ਭਾਗ 32 ਘਰ ਦੀ ਮੁਰਗ਼ੀ ਦਾਲ ਬਰਾਬਰ ਜ਼ਿੰਦਗੀ ਜੀਨੇ ਦਾ ਨਾਮ ਹੈ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com

ਕਈਆਂ ਦੇ ਇਹ ਸ਼ਰਾਬ ਐਸੀ ਸਿਰ ਚੜ੍ਹਦੀ ਹੈ। ਬੰਦੇ ਦੇ ਸੁਆਸ ਉੱਤੇ ਪਹੁੰਚ ਜਾਂਦੇ ਹਨ। ਸ਼ਰਾਬ ਪੀਣ ਨਾਲ ਸਰੀਰ ਦੇ ਅੰਗ ਗੁਰਦੇ, ਦਿਮਾਗ਼ ਫੇਲ ਹੋ ਜਾਂਦਾ ਹੈ। ਦਿਮਾਗ਼ ਫੇਲ ਦਾ ਮਤਲਭ ਬੰਦਾ ਪਾਗਲ ਹੋ ਜਾਂਦਾ ਹੈ। ਸ਼ਰਾਬੀ ਹੋਸ਼ ਵਿੱਚ ਨਹੀਂ ਹੁੰਦੇ। ਸ਼ਰਾਬ ਪੀ ਕੇ, ਚੰਗਾ ਭਲਾ ਕਮਲੀਆਂ ਮਾਰਨ ਲੱਗ ਜਾਂਦਾ ਹੈ। ਹਰ ਪਸਾਦ ਦੀ ਜੜ੍ਹ ਸ਼ਰਾਬ ਹੈ। ਨਸ਼ੇ ਵਿੱਚ ਦਿਲ ਦੀ ਗੱਲ ਕਹਿਣੀ, ਕਰਨੀ, ਮਨਾਉਣੀ ਸੌਖੀ ਹੋ ਜਾਂਦੀ ਹੈ। ਪ੍ਰੇਮ ਨੂੰ ਪਿੰਡ ਵਿੱਚ ਫਿਰਨ ਦੀ ਆਦਤ ਪੈ ਗਈ ਸੀ। ਉਸ ਕੋਲ ਸ਼ਰਾਬ ਪੀਣ ਵਾਲੇ ਦੋ, ਚਾਰ ਆਏ ਰਹਿੰਦੇ ਸਨ। ਸ਼ਰਾਬ ਸਿਰ ਚੜ੍ਹ ਕੇ ਬੋਲਦੀ ਹੈ। ਇਹ ਬੰਦੇ ਨੂੰ ਸ਼ੈਤਾਨ ਬਣਾਂ ਦਿੰਦੀ ਹੈ। ਪ੍ਰੇਮ ਤੋਂ ਚਾਰ ਦਿਨ ਵਿਸਕੀ ਪੀ ਕੇ, ਉਸ ਦੇ ਦੋਸਤ ਇੱਕ ਦਿਨ ਦੇਸੀ ਪਿਆ ਦਿੰਦੇ ਸਨ। ਹਰ ਰੋਜ਼ ਕੋਈ ਮੁਫ਼ਤ ਵਿੱਚ ਕੋਈ ਸ਼ਰਾਬ ਪਿਉਂਦਾ ਨਹੀਂ ਹੈ। ਦੇਸੀ ਦਾ ਇੱਕੋ ਹੀ ਪਹਿਲੇ ਤੋੜ ਦਾ ਹੁੰਦਾ ਹੈ। ਆਪਦੇ ਵਾਲੀ ਭਾਵੇਂ ਕੋਈ ਹੋਰ ਕੱਢੀ ਫਿਰੇ, ਹਰ ਬੰਦਾ ਪਹਿਲੇ ਤੋੜ ਦੀ ਉੱਤੇ ਨੀਅਤ ਰੱਖਦਾ ਹੈ। ਵੱਡੇ ਸ਼ਹਿਰਾਂ ਵਿੱਚ ਜਿਸਮ ਦਾ ਧੰਦਾ ਸ਼ਰੇਆਮ ਚੱਲਦਾ ਹੈ। ਉਵੇਂ ਹੀ ਪਿੰਡਾਂ ਵਿੱਚ ਸਸਤੇ ਜਿਹੇ ਢੰਗ ਨਾਲ ਲੁੱਕ-ਛਿਪ ਕੇ, ਇਹ ਖੇਡ-ਖੇਡੀ ਜਾਂਦੀ ਹੈ। ਇਸ ਵਿੱਚ ਪਿੰਡ ਦੇ ਵੈਲੀ, ਅੱਤ ਦੀਆਂ ਸ਼ਿਕਾਰੀ ਰੰਨਾਂ, ਚੜ੍ਹਦੀ ਉਮਰ ਦੇ ਮੁੰਡੇ-ਕੁੜੀਆਂ, ਅਮੀਰ, ਗ਼ਰੀਬ ਸਬ ਹਿੱਸੇਦਾਰ ਹੁੰਦੇ ਹਨ। ਨਵੇਂ ਮੁੰਡੇ-ਕੁੜੀਆਂ ਨੂੰ ਐਸੇ ਹੀ ਟਰੇਨਿੰਗ ਦਿੰਦੇ ਹਨ। ਪ੍ਰੇਮ ਵੀ ਇੰਨਾ ਦੀ ਚਾਟ ਉੱਤੇ ਲੱਗ ਗਿਆ ਸੀ। ਇਹ ਦਾਰੂ ਪੀਣ ਵਾਲੇ ਅਮਲੀ ਜੋ ਸਿੱਧੇ-ਸਾਧੇ-ਕਮਲੇ ਜਿਹੇ ਪੇਡੂ, ਸੀਰੀ, ਕਾਮੇ ਲੱਗਦੇ ਸਨ। ਕੋਈ ਨਾਂ ਕੋਈ ਨਵੀਂ ਸਾਮੀ ਹਰ ਰਾਤ ਲੈ ਆਉਂਦੇ ਸਨ। ਪ੍ਰੇਮ ਦੀ ਹਰ ਰਾਤ ਖਰੀ ਹੋ ਜਾਂਦੀ ਸੀ।

ਘਰ ਦੀ ਮੁਰਗ਼ੀ ਦਾਲ ਬਰਾਬਰ ਹੁੰਦੀ ਹੈ। ਜਿਸ ਨੂੰ ਹਰ ਰੋਜ਼ ਮੁਰਗ਼ੀ ਮਿਲਦੀ ਹੋਵੇ। ਉਸ ਨੂੰ ਕਰਾਰੀ ਤੇ ਸੁਆਦ ਲੱਗਣੋ ਹੱਟ ਜਾਂਦੀ ਹੈ। ਹਰ ਰੋਜ਼ ਤਾਂ ਇਕੋ ਚੀਜ਼ ਦਾਲ ਹੋਵੇ ਭਾਵੇਂ ਮੁਰਗ਼ੀ ਜਾਂ ਕੁੱਝ ਹੋਰ ਚੀਜ਼ ਢਿੱਡ ਭਰਨ ਲਈ ਖਾਦੀ ਜਾਂਦੀ ਹੈ। ਉਹੀ ਕਾਮ-ਸੈਕਸ ਦੇ ਮਾਮਲੇ ਵਿੱਚ ਹਾਲ ਹੈ। ਲੱਗਦਾ ਹੈ, ਨਵੇਂ ਔਰਤ-ਮਰਦ ਵੱਧ ਸੁਆਦ ਦੇਣਗੇ। ਪਰ ਛੇਤੀ ਹੀ ਟਾਇਰ ਵਿੱਚੋਂ ਫ਼ੂਕ ਨਿਕਲ ਜਾਂਦੀ ਹੈ। ਕੈਲੋ ਦਾ ਵੀ ਮੱਥਾ ਠਣਕ ਕਿਆ ਸੀ। ਉਸ ਨੂੰ ਪਤਾ ਲੱਗ ਗਿਆ ਸੀ। ਪ੍ਰੇਮ ਨੂੰ ਦੂਜੇ ਭਾਂਡਿਆਂ ਵਿੱਚ ਮੂੰਹ ਮਾਰਨ ਦੀ ਆਦਤ ਸੀ। ਪ੍ਰੇਮ ਵੱਡੀ ਰਾਤ ਘਰ ਆਉਂਦਾ ਸੀ। ਪ੍ਰੇਮ ਨੇ ਕੈਲੋ ਲਈ ਕੋਈ ਚਾਹ ਨਹੀਂ ਦਿਖਾਇਆ ਸੀ। ਉਸ ਨੇ ਜਦੋਂ ਕੈਲੋ ਨਾਲ ਪਹਿਲੀ ਮੁਲਾਕਾਤ ਕੀਤੀ ਸੀ। ਇੰਨਾ ਹੀ ਪੁੱਛਿਆ ਸੀ, “ ਕੀ ਕਦੇ ਕਿਸੇ ਹੋਰ ਮਰਦ ਦੇ ਨੇੜੇ ਵੀ ਹੋਈ ਹੈ? ਮੈਨੂੰ ਬਦ-ਚੱਲਣ ਔਰਤ ਨਹੀਂ ਚਾਹੀਦੀ। ਕੇਲੋ ਦੀ ਕੋਈ ਮਰਜ਼ੀ ਨਹੀਂ ਪੁੱਛੀ ਸੀ। ਨਾਂ ਵੀ ਪਿਆਰ ਜਿਤਾਉਣ ਦੀ ਕੋਸ਼ਿਸ਼ ਕੀਤੀ ਸੀ। ਉਸ ਦੀ ਪ੍ਰਸੰਸਾ ਤਾਂ ਕੀ ਕਰਨੀ ਸੀ? ਜਦੋਂ ਕੋਈ ਸਾਜ਼ ਡੋਲਕੀ, ਵਾਜਾ ਵਜਾਉਣ ਲੱਗਦਾ ਹੈ। ਉਸ ਤੇ ਵੀ ਦੋ-ਚਾਰ ਮਿੰਟ ਹੱਥ ਫੇਰਿਆ ਜਾਂਦਾ ਹੈ। ਤਾਂ ਸੁਰਾਂ ਠੀਕ ਨਿਕਲਦੀਆਂ ਹਨ। ਐਰ-ਗੈਰ-ਅਣਜਾਣ ਦੇ ਤਾਂ ਇਹ ਬੱਸ ਦੀ ਗੱਲ ਨਹੀਂ ਹੁੰਦੀ। ਜਿਵੇਂ ਮੁੱਲ ਦੀ ਤੀਵੀਂ ਹੁੰਦੀ ਹੈ। ਬਹੁਤ ਜ਼ਿਆਦਾ ਛੇਤੀ ਹੁੰਦੀ ਹੈ। ਜੇ ਦੇਰ ਲੱਗ ਜਾਵੇ, ਅਗਲੀ ਦਾ ਦੂਗਣੇ-ਤਿਗਣੇ ਪੈਸੇ ਵਸੂਲੀ ਕਰਨ ਦਾ ਡਰ ਹੁੰਦਾ ਹੈ। ਉਵੇਂ ਹੀ ਸ਼ਰਾਬੀ ਹੋਏ ਪ੍ਰੇਮ ਨੇ, ਕੋਈ ਗੱਲ ਬਾਤ ਨਹੀਂ ਕੀਤੇ। ਕੈਲੋ ਦੇ ਫੱਟਾ-ਫੱਟ ਕੱਪੜੇ ਉਤਾਰ ਕੇ ਪਰੇ ਮਾਰੇ। ਕੈਲੋ ਨੂੰ ਇਸ ਤਰਾਂ ਲੱਗਦਾ ਸੀ। ਜਿਵੇਂ ਸਾਨ੍ਹ ਝੂਲ ਰਿਹਾ ਹੋਵੇ। ਉਸ ਨੇ ਆਪਦਾ ਸਾਰਾ ਜ਼ੋਰ ਕੇਲੋ ਉੱਤੇ ਲਾ ਕੇ, ਆਪਦੀ ਹਵਸ ਉਤਾਰ ਲਈ ਸੀ। ਉਸ ਨੂੰ ਇਹ ਵੀ ਨਹੀਂ ਪੁੱਛਿਆ ਉਹ ਕਿਵੇਂ ਹੈ? ਉਹ ਪਿੱਠ ਕਰਕੇ, ਉਵੇਂ ਹੀ ਨੰਗ-ਧੜੰਗਾ ਸੌ ਗਿਆ ਸੀ। ਪ੍ਰੇਮ ਘੁਰਾੜੇ ਮਾਰਨ ਲੱਗ ਗਿਆ ਸੀ।

ਕੈਲੋ ਨੂੰ ਇਸ ਤਰਾਂ ਲੱਗਾ ਜਿਵੇਂ ਕਿਸੇ ਜਾਨਵਰਾਂ ਨੇ, ਉਸ ਦਾ ਮਾਸ ਨੋਚਿਆ ਹੋਵੇ। ਸਰੀਰ ਵਿੱਚ ਸਾਰੇ ਦਰਦ ਹੋ ਰਿਹਾ ਸੀ। ਉਸ ਦਾ ਦਿਲ ਕੱਚਾ-ਕੱਚਾ ਹੋ ਰਿਹਾ ਸੀ। ਉਸ ਦਾ ਲੱਕ ਬਹੁਤ ਦੁਖਣ ਲੱਗ ਗਿਆ ਸੀ। ਬੈੱਡ ਤੇ ਵਿਛੀ ਚਾਦਰ ਖੂਨ ਨਾਲ ਖ਼ਰਾਬ ਹੋ ਗਈ ਸੀ। ਉਸ ਨੇ ਆਪਦੇ ਸਿਰ ਥੱਲਿਉ ਸਿਰਹਾਣਾ ਕੱਢ ਕੇ, ਢਿੱਡ ਵਿੱਚ ਦੇ ਲਿਆ ਸੀ। ਉਹ ਕਦੇ ਉੱਠ ਕੇ ਬੈਠ ਜਾਂਦੀ ਸੀ। ਕਦੇ ਲੰਬੀ ਪੈ ਜਾਂਦੀ ਸੀ। ਜੋ ਤੱਤੇ ਦੁੱਧ ਦਾ ਗਿਲਾਸ ਪ੍ਰੇਮ ਦਾ ਪਿਆ ਸੀ। ਕੈਲੋ ਨੇ ਦਰਦ ਮਿਟਾਉਣ ਲਈ ਪੀ ਲਿਆ ਸੀ। ਰਾਤ ਮਸਾਂ ਨਿਕਲੀ ਸੀ। ਕੇਲੋ ਸੋਚ ਰਹੀ ਸੀ, ਕੀ ਇਸੇ ਨੂੰ ਵਿਆਹ ਕਹਿੰਦੇ ਹਨ? ਪਿਆਰ ਤਾਂ ਕਿੱਤੇ ਦਿਸਿਆ ਨਹੀਂ ਸੀ। ਨੰਗੀ ਕਰਕੇ, ਇੱਜ਼ਤ ਉਤਾਰੀ ਸੀ। ਕੈਲੋ ਨੂੰ ਐਸੇ ਲੱਗਾ ਜਿਵੇਂ ਭੂਚਾਲ ਆਏ ਤੋਂ ਧਰਤੀ ਦੇ ਦਰਖ਼ਤ ਜੜ੍ਹ ਤੋਂ ਪੱਟੇ ਜਾਂਦੇ ਹਨ।

 

Comments

Popular Posts