ਭਾਗ 31 ਹਰ ਥਾਂ ਤੇ ਦਾਰੂ ਪੀ ਕੇ, ਨਸ਼ੇ ਖਾ ਕੇ ਰੰਗ ਵਿੱਚ ਭੰਗ ਪਾਉਂਦੇ ਹਨ ਜ਼ਿੰਦਗੀ ਜੀਨੇ ਦਾ ਨਾਮ ਹੈ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com

ਮਰਦ ਤੋਂ ਇਹੀ ਆਸ ਰੱਖੀ ਜਾਂਦੀ ਹੈ। ਉਹ ਪੈਦਾ ਹੋ ਜਾਣ। ਕੋਈ ਸਾਊ ਜਿਹੀ ਔਰਤ ਲਿਆ ਕੇ, ਉਸ ਨੂੰ ਘਰ ਵਸਾ ਲੈਣ। ਔਰਤ ਦੁਆਰਾ ਬੱਚੇ ਪੈਦਾ ਕਰਨ। ਖ਼ਾਸ ਕਰਕੇ ਮੁੰਡਿਆਂ ਦੀ ਹੀ ਪੈਦਾਵਾਰ ਕਰਨ। ਜੋ ਕੁੜੀਆਂ ਪੈਦਾ ਕਰਦਾ ਹੈ। ਕਈ ਉਸ ਨੂੰ ਮਰਦ ਨਹੀਂ ਸਮਝਦੇ। ਲੋਕਾਂ ਦਾ ਕਹਿਣਾ ਹੈ, “ ਕੁੜੀਆਂ ਨੂੰ ਔਰਤਾਂ ਪੈਦਾ ਕਰਦੀਆਂ ਹਨ। ਐਸੇ ਲੋਕ ਕਿਉਂ ਭੁੱਲ ਜਾਂਦੇ ਹਨ? ਕੁੜੀਆਂ ਹੀ ਘਰ ਵਸਾਉਂਦੀਆਂ ਹਨ। ਪਤਨੀ, ਮਾਂ ਨੂੰ ਵੀ ਕਿਸੇ ਨੇ ਜੰਮ ਕੇ ਭੇਜਿਆ ਹੈ। ਕਈ ਮਰਦ ਇਹ ਬਿਲਕੁਲ ਬਰਦਾਸ਼ਤ ਨਹੀਂ ਕਰਦੇ। ਉਨ੍ਹਾਂ ਦੇ ਘਰ ਵਿੱਚ ਧੀ ਜੰਮੇ, ਕੋਈ ਹੋਰ ਮਰਦ ਉਸ ਨਾਲ ਸਰੀਰਕ ਸਬੰਦ ਕਰੇ। ਆਪ ਮਰਦ ਇਹ ਤਾਂ ਚਾਹੁੰਦੇ ਹਨ। ਉਨ੍ਹਾਂ ਲਈ ਆਏ ਦਿਨ, ਨਵੀਂ ਔਰਤ ਦਾ ਮਿਲਾਪ ਹੋਵੇ। ਹਰ ਨਵੀਂ ਔਰਤ ਦੇ ਸਰੀਰ ਦਾ ਅਨੰਦ ਲੈ ਸਕਣ। ਰਾਜੂ ਨੂੰ ਉਸ ਦੇ ਮਾਮੇ ਨੇ ਕਿਹਾ, “ ਮਰਦ ਦਾ ਬੱਚਾ ਬਣ। ਅੱਜ ਤੂੰ ਸ਼ੇਰ ਬਣਨਾ ਹੈ। ਤਾਂਹੀ ਮਰਦ ਪੈਦਾ ਹੋਵੇਗਾ। ਰਾਜੂ ਦੇ ਚਾਚੇ ਨੇ ਕਿਹਾ, “ ਖ਼ਾਨਦਾਨ ਨੂੰ ਲਾਜ ਨਾਂ ਲਾ ਦੇਵੀ। ਦੁੱਧ ਦੇ ਭਾਵੇਂ ਦੋ ਗਲਾਸ ਪੀ ਲੈ। ਔਰਤ ਮਰਦਾਨਗੀ ਦੇਖਦੀ ਹੈ। ਔਰਤ ਮਰਦ ਦੇ ਘਰ ਵਸਦੀ ਹੈ।

ਰਾਜੂ ਦੇ ਮਾਸੜ ਨੇ ਕਿਹਾ, “ ਸਾਲ਼ਿਆ ਜਕਣਾ ਨਹੀਂ ਹੈ। ਜਮਾਂ ਉਵੇਂ ਕਰਨੀ ਹੈ। ਜਿਵੇਂ ਸ਼ੇਰ ਸ਼ਿਕਾਰ ਉੱਤੇ ਝਪਟਦਾ ਹੈ। ਬੱਸ ਇੱਕ ਨਹੀਂ ਸੁਣਨੀ। ਜੇ ਤੂੰ ਜ਼ਨਾਨੀ ਦੀਆਂ ਸੁਣਨ ਲੱਗ ਗਿਆ। ਸਾਰੀ ਉਮਰ ਲਾਰਿਆਂ ਵਿੱਚ ਰੱਖੇਗੀ। “ “ ਯਾਰ ਤੂੰ ਮੈਨੂੰ ਹੁਣ ਸਾਲਾ ਨਾਂ ਕਹਿਆਂ ਕਰ। ਮੇਰਾ ਵਿਆਹ ਹੋ ਗਿਆ ਹੈ। ਅੱਗੇ ਤਾਂ ਮੈਂ ਸੋਚਦਾ ਸੀ। ਸ਼ਾਇਦ ਤੁਸੀਂ ਮੈਨੂੰ ਆਪਦੀ ਭੈਣ ਦਾ ਰਿਸ਼ਤਾ ਦੇਣਾ ਹੈ। ਪਰ ਜੇ ਤੁਹਾਨੂੰ ਕੋਈ ਇਤਰਾਜ਼ ਨਹੀਂ ਹੈ। ਮੈਂ ਲੱਗਦੇ ਹੱਥੀਂ ਇੱਕ ਹੋਰ ਵਿਆਹ ਤੁਹਾਡੀ ਭੈਣ ਨਾਲ ਕਰਾ ਲੈਂਦਾ ਹਾਂ। “ “ ਪਹਿਲਾਂ ਇੱਕ ਤਾਂ ਸੰਭਾਲ ਲੈ। ਔਰਤ ਨੂੰ ਨੱਥ ਪਾਉਣ ਦੀ ਅੱਜ ਹੀ ਬਾਰੀ ਹੈ। “ “ ਮਾਸੜਾ ਅੱਜ ਤੱਕ ਤਾਂ ਮੇਰੇ ਨਾਲ ਕਦੇ ਗੱਲ ਨਹੀਂ ਕੀਤੀ। ਇਹ ਤੁਸੀਂ ਕਹਿ ਕੀ ਰਹੇ ਹੋ? ”

ਮਾਸੜ ਨੇ ਟੇਢਾ ਜਿਹਾ ਝਾਕ ਕੇ ਕਿਹਾ, “ ਰਾਜੂ ਤੇਰੇ ਸਹੁਰੇ ਬਹੁਤ ਕੰਜੂਸ ਨਿਕਲੇ। ਇੰਨੇ ਮਾੜੇ ਬੰਦੇ ਮੈਂ ਨਹੀਂ ਦੇਖਣੇ। ਦਾਰੂ ਪੀਣ ਨੂੰ ਨਹੀਂ ਦਿੱਤੀ। ਮਾਮੇ ਨੇ ਹਾਮੀ ਭਰਦੇ ਨੇ ਕਿਹਾ, “ ਮੈਨੂੰ ਅੱਜ ਸ਼ਰਾਬ ਨਹੀਂ ਚੜ੍ਹਦੀ। ਬਾਈ ਤੇਰੀ ਗੱਲ ਸੌਲ਼ਾਂ ਆਨੇ ਸਹੀ ਹੈ। ਇਸ ਦੇ ਸਹੁਰਿਆਂ ਨੇ, ਸਾਡੀਆਂ ਛਾਪਾਂ ਮਾਰ ਲਈਆਂ। ਉਂਗਲਾਂ ਖੱਟੀਆਂ ਨਹੀਂ ਕੀਤੀਆਂ। ਮਾਸੜ ਮਾਮਿਆਂ ਨੂੰ ਛਾਪਾਂ ਨਹੀਂ ਪਾ ਸਕੇ। ਸਹੁਰੇ ਜਿਹੋ-ਜਿਹੇ ਹੋਣ। ਨਵੇਂ ਵਿਆਹੇ ਲਈ ਪਿਆਰੇ ਹੁੰਦੇ ਹਨ। ਰਾਜੂ ਨੂੰ ਉਨ੍ਹਾਂ ਦੀ ਗੱਲ ਸੂਲ ਵਾਂਗ ਚੁਬੀ। ਉਸ ਨੇ ਕਿਹਾ, “ ਤੁਸੀਂ ਇੰਨੇ ਵੱਡੇ ਬੰਦੇ ਹੋ। ਕੀ ਤੁਹਾਨੂੰ ਕਿਸੇ ਚੀਜ਼ ਦਾ ਘਾਟਾ ਹੈ? ਤੋਲੇ ਦੀ ਸੋਨੇ ਦੀ ਛਾਪ ਪੁਆ ਕੇ, ਕਿਹੜਾ ਤੁਸੀਂ ਸ਼ਾਹ ਬਣ ਜਾਂਦੇ? ਦਾਰੂ ਤੁਸੀ ਰੋਜ਼ ਪੀਂਦੇ ਹੋ। ਤੁਸੀਂ ਥੋੜ੍ਹੀ ਜਿਹੀ ਢਿੱਲ ਕਰ ਦਿੱਤੀ। ਫੁੱਫੜ ਵਾਂਗ ਅਨੰਦਾਂ ਪਿੱਛੋਂ ਹੀ ਰੁੱਸ ਕੇ ਚਲੇ ਜਾਂਦੇ। ਜੇ ਤੁਸੀਂ ਅਜੇ ਵੀ ਛਾਪਾਂ ਉਡੀਕਦੇ ਹੋ। ਇਹ ਗੱਲ ਦਿਮਾਗ਼ ਵਿੱਚੋਂ ਕੱਢ ਦਿਉ। ਕੋਈ ਗ਼ਰੀਬ ਹੋਵੇ। ਉਸ ਨੂੰ ਦੇਣ ਵਿੱਚ ਕੋਈ ਹਰਜ ਨਹੀਂ ਹੈ। ਜੋ ਮੇਰੇ ਸਹੁਰੇ ਤੁਹਾਨੂੰ ਛਾਪਾਂ ਪਾਉਂਦੇ। ਉਨ੍ਹਾਂ ਦੇ ਤੁਸੀਂ ਕੀ ਲੱਗਦੇ ਹੋ? ਕੀ ਤੁਸੀਂ ਆਪ ਪਾਉਣ ਲਈ ਛਾਪਾਂ ਆਪ ਨਹੀਂ ਖ਼ਰੀਦ ਸਕਦੇ? ਤੁਸੀਂ ਮੇਰੇ ਘਰਵਾਲੀ ਲਈ ਕੀ ਲੈ ਕੇ ਆਏ ਹੋ? ਜੋ ਉਹ ਤੁਹਾਨੂੰ ਤੋਲੇ-ਤੋਲੇ ਦੀਆਂ ਛਾਪਾਂ ਦਾਨ ਕਰ ਦਿੰਦੀ। ਮਾਸੜ ਉੱਠ ਕੇ ਖੜ੍ਹਾ ਹੋ ਗਿਆ। ਉਸ ਦੀਆਂ ਅੱਖਾਂ ਸ਼ਰਾਬੀ ਤੇ ਗ਼ੁੱਸੇ ਵਿੱਚ ਹੋਣ ਨਾਲ ਲਾਲ ਹੋ ਗਈਆਂ ਸਨ। ਉਸ ਨੇ ਪੈਰਾਂ ਵਿੱਚ ਜੁੱਤੀ ਪਾਉਂਦੇ ਨੇ ਕਿਹਾ, “ ਅਸੀਂ ਕੋਈ ਕੁੱਤੇ ਨਹੀਂ ਹਾਂ। ਜੋ ਤੇਰੀਆਂ ਬੋਟੀਆਂ ਤੇ ਬੈਠੇ ਹਾਂ। ਮਾਮੇ ਨੇ ਕਿਹਾ, “ ਮੈਂ ਤਾਂ ਹੁਣੇ ਚੱਲਿਆਂ ਹਾਂ। ਪਹਿਲਾਂ ਮਿਲਣੀ ਤੇ ਬੇਇੱਜ਼ਤੀ ਕਰਾ ਦਿੱਤੀ। ਛਾਪਾ ਨਹੀਂ ਪਾਈਆਂ। ਹੁਣ ਇਹ ਮੁੰਡਾ ਇੱਜ਼ਤ ਉਤਾਰ ਰਿਹਾ ਹੈ। ਅਸੀਂ ਜੁੱਤੀਆਂ ਖਾਣ ਨਹੀਂ ਆਏ। ਕਲ ਨੂੰ ਨਵੀਂ ਬਹੂ ਐਸੇ ਬੋਲੇਗੀ। ਮੈਂ ਚੱਲਿਆਂ ਹਾਂ। ਉਸ ਨੇ, ਕਾਰ ਸਟਾਰਟ ਕਰ ਲਈ। ਮਾਮੀ ਨੂੰ ਬਾਂਹੋਂ ਫੜ ਕੇ ਕਹਿਣ ਲੱਗਾ, “ ਤੂੰ ਮੇਰੇ ਨਾਲ ਤੁਰਦੀ ਹੈਂ ਜਾਂ ਨਹੀਂ। ਮੈਂ ਚੱਲਿਆਂ ਹਾਂ। ਮਾਮੀ ਨੇ ਕਿਹਾ, “ ਮੈਂ ਸ਼ਰਾਬੀ ਬੰਦੇ ਦੀ ਗੱਡੀ ਵਿੱਚ ਨਹੀਂ ਬੈਠਣਾ। ਤੇਰੇ ਪੈਰਾਂ ਤੋਂ ਤੁਰਿਆਂ ਨਹੀਂ ਜਾ ਰਿਹਾ। ਮੇਰੀਆਂ ਵੀ ਲੱਤਾਂ ਭੰਨੇਗਾ।  ਕਾਰ ਨੂੰ ਚਾਬੀ ਲਾ ਕੇ, ਮਾਮਾ ਹੋਰ ਦਾਰੂ ਦੇ ਪੈੱਗ ਪੀਣ ਚਲਾ ਗਿਆ ਸੀ।

ਉਨ੍ਹਾਂ ਦੀ ਖੱਪ ਸੁਣ ਕੇ, ਰਾਜੂ ਦੇ ਮੰਮੀ-ਡੈਡੀ ਤੇ ਹੋਰ ਵੀ ਸਾਰੇ ਇਕੱਠੇ ਹੋ ਗਏ। ਕਿਸੇ ਨੂੰ ਕੁੱਝ ਪਤਾ ਨਹੀਂ ਸੀ। ਕੀ ਗੱਲ ਹੋਈ ਹੈ? ਉਨ੍ਹਾਂ ਨੂੰ ਪਤਾ ਸੀ। ਹਰ ਥਾਂ ਇਹ ਤੇ ਦਾਰੂ ਪੀ ਕੇ, ਨਸ਼ੇ ਖਾ ਕੇ ਰੰਗ ਵਿੱਚ ਭੰਗ ਪਾਉਂਦੇ ਹਨ। ਇਵੇਂ ਹੀ ਖੋਰੂ ਪਾਉਂਦੇ ਹਨ। ਰਾਜੂ ਦੇ ਡੈਡੀ ਨੇ ਕਾਰ ਵਿੱਚੋਂ ਚਾਬੀਆਂ ਕੱਢ ਲਈਆਂ ਸਨ। ਮੁੜ ਕੇ ਆ ਕੇ, ਮਾਮਾ ਕਾਰ ਵਿੱਚ ਬੈਠ ਗਿਆ। ਸਟੇਰਿੰਗ ਨੂੰ ਜੱਫੀ ਪਾ ਕੇ ਸੌ ਗਿਆ।

Comments

Popular Posts