ਭਾਗ 18 ਮੰਜ਼ਲ ਤੱਕ ਪਹੁੰਚਣ ਲਈ ਮੁਸ਼ਕਲਾਂ ਤਾਂ ਆਉਣੀਆਂ ਹਨ ਜਾਨੋਂ ਮਹਿੰਗੇ ਯਾਰ

ਸਤਵਿੰਦਰ ਕੌਰ ਸੱਤੀ (ਕੈਲਗਰੀ) ਕੈਨੇਡਾ satwinder_7@hotmail.com

ਮੀਂਹ ਹੋਰ ਜ਼ੋਰ ਨਾਲ ਪੈ ਰਿਹਾ ਸੀ। ਪਾਣੀ ਜੀਵਨ ਦਾਨ ਦਿੰਦਾ ਹੈ। ਬਨਸਪਤੀ, ਬੰਦਆਂ, ਜੀਵਾ ਦੇ ਜਿਊਣ ਲਈ ਹਵਾ, ਪਾਣੀ ਦੀ ਲੋੜ ਹੈ। ਲੋੜੋਂ ਵੱਧ ਹਵਾ, ਪਾਣੀ ਮੌਤ ਦਾ ਕਾਰਨ ਬਣ ਜਾਂਦੇ ਹਨ। ਹਰ ਚੀਜ਼ ਦੀ ਸੀਮਾ ਜ਼ਰੂਰੀ ਹੈ। ਹਵਾ, ਪਾਣੀ, ਭੋਜਨ ਜੀਵ ਲਈ ਪਹਿਲੀ ਲੋੜ ਹੈ। ਹੜ੍ਹਾਂ ਵਿੱਚ ਫਸੇ ਲੋਕਾਂ ਨੂੰ ਕਿਸੇ ਨੇ, ਖਾਣ ਨੂੰ ਤਾਂ ਕੀ ਦੇਣਾ ਸੀ? ਉੱਥੇ ਲੁੱਟਾਂ ਸ਼ੁਰੂ ਹੋ ਗਈਆਂ ਸਨ। ਪੁਲੀਸ ਵਾਲੇ ਤੇ ਹੋਰ ਲੁਟੇਰੇ ਬੰਦੇ ਮਰੇ ਤੇ ਜਿਉਂਦੇ ਲੋਕਾਂ ਦਾ ਸਮਾਨ ਚੋਰੀ ਕਰ ਰਹੇ ਸਨ। ਸਬ ਚੋਰ ਬਣ ਗਏ ਸਨ। ਕਈ ਐਸੇ ਲੋਕਾਂ ਤੋਂ ਡਰਦੇ ਅੱਖਾਂ ਵੀ ਬੰਦ ਨਹੀਂ ਕਰ ਸਕਦੇ ਸਨ। ਕਈ ਦੂਜਿਆਂ ਨੂੰ ਲੁੱਟ ਕੇ, ਆਪਣਾ ਢਿੱਡ ਭਰਨ ਦਾ ਵਸੀਲਾ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਬੰਦਾ ਸਬ ਜਾਨਵਰਾਂ, ਪਸ਼ੂਆਂ ਤੋਂ ਖ਼ਤਰਨਾਕ ਹੈ। ਇਹ ਸੋਚੀ ਸਮਝੀ ਸਾਜ਼ਿਸ਼ ਨਾਲ ਇੰਨਾ ਨੁਕਸਾਨ ਕਰਦਾ ਹੈ। ਜੋ ਬੇਸਮਝ ਜਾਨਵਰ, ਪਸ਼ੂ ਵੀ ਨਹੀਂ ਕਰ ਸਕਦੇ। ਸੱਪ ਕਦੇ ਆਪਣੀ ਖੁੱਡ ਨਹੀਂ ਪੱਟਦਾ। ਇਸ ਨੂੰ ਜਿੱਥੇ ਥਾਂ ਦਿਸਦੀ ਹੈ। ਉੱਥੇ ਜਾ ਕੇ ਘੁੱਸ ਜਾਂਦਾ ਹੈ। ਬਹੁਤ ਬੰਦੇ ਵੀ ਐਸੇ ਹਨ। ਜੋ ਲੋਕਾਂ ਦੇ ਮਾਲ ਨੂੰ ਆਪਣਾ ਬਣਾਉਣ ਵਿੱਚ ਲੱਗੇ ਰਹਿੰਦੇ। ਕਈਆਂ ਨੂੰ ਦੂਜੇ ਦੀ ਕਮਾਈ ਹਥਿਆ ਕੇ ਬੜਾ ਸੁਆਦ ਆਉਂਦਾ ਹੈ। ਆਪਣੀ ਮੌਤ ਕਿਸੇ ਨੂੰ ਯਾਦ ਨਹੀਂ ਹੈ। ਜਿਸ ਦਿਨ ਮੌਤ ਆ ਗਈ। ਗਲਾ ਦਬਾਉਣ ਲੱਗੀ ਨੇ, ਦੂਜਾ ਸਾਹ ਨਹੀਂ ਲੈਣ ਦੇਣਾ। ਇਹ ਲੋਕਾਂ ਨੂੰ ਲੁੱਟ ਕੇ, ਇਕੱਠੇ ਕੀਤੇ ਮਿੱਟੀ ਦੇ ਢੇਰ ਜ਼ਮੀਨ, ਘਰ ਤੇ ਨੋਟਾਂ ਨੇ ਨਾਲ ਜਾਣਾ।  ਹੜ੍ਹਾਂ ਦੇ ਪਾਣੀ ਨੇ ਹੀ ਮੌਤ ਸਾਹਮਣੇ ਦਿਖਾ ਦਿੱਤੀ ਸੀ। ਜਦੋਂ ਭੁੱਖ ਲਗਦੀ ਹੈ। ਬੰਦੇ, ਜਾਨਵਰ, ਪਸ਼ੂ, ਘਾਹ, ਪੱਤੇ, ਸੱਪ, ਕੀੜੇ ਜੋ ਵੀ ਮੂਹਰੇ ਆਉਂਦਾ ਹੈ। ਸਬ ਖਾ ਜਾਂਦੇ ਹਨਲੋਕੀ ਮੀਂਹ ਦਾ ਗੰਧਲਾ ਪਾਣੀ ਹੀ ਪੀਣ ਲੱਗ ਗਏ ਸਨ। ਇੱਕ ਦੂਜੇ ਤੋਂ ਖੋਹ ਕੇ ਖਾ ਰਹੇ ਸਨ। ਲੋਕਾਂ ਦੀਆਂ ਨੀਵੀਂਆਂ ਗੱਡੀਆਂ ਵਿੱਚ ਪਾਣੀ ਆ ਗਿਆ ਸੀ।

ਹੈਪੀ ਦੀ ਮੰਮੀ ਨੇ, ਬਹੁਤ ਸਾਰਾ ਖਾਣ ਦਾ ਸਮਾਨ ਨਮਕੀਨ, ਮਿੱਠਾ ਕਾਰ ਵਿੱਚ ਰੱਖਿਆ ਸੀ। ਜਿਸ ਵਿੱਚ ਵਿਆਹ ਦੇ ਬੱਚੇ ਹੋਏ,  ਹੋਰ ਲੱਡੂ ਤੇ ਭਾਜੀ ਸੀ। ਰਾਣੋਂ ਨੇ ਖਾਣ ਵਾਲੀਆਂ ਚੀਜ਼ਾਂ ਲੋਕਾਂ ਨੂੰ ਵੀ ਵੰਡ ਦਿੱਤੀਆਂ ਸੀ। ਹੜ੍ਹਾਂ ਦੇ ਹੇਠ ਆਏ, ਘਰਾਂ ਦੀਆਂ ਛੱਤਾਂ, ਕੰਧਾਂ ਡਿਗ ਰਹੀਆਂ ਸਨ। ਦੂਜੇ ਦਿਨ ਹੜ੍ਹਾਂ ਦਾ ਪਾਣੀ ਘੱਟ ਹੋਇਆ। ਸੜਕਾਂ ਦਿਸਣ ਲੱਗੀਆਂ। ਲੋਕਾਂ ਨੂੰ ਸੁਖ ਦਾ ਸਾਹ ਆਇਆ। ਗੱਡੀਆਂ ਦੀ ਆਵਾਜਾਈ ਸ਼ੁਰੂ ਹੋਈ। ਗੱਡੀਆਂ ਫਸੀਆਂ ਖੜ੍ਹੀਆਂ ਸਨ। ਕੋਈ ਟਰੈਫ਼ਿਕ ਪੁਲਿਸ ਵਾਲਾ ਨਹੀਂ ਦਿਸਦਾ ਸੀ। ਚੂਹੇ ਮੀਂਹ ਪਏ ਤੋਂ ਖੂੰਡਾ ਵਿੱਚ ਵੜ ਜਾਂਦੇ ਹਨ। ਲੋਕ ਅੱਗੇ ਜਾਣ ਲਈ ਇੱਕ ਦੂਜੇ ਨਾਲ ਲੜ ਰਹੇ ਸਨ। ਜੋ ਸਫ਼ਰ ਦੋ ਘੰਟੇ ਦਾ ਸੀ। ਪੂਰੀ ਅੱਧੀ ਦਿਹਾੜੀ ਲੱਗ ਗਈ ਸੀ। ਦਿੱਲੀ ਜਾ ਕੇ ਮਸਾਂ ਦੁਕਾਨਾਂ ਦਿਸਣ ਲੱਗੀਆਂ ਸਨ। ਭੋਲੀ, ਪੰਮੀ ਹੁਣਾਂ ਨੂੰ ਮੀਂਹ ਵਿੱਚੋਂ ਨਿਕਲ ਕੇ, ਗਰਮਾ-ਗਰਮ ਚਾਹ ਨਾਲ ਸਮੋਸੇ ਬਹੁਤ ਸੁਆਦ ਲੱਗੇ। ਹੈਪੀ ਨੇ ਤਿੰਨਾਂ ਨੂੰ ਪੁੱਛਿਆ, “ ਪ੍ਰੀਤ ਕੀ ਦਿੱਲੀ ਆਉਣ ਦਾ ਮਜ਼ਾ ਆਇਆ? ਕੀ ਦਿੱਲੀ ਦੇ ਨਜ਼ਾਰੇ ਦੇਖ ਲਏ ਹਨ? ਪੰਮੀ ਨੇ ਕਿਹਾ, “ ਕਦੇ-ਕਦੇ ਜ਼ਿੰਦਗੀ ਵਿੱਚ ਐਸਾ ਬਦਲਾ ਵੀ ਆਉਣਾ ਚਾਹੀਦਾ ਹੈ। ਮੁਸ਼ਕਲਾਂ ਨਾਲ ਲੜਨਾ ਆਉਣਾ ਚਾਹੀਦਾ ਹੈ। ਰਾਣੋ ਨੇ ਕਿਹਾ, “ ਮੰਜ਼ਲ ਤੱਕ ਪਹੁੰਚਣ ਲਈ ਮੁਸ਼ਕਲਾਂ ਤਾਂ ਆਉਣੀਆਂ ਹਨ। ਗੱਲ ਇਹ ਹੈ, ਦੇਖਣਾਂ ਹੈ, ਮੁਸ਼ਕਲਾਂ ਤੁਹਾਨੂੰ ਢਾਹੁੰਦੀਆਂ ਹਨ। ਜਾਂ ਤੁਸੀਂ ਮੁਸ਼ਕਲਾਂ ਮਿਟਾਉਂਦੇ ਹੋ।  

ਬਾਕੀ ਦਾ ਦੁਪਹਿਰ ਤੋਂ ਪਿੱਛੋਂ ਦਾ ਸਾਰਾ ਸਮਾਂ, ਕੈਨੇਡਾ ਐਬਰਸੀ ਵਿੱਚ ਲੱਗ ਗਿਆ। ਗਰਮੀ ਬਹੁਤ ਹੋਣ ਕਾਰਨ ਦੁਪਹਿਰ ਤੋਂ ਪਿੱਛੋਂ ਉੱਥੇ ਭੀੜ ਨਹੀਂ ਸੀ। ਗੋਰੀ ਆਫ਼ੀਸਰ ਨੇ, ਰਾਣੋਂ ਤੋਂ ਇੰਟਰਵਿਊ ਲਈ ਸੀ। ਪੰਜਾਬੀ ਵਿੱਚ ਕੁੱਝ ਸੁਆਲ ਪੁੱਛੇ ਸਨ। ਵਿਆਹ ਕਦੋਂ ਹੋਇਆ? ਪਤੀ ਕੌਣ ਹੈ? ਕਿਥੇ ਰਹਿੰਦਾ ਹੈ? ਤੂੰ ਕੈਨੇਡਾ ਕਿਉਂ ਜਾਣਾ ਚਾਹੁੰਦੀ ਹੈ? ਰਾਣੋਂ ਉਸ ਨੂੰ ਪੰਜਾਬੀ ਬੋਲਦੀ ਦੇਖ ਕੇ, ਹੈਰਾਨ ਰਹਿ ਗਈ। ਹੈਪੀ ਕੋਲ ਬੈਠਾ ਸੀ। ਉਸ ਕੋਲੋਂ ਕੁੱਝ ਨਹੀਂ ਪੁੱਛਿਆ। ਚਾਰ ਕੁ ਗੱਲਾਂ ਪੁੱਛ ਲਈਆਂ ਸਨ। ਮੂਵੀ ਤੇ ਫੋਟਿਆ ਫੜਕੇ ਰੱਖ ਲਈਆਂ। 15 ਮਿੰਟ ਵਿੱਚ ਦਫ਼ਤਰ ਤੋਂ ਬਾਹਰ ਕੱਢ ਦਿੱਤਾ।

Comments

Popular Posts