ਭਾਗ 39 ਸਾਧ ਦੁਆਲੇ ਔਰਤਾਂ ਦਾ ਇਕੱਠ ਮਰਦਾਂ ਤੋਂ ਵੱਧ ਹੁੰਦਾ ਸੀ ਜ਼ਿੰਦਗੀ ਜੀਨੇ ਦਾ ਨਾਮ ਹੈ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com

ਕੈਲੋ ਦਾ ਕੈਨੇਡਾ ਦਾ ਵੀਜ਼ਾ ਡਾਕ ਵਿੱਚ ਆ ਗਿਆ ਸੀ। ਵੀਜ਼ਾ ਲੱਗਦੇ ਹੀ ਕੈਲੋ ਦੀਆਂ ਕੈਨੇਡਾ ਜਾਣ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਸਨ। ਕੈਲੋ ਦਾ ਜਦੋਂ ਵਿਆਹ ਹੋਇਆ ਸੀ। ਉਦੋਂ ਉਹ ਰੋਈ ਨਹੀਂ ਸੀ। ਉਸ ਦਾ ਮਨ ਜਾਣਦਾ ਸੀ। ਅਜੇ ਤਾਂ ਪੇਕੇ ਘਰ ਹੀ ਰਹਿਣਾ ਹੈ। ਜਦੋਂ ਵੀਜ਼ਾ ਦੇਖਿਆ, ਕੈਨੇਡਾ ਜਾਣ ਦਾ ਪਹਿਲਾਂ ਤਾਂ ਬਹੁਤ ਚਾਅ ਜਾਗਿਆ। ਕੈਲੋ ਦਾ ਡੈਡੀ ਟਿਕਟ ਖ਼ਰੀਦ ਕੇ, ਸੀਟ ਬੁੱਕ ਕਰ ਆਇਆ ਸੀ। ਜਾਣ ਦੀ ਤਰੀਕ ਉਸੇ ਹਫ਼ਤੇ ਦੇ ਅਖੀਰ ਦੀ ਸੀ। ਤਿੰਨ ਦਿਨ ਰਹਿੰਦੇ ਸਨ। ਹੁਣ ਕੈਲੋ ਦਾ ਦਿਲ ਡੋਲ ਰਿਹਾ ਸੀ। ਉਸ ਦਾ ਰੋਣ ਨੂੰ ਜੀਅ ਕਰਦਾ ਸੀ। ਉਹ ਮੰਮੀ-ਡੈਡੀ ਤੋਂ ਚੋਰੀ ਰੋਂਦੀ ਸੀ। ਪਰ ਮਾਂ ਨੂੰ ਆਪਦੇ ਬੱਚੇ ਦੀ ਹਰ ਵਿੱੜਕ ਆ ਜਾਂਦੀ ਹੈ। ਉਸ ਦੀ ਮੰਮੀ ਨੇ ਪੁੱਛਿਆ, “ ਤੇਰੀਆਂ ਅੱਖਾਂ ਕਿਉਂ ਸੁੱਝੀਆਂ ਹਨ? ਤੂੰ ਤਾਂ ਰੋਈ ਲੱਗਦੀ ਹੈ। “ “ ਹਾਂ ਮੰਮੀ ਮੇਰਾ ਰੋਣਾ ਹਟਦਾ ਹੀ ਨਹੀਂ ਹੈ। ਮੈਂ ਤੁਹਾਨੂੰ ਸਬ ਨੂੰ ਛੱਡ ਕੇ ਕੈਨੇਡਾ ਚਲੀ ਜਾਣਾ ਹੈ। “ “ ਕੀ ਤੂੰ ਸਾਨੂੰ ਛੱਡ ਕੇ ਜਾਣਾ ਨਹੀਂ ਚਾਹੁੰਦੀ? ਤੇਰੀ ਮਰਜ਼ੀ ਹੈ। ਨਹੀਂ ਕੈਨੇਡਾ ਜਾਣਾ, ਤਾਂ ਰਹਿਣ ਦੇ। “ “ ਮੰਮੀ ਮੇਰਾ ਇਹ ਮਤਲਬ ਨਹੀਂ ਹੈ। ਰੋਣਾ ਆਪੇ ਆਈ ਜਾਂਦਾ ਹੈ। ਵੈਸੇ ਤਾਂ ਉਸ ਦੇ ਮੰਮੀ ਡੈਡੀ ਦਾ ਵੀ ਇਹੀ ਹਾਲ ਸੀ। ਕੈਲੋ ਦੇ ਭਰਾ ਰਾਜੂ ਨੂੰ ਕੋਈ ਬਹੁਤਾ ਫ਼ਰਕ ਨਹੀਂ ਸੀ। 

ਕੈਲੋ ਦਾ ਵਿਆਹ ਹੋ ਜਾਣ ਪਿੱਛੋਂ ਉਸ ਦਾ ਉੱਥੇ ਰਹਿਣਾ। ਉਸ ਦੇ ਭਰਾ ਰਾਜੂ ਨੂੰ ਬਹੁਤਾ ਪਸੰਦ ਨਹੀਂ ਸੀ। ਪਤੀ-ਪਤਨੀ ਦੀਆਂ ਕਈ ਗੱਲਾਂ ਐਸੀਆਂ ਸਨ। ਜੋ ਕੈਲੋ ਦੇ ਸਾਹਮਣੇ ਖੁੱਲ ਜਾਂਦੀਆਂ ਸਨ। ਰਾਜੂ ਨੂੰ ਇਹ ਪਸੰਦ ਨਹੀਂ ਸੀ। ਕਈ ਥਾਵਾਂ ਤੇ ਕਈ ਬਾਰ ਰਾਜੀ ਤੇ ਕੈਲੋ ਇਕੱਲੀਆਂ ਹੀ ਚਲੀਆਂ ਜਾਂਦੀਆਂ ਸਨ। ਐਤਵਾਰ ਨੂੰ ਘਰ ਦੀਆਂ ਔਰਤਾਂ ਰਾਜੀ ਨੂੰ ਲੈ ਕੈ ਗੁਰਦੁਆਰੇ ਚਲੀਆਂ ਜਾਂਦੀਆਂ ਸਨ। ਉੱਥੇ ਸਾਧ ਦਾ ਦੀਵਾਨ ਪੂਰਾ ਦਿਨ ਤੇ ਰਾਤ ਨੂੰ ਵੀ ਚੱਲਦਾ ਸੀ। ਸਾਧ ਦੇ ਚੇਲੇ ਲੋਕਾਂ ਦੇ ਮਾਲ ਤੇ ਪਲ਼ੇ ਹੋਏ ਸਨ। ਚੇਲੇ ਹੱਡਾਂ-ਪੈਰਾਂ ਦੇ ਖੁੱਲ੍ਹੇ ਸਨ। ਚੇਲੇ ਇੱਕ ਤੋਂ ਇੱਕ ਚੜ੍ਹਦੇ ਸਨ। ਕਹਿੰਦੇ ਹਨ, “ ਮਤੀਰਾ ਤੇ ਗੱਭਰੂ ਲੰਬੇ ਪਏ ਪਲ਼ਦੇ ਹਨ। ਸਾਧ ਤੇ ਸਾਧ ਦੇ ਚੇਲਿਆਂ ਦੇ ਕਿਹੜਾ ਹੱਲ ਚੱਲਦੇ ਸਨ? ਇਹ ਵੀ ਦੋ-ਚਾਰ ਵਾਜੇ ਉੱਤੇ ਸੁਰਾਂ ਕੱਢ ਕੇ, ਸਾਰਾ ਸਮਾਂ ਵਿਹਲੇ ਹੀ ਰਹਿੰਦੇ ਸਨ। ਪਿੰਡੇ, ਦਾੜ੍ਹੀਆਂ, ਮੁਛਾ ਹੀ ਪਲੋਸਦੇ ਰਹਿੰਦੇ ਹਨ। ਇਹ ਹੱਟੇ-ਕੱਟੇ ਦਿਸਦੇ ਸਨ। ਇੱਕ ਔਰਤ ਨੂੰ ਸੰਭਾਲਦੇ ਹੋਏ ਘਰ ਦੇ ਮਰਦ ਦੇ ਤਾਂ ਸਾਹ ਤਾਲੂਏ ਤੇ ਚੜ੍ਹੇ ਰਹਿੰਦੇ ਹਨ। ਵਿਚਾਰੇ ਸੁੱਕਣੇ ਪਏ ਰਹਿੰਦੇ ਹਨ। ਸਾਧ ਦੁਆਲੇ ਔਰਤਾਂ ਦਾ ਇਕੱਠ ਮਰਦਾਂ ਤੋਂ ਵੱਧ ਹੁੰਦਾ ਸੀ। ਘਰ ਵਿੱਚ ਭਾਵੇਂ ਮਰਦ ਸਾਰੀਆਂ ਦੇ ਹਨ। ਹਰ ਰੋਜ ਸਾਗ-ਦਾਲ ਖਾਣ ਵਾਂਗ ਸਲੂਣੇ ਲੱਗਦੇ ਸਨ। ਪਤੀਆਂ ਦੀਆਂ ਗੱਲਾਂ ਮਿਰਚਾਂ ਵਾਂਗ ਲੜਦੀਆਂ ਹਨ। ਚੰਗੀਆਂ ਨਹੀਂ ਲੱਗਦੀਆਂ। ਸਾਧ ਤੇ ਚੇਲਿਆਂ ਦੀਆਂ ਗੱਲਾਂ, ਮਿੱਠੇ ਬਚਨ ਲੱਗਦੇ ਹਨ। ਬਾਬੇ ਦੇ ਪ੍ਰਸ਼ਾਦ ਵਾਂਗ ਸਾਧ ਦੀ ਹਰ ਗੱਲ ਔਰਤਾਂ ਬੋਚਦੀਆਂ ਹਨ।

ਸਾਧ ਵੀ ਇਕੱਲੀ-ਇਕੱਲੀ ਨੂੰ ਕਮਰੇ ਵਿੱਚ ਸੱਦ ਕੇ ਥਾਪੀਆਂ ਦਿੰਦੇ ਹਨਗੱਲ ਕਮਾਲ ਦੀ ਹੈ। ਘਰ ਦੇ ਮਰਦਾਂ ਦੀਆਂ ਡਾਂਗਾਂ ਘੱਟ ਲੱਗਦੀਆਂ ਹਨ। ਜੋ ਔਰਤਾਂ ਸਾਧ ਦੀਆਂ ਥਾਪੀਆਂ ਲੈਣ ਜਾਂਦੀਆਂ ਹਨ। ਕੈਲੋ ਦੀ ਮੰਮੀ ਨੇ ਸਾਧ ਕੋਲ ਕੈਲੋ ਤੇ ਰਾਜੀ ਨੂੰ ਮੁੰਡੇ ਲੈਣ ਭੇਜਿਆ ਸੀ। ਰਾਤ ਵੀ ਪੂਰਨਮਾਸ਼ੀ ਦੀ ਸੀ। ਕਈਆਂ ਦਾ ਬਿਚਾਰ ਹੈ, ਪੂਰੇ ਚੰਦ ਨੂੰ ਨੀਮਿਆ ਬੱਚਾ ਪੁੱਤਰ ਹੀ ਪੈਦਾ ਹੁੰਦਾ ਹੈ। ਐਸਾ ਪੁੱਤ ਜੰਮ ਕੇ, ਭਾਵੇਂ ਨਸ਼ੇ ਖਾ ਕੇ, ਖ਼ਾਨਦਾਨ ਦੀ ਸੁਆਹ ਕਰ ਦੇਵੇ। ਜਿਵੇਂ ਪੁੱਤਰ ਕੇਲੇ ਹੋਣ। ਸਾਧ ਹੱਥ ਵਿੱਚ ਫੜੀ ਬੈਠਾ ਹਨ। ਜੇ ਪਤੀ-ਪਤਨੀ ਨੂੰ ਮੁੰਡਾ ਨਹੀਂ ਜਮਾ ਸਕਦਾ। ਸਾਧ ਆਪਦੇ ਕੋਲ ਹਰ ਔਰਤ ਆਈ ਨੂੰ ਪੁੱਤ ਕਿਥੋਂ ਦੇਊ? ਇਸੇ ਲਈ ਉਸ ਨੇ ਇੰਨੇ ਸਾਰੇ ਲਗਾੜੇ ਰੱਖੇ ਹੋਏ ਸਨ। ਜੇ ਕਿਸੇ ਦੀ ਕਿਸੇ ਨਾਲ ਕਹਾਣੀ ਫਿੱਟ ਆਉਂਦੀ ਹੈ। ਸਾਧ ਦੇ ਕਿਹੜਾ ਤੂਕੇ ਛਾਂਗ ਹੁੰਦੇ ਹਨ? ਸਗੋਂ ਜਿਨਸ ਵਿੱਚ ਵਾਧਾ ਹੀ ਹੁੰਦਾ ਹੈ। ਪੈਦਾਵਾਰ ਵਧਾਉਣ ਨੂੰ ਲੋਕ 20 ਟੱਕਰਾਂ ਮਾਰਦੇ ਹਨ। ਖੇਤ ਦੀ ਪੈਦਾਵਾਰ ਵਧਾਉਣ ਨੂੰ ਕੋਈ ਦੇਸੀ  ਕੋਈ ਫਾਰਮੀ ਖਾਦ ਪਾਉਂਦਾ ਹੈ। ਵੱਧ ਝਾੜ ਲੈਣ ਨੂੰ ਚੰਗਾ ਤੇ ਵੱਧ ਬੀਜ ਪਾਇਆ ਜਾਂਦਾ ਹੈ। ਉਵੇਂ ਹੀ ਅੱਜ ਕਲ ਬਹੁਤੀਆਂ ਔਰਤਾਂ ਇੱਕੋ ਇੱਕ ਇਕੱਲੀ, ਤੱਕੜੀ, ਸੁਨੱਖੀ ਤੇ ਪੁੱਤਰ ਦੀ ਔਲਾਦ ਪੈਦਾ ਕਰਨੀਆਂ ਚਾਹੁੰਦੀਆਂ ਹਨ। ਜੇ ਸਾਧ ਤੇ ਉਸ ਦੇ ਚੇਲਿਆਂ ਦੀ ਦਾਤ ਦਿੱਤੀ ਹੋਏਗੀ। ਵੈਸਾ ਹੀ ਸਾਧ ਵਰਗਾ ਲੱਲੂ ਪੁੱਤਰ ਹੋਵੇਗਾ।

ਕੈਲੋ ਸਾਧ ਲਈ ਹਰ ਰੋਜ਼ ਆਉਣ ਵਾਲੀਆਂ ਵਿੱਚੋਂ ਸੀ। ਸਾਧ ਲਈ ਰਾਜੀ ਨਵੀਂ ਸੀ। ਕੈਲੋ ਨੇ ਰਾਜੀ ਨੂੰ ਸਾਧ ਕੋਲ ਅੰਦਰ ਵਾਲੇ ਕਮਰੇ ਵਿੱਚ ਭੇਜ ਦਿੱਤਾ। ਕੋਲੋ ਅੰਦਰ ਜਾਣ ਲੱਗੀ। ਤਾਂ ਸਾਧ ਦੇ ਚੇਲੇ ਨੇ ਉਸ ਨੂੰ ਰੋਕ ਦਿੱਤਾ। ਰਾਜੀ ਸਾਧ ਨੂੰ ਦੇਖ ਕੇ ਸਿਰ ਤੋਂ ਪੈਰਾਂ ਤੱਕ ਕੰਬ ਗਈ ਸੀ। ਉਸ ਸਾਧ ਦੀ ਪਹਿਲੇ ਦਿਨ ਵਾਲੀ ਛੂਹ ਚੇਤੇ ਆ ਗਈ। ਸਾਧ ਦੀ ਝਾਕਣੀ ਵਿੱਚ ਅੰਤਾਂ ਦਾ ਨਸ਼ਾ ਸੀ। ਉਸ ਦੀਆਂ ਵੱਟ ਦਿੱਤੀਆਂ ਮੁੱਛਾਂ ਅੱਖਾਂ ਦੀ ਤੱਕਣੀ ਵਿੱਚ ਹੋਰ ਅੱਗ ਲਾ ਰਹੀਆਂ ਸਨ। ਦਿਲ ਨੂੰ ਧੂਹ ਪਾ ਰਹੀਆਂ ਸਨ। ਸਾਧ ਨੇ ਦੇਖਦਿਆਂ ਹੀ ਰਾਜੀ ਨੂੰ ਉੱਠ ਕੇ, ਜੱਫੀ ਵਿੱਚ ਲੈ ਲਿਆ। ਸਾਧ ਦੁਆਲੇ ਲਈ ਹੋਈ, ਕਾਲੀ ਕੰਬਲੀ ਖੁੱਲ ਕੇ, ਭੁੰਜੇ ਡਿਗ ਗਈ। ਰਾਜੀ ਮੱਛੀ ਦੀ ਤਰਾਂ ਬਾਂਹਾਂ ਵਿੱਚੋਂ ਬਾਹਰ ਉੱਛਲਨ ਦੀ ਕੋਸ਼ਿਸ਼ ਕਰਨ ਲੱਗੀ। ਸਾਧ ਦੀਆਂ ਮਜ਼ਬੂਤ ਬਾਂਹਾਂ ਦੀ ਪੱਕੜ ਹੋਰ ਮਜ਼ਬੂਤ ਹੋ ਗਈ। ਉਸ ਕਮਰੇ ਨੂੰ ਛੱਡ ਕੇ, ਬਾਹਰ ਦੀ ਲਾਈਟ ਚਲੀ ਗਈ ਸੀ। ਹਰ ਬਾਰ ਇਸੇ ਤਰਾਂ ਹੁੰਦਾ ਸੀ। ਜਿਸ ਤੇ ਸਾਧ ਦੀ ਅੱਖ ਟਿੱਕ ਜਾਂਦੀ ਸੀ। ਉਸੇ ਵੇਲੇ ਬੱਤੀ ਗੁੱਲ ਹੋ ਜਾਂਦੀ ਸੀ। ਕੈਲੋ ਵਾਂਗ ਉਸ ਦੇ ਘਰ ਵਾਲੇ ਵੀ ਸਾਰੀ ਰਾਤ ਹਨੇਰੇ ਦੇ ਦੀਵਾਨ ਵਿੱਚੋਂ ਆਪਣੀ ਨਾਲ ਦੀ ਔਰਤ ਗੁਆਚੀ ਲੱਭਦੇ ਰਹਿੰਦੇ ਹਨ। ਉੱਧਰ ਸਾਧ ਅਗਲੀ ਦਾ ਰੂਪ ਰੱਜ ਕੇ, ਗੋਡੀਆਂ ਲਾ ਕੇ ਹੰਢਾਉਂਦਾ ਸੀ। ਕਾਮ ਵਿੱਚ ਭੂਤਰੇ ਸਾਨ੍ਹ ਵਾਂਗ ਦੁਆਲੇ ਹੋ ਜਾਂਦਾ ਸੀ। ਸਾਧ ਦੇ ਕੀ ਬੱਸ ਸੀ? ਉਸ ਦੁਆਲੇ ਰੰਗ ਬਰੰਗੀਆਂ ਤਿਤਲੀਆਂ ਆਪ ਡੱਗ-ਮੱਗੋ ਆਉਂਦੀਆਂ ਸਨ। ਸ਼ਾਮ ਹੁੰਦੇ ਹੀ ਉਹ ਆਪਦੀਆਂ ਪੰਖੜੀਆਂ ਵਿੱਚ ਸੁੰਦਰ ਔਰਤਾਂ ਨੂੰ ਕਾਬੂ ਕਰ ਲੈਂਦਾ ਸੀ। ਉਸ ਤੋਂ ਸੰਤੁਸ਼ਟ ਹੋਣ ਵਾਲੀਆਂ ਔਰਤਾਂ ਆਪ ਹੀ ਉਸ ਦੁਆਲੇ ਹੋਈਆਂ ਰਹਿੰਦੀਆਂ ਸਨ।

 

 


 

 

Comments

Popular Posts