮਾਤਰਾ ਵਿੱਚ ਨੇੜੇ ਦੇ ਗੁਰਦੁਆਰਾ ਸਾਹਿਬ ਜੁੜਦੀਆਂ ਹਨ। ਕੁੱਝ ਕੁ ਚਤਰ ਫ਼ਿਰਕਾ ਪਸੰਦ ਲੋਕਾਂ ਨੇ, ਢੱਡਰੀਆਂ ਵਾਲੇ ਬਾਬੇ ਦੇ ਜਨਮ ਦਿਨ ਮਨਾਉਣਪਿੱਛੋਂ ਉਸ ਦੀ ਬੜੀ ਮਿੱਟੀ ਪੱਟੀ ਸੀ। ਲੋਕਾਂ ਨੇ ਆਪ ਹੀ ਜਨਮ ਦਿਨ ਮਨਾ ਲਿਆ, ਬਾਬੇ ਨੂੰ ਤੋਹਫ਼ੇ ਦੇ ਦਿੱਤੇ। ਮੂਵੀਆਂ ਬਣਾ ਜੇ ਜੂਟਿਊਬ ਉੱਤੇ ਲਾ ਦਿੱਤੀਆਂ। ਦਾਤੀ ਨੂੰ ਇੱਕ ਪਾਸੇ, ਲੋਕਾਂ ਨੂੰ ਦੋਨੇਂ ਪਾਸੇ ਦੰਦੇ ਹਨ। ਲੋਕ ਕਿਸੇ ਨੂੰ ਨਹੀਂ ਬਖ਼ਸ਼ਦੇ। ਪਰ ਆਪ ਇਹ ਲੋਕ ਆਪ ਦਾ ਬੱਚਿਆਂ ਦਾ ਤੇ ਗੁਰੂਆਂ ਦਾ ਜਨਮ ਦਿਨ ਮਨਾਉਣਾ ਨਹੀਂ ਭੁੱਲਦੇ। ਕੀ ਲੋਕ ਦਸ ਸਕਦੇ ਹਨ? ਢੱਡਰੀਆਂ ਵਾਲਾ ਜਨਮ ਦਿਨ ਕਿਉਂ ਨਹਿਂ ਮਨਾ ਸਕਦਾ? ਕੀ ਗੁਰੂ ਆਪ ਦਾ ਜਨਮ ਤੇ ਵੱਡਿਆਂ ਬਜ਼ੁਰਗਾਂ ਦਾ ਜਨਮ ਦਿਨ ਮਨਾਉਂਦੇ ਸਨ? ਗੁਰੂ ਪੰਗਬੰਰਾਂ ਦੇ ਜਨਮ ਦਿਨ ਲੋਕ ਮਨਾਉਂਦੇ ਹਨਗੁਰੂਆਂ ਦਾ ਜਨਮ ਦਿਨ ਗੁਰਪੁਰਬ ਮਨਾਉਣ ਨਾਲ ਪ੍ਰਬੰਧਕਾਂ ਦੀਆਂ ਗੋਲਕਾਂ ਤੇ ਢਿੱਡ ਭਰਦੇ ਹਨ। ਇਹੀ ਲੋਕਾਂ ਨੂੰ ਚੱਕਰਾਂ ਵਿੱਚ ਪਾਈ ਫਿਰਦੇ ਹਨ। ਲੋਕ ਤਾਂ ਹੁੰਦੇ ਹੀ ਲਾਈ-ਲੱਗ ਹਨ। ਜੋ ਸਾਡਾ ਹੁਣ ਦਾ ਗੁਰੂ ਹੈ। ਉਹ ਗੁਰੂ ਗ੍ਰੰਥਿ ਸਾਹਿਬ ਜੀ ਹੈ। ਇਹ ਅੱਖਰ ਅਸੀਂ ਬੋਲਦੇ, ਸੁਣਦੇ ਹਾਂ। ਜਿੰਨਾ ਚਿਰ ਦੁਨੀਆ ਹੈ। ਇਹ ਰਹਿਣਗੇ। ਦੁਨੀਆ ਵਾਲੇ ਇੰਨਾ ਨੂੰ ਵਰਤਦੇ ਰਹਿਣਗੇ। ਅੱਖਰ ਜੰਮਦੇ ਮਰਦੇ ਨਹੀਂ ਹਨ। ਨਾ ਹੀ ਗੁਰੂ ਰੱਬੀ ਸ਼ਕਤੀ ਜੰਮਦੀ ਮਰਦੀ। ਜਿਵੇਂ ਮਰਨ ਨਾਲ ਬੰਦੇ ਦਾ ਮਨ ਨਹੀਂ ਮਰਦਾ। ਬਹੁਤੇ ਗੁਰੂ ਗ੍ਰੰਥਿ ਸਾਹਿਬ ਨੂੰ ਮੱਥੇ ਟੇਕਣ ਤੱਕ ਸੀਮਤ ਹਨ। ਪੜ੍ਹਦੇ, ਸੁਣਦੇ, ਬਿਚਾਰਦੇ ਨਹੀਂ ਹਨ। ਉਸ ਵਿੱਚ ਮਰੇ ਬੰਦੇ ਤੇ ਮੜ੍ਹੀਆਂ ਨੂੰ ਪੂਜਣ ਦੀ ਮਨਾਹੀ ਕੀਤੀ ਗਈ ਹੈ। ਗੁਰਦੁਆਰੇ ਸਾਹਿਬ ਵਿੱਚ ਉਹ ਸਬ ਕੰਮ ਕੀਤੇ ਜਾਂਦੇ ਹਨ। ਜਿਸ ਦੀ ਗੁਰੂ ਗ੍ਰੰਥਿ ਸਾਹਿਬ ਮਨਾਹੀ ਕਰਦੇ ਹਨ। ਇੱਥੇ ਬਹੁਤੇ ਗਿਆਨੀ, ਗ੍ਰੰਥੀ ਤਾਂ ਛੜੇ, ਵਿਹਲੇ, ਕੰਮਚੋਰ, ਮੰਦਾ ਬੋਲਣ ਵਾਲੇ, ਡਾਂਗਾਂ ਵਾਲੇ, ਪਰਾਈਆਂ ਜ਼ਨਾਨੀਆਂ ਤੱਕਣ ਵਾਲੇ ਹਨ।

ਰਾਗੀ, ਕਥਾ ਵਾਚਕ ਇੱਕ ਦੂਜੇ ਦੀਆਂ ਜੜਾਂ ਵਿੱਚ ਤੇਲ ਪਾਉਂਦੇ ਹਨ। ਇੱਕ ਸਟੇਜ ਤੋਂ ਜੇ ਕੁੱਝ ਗ਼ਲਤ ਬੋਲਦਾ ਹੈ। ਸੰਗਤ ਨੂੰ ਤਾਂ ਕੁੱਝ ਪਤਾ ਨਹੀਂ ਲੱਗਦਾ। ਲੋਕ ਕਿਹੜਾ ਇੰਨਾ ਨੂੰ ਸੁਣਨ ਜਾਂਦੇ ਹਨ? ਉਹ ਤਾਂ ਆਪਸ ਵਿੱਚ ਮਿਲਣ, ਰੋਟੀਆਂ ਖਾਣ ਜਾਂਦੇ ਹਨ। ਜੇ ਲੋਕਾਂ ਨੂੰ ਪਤਾ ਹੋਵੇ, ਗੁਰਦੁਆਰਾ ਸਾਹਿਬ ਵਿੱਚ ਲੜਾਈ ਹੋਣੀ ਹੈ। ਉਸ ਦਿਨ ਬੜਾ ਇਕੱਠ ਹੁੰਦਾ ਹੈ। ਲੋਕ ਤਮਾਸ਼ਾ ਦੇਖਣ ਜਾਂਦੇ ਹਨ। ਇੰਨਾ ਸਬ ਲੋਕਾਂ ਨੂੰ ਮਿਲਾ ਕੇ ਸੰਗਤ ਬਣਦੀ ਹੈ। ਰਣਵੀਰ, ਬਲਵੀਰ ਤੇ ਨਿਰਮਲ ਵੀ ਦਰਬਾਰ ਦੇ ਵਿੱਚੇ ਬੈਠੇ ਸਨ। ਇਹ ਵੀ ਕੋਈ ਸੁਰਲੀ ਫੜਨ ਨੂੰ ਬੈਠੇ ਸਨ। ਰਣਵੀਰ, ਬਲਵੀਰ ਤੇ ਨਿਰਮਲ ਦੇ ਹੱਥ ਚਿਰ ਤੋਂ ਕੋਈ ਸ਼ਿਕਾਰ ਹੱਥ ਨਹੀਂ ਆਇਆ ਸੀ। ਜਿਸ ਨਾਲ ਪੰਗਾ ਲਿਆ ਜਾਵੇ। ਹੋਏ, ਹੋਏ ਕਰਕੇ, ਲੋਕਾਂ ਵਿੱਚ ਨੰਬਰ ਬਣਾਏ ਜਾਣ। ਤਿੰਨ ਕੀਰਤਨ ਕਰਨ ਵਾਲਿਆਂ ਵਿਚੋਂ ਇੱਕ ਜਾਂਣਾਂ ਸ਼ਬਦ ਪੜ੍ਹ ਕੇ, ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਸੁਣਾਉਣ ਲੱਗ ਗਿਆ। ਦੋ ਮਿੰਟ ਉੱਤੇ ਵੀ ਲੈ ਗਿਆ। ਉਸ ਪਿੱਛੋਂ ਕਥਾ ਵਾਲੇ ਨੇ ਵੀ ਉਹੀ ਗੱਲਾਂ ਸੁਣਾਉਣੀਆਂ ਸਨ। ਉਹ ਤਾਂ ਪਛੜ ਗਿਆ। ਉਸ ਨੂੰ ਲੱਗਾ, ਕੀਰਤਨ ਕਰਨ ਵਾਲਾ ਉਸ ਦਾ ਵੀ ਕੰਮ ਕਰ ਗਿਆ। ਕੀਰਤਨ ਕਰਨ ਵਾਲਾ ਕਹਿ ਗਿਆ, “ ਭਾਈ ਜੈਤਾ ਜੀ ਨੇ, ਜਦੋਂ ਨੌਵੇਂ ਗੁਰੂ ਜੀ ਦਾ ਸੀਸ ਚੁਰਾਇਆ ਸੀ। ਉਸ ਦੀ ਜਗਾ ਉਸ ਨੇ ਆਪਣੇ ਬਾਪ ਦਾ ਸਿਰ ਵੱਢ ਕੇ ਰੱਖ ਦਿੱਤਾ ਸੀ।

ਪਬਲਿਕ ਨੂੰ ਮੈਂ ਪੁੱਛਣਾਂ ਚਹੁੰਦੀ ਹਾਂ। ਕੀ ਇਹ ਗੱਲ ਆਂਮ ਲੋਕਾਂ ਨੁੰ ਸੱਚੀ ਲੱਗਦੀ ਹੈ? ਕੀ ਕੋਈ ਆਪਦੇ ਬਾਪ ਜਾਂ ਪੁੱਤਰ ਦਾ ਸਿਰ ਕਿਸੇ ਹੋਰ ਦੀ ਖਾਤਰ ਵੱਡ ਸਕਦਾ ਹੈ? ਕੀ ਕੋਈ ਸਿੱਖ ਆਪ ਦੇ ਪਰਿਵਾਰ ਦਾ ਖੂਨੀ ਹੋ ਸਕਦਾ ਹੈ? ਜੇ ਐਸਾ ਸਿੱਖ ਕਰਦਾ ਹੈ। ਤਾਂ ਲਗਦਾ ਹੈ, ਸਿੱਖ ਖੂਨਖੋਰ ਹੈ। ਕਥਾ ਵਾਚਕ ਨੇ ਪਹਿਲਾਂ ਤਾਂ ਸੈਕਟਰੀ ਨੂੰ ਇਹ ਗੱਲ ਦੱਸੀ। ਉਸ ਨੇ ਸਟੇਜ ਤੋ ਤਾੜਨਾ ਦਿੱਤੀ, “ ਬਗੈਰ ਇਤਿਹਾਸ ਪੜ੍ਹੇ ਲੈਕਚਰ ਨਾਂ ਦੇਣ ਲੱਗ ਜਾਇਆ ਕਰੋ। ਉਸ ਨੂੰ ਕੰਨ ਵਿੱਚ ਦੱਸਣ ਵਾਲਾ, ਦਮਦਮੀ ਟਕਸਾਲ ਦਾ ਲੱਤਾ ਨੰਗੀਆਂ ਰੱਖਣ ਵਾਲਾ 35 ਕੁ ਸਾਲਾਂ ਦਾ ਕਥਾ ਵਾਚਕ ਸੀ। ਜਿਵੇਂ ਇਸ ਨੇ ਤੇ ਸੈਕਟਰੀ ਨੇ ਦੁਨੀਆ ਦਾ ਲਿਖਿਆ ਸਾਰਾ ਹੀ ਇਤਿਹਾਸ ਪੜ੍ਹ ਲਿਆ ਹੈ। ਅਸੀਂ ਤਾਂ ਅਪਦੇ ਸਮਕਾਲੀਆਂ ਸਬ ਨੂੰ ਜਾਣਦੇ ਵੀ ਨਹੀਂ ਹਾਂ। ਉਨ੍ਹਾਂ ਦਾ ਲਿਖਿਆ ਪੜ੍ਹਨਾ ਤਾਂ ਬਹੁਤ ਦੂਰ ਦੀ ਗੱਲ ਹੈ। ਪਤਾ ਨਹੀਂ ਕਿੰਨੇ ਲਿਖਾਰੀ ਹਨ? ਹਰ ਸੈਕਿੰਡ ਵਿੱਚ ਕੀ ਕੁੱਝ ਲਿਖਦੇ ਹਨ। ਕਿਤੇ ਇਹ ਵੀ ਨਹੀਂ ਕਿਸੇ ਨੇ ਲਿਖਿਆ ਹੋਣਾ। ਗੁਰੂ ਜੀ ਦੇ ਸੀਸ ਵੱਟੇ ਉਥੇ ਕੋਈ ਹੋਰ ਸਿਰ ਰੱਖਿਆ ਗਿਆ ਸੀ।

ਕਥਾ ਵਾਚਕ ਵੱਲੋਂ ਸੰਗਤ ਅੱਗੇ ਫਿਰ ਇਹੀ ਗੱਲ ਦੱਸੀ ਗਈ। ਇੱਕ ਤਾਂ ਇਸ ਨੂੰ ਗ਼ੁੱਸਾ ਸੀ। ਉਹ ਕੀਰਤਨ ਵਾਲੇ ਸਨ। ਕਥਾਂ ਕਿਉਂ ਕਰਨ ਲੱਗ ਗਏ। ਜਾਂਦੇ ਹੋਏ ਇਸ ਦੇ 2 ਮਿੰਟ ਵੱਧ ਲੈ ਗਏ। ਇਹ ਚੁਗ਼ਲਖ਼ੋਰ ਉਨ੍ਹਾਂ ਨਾਲ ਇਕੱਲਿਆਂ ਬੈਠ ਕੇ ਵੀ ਗੱਲ ਕਰ ਸਕਦਾ ਸੀ। ਇੱਕੋ ਕਮਰੇ ਵਿੱਚ ਤਾਂ ਸੌਂਦੇ ਹਨ। ਇੱਕ ਬੈੱਡ ਉੱਤੇ ਦੋ-ਦੋ ਪੈਂਦੇ ਹਨ। ਇਸ ਨੂੰ ਇੰਨਾ ਗ਼ੁੱਸਾ ਸੀ। ਉਸ ਨੇ ਸੰਗਤ ਨੂੰ ਕਿਹਾ, ” ਇਹ ਗੱਲ ਮੈਂ ਕਿਤੇ ਨਹੀਂ ਪੜ੍ਹੀ। ਮੈਂ ਸਟੇਜ ਉੱਤੇ ਬੈਠਣ ਤੋਂ ਪਹਿਲਾਂ ਉਸ ਕੀਰਤਨੀਏ ਮਗਰ ਵੀ ਗਿਆ। ਉਹ ਮੱਥਾ ਟੇਕ ਕੇ ਨਿਕਲ ਗਏ। ਮੇਰੇ ਇਸ਼ਾਰਾ ਕਰਨ ਤੇ ਵੀ ਨਹੀਂ ਰੁਕੇ। ਜੇ ਕਿਤੇ ਕੀਰਤਨੀਏ ਰੁਕ ਜਾਂਦੇ। ਇਸ ਨੇ ਸੰਗਤ ਤੋਂ ਕੁਟਾ ਦੇਣੇ ਸੀ। ਉਨ੍ਹਾਂ ਦੀ ਖ਼ੈਰ ਨਹੀਂ ਸੀ। ਰਣਵੀਰ, ਅਵਤਾਰ, ਬਲਵੀਰ ਤੇ ਨਿਰਮਲ ਪਹਿਲਾਂ ਹੀ ਦਾੜ੍ਹੀ, ਮੁੱਛਾਂ ਉੱਤੇ ਹੱਥ ਫੇਰ ਰਹੇ ਸਨ। ਹੰਕਾਰੇ ਸੱਪ ਵਾਂਗ ਗੁਲਝੀ ਮਾਰੀ ਬੈਠੇ ਸਨ। ਉਦੋਂ ਹੀ ਘਗੂਰੇ ਮਾਰਦੇ ਕੀਰਤਨੀਏ ਪਿੱਛੇ ਚਲੇ ਗਏ। ਉਹ ਕੀਰਤਨੀਏ ਸੱਦੇ ਵੀ ਪਹਿਲੀ ਕਮੇਟੀ ਨੇ ਸਨ। ਰਣਵੀਰ, ਬਲਵੀਰ ਤੇ ਨਿਰਮਲ ਲਿਖਾਰੀ ਸਭਾ, ਸ਼ਰਾਬ ਦੇ ਠੇਕੇ ਤੇ ਗੁਰਦੁਆਰੇ ਦਾ ਬੰਦੇ ਕੁੱਟਣ ਤੇ ਪ੍ਰਾਪੇ ਗੰਡੇ ਦਾ ਸਾਂਝਾ ਖਾਤਾ ਰੱਖਦੇ ਹਨ।

ਕਥਾ ਵਾਚਕ ਉਹੀ ਹੈ। ਜੋ 6 ਸਾਲਾਂ ਦਾ ਗੁਰਦੁਆਰੇ ਆਉਂਦਾ ਹੈ। ਹਰ ਬਾਰ ਇਕੋ ਕਥਾ ਗੁਰਦੁਆਰੇ ਔਰਤਾਂ ਵੱਲ ਮੂੰਹ ਚੱਕ ਕੇ, ਇਸ ਤਰਾਂ ਕਰਦਾ ਹੈ, “ ਇੱਕ ਨੌਜਵਾਨ ਘੋੜੇ ਉੱਤੇ ਜਾਂਦਾ ਸੀ। ਨੌਜਵਾਨ ਕੁੜੀ ਮਾਂ ਨਾਲ ਤੁਰੀ ਜਾਂਦੀ ਸੀ। ਕੁੜੀ ਥੱਕ ਗਈ। ਮਾਂ ਨੇ ਘੋੜੇ ਵਾਲੇ ਨੂੰ ਕਿਹਾ, “ ਮੇਰੀ ਧੀ ਥੱਕ ਗਈ ਹੈ। ਇਸ ਨੂੰ ਆਪਦੇ ਘੋੜੇ ਉੱਤੇ ਬੈਠਾ ਲੈ। ਘੋੜੇ ਵਾਲੇ ਨੇ ਕਿਹਾ, “ ਮੈਂ ਨਹੀਂ ਬਠਾਉਣੀ। ਆਪੇ ਤੁਰਦੀ ਜਾਵੇਗੀ। ਥੋੜ੍ਹੀ ਦੂਰ ਜਾ ਕੇ, ਨੌਜਵਾਨ ਨੂੰ ਖ਼ਿਆਲ ਆਇਆ। ਉਸ ਦਾ ਮਨ ਬੇਈਮਾਨ ਹੋ ਗਿਆ। ਲੜਕੀ ਸੁੰਦਰ ਹੈ। ਆਪਦੇ ਨਾਲ ਘੋੜੇ ਉੱਤੇ ਬੈਠਾ ਲੈਂਦਾ ਹਾਂ। ਮੈਂ ਆਪਦੇ ਨਾਲ ਲੈ ਜਾਵਾਂਗਾ। ਉਹ ਪਿੱਛੇ ਮੁੜ ਆਇਆ। ਬੁੱਢੀ ਔਰਤ ਨੂੰ ਕਹਿਣ ਲੱਗਾ, “ ਠੀਕ ਹੈ। ਤੇਰੀ ਲੜਕੀ ਮੇਰੇ ਘੋੜੇ ਉੱਤੇ ਬੈਠ ਸਕਦੀ ਹੈ। ਉਸ ਦੀ ਗੱਲ ਸੁਣ ਕੇ, ਔਰਤ ਦਾ ਮਨ ਬਦਲ ਗਿਆ। ਉਸ ਨੇ ਸੋਚਿਆ ਬੰਦਾ ਨੌਜਵਾਨ ਹੈ। ਮੇਰੀ ਧੀ ਨੂੰ ਉਧਾਲ਼ ਕੇ ਨਾਲ ਲੈ ਜਾਵੇਗਾ। ਇਸ ਲਈ ਉਸ ਨੇ ਕਿਹਾ, “ ਹੁਣ ਇਹ ਚੱਲ ਸਕਦੀ ਹੈ। ਐਸੇ ਕਥਾ ਵਾਚਕ ਨੂੰ ਕੋਈ ਪੁੱਛੇ, ਬੁੱਢੀ ਪਹਿਲਾਂ ਥੱਕੇਗੀ ਜਾਂ ਮੁਟਿਆਰ? ਕੀ ਇਹ ਕੁੱਝ ਗੁਰੂ ਗ੍ਰੰਥਿ ਸਾਹਿਬ ਦੀ ਗੁਰਬਾਣੀ ਵਿੱਚ ਲਿਖਿਆ ਹੈ? ਜੋ ਤਾਬਿਆ ਵਿੱਚ ਬੈਠ ਕੇ,  ਮਰਦਾਂ, ਔਰਤਾਂ ਦੇ ਪ੍ਰੇਮ ਦੇ ਕਿੱਸੇ ਸੁਣਾਉਂਦਾ ਹੈ। ਐਸੇ ਮਸਟੰਡੇ ਤੋਂ ਲੋਕ ਪ੍ਰੇਮ ਕਿੱਸੇ ਸੁਣਦੇ ਹਨ। ਉਸ ਮੂਹਰੇ ਹੱਥ ਬੰਨ੍ਹ ਕੇ ਬੈਠਦੇ ਹਨ। ਕੋਈ ਇਹ ਨਹੀਂ ਕਹਿੰਦਾ, ਅਸੀਂ ਦਾ ਗੁਰੂ ਗ੍ਰੰਥਿ ਸਾਹਿਬ ਦੇ ਬਿਚਾਰ ਸੁਣਨ ਆਏ ਹਾਂ। ਲੋਕ ਕਹਾਣੀਆਂ ਨਹੀਂ ਸੁਣਨੀਆਂ।


 

 

 

Comments

Popular Posts