ਭਾਗ 14 ਜੇ ਸੱਚੀ ਗੱਲ ਦੱਸ ਕੇ ਭਾਂਡਾ ਭੰਨ ਦਿੱਤਾ ਜ਼ਿੰਦਗੀ ਜੀਨੇ ਦਾ ਨਾਮ ਹੈ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਕੈਲੋ ਕੇ ਘਰ ਵੱਲ ਕਾਰਾਂ ਜਾਂਦੀਆਂ ਦੇਖ ਕੇ, ਉਸ ਦੀ ਬੀਹੀ ਦੀਆਂ ਔਰਤਾਂ ਨੂੰ ਪਤਾ ਲੱਗ ਗਿਆ ਸੀ। ਕੈਲੋ ਸਹੁਰਿਆਂ ਤੋਂ ਮੁੜ ਕੇ ਆਈ ਹੈ। ਉਹ ਪਹਿਲਾਂ ਹੀ ਪੂਰੀ ਤਿਆਰੀ ਕਰਕੇ, ਉਡੀਕ ਵਿੱਚ ਬੈਠੀਆਂ ਸਨ। ਪਾਠਕਾਂ ਵਾਂਗ ਉਨ੍ਹਾਂ ਨੂੰ ਵੀ ਪਤਾ ਕਰਨ ਦਾ ਚਸਕਾ ਸੀ। ਕੈਲੋ ਸਹੁਰਿਆਂ ਤੋਂ ਸੁਹਾਗ-ਰਾਤ ਮਨਾਂ ਕੇ ਆਈ ਹੈ। ਉਹ ਜਾਣਨ ਲਈ ਕਾਹਲ਼ੀਆਂ ਸਨ। ਰਾਤ ਕੀ-ਕੀ ਹੋਇਆ? ਭਾਵੇਂ ਆਪ ਹਰ ਰੋਜ਼ ਉਹੀ ਕੁੱਝ ਲੋਕ ਕਰਦੇ ਹਨ। ਦੂਜੇ ਦਾ ਖ਼ੁਲਾਸਾ ਹੋਣ ਦਾ ਹੋਰ ਹੀ ਸੁਆਦ ਹੈ। ਉਹ ਕੈਲੋ ਦੇ ਕਾਰ ਵਿਚੋਂ ਉੱਤਰਨ ਸਾਰ ਉਸ ਦੇ ਦੁਆਲੇ ਇਕੱਠੀਆਂ ਹੋ ਗਈਆਂ। ਕੈਲੋ ਤੇ ਪ੍ਰੇਮ ਵੱਲ ਲਲਚਾਈਆਂ ਅੱਖਾਂ ਨਾਲ ਦੇਖ ਕੇ ਮਸ਼ਕਰੀਆਂ ਹੱਸ ਰਹੀਆਂ ਸਨ। ਇਹ ਉਹੀ ਔਰਤਾਂ ਸਨ। ਜੋ ਇੱਧਰ-ਉੱਧਰ ਦੀਆਂ ਲੁੱਤਰ ਚਿੱਤੀਆਂ ਕਰਦੀਆਂ ਰਹਿੰਦੀਆਂ ਸਨ। ਕੈਲੋ ਦੀ ਮਾਂ ਨਾਲ ਇੰਨਾ ਨੇ ਜਦੋਂ ਕਿਸੇ ਪਿੰਡ ਦੇ ਮੁੰਡੇ-ਕੁੜੀ ਦੀ ਐਸੀ-ਵੈਸੀ ਗੱਲ ਕਰਨੀ ਹੁੰਦੀ ਸੀ। ਕੈਲੋ ਨੂੰ ਉੱਥੋਂ ਜਾਣ ਲਈ ਕਹਿ ਦਿੰਦੀਆਂ ਸਨ, “ ਕੁੜੀਏ ਤੂੰ ਦੂਜੇ ਕਮਰੇ ਵਿੱਚ ਚਲੀ ਜਾ। ਅਸੀਂ ਜ਼ਰੂਰੀ ਗੱਲ ਕਰਨੀ ਹੈ। ਕੈਲੋ ਦੀ ਮਾਂ ਵੀ ਕਹਿੰਦੀ, “ ਤੂੰ ਰਸੋਈ ਦਾ ਕੰਮ ਕਰ, ਜਾਂ ਪੜ੍ਹਾਈ ਕਰ ਲੈ। ਔਰਤਾਂ ਵਿੱਚ ਨਹੀਂ ਬੈਠੀਦਾ। ਕੈਲੋ ਦੇ ਕੰਨ ਉੱਧਰ ਹੀ ਹੁੰਦੇ ਸਨ। ਉਹ ਹੌਲੀ-ਹੌਲੀ ਗੱਲਾਂ ਕਰਦੀਆਂ। ਜ਼ਿਆਦਾਤਰ ਗੁਆਂਢੀਆਂ ਦੀ ਵੱਡੀ ਬਹੂ ਵੀ ਨਵੀਆਂ ਖ਼ਬਰਾਂ ਲੈ ਕੇ ਆਉਂਦੀ ਸੀ। ਇੱਕ ਬਾਰ ਉਹ ਧੀਮੀ ਜਿਹੀ ਅਵਾਜ਼਼ ਵਿੱਚ ਕਹਿੰਦੀ, “ ਬਹੁਤ ਮਾੜੀ ਖ਼ਬਰ ਹੈ। ਸਾਡੇ ਖੂਹ ਵਾਲਿਆਂ ਦੀ ਛੋਟੀ ਕੁੜੀ ਕਲ ਦੀ ਪੜ੍ਹਨ ਗਈ, ਮੁੜ ਕੇ ਨਹੀਂ ਆਈ। ਮੈਨੂੰ ਪਤਾ ਹੈ। ਕਿਹੜੇ ਕਸਮ ਨਾਲ ਨਿਕਲੀ ਹੈ? ਮਸ਼ੀਨ ਵਾਲਿਆਂ ਦਾ ਮੁੰਡਾ ਆਥਣ ਸਵੇਰ ਉੱਧਰ ਹੀ ਗੇੜੇ ਲਗਾਉਂਦਾ ਰਹਿੰਦਾ ਹੈਕਲ ਦਾ ਉਹ ਵੀ ਨਹੀਂ ਦੇਖਿਆ।
ਕੈਲੋ ਦੀ ਮਾਂ ਨੇ ਕਿਹਾ, “ ਜ਼ਮਾਨੇ ਤੋਂ ਬਹੁਤ ਡਰ ਲੱਗਦਾ ਹੈ। ਗੱਲ ਕਿਸੇ ਨੂੰ ਦੱਸਣ ਵਾਲੀ ਨਹੀਂ। ਭੋਰਾ-ਭੋਰਾ ਮੁੰਡੇ ਕੁੜੀਆਂ ਨੂੰ ਅੱਗ ਲੱਗੀ ਹੋਈ ਹੈ। ਸਾਡੀ ਗੋਹੇ ਕੂੜੇ ਵਾਲੀ ਦੀ ਕੁੜੀ ਨਹੀਂ ਮਾਨ। ਉਸ ਦੀ ਮਾਂ ਬਿਮਾਰ ਹੈ। ਉਹ ਆਪਦੀ 16 ਕੁ ਸਾਲਾਂ ਦੀ ਕੁੜੀ ਨੂੰ ਕੰਮ ਕਰਨ ਨੂੰ ਭੇਜਣ ਲੱਗ ਗਈ। ਕੈਲੋ ਦੇ ਡੈਡੀ ਨਾਲ ਹੀ ਦੰਦੀਆਂ ਕੱਢੀ ਜਾਂਦੀ ਰਹਿੰਦੀ ਹੈ। ਇਸੇ ਨੂੰ ਗੋਹੇ ਦਾ ਕੜਾਹੀਆ ਚੁਕਵਾਉਣ ਨੂੰ ਹਾਕ ਮਾਰਦੀ ਹੈ। ਉਸ ਦੇ ਆਉਣ ਤੋਂ ਪਹਿਲਾਂ ਹੀ ਇਹ ਡੰਗਰਾਂ ਵਿੱਚ ਫਿਰਨ ਲੱਗ ਜਾਂਦਾ ਹੈ। ਜੇ ਉਹ ਕੁੜੀ ਭੋਰਾ ਲੇਟ ਹੋ ਜਾਂਦੀ ਹੈ। ਇਹ ਬਿੜਕਾਂ ਲੈਂਦਾ ਫਿਰਦਾ ਹੈ। ਕਹਿੰਦਾ ਹੈ, “ ਕਿਤੇ ਕੁੜੀ ਵੀ ਬਿਮਾਰ ਨਾਂ ਹੋ ਗਈ ਹੋਵੇ? ਮੈਂ ਜਾ ਕੇ ਪਤਾ ਲੈ ਕੇ ਆਉਂਦਾ ਹਾਂ। ਤੂੰ ਦੱਸ ਇਹ ਸਰਦਾਰ ਦਾੜ੍ਹੀ ਵਾਲਾ ਇਹ ਕੁੱਝ ਕਰਦਾ ਚੰਗਾ ਲੱਗਦਾ ਹੈ। ਪੁੱਛੋ ਨਾਂ ਦੁਨੀਆ ਦਾ ਬੰਨ੍ਹ-ਸੁਬ ਟੁੱਟਿਆ ਫਿਰਦਾ ਹੈ। ਇੱਕ ਹੋਰ ਔਰਤ, ਉਨ੍ਹਾਂ ਦੇ ਨੇੜੇ ਨੂੰ ਹੋ ਕੇ ਕਹਿੰਦੀ ਹੈ, “ ਬਹੁਤਾ ਦੂਰ ਜਾਣ ਦੀ ਲੋੜ ਨਹੀਂ ਹੈ। ਸਾਡੇ ਘਰ ਵਿੱਚ ਹੀ ਦੇਖ ਲੈ। ਮੈਨੂੰ ਵਿਆਹ ਨੂੰ 10 ਸਾਲ ਹੋ ਗਏ ਹਨ। ਮੇਰੀ ਨਣਦ ਹਰ ਰੋਜ਼ ਨਿੱਖਰ ਕੇ ਸਵੇਰੇ ਘਰੋਂ ਚੱਲੀ ਜਾਂਦੀ ਹੈ। ਕਈ ਬਾਰ ਤਾਂ ਕਈ ਦਿਨ ਘਰ ਨਹੀਂ ਆਉਂਦੀ। ਪਤਾ ਨਹੀਂ ਪੜ੍ਹਦੀ ਹੈ ਜਾਂ ਪੜ੍ਹਾਉਂਦੀ ਹੈ? ਵਿਆਹੀ ਜਾਂ ਕੁਆਰੀ ਮੈਨੂੰ ਸਮਝ ਨਹੀਂ ਲੱਗਦੀ। ਸੱਸ ਸਹੁਰਾ ਮੈਨੂੰ ਘਰ ਵਿੱਚ ਸਾਹ ਨਹੀਂ ਲੈਣ ਦਿੰਦੇ। ਦੂਜੀਆਂ ਔਰਤਾਂ ਤਾੜੀ ਮਾਰ ਕੇ ਹੱਸਦੀਆਂ ਹਨ। ਜੁਆਬ ਵਿੱਚ ਕੋਈ ਕਹਿੰਦੀ, “ ਤੇਰੇ ਕੀ ਘੁੰਗਰੂ ਲਹਿੰਦੇ ਹਨ? ਰਾਤਾਂ ਅਗਲੀ ਬਾਹਰ ਕੱਟ ਕੇ ਆਉਂਦੀ ਹੈ। ਤੇਰੇ ਵਰਗੀ ਥੋੜ੍ਹੀ ਹੈ। ਇਸੇ ਛਪਰੀ ਵਿੱਚ ਰੋਜ਼ ਰਾਤ ਕੱਟੇ। ਅਗਲੀ ਨੂੰ ਰਾਤ ਕਟਾਉਣ ਵਾਲੇ ਲੱਭਦੇ ਹਨ। ਤੇਰੇ ਕਿਉਂ ਮੱਛ ਲੜਦੀ ਹੈ? “
ਉਹੀ ਔਰਤਾਂ ਅੱਜ ਕੈਲੋ ਦੇ ਦੁਆਲੇ ਹੋਈਆਂ ਸਨ। ਪ੍ਰੇਮ ਚੋਰ ਅੱਖ ਨਾਲ ਉੱਧਰ ਦੇਖ ਰਿਹਾ ਸੀ। ਇੱਕ ਨੇ ਕਿਹਾ, “ ਕੈਲੋ ਤੇਰਾ ਮੂੰਹ ਕੁਮਲਾਇਆ ਪਿਆ ਹੈ। ਜਿਵੇਂ ਸਾਰੀ ਨੂੰ ਇੱਕੋ ਰਾਤ ਵਿੱਚ ਸੂਤ ਲਿਆ ਹੋਵੇ। ਕੀ ਗੱਲ ਸਹੁਰਿਆਂ ਨੇ ਖ਼ੁਰਾਕ ਨਹੀਂ ਦਿੱਤੀ? “ ਗੁਆਂਢੀਆਂ ਦੀ ਵੱਡੀ ਬਹੂ ਨੇ ਕਿਹਾ, “ ਮੈਨੂੰ ਤਾਂ ਇਸ ਦਾ ਰੰਗ ਨਿੱਖਰਿਆਂ ਲੱਗਦਾ ਹੈ। ਗੱਲਾਂ ਗੁਲਾਬੀ ਨਿਕਲ ਆਈਆਂ ਹਨ। ਨੀ ਰੰਗ ਬਦਲ ਗਿਆ। ਸਹੁਰੀ ਮੁਕਲਾਵੇ ਜਾ ਕੇ। ਹੋਰ ਦੱਸ ਕੈਲੋ ਤੇਰੇ ਪੁਰਾਂਉਣੇ ਨੇ ਕੀ ਕੀਤਾ? ਪਹਿਲਾਂ ਤਾਂ ਚੂੰਡੀ ਵੱਡੀ ਹੋਣੀ ਹੈ। ਕੈਲੋ ਦੀ ਮਾਮੀ ਨੇ ਕਿਹਾ, “ ਕੁੜੀ ਦੀ ਤੋਰ ਹੀ ਬਦਲ ਗਈ ਹੈ। ਗਹਿਣੇ, ਲੀੜੇ ਪਾਏ ਵੀ ਫਬਦੇ ਹਨ। ਕੁੜੇ ਕੈਲੋ ਕੀ ਇਹ ਬਰੀ ਦਾ ਸੂਟ ਹੈ? ਜਾਂ ਪੇਕਿਆਂ ਦਾ ਹੀ ਪਾ ਕੇ ਤੋਰ ਦਿੱਤੀਕੈਲੋ ਦੀ ਇੱਕ ਸਹੇਲੀ ਪਿਛਲੇ ਮਹੀਨੇ ਹੀ ਵਿਆਹੀ ਸੀ। ਉਸ ਨੇ ਕਿਹਾ, “ ਕੈਲੋ ਤੇਰੀ ਧੋਣ ਤੇ ਨੀਲ ਪਿਆ ਹੋਇਆ ਹੈ। ਦੰਦੀ ਵੱਡੀ ਲੱਗਦੀ ਹੈ। ਕੈਲੋ ਦੀ ਸਮਝ ਤੋਂ ਸਬ ਕੁੱਝ ਬਾਹਰ ਸੀ। ਉਸ ਨੇ ਝੱਟ ਕਹਿ ਦਿੱਤਾ, “ ਹਾਂ ਰਾਤ ਮੱਛਰ ਨੇ ਦੰਦੀ ਵੱਡੀ। ਰਾਤ ਦਲਾਨ ਵਿੱਚ ਹੀ ਪਏ ਸੀ। ਕਿਸੇ ਨੇ ਕਿਹਾ, “ ਮੱਛਰ ਐਡੀ ਦੰਦੀ ਵੱਢ ਗਿਆ? ਮੱਛਰ ਕੁੱਝ ਜ਼ਿਆਦਾ ਹੀ ਵੱਡਾ ਹੋਣਾ ਹੈ। ਜੇ ਮੱਛਰ ਹੀ ਦਿੰਦੀਆਂ ਵੱਢਦੇ ਰਹੇ। ਪ੍ਰੇਮ ਨੇ ਕੀ ਕੀਤਾ? ਇਹ ਮੱਛਰ ਮਾਰਨ ਲੱਗਾ ਹੋਣਾ ਹੈ।  ਪ੍ਰੇਮ ਨੂੰ ਸਾਰਾ ਕੁੱਝ ਸੁਣ ਰਿਹਾ ਸੀ। ਉਹ ਇੰਨਾ ਦੀਆਂ ਗੱਲਾਂ ਸੁਣ ਕੇ ਹੱਸ ਰਿਹਾ ਸੀ। ਡਰ ਵੀ ਰਿਹਾ ਸੀ। ਉਸ ਨੇ, ਜੇ ਸੱਚੀ ਗੱਲ ਦੱਸ ਕੇ ਭਾਂਡਾ ਭੰਨ ਦਿੱਤਾ, “ ਉਝ ਹੀ ਨੀਂਦਰੇ ਮਰ ਗਏ। ਨਾਂ ਸੁੱਤੀ ਨਾਂ ਕੱਤਿਆ। ਇੰਨਾ ਔਰਤਾਂ ਨੇ ਕੈਲੋ ਦਾ ਪਿੱਛਾ ਨਹੀਂ ਛੱਡਣਾਂ। ਉਹ ਵੀ ਇੰਨਾ ਕੋਲੇ ਆ ਗਿਆ। ਪ੍ਰੇਮ ਨੇ ਕਿਹਾ, “ ਅੱਜ ਅਸੀਂ ਹਨੀਮੂਨ ਤੇ ਚੱਲੇ ਹਾਂ। ਸੁਹਾਗ-ਰਾਤ ਕਦੇ ਫਿਰ ਸੁਣ ਲਿਉ। ਹਨੀਮੂਨ ਦੀ ਮੌਜ-ਮਸਤੀ ਦੇਖਣੀ ਰਹਿੰਦੀ ਹੈ। ਕਈ ਔਰਤਾਂ ਦੀ ਆਵਾਜ਼ ਆਈ, “ ਕੋਲੋ ਤੇਰਾ ਪੁਰਾਂਉਣਾਂ ਤੈਨੂੰ ਉੱਧਰ ਗਿਆ ਹੈ। ਇਸ ਵਿਚਾਰੇ ਨੂੰ ਵੀ ਚਾਹ ਪਾਣੀ ਪਿਲਾ ਦੇ। ਰਾਤ ਦਾ ਥੱਕਿਆ ਲੱਗਦਾ ਹੈ। ਅੱਖਾਂ ਲਾਲ ਹਨ। ਅਜੇ ਤਾਂ ਸੁਹਾਗ-ਰਾਤ ਹੋਈ ਹੈ। ਹਨੀਮੂਨ ਤੇ ਜਾ ਕੇ ਪਤਾ ਲੱਗੂ। ਮੌਜ-ਮਸਤੀ ਹੁੰਦੀ ਹੈ। ਜਾਂ ਸੁਰਤ ਬੌਂਦਲਦੀ ਹੈ।


 

Comments

Popular Posts