ਭਾਗ 39 ਕ੍ਰਿਸਮਸ ਦੀਆਂ ਤਿਆਰੀਆਂ ਦਸੰਬਰ ਵਿੱਚ ਜ਼ੋਰਾਂ ਉੱਤੇ ਹੁੰਦੀਆਂ ਹਨ ਜਾਨੋਂ ਮਹਿੰਗੇ ਯਾਰ

ਸਤਵਿੰਦਰ ਕੌਰ ਸੱਤੀ (ਕੈਲਗਰੀ) ਕੈਨੇਡਾ  satwinder_7@hotmail.com

ਸਬ ਧਰਮਾਂ, ਜਾਤਾਂ ਵਿੱਚ ਕੁੱਝ ਮਿਥੇ ਹੋਏ, ਦਸਹਿਰੇ, ਦਿਵਾਲ਼ੀ, ਮੱਸਿਆ ਵਰਗੇ ਦਿਨ ਐਸੇ ਹੁੰਦੇ ਹਨ। ਜਿੰਨਾ ਨੂੰ ਲੋਕ ਆਪੋ-ਆਪਣੇ ਤਰੀਕੇ ਨਾਲ ਮਨਾਉਂਦੇ ਹਨ। ਕਿਸੇ ਹੋਰ ਦਾ ਤਿਉਹਾਰ ਜੇ ਨਹੀਂ ਮਨਾਉਣਾ ਹੁੰਦਾ। ਉਨ੍ਹਾਂ ਨਾਲ ਉਸ ਬਾਰੇ ਜਾਣਕਾਰੀ ਲੈ ਕੇ, ਗੱਲ ਬਾਤ ਸਾਂਝੀ ਕਰਕੇ, ਇਹ ਤਾਂ ਜਾਹਰ ਕਰ ਸਕਦੇ ਹਾਂ। ਬਈ ਸਾਡੇ ਮਨ ਵਿੱਚ ਉਨ੍ਹਾਂ ਦੇ ਤਿਉਹਾਰ ਦੀ ਇੱਜ਼ਤ ਹੈ। ਜਦੋਂ ਕੋਈ ਹੋਰ ਰੰਗ, ਜਾਤ ਦਾ ਸਾਡੇ ਗੁਰੂਆਂ ਤੇ ਧਰਮ ਬਾਰੇ ਪੁੱਛਦਾ ਹੈ। ਅਸੀਂ ਉਸ ਉੱਤੇ ਹੈਰਾਨ ਹੁੰਦੇ ਹਾਂ। ਬਈ ਬੰਦਾ ਸਾਡੇ ਬਾਰੇ ਜਾਣਕਾਰੀ ਰੱਖਣੀ ਚਾਹੁੰਦਾ ਹੈ। ਅਸੀਂ ਉਸ ਦੀ ਹੋਰ ਵੀ ਇੱਜ਼ਤ ਕਰਨ ਲੱਗ ਜਾਂਦੇ ਹਾਂ। ਜੋ ਦੂਜੇ ਧਰਮ ਦੇ ਲੋਕਾਂ ਨੂੰ ਮਾਂਣ ਦਿੰਦਾ ਹੈ। ਉਸ ਨੂੰ ਬੁੱਧੀ ਜੀਵ ਸਮਝਿਆ ਜਾਂਦਾ ਹੈ। ਜੋ ਦੂਜਿਆਂ ਦੀ ਇੱਜ਼ਤ ਕਰਦੇ ਹਨ। ਦੁਨੀਆ ਉਸ ਨੂੰ ਆਪਣਾ ਬਣਾਂ ਲੈਂਦੀ ਹੈ।

ਹਰ 25 ਦਸੰਬਰ ਨੂੰ ਕ੍ਰਿਸਮਿਸ ਮਨਾਈ ਜਾਂਦੀ ਹੈ। ਖ਼ੁਸ਼ੀ ਵਿੱਚ ਲੋਕ ਇੱਕ ਦੂਜੇ ਨੂੰ ਮੈਰੀ-ਕ੍ਰਿਸਮਿਸ ਕਹਿੰਦੇ ਹਨ। ਕ੍ਰਿਸਮਿਸ ਦੀਆਂ ਤਿਆਰੀਆਂ ਦਸੰਬਰ ਵਿੱਚ ਜ਼ੋਰਾਂ ਉੱਤੇ ਹੁੰਦੀਆਂ ਹਨ। ਕੈਨੇਡਾ ਅਮਰੀਕਾ ਹੋਰ ਕਈ ਮੁਲਕਾਂ ਵਿੱਚ ਇਸ ਦੀ ਉਡੀਕ ਬੜੇ ਚਾਅ ਨਾਲ ਕੀਤੀ ਜਾਂਦੀ ਹੈ। ਹਰੇ, ਲਾਲ, ਨੀਲੇ, ਪੀਲੇ ਰੰਗ ਦੇ ਲਾਟੂਆਂ ਤੇ ਡੈਕੋਰੇਸ਼ਨ ਨਾਲ ਘਰ ਸਟੋਰ ਸਜਾਏ ਜਾਂਦੇ ਹਨ। 3 ਫੁੱਟ ਤੋਂ ਲੈ ਕੇ ਉੱਚੇ ਹਰੇ ਤਿੱਖੇ ਸੂਈਆਂ ਵਰਗੇ ਪੱਤਿਆਂ ਵਾਲੇ ਕ੍ਰਿਸਮਸ ਪੇੜ ਸਜਾਏ ਜਾਂਦੇ ਹਨ। ਦੋਸਤਾਂ, ਰਿਸ਼ਤੇਦਾਰਾਂ, ਨੇੜੇ ਦੇ ਸੰਬੰਧੀਆਂ ਨੂੰ ਤੋਹਫ਼ੇ ਦਿੱਤੇ, ਲਏ ਜਾਂਦੇ ਹਨ। ਇੰਨਾ ਦਿਨਾਂ ਵਿੱਚ ਇੱਕ ਦੂਜੇ ਨੂੰ ਦਾਅਵਤਾਂ ਕਰਦੇ ਹਨ। ਘਰ ਲਈ ਚੀਜ਼ਾਂ ਖ਼ਰੀਦੀਆਂ ਜਾਂਦੀਆਂ ਹਨ। ਸਟੋਰ, ਰਿਸਟੋਂਰਿੰਟ, ਡਰਾਈਵਰਾਂ, ਪਾਇਲਟਾਂ, ਹੋਸਟਸਾਂ, ਪੁਲਿਸ ਵਾਲਿਆਂ ਤੇ ਐਮਰਜੈਂਸੀ ਦੇ ਸਟਾਫ਼ ਨੂੰ ਛੱਡ ਕੇ, ਬਹੁਤੇ ਲੋਕ 24 ਦਸੰਬਰ ਤੋਂ 1 ਜਨਵਰੀ ਤੱਕ ਵਿਦ-ਪੇ ਛੁੱਟੀਆਂ ਮਨਾਉਂਦੇ ਹਨ। ਘਰ ਬੈਠਿਆਂ ਨੂੰ ਹਫ਼ਤੇ ਦੀ ਤਨਖ਼ਾਹ ਮਿਲਦੀ ਹੈ। ਸਾਲ ਦੇ ਆਖ਼ਰੀ ਦਿਨ ਹੁੰਦੇ ਹਨ। ਲੋਕ ਕੰਮ ਕਰਕੇ ਥੱਕ ਗਏ ਹੁੰਦੇ ਹਨ। ਲੋਕ ਜ਼ਿੰਦਗੀ ਵਿੱਚ ਆਰਾਮ ਦੇ ਨਾਲ  ਬਦਲਾ ਖੁਸ਼ੀ ਚਾਹੁੰਦੇ ਹਨ। ਲੋਕ ਨਵੇਂ ਸਾਲ ਦੀ ਉਡੀਕ ਕਰਦੇ ਹਨ।

ਮੰਨਿਆ ਜਾਂਦਾ ਹੈ ਕ੍ਰਿਸਮਿਸ ਦੇ ਦਿਨ ਬਰਫ਼ ਜ਼ਰੂਰ ਪਵੇਗੀ। ਇਸ ਦਿਨ ਸਾਰੀ ਧਰਤੀ ਬਰਫ਼ ਨਾਲ ਚਿੱਟੀ ਹੋ ਜਾਂਦੀ ਹੈ। ਜੇ ਕਿਸੇ ਸਾਲ ਬਰਫ਼ ਨਾਂ ਪਵੇ। ਬਹੁਤੇ ਲੋਕ ਉਦਾਸ ਹੋ ਜਾਂਦੇ ਹਨ। ਕ੍ਰਿਸਮਿਸ ਵਾਲਾ ਦਿਨ ਉਦਾਸ ਜਿਹਾ ਬਹੁਤ ਠੰਢਾ ਹੁੰਦਾ ਹੈ। ਬੇਸ਼ੱਕ ਇਸ ਨੂੰ ਚਮਕ-ਦਮਕ ਤੇ ਪੈਸਾ ਖ਼ਰਚ ਕੇ ਮਨਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਬਹੁਤੇ ਪੈਸੇ ਨਾਲ ਵੀ ਖ਼ੁਸ਼ੀਆਂ ਖ਼ਰੀਦੀਆਂ ਨਹੀਂ ਜਾਂਦੀਆਂ। ਲੋਕ ਆਪਦੇ ਘਰ ਦੇ ਮੈਂਬਰਾਂ ਨੂੰ ਫੈਮਲੀ ਕਹਿੰਦੇ ਹਨ। ਸਾਰਾ ਸਾਲ ਘਰੋਂ ਨਿਕਲੇ ਰਹਿੰਦੇ ਹਨ। ਐਸੇ ਦਿਨ ਤਿਉਹਾਰ ‘ਤੇ ਦੋਸਤ, ਰਿਸ਼ਤੇਦਾਰਾਂ, ਮਾਪਿਆਂ, ਨੌਜਵਾਨ ਬੱਚਿਆਂ ਨੂੰ ਸੌ, ਪੰਜਾਹ ਦੀ ਗਿਫ਼ਟ ਦੇ ਕੇ, ਖ਼ੁਸ਼ ਨਹੀਂ ਕਰ ਸਕਦੇ। ਜੇ ਮਨ ਵਿੱਚ ਪਿਆਰ, ਇੱਜ਼ਤ ਨਹੀਂ ਹੈ।

ਵਾਲ ਬਹੁਤ ਤਰਾਂ ਦੇ ਰੰਗਾਂ ਨਾਲ ਰੰਗੇ ਜਾਂਦੇ ਹਨ। ਵਾਲ ਕਟਾ ਕੇ, ਹੇਅਰ ਸਟਾਈਲ ਬਣਾਏ ਜਾਂਦੇ ਹਨ। ਕ੍ਰਿਸਮਿਸ ਨੂੰ 25 ਦਸੰਬਰ ਤੋਂ ਹਫ਼ਤਾ ਪਹਿਲਾਂ ਤੋਂ ਹੀ ਸੈਟਾਕਲੌਜ਼ ਦੀ ਸਜਦੇ ਹਨ। ਜੋ ਲੰਬੀ ਚਿੱਟੀ ਦਾੜ੍ਹੀ ਵਾਲੇ ਬੁੱਢੇ ਹੁੰਦੇ ਹਨ। ਪੱਛਮੀ ਦੇਸ਼ਾਂ ਵਿੱਚ ਲੰਬੀ ਚਿੱਟੀ ਦਾੜ੍ਹੀ ਵਾਲੇ ਬੁੱਢੇ ਦੀ ਇੱਜ਼ਤ ਕੀਤੀ ਜਾਂਦੀ ਹੈ। ਮੰਨਿਆਂ ਜਾਂਦਾ ਹੈ. ਲੰਬੀ ਚਿੱਟੀ ਦਾੜ੍ਹੀ ਵਾਲੇ ਬੁੱਢੇ ਕੋਲ ਵੰਡਣ ਲਈ ਬਹੁਤ ਖ਼ਜ਼ਾਨੇ ਹਨ। ਉਹ ਹਰ ਚੀਜ਼ ਦੇਣ ਦੇ ਜੋਗ ਹੈ। ਇਸੇ ਲਈ ਸੈਟਾਕਲੌਜ਼ ਤੋਂ ਹਰ ਤਰਾਂ ਦੇ ਗਿਫ਼ਟ ਦੀ ਆਸ ਕਰਦੇ ਹਨ। ਉਹ ਬੱਚਿਆਂ ਨੂੰ ਚੌਕਲੇਟ ਵੰਡਦਾ ਹੈ। ਇਹ ਦੇਖਣ ਨੂੰ ਚਿੱਟੇ ਧੌਲ਼ਿਆਂ, ਲੰਬੀ ਦਾੜ੍ਹੀ, ਲਾਲ ਟੋਪੀ ਨਾਲ ਸਿਰ ਢਕੇ ਵਾਲਾ ਦੇਖਣ ਨੂੰ ਬੁੱਢਾ ਲੱਗਦਾ ਹੈ। ਲਾਲ ਕੱਪੜਿਆਂ ਵਿੱਚ ਵੱਡੀ ਕੁਰਸੀ ਉੱਤੇ ਬੈਠਾ ਫ਼ਰਿਸ਼ਤੇ ਵਰਗਾ ਲੱਗਦਾ ਹੈ। । ਸੈਟਾਕਲੌਜ਼ ਦੀ ਬਹੁਤ ਮਹੱਤਤਾ ਹੈ। ਮਾਪਿਆਂ ਵੱਲੋਂ ਬੱਚਿਆਂ ਨੂੰ ਇਹ ਸਮਝਾਇਆ ਜਾਂਦਾ ਹੈ। ਇਸ ਦੀ ਗੋਦੀ ਵਿੱਚ ਬੈਠਣ ਨਾਲ ਮਨ ਦੀ ਇਸ਼ਾ ਪੂਰੀ ਹੁੰਦੀ ਹੈ। ਗਿਫ਼ਟ ਮਿਲ ਜਾਂਦੀ ਹੈ। ਬੱਚੇ ਇਸ ਨਾਲ ਫ਼ੋਟੋ ਖਿੱਚਵਾਉਂਦੇ ਹਨ। ਉਹ ਕੈਂਡੀ, ਚੌਕਲੇਟ ਦੇ ਦਿੰਦਾ ਹੈ। ਉਨ੍ਹਾਂ ਦੇ ਮਾਪੇ ਆਪ ਫ਼ੋਟੋ ਖਿੱਚਵਾਉਣ ਲਈ ਲੈ ਕੇ ਜਾਂਦੇ ਹਨ। ਲੋਕ ਬਹੁਤ ਪੈਸਾ ਕ੍ਰਿਸਮਸ ਲਈ ਖ਼ਰਚਦੇ ਹਨ। ਪੱਲੇ ਤਾਂ ਇਹ ਪਹਿਲਾਂ ਹੀ ਕੁੱਝ ਨਹੀਂ ਰੱਖਦੇ। । ਕ੍ਰਿਸਮਿਸ ਉੱਤੇ ਇੰਨਾ ਖ਼ਰਚਾ ਕੀਤਾ ਜਾਂਦਾ ਹੈ। ਕਈਆਂ ਨੂੰ ਉਧਾਰ ਬੈਂਕ ਵੀਜ਼ੇ, ਮਾਸਟਰ ਕਾਰਡ ਤੋਂ ਪੈਸੇ ਚੱਕਨੇ ਪੈਂਦੇ ਹਨ। ਮਾਸਟਰ ਕਾਰਡ ਵਰਤ ਕੇ, ਉਸ ਤੋਂ ਵੀ ਪੈਸੇ ਮੁਕਾ ਲੈਂਦੇ ਹਨ। ਸਾਰਾ ਸਾਲ ਕਰਜ਼ਾ ਉਤਾਰਦੇ ਰਹਿੰਦੇ ਹਨ। ਐਸੀ ਵੀ ਕੀ ਖ਼ੁਸ਼ੀ ਹੁੰਦੀ ਹੈ? ਜੋ ਬੰਦੇ ਨੂੰ ਕਰਜ਼ਾਈ ਬਣਾਂ ਦੇਵੇ। ਕਰਜ਼ਾਈ ਕਰਨ ਵਾਲਾ ਚੰਗਾ ਸਮਾਂ ਕਿਵੇਂ ਹੋ ਗਿਆ?

 

Comments

Popular Posts